Back

ⓘ ਅਕਤੂਬਰ ਇਨਕਲਾਬ, ਜਿਸ ਨੂੰ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ, ਲਾਲ ਅਕਤੂਬਰ, ਅਕਤੂਬਰ ਵਿਦਰੋਹ ਅਤੇ ਬਾਲਸ਼ਵਿਕ ਇਨਕਲਾਬ ਵੀ ਕਿਹਾ ਜਾਂਦਾ ਹੈ, ਲੈਨਿਨ ਦੀ ਅਗਵਾਈ ਵਿੱਚ ਰੂਸੀ ਕਮਿਊਨਿਸਟ ਪਾਰਟੀ ਦੁਆਰ ..                                               

ਲੈਨਿਨਵਾਦ

ਲੈਨਿਨਵਾਦ ਉਸ ਰਾਜਨੀਤਿਕ ਸਿਧਾਂਤਕ ਯੋਗਦਾਨ ਨੂੰ ਕਹਿੰਦੇ ਹਨ ਜੋ ਅਕਤੂਬਰ ਇਨਕਲਾਬ ਦੇ ਮਹਾਨ ਆਗੂ ਲੈਨਿਨ ਵੱਲੋਂ ਮਾਰਕਸਵਾਦ ਦੇ ਵਿਕਾਸ ਵਿੱਚ ਪਾਇਆ ਗਿਆ। ਲੈਨਿਨ ਨੇ ਮਾਰਕਸਵਾਦ ਨੂੰ ਆਤਮਸਾਤ ਕਰ ਕੇ ਆਪਣੇ ਜੁਗ ਦੀਆਂ ਹਕੀਕਤਾਂ ਤੇ ਲਾਗੂ ਕੀਤਾ ਅਤੇ ਵਿਕਸਿਤ ਕੀਤਾ। ਲੈਨਿਨ ਨੇ ਉਤਪਾਦਨ ਦੀ ਪੂੰਜੀਵਾਦੀ ਢੰਗ ਦੇ ਉਸ ਵਿਸ਼ਲੇਸ਼ਣ ਨੂੰ ਜਾਰੀ ਰੱਖਿਆ ਜਿਸਨੂੰ ਮਾਰਕਸ ਨੇ ਸਰਮਾਇਆ ਵਿੱਚ ਕੀਤਾ ਸੀ ਅਤੇ ਸਾਮਰਾਜਵਾਦ ਦੀਆਂ ਹਾਲਤਾਂ ਵਿੱਚ ਆਰਥਕ ਅਤੇ ਰਾਜਨੀਤਕ ਵਿਕਾਸ ਦੇ ਨਿਯਮਾਂ ਨੂੰ ਪਰਗਟ ਕੀਤਾ। ਲੇ ਲੈਨਿਨਵਾਦ ਦੀ ਸਿਰਜਨਸ਼ੀਲ ਆਤਮਾ ਸਮਾਜਵਾਦੀ ਕ੍ਰਾਂਤੀ ਦੇ ਉਨ੍ਹਾਂ ਦੇ ਸਿੱਧਾਂਤ ਵਿੱਚ ਵਿਅਕਤ ਹੋਈ ਹੈ। ਲੈਨਿਨ ਨੇ ਪ੍ਰਤੀਪਾਦਿਤ ਕੀਤਾ ਕਿ ਨਵੀਂ ਹਾਲਤਾਂ ਵਿੱਚ ਸਮਾਜਵਾਦ ਪਹਿਲਾਂ ਇੱਕ ਜਾਂ ਕੁੱਝ ਦੇਸ਼ਾਂ ਵਿੱਚ ਜੇਤੂ ਹੋ ਸਕਦਾ ਹੈ। ਉਸ ਨੇ ਆਗੂ ਅਤੇ ਸੰਗ ...

                                               

ਨਦੇਜ਼ਦਾ ਕਰੁੱਪਸਕਾਇਆ

ਨਦੇਜ਼ਦਾ ਕਰੁੱਪਸਕਾਇਆ ਦਾ ਜਨਮ ਸੇਂਟ ਪੀਟਰਸਬਰਗ ਵਿੱਚ ਇੱਕ ਉੱਚ ਜਮਾਤ ਦੇ ਪਰਿਵਾਰ ਵਿੱਚ ਹੋਇਆ। 1903 ’ਚ ਕਰੁੱਪਸਕਾਇਆ ਰੂਸੀ ਸ਼ੋਸ਼ਲ ਡੈਮੋਕਰੇਟਿਕ ਪਾਰਟੀ ਦੀ ਮੈਂਬਰ ਬਣੀ ਅਤੇ 1905 ਵਿੱਚ ਉਹ ਕੇਂਦਰੀ ਕਮੇਟੀ ਦੀ ਸੈਕਟਰੀ ਬਣੀ। 1917 ਦੇ ਅਕਤੂਬਰ ਇਨਕਲਾਬ ਤੋਂ ਬਾਅਦ ਨਾਦਿਆ ਸਿੱਖਿਆ ਦੀ ਲੋਕ ਕੌਮੀਸਾਰ ਦੀ ਡਿਪਟੀ ਬਣੀ। ਜਿੱਥੇ ਉਸਨੇ ਬਾਲਗ ਸਿੱਖਿਆ ਡਿਵੀਜ਼ਨ ਦਾ ਅਹੁਦਾ ਸੰਭਾਲਿਆ। ਐਜ਼ੂਕੇਸ਼ਨ ਕਮੇਟੀ 1920 ਵਿੱਚ ਉਹ ਡਿਪਟੀ ਕਮਿਸ਼ਨਰ ਬਣੀ। ਸੋਵੀਅਤ ਵਿਦਿਅਕ ਪ੍ਰਬੰਧ ਦੇ ਨਾਲ-ਨਾਲ ਉਹ ਕੋਮਸੋਸੋਲ ਤੇ ਪਾਈਨੀਰ ਲਹਿਰ ਦੀ ਸੰਸਥਾਪਕ ਵੀ ਰਹੀ। 1924 ’ਚ ਉਹ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੀ ਮੈਂਬਰ ਬਣੀ।

                                               

ਮਿਰਜ਼ਾ ਤੁਰਸਨਜ਼ਾਦਾ

ਮਿਰਜ਼ਾ ਤੁਰਸਨਜ਼ਾਦਾ - ਮਹੱਤਵਪੂਰਨ ਤਾਜਿਕ ਕਵੀ ਅਤੇ ਇੱਕ ਪ੍ਰਮੁੱਖ ਰਾਜਨੀਤਕ ਹਸਤੀ ਸੀ। ਅੱਜ ਉਹ ਤਾਜਿਕਸਤਾਨ ਦੇ ਕੌਮੀ ਨਾਇਕ ਦੇ ਪੱਧਰ ਤੱਕ ਉੱਠ ਗਿਆ ਹੈ। ਤੁਰਸਨਜ਼ਾਦਾ ਦਾ ਚਿਹਰਾ ਇੱਕ ਤਾਜਿਕਸਤਾਨੀ ਨੋਟ ਦੇ ਸਾਹਮਣੇ ਪਾਸੇ ਛਪਿਆ ਹੁੰਦਾ ਹੈ। ਤੁਰਸਨਜ਼ਾਦਾ ਸ਼ਹਿਰ ਦਾ ਨਾਮ ਉਸ ਦੇ ਸਨਮਾਨ ਚ ਰੱਖਿਆ ਗਿਆ ਹੈ। ਉਹ ਸਟਾਲਿਨ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।

                                               

ਜਾਰਜਸ ਡੈਂਟਨ

ਜਾਰਜ ਜੈਕੁਏਸ ਡੈਨਟਨ ਫ੍ਰੈਂਚ ਇਨਕਲਾਬ ਦੇ ਮੁੱਢਲੇ ਪੜਾਅ ਵਿੱਚ, ਖਾਸ ਕਰਕੇ ਲੋਕ ਸੁਰੱਖਿਆ ਕਮੇਟੀ ਦੇ ਪਹਿਲੇ ਪ੍ਰਧਾਨ ਵਜੋਂ ਇੱਕ ਪ੍ਰਮੁੱਖ ਹਸਤੀ ਸੀ। ਇਨਕਲਾਬ ਦੀ ਸ਼ੁਰੂਆਤ ਵਿੱਚ ਡੈਂਟਨ ਦੀ ਭੂਮਿਕਾ ਨੂੰ ਵਿਵਾਦਪੂਰਨ ਬਣਾਇਆ ਗਿਆ ਹੈ; ਬਹੁਤ ਸਾਰੇ ਇਤਿਹਾਸਕਾਰ ਉਸਦਾ ਵਰਣਨ "ਫ੍ਰੈਂਚ ਰਾਜਸ਼ਾਹੀ ਦੇ ਤਖਤੇ ਅਤੇ ਪਹਿਲੀ ਫ੍ਰੈਂਚ ਗਣਤੰਤਰ ਦੀ ਸਥਾਪਨਾ ਦੀ ਮੁੱਖ ਸ਼ਕਤੀ" ਵਜੋਂ ਕਰਦੇ ਹਨ। ਇਨਕਲਾਬ ਦੇ ਦੁਸ਼ਮਣਾਂ ਪ੍ਰਤੀ ਜ਼ਿੱਦਤਾ ਅਤੇ ਕੁਤਾਹੀ ਦੇ ਇਲਜ਼ਾਮ ਲਾਉਣ ਤੋਂ ਬਾਅਦ ਉਸਨੂੰ ਇਨਕਲਾਬੀ ਦਹਿਸ਼ਤ ਦੇ ਹਮਾਇਤੀਆਂ ਦੁਆਰਾ ਗਾਲਾਂ ਕੱਢੀਆਂ ਗਈਆਂ ਸਨ।

                                               

ਅੰਨਦਾ ਸ਼ੰਕਰ ਰੇ

ਅੰਨਦਾ ਸ਼ੰਕਰ ਰੇ ਇੱਕ ਬੰਗਾਲੀ ਕਵੀ ਅਤੇ ਲੇਖਕ ਸੀ। ਉਸਨੇ ਕੁਝ ਓੜੀਆ ਕਵਿਤਾਵਾਂ ਵੀ ਲਿਖੀਆਂ। ਉਸਨੇ ਭਾਰਤ ਦੀ ਵੰਡ ਦੀ ਅਲੋਚਨਾ ਕਰਦਿਆਂ ਕਈ ਬੰਗਾਲੀ ਕਵਿਤਾਵਾਂ ਲਿਖੀਆਂ। ਸਭ ਤੋਂ ਵੱਧ ਮਸ਼ਹੂਰ ਹੈ ਟੇਲਰ ਸ਼ਿਸ਼ੀ ਭੰਗਲੋ ਬੋਲੇ ਖੂਕੜ ਪਰੇ ਰਾਗ ਕਰੋ । ਉਸਦੇ ਬਹੁਤ ਸਾਰੇ ਲੇਖਾਂ ਵਿੱਚੋਂ, ਬੰਗਲਾਰ ਰੈਨਿਸੈਂਸ ਕਿਤਾਬ ਬੰਗਾਲ ਵਿੱਚ ਸਭਿਆਚਾਰਕ ਅਤੇ ਸਮਾਜਿਕ ਇਨਕਲਾਬ ਦਾ ਵਿਸ਼ਲੇਸ਼ਣਤਮਕ ਇਤਿਹਾਸ ਹੈ। ਰੇ ਦਾ ਸਭ ਤੋਂ ਮਸ਼ਹੂਰ ਕੰਮ ਪਥ ਪ੍ਰਬਾਸੇ ਹੈ, ਜੋ 1931 ਵਿੱਚ ਉਸਦੀ ਯੂਰਪ ਯਾਤਰਾ ਦੀ ਇੱਕ ਡਾਇਰੀ ਸੀ। 28 ਅਕਤੂਬਰ 2002 ਨੂੰ ਕੋਲਕਾਤਾ ਵਿੱਚ ਉਸ ਦੀ ਮੌਤ ਹੋ ਗਈ।

                                               

ਤੋਮਾ ਤਾਮਸ

ਤੋਮਾ ਤਾਮਸ ਉਸਦੇ ਕੰਮਾਂ ਕਰਕੇ ਅਬੂ ਯੂਸੁਫ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ, ਉੱਤਰੀ ਇਰਾਕ ਦਾ 1960-70 ਦੌਰਾਨ ਇੱਕ ਸਿਆਸਤਦਾਨ ਅਤੇ ਸਰਕਾਰ ਵਿਰੋਧੀ ਕਮਿਊਨਿਸਟ ਯੋਧਾ ਹੋਇਆ।

                                               

ਮਾਈਕਲ ਨਬੀਲ ਸਨਦ

ਮਾਈਕਲ ਨਬੀਲ ਸਨਦ, 1985 ਵਿੱਚ ਪੈਦਾ ਹੋਇਆ), ਇੱਕ ਸਿਆਸੀ ਕਾਰਕੁੰਨ ਅਤੇ ਬਲਾਗਰ ਹੈ। ਉਸ ਨੇ 2009 ਵਿੱਚ ਅਸੀਊਤ ਯੂਨੀਵਰਸਿਟੀ ਵਿੱਚੋਂ ਵੈਟਰਨਰੀ ਮੈਡੀਸਨ ਚ ਬੈਚੁਲਰ ਦੀ ਡਿਗਰੀ ਪ੍ਰਾਪਤ ਕੀਤੀ। ਉਹ ਮਿਸਰ ਵਿੱਚ ਆਜ਼ਾਦ ਜਮਹੂਰੀ ਮੁੱਲ ਉਤਸ਼ਾਹਿਤ ਕਰਨ, ਤੇ ਨਾਲ ਹੀ ਮਿਸਰ ਅਤੇ ਇਸਰਾਈਲ ਵਿਚਕਾਰ ਆਲੀਸ਼ਾਨ ਰਿਸ਼ਤਿਆਂ ਦੇ ਲਈ ਅਭਿਆਨ ਕਰਕੇ ਜਾਣਿਆ ਜਾਂਦਾ ਹੈ। ਪੀਸ ਐਕਟੀਵਿਸਮ ਅਤੇ ਕੈਦ ਅਪ੍ਰੈਲ 9, 2009 ਨੂੰ ਨਬੀਲ ਨੇ "ਨੋ ਟੂ ਕਮਪਲਸਰੀ ਮਿਲਟਰੀ ਸਰਵਿਸ" ਲਹਿਰ ਦੀ ਸਥਾਪਨਾ ਕੀਤੀ। ਅਕਤੂਬਰ 2010 ਚ, ਉਸ ਨੇ ਫ਼ੌਜੀ ਸੇਵਾ ਤੋਂ ਮੁਕਤ ਰੱਖਿਆ ਜਾਣ ਦੀ ਮੰਗ ਕਰਦੇ ਹੋਏ ਇੱਕ ਬਲਾਗ ਪੋਸਟ ਲਿਖਿਆ ਸੀ। ਉਸ ਤੋਂ ਬਾਅਦ 12 ਨਵੰਬਰ 2010 ਨੂੰ ਮਿਲਟਰੀ ਪੁਲੀਸ ਨੇ ਉਸ ਨੂੰ ਗ੍ਰਿਫਤਾਰ ਕੀਤਾ, ਪਰ ਅਗਲੇ ਹੀ ਦਿਨ ਰਿਹਾ ਕਰ ਦਿੱਤਾ ਅਤੇ ਅੰਤ ਵਿੱਚ ਮੈਡੀਕਲ ਆਧਾਰ ਤ ...

                                               

ਚੀਨ ਦਾ ਝੰਡਾ

ਚੀਨ ਦਾ ਰਾਸ਼ਟਰੀ ਝੰਡਾ, ਚੀਨ ਦੇ ਲੋਕ ਗਣਤੰਤਰ ਦਾ ਅਧਿਕਾਰਤ ਤੌਰ ਤੇ ਰਾਸ਼ਟਰੀ ਝੰਡਾ ਅਤੇ ਜਿਸਨੂੰ ਪੰਜ ਤਾਰਿਆਂ ਵਾਲਾ ਲਾਲ ਝੰਡਾ ਵੀ ਕਿਹਾ ਜਾਂਦਾ ਹੈ, ਇੱਕ ਚੀਨੀ ਲਾਲ ਫੀਲਡ ਹੈ ਜੋ ਪੰਜ ਸੋਨੇ ਦੇ ਤਾਰਿਆਂ ਨਾਲ ਛਾਉਣੀ ਵਿੱਚ ਚਾਰਜ ਕੀਤਾ ਜਾਂਦਾ ਹੈ। ਡਿਜ਼ਾਇਨ ਵਿੱਚ ਇੱਕ ਵੱਡਾ ਤਾਰਾ ਹੈ, ਅਰਧ ਚੱਕਰ ਵਿੱਚ ਚਾਰ ਛੋਟੇ ਸਿਤਾਰੇ ਫਲਾਈ ਵੱਲ ਰਵਾਨਾ ਕੀਤੇ ਗਏ ਹਨ । ਲਾਲ ਕਮਿਊਨਿਸਟ ਇਨਕਲਾਬ ਨੂੰ ਦਰਸਾਉਂਦਾ ਹੈ; ਪੰਜ ਸਿਤਾਰਿਆਂ ਅਤੇ ਉਨ੍ਹਾਂ ਦੇ ਸਬੰਧ ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਿਚ ਚੀਨੀ ਲੋਕਾਂ ਦੀ ਏਕਤਾ ਨੂੰ ਦਰਸਾਉਂਦੇ ਹਨ। ਪੀਪਲਜ਼ ਲਿਬਰੇਸ਼ਨ ਆਰਮੀ ਨੇ 1 ਅਕਤੂਬਰ 1949 ਨੂੰ ਚੀਨ ਦੇ ਪੀਪਲਜ਼ ਰੀਪਬਿਲਕ ਦੀ ਸਥਾਪਨਾ ਦੀ ਘੋਸ਼ਣਾ ਕਰਨ ਵਾਲੇ ਇੱਕ ਸਮਾਰੋਹ ਵਿੱਚ, 1 ਅਕਤੂਬਰ 1949 ਨੂੰ ਬੀਜਿੰਗ ਦੇ ਤਿਆਨਮੈਨ ਚੌਕ ਦੀ ਨਜ਼ਰ ਵਾਲੇ ਇੱਕ ...

                                               

ਸਰਦ ਮਹਿਲ

ਸਰਦ ਮਹਲ ਸੇਂਟ ਪੀਟਰਸਬਰਗ, ਰੂਸ ਵਿਚ, 1732 ਤੋਂ 1917 ਤਕ, ਰੂਸੀ ਬਾਦਸ਼ਾਹਾਂ ਦੀ ਸਰਕਾਰੀ ਰਿਹਾਇਸ਼ ਸੀ। ਅੱਜ, ਬਹਾਲ ਕੀਤਾ ਮਹਲ ਹਰਮਿਟੇਜ਼ ਮਿਊਜ਼ੀਅਮ ਦੀਆਂ ਇਮਾਰਤਾਂ ਦਾ ਇੱਕ ਹਿੱਸਾ ਹੈ। ਪੀਟਰ ਮਹਾਨ ਦੇ ਮੂਲ ਵਿੰਟਰ ਪੈਲੇਸ ਦੇ ਨਾਲ ਲਗਦਾ ਪੈਲੇਸ ਤੱਟ ਅਤੇ ਪੈਲੇਸ ਸਕੁਆਇਰ ਦੇ ਵਿਚਕਾਰ ਸਥਿਤ, ਮੌਜੂਦਾ ਅਤੇ ਚੌਥੇ ਵਿੰਟਰ ਪੈਲੇਸ ਦਾ ਨਿਰਮਾਣ ਅਤੇ ਤਬਦੀਲੀਆਂ ਲਗਪਗ 1730 ਅਤੇ 1837 ਦੇ ਦਰਮਿਆਨ ਲਗਾਤਾਰ ਹੁੰਦੀਆਂ ਰਹੀਆਂ ਸੀ, ਬਣਦੇ ਬਣਦੇ ਅੱਗ ਲੱਗ ਗਈ ਸੀ ਜਿਸ ਨਾਲ ਬੁਰੀ ਤਰ੍ਹਾਂ ਨੁਕਸਾਨ ਹੋ ਗਿਆ ਸੀ ਅਤੇ ਤੁਰੰਤ ਦੁਬਾਰਾ ਬਣਾਇਆ ਗਿਆ। ਜਿਵੇਂ ਸੋਵੀਅਤ ਪੇਂਟਿੰਗਾਂ ਅਤੇ ਆਈਜ਼ੇਨਸਤਾਈਨ ਦੀ 1927 ਦੀ ਫਿਲਮ ਅਕਤੂਬਰ ਵਿੱਚ ਦਰਸਾਇਆ ਗਿਆ ਹੈ, 1917 ਵਿੱਚ ਮਹਲ ਤੇ ਚੜ੍ਹਾਈ, ਰੂਸੀ ਇਨਕਲਾਬ ਦਾ ਪ੍ਰਤੀਕ ਬਣ ਗਈ। ਇਹ ਮਹਲ ਇੱਕ ਯਾਦਗਾਰੀ ਪੈਮਾਨੇ ਤੇ ...

ਅਕਤੂਬਰ ਇਨਕਲਾਬ
                                     

ⓘ ਅਕਤੂਬਰ ਇਨਕਲਾਬ

ਅਕਤੂਬਰ ਇਨਕਲਾਬ, ਜਿਸ ਨੂੰ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ, ਲਾਲ ਅਕਤੂਬਰ, ਅਕਤੂਬਰ ਵਿਦਰੋਹ ਅਤੇ ਬਾਲਸ਼ਵਿਕ ਇਨਕਲਾਬ ਵੀ ਕਿਹਾ ਜਾਂਦਾ ਹੈ, ਲੈਨਿਨ ਦੀ ਅਗਵਾਈ ਵਿੱਚ ਰੂਸੀ ਕਮਿਊਨਿਸਟ ਪਾਰਟੀ ਦੁਆਰਾ ਵਿਸ਼ਾਲ ਰੂਸੀ ਸਲਤਨਤ ਦੀ ਰਿਆਸਤ ਤੇ ਕਾਬਜ ਹੋਣ ਦੀ ਕਾਰਵਾਈ ਸੀ। ਇਹ 20ਵੀਂ ਸਦੀ ਦੀਆਂ ਸਭ ਤੋਂ ਵੱਡੀਆਂ ਰਾਜਨੀਤਕ ਘਟਨਾਵਾਂ ਵਿੱਚੋਂ ਇੱਕ ਹੈ ਜੋ ਅਕਤੂਬਰ 1917 ਵਿੱਚ ਵਾਪਰੀ। ਇਸਨੇ ਵਿਸ਼ਵ ਇਤਿਹਾਸ ਦੇ ਅਗਲੇ ਰੁਖ ਨੂੰ ਪ੍ਰਭਾਵਤ ਕੀਤਾ। ਕ੍ਰਾਂਤੀ ਦੇ ਸਿੱਟੇ ਵਜੋਂ, ਰੂਸ ਵਿੱਚ ਘਰੇਲੂ ਯੁੱਧ ਛਿੜ ਪਿਆ, ਆਰਜ਼ੀ ਸਰਕਾਰ ਨੂੰ ਹਟਾ ਦਿੱਤਾ ਗਿਆ ਅਤੇ ਸੋਵੀਅਤਾਂ ਦੀ ਦੂਜੀ ਕੁੱਲ-ਰੂਸੀ ਕਾਂਗਰਸ ਦੁਆਰਾ ਸਰਕਾਰ ਬਣਾਈ ਗਈ, ਜਿਸ ਵਿੱਚ ਪ੍ਰਤਿਨਿਧਾਂ ਦੀ ਭਾਰੀ ਬਹੁਗਿਣਤੀ ਬੋਲਸ਼ਿਵਿਕਾਂ ਦੀ ਸੀ ਅਤੇ ਉਹਨਾਂ ਦੇ ਸਹਿਯੋਗੀਆਂ ਵਿੱਚ ਖੱਬੇ ਸਮਾਜਵਾਦੀ-ਕ੍ਰਾਂਤੀਕਾਰੀ ਅਤੇ ਕੁਝ ਕੌਮੀ ਸੰਗਠਨ ਸ਼ਾਮਲ ਸਨ।

ਅਸਥਾਈ ਸਰਕਾਰ ਨੂੰ 25-26 ਅਕਤੂਬਰ 7-8 ਨਵੰਬਰ, ਨਵਾਂ ਕੈਲੰਡਰ ਹਥਿਆਰਬੰਦ ਵਿਦਰੋਹ ਰਾਹੀਂ ਹਟਾ ਦਿੱਤਾ ਗਿਆ, ਜਿਸਦੇ ਮੁੱਖ ਆਗੂ ਆਯੋਜਕ ਵੀ ਆਈ ਲੈਨਿਨ, ਲਿਓਨ ਟਰਾਟਸਕੀ, ਸਵਿਰਦਲੋਵ ਆਦਿ ਸਨ। ਪੀਤਰੋਗਰਾਦ ਸੋਵੀਅਤ ਦੀ ਫੌਜੀ ਇਨਕਲਾਬੀ ਕਮੇਟੀ, ਜਿਸ ਵਿੱਚ ਖੱਬੇ ਸਮਾਜਵਾਦੀ-ਕ੍ਰਾਂਤੀਕਾਰੀ ਵੀ ਸ਼ਾਮਲ ਸਨ. ਨੇ ਇਸ ਵਿਦਰੋਹ ਦੀ ਸਿੱਧੀ ਅਗਵਾਈ ਕੀਤੀ। ਲੋਕਾਂ ਦੇ ਇੱਕ ਵੱਡੇ ਹਿੱਸੇ ਦੇ ਸਮਰਥਨ, ਅਸਥਾਈ ਸਰਕਾਰ ਦੀ ਅਯੋਗਤਾ, ਮੈਨਸ਼ਵਿਕ ਅਤੇ ਸੱਜੇ-ਪੱਖੀ ਸਮਾਜਵਾਦੀ-ਕ੍ਰਾਂਤੀਕਾਰੀਆਂ ਦੀ ਬੋਲਸ਼ੇਵਿਕਾਂ ਦਾ ਇੱਕ ਅਸਲੀ ਬਦਲ ਪੇਸ਼ ਕਰਨ ਦੀ ਅਸਮਰਥਤਾ ਨੇ ਇਸ ਵਿਦਰੋਹ ਦੀ ਸਫਲਤਾ ਪਹਿਲਾਂ ਹੀ ਨਿਸ਼ਚਿਤ ਕਰ ਦਿੱਤੀ ਹੋਈ ਸੀ।

                                     

1. ਨਾਮ ਬਾਰੇ

ਪਹਿਲਾਂ ਪਹਿਲ, ਇਸ ਘਟਨਾ ਨੂੰ ਅਕਤੂਬਰ ਪਲਟਾ Октябрьский переворот ਜਾਂ ਤੀਜੇ ਵਿਦਰੋਹ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ, ਜਿਵੇਂ ਕਿ ਸਮਕਾਲੀ ਦਸਤਾਵੇਜ਼ਾਂ ਵਿੱਚ ਵੇਖਿਆ ਗਿਆ ਹੈ ਉਦਾਹਰਨ ਲਈ, ਵਲਾਦੀਮੀਰ ਲੈਨਿਨ ਦੀਆਂ ਸਮੁਚੀਆਂ ਲਿਖਤਾਂ ਦੇ ਪਹਿਲੇ ਸੰਸਕਰਣਾਂ ਵਿੱਚ। ਰੂਸੀ ਵਿੱਚ, ਹਾਲਾਂਕਿ, "переворот" ਦਾ ਇੱਕ ਅਰਥ "ਕ੍ਰਾਂਤੀ" ਦਾ ਹੈ ਅਤੇ ਇਸਦਾ ਮਤਲਬ "ਪਲਟਣਾ" ਜਾਂ "ਉਲਟਾਉਣਾ" ਹੈ, ਇਸ ਲਈ "ਪਲਟਾ" ਸਹੀ ਅਨੁਵਾਦ ਨਹੀਂ ਹੈ। ਸਮੇਂ ਦੇ ਨਾਲ, ਅਕਤੂਬਰ ਇਨਕਲਾਬ ਦੀ ਵਰਤੋਂ ਪ੍ਰਚਲਿਤ ਹੋ ਗਈ ਸੀ। ਇਹ ਇਨਕਲਾਬ ਗਰੈਗਰੀਅਨ ਕੈਲੰਡਰ ਦੇ ਅਨੁਸਾਰ ਨਵੰਬਰ ਵਿੱਚ ਹੋਇਆ ਸੀ ਇਸ ਲਈ ਇਸ ਨੂੰ "ਨਵੰਬਰ ਇਨਕਲਾਬ" ਵਜੋਂ ਵੀ ਜਾਣਿਆ ਜਾਂਦਾ ਹੈ।

ਜਾਹਨ ਰੀਡ (ਪੱਤਰਕਾਰ)
                                               

ਜਾਹਨ ਰੀਡ (ਪੱਤਰਕਾਰ)

ਜਾਹਨ ਸਿਲਾਸ "ਜੈਕ" ਰੀਡ ਅਮਰੀਕੀ ਪੱਤਰਕਾਰ, ਕਵੀ, ਅਤੇ ਸਮਾਜਵਾਦੀ ਐਕਟਿਵਿਸਟ, ਅਕਤੂਬਰ ਇਨਕਲਾਬ ਦੇ ਆਪਣੇ ਅੱਖੀਂ ਡਿਠੇ ਹਾਲ ਨੂੰ, ਦਸ ਦਿਨ ਜਿਨਾਂ ਨੇ ਦੁਨੀਆ ਹਿਲਾ ਦਿਤੀ ਵਿੱਚ ਕਲਮਬੰਦ ਕਰਨ ਲਈ ਮਸ਼ਹੂਰ ਹੈ। ਉਹ ਲੇਖਕ ਅਤੇ ਨਾਰੀਵਾਦੀ ਲੂਈਸ ਬ੍ਰਿਯਾਂਤ ਨਾਲ ਵਿਆਹਿਆ ਹੋਇਆ ਸੀ। ਰੀਡ ਦੀ 1920 ਵਿੱਚ ਰੂਸ ਵਿੱਚ ਮੌਤ ਹੋ ਗਈ ਸੀ, ਅਤੇ ਉਹ ਕਰੈਮਲਿਨ ਵਾਲ ਕਬਰਸਤਾਨ ਵਿਖੇ ਦਫ਼ਨਾਇਆ ਗਿਆ, ਰੂਸ ਵਿੱਚ ਸਿਰਫ ਦੋ ਅਮਰੀਕਨਾਂ ਨੂੰ ਇਹ ਸਤਿਕਾਰ ਮਿਲਿਆ, ਦੂਜਾ ਅਮਰੀਕਨ ਸੀ ਬਿੱਲ ਹੇਵੁਡ, ਜੋ ਲੇਬਰ ਆਰਗੇਨਾਈਜਰ ਸੀ।

ਕਾਰਲ ਯੋਹਾਨ ਕਾਊਤਸਕੀ
                                               

ਕਾਰਲ ਯੋਹਾਨ ਕਾਊਤਸਕੀ

ਕਾਰਲ ਯੋਹਾਨ ਕੌਤਸਕੀ ਨੂੰ ਇੱਕ ਚੈੱਕ-ਜਰਮਨ ਫ਼ਿਲਾਸਫ਼ਰ, ਪੱਤਰਕਾਰ, ਅਤੇ ਮਾਰਕਸਵਾਦੀ ਸਿਧਾਂਤਕਾਰ ਸੀ। 1895 ਵਿੱਚ ਫਰੈਡਰਿਕ ਏਂਗਲਜ਼ ਦੀ ਮੌਤ ਦੇ ਬਾਅਦ 1914 ਵਿੱਚ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤਕ ਕੌਤਸਕੀ ਆਰਥੋਡਾਕਸ ਮਾਰਕਸਵਾਦ ਦੇ ਸਭ ਤੋਂ ਪ੍ਰਮਾਣਿਕ ਚਿੰਤਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ ਅਤੇ ਕੁਝ ਲੋਕ ਉਸਨੂੰ "ਮਾਰਕਸਵਾਦ ਦਾ ਪੋਪ" ਕਹਿੰਦੇ ਸਨ। ਯੁੱਧ ਦੇ ਬਾਅਦ ਕੌਤਸਕੀ, ਬਾਲਸ਼ਵਿਕ ਇਨਕਲਾਬ ਦਾ ਅਤੇ ਇਸ ਦੀਆਂ ਵਧੀਕੀਆਂ ਦਾ ਤਕੜਾ ਆਲੋਚਕ ਸੀ। ਸੋਵੀਅਤ ਰਾਜ ਦੇ ਸੁਭਾਅ ਬਾਰੇ ਲੈਨਿਨ ਅਤੇ ਲਿਓਨ ਟਰਾਟਸਕੀ ਨਾਲ ਉਹਦੀਆਂ ਤਿੱਖੀਆਂ ਬਹਿਸਾਂ ਹੋਈਆਂ।

                                               

ਬਾਲਸ਼ੇਵਿਕ ਪਾਰਟੀ

ਬਾਲਸ਼ੇਵਿਕਸ, ਮੂਲ ਤੌਰ ਤੇ ਬਾਲਸ਼ੇਵਿਸਤਸ ਜਾਂ ਬਾਲਸ਼ਵਿਕੀ ; IPA: ; ਨਿਰੁਕਤੀ ਰੂਸੀ ਦੇ ਸ਼ਬਦ большинство ਬਾਲਸ਼ਿੰਤਸ਼ਵੋ ਤੋਂ, ਅਰਥਾਤ ਬਹੁਗਿਣਤੀ) ਮਾਰਕਸਵਾਦੀ ਰੂਸੀ ਸੋਸ਼ਲ ਡੈਮੋਕਰੈਟਿਕ ਲੇਬਰ ਪਾਰਟੀ ਦਾ ਇੱਕ ਧੜਾ ਸੀ ਜਿਹੜਾ ਮੇਨਸ਼ੇਵਿਕਾਂ ਤੋਂ ਅਲੱਗ ਹੋ ਗਿਆ ਸੀ। ਪਾਰਟੀ ਦੀ ਇਹ ਵੰਡ 1903 ਵਿੱਚ ਦੂਜੀ ਕਾਂਗਰਸ ਦੌਰਾਨ ਹੋਈ ਸੀ। ਇਸ ਦਾ ਬਾਨੀ ਵਲਾਦੀਮੀਰ ਲੈਨਿਨ ਸੀ। ਬਾਲਸ਼ੇਵਿਕ ਨਾਮ ਇਸ ਲਈ ਪਿਆ, ਕਿ ਉਹ ਨਿਰਣਾਇਕ ਵੋਟ ਵਿੱਚ ਬਹੁਮਤ ਵਿੱਚ ਸਨ। ਉਹ ਓੜਕ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਬਣ ਗਏ। ਬਾਲਸ਼ੇਵਿਕ 1917 ਦੇ ਰੂਸੀ ਇਨਕਲਾਬ ਦੇ ਅਕਤੂਬਰ ਇਨਕਲਾਬ ਪੜਾਅ ਦੌਰਾਨ ਰੂਸ ਵਿੱਚ ਸੱਤਾ ਵਿੱਚ ਆਏ ਸਨ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →