Back

ⓘ ਮੀਰ ਤਕੀ ਮੀਰ. ਮੋਹੰਮਦ ਤਕੀ ਉਰਫ ਮੀਰ ਤਕੀ ਮੀਰ ਉਰਦੂ ਅਤੇ ਫਾਰਸੀ ਭਾਸ਼ਾ ਦੇ ਮਹਾਨ ਸ਼ਾਇਰ ਸਨ। ਮੀਰ ਨੂੰ ਉਰਦੂ ਦੇ ਉਸ ਪ੍ਰਚਲਨ ਲਈ ਯਾਦ ਕੀਤਾ ਜਾਂਦਾ ਹੈ ਜਿਸ ਵਿੱਚ ਫਾਰਸੀ ਅਤੇ ਹਿੰਦੁਸਤਾਨੀ ਦੇ ਸ ..                                               

ਖ਼ਵਾਜਾ ਮੀਰ ਦਰਦ

ਸਯਦ ਖ਼ਵਾਜਾ ਮੀਰ ਦਰਦ ਦਿੱਲੀ, ਸਕੂਲ ਦੇ ਤਿੰਨ ਪ੍ਰਮੁੱਖ ਸ਼ਾਇਰਾਂ ਵਿੱਚੋਂ ਇੱਕ ਸਨ ਅਤੇ ਹੋਰ ਦੋ ਸਨ ਮੀਰ ਤਕੀ ਮੀਰ ਅਤੇ ਸੌਦਾ - ਜੋ ਕਲਾਸੀਕਲ ਉਰਦੂ ਗ਼ਜ਼ਲ ਦੇ ਥੰਮ ਮੰਨੇ ਜਾਂਦੇ ਹਨ।

                                               

ਮੀਰ ਤਨਹਾ ਯੂਸਫ਼ੀ

ਉਸ ਦਾ ਪਹਿਲਾ ਉਰਦੂ ਸ਼ਾਇਰੀ ਸੰਗ੍ਰਹਿ "ਲੁਕਨਾਤ" 1996 ਵਿੱਚ ਪ੍ਰਕਾਸ਼ਿਤ ਹੋਇਆ ਸੀ। ਦੂਜਾ ਉਰਦੂ ਸ਼ਾਇਰੀ ਸੰਗ੍ਰਹਿ ਛਪਣ ਲਈ ਤਿਆਰ ਹੈ। ਇਸ ਵਿਚਲੀਆਂ ਬਹੁਤੀਆਂ ਰਚਨਾਵਾਂ ਪਹਿਲਾਂ ਹੀ ਰਸਾਲਿਆਂ ਵਿੱਚ ਛਪ ਚੁੱਕੀਆਂ ਹਨ।

                                               

ਰਾਲਫ ਰਸੇਲ

ਪ੍ਰੋਫ਼ੈਸਰ ਰਾਲਫ ਰਸੇਲ ਸਿਤਾਰਾ-ਏ-ਇਮਤਿਆਜ਼ ਉਰਦੂ ਸਾਹਿਤ ਦੇ ਇੱਕ ਬ੍ਰਿਟਿਸ਼ ਵਿਦਵਾਨ ਅਤੇ ਇੱਕ ਕਮਿਊਨਿਸਟ ਸੀ। ਰਸੇਲ ਲੰਦਨ ਯੂਨੀਵਰਸਿਟੀ ਵਿੱਚ ਮਹਿਮਾਨ ਪ੍ਰੋਫੈਸਰ ਰਹੇ। ਉਨ੍ਹਾਂ ਨੇ 1968 ਵਿੱਚ ਮੁਗਲ ਸ਼ਾਇਰਾਂ ਮੀਰ ਤਕੀ ਮੀਰ, ਸੌਦਾ ਅਤੇ ਮੀਰ ਹਸਨ ਉੱਤੇ ਕਿਤਾਬ ਲਿਖੀ ਸੀ। ਉਨ੍ਹਾਂ ਨੂੰ ਗ਼ਾਲਿਬ, ਲਾਇਫ ਐਂਡ ਲੈਟਰਜ ਨਾਮਕ ਕਿਤਾਬ ਨਾਲ ਵੀ ਖਿਆਤੀ ਮਿਲੀ ਸੀ। 2000 ਵਿੱਚ ਵੀ ਉਨ੍ਹਾਂ ਨੇ ਦ ਫੇਮਸ ਗਾਲਿਬ ਨਾਮਕ ਕਿਤਾਬ ਲਿਖੀ। ਉਸ ਦੇ ਇਲਾਵਾ ਏ ਪਰਸਿਊਟ ਆਫ ਉਰਦੂ ਲਿਟਰੇਚਰ ਨਾਮਕ ਕਿਤਾਬ ਵੀ ਲਿਖੀ ਸੀ।

                                               

ਸ਼ਮਸੁਰ ਰਹਿਮਾਨ ਫ਼ਾਰੂਕੀ

ਸ਼ਮਸੁਰ ਰਹਿਮਾਨ ਫ਼ਾਰੂਕੀ ਉਰਦੂ ਦਾ ਮਸ਼ਹੂਰ ਆਲੋਚਕ ਅਤੇ ਲੇਖਕ ਸੀ। ਉਹ ਮੂਲ ਤੌਰ ਤੇ ਅੰਗਰੇਜ਼ੀ ਸਾਹਿਤ ਦਾ ਵਿਦਿਆਰਥੀ ਸੀ। ਉਸ ਨੇ 19ਵੀਂ ਸਦੀ ਦੇ ਉਰਦੂ ਅਦਬ ਅਤੇ ਪਰੰਪਰਾ ਨੂੰ ਠੀਕ ਤਰ੍ਹਾਂ ਸਮਝਣ ਲਈ ਪਹਿਲਾਂ ਆਲੋਚਨਾ ਵਿਧਾ ਵਿੱਚ ਆਪਣੀ ਪਹੁੰਚ ਦਖ਼ਲ ਬਣਾਈ ਅਤੇ ਫਿਰ ਕਹਾਣੀਕਾਰ ਬਣੇ। ਆਲੋਚਨਾ ਦੇ ਖੇਤਰ ਵਿੱਚ ਨਵੀਆਂ ਪਿਰਤਾਂ ਪਾਉਣ ਲਈ ਉਸਨੂੰ ਉਰਦੂ ਆਲੋਚਨਾ ਦਾ ਟੀ ਐਸ ਈਲੀਅਟ ਕਿਹਾ ਜਾਂਦਾ ਹੈ।

                                               

ਮਿਰਜ਼ਾ ਮੁਹੰਮਦ ਰਫ਼ੀ

ਮਿਰਜ਼ਾ ਮੁਹੰਮਦ ਰਫੀ ਸੌਦਾ ਦਿੱਲੀ, ਭਾਰਤ ਵਿੱਚ ਉਰਦੂ ਭਾਸ਼ਾ ਦੇ ਸਿਰਮੌਰ ਸ਼ਾਇਰਾਂ ਵਿੱਚੋਂ ਸੀ। ਉਹ ਆਪਣੀਆਂ ਗ਼ਜ਼ਲਾਂ ਲਈ ਅਤੇ ਉਰਦੂ ਕਸੀਦਿਆਂ ਲਈ ਮਸ਼ਹੂਰ ਹੈ।

                                               

ਫ਼ਰੀਦਾ ਖ਼ਾਨਮ

ਫ਼ਰੀਦਾ ਖ਼ਾਨਮ ਪੰਜਾਬੀ ਤੇ ਉਰਦੂ ਚ ਗੀਤ ਤੇ ਗਜ਼ਲ ਗਾਣ ਵਾਲੀ ਪੰਜਾਬੀ ਗਾਇਕਾ ਹੈ। ਟਾਈਮਜ਼ ਆਫ ਇੰਡੀਆ ਨੇ ਉਸ ਨੂੰ "ਮਲਿਕਾ-ਏ-ਗ਼ਜ਼ਲ" ਕਿਹਾ ਹੈ।

                                               

ਨਿਦਾ ਫ਼ਾਜ਼ਲੀ

ਨਿਦਾ ਫ਼ਾਜ਼ਲੀ ਦਾ ਜਨਮ ਦਿੱਲੀ ਵਿੱਚ ਪਿਤਾ ਮੁਰਤੁਜਾ ਹਸਨ ਅਤੇ ਮਾਂ ਜਮੀਲ ਫਾਤੀਮਾ ਦੇ ਘਰ ਮਾਂ ਦੀ ਇੱਛਾ ਦੇ ਵਿਪਰੀਤ ਤੀਜੀ ਔਲਾਦ ਵਜੋਂ ਹੋਇਆ। ਉਸ ਦਾ ਨਾਮ ਵੱਡੇ ਭਰਾ ਦੇ ਨਾਮ ਨਾਲ ਕਾਫੀਆ ਮਿਲਾ ਕੇ ਮੁਕਤਦਾ ਹਸਨ ਰੱਖਿਆ ਗਿਆ। ਦਿੱਲੀ ਕਾਰਪੋਰੇਸ਼ਨ ਦੇ ਰਿਕਾਰਡ ਵਿੱਚ ਉਸ ਦੇ ਜਨਮ ਦੀ ਤਾਰੀਖ 12 ਅਕਤੂਬਰ 1938 ਲਿਖਵਾਈ ਹੋਈ ਹੈ। ਪਿਤਾ ਆਪ ਵੀ ਸ਼ਾਇਰ ਸਨ। ਉਸਨੇ ਆਪਣਾ ਬਾਲਕਾਲ ਗਵਾਲੀਅਰ ਵਿੱਚ ਗੁਜਾਰਿਆ। ਉਥੇ ਹੀ ਉਸਨੇ ਸਿੱਖਿਆ ਹਾਸਲ ਕੀਤੀ। ਉਸ ਨੇ 1958 ਵਿੱਚ ਗਵਾਲੀਅਰ ਕਾਲਜ ਵਿਕਟੋਰਿਆ ਕਾਲਜ ਜਾਂ ਲਕਸ਼ਮੀਬਾਈ ਕਾਲਜ ਤੋਂ ਉੱਚ ਪੜ੍ਹਾਈ ਪੂਰੀ ਕੀਤੀ। 2 ਫ਼ਰਵਰੀ 20 16 ਨੂੰ ਮੁੰਬਈ ਵਿਖੇ ਦਿਲ ਦਾ ਦੌਰਾ ਪੈਣ ਕਾਰਣ 78 ਸਾਲ ਦੀ ਉਮਰ ਵਿੱਚ ਉਹਨਾ ਦੀ ਮੌਤ ਹੋ ਗਈ। ਨਿਦਾ ਫ਼ਾਜ਼ਲੀ ਦੀਆਂ 19 ਗ਼ਜ਼ਲਾਂ ਤੇ ਨਜ਼ਮਾਂ ਨੂੰ ਜਗਜੀਤ ਸਿੰਘ ਨੇ ਸੁਰਬੰਦ ਕ ...

                                               

ਨਦੀਮ ਪਰਮਾਰ

ਕੈਨੇਡਾ ਨਿਵਾਸੀ ਕਵੀ, ਗਜ਼ਲਗੋ ਅਤੇ ਨਾਵਲਕਾਰ ਨਦੀਮ ਪਰਮਾਰ ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਵਿੱਚ ਲਿਖਦੇ ਹਨ। ਉਹ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਬਰਨਬੀ ਵਿੱਚ ਰਹਿੰਦੇ ਹਨ ਅਤੇ ਹੁਣ ਤੱਕ ਦਰਜਨ ਦੇ ਕਰੀਬ ਕਿਤਾਬਾਂ ਲਿਖ ਚੁੱਕੇ ਹਨ। ਇਸ ਲੇਖ ਵਿੱਚ ਦਿੱਤੀ ਜਾਣਕਾਰੀ ਸਤਨਾਮ ਸਿੰਘ ਢਾਅ ਵਲੋਂ ਨਦੀਮ ਪਰਮਾਰ ਨਾਲ ਕੀਤੀ ਇੰਟਰਵਿਊ ਤੇ ਆਧਾਰਿਤ ਹੈ।

                                               

ਮੋਮਿਨ ਖ਼ਾਨ ਮੋਮਿਨ

ਮੋਮਿਨ ਖ਼ਾਨ ਮੋਮਿਨ ਮੁਗਲ ਕਾਲ ਦਾ ਉਰਦੂ ਗਜ਼ਲਗੋ ਸੀ ਅਤੇ "ਮੋਮਿਨ" ਆਪਣੇ ਤਖੱਲਸ ਵਜੋਂ ਵਰਤਦਾ ਸੀ। ਉਹ ਮਿਰਜ਼ਾ ਗ਼ਾਲਿਬ ਅਤੇ ਜ਼ੌਕ ਦਾ ਸਮਕਾਲੀ ਸੀ। ਅੱਜ ਉਸ ਦੀ ਕਬਰ ਮੌਲਾਨਾ ਆਜ਼ਾਦ ਮੈਡੀਕਲ ਕਾਲਜ, ਦੇ ਨੇੜੇ ਪਾਰਕਿੰਗ ਖੇਤਰ ਦੇ ਕੋਲ ਹੈ।

ਮੀਰ ਤਕੀ ਮੀਰ
                                     

ⓘ ਮੀਰ ਤਕੀ ਮੀਰ

ਮੋਹੰਮਦ ਤਕੀ ਉਰਫ ਮੀਰ ਤਕੀ ਮੀਰ ਉਰਦੂ ਅਤੇ ਫਾਰਸੀ ਭਾਸ਼ਾ ਦੇ ਮਹਾਨ ਸ਼ਾਇਰ ਸਨ। ਮੀਰ ਨੂੰ ਉਰਦੂ ਦੇ ਉਸ ਪ੍ਰਚਲਨ ਲਈ ਯਾਦ ਕੀਤਾ ਜਾਂਦਾ ਹੈ ਜਿਸ ਵਿੱਚ ਫਾਰਸੀ ਅਤੇ ਹਿੰਦੁਸਤਾਨੀ ਦੇ ਸ਼ਬਦਾਂ ਦਾ ਅੱਛਾ ਮਿਸ਼ਰਣ ਅਤੇ ਤਾਲਮੇਲ ਹੋਵੇ। ਅਹਮਦ ਸ਼ਾਹ ਅਬਦਾਲੀ ਅਤੇ ਨਾਦਰ ਸ਼ਾਹ ਦੇ ਹਮਲਿਆਂ ਨਾਲ ਵਲੂੰਧਰੀ ਦਿੱਲੀ ਨੂੰ ਮੀਰ ਤਕੀ ਮੀਰ ਨੇ ਆਪਣੇ ਅੱਖੀਂ ਵੇਖਿਆ ਸੀ। ਇਸ ਤਰਾਸਦੀ ਦੀ ਪੀੜ ਉਨ੍ਹਾਂ ਦੇ ਕਲਾਮ ਵਿੱਚ ਵਿੱਖਦੀ ਹੈ। ਆਪਣੀਆਂ ਗ਼ਜ਼ਲਾਂ ਦੇ ਬਾਰੇ ਵਿੱਚ ਇੱਕ ਜਗ੍ਹਾ ਉਨ੍ਹਾਂ ਨੇ ਕਿਹਾ ਸੀ:-

ਮੀਰ ਆਪਣੇ ਜ਼ਮਾਨੇ ਦੇ ਇੱਕ ਮੁਨਫ਼ਰਦ ਸ਼ਾਇਰ ਸਨ। ਉਨ੍ਹਾਂ ਦੇ ਮੁਤਅੱਲਕ ਉਰਦੂ ਦੇ ਅਜ਼ੀਮ ਅਲਸ਼ਾਨ ਸ਼ਾਇਰ ਮਿਰਜ਼ਾ ਗ਼ਾਲਿਬ ਨੇ ਲਿਖਿਆ ਹੈ;

                                     

1. ਜੀਵਨ

ਮੀਰ ਦੀ ਜ਼ਿੰਦਗੀ ਉੱਤੇ ਜਾਣਕਾਰੀ ਦਾ ਮੁੱਖ ਸਰੋਤ ਉਨ੍ਹਾਂ ਦੀ ਸਵੈਜੀਵਨੀ ਜ਼ਿਕਰ-ਏ-ਮੀਰ ਹੈ। ਇਸ ਵਿੱਚ ਉਸ ਦੇ ਬਚਪਨ ਦੀ ਅਵਧੀ ਤੋਂ ਲਖਨਊ ਦੌਰੇ ਦੀ ਸ਼ੁਰੂਆਤ ਤੱਕ ਬਿਰਤਾਂਤ ਸ਼ਾਮਲ ਹੈ। ਪਰ, ਇਸ ਤੋਂ ਦਸਣ ਨਾਲੋਂ ਛੁਪਾਉਂਦੀ ਵੱਧ ਹੈ। ਬਿਨਾਂ ਤਾਰੀਖਾਂ ਦੇ ਬੇਤਰਤੀਬ ਸਮਗਰੀ ਬਹੁਤ ਹੈ। ਇਸ ਲਈ, ਮੀਰ ਦੇ ਜੀਵਨ ਦੇ ਬਹੁਤੇ ਵੇਰਵੇ ਸੱਟੇਬਾਜ਼ੀ ਦਾ ਮਾਮਲਾ ਰਹਿੰਦੇ ਹਨ। ਮੀਰ ਦੀ ਸਾਰੀ ਜ਼ਿੰਦਗੀ ਅੱਤ ਦੀ ਗਰੀਬੀ ਅਤੇ ਪ੍ਰੇਸ਼ਾਨੀ ਵਿੱਚ ਗੁਜ਼ਰੀ। ਇਸ ਦੀ ਝਲਕ ਉਸ ਦੇ ਕਲਾਮ ਵਿੱਚੋਂ ਮਿਲਦੀ ਹੈ।

ਮੀਰ ਦਾ ਜਨਮ 1723 ਵਿੱਚ ਆਗਰਾ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਨ੍ਹਾਂ ਦਾ ਬਚਪਨ ਆਪਣੇ ਪਿਤਾ ਰਸ਼ੀਦ ਦੀ ਦੇਖਭਾਲ ਵਿੱਚ ਗੁਜ਼ਰਿਆ। ਜੀਵਨ ਵਿੱਚ ਪਿਆਰ ਅਤੇ ਕਰੁਣਾ ਦੇ ਮਹੱਤਵ ਦੇ ਪ੍ਰਤੀ ਪਿਤਾ ਦੇ ਦ੍ਰਿਸ਼ਟੀਕੋਣ ਦਾ ਮੀਰ ਦੇ ਜੀਵਨ ਤੇ ਗਹਿਰਾ ਪ੍ਰਭਾਵ ਪਿਆ ਜਿਸਦੀ ਝਲਕ ਉਨ੍ਹਾਂ ਦੇ ਸ਼ੇਅਰਾਂ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਪਿਤਾ ਦੇ ਮਰਣ ਉੱਪਰੰਤ, 11 ਸਾਲ ਦੀ ਉਮਰ ਵਿੱਚ, ਉਨ੍ਹਾਂ ਦੇ ਉੱਪਰ 300 ਰੁਪਿਆਂ ਦਾ ਕਰਜ ਸੀ ਅਤੇ ਜੱਦੀ ਜਾਇਦਾਦ ਦੇ ਨਾਮ ਉੱਤੇ ਕੁੱਝ ਕਿਤਾਬਾਂ। 17 ਸਾਲ ਦੀ ਉਮਰ ਵਿੱਚ ਉਹ ਦਿੱਲੀ ਆ ਗਏ। ਬਾਦਸ਼ਾਹ ਦੇ ਦਰਬਾਰ ਵਿੱਚ 1 ਰੁਪਿਆ ਵਜੀਫਾ ਮੁਕੱਰਰ ਹੋਇਆ। ਇਸ ਦੇ ਬਾਅਦ ਉਹ ਵਾਪਸ ਆਗਰਾ ਆ ਗਏ। 1739 ਵਿੱਚ ਫਾਰਸ ਦੇ ਨਾਦਿਰਸ਼ਾਹ ਦੇ ਭਾਰਤ ਉੱਤੇ ਹਮਲੇ ਦੇ ਦੌਰਾਨ ਸਮਸਾਮੁੱਦੌਲਾ ਮਾਰੇ ਗਏ ਅਤੇ ਉਨ੍ਹਾਂ ਦਾ ਵਜੀਫਾ ਬੰਦ ਹੋ ਗਿਆ। ਇਨ੍ਹਾਂ ਨੂੰ ਆਗਰਾ ਵੀ ਛੱਡਣਾ ਪਿਆ ਅਤੇ ਵਾਪਸ ਦਿੱਲੀ ਆ ਗਏ। ਹੁਣ ਦਿੱਲੀ ਉਜਾੜ ਸੀ ਅਤੇ ਕਿਹਾ ਜਾਂਦਾ ਹੈ ਕਿ ਨਾਦਿਰ ਸ਼ਾਹ ਨੇ ਆਪਣੇ ਮਰਨ ਦੀ ਝੂਠੀ ਅਫਵਾਹ ਫ਼ੈਲਾਉਣ ਦੇ ਬਦਲੇ ਵਿੱਚ ਦਿੱਲੀ ਵਿੱਚ ਇੱਕ ਹੀ ਦਿਨ ਵਿੱਚ 20 - 22000 ਲੋਕਾਂ ਨੂੰ ਮਾਰ ਦਿੱਤਾ ਸੀ ਅਤੇ ਭਿਆਨਕ ਲੁੱਟ ਮਚਾਈ ਸੀ।

                                     

2. ਕਾਵਿ-ਨਮੂਨਾ

  • ਰੰਜ ਖੀਂਚੇ ਥੇ ਦਾਗ ਖਾਏ ਥੇ
  • ਕਿਸ ਤਵੱਕ਼ੋ ਪੇ ਦਿਲ ਲਗਾਏ ਥੇ
  • ਦਿਲ ਨੇ ਸਦਮੇ ਬੜੇ ਉਠਾਏ ਥੇ
  • ਕੁਛ ਨਾ ਸਮਝੇ ਕਿ ਤੁਝ ਸੇ ਯਾਰੋਂ ਨੇ
  • ਵਹੀ ਸਮਝਾ ਨਾ ਵਰਨਾ ਹਮਨੇ ਤੋ
  • ਜ਼ਖਮ ਛਾਤੀ ਕੇ ਸਭ ਦਿਖਾਏ ਥੇ
Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →