Back

ⓘ ਓਮ ਪੁਰੀ ਹਿੰਦੀ ਫ਼ਿਲਮਾਂ ਦੇ ਇੱਕ ਪ੍ਰਸਿੱਧ ਅਭਿਨੇਤਾ ਸਨ। ਓਨ੍ਹਾਂ ਨੇ ਹਿੰਦੀ ਫ਼ਿਲਮਾਂ ਤੋਂ ਇਲਾਵਾ ਪੰਜਾਬੀ, ਮਰਾਠੀ ਆਦਿ ਭਾਸ਼ਾਵਾਂ ਦੀਆਂ ਲਗਭਗ 200 ਫ਼ਿਲਮਾਂ ਵਿੱਚ ਕੰਮ ਕੀਤਾ। ..                                               

ਚੰਨ ਪਰਦੇਸੀ

ਚੰਨ ਪਰਦੇਸੀ 1981 ਦੀ ਇੱਕ ਪੰਜਾਬੀ ਫ਼ਿਲਮ ਹੈ। ਇਸ ਦੇ ਨਿਰਦੇਸ਼ਕ ਚਿਤ੍ਰਾਰਥ ਸਿੰਘ ਹਨ ਅਤੇ ਮੁੱਖ ਕਿਰਦਾਰ ਕੁਲਭੂਸ਼ਨ ਖਰਬੰਦਾ, ਅਮਰੀਸ਼ ਪੁਰੀ, ਰਮਾ ਵਿਜ, ਰਾਜ ਬੱਬਰ, ਅਤੇ ਓਮ ਪੁਰੀ ਨੇ ਨਿਭਾਏ ਹਨ। ਰਾਜ ਬੱਬਰ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਸੀ ਅਤੇ ਰਾਸ਼ਟਰੀ ਇਨਾਮ ਜਿੱਤਣ ਵਾਲੀ ਵੀ ਇਹ ਪਹਿਲੀ ਪੰਜਾਬੀ ਫ਼ਿਲਮ ਸੀ।

                                               

ਪਾਰਟੀ (1984 ਫਿਲਮ)

ਪਾਰਟੀ ਗੋਬਿੰਦ ਨਿਹਲਾਨੀ ਦੁਆਰਾ ਨਿਰਦੇਸ਼ਤ ਕੀਤੀ 1984 ਦੀ ਹਿੰਦੀ ਫ਼ਿਲਮ ਹੈ। ਵਿਜੈ ਮਹਿਤਾ, ਮਨੋਹਰ ਸਿੰਘ, ਰੋਹਿਣੀ ਹਤੰਗੜੀ, ਓਮ ਪੁਰੀ ਅਤੇ ਨਸੀਰੁੱਦੀਨ ਸ਼ਾਹ ਸਮੇਤ ਸਮਾਨੰਤਰ ਸਿਨਮੇ ਦੇ ਕਿੰਨੇ ਸਾਰੇ ਵੱਡੇ ਐਕਟਰਾਂ ਨੇ ਇਸ ਵਿੱਚ ਕੰਮ ਕੀਤਾ। ਇਹ ਮਹੇਸ਼ ਏਕਲੰਚਵਾਰ ਦੇ ਨਾਟਕ ਪਾਰਟੀ ਉੱਤੇ ਆਧਾਰਿਤ ਹੈ। ਇਸ ਫਿਲਮ ਦਾ ਨਿਰਮਾਣ ਐਨ ਐਫ ਡੀ ਸੀ ਨੇ ਕੀਤਾ ਸੀ। ਪਾਰਟੀ 32ਵੇਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ, ਨਵੀਂ ਦਿੱਲੀ, ਵਿੱਚ ਅਧਿਕਾਰਤ ਤੌਰ ਤੇ ਭੇਜੀ ਗਈ ਅਤੇ ਇਸਨੇ ਦ ਟੋਕੀਓ ਫਿਲਮ ਫੈਸਟੀਵਲ 1985 ਅਤੇ ਏਸ਼ੀਆ ਪੈਸੀਫਿਕ ਫਿਲਮ ਫੈਸਟੀਵਲ 1985 ਵਿੱਚ ਹਿੱਸਾ ਲਿਆ।

                                               

ਭੂਮਿਕਾ (ਫ਼ਿਲਮ)

ਭੂਮਿਕਾ ਸ਼ਿਆਮ ਬੇਨੇਗਲ ਦੀ ਨਿਰਦੇਸ਼ਿਤ 1977 ਦੀ ਇੱਕ ਭਾਰਤੀ ਫਿਲਮ ਹੈ, ਜਿਸ ਵਿੱਚ ਮੁੱਖ ਅਦਾਕਾਰ ਸਮਿਤਾ ਪਾਟਿਲ, ਅਮੋਲ ਪਾਲੇਕਰ, ਅਨੰਤ ਨਾਗ, ਨਸੀਰੂਦੀਨ ਸ਼ਾਹ ਅਤੇ ਅਮਰੀਸ਼ ਪੁਰੀ ਹਨ।

                                               

ਮਹਿਮਾ ਚੌਧਰੀ

ਮਹਿਮਾ ਚੌਧਰੀ ਇੱਕ ਭਾਰਤੀ ਅਭਿਨੇਤਰੀ ਅਤੇ ਇੱਕ ਸਾਬਕਾ ਮਾਡਲ ਹੈ, ਜੋ ਬਾਲੀਵੁੱਡ ਫਿਲਮਾਂ ਦੀ ਅਦਾਕਾਰਾ ਹੈ। ਉਸ ਨੇ ਅਦਾਕਾਰੀ ਦੀ ਸ਼ੁਰੂਆਤ 1997 ਵਿੱਚ ਫਿਲਮ ਪਰਦੇਸ਼, ਜਿਸ ਲਈ ਉਸ ਨੂੰ ਫਿਲਮਫੇਅਰ ਐਵਾਰਡ, ਵਧੀਆ ਅਦਾਕਾਰਾ ਨਵਾਂ ਚੇਹਰਾ ਲਈ ਮਿਲਿਆ।

                                               

ਮਨੋਜ ਵਾਜਪਾਈ

ਮਨੋਜ ਵਾਜਪਾਈ, ਭਾਰਤੀ ਹਿੰਦੀ ਫਿਲਮ ਉਦਯੋਗ ਬਾਲੀਵੁੱਡ ਦੇ ਇੱਕ ਮਸ਼ਹੂਰ ਐਕਟਰ ਹੈ। ਉਸਨੇ ਕੁਝ ਤੇਲਗੂ ਅਤੇ ਤਮਿਲ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਹ ਦੋ ਰਾਸ਼ਟਰੀ ਫ਼ਿਲਮ ਪੁਰਸਕਾਰ ਅਤੇ ਚਾਰ ਫਫ਼ਿਲਮਫ਼ੇਅਰ ਪੁਰਸਕਾਰ ਪ੍ਰਾਪਤਕਰਤਾ ਹੈ। 2019 ਵਿਚ, ਉਸ ਨੂੰ ਕਲਾ ਵਿੱਚ ਪਾਏ ਯੋਗਦਾਨ ਲਈ ਭਾਰਤ ਦਾ ਚੌਥਾ-ਸਭ ਤੋਂ ਉੱਚ ਨਾਗਰਿਕ ਸਨਮਾਨ ਪਦਮ ਸ਼੍ਰੀ ਦਿੱਤਾ ਗਿਆ ਸੀ। ਬਿਹਾਰ ਦੇ ਨਰਕਟੀਆਗੰਜ ਦੇ ਇੱਕ ਛੋਟੇ ਜਿਹੇ ਪਿੰਡ, ਬੈਲਵਾ ਵਿੱਚ ਜਨਮਿਆ ਮਨੋਜ ਬਚਪਨ ਤੋਂ ਹੀ ਅਭਿਨੇਤਾ ਬਣਨ ਦੀ ਇੱਛਾ ਰੱਖਦਾ ਸੀ। ਉਹ ਸਤਾਰ੍ਹਾਂ ਸਾਲ ਦੀ ਉਮਰ ਵਿੱਚ ਦਿੱਲੀ ਚਲਾ ਗਿਆ ਅਤੇ ਨੈਸ਼ਨਲ ਸਕੂਲ ਆਫ਼ ਡਰਾਮਾ ਲਈ ਅਰਜ਼ੀ ਦਿੱਤੀ, ਜਿਸ ਨੂੰ ਚਾਰ ਵਾਰ ਰੱਦ ਕਰ ਦਿੱਤਾ ਗਿਆ ਸੀ। ਕਾਲਜ ਵਿੱਚ ਪੜ੍ਹਦਿਆਂ ਉਹ ਥੀਏਟਰ ਕਰਦਾ ਰਿਹਾ। ਮਨੋਜ ਨੇ ਆਪਣੀ ਪਹਿਲੀ ਫਿਚਰ ਫਿਲਮ ਦੀ ਸ਼ੁਰੂ ...

                                               

ਮੰਡੀ (ਫ਼ਿਲਮ)

ਓਮ ਪੁਰੀ
                                     

ⓘ ਓਮ ਪੁਰੀ

ਓਮ ਪੁਰੀ ਹਿੰਦੀ ਫ਼ਿਲਮਾਂ ਦੇ ਇੱਕ ਪ੍ਰਸਿੱਧ ਅਭਿਨੇਤਾ ਸਨ। ਓਨ੍ਹਾਂ ਨੇ ਹਿੰਦੀ ਫ਼ਿਲਮਾਂ ਤੋਂ ਇਲਾਵਾ ਪੰਜਾਬੀ, ਮਰਾਠੀ ਆਦਿ ਭਾਸ਼ਾਵਾਂ ਦੀਆਂ ਲਗਭਗ 200 ਫ਼ਿਲਮਾਂ ਵਿੱਚ ਕੰਮ ਕੀਤਾ।

                                     

1. ਸ਼ੁਰੂਆਤੀ ਜੀਵਨ

ਓਮ ਪੁਰੀ ਦਾ ਜਨਮ 18 ਅਕਤੂਬਰ, 1950 ਨੂੰ ਹਰਿਆਣਾ ਸੂਬੇ ਦੇ ਅੰਬਾਲਾ ਸ਼ਹਿਰ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਉਸਦੇ ਪਿਤਾ ਰੇਲਵੇ ਅਤੇ ਭਾਰਤੀ ਫੌਜ ਵਿੱਚ ਕੰਮ ਕਰਦੇ ਸਨ। ਪੁਰੀ ਨੇ ਪੂਣੇ ਦੇ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਸੰਸਥਾ ਤੋਂ ਗ੍ਰੈਜੂਏਸ਼ਨ ਕੀਤੀ ਸੀ। ਇਸ ਤੋਂ ਇਲਾਵਾ ਉਹ ਰਾਸ਼ਟਰੀ ਨਾਟਕ ਸਕੂਲ ਨਾਲ ਵੀ ਜੁਡ਼ੇ ਹੋਏ ਸਨ।

                                     

2. ਫ਼ਿਲਮੀ ਸਫ਼ਰ

1976 ਵਿੱਚ ਪੁਰੀ ਨੇ ਫ਼ਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਉਨ੍ਹਾਂ ਦੀ ਪਹਿਲੀ ਫਿਲਮ ਘਾਸੀਰਾਮ ਕੋਤਵਾਲ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 200 ਦੇ ਕਰੀਬ ਫਿਲਮਾਂ, ਟੀ.ਵੀ ਲੜੀਵਾਰ ਅਤੇ ਨਾਟਕਾਂ ਵਿੱਚ ਕੰਮ ਕੀਤਾ। ਹਿੰਦੀ ਅਤੇ ਦੂਜੀਆਂ ਭਾਰਤੀ ਭਾਸ਼ਾਵਾਂ ਦੇ ਇਲਾਵਾ ਉਨ੍ਹਾਂ ਨੇ ਸੱਤ ਤੋਂ ਵੱਧ ਅੰਗਰੇਜ਼ੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ, ਜਿਨ੍ਹਾਂ ਦੇ ਵਿੱਚ ਸਿਟੀ ਆਫ਼ ਜੋਏ, ਦ ਪੇਰੋਲ ਆਫ਼ੀਸਰ, ਹੈਪੀ ਕਿਸ਼ਤੀ, ਦ ਜੌ ਕੀਪਰ, ਘੋਸਟ ਐਂਡ ਡਾਰਕਨਜ਼ ਅਤੇ ਗਾਂਧੀ ਵਗ਼ੈਰਾ ਸ਼ਾਮਲ ਹਨ। ਇਸ ਦੇ ਇਲਾਵਾ ਉਨ੍ਹਾਂ ਨੇ ਈਸਟ ਇਜ ਈਸਟ, ਵਾਈਟ ਟੀਥ, ਅਤੇ ਕਨੱਟਰ ਬਰੀ ਟੇਲ, ਜਿਵੇਂ ਅੰਗਰੇਜ਼ੀ ਟੀ.ਵੀ ਲੜੀਵਾਰਾਂ ਵਿੱਚ ਵੀ ਅਭਿਨੇਤਾ ਦੇ ਤੌਰ ਤੇ ਕੰਮ ਕੀਤਾ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →