Back

ⓘ ਹਾਵਰਡ ਹਿਊਜਸ ਰੋਬਾਰਡ ਜੂਨੀਅਰ ਇੱਕ ਅਮਰੀਕੀ ਕਾਰੋਬਾਰੀ ਜਰਨੈਲ, ਨਿਵੇਸ਼ਕ, ਰਿਕਾਰਡ ਪਾਇਲਟ, ਫਿਲਮ ਨਿਰਦੇਸ਼ਕ ਅਤੇ ਸਮਾਜ ਸੇਵਕ ਸੀ। ਉਸਨੂੰ ਉਸਦੇ ਜੀਵਨ ਕਾਲ ਵਿੱਚ ਸੰਸਾਰ ਦੇ ਸਭ ਤੋਂ ਵੱਧ ਵਿੱਤੀ ਸ ..ਹਾਵਰਡ ਹਿਊਜਸ
                                     

ⓘ ਹਾਵਰਡ ਹਿਊਜਸ

ਹਾਵਰਡ ਹਿਊਜਸ ਰੋਬਾਰਡ ਜੂਨੀਅਰ ਇੱਕ ਅਮਰੀਕੀ ਕਾਰੋਬਾਰੀ ਜਰਨੈਲ, ਨਿਵੇਸ਼ਕ, ਰਿਕਾਰਡ ਪਾਇਲਟ, ਫਿਲਮ ਨਿਰਦੇਸ਼ਕ ਅਤੇ ਸਮਾਜ ਸੇਵਕ ਸੀ। ਉਸਨੂੰ ਉਸਦੇ ਜੀਵਨ ਕਾਲ ਵਿੱਚ ਸੰਸਾਰ ਦੇ ਸਭ ਤੋਂ ਵੱਧ ਵਿੱਤੀ ਸਫਲ ਵਿਅਕਤੀਆਂ ਵਿੱਚੋਂ ਇੱਕ ਜਾਣਿਆ ਜਾਂਦਾ ਹੈ। ਉਸ ਨੇ ਪਹਿਲਾਂ ਇੱਕ ਫਿਲਮ ਨਿਰਮਾਤਾ ਦੇ ਤੌਰ।ਤੇ ਨਾਮ ਕਮਾਇਆ ਅਤੇ ਫਿਰ ਹਵਾਈ ਉਡਾਣ ਉਦਯੋਗ ਵਿੱਚ ਇੱਕ ਪ੍ਰਭਾਵਸ਼ਾਲੀ ਵਿਅਕਤੀ ਬਣ ਗਿਆ।

1920 ਦੇ ਦਹਾਕੇ ਦੇ ਅਖੀਰ ਵਿੱਚ ਹਿਊਜਸ ਨੂੰ ਹਾਲੀਵੁੱਡ ਵਿੱਚ ਪ੍ਰਸਿੱਧੀ ਮਿਲੀ। ਜਦੋਂ ਉਸਨੇ ਦੀ ਰੈਕਟ 1928, ਹੈੱਜ਼ ਏਜ਼ਲ 1930 ਅਤੇ ਸਕਾਰਫੇਸ 1932 ਵਰਗੀਆਂ ਵੱਡੇ-ਬਜਟ ਅਤੇ ਅਕਸਰ ਵਿਵਾਦਪੂਰਨ ਫਿਲਮਾਂ ਦਾ ਆਯੋਜਨ ਕੀਤਾ। ਬਾਅਦ ਵਿੱਚ ਉਸਨੇ ਆਰਕੇਓ ਫਿਲਮ ਸਟੂਡੀਓ ਨੂੰ ਕੰਟਰੋਲ ਕੀਤਾ।

ਹਿਊਜਸ ਨੇ 1932 ਵਿੱਚ ਹਿਊਜਸ ਏਅਰਕ੍ਰਾਫਟ ਕੰਪਨੀ ਦੀ ਸਥਾਪਨਾ ਕੀਤੀ ਅਤੇ ਕਈ ਇੰਜਨੀਅਰ ਅਤੇ ਡਿਜ਼ਾਈਨਰਾ ਭਰਤੀ ਕੀਤੇ। ਉਸ ਨੇ 1930 ਅਤੇ 1940 ਦੇ ਸਮੇਂ ਵਿੱਚ ਕਈ ਵਿਸ਼ਵ ਹਵਾਈ ਸਪੀਡ ਰਿਕਾਰਡ ਸਥਾਪਤ ਕੀਤੇ ਅਤੇ ਹਿਊਜਸ ਐਚ -1 ਰੇਸਟਰ ਅਤੇ ਐੱਚ -4 ਹਰਕੁਲਿਸ ਦਾ ਨਿਰਮਾਣ ਕੀਤਾ। ਉਸ ਨੇ ਟਰਾਂਸ ਵਰਲਡ ਏਅਰਲਾਈਨ ਹਾਸਲ ਕੀਤੀ ਅਤੇ ਉਸਨੂੰ ਅੱਗੇ ਵਧਾਇਆ ਅਤੇ ਬਾਅਦ ਵਿੱਚ ਏਅਰ ਵੈਸਟ ਨੂੰ ਪ੍ਰਾਪਤ ਕੀਤਾ ਅਤੇ ਇਸਦਾ ਨਾਮ ਬਦਲ ਕੇ ਹਿਊਜਸ ਏਅਰਵੈਸਟ ਰੱਖ ਦਿੱਤਾ। ਹਿਊਜਜ਼ ਨੂੰ ਫਲਾਇੰਗ ਮੈਗਜ਼ੀਨ ਦੀ 51 ਹੀਰੋਜ਼ ਆਫ ਏਵੀਏਸ਼ਨ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਸੀ। ਇਸ ਸੂਚੀ ਵਿੱਚ ਉਹ 25ਵੇਂ ਨੰਬਰ ਤੇ ਸੀ। ਅੱਜ, ਉਸ ਦੀ ਵਰਾਸਤ ਨੂੰ ਹਾਵਰਡ ਹਿਊਜਸ ਏਅਰਕ੍ਰਾਫਟ ਕੰਪਨੀ ਅਤੇ ਹਾਵਰਡ ਹਿਊਜਸ ਮੈਡੀਕਲ ਇੰਸਟੀਚਿਊਟ ਦੁਆਰਾ ਸੰਭਾਲਿਆ ਜਾ ਰਿਹਾ ਹੈ।

                                     

1. ਮੁੱਢਲਾ ਜੀਵਨ

ਹਾਵਰਡ ਹਿਊਜਸ ਦਾ ਜਨਮ ਹੰਬਲ ਜਾਂ ਹਾਸਟਨ ਟੈਕਸਾਸ, ਅਮਰੀਕਾ ਵਿੱਚ ਹੋਇਆ ਸੀ। ਵੱਖ-ਵੱਖ ਸਰੋਤਾਂ ਤੋਂ ਵੱਖਰੀਆਂ ਤਾਰੀਖਾਂ ਦੇ ਕਾਰਨ ਉਸਦੀ ਜਨਮ ਮਿਤੀ ਬੇਯਕੀਨੀ ਬਣੀ ਹੋਈ ਹੈ। ਉਸਨੇ ਵਾਰ-ਵਾਰ ਦਾਅਵਾ ਕੀਤਾ ਕਿ ਉਸਦਾ ਜਨਮਦਿਨ ਕ੍ਰਿਸਮਸ ਤੇ ਹੋਇਆ ਸੀ। ਹਿਊਜਸ ਦੇ 1941 ਦੇ ਹਲਫੀਆ ਬਿਆਨ, ਜਨਮ ਸਰਟੀਫਿਕੇਟ ਤੇ ਉਸ ਦੀ ਭੂਆ ਅਨੇਟ ਗਨੋ ਲੂਮਿਸ ਅਤੇ ਐਸਟਲ ਬੋਟਨ ਸ਼ਾਰ ਨੇ ਦਸਤਖਤ ਕੀਤੇ ਸਨ, ਅਤੇ ਬਿਆਨ ਦਿੱਤੇ ਕਿ ਉਸਦਾ ਜਨਮ 24 ਦਸੰਬਰ 1905 ਨੂੰ ਹੈਰਿਸ ਕਾਉਂਟੀ, ਟੈਕਸਸ ਵਿੱਚ ਹੋਇਆ ਸੀ। ਪਰ, 7 ਅਕਤੂਬਰ, 1906 ਨੂੰ ਕੇਓਕੁਕ, ਆਇਓਵਾ ਵਿੱਚ ਸੇਂਟ ਜੌਨਸ ਐਪੀਸਕੋਪਲ ਚਰਚ ਦੇ ਪਾਦਰੀ ਦੇ ਰਜਿਸਟਰ ਵਿੱਚ ਦਰਜ ਕੀਤੇ ਗਏ ਉਸ ਦੇ ਪ੍ਰਮਾਣ ਪੱਤਰ ਵਿੱਚ ਜਨਮ ਦੇ ਸਥਾਨ ਬਾਰੇ ਕਿਸੇ ਵੀ ਸਰੋਤ ਦੇ ਬਿਨਾਂ 24 ਸਤੰਬਰ, 1905 ਮਿਤੀ ਵਿੱਚ ਉਸਦਾ ਜਨਮ ਸੂਚੀਬੱਧ ਕੀਤਾ ਗਿਆ ਹੈ।

ਹਿਊਜਸ ਐਲੇਨ ਸਟੋਨ ਗੈਨੋ ਅਤੇ ਹਾਵਰਡ ਆਰ ਹਿਊਜਸ ਸੀਨੀਅਰ ਦਾ ਪੁੱਤਰ ਸੀ, ਉਸਦਾ ਪਿਤਾ ਮਿਜ਼ੂਰੀ ਦਾ ਇੱਕ ਸਫਲ ਨਿਵੇਸ਼ਨ ਅਤੇ ਵਪਾਰੀ ਸੀ। ਉਹ ਅੰਗਰੇਜ਼ੀ, ਵੈਲਸ਼ ਅਤੇ ਕੁਝ ਫ਼ਰਾਂਸੀਸੀ ਹਿਊਗਨੋਟ ਵੰਸ਼ ਦਾ ਸੀ। ਛੋਟੀ ਉਮਰ ਤੋਂ ਹੀ ਹਿਊਜਸ ਨੂੰ ਵਿਗਿਆਨ ਅਤੇ ਤਕਨਾਲੋਜੀ ਵਿੱਚ ਦਿਲਚਸਪੀ ਸੀ। ਖਾਸ ਤੌਰ ਤੇ, ਉਸ ਕੋਲ ਬਹੁਤ ਵਧੀਆ ਇੰਜੀਨੀਅਰਿੰਗ ਯੋਗਤਾ ਸੀ ਅਤੇ 11 ਸਾਲ ਦੀ ਉਮਰ ਉਸਨੇ ਵਿੱਚ ਹਿਊਸਟਨ ਦਾ ਪਹਿਲਾ "ਵਾਇਰਲੈੱਸ" ਰੇਡੀਓ ਟਰਾਂਸਮਟਰ ਬਣਾਇਆ ਸੀ। ਉਹ ਹਿਊਸਟਨ ਵਿੱਚ ਪਹਿਲੇ ਲਾਇਸੈਂਸਸ਼ੁਦਾ ਹੈਮ ਰੇਡੀਓ ਅਪਰੇਟਰਾਂ ਵਿੱਚੋਂ ਇੱਕ ਸੀ। 12 ਸਾਲ ਦੀ ਉਮਰ ਵਿੱਚ, ਹਿਊਜਸ ਦੀ ਸਥਾਨਕ ਅਖ਼ਬਾਰ ਵਿੱਚ, ਹਿਊਸਟਨ ਵਿੱਚ ਪਹਿਲਾ "ਮੋਟਰਾਈਜ਼ਡ" ਸਾਈਕਲ ਬਣਾਉਣ, ਲਈ ਫੋਟੋ ਛਪੀ, ਜਿਸ ਨੂੰ ਉਸਨੇ ਆਪਣੇ ਪਿਤਾ ਦੇ ਭਾਫ਼ ਇੰਜਨ ਤੋਂ ਬਣਾਇਆ ਸੀ। ਉਹ ਇੱਕ ਵੱਖਰਾ ਵਿਦਿਆਰਥੀ ਸੀ, ਜਿਸ ਨੂੰ ਗਣਿਤ, ਫਲਾਇੰਗ ਅਤੇ ਮਕੈਨਿਕਸ ਬਹੁਤ ਪਸੰਦ ਸੀ। ਉਸ ਨੇ 14 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਪਾਠ ਸਿੱਖਿਆ ਅਤੇ 1921 ਵਿੱਚ ਮੈਸੇਚਿਉਸੇਟਸ ਦੇ ਫੈਸੈਂਡੇਨ ਸਕੂਲ ਵਿੱਚ ਪੜ੍ਹਿਆ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →