Back

ⓘ ਹਰਭਜਨ ਮਾਨ ਇੱਕ ਪੰਜਾਬੀ ਗਾਇਕ, ਅਦਾਕਾਰ ਅਤੇ ਫ਼ਿਲਮਸਾਜ਼ ਹਨ। ਪੰਜਾਬੀ ਫ਼ਿਲਮਾਂ ਨੂੰ ਦੁਬਾਰਾ ਸੁਰਜੀਤ ਕਰਨ ਦਾ ਸਿਹਰਾ ਇਹਨਾਂ ਨੂੰ ਦਿੱਤਾ ਜਾਂਦਾ ਹੈ। ਇਹਨਾਂ ਦੀਆਂ ਉੱਘੀਆਂ ਫ਼ਿਲਮਾਂ ਵਿੱਚ ਜੀ ਆਇ ..



                                               

ਹਰਭਜਨ ਸਿੰਘ

ਹਰਭਜਨ ਸਿੰਘ ਦਾ ਮਤਲਬ ਹੋ ਸਕਦਾ ਹੈ: ਹਰਭਜਨ ਸਿੰਘ ਹੁੰਦਲ ਹਰਭਜਨ ਸਿੰਘ ਕਵੀ ਹਰਭਜਨ ਸਿੰਘ ਰਤਨ ਹਰਭਜਨ ਬਾਜਵਾ ਹਰਭਜਨ ਹਲਵਾਰਵੀ ਹਰਭਜਨ ਸਿੰਘ ਡਾ. ਹਰਭਜਨ ਮਾਨ ਹਰਭਜਨ ਮਾਂਗਟ ਹਰਭਜਨ ਸਿੰਘ ਭਾਟੀਆ

                                               

ਪੰਜਾਬੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ

ਪੰਜਾਬੀ ਅੰਤਰਰਾਸ਼ਟਰੀ ਫਿਲਮ ਉਤਸਵ ਇੱਕ ਜਨਤਕ ਤੌਰ ਤੇ ਆਯੋਜਿਤ ਫਿਲਮ ਤਿਉਹਾਰ ਹੈ। ਪਹਿਲਾ ਪੰਜਾਬੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ 18 ਮਈ ਤੋਂ 21 ਮਈ 2012 ਤਕ ਆਯੋਜਿਤ ਕੀਤਾ ਗਿਆ। ਇਹ ਦੁਨੀਆ ਭਰ ਤੋਂ ਪੰਜਾਬੀ ਸਭਿਆਚਾਰ ਅਤੇ ਪਛਾਣ ਦੇ ਵਿਸ਼ਿਆਂ ਤੇ ਆਧਾਰਿਤ ਸਭ ਤੋਂ ਵਧੀਆ ਫੀਚਰ ਫਿਲਮਾਂ, ਡਾਕੂਮੈਂਟਰੀ ਅਤੇ ਛੋਟੀਆਂ ਫਿਲਮਾਂ ਨੂੰ ਸਨਮਾਨਿਤ ਕਰਦਾ ਹੈ।

                                               

ਗੁਲਜ਼ਾਰ ਇੰਦਰ ਚਾਹਲ

ਗੁਲਜ਼ਾਰ ਚਾਹਲ ਇੱਕ ਪੰਜਾਬੀ ਫਿਲਮ ਅਦਾਕਾਰ ਅਤੇ ਨਿਰਮਾਤਾ ਹੈ। ਉਸਨੇ ਜੱਗ ਜਿਓਂਦਿਆਂ ਦੇ ਮੇਲੇ ਵਿੱਚ ਰੂਪ ਦੀ ਭੂਮਿਕਾ ਨਿਭਾਈ। ਉਸਨੇ ਹਰਭਜਨ ਮਾਨ ਅਤੇ ਨੀਰੂ ਬਾਜਵਾ ਦੀ ਫ਼ਿਲਮ" ਹੀਰ-ਰਾਂਝਾ” ਦਾ ਸਹਿ-ਨਿਰਮਾਣ ਵੀ ਕੀਤਾ ਹੈ। ਉਹ ਇੱਕ ਬਾਲੀਵੁੱਡ ਫਿਲਮ- "ਆਈ ਐਮ ਸਿੰਘ" ਵਿੱਚ ਮੁੱਖ ਭੂਮਿਕਾ ਵਿੱਚ ਦਿਖਾਈ ਦੇਵੇਗਾ, ਜਿਸ ਵਿੱਚ ਗੁਲਜ਼ਾਰ ਇੱਕ ਦਸਤਾਰਧਾਰੀ ਸਿੱਖ ਦੀ ਭੂਮਿਕਾ ਨਿਭਾ ਰਿਹਾ ਹੈ। ਕਹਾਣੀ 9/11 ਦੇ ਦੁਖਾਂਤ ਤੋਂ ਬਾਅਦ, ਯੂ.ਐਸ. ਦੇ ਸਿੱਖਾਂ ਤੇ ਗਲਤ ਪਛਾਣ ਅਤੇ ਨਫ਼ਰਤ ਦੇ ਅਪਰਾਧ ਬਾਰੇ ਹੈ। ਫਿਲਮ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਮੁੱਖ ਭੂਮਿਕਾਵਾਂ ਵਿੱਚ ਅਭਿਨੇਤਰੀਆਂ ਵਿੱਚ ਟਿਊਲਿਪ ਜੋਸ਼ੀ ਅਤੇ ਬਰੂਕ ਜੌਹਨਸਟਨ ਹਨ।

                                               

5 ਵੇਡਿੰਗਜ਼

5 ਵੇਡਿੰਗਜ਼ 2018 ਦੀ ਅਮਰੀਕੀ ਫ਼ਿਲਮ ਹੈ, ਜੋ ਸੰਯੁਕਤ ਰਾਜ ਅਤੇ ਭਾਰਤ ਵਿਚ ਸੈਟ ਕੀਤੀ ਗਈ ਹੈ। ਨਮਰਤਾ ਸਿੰਘ ਗੁਜਰਾਲ ਦੁਆਰਾ ਨਿਰਦੇਸਿਤ ਇਸ ਫ਼ਿਲਮ ਵਿੱਚ ਨਰਗਿਸ ਫਾਖਰੀ, ਰਾਜਕੁਮਾਰ ਰਾਓ, ਬੋ ਡੇਰੇਕ, ਕੈਂਡੀ ਕਲਾਰਕ, ਐਨੀਲੀਅਜ਼ ਵੈਨ ਡਰ ਪੋਲ ਅਤੇ ਸੁਵਿੰਦਰ ਵਿਸੀ ਨੇ ਭੂਮਿਕਾ ਨਿਭਾਈ ਹੈ।

ਹਰਭਜਨ ਮਾਨ
                                     

ⓘ ਹਰਭਜਨ ਮਾਨ

ਹਰਭਜਨ ਮਾਨ ਇੱਕ ਪੰਜਾਬੀ ਗਾਇਕ, ਅਦਾਕਾਰ ਅਤੇ ਫ਼ਿਲਮਸਾਜ਼ ਹਨ। ਪੰਜਾਬੀ ਫ਼ਿਲਮਾਂ ਨੂੰ ਦੁਬਾਰਾ ਸੁਰਜੀਤ ਕਰਨ ਦਾ ਸਿਹਰਾ ਇਹਨਾਂ ਨੂੰ ਦਿੱਤਾ ਜਾਂਦਾ ਹੈ। ਇਹਨਾਂ ਦੀਆਂ ਉੱਘੀਆਂ ਫ਼ਿਲਮਾਂ ਵਿੱਚ ਜੀ ਆਇਆਂ ਨੂੰ, ਮਿੱਟੀ ’ਵਾਜ਼ਾਂ ਮਾਰਦੀ, ਜੱਗ ਜਿਉਂਦਿਆਂ ਦੇ ਮੇਲੇ ਆਦਿ ਨਾਂ ਸ਼ਾਮਲ ਹਨ।

ਮਾਨ ਨੇ ਕਵੀਸ਼ਰ ਕਰਨੈਲ ਸਿੰਘ ਪਾਰਸ "ਰਾਮੂਵਾਲੀਆ" ਤੋਂ ਸੰਗੀਤ ਦੀ ਸਿੱਖਿਆ ਲਈ ਅਤੇ 1980-81 ਵਿੱਚ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ।

                                     

1. ਜੀਵਨ

ਮਾਨ ਦਾ ਜਨਮ 30 ਦਸੰਬਰ 1965 ਨੂੰ ਇੱਕ ਜੱਟ ਸਿੱਖ ਪਰਵਾਰ ਵਿੱਚ ਹੋਇਆ। ਉੱਘੇ ਪੰਜਾਬੀ ਗਾਇਕ ਗੁਰਸੇਵਕ ਮਾਨ ਇਹਨਾਂ ਦੇ ਛੋਟੇ ਭਰਾ ਹਨ।

ਮਾਨ ਨੇ ਉੱਘੇ ਕਵੀਸ਼ਰ ਕਰਨੈਲ ਸਿੰਘ ਪਾਰਸ "ਰਾਮੂਵਾਲੀਆ" ਤੋਂ ਸੰਗੀਤ ਦੀ ਸਿੱਖਿਆ ਲਈ ਅਤੇ 1980 ਵਿੱਚ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ। ਪਹਿਲਾਂ-ਪਹਿਲ ਹਰਭਜਨ ਅਤੇ ਗੁਰਸੇਵਕ ਕਵੀਸ਼ਰੀ ਗਾਇਆ ਕਰਦੇ ਸਨ।

ਮਾਨ ਦਾ ਵਿਆਹ ਕਰਨੈਲ ਸਿੰਘ ਪਾਰਸ ਦੀ ਪੋਤੀ ਨਾਲ ਹੋਇਆ ਅਤੇ ਇਹ ਦੋ ਪੁੱਤਰਾਂ ਅਤੇ ਇੱਕ ਧੀ ਦੇ ਬਾਪ ਹਨ।

                                     

2. ਕੰਮ

ਮਾਨ ਨੇ 1980-81 ਵਿੱਚ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਅਤੇ 1988 ਵਿੱਚ ਆਪਣੀ ਐਲਬਮ ਦਿਲ ਦੇ ਮਾਮਲੇ ਜਾਰੀ ਕੀਤੀ। 1992 ਵਿੱਚ ਆਇਆ ਇਹਨਾਂ ਦੇ ਗੀਤ, ਚਿੱਠੀਏ ਨੀ ਚਿੱਠੀਏ ਨਾਲ ਇਹਨਾਂ ਦੀ ਪਛਾਣ ਬਣੀ। ਇਹਨਾਂ ਦਾ ਅਗਲਾ ਮਸ਼ਹੂਰ ਗੀਤ, ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ 1994 ਵਿਚ ਦੂਰਦਰਸ਼ਨ ਤੋਂ ਰਿਕਾਰਡ ਹੋਇਆ।

ਇਕ ਅਦਾਕਾਰ ਦੇ ਰੂਪ ਵਿੱਚ ਇਹਨਾਂ 2002 ਵਿੱਚ ਫ਼ਿਲਮ ਜੀ ਆਇਆਂ ਨੂੰ ਤੋਂ ਸ਼ੁਰੂਆਤ ਕੀਤੀ ਅਤੇ ਪੰਜਾਬੀ ਫ਼ਿਲਮਾਂ ਦੀ ਦੁਬਾਰਾ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਅਸਾਂ ਨੂੰ ਮਾਣ ਵਤਨਾਂ ਦਾ 2004, ਦਿਲ ਅਪਣਾ ਪੰਜਾਬੀ 2006, ਮਿੱਟੀ ’ਵਾਜ਼ਾਂ ਮਾਰਦੀ 2007, ਮੇਰਾ ਪਿੰਡ - ਮਾਈ ਹੋਮ 2008, ਜੱਗ ਜਿਉਂਦਿਆਂ ਦੇ ਮੇਲੇ 2009, ਹੀਰ ਰਾਂਝਾ 2010 ਅਤੇ ਯਾਰਾ ਓ ਦਿਲਦਾਰਾ 2011 ਆਦਿ ਫ਼ਿਲਮਾਂ ਰਿਲੀਜ਼ ਹੋਈਆਂ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →