Back

ⓘ ਪੰਜਾਬ ਦੇ ਲੋਕ-ਨਾਚ ਲੋਕ-ਨਾਚ ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹ ..                                               

ਨਟ ਕਬੀਲਾ

"ਨਟ" ਸੰਸਕ੍ਰਿਤ ਦੇ ਸ਼ਬਦ ਨਟਾ ਤੋਂ ਬਣਿਆ ਹੈ, ਜਿਸਦਾ ਭਾਵ ਨਾਚ ਕਰਨ ਵਾਲੇ ਤੋਂ ਹੈ।ਭਾਈ ਕਾਨ੍ਹ ਸਿੰਘ ਨਾਭਾ ਨਟ ਦੀ ਪਰਿਭਾਸ਼ਾ ਨੱਚਣ,ਦਿਖਾਉਣ,ਕੰਬਣ, ਸੰਗਯਾ ਨਾਟਕ ਖੇਡਣ ਵਾਲਾ ਅਤੇ ਦ੍ਰਿਸ਼ਯਕਾਵਯ ਦਿਖਾਉਣ ਵਾਲੇ ਤੋਂ ਕਰਦੇ ਹਨ। ਨਟ ਅਤੇ ਬਾਜ਼ੀਗਰ ਦੋਵੇਂ ਕੌਮਾਂ ਦੇ ਕਿੱਤੇਗਤ ਨਾਮ ਹਨ। ਨਟ ਕਬੀਲਾ ਨੂੰ ਸਮਝਣ ਲਈ ਇਹਨਾਂ ਲੋਕਾਂ ਦੇ ਕਿੱਤੇਗਤ ਸੰਕਲਪ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਨਟ ਇਕ ਜਾਂਬਾਜ ਅਤੇ ਬਹਾਦਰ ਕਬੀਲਾ ਹੈ,ਜਿਹੜਾ ਕਿ ਮੁਗ਼ਲਾਂ ਅਤੇ ਰਾਜਪੂਤਾਂ ਵਿਚ ਹੋਈਆਂ ਖ਼ੂਨੀ ਝੜਪਾਂ ਦੌਰਾਨ, ਰਾਜਪੂਤਾਂ ਦੀ ਹਾਰ ਹੋ ਜਾਣ ਤੇ ਜਾਨ ਮਾਲ ਦੀ ਰਾਖੀ ਲਈ ਜੰਗਲਾਂ ਵਿਚ ਰੂਪੋਸ਼ ਹੋ ਗਿਆ ਸੀ।ਆਪਣੀ ਹਾਰ ਤੋਂ ਬਾਅਦ ਵੀ ਇਹ ਲੋਕ ਲੰਮਾ ਸਮਾਂ ਸੱਤਾ ਪ੍ਰਾਪਤੀ ਸੰਘਰਸ਼ ਕਰਦੇ ਰਹੇ ਹਨ।ਨਟ ਦੇ ਕਲਾ ਕਰਤੱਬ ਰੱਸੀ ਦੇ ਆਲੇ ਦੁਆਲੇ ਘੁੰਮਦੇ ਹਨ ਜਦਕਿ ਬਾਜ਼ੀਗਰ ...

                                               

ਡਾ. ਰਾਜਵੰਤ ਕੌਰ ਪੰਜਾਬੀ

ਡਾ. ਰਾਜਵੰਤ ਕੌਰ ਦਾ ਜਨਮ 1 ਜੁਲਾਈ 1968 ਵਿੱਚ ਮਨਜੀਤ ਕੌਰ ਦੀ ਕੁੱਖੋਂ, ਸੁਰਜੀਤ ਸਿੰਘ ਦੇ ਘਰ ਵਿਖੇ ਪਿੰਡ ਗੁਰੂ ਹਰਿ ਸਹਾਏ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ। 12 ਅਗਸਤ 1989 ਆਪ ਦਾ ਵਿਆਹ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨਾਲ ਹੋਇਆ। ਡਾ. ਰਾਜਵੰਤ ਕੌਰ ਦੇ ਪਿਤਾ ਸੁਰਜੀਤ ਸਿੰਘ ਨੇ ਪ੍ਰਸਿੱਧ ਚਿਤਰਕਾਰ ਸੋਭਾ ਸਿੰਘ ਤੋਂ ਚਿੱਤਰਕਾਰੀ ਤੇ ਫੋਟੋਗ੍ਰਾਫ਼ੀ ਦੇ ਗੁਰ ਸਿੱਖੇ।

                                               

ਰਾੲੇ ਸਿਖ ਬਰਾਦਰੀ

ਕਬੀਲਿਆਂ ਦੇ ਨਾਲ-ਨਾਲ ਭਾਰਤੀ ਵਸਨੀਕ ਵੱਖ-ਵੱਖ ਬਰਾਦਰੀਆਂ ਅਧੀਨ ਵਿਚਰਦੇ ਹਨ। ਬਰਾਦਰੀ ਦੇ ਆਧਾਰ ਉੱਤੇ ਕਿੱਤਿਆਂ ਦੀ ਵਰਗ ਵੰਡ ਕੀਤੀ ਜਾਂਦੀ ਹੈ। ਬਰਾਦਰੀ ਦੇ ਸੰਬੰਧ ਵਿੱਚ ਸੋਹਿੰਦਰ ਸਿੰਘ ਵਣਜਾਰਾ ਬੇਦੀ ਲਿਖਦਾ ਹੈ:-" ਉਹ ਸਭ ਸਖਸ਼ ਜੋ ਆਪਣਾ ਪਿੱਛਾ ਕਿਸੇ ਇੱਕ ਸਾਂਝੇ ਵਡਿਕੇ ਨਾਲ ਜੋੜਦੇ ਹਨ, ਇਕੋ ਬਰਾਦਰੀ ਵਿੱਚ ਆਉਂਦੇ ਹਨ। ਹਰੇਕ ਬਰਾਦਰੀ ਇੱਕ ਅਜਿਹਾ ਸਮੂਹ ਹੈ ਜਿਸ ਦੀਆਂ ਇਕੋ ਜਿਹੀਆਂ ਰੀਤਾਂ ਰਸਮਾਂ ਤੇ ਰਿਵਾਜ ਹੁੰਦੇ ਹਨ।” ਇਤਿਹਾਸ ਭਾਰਤ ਵਿੱਚ ਕਦੀ ਬਰਾਦਰੀਆਂ ਦੇ ਲੋਕ ਰਹਿੰਦੇ ਹਨ ਜਿਹਨਾਂ ਵਿੱਚ ਰਾਏ ਬਰਾਦਰੀ ਦੇ ਲੋਕ ਵੀ ਵੱਸਦੇ ਹਨ। ਇਨ੍ਹਾਂ ਦਾ ਆਪਣਾ ਜੀਵਨ ਤੇ ਸਾਂਝੀ ਬੋਲੀ ਹੈ। ਇਨ੍ਹਾਂ ਦਾ ਇੱਥੇ ਵਸਦੀਆਂ ਹੋਰ ਬਰਾਦਰੀਆਂ ਨਾਲ ਸੰਬੰਧ ਜੁੜਿਆ ਹੈ। ਰਾਏ ਬਰਾਦਰੀ ਦੇ ਲੋਕਾਂ ਦੀ ਵਸੋਂ ਦਰਿਆਵਾਂ ਦੇ ਕਿਨਾਰਿਆਂ ਤੇ ਜ਼ਿਆਦਾ ਮਿਲਦੀ ਹੈ। ਰ ...

                                               

ਸਰਮਦ ਸਹਿਬਾਈ

ਸਰਮਦ ਸਹਿਬਾਈ ਇੱਕ ਪਾਕਿਸਤਾਨੀ ਪੰਜਾਬੀ ਨਾਟਕਕਾਰ, ਟੀ.ਵੀ ਨਿਰਦੇਸ਼ਕ ਤੇ ਕਵੀ ਹੈ। ਇਸ ਨੇ ਆਪਣੀ ਰਚਨਾ ਵਿੱਚ ਵਿਅੰਗ ਵਿਧੀ ਅਤੇ ਪ੍ਰਤੀਕਮਈ ਢੰਗ ਨਾਲ ਸਮਕਾਲੀ ਰਾਜਸੀ ਹਾਲਤ ਨੂੰ ਬਿਆਨ ਕੀਤਾ ਅਤੇ ਸਮਾਜਿਕ, ਸੱਭਿਆਚਾਰਕ, ਧਾਰਮਿਕ ਜੀਵਨ ਦੀ ਅਲੋਚਨਾਤਮਕ ਵਿਆਖਿਆ ਕੀਤੀ।

                                               

ਪੰਜਾਬੀ ਕੁੜੀਆਂ ਦੀਆਂ ਲੋਕ-ਖੇਡਾਂ

ਪੀਚੋ ਬਕਰੀ ਨੂੰ ਅੱਡੀ ਟੱਪਾ ਅਤੇ ਸਮੁੰਦਰ ਪਟੜਾ ਵੀ ਕਹਿੰਦੇ ਹਨ।ਇਸ ਖੇਡ ਵਿੱਚ ਧਰਤੀ ਉਤੇ ਆਇਤ ਸ਼ਕਲ ਦੇ 8-10 ਖਾਨੇ ਬਣਾਏ ਜਾਂਦੇ ਹਨ।ਫਿਰ ਖਾਨੇ ਦੇ ਬਾਹਰ ਖੜ੍ਹ ਕੇ ਪਹਿਲੇ ਖਾਨੇ ਵਿੱਚ ਪੀਚੋ ਸੁਟੀ ਜਾਂਦੀ ਹੈ ਤੇ ਉਸਨੂੰ ਡੁੱਡ ਮਾਰ ਕੇ ਅਗਲੇ ਖਾਨੇ ਵਿੱਚ ਪਹੁੰਚਾਇਆ ਜਾਂਦਾ ਹੈ ਤੇ ਇਸ ਤਰ੍ਹਾਂ ਸਾਰੇ ਖਾਨੇ ਪਾਰ ਕੀਤੇ ਜਾਂਦੇ ਹਨ। ਜੇਕਰ ਗਲਤ ਖਾਨੇ ਵਿੱਚ ਡੀਟੀ ਸੁੱਟੀ ਜਾਵੇ ਜਾਂ ਡੁੱਡ ਮਾਰਦੇ ਸਮੇਂ ਪੈਰ ਧਰਤੀ ਨੂੰ ਛੂੰਹ ਜਾਵੇ ਤੇ ਜਾਂ ਫਿਰ ਡੀਟੀ ਲੀਕ ਉਪਰ ਸੁੱਟੀ ਜਾਵੇ ਤਾਂ ਖੇਡ ਰਹੀ ਕੁੜੀ ਦੀ ਵਾਰੀ ਆਉਣ ਹੋ ਜ਼ਾਦੀ ਹੈ ਤੇ ਫਿਰ ਅਗਲੀ ਕੁੜੀ ਆਪਣੀ ਵਾਰੀ ਲੈਂਦੀ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕੁੜੀਆਂ ਆਪਣੇ ਬਚਪਨ ਵਿੱਚ ਸੀਮਤ ਸਾਧਨਾ ਨਾਲ ਵੀ ਬਹੁਤ ਸੁੰਦਰ ਖੇਡਾਂ ਸਿਰਜ ਲੈਂਦੀਆ ਹਨ ਅਤੇ ਆਪਣਾ ਮਨੋਰੰਜਨ ਕਰਦੀਆਂ ਹਨ।

                                               

ਖੰਡ ਮਿਸ਼ਰੀ ਦੀਆ ਡਲੀਆ

ਖੰਡ ਮਿਸ਼ਰੀ ਦੀਆਂ ਡਲੀਆਂ ਪੁਸਤਕ ਸੁਖਦੇਵ ਮਾਦਪੁਰੀ ਦੀ ਪੁਸਤਕ ਹੈ। ਇਹ ਕਿਤਾਬ ਪਹਿਲੀ ਵਾਰ 2003 ‘ਚ ਪ੍ਰਕਾਸ਼ਿਤ ਹੋਈ। ਇਹ ਕਿਤਾਬ ਲਾਹੌਰ ਬੁੱਕ ਸ਼ਾਪ 2 ਲਾਜਪਤ ਰਾਏ ਮਾਰਕੀਟ, ਲੁਧਿਆਣਾ ਵੱਲੋਂ ਸੰਪਾਦਿਤ ਕੀਤੀ ਗਈ ਹੈ। ਇਸ ਪੁਸਤਕ ਤੋਂ ਇਲਾਵਾ ਸੁਖਦੇਵ ਮਾਦਪੁਰੀ ਨੇ ਲੋਕਗੀਤ, ਲੋਕ ਕਹਾਣੀਆ, ਲੋਕ ਬੁਝਾਰਤਾਂ, ਪੰਜਾਬੀ ਸੱਭਿਆਚਾਰ, ਜੀਵਨੀ, ਨਾਟਕ, ਬਾਲ ਸਾਹਿਤ, ਸੰਪਾਦਨਾ, ਅਨੁਵਾਦ ਬਾਰੇ ਪੁਸਤਕਾਂ ਲਿਖੀਆ ਹਨ ਅਤੇ ਉਹਨਾਂ ਵਿੱਚੋਂ ਕੁਝ ਨੂੰ ਐਵਾਰਡ ਵੀ ਮਿਲੇ ਹਨ। ਇਸ ਪੁਸਤਕ ‘ਚ ਗਿੱਧੇ ਦੀਆਂ ਬੋਲੀਆ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ ਲੰਮੀਆ ਬੋਲੀਆ ਹਨ ਤੇ ਦੂਜੇ ਭਾਗਾਂ ਵਿੱਚ ਇਕ- ਲੜੀ ਬੋਲੀਆ ਨੂੰ ਸ਼ਾਮਿਲ ਕੀਤਾ ਗਿਆ ਹੈ। ਇੱਕ ਲੜੀ ਬੋਲੀਆ ਨੂੰ ਟੱਪੇ ਵੀ ਆਖਦੇ ਹਨ। ਇਹ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਜਨ- ਜੀਵਨ ਦਾ ਦ ...

                                               

ਮੱਸਾ ਰੰਘੜ

ਮੱੱਸਾ ਰੰਘੜ, ਦਾ ਅਸਲੀ ਨਾਂ ਮੀਰ ਮਸਾਲ ਉਲਦੀਨ ਸੀ ਅੰੰਮ੍ਰਿਤਸਰ ਤੋਂ ੮ ਕਿ.ਮੀ ਦੱਖਣ ਵੱਲ ਮੰੰਡਿਆਲਾ ਪਿੰਡ ਦਾ ਨਿਵਾਸੀ ਸੀ। ਇਹ ਜਾਤ ਪੱਖੋਂ ਰਾਜਪੂਤ ਸੀ ਜਿਸ ਇਸਲਾਮ ਸਵੀਕਾਕਰ ਲਿਆ ਸੀ। ਇਸਦੇ ਚਿਹਰੇ ਉੱਤੇ ਇੱਕ ਮੱਸਾ ਸੀ ਅਤੇ ਇਸਦੀ ਜਾਤੀ ਰੰਘੜ ਸੀ, ਅਤੇ ਲੋਕ ਇਸਨੂੰ ਇਸਦੇ ਅਸਲੀ ਨਾਮ ਵਲੋਂ ਨਹੀਂ ਪੁਕਾਰ ਕੇ ਉਪ ਨਾਮ ਵਲੋਂ ਬੁਲਾਉਂਦੇ ਸਨ– ਚੌਧਰੀ ‘ਮੱਸਾ ਰੰਘੜ’। ੧੭੪੦ ਵਿੱਚ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇੇ ਕਾਜ਼ੀ ਅਬਦੁਲ ਰਹਿਮਾਨ ਦੇ ਮਾਰੇੇ ਜਾਣ ਤੋਂ ਬਾਅਦ ਅੰਮ੍ਰਿਤਸਰ ਦਾ ਕੋਤਵਾਲ ਨਿਯੁਕਤ ਕੀਤਾ ਸੀ। ਇਸਨੇੇ ਸਿੱੱਖਾਂ ਦੇ ਧਾਰਮਿਕ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਉੱੱਤੇ ਕਬਜ਼ਾ ਕਰ ਲਿਆ ਅਤੇ ਉੱਥੇ ਵੇਸਵਾ ਦਾ ਨਾਚ ਦੇਖਦਾ, ਸ਼ਰਾਬ ਅਤੇ ਤੰਬਾਕੂ ਪੀਦਾਂ ਸੀ। ਜਿਸ ਕਾਰਨ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਅਤੇ ਸਿੱਖਾਂ ਵਿੱਚ ਗੁੱਸੇ ...

                                               

ਮੌਤ ਦੀਆਂ ਰਸਮਾਂ

ਕੀਰਨੇ, ਹਾਉਕੇ ਅਤੇ ਲੇਰ ਦੇ ਅੰਤਰਗਤ ਸ਼ਿਕਾਇਤ ਦੇ ਲਹਿਜੇ ਵਿੱਚ ਉਚਰਿਤ ਅਜੇਹਾ ਪ੍ਰਗੀਤਕ ਗੀਤ-ਰੂਪ ਹੈ ਜੋ ਥੀਮਕ ਟਕਰਾਉ ਦੀ ਕਾਵਿਕ ਜੁਗਤ ਉਤੇ ਅਧਾਰਿਤ ‘ਮੈਂ’ ਤੇ ‘ਤੂੰ’ ਦੇ ਇਕਾਗਰ ਸਬੰਧ ਪਰ ਸਵੈ-ਸੰਬੋਧਨ ਰਾਹੀਂ ਥੀਮਕ ਟਕਰਾਉ ਨੂੰ ਸਿਰਫ ਟਕਰਾਉਂ ਦੀ ਸਥਿਤੀ ਵਿੱਚ ਹੀ ਪੇਸ਼ ਕਰਦਾ ਹੈ। ਮਲਵਈ ਲੋਕਗੀਤ ਰੂਪਾਂ ਵਿਚੋਂ ਕੀਰਨਾ, ਅਤੇ ਅਲਾਹੁਣੀ ਦੋ ਅਜਿਹੇ ਗੀਤ ਰੂਪ ਹਨ ਜਿਹੜੇ ਮੌਤ ਦੇ ਸ਼ੌਕ ਅਤੇ ਦੁੱਖ ਨਾਲ ਸਬੰਧਿਤ ਹਨ। ਦੋਵਾਂ ਦੇ ਨਿਭਾਉ ਦਾ ਸੰਦਰਭ ਮੌਤ ਦੇ ਸਦਮੇ ਨਾਲ ਸਬੰਧਤ ਹੈ ਅਤੇ ਦੋਵੇਂ ਹੀ ਔਰਤਾਂ ਵਲੋਂ ਉਚਾਰੇ ਜਾਂਦੇ ਹਨ। ਡਾ. ਮਹਿੰਦਰ ਸਿੰਘ ਰੰਧਾਵਾ ਨੇ ਅਲਾਹੁਣੀ ਨੇ ‘ਅਲਾਹੁਣੀ’ ਨੂੰ ‘ਵੈਣ’ ਅਥਵਾ ‘ਕੀਰਨੇ’ ਦੇ ਅਰਥਾਂ ਵਿੱਚ ਵਰਤਿਆਂ ਹੈ। ਡਾ. ਕਰਨੈਲ ਸਿੰਘ ਥਿੰਦ ਲਿਖਦਾ ਹੈ," ਅਲਾਹੁਣੀ ਇਕ ਸੋਗਮਈ ਗੀਤ ਹੈ ਜਿਸ ਦਾ ਮ੍ਰਿਤਕ ਸੰਸਕਾਰ ਨ ...

                                               

ਪੰਜਾਬੀ ਨਾਰੀ

ਮੱਧਕਾਲ ਦੇ ਸਮੇਂ ਪੰਜਾਬੀ ਨਾਰੀ ਦੀ ਸਥਿਤੀ ਦੂਜੀਆਂ ਕੌਮਾਂ ਧਰਮਾਂ ਆਦਿ ਦੇ ਮੁਕਾਬਲਤਨ ਚੰਗੀ ਸੀ। ਪੰਜਾਬੀ ਔਰਤ ਨੂੰ ਕੁਝ ਹੱਦ ਤੱਕ ਖੁੱਲ੍ਹ ਪ੍ਰਾਪਤ ਸੀ। ਬੱਚੇ ਦਾ ਜਨਮ ਹੋਣਾ ਇੱਕ ਕੁਦਰਤੀ ਹੈ। ਪ੍ਰੰਤੂ ਕਿਸੇ ਲਿੰਗ ਪ੍ਰਤੀ ਸੱਭਿਆਚਾਰਕ ਹੁੰਗਾਰਾ ਹੈ। ਪੰਜਾਬੀ ਸੱਭਿਆਚਾਰ ਵਿੱਚ ਪੁੱਤ ਦਾ ਜਨਮ ਇਹ ਖੁਸ਼ੀ ਦੀ ਗੱਲ ਹੈ ਪਰ ਇਸ ਦੇ ਉਲਟ ਕੁੜੀ ਦਾ ਜਨਮ ਦੁੱਖ ਦੀ ਗੱਲ ਹੈ। ਜਿੰਨੇ ਵੀ ਰਸਮ ਰਿਵਾਜ ਹੁੰਦੇ ਹਨ,ਉਹ ਸਿਰਫ ਪੁੱਤਰ ਦੇ ਨਾਲ ਹੀ ਜੁੜੇ ਹੁੰਦੇ ਹਨ। ਜਿਵੇਂ ਉਧਾਰੇ ਤੌਰ ਤੇ ਕਿਸੇ ਵੀ ਔਰਤ ਦੇ ਘਰ ਬਹਿਰੀਨ ਦੇ ਸਮੇਂ ਝੋਲੀ ਵਿੱਚ ਮਰਦਾਵੇਂ ਫਲ ਪਾਏ ਜਾਂਦੇ ਹਨ ਜਿਵੇਂ ਸੇਬ ਤੇ ਕੇਲੇ ਆਦਿ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਫਲ ਝੋਲੀ ਵਿੱਚ ਪਾਉਣ ਨਾਲ ਪੁੱਤਰ ਦੇ ਹੋਣ ਦੀ ਆਸ ਵਧਦੀ ਹੈ।ਇਸ ਕਰਕੇ ਪੁਰਾਣੇ ਸਮਿਆਂ ਵਿੱਚ ਇਸ ਤਰ੍ਹਾਂ ਦੇ ਵਹਿਮ ਭਰਮ ਪਾਏ ...

                                               

ਸ਼ੋਵਾਨਾ ਨਰਾਇਣ

ਸ਼ੋਵਾਨਾ ਨਾਰਾਇਣ ਇੱਕ ਪ੍ਰਸਿੱਧ ਅਤੇ ਮਾਨਤਾ ਪ੍ਰਾਪਤ ਭਾਰਤੀ ਕਥਕ ਡਾਂਸਰ ਹੈ। ਉਸ ਦਾ ਦੋਹਰਾ ਕੈਰੀਅਰ ਇਕੋ ਜਿਹਾ ਹੀ, ਇੱਕ ਉਹ ਕਥਕ ਕਲਾਕਾਰ ਸੀ ਅਤੇ ਦੂਜਾ ਉਹ ਭਾਰਤੀ ਆਡਿਟ ਅਤੇ ਅਕਾਉਂਟਸ ਸਰਵਿਸ ਅਧਿਕਾਰੀ ਸੀ। ਉਸਨੇ ਭਾਰਤ ਤੋਂ ਇਲਾਵਾ ਦੁਨੀਆ ਭਰ ਵਿੱਚ ਪ੍ਰਦਰਸ਼ਨ ਕੀਤਾ ਹੈ ਅਤੇ ਉਸਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਉਸ ਦਾ ਗੁਰੂ ਬਿਰਜੂ ਮਹਾਰਾਜ ਹੈ।

                                               

ਦੀਪਿਕਾ ਸਿੰਘ

ਦੀਪਿਕਾ ਸਿੰਘ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਉਹ ਸਟਾਰ ਪਲੱਸ ਸੀਰੀਜ਼ ਦੀਯਾ ਹੋਰ ਬਾਤੀ ਹਮ ਵਿਚ ਸੰਧਿਆ ਦੀ ਭੂਮਿਕਾ ਨਿਭਾਉਣ ਲਈ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ।

                                               

ਮਾਧਵੀ ਮੁਦਗਲ

ਮਾਧਵੀ ਮੁਦਗਲ ਇੱਕ ਭਾਰਤੀ ਕਲਾਸੀਕਲ ਡਾਂਸਰ ਹੈ ਜੋ ਉਸ ਦੇ ਓਡੀਸੀ ਡਾਂਸ ਸਟਾਈਲ ਲਈ ਜਾਣੀ ਜਾਂਦੀ ਹੈ। ਉਸਨੇ ਕਈ ਪੁਰਸਕਾਰ ਜਿੱਤੇ ਹਨ, ਜਿਨ੍ਹਾਂ ਵਿੱਚ ਸੰਸਕ੍ਰਿਤ ਪੁਰਸਕਾਰ, ਭਾਰਤ ਦੇ ਰਾਸ਼ਟਰਪਤੀ ਪਦਮ ਸ਼੍ਰੀ, 1990ਦੇ ਪੁਰਸਕਾਰ, ਉੜੀਸਾ ਰਾਜ ਸੰਗੀਤ ਨਾਟਕ ਅਕਾਦਮੀ ਅਵਾਰਡ, ਸਰਕਾਰ ਦੁਆਰਾ ਗ੍ਰੈਂਡ ਮੈਡੇਲ ਡੇ ਲਾ ਵਿਲੇ ਸ਼ਾਮਲ ਹਨ । ਫਰਾਂਸ ਦਾ, 1997, ਕੇਂਦਰੀ ਸੰਗੀਤ ਨਾਟਕ ਅਕਾਦਮੀ ਅਵਾਰਡ, 2000, ਦਿੱਲੀ ਰਾਜ ਪ੍ਰੀਸ਼ਦ ਸਨਮਾਨ, 2002 ਅਤੇ 2004 ਵਿੱਚ ਨ੍ਰਿਤਿਆ ਚੋਦਾਮਨੀ ਦਾ ਸਿਰਲੇਖ।

ਪੰਜਾਬ ਦੇ ਲੋਕ-ਨਾਚ
                                     

ⓘ ਪੰਜਾਬ ਦੇ ਲੋਕ-ਨਾਚ

ਪੰਜਾਬ ਦੇ ਲੋਕ-ਨਾਚ "ਲੋਕ-ਨਾਚ ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬੀਆਂ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।" ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:

  • ਅ ਮਰਦਾਂ ਦੇ ਲੋਕ-ਨਾਚ
  • ੳ ਇਸਤਰੀਆਂ ਦੇ ਲੋਕ-ਨਾਚ

ਪੰਜਾਬ ਵਿੱਚ ਇਸਤਰੀਆਂ ਤੇ ਮਰਦਾਂ ਦੁਆਰਾ ਸਾਂਝੇ ਰੂਪ ਵਿੱਚ ਲੋਕ-ਨਾਚ ਨੱਚਣ ਦੀ ਪ੍ਰੰਪਰਾ, ਪਰਾਚੀਨ ਕਾਲ ਤੋਂ ਹੀ ਰਹੀ ਹੈ। ਗਿੱਧਾ ਸਮੁੱਚੇ ਪੰਜਾਬ ਦੀਆਂ ਇਸਤਰੀਆਂ ਦੇ ਚਾਵਾਂ, ਉਮੰਗਾਂ, ਵਲਵਲਿਆਂ ਅਤੇ ਉਲਾਸ- ਭਾਵਾਂ ਨੂੰ ਪ੍ਰਗਟ ਕਰਨ ਵਾਲਾ ਹਰਮਨ-ਪਿਆਰਾ ਲੋਕ-ਨਾਚ ਹੈ। ਅਸਲ ਵਿੱਚ ਗਿੱਧਾ ਤਾਲੀ ਨਾਚ ਹੈ। ਨੱਚਣ ਵਾਲੀਆਂ ਅਤੇ ਘੇਰੇ ਵਿੱਚ ਖੜ੍ਹੀਆਂ ਹੋਰ ਮੁਟਿਆਰਾਂ ਤਾਲੀ ਮਾਰਦੀਆਂ ਹਨ। ਪੰਜਾਬਣਾ ਆਪਣੇ ਹਰ ਪ੍ਰਕਾਰ ਦੇ ਕਾਰ-ਵਿਹਾਰ ਵਿੱਚੋ ਗਿੱਧੇ ਵਾਸਤੇ ਮੌਕੇ ਸਿਰਜ ਲੈਂਦੀਆਂ ਹਨ। ਇਸ ਤਰ੍ਹਾਂ ਮੁਟਿਅਰਾਂ ਕੋਲ ਨਾ ਬੋਲੀਆਂ ਮੁੱਕਦੀਆਂ ਹਨ, ਨਾ ਥਕਾਣ ਹੁੰਦੀ ਹੈ। ਇਸੇ ਕਰਕੇ ਗਿੱਧੇ ਨੂੰ ਪੰਜਾਬ ਦਾ ਸਿਰਤਾਜ ਲੋਕ-ਨਾਚ ਮੰਨਿਆਂ ਗਿਆ ਹੈ। ਗਿੱਧਾ, ਸੰਮੀ ਅਤੇ ਕਿੱਕਲੀ ਜਿਹੇ ਪ੍ਰਸਿੱਧ ਲੋਕ-ਨਾਚਾਂ ਤੋਂ ਇਲਾਵਾ ਪੰਜਾਬ ਵਿੱਚ ਇਸਤਰੀਆਂ ਦੇ ਹੋਰ ਲੋਕ-ਨਾਚ ਪ੍ਰਚਲਿਤ ਰਹੇ ਹਨ।

ਭੰਗੜਾ ਪੰਜਾਬੀ ਗੱਭਰੂਆਂ ਦਾ ਪ੍ਰਮੁੱਖ ਲੋਕ-ਨਾਚ ਹੈ। ਇਸ ਵਿੱਚ ਤਕੜੇ ਤੇ ਗੱਠੇ ਹੋਏ ਸਰੀਰ ਦਾ ਪ੍ਰਦਰਸ਼ਨ, ਸਧਾਰਨ ਪਰ ਸੁੰਦਰ ਪੁਸ਼ਾਕ ਪਹਿਨ ਕੇ, ਅਲਬੇਲੇਪਨ ਵਿੱਚ, ਜ਼ੋਸ਼, ਵੀਰਤਾ ਅਤੇ ਹੌਸਲੇ ਭਰਪੂਰ ਨਾਚ ਮੁਦਰਾਵਾਂ ਰਾਹੀਂ ਕੀਤਾ ਜਾਂਦਾ ਹੈ। ਲੋਕ-ਨਾਚ ਭੰਗੜਾ, ਲੋਕ-ਦਿਲਾਂ ਦੀ ਧੜਕਣ ਦੇ ਪ੍ਰਮਾਣਿਕ ਲੋਕ-ਸਾਜ਼ ਢੋਲ ਦੀ ਸਰਲ ਤਾਲ ਤੇ ਨੱਚਿਆ ਜਾਂਦਾ ਹੈ|ਭੰਗੜੇ ਦੇ ਆਰੰਭ ਸਮੇਂ ਇਹ ਤਾਲ ਧੀਮੀ ਧੀਮੀ ਵੱਜਦੀ ਹੈ। ਨਚਾਰ ਭੰਗੜੇ ਦੇ ਤਾਲ ਦੇ ਅਨੁਕੂਲ ਪੈਰ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਹਲੂਣਦੇ ਹੋਏ, ਇੱਕ ਰੂਪ, ਕਈ ਪ੍ਰਕਾਰ ਦੀਆਂ ਮੁਦਰਾਵਾਂ ਦਾ ਪ੍ਰਗਟਾਵਾ ਕਰਦੇ ਹਨ|ਭੰਗੜੇ ਵਿੱਚ ਨਚਾਰਾਂ ਦੀ ਗਿਣਤੀ ਨਿਰਧਾਰਿਤ ਨਹੀਂ ਹੁੰਦੀ ਅਤੇ ਨਾਂ ਹੀ ਵਿਸ਼ੇਸ਼ ਸਾਜ਼ਾਂ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ਵਿੱਚ ਲਗਾਤਾਰ ਬਦਲਦੀਆਂ ਪਰਿਸਥਿਤੀਆਂ ਨੇ ਇੱਥੋਂ ਦੇ ਲੋਕ-ਨਾਚਾਂ ਵਿੱਚ ਵੀ ਕਾਫ਼ੀ ਬਦਲਾਵ ਲਿਆਂਦਾ ਹੈ।

ਝੁੰਮਰ ਨਾਲ ਮਿਲਦਾ ਜੁਲਦਾ ਸਾਂਦਲ ਬਾਰ ਦਾ ਇੱਕ ਹੋਰ ਲੋਕ ਨਾਚ ਧਰੀਸ ਹੈ। ਇਹ ਨਾਚ ਵਧੇਰੇ ਕਰਕੇ ਝੰਗ ਦੇ ਇਲਾਕੇ ਤੱਕ ਹੀ ਸੀਮਤ ਹੈ, ਸਾਂਗਾ ਦੇ ਵਿਚਾਰ ਅਨੁਸਾਰ "ਕਿਉ ਜੋ ਇਸ ਨਾਚ ਨੂੰ ਨੱਚਣ ਵਾਲੇ ਬੜੇ ਧੀਰਜ ਨਾਲ ਸਹਿਜੇ ਸਹਿਜੇ ਪੈਰ ਧਰਦੇ ਹਨ, ਇਸ ਲਈ ਧੀਰਜ ਤੋਂ ਇਸਦਾ ਨਾਮ ਧਰੀਸ ਪੈ ਗਿਆ।" ਨਾਚ ਦੇ ਨਾਲ ਗੀਤ ਗਾਉਣ ਸਮੇਤ ਸ਼ੀ ਸ਼ੀ ਦੀ ਆਵਾਜ ਵੀ ਕੱਢਦੇ ਹਨ । ਸਾਗ਼ਾਂ ਵਿੱਚ ਢੋਲ ਦੇ ਨਾਲ ਤੂਤੀ ਅਤੇ ਰਨਾ ਦੀ ਵਰਤੋਂ ਵੀ ਕੀਤੀ ਜਾਂਦੀ ਹੈ * ਆਮ ਤੌਰ ਤੇ ਇਸ ਨੂੰ ਮੇਲਿਆਂ ਤੇ ਸਮਾਗਮਾਂ ਵੇਲੇ ਨੱਚਿਆ ਜਾਂਦਾ ਹੈ। ਇਸ ਨਾਚ ਨਾਲ ਗਾਏ ਜਾਣ ਵਾਲੇ ਗੀਤ ਦੂਜੇ ਨਾਚਾਂ ਵਿੱਚ ਵੀ ਗਾਏ ਜਾਂਦੇ ਹਨ: ਚੰਨਾ ਕਿੱਥੇ ਗੁਜਾਰੀ ਆਈ ਰਾਤ ਵੇ, ਮੇਰਾ ਜੀਅ ਦਲੀਲਾਂ ਦੇ ਵਾਸ ਵੇ”।

ਪ੍ਰੰਤੂ ਵਰਤਮਾਨ ਸਮੇ੍ਵ ਵਿੱਚ ਪੰਜਾਬੀ ਲੋਕ ਨਾਚਾਂ ਨੂੰ ਮਨੁੱਖ ਆਪਣੇ ਮਨ ਚੋ੍ਵ ਵਿਸਾਰ ਰਿਹਾ ਹੈ। ਲੋਕ ਨਾਚ ਕੇਵਲ ਇੱਕ ਲੋਕਧਾਰਾ ਦਾ ਹੀ ਅੰਗ ਬਣ ਕਿ ਰਹਿ ਗਏ ਹਨ, ਅਸਲ ਜੀਵਨ ਵਿੱਚ ਉਹਨਾਂ ਦੀ ਸਾਰਥਕਤਾ ਦੀ ਅਣਹੋ੍ਵਦ ਵੱਧ ਰਹੀ ਹੈ * ਜਿਸ ਦੇ ਕਈ ਕਾਰਨ ਹਨ ਸਭ ਤੋਂ ਵੱਡਾ ਕਾਰਨ ਤਾਂ ਪੱਛਮੀਕਰਨ ਦਾ ਪ੍ਰਭਾਵ ਹੈ, ਪੱਛਮੀਕਰਨ ਅਤੇ ਵਿਵੀਕਰਨ ਵਰਗੀਆਂ ਧਾਰਾਵਾਂ ਨੇ ਕੇਵਲ ਪੰਜਾਬ ਦੀ ਹੀ ਨਹੀਂ ਸਗੋਂ ਪੂਰੇ ਭਾਰਤ ਦੀ ਸੱਭਿਆਰਚਾਰਕ ਲੋਕਧਾਰਾਈ ਨੂੰ ਆਪਣੇ ਚਪੇਟ ਵਿੱਚ ਲੈ ਲਿਆ ਹੈ। ਮਨੁੱਖ ਆਪਣੇ ਵਿਰਸੇ ਤੋਂ ਹੱਟ ਕੇ ਅੱਜ ਕੱਲ੍ਹ ਆਧੁਨਿਕੀਕਰਨ ਦੀ ਹੋੜ੍ਹ ਵਿੱਚ ਪੱਛਮੀ ਕਲਚਰ ਨੂੰ ਅਪਣਾ ਰਿਹਾ ਹੈ। ਜਿਸ ਦੇ ਨਾਲ ਸਾਡਾ ਪਹਿਰਾਵਾ, ਖਾਣ-ਪੀਣ, ਮਨੋਰੰਜਨ ਆਦਿ ਦੇ ਸਾਧਨਾਂ ਵਿੱਚ ਬਹੁਤ ਵੱਡਾ ਬਦਲਾਵ ਆ ਰਿਹਾ ਹੈ। ਪੈਸੇ ਦੀ ਹੋੜ ਨੇ ਲੋਕ ਨਾਚਾਂ ਦੇ ਅਸਲੀ ਸਰੂਪ ਨੂੰ ਵਿਗਾੜ ਦੇ ਰੱਖ ਦਿੱਤਾ ਹੈ। ਮੀਡੀਆ ਵੀ ਪੰਜਾਬੀ ਲੋਕ ਨਾਚ ਦੇ ਬਦਲਦੇ ਸਰੂਪ ਵਿੱਚ ਪੂਰਾ ਰੋਲ ਨਿਭਾ ਰਿਹਾ ਹੈ। ਖੇਤਰੀ ਚੈਨਲਾਂ ਦੇ ਉਪੱਰ ਬਹੁਤ ਹੀ ਘੱਟ ਅਜਿਹੇ ਪ੍ਰੋਗਰਾਮ ਪ੍ਰਕਾਸ਼ਿਤ ਹੁੰਦੇ ਹਨ ਜਿਨ੍ਹਾਂ ਨੂੰ ਦੇਖ ਕੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆਪਣੇ ਪੰਜਾਬੀ ਲੋਕ ਨਾਚਾਂ ਨੂੰ ਦੇਖ ਕੇ ਸਿਖ ਸਕੇ। ਵਰਤਮਾਨ ਸਮੇਤ ਲੋਕ ਨਾਚਾਂ ਦਾ ਪ੍ਰਦਰਨ ਤਾਂ ਸਾਨੂੰ ਸਿਰਫ ਯੁਵਕ ਮੇਲਿਆਂ ਦੇ ਵਿੱਚ ਹੀ ਦੇਖਣ ਨੂੰ ਮਿਲਦਾ ਹੈ। ਪੰਜਾਬ ਵਿੱਚ ਹਰ ਸਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਯੁਵਕ ਮੇਲਿਆਂ ਦਾ ਆਯੋਜਨ ਕਰਦੀਆਂ ਹਨ ਤੇ ਅੰਤਰ ਖੇਤਰੀ ਤੇ ਅੰਤਰ ਯੂਨੀਵਰਸਿਟੀ ਮੁਕਾਬਲੇ ਕਰਵਾਕੇ ਲੋਕ ਨਾਚਾਂ ਨੂੰ ਜਿਊ੍ਵਦਾ ਰੱਖ ਰਹੀਆਂ ਹਨ। ਇਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿੇ ਯੋਗਦਾਨ ਹੈ ਕਿ ਉਹ ਹਰ ਸਾਲ ਯੁਵਕ ਮੇਲੇ ਦੀ ਤਰਜੀਹ ਤੇ ਹੀ ‘ਲੋਕ ਮੇਲਾ’ ਆਯੋਜਿਤ ਕਰਦੀ ਹੈ ਜਿਸ ਵਿੱਚ ਪੰਜਾਬੀ ਲੋਕ ਨਾਚ ਭੰਗੜਾ, ਸੰਮੀ, ਗਿੱਧਾ, ਝੁੰਮਰ ਨੂੰ ਪ੍ਰਦਰਸ਼ੀਤ ਕੀਤਾ ਜਾਂਦਾ ਹੈ ਤੇ ਨਾਲ ਹੀ ਨਾਲ ਲੋਕ-ਕਲਾਵਾਂ, ਲੋਕ-ਖੇਡਾਂ, ਲੋਕ ਗੀਤ ਤੇ ਲੋਕ ਨਾਟ ਵੀ ਸੰਭਾਲ ਲਏ ਹਨ। ਇਸੇ ਤਰਾਂ ਹੀ ਪੰਜਾਬੀ ਅਕਾਦਮੀ, ਦਿੱਲੀ ਪੰਜਾਬੀ ਲੋਕ ਨਾਚ ਭੰਗੜਾ, ਗਿੱਧਾ ਦੀ ਸਿਖਲਾਲਈ ਹਰ ਸਾਲ ਵਰਕਾਪ ਆਯੋਜਿਤ ਕਰਦੀ ਹੈ।

ਪੰਜਾਬ ਦੇ ਲੋਕ ਗੀਤ

ਲੋਕ-ਗੀਤ, ਲੋਕ-ਮਨਾਂ ਦੇ ਅਜਿਹੇ ਸੁੱਚੇ ਪ੍ਰਗਟਾਵੇ ਹਨ ਜੋ ਲੋਕ ਹਿਰਦਿਆਂ ਵਿੱਚੋਂ ਝਰਨਿਆਂ ਦੀ ਤਰਾਂ ਪੀੜੀ-ਦਰ-ਪੀੜੀ ਅਗੇਰੇ ਪਹੁੰਚਦੇ ਹਨ। ਲੋਕ-ਗੀਤ ਲੋਕ-ਸੱਭਿਆਚਾਰ ਦਾ ਹੀ ਪ੍ਰਕਾਸ਼ ਹਨ। ਕਿਸੇ ਸੱਭਿਆਚਾਰ ਦੀ ਜਿੰਨੀ ਬਹੁਰੰਗੀ ਤੇ ਵੰਨ-ਸੁਵੰਨੀ ਝਾਕੀ ਲੋਕ-ਗੀਤਾਂ ਵਿੱਚ ਵੇਖਣ ਨੂੰ ਮਿਲਦੀ ਹੈ, ਉਹ ਸਾਹਿਤ ਦੇ ਕਿਸੇ ਵੀ ਹੋਰ ਸਾਹਿਤ-ਰੂਪ ਵਿੱਚ ਆਪਣਾ ਪ੍ਰਗਟਾਉ ਨਹੀਂ ਲੱਭ ਸਕਦੀ। ਇਤਹਾਸਿਕ ਤੌਰ ਤੇ ਲੋਕ-ਗੀਤਾਂ ਦੀ ਸਿਰਜਣਾ, ਉਦੋਂ ਤੋਂ ਆਰੰਭ ਹੋਈ, ਜਦੋਂ ਮਨੁੱਖ ਨੇ ਭਾਸ਼ਾ ਬੋਲਦੇ ਸਮਾਜ ਵਿੱਚ ਰਿਸ਼ਤੇ-ਨਾਤਿਆਂ ਦੇ ਸੰਸਾਰ ਵਿੱਚ ਰਹਿਣ-ਸਹਿਣ ਸ਼ੁਰੂ ਕੀਤਾ। ਲੋਕ ਜੀਵਨ ਨਾਲ ਸੰਬਧਿਤ ਹੋਣ ਕਰਕੇ ਲੋਕ-ਗੀਤ ਆਪਣੇ ਵਿਸ਼ੇ-ਵਸਤੂ ਅਤੇ ਪ੍ਰਗਟਾਉ ਦੇ ਪੱਖ ਤੋਂ ਭਾਵੇਂ ਸਾਰੀ ਸਮਗਰੀ ਆਪਣੇ ਸੱਭਿਆਚਾਰਕ ਪਿਛੋਕੜ ਵਿੱਚੋਂ ਹਾਸਲ ਕਰਕੇ, ਆਪਣੇ ਅਤੀਤ ਨਾਲ ਜੁੜੇ ਰਹਿੰਦੇ ਹਨ। ਪੰਜਾਬ ਦੇ ਵੱਖ-ਵੱਖ ਖਿੱਤਿਆਂ ਮਾਝੇ, ਮਾਲਵੇ, ਦੁਆਬੇ, ਪੁਆਧ, ਪੋਠੇਹਾਰ ਅਤੇ ਪਹਾੜੀ ਇਲਾਇਆਂ ਵਿੱਚੋਂ ਇੰਨੀ ਵੱਡੀ ਗਿਣਤੀ ਵਿੱਚ ਲੋਕ-ਗੀਤ ਮਿਲਦੇ ਹਨ ਕਿ ਇਹਨਾਂ ਦੇ ਕਈ ਸੰਗ੍ਰਹਿ ਸੰਕਲਿਤ ਕੀਤੇ ਜਾ ਸਕਦੇ ਹਨ। ਪੰਜਾਬੀ ਲੋਕ ਗੀਤ ਸਾਂਝੇ ਤੇ ਅਣਵੰਡੇ ਪੰਜਾਬ ਦੇ ਪੰਜਾਬੀਆਂ ਦਾ ਅਣਵੰਡਿਆ ਮੁੱਲਵਾਨ ਵਿਰਸਾ ਹੈ। ਪੰਜਾਬੀ ਲੋਕ-ਗੀਤਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਪੰਜਾਬੀ ਲੋਕ-ਗੀਤਾਂ ਦਾ ਇੱਕ ਵਡੇਰਾ ਭਾਗ ਜਨਮ ਤੋਂ ਲੈ ਕੇ ਮੌਤ ਤੱਕ ਦੀਆ ਅਨੇਕਾ ਘਟਨਾਵਾਂ ਦਾ ਪ੍ਰਗਟਾਵਾ ਕਰਦਾ ਹੈ। ਲੋਕ- ਗੀਤਾਂ ਵਿੱਚ ਪੰਜਾਬ ਦੇ ਭਾਈਚਾਰਿਕ ਜੀਵਨ ਵਿੱਚਲੀ ਅਤੁੱਟ ਸਾਂਝ ਹੈ। ਲੋਕ-ਗੀਤਾਂ ਵਿੱਚੋਂ ਕਿਰਸਾਣੀ ਸਮਾਜ ਵਿੱਚ ਮਰਦ ਦੀ ਸਰਦਾਰੀ ਅਤੇ ਔਰਤ ਦੀ ਅਧੀਨਗੀ ਦੇ ਅਨੇਕਾਂ ਅਜਿਹੇ ਉਦਾਹਰਨ ਮਿਲਦੇ ਹਨ ਜਿਨ੍ਹਾਂ ਵਿੱਚੋਂ ਲੜਕੀ ਵਾਲੇ ਘਰ ਦੀ ਨਿਮਨ ਸਥਿਤੀ ਦੀ ਝਲਕ ਮਿਲਦੀ ਹੈ। ਲੋਕ-ਗੀਤ ਸਾਡੇ ਸੱਭਿਆਚਾਰਕ ਵਰਤਾਰੇ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ। ਪੰਜਾਬੀ ਲੋਕ-ਗੀਤਾਂ ਨੇ ਇੱਥੋਂ ਦੇ ਧਰਮ ਅਤੇ ਸਦਾਚਾਰ ਨਾਲ ਵੀ ਆਪਣੀ ਅਤੁੱਟ ਸਾਂਝ ਦਾ ਸਬੂਤ ਦਿੱਤਾ ਹੈ|ਪੰਜਾਬੀ ਲੋਕ-ਗੀਤਾਂ ਦਾ ਇੱਕ ਵਡੇਰਾ ਭਾਗ ਬੋਲੀਆਂ, ਟੱਪੇ, ਮਾਹੀਆ, ਸਿੱਠਣੀਆਂ, ਛੰਦ ਪਰਾਗੇ ਤੇ ਕੁਝ ਹੋਰ ਨਿੱਕੀਆ-ਨਿੱਕੀਆਂ ਗੀਤ-ਬਣਤਰਾਂ ਵਿੱਚੋਂ ਮਿਲਦਾ ਹੈ। ਅੱਜ ਰਾਂਗਲੀ ਝਾਕੀ ਪੇਸ਼ ਕਰਨ ਵਾਲੇ ਇੰਨਾ ਲੋਕ-ਗੀਤਾਂ ਦੇ ਸ੍ਰੋਤ ਹੌਲੀ-ਹੌਲੀ ਖੁਰਦੇ ਜਾ ਰਹੇ ਹਨ।ਸਾਡੇ ਲੋਕ-ਗੀਤਾਂ ਦੇ ਰਚਣਹਾਰੇ ਤੇ ਬੋਲਣਹਾਰੇ ਸਾਡੇ ਕੋਲੋਂ ਦੂਰ ਜਾ ਰਹੇ ਹਨ।

                                     

1. ਹਵਾਲਾ ਪੁਸਤਕਾਂ

1.ਡਾ. ਕਰਨੈਲ ਸਿੰਘ ਥਿੰਦ, ਪੰਜਾਬ ਦਾ ਲੋਕ ਵਿਰਸਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਨਾ-26।

2. ਪ੍ਰੋ.ਜੀਤ ਸਿੰਘ ਜੋਸ਼ੀ, ਲੋਕਧਾਰਾ ਸਿਧਾਂਤ ਤੇ ਵਿਸ਼ਲੇਸ਼ਣ, ਵਾਰਿਸ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ, ਪੰਨਾ-117।

3.ਡਾ.ਜਗੀਰ ਸਿੰਘ ਨੂਰ, ਪੰਜਾਬੀ ਸਭਿਆਚਾਰ ਦਾ ਵਿਰਸਾ, ਪੰਜਾਬੀ ਸਾਹਿਤ ਤੇ ਸਭਿਆਚਾਰਕ ਸਦਨ, ਫਗਵਾੜਾ, ਪੰਨਾ-56।

4.ਸੰਪਾ.ਡਾ. ਹਰਚਰਨ ਸਿੰਘ, ਜਰਨੈਲ ਸਿੰਘ ਰਾਜਗੜੀ, ਹਰਬਖਸ਼ ਸਿੰਘ ਲਾਟਾ, ਪੰਜਾਬ ਦੇ ਲੋਕ ਨਾਚ, ਦੇਸ਼ ਪੰਜਾਬ ਪ੍ਰਕਾਸ਼ਨ, ਚੰਡੀਗੜ੍ਹ, ਪੰਨਾ-48।

5.ਡਾ.ਨਾਹਰ ਸਿੰਘ, ਪੰਜਾਬੀ ਲੋਕ ਨਾਚ, ਲੋਕ ਗੀਤ ਪ੍ਰਕਾਸ਼ਨ, ਸਰਹਿੰਦ, ਪੰਨਾ-86.88। 6.ਡਾ.ਕਰਨੈਲ ਸਿੰਘ ਥਿੰਦ, ਉਹੀ, ਪੰਨਾ-30।

7.ਬਲਬੀਰ ਸਿੰਘ ਪੂਨੀ, ਲੋਕਧਾਰਾ ਅਧਿਐਨ, ਰੂਹੀ ਪ੍ਰਕਾਸ਼ਨ, ਅੰਮ੍ਰਿਤਸਰ, ਪੰਨਾ-142। 8.ਡਾ.ਨਾਹਰ ਸਿੰਘ, ਉਹੀ, ਪੰਨਾ-80.81।

9.ਡਾ.ਕਰਨੈਲ ਸਿੰਘ ਥਿੰਦ, ਉਹੀ, ਪੰਨਾ-28।

10.ਪ੍ਰੋ.ਜੀਤ ਸਿੰਘ ਜੋਸ਼ੀ, ਉਹੀ, ਪੰਨਾ-118।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →