Back

ⓘ ਪੰਜਾਬ ਦਾ ਲੋਕ ਸੰਗੀਤ ਹੋਰ ਲੋਕ ਕਲਾਵਾਂ ਵਾਂਗ ਸੰਗੀਤ ਵੀ ਇੱਕ ਲੋਕ ਕਲਾ ਹੈ। ਜੋ ਹੋਰ ਕਲਾਵਾਂ ਵਾਂਗ ਮਨੁੱਖ ਦੀ ਕਿਰਤ ਪ੍ਰਕਿਰਿਆ ਰਾਹੀਂ ਵਜੂਦ ਵਿੱਚ ਆਈ। ਇਹ ਮਨੁੱਖੀ ਮਨ ਨੂੰ ਖੇੜਾ, ਉਤਸ਼ਾਹ ਅਤੇ ..                                               

ਪੰਜਾਬ, ਪੰਜਾਬੀ ਅਤੇ ਪੰਜਾਬੀਅਤ

ਭੂਮਿਕਾ:- ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਚਕਾਰ ਡੂੰਘਾ ਸੰਬੰਧ ਹੈ। ਪੰਜਾਬ ਨਾਂ ਦੇ ਭੂ- ਖੇਤਰ ਵਿੱਚ ਪੈਦਾ ਹੋਈ, ਪ੍ਰਚਲਿਤ ਹੋਈ ਤੇ ਪ੍ਰਯੋਗ ਹੋ ਰਹੀ ਭਾਸ਼ਾ ਦਾ ਨਾਂ ਪੰਜਾਬੀ ਹੈ। ਪੰਜਾਬੀ ਭਾਸ਼ਾ ਪੰਜਾਬ ਦੇ ਰਹਿਣ ਵਾਲੇ ਲੋਕਾਂ ਦੇ ਅਮਲੀ ਤਜਰਬੇ ਵਿਚੋਂ ਪੈਦਾ ਹੋਈ ਹੈ। ਪੰਜਾਬੀ ਸਮਾਜ ਵਿਚ ਪੁਰਾਤਨ ਸਮੇਂ ਤੋਂ ਸੰਯੁਕਤ ਪਰਿਵਾਰ ਪ੍ਰਥਾ ਰਹੀ ਹੈ, ਜਿਸ ਵਿਚ ਪਿਤਾ, ਪੁੱਤਰ ਅਤੇ ਦਾਦਾ ਇੱਕਠੇ ਇੱਕ ਛੱਤ ਹੇਠ ਰਹਿੰਦੇ ਹਨ। ਇਸ ਵਿਚ ਨਾਨਕੇ ਅਤੇ ਦਾਦਕੇ ਦਾ ਵੱਖਰਾ ਸੰਕਲਪ ਹੈ। ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਰਾਹੀਂ ਉਸਾਰੀ ਪੰਜਾਬੀਅਤ ਢੇਰ ਪੁਰਾਣੀ ਹੈ। ਇਤਿਹਾਸਿਕ ਦ੍ਰਿਸ਼ਟੀ ਤੋਂ ਪੰਜਾਬ ਦੀ ਧਰਤੀ ਉੱਤੇ ਹੀ ਸਭ ਤੋਂ ਪਹਿਲਾਂ ਸਭਿਅਤਾ ਵਿਕਸਿਤ ਹੋਈ ਸੀ। ਹੜੱਪਾ ਮੁਹਿੰਜੋਦੜੋ ਵਿਚ ਵਸਦੀਆਂ ਕੋਲ ਜਾਂ ਦ੍ਰਵਿੜ ਜਾਤੀਆਂ ਮੂਲ ਰੂਪ ਵਿਚ ਪੰਜਾਬ ...

                                               

ਪੰਜਾਬ ਦੇ ਮੇਲੇ ਅਤੇ ਤਿਓੁਹਾਰ

ਸਬ ਤੋਂ ਜਿਆਦਾ ਇਹ ਮੇਲਾ ਲੁਧਿਆਣਾ ਇਲਾਕੇ ਵਿੱਚ ਮਨਾਇਆ ਜਾਂਦਾ ਹੈ | ਇਹ ਮੇਲਾ ਗੁੱਗਾ ਪੀਰ ਨੂੰ ਸਮਰਪਿਤ ਕੀਤਾ ਜਾਂਦਾ ਹੈ ਤੇ ਸਤੰਬਰ ਦੇ ਮਹੀਨੇ ਦੌਰਾਨ ਹੀ ਮਨਾਇਆ ਜਾਂਦਾ ਹੈ | ਗੁੱਗਾ ਪੀਰ ਜੀ ਨੂੰ ਸੱਪਾਂ ਉੱਤੇ ਕਾਬੂ ਰੱਖਣ ਵਾਲਾ ਸੰਤ ਮੰਨਿਆ ਜਾਂਦਾ ਹੈ ਅਤੇ ਉਹਨਾ ਨੂੰ ਸੱਪਾਂ ਦਾ ਦੇਵਤਾ ਮੰਨਿਆ ਜਾਂਦਾ ਹੈ | ਇਸ ਮੇਲੇ ਵਿੱਚ ਜਮੀਨ ‘ਤੇ ਛੋਟੇ ਟੋਏ ਪੁੱਟੇ ਜਾਂਦੇ ਨੇ ਤੇ ਬੁਰਾਈ ਤੋਂ ਸੁਰੱਖਿਆ ਦੀ ਮੰਗ ਕੀਤੀ ਜਾਂਦੀ ਹੈ ਤੇ ਕਈ ਲੋਕ ਸੁੱਖਾਂ ਵੀ ਸੁਖਦੇ ਹਨ। ਮਨ ਨਾਲ ਕੀਤੀ ਗਈ ਸੁੱਖ ਪੂਰੀ ਵੀ ਹੁੰਦੀ ਹੈ।

                                               

ਬਸੰਤੀ ਬਿਸ਼ਟ

ਬਸੰਤੀ ਬਿਸ਼ਟ ਉਤਰਾਖੰਡ ਦੀ ਇੱਕ ਪ੍ਰਸਿੱਧ ਲੋਕ ਗਾਇਕਾ ਹੈ, ਜੋ ਉੱਤਰਾਖੰਡ ਦੇ ਲੋਕ-ਰੂਪ ਜਾਗਰ ਦੀ ਪਹਿਲੀ ਮਹਿਲਾ ਗਾਇਕਾ ਵਜੋਂ ਮਸ਼ਹੂਰ ਹੈ| ਗਾਉਣ ਦਾ ਜਾਗਰ ਰੂਪ, ਦੇਵਤਿਆਂ ਨੂੰ ਬੁਲਾਉਣ ਦਾ ਇੱਕ ਤਰੀਕਾ ਹੈ, ਜੋ ਰਵਾਇਤੀ ਤੌਰ ਤੇ ਆਦਮੀ ਕਰਦੇ ਹਨ| ਪਰ, ਬਸੰਤੀ ਬਿਸ਼ਟ ਨੇ ਅਭਿਆਸ ਨੂੰ ਤੋੜ ਦਿੱਤਾ ਅਤੇ ਅੱਜ ਇੱਕ ਮਸ਼ਹੂਰ ਆਵਾਜ਼ ਹੈ, ਅਤੇ ਗਾਇਕੀ ਦੇ ਇਸ ਰਵਾਇਤੀ ਰੂਪ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ| ਬਸੰਤੀ ਬਿਸ਼ਟ ਨੂੰ 2017 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।

                                               

ਚਰਨਜੀਤ ਅਹੂਜਾ

                                               

ਸੈਈਨ ਜ਼ਹੂਰ

ਸੈਈਨ ਜ਼ਹੂਰ ਅਹਿਮਦ ਜਾਂ ਅਲੀ ਸੈਨ ਸ਼ਫੀਯੂ, ਪਾਕਿਸਤਾਨ ਦਾ ਇੱਕ ਪ੍ਰਮੁੱਖ ਸੂਫੀ ਸੰਗੀਤਕਾਰ ਹੈ। ਉਸਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਸੂਫੀ ਧਾਰਮਿਕ ਅਸਥਾਨਾਂ ਵਿੱਚ ਗਾਉਂਦਿਆਂ ਬਿਤਾਇਆ ਹੈ, ਅਤੇ 2006 ਤੱਕ ਕੋਈ ਰਿਕਾਰਡ ਨਹੀਂ ਬਣਾਇਆ। ਜਦੋਂ ਉਹ ਬੀਬੀਸੀ ਵਰਲਡ ਮਿਊਜ਼ਿਕ ਅਵਾਰਡਜ਼ ਲਈ ਆਵਾਜ਼ ਦੇ ਅਧਾਰ ਤੇ ਨਾਮਜ਼ਦ ਹੋਇਆ ਸੀ। ਉਹ ਸਾਲ 2006 ਦੀ "ਬੀਬੀਸੀ ਵਿਚ ਸਰਬੋਤਮ ਆਵਾਜ਼" ਬਣ ਕੇ ਉੱਭਰਿਆ। ਸੈਈਨ ਉਸਦਾ ਪਹਿਲਾ ਨਾਮ ਨਹੀਂ ਬਲਕਿ ਇੱਕ ਸਿੰਧੀ ਸਨਮਾਨਿਤ ਖ਼ਿਤਾਬ ਹੈ ਅਤੇ ਸੈਨ ਵਜੋਂ ਵੀ ਲਿਖਿਆ ਗਿਆ ਹੈ।

                                               

ਪੰਜਾਬ ਇੰਜੀਨੀਅਰਿੰਗ ਕਾਲਜ

ਪੰਜਾਬ ਇੰਜੀਨੀਅਰਿੰਗ ਕਾਲਜ, 1921 ਵਿਚ ਸਥਾਪਿਤ ਇਕ ਪ੍ਰਸਿੱਧ ਪਬਲਿਕ ਇੰਸਟੀਚਿਊਟ ਹੈ, ਜੋ ਕਿ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ, ਵਿਚ ਲਾਗੂ ਕੀਤੇ ਵਿਗਿਆਨ, ਖ਼ਾਸਕਰ ਇੰਜੀਨੀਅਰਿੰਗ ਅਤੇ ਤਕਨਾਲੋਜੀ ਦੇ ਖੇਤਰ ਤੇ ਕੇਂਦ੍ਰਤ ਕਰਦਾ ਹੈ।

                                               

ਮਲਿਕਾ ਪੁਖਰਾਜ

ਮਲਿਕਾ ਪੁਖਰਾਜ ਪ੍ਰਸਿੱਧ ਗ਼ਜ਼ਲ ਗਾਇਕਾ ਸੀ। ਉਸਨੂੰ ਆਮ ਤੌਰ ਤੇ "ਮਲਿਕਾ" ਦੇ ਤੌਰ ਤੇ ਬੁਲਾਇਆ ਜਾਂਦਾ ਹੈ। ਉਹ ਹਫੀਜ਼ ਜਲੰਧਰੀ ਦੇ ਗੀਤ ਅਭੀ ਤੋ ਮੈਂ ਜਵਾਨ ਹੂੰ ਨੂੰ ਗਾਉਣ ਲਈ ਬਹੁਤ ਹੀ ਪ੍ਰਸਿੱਧ ਹੈ।ਜਿਸ ਦਾ ਨਾ ਸਿਰਫ ਪਾਕਿਸਤਾਨ ਵਿਚ, ਬਲਕਿ ਭਾਰਤ ਵਿਚ ਵੀ ਲੱਖਾਂ ਲੋਕਾਂ ਨੇ ਅਨੰਦ ਲਿਆ।

                                               

ਏਸਰਾਜ

ਏਸਰਾਜ ਇੱਕ ਭਾਰਤੀ ਤਾਰ ਵਾਲਾ ਯੰਤਰ ਹੈ ਜਿਸ ਨੂੰ ਪੂਰੇ ਭਾਰਤੀ ਉਪਮਹਾਂਦੀਪ ਹਿੰਦ ਮਹਾਂਦੀਪ ਵਿੱਚ ਦੋ ਰੂਪਾਂ ਵਿੱਚ ਪਾਇਆ ਜਾਂਦਾ ਹੈ। ਇਹ ਇੱਕ ਤੁਲਨਾਤਮਕ ਤੌਰ ਤੇ ਹਾਲ ਹੀ ਦਾ ਸਾਧਨ ਹੈ, ਜਿਸਦੀ ਉਮਰ ਲਗਭਗ 300 ਸਾਲ ਹੈ। ਇਹ ਉੱਤਰ ਭਾਰਤ, ਮੁੱਖ ਤੌਰ ਤੇ ਪੰਜਾਬ, ਭਾਰਤ ਪੰਜਾਬ, ਜਿੱਥੇ ਇਸ ਨੂੰ ਗੁਰਮਤਿ ਸੰਗੀਤ ਸਿੱਖ ਸੰਗੀਤ ਅਤੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਹਿੰਦੁਸਤਾਨੀ ਸ਼ਾਸਤਰੀਲਰਚਨਾਵਾਂ ਅਤੇ ਪੱਛਮੀ ਬੰਗਾਲ ਵਿੱਚ ਵਰਤਿਆ ਜਾਂਦਾ ਹੈ। ਏਸਰਾਜ ਦਿਲਰੂਬਾ ਦਾ ਇੱਕ ਆਧੁਨਿਕ ਰੂਪ ਹੈ, ਢਾਂਚੇ ਵਿੱਚ ਥੋੜਾ ਵੱਖਰਾ ਹੈ। ਇਹ ਦਿਲਰੂਆ ਲਗਭਗ 300 ਸਾਲ ਪਹਿਲਾਂ 10 ਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਦੁਆਰਾ ਬਣਾਇਆ ਗਿਆ ਸੀ, ਜਿਸਨੇ ਇਸ ਨੂੰ ਬਹੁਤ ਪੁਰਾਣੇ, ਅਤੇ ਭਾਰੀ, ਤਾਉਸ ਤੇ ਅਧਾਰਤ ਕੀਤਾ ਸੀ, ਜਿਸ ਨਾਲ ਇਸ ਨੂੰ ਖਾਲਸੇ, ਸਿੱਖ ਫ਼ੌਜ, ਲਈ ਵ ...

                                               

ਇਕਬਾਲ ਬਾਹੂ

ਇਕਬਾਲ ਬਾਹੂ ਇੱਕ ਪਾਕਿਸਤਾਨੀ ਸੂਫੀ ਅਤੇ ਇੱਕ ਲੋਕ ਗਾਇਕ ਸੀ। ਉਹ ਅਜੇ ਵੀ ਦੱਖਣੀ ਏਸ਼ੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਲੋਕ ਗਾਇਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

                                               

ਪੰਜਾਬੀ ਐੱਮ.ਸੀ.

ਰਾਜਿੰਦਰ ਸਿੰਘ ਰਾਏ, ਜਿਸਨੂੰ ਉਸ ਦੇ ਮੰਚ ਨਾਮ ਪੰਜਾਬੀ ਐਮ ਸੀ ਨਾਲ ਵਧੇਰੇ ਜਾਣਿਆ ਜਾਂਦਾ ਹੈ, ਇੱਕ ਬ੍ਰਿਟਿਸ਼ ਰਿਕਾਰਡਿੰਗ ਕਲਾਕਾਰ, ਰੈਪਰ, ਨਿਰਮਾਤਾ ਅਤੇ ਪੰਜਾਬੀ ਜਾਤੀ ਦੇ ਡੀਜੇ ਹਨ। ਉਹ ਦੁਨੀਆ ਭਰ ਦੇ ਭੰਗੜੇ ਹਿੱਟ, 1997 ਦੇ ਮੁੰਡਿਆਂ ਤੋ ਬਚ ਕੇ ਲਈ ਸਭ ਤੋਂ ਜਾਣਿਆ ਜਾਂਦਾ ਹੈ, ਜਿਸ ਨੇ ਦੁਨੀਆ ਭਰ ਵਿੱਚ 10 ਮਿਲੀਅਨ ਕਾਪੀਆਂ ਵੇਚੀਆਂ, ਇਸ ਨੂੰ ਹੁਣ ਤੱਕ ਦਾ ਸਭ ਤੋਂ ਵੱਧ ਵਿਕਣ ਵਾਲਾ ਸਿੰਗਲ ਬਣ ਗਿਆ। ਹੋਰ ਗਾਣਿਆਂ ਵਿਚੋਂ, ਉਸ ਨੇ 2003 ਵਿੱਚ ਰਿਲੀਜ਼ ਹੋਈ ਜੋਗੀ ਨਾਲ ਪ੍ਰਸੰਸਾ ਪ੍ਰਾਪਤ ਕੀਤੀ। ਆਲਮ ਸੰਗੀਤ ਨੇ ਉਸਨੂੰ "ਭੰਗੜੇ ਵਿੱਚ ਸਭ ਤੋਂ ਪ੍ਰਮੁੱਖ ਨਾਮ" ਕਿਹਾ ਹੈ।

                                               

ਭਾਈ ਨਿਰਮਲ ਸਿੰਘ ਖ਼ਾਲਸਾ

ਭਾਈ ਨਿਰਮਲ ਸਿੰਘ ਖ਼ਾਲਸਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਪੰਜਾਬ, ਭਾਰਤ ਵਿਖੇ ਸਾਬਕਾ "ਹਜ਼ੂਰੀ ਰਾਗੀ" ਸੀ। 1952 ਵਿੱਚ ਜੰਡਵਾਲਾ ਭੀਮਸ਼ਾਹ ਪਿੰਡ, ਜ਼ਿਲ੍ਹਾ ਫਿਰੋਜ਼ਪੁਰ, ਪੰਜਾਬ ਵਿੱਚ ਜਨਮੇ, ਭਾਈ ਨਿਰਮਲ ਸਿੰਘ ਨੇ 1976 ਵਿੱਚ ਸ਼ਹੀਦ ਮਿਸ਼ਨਰੀ ਕਾਲਜ, ਅੰਮ੍ਰਿਤਸਰ ਤੋਂ ਗੁਰਮਤਿ ਸੰਗੀਤ ਵਿੱਚ ਡਿਪਲੋਮਾ 1974-1976 ਪ੍ਰਾਪਤ ਕੀਤਾ। ਉਸਨੇ 1977 ਵਿੱਚ ਗੁਰਮਤਿ ਕਾਲਜ, ਰਿਸ਼ੀਕੇਸ਼, ਅਤੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸੰਤ ਬਾਬਾ ਫਤਿਹ ਸਿੰਘ, ਸੰਤ ਚੰਨਣ ਸਿੰਘ, ਬੁੱਢਾ ਜੋਹਰ, ਰਾਜਸਥਾਨ ਦੇ ਗੰਗਾ ਨਗਰ ਵਿੱਚ 1978 ਵਿੱਚ ਸੰਗੀਤ ਅਧਿਆਪਕ ਵਜੋਂ ਸੇਵਾ ਨਿਭਾਈ। 1979 ਤੋਂ, ਉਸਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ, ਹਜ਼ੂਰੀ ਰਾਗੀ ਵਜੋਂ ਸੇਵਾ ਅਰੰਭ ਕੀਤੀ। ਉਸਨੇ ਪੰਜਾਂ ਤਖ਼ਤਾਂ, ਭਾਰਤ ਦੇ ਇਤਿਹਾਸਕ ਗੁਰਦੁਆਰਿਆਂ ਅਤੇ 71 ਹੋਰ ਦੇਸ਼ਾਂ ਵ ...

                                               

ਢਾਬਾ

ਢਾਬਾ ਜਾਂ ਪੰਜਾਬੀ ਢਾਬਾ ਭਾਰਤੀ ਉਪ ਮਹਾਂਦੀਪ ਵਿੱਚ ਇੱਕ ਸੜਕ ਕਿਨਾਰੇ ਦਾ ਰੈਸਟੋਰੈਂਟ ਹੈ। ਉਹ ਰਾਜਮਾਰਗਾਂ ਤੇ ਹੁੰਦੇ ਹਨ, ਆਮ ਤੌਰ ਤੇ ਸਥਾਨਕ ਪਕਵਾਨਾਂ ਦੀ ਸੇਵਾ ਕਰਦੇ ਹਨ, ਅਤੇ ਟਰੱਕ ਸਟਾਪਾਂ ਦਾ ਵੀ ਕੰਮ ਕਰਦੇ ਹਨ। ਇਹ ਜ਼ਿਆਦਾਤਰ ਪੈਟਰੋਲ ਸਟੇਸ਼ਨਾਂ ਦੇ ਨਾਲ ਮਿਲਦੇ ਹਨ, ਅਤੇ ਜ਼ਿਆਦਾਤਰ 24 ਘੰਟੇ ਖੁੱਲੇ ਰਹਿੰਦੇ ਹਨ।ਕਿਉਂਕਿ ਬਹੁਤ ਸਾਰੇ ਭਾਰਤੀ ਅਤੇ ਪਾਕਿਸਤਾਨੀ ਟਰੱਕ ਡਰਾਈਵਰ ਪੰਜਾਬੀ ਮੂਲ ਦੇ ਹਨ, ਅਤੇ ਪੰਜਾਬੀ ਖਾਣਾ ਅਤੇ ਸੰਗੀਤ ਪੂਰੇ ਭਾਰਤ ਅਤੇ ਪਾਕਿਸਤਾਨ ਵਿੱਚ ਪ੍ਰਸਿੱਧ ਹਨ, ਢਾਬਾ ਸ਼ਬਦ ਕਿਸੇ ਅਜਿਹੇ ਰੈਸਟੋਰੈਂਟ ਦੀ ਨੁਮਾਇੰਦਗੀ ਕਰਨ ਲਈ ਆਇਆ ਹੈ, ਜਿਸ ਵਿੱਚ ਬਹੁਤ ਸਾਰੇ ਟਰੱਕ ਦੁਆਰਾ ਤਰਜੀਹੀ ਭਾਰ ਵਾਲੇ ਮਸਾਲੇ ਵਾਲੇ ਅਤੇ ਤਲੇ ਹੋਏ ਪੰਜਾਬੀ ਖਾਣੇੇ ਨੂੰ ਤਰਜੀਹ ਦਿੱਤੀ ਜਾਂਦੀ ਹੈ। ਢਾਬਾ ਸੜਕ ਕਿਨਾਰੇ ਖਾਣਾ ਖਾਣਾ ਪੰਜਾਬ ਦੇ ਰਾ ...

                                     

ⓘ ਪੰਜਾਬ ਦਾ ਲੋਕ ਸੰਗੀਤ

ਪੰਜਾਬ ਦਾ ਲੋਕ ਸੰਗੀਤ ਹੋਰ ਲੋਕ ਕਲਾਵਾਂ ਵਾਂਗ ਸੰਗੀਤ ਵੀ ਇੱਕ ਲੋਕ ਕਲਾ ਹੈ। ਜੋ ਹੋਰ ਕਲਾਵਾਂ ਵਾਂਗ ਮਨੁੱਖ ਦੀ ਕਿਰਤ ਪ੍ਰਕਿਰਿਆ ਰਾਹੀਂ ਵਜੂਦ ਵਿੱਚ ਆਈ। ਇਹ ਮਨੁੱਖੀ ਮਨ ਨੂੰ ਖੇੜਾ, ਉਤਸ਼ਾਹ ਅਤੇ ਆਤਮਿਕ ਅਨੰਦ ਬਖ਼ਸ਼ਦੀ ਹੈ। ਧਾਰਮਿਕ ਦ੍ਰਿਸ਼ਟੀ ਤੋਂ ਇਸਨੂੰ ਆਤਮਾ ਦੇ ਪ੍ਰਮਾਤਮਾ ਨਾਲ ਮਿਲਣ ਦਾ ਸਾਧਨ ਵੀ ਮੰਨਿਆ ਜਾਂਦਾ ਹੈ। ਇਸ ਲਈ ਕਈ ਸੰਗਤੀਕਾਰ ਗਾਇਕੀ ਨੂੰ ਹੀ ਇਬਾਦਤ ਮੰਨਦੇ ਹਨ।ref> ਪੰਜਾਬ ਦਾ ਸੰਗੀਤ, ਵਿਰਸਾ ਅਤੇ ਵਿਕਾਸ, ਡਾ. ਦਰਸ਼ਨ ਸਿੰਘ ਨਰੂਲਾ, ਪੰਜਾਬੀ ਰਾਈਟਰਜ਼ ਕੋਆਪਰੇਟਿਵ ਇੰਡਸ਼ਟਰੀਅਲ ਸੋਸਾਇਟੀ ਲਿਮਟਡਜ਼, ਨਵੀਂ ਦਿੱਲੀ, 1995, ਪੰਨਾ-15

                                     

1. ਇਤਿਹਾਸ

ਬੋਲੀ ਵਾਂਗ ਸੰਗੀਤ ਵੀ ਆਰੰਭ ਤੋਂ ਹੀ ਮਨੁੱਖੀ ਭਾਵਾਂ ਦਾ ਪ੍ਰਗਟਾ ਸਾਧਨ ਰਿਹਾ ਹੈ। ਭਾਰਤੀ ਮਿਥਿਹਾਸ ਅਨੁਸਾਰ ਸੰਗੀਤ ਦੇਵਤਿਆਂ ਦੀ ਦੇਣ ਹੈ ਅਤੇ ਬ੍ਰਹਮਾਂ ਸੰਗੀਤ ਦਾ ਜਨਮਦਾਤਾ ਹੈ। ਮਹਾਂਦੇਵ, ਨਾਰਦਮੁਨੀ ਅਤੇ ਗੰਧਰਵਾਂ ਰਾਹੀਂ ਇਹ ਕਲਾ ਮਨੁੱਖਾਂ ਤਕ ਪੁੱਜੀ। ਪਰੰਤੂ ਇਸ ਕਲਾ ਦੇ ਮਾਹਿਰ ਖੋਜੀਆਂ ਅਨੁਸਾਰ ਜਦ ਮਨੁੱਖ ਜੀਵਨ ਦੀ ਮੁਢਲੀ ਅਵਸਥਾ ਵਿੱਚ ਸੀ ਤਾਂ ਚੀਖਾਂ ਰਾਹੀਂ ਆਪਣੇ ਭਾਵਾਂ ਦਾ ਪ੍ਰਗਟਾਅ ਕਰਦਾ ਸੀ। ਚੀਖ਼ਾਂ ਦੇ ਇਸ ਦੌਰ ਵਿੱਚ ਲਰਜ਼ ਜਾਂ ਥਰਥਰਾਹਟ ਨੇ ਸੁਰ ਨੂੰ ਜਨਮ ਦਿਂੱਤਾ। ਫਿਰ ਜਦ ਚੀਖ਼ ਦੇ ਨਾਲ ਬੋਲ ਵੀ ਸ਼ਾਮਿਲ ਹੋ ਗਏ ਤਾਂ ਸੰਗੀਤ ਦਾ ਦੌਰ ਸ਼ੁਰੂ ਹੋਇਆ।”1 ਹੌਲ਼ੀ-ਹੌਲ਼ੀ ਇਸ ਨਾਲ ਤਾਲ, ਲੈਅ ਅਤੇ ਤੁਕਾਂਤ ਆਦਿ ਜੁੜਦੀ ਗਈ ਅਤੇ ਇਹ ਆਪਣੇ ਮੌਜੂਦਾ ਸਰੂਪ ਵਲ ਵਿਕਾਸ ਕਰਨ ਲੱਗਿਆ। ਪੁਰਾਤਨ ਸਮੇਂ ਵਿੱਚ ਸੰਗੀਤ ਨੂੰ ਦੋ ਰੂਪਾਂ, ਮਾਰਗੀ ਸੰਗੀਤ ਅਤੇ ਦੇਸੀ ਸੰਗੀਤ ਵਿੱਚ ਵੰਡਿਆ ਜਾਂਦਾ ਸੀ।

 • ਬਾਅਦ ਵਿੱਚ ਮਾਰਗੀ ਅਤੇ ਦੇਸੀ ਸੰਗੀਤ ਤੋਂ ਹੀ ਸ਼ਾਸ਼ਤਰੀ ਸੰਗੀਤ ਅਤੇ ਲੋਕ-ਸੰਗੀਤ ਆਪਣੇ ਪਰਿਵਰਤਿਤ ਅਤੇ ਵਿਕਸਿਤ ਰੂਪ ਵਿੱਚ ਮੌਜੂਦ ਹੈ।
 • ਧਾਰਮਿਕ ਰਸਮਾਂ ਉੱਤੇ ਵਿਸ਼ੇਸ਼ ਪੰਡਿਤਾਂ ਦੁਆਰਾ ਕੀਤਾ ਜਾਣ ਵਾਲਾ ਗਾਇਨ ਮਾਰਗੀ ਸੰਗੀਤ ਅਖਵਾਉਂਦਾ ਸੀ। ਜਿਸਦਾ ਪ੍ਰਯੋਗ ਜਨ-ਸਾਧਾਰਨ ਦੁਆਰਾ ਵਰਜਿਤ ਹੀ ਨਹੀਂ ਕਠਿਨ ਵੀ ਸੀ। ਕਿਉਂਕਿ ਇਸਦੇ ਨਿਯਮ ਕਠੋਰ ਸਨ।
 • ਸਿੱਟੇ ਵਜੋਂ ਲੋਕ ਰੁਚੀ ਅਨੁਸਾਰ ਪ੍ਰਯੋਗ ਹੋਣ ਵਾਲਾ ਸੰਗੀਤ ਹੋਂਦ ਵਿੱਚ ਆਇਆ। ਜਿਸਨੂੰ ਦੇਸੀ ਸੰਗੀਤ ਕਿਹਾ ਗਿਆ। ਇਹ ਸੰਗੀਤ ਜਨ ਸਾਧਾਰਣ ਦੇ ਭਾਵਾਂ ਦੀ ਤਰਜ਼ਮਾਨੀ ਬੜੇ ਸੌਖੇ ਤੇ ਸਰਲ ਤਰੀਕੇ ਨਾਲ ਕਰਦਾ ਸੀ। ਇਸ ਵਿੱਚ ਕੋਈ ਕਠੋਰ ਨਿਯਮ ਨਹੀਂ ਸਨ।
                                     

2. ਲੋਕ ਸੰਗੀਤ

ਲੋਕ ਸੰਗੀਤ ਦੀ ਪਰਿਭਾਸ਼ਾ ਲਿਖਦਿਆਂ, ਡਾ. ਰੀਤਾ ਧਨਕਰ ਲਿਖਦੇ ਹਨ ਡਾ. ਗੁਰਨਾਮ ਸਿੰਘ ਦੁਆਰਾ ਇਹ ਕਹਿਣਾ ਕਿ" ਲੋਕ ਸੰਗੀਤ ਦੇਸੀ ਸੰਗੀਤ ਦਾ ਹੀ ਪਰਿਵਰਤਿਤ ਅਤੇ ਵਿਕਸਿਤ ਰੂਪ ਹੈ”, ਡਾ. ਰੀਤਾ ਧਨਕਰ ਦੀ ਉਪਰੋਕਤ ਪਰਿਭਾਸ਼ਾ ਨੂੰ ਸਹੀ ਸਿੱਧ ਕਰਦਾ ਹੈ। ਡਾ. ਵਿਜੈ ਕੁਮਾਰ ਅਗਰਵਾਲ ਅਤੇ ਡਾ. ਦਵਿੰਦਰ ਕੌਰ ਵੀ ਇਸ ਮੱਤ ਨਾਲ ਸਹਿਮਤ ਹਨ। ਸੋ ਇਸ ਲਈ ਲੋਕ ਸੰਗੀਤ ਦੀ ਹੇਠ ਲਿਖੀ ਪਰਿਭਾਸ਼ਾ ਬਣਦੀ ਹੈ। ਲੋਕ ਸੰਗੀਤ ਲੋਕਾਂ ਲਈ ਅਤੇ ਲੋਕਾਂ ਦੁਆਰਾ ਸਿਰਜਿਆ ਗਿਆ ਉਹ ਸੰਗੀਤ ਹੈ, ਜੋ ਹਰ ਕਿਸੇ ਦੇ ਮੂਲ ਭਾਵਾਂ ਦੀ ਤਰਜ਼ਮਾਨੀਂ ਕਰਦਾ ਹੈ। ਇਸ ਵਿੱਚ ਕਠੋਰ ਅਤੇ ਕਰੜੇ ਨਿਯਮ ਨਹੀਂ ਹੁੰਦੇ। ਜਦੋਂ ਕੋਈ ਧੁਨ ਜਾਂ ਗੀਤ ਵਧੇਰੇ ਰੰਜਕ, ਗਾਇਨਯੋਗ ਅਤੇ ਲੋਕ ਪ੍ਰਿਯ ਹੋ ਜਾਵੇ ਤਾਂ ਲੋਕ ਸੰਗੀਤ ਉਸਨੂੰ ਪ੍ਰਵਾਨ ਕਰ ਲੈਂਦਾ ਹੈ। ਸ਼ਾਸ਼ਤਰੀ ਸੰਗੀਤ ਦੀ ਤਰ੍ਹਾਂ ਲੋਕ ਸੰਗੀਤ ਵੀ ਗਾਇਨ ਵਾਦਨ ਅਤੇ ਨ੍ਰਿਤ ਦਾ ਸਮੂਹ ਹੈ। ਲੋਕਧੁਨਾਂ ਲੋਕ ਗੀਤਾਂ ਦਾ ਅਨੁਕਰਣ ਕਰਦੀਆਂ ਹਨ ਅਤੇ ਲੋਕ ਨ੍ਰਿਤ ਲੋਕ ਗੀਤ ਅਤੇ ਲੋਕ ਧੁਨਾਂ ਤੇ ਆਧਾਰਿਤ ਹੁੰਦਾ ਹੈ।
                                     

3. ਪੰਜਾਬ ਦਾ ਲੋਕ ਸੰਗੀਤ

ਮਨੁੱਖ ਮੁੱਢ ਤੋਂ ਹੀ ਦੁੱਖ-ਸੁੱਖ ਮਹਿਸੂਸ ਕਰਦਾ ਆਇਆ ਹੈ। ਇਸੇ ਤਰ੍ਹਾਂ" ਭਿੰਨ-ਭਿੰਨ ਪ੍ਰਸਥਿਤੀਆਂ ਵਿੱਚ ਪੰਜਾਬੀ ਲੋਕਾਂ ਦੇ ਮਨਾਂ ਵਿੱਚ ਭਿੰਨ-ਭਿੰਨ ਤਰ੍ਹਾਂ ਦੇ ਭਾਵ ਉਤਪੰਨ ਹੋਏ ਜਿੰਨਾਂ ਨੂੰ ਪ੍ਰਗਟ ਕਰਨ ਲਈ ਉਹਨਾਂ ਦੇ ਮੂਹਾਂ ਚੋਂ ਸ਼ਬਦ ਨਿਕਲੇ ਅਤੇ ਗੀਤ ਬਣੇ। ਇਹ ਵੀ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਇਹ ਸ਼ਬਦ ਬਿਨਾਂ ਗਾਉਣ ਤੋਂ ਨਹੀਂ ਨਿਕਲੇ। ਇਸ ਪ੍ਰਕਾਰ ਇਹ ਸ਼ਬਦ ਪੰਜਾਬੀਆਂ ਦੇ ਹਿਰਦਿਆਂ ਵਿੱਚੋਂ ਹੀ ਸੰਗੀਤ ਬੱਧ ਹੋ ਕੇ ਨਿਕਲੇ। ਗੀਤ ਸੰਗੀਤ ਦੇ ਇਸ ਮੇਲ ਨੂੰ ਹੀ ਪੰਜਾਬ ਦਾ ਲੋਕ ਸੰਗੀਤ ਕਿਹਾ ਜਾਂਦਾ ਹੈ। ਪੰਜਾਬੀ ਲੋਕ ਸੰਗੀਤ ਪੰਜਾਬੀਆਂ ਦੇ ਜਨਜੀਵਨ ਉਪਰ ਆਧਾਰਿਤ ਹੈ। ਜਿਹੜਾ ਇਹਨਾਂ ਦੇ ਸੁਭਾਅ ਦੀਆਂ ਮੂਲ ਰੁਚੀਆਂ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ। ਜਿਵੇਂ ਕਿ ਬੁਲੰਦ ਆਵਾਜ਼ ਵਿੱਚ ਗਾਉਣਾ, ਜੋਸ਼ੀਨਾ ਬੀਰ ਰਸੀ ਗਾਯਨ, ਨਾਦ ਦਾ ਖੁੱਲਾਪਣ, ਭਾਵੁਕਤਾ, ਅੰਤਿਮ ਸੁਰਾਂ ਨੂੰ ਲਮਕਾ ਕੇ ਛੱਡਣਾ ਆਦਿ। ਪੰਜਾਬੀ ਲੋਕਾਂ ਦੇ ਚਰਿਤਰ ਅਨੁਸਾਰੀ ਹੀ ਉਹਨਾਂ ਦਾ ਗਾਉਣਾ ਵਜਾਉਣਾ ਅਤੇ ਨੱਚਣਾ ਹੈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਲੋਕ ਸੰਗੀਤ ਵਿੱਚੋਂ ਪੰਜਾਬੀ ਸੱਭਿਆਚਾਰ ਦੇ ਭਰਭੂਰ ਦਰਸ਼ਨ ਹੁੰਦੇ ਹਨ। ਪੰਜਾਬੀ ਲੋਕ ਸੰਗੀਤ ਵਿੱਚ ਵੀ ਸੰਗੀਤ ਦੇ ਤਿੰਨੋਂ ਰੂਪ ਗਾਇਨ ਵਾਦਨ ਅਤੇ ਨ੍ਰਿਤ ਮਿਲਦੇ ਹਨ। ਅਸੀਂ ਸਭ ਤੋਂ ਪਹਿਲਾਂ ਗਾਯਨ ਰੂਪ ਬਾਰੇ ਸੰਖੇਪ ਜਹੀ ਝਾਤ ਮਾਰਾਂਗੇ।

                                     

4. ਪੰਜਾਬੀ ਲੋਕ ਗਾਯਨ

ਪੰਜਾਬੀ ਲੋਕ ਸੰਗੀਤ ਵਿੱਚ ਗਾਯਨ ਦੀ ਪ੍ਰਧਾਨਤਾ ਹੈ। ਵਾਦਨ ਅਤੇ ਨ੍ਰਿਤ ਇਸਦੇ ਸਹਾਇਕ ਹਨ। ਪੰਜਾਬੀ ਲੋਕ ਗਾਯਨ ਵਿੱਚ ਪੰਜਾਬੀ ਲੋਕ ਜੀਵਨ ਨਾਲ ਸੰਬੰਧਿਤ ਲੋਕ ਗੀਤ ਗਾਏ ਜਾਂਦੇ ਹਨ। ਵਿਸ਼ੇਸ਼ ਤਰੀਕੇ ਨਾਲ ਗੀਤਾਂ ਦੀ ਪੇਸ਼ਕਾਰੀ ਹੀ ਲੋਕ ਗਾਇਕੀ ਕਹਾਉਂਦੀ ਹੈ। ਪੰਜਾਬੀ ਲੋਕ ਸੰਗੀਤ ਦੇ ਲੋਕ ਗੀਤਾਂ ਨੂੰ ਡਾ. ਗੁਰਨਾਮ ਸਿੰਘ, ਇਸ ਪ੍ਰਕਾਰ ਵੰਡਦੇ ਹਨ।

 • ਫੁਟਕਲ ਲੋਕਗੀਤ:- ਇਹਨਾਂ ਵਿੱਚ ਪੇ੍ਰਮ ਪਿਆਰ ਦੇ ਲੋਕ ਗੀਤ ਮਾਹੀਆ, ਟੱਪੇ, ਜਿੰਦੂਆ, ਬੋਲੀਆਂ ਜੁਗਨੀ, ਖੇਡ ਗੀਤ ਆਦਿ ਸ਼ਾਮਿਲ ਹਨ।
 • ਕਾਲਵਾਚੀ ਲੋਕਗੀਤ:- ਇਹਨਾਂ ਵਿੱਚ ਪੰਜਾਬੀ ਰੁੱਤਾਂ, ਮੇਲਿਆਂ, ਥਿੱਤਾਂ, ਤਿਉਹਾਰਾਂ ਆਦਿ ਨਾਲ ਸਬੰਧਿਤ ਲੋਕ ਗੀਤ ਹਨ।
 • ਆਯੂਵਾਚੀ ਲੋਕਗੀਤ:- ਪੰਜਾਬੀਆਂ ਦੇ ਜੀਵਨ ਵਿੱਚ ਜਨਮ ਤੋਂ ਲੈ ਕੇ ਮੌਤ ਤੱਕ ਦੀਆਂ ਵਿਭਿੰਨ ਰਸਮਾਂ ਅਤੇ ਅਵਸਰਾਂ ਉੱਤੇ ਗਾਏ ਜਾਣ ਵਾਲੇ ਗੀਤ।
 • ਪਰੰਪਰਾਗਤ ਲੋਕ-ਕਾਵਿ:- ਬੀਰ ਸਾਹਿਤ ਦੀਆਂ ਵਾਰਾਂ ਦੀਆਂ ਧੁਨਾਂ ਪਰੰਪਰਾਗਤ ਲੋਕ ਕਾਵਿ ਦੀ ਵਿਲੱਖਣ ਦੇਣ ਹਨ।
                                     

5. ਗਾਇਨ ਰਾਗ

ਉਪਰੋਕਤ ਲੋਕ ਗੀਤਾਂ ਵਿੱਚੋਂ ਮੁੱਖ ਦੇ ਗਾਇਨ ਰਾਗ ਇਸ ਪ੍ਰਕਾਰ ਹਨ:-

 • ਲੋਰੀਆਂ-ਤਿਲੰਗ ਭੈਰਵੀ
 • ਸੁਹਾਗ-ਖਮਾਜ ਥਾਟ ਦੇ ਵਿਭਿੰਨ ਰਾਗ
 • ਲਾਚਾ- ਸ਼ਿਵਰੰਜਨੀਂ
 • ਕਿੱਸਾ ਮਿਰਜ਼ਾ ਸਾਹਿਬਾ-ਪੀਲੂ
 • ਮਾਹੀਏ- ਭੈਰਵੀ
 • ਛੱਲਾ- ਭੈਰਵੀ
 • ਘੋੜੀਆਂ-ਖਮਾਜ
 • ਕਿੱਸਾ ਹੀਰ- ਭੈਰਵੀ
 • ਕਿੱਸਾ ਪੂਰਨ ਭਗਤ- ਆਸਾਵਰੀ
 • ਦੁੱਲਾ- ਪੀਲੂ-ਆਦਿ
 • ਬਾਵਾ- ਸ਼ਿਵਰੰਜਨੀ
                                     

6. ਪੰਜਾਬ ਦਾ ਲੋਕ ਵਾਦਨ

ਆਮ ਤੌਰ ਤੇ ਪੰਜਾਬੀ ਲੋਕ ਗਾਇਕੀ ਵਿੱਚ ਸਾਜ਼ਾਂ ਦੀ ਭੂਮਿਕਾ ਸਹਾਇਕ ਵਾਲੀ ਹੁੰਦੀ ਹੈ। ਇਹਨਾਂ ਵਾਦਨ ਸਾਜ਼ਾ ਵਿੱਚ ਗਾਯਨ ਵਾਲੀ ਧੁਨ ਦਾ ਅਨੁਕਰਣ ਕਰਵਾਇਆ ਜਾਂਦਾ ਹੈ। ਇਹਨਾਂ ਵਿੱਚੋਂ ਕਈ ਸਾਜ਼ ਸੁਰ ਦੇਣ ਵਾਲੇ ਹਨ, ਜਿਹਨਾਂ ਨਾਲ ਆਵਾਜ਼ ਦੀ ਉੱਚੀ ਨੀਵੀਂ ਸੁਰ ਸੈਟ ਕਰਕੇ ਉਸੇ ਹਿਸਾਬ ਨਾਲ ਗਾਇਆ ਜਾਂਦਾ ਹੈ ਅਤੇ ਕਈ ਸਾਜ਼ ਤਾਲ ਦੇਣ ਵਾਲੇ ਹਨ, ਜਿਸ ਨਾਲ ਗਾਇਕੀ ਜਾਂ ਨਾਚ ਦਾ ਰਿਧਮ ਸੈਟ ਕੀਤਾ ਜਾਂਦਾ ਹੈ। ਸੁਰ ਦੇਣ ਵਾਲੇ ਲੋਕ ਸਾਜ਼:-

 • ਸਾਰੰਗੀ
 • ਬੰਸਰੀ
 • ਕਿੰਗ
 • ਤੂੰਬੀ
 • ਬੀਨ ਆਦਿ
 • ਤੂੰਬਾ
 • ਅਲਗੋਜ਼ੇ
                                     

7. ਸਾਜ਼ਾਂ ਵਿੱਚ ਤਾਲ

ਪੰਜਾਬ ਦੇ ਲੋਕ ਸਾਜ਼ਾਂ ਵਿੱਚ ਤਾਲ ਜ਼ਿਆਦਾਤਰ ਪੰਜਾਬੀ ਠੇਕਾ ਜਾਂ ਕਹਿਰਾਵਾ ਵਜਦੀ ਹੈ। ਜਿਸ ਦੀ ਲਿਪੀ ਇਸ ਪ੍ਰਕਾਰ ਹੈ।

ਤਾਲ ਕਹਿਰਵਾ 1 2 3 4 5 6 7 8 ਧਾ ਗੇ ਨਾ ਤਿ ਨ ਕ ਧਿੰ ਨ 0 ¿

==ਪੰਜਾਬ ਦੇ ਲੋਕ ਨਾਚ" ਪੰਜਾਬ ਦੇ ਲੋਕ ਨਾਚ ਪੰਜਾਬੀ ਲੋਕ ਸੰਗੀਤ ਦੀ ਤੀਸਰੀ ਧਾਰਾ ਹਨ। ਪੀੜੀ ਦਰ ਪੀੜੀ ਇਹ ਲੋਕ ਨਾਚ ਸਦੀਆਂ ਤੋਂ ਚੱਲੇ ਆ ਰਹੇ ਹਨ। ਫਸਲਾਂ ਮੌਸਮਾਂ ਅਤੇ ਵਿਸ਼ੇਸ਼ ਮੌਕਿਆਂ ਨਾਲ ਜੁੜੇ ਇਹ ਲੋਕ ਨਾਚ ਪੰਜਾਬੀਆਂ ਦੇ ਜੀਵਨ ਨੂੰ ਜਿਉਣ ਜੋਗਾ ਬਣਾ ਰੱਖਦੇ ਹਨ। ਮਨ ਵਿੱਚ ਪੈਂਦਾ ਹੁੰਦੇ ਭਾਵ ਨਾਲ ਮੇਲ ਖਾਂਦੀਆਂ ਮੁੰਦਰਾਵਾਂ ਨਾਲ ਜਦੋਂ ਗਾਇਨ ਅਤੇ ਵਾਦਨ ਦੀ ਸੰਗਤ ਹੁੰਦੀ ਹੈ ਤਾਂ ਇਹ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ। ਇਹਨਾਂ ਨਾਚਾਂ ਵਿੱਚੋਂ ਪੰਜਾਬੀਆਂ ਦੇ ਕਾਰ ਵਿਹਾਰ ਦੀਆਂ ਝਲਕਾਂ ਵੀ ਵੇਖਣ ਨੂੰ ਮਿਲਦੀਆਂ ਹਨ।”7 ਪੰਜਾਬ ਦੇ ਪ੍ਰਚਲਤ ਲੋਕ ਨਾਚ ਹੇਠ ਲਿਖੇ ਹਨ।

 • ਗਿੱਧਾ
 • ਸਪੇਰਾ ਨਾਚ
 • ਕਿੱਕਲੀ
 • ਝੂਮਰ
 • ਧੁਮਾਕੜਾ
 • ਬਾਘੀ
 • ਬਨਾਵਟੀ ਘੋੜਾ ਨਾਚ ਆਦਿ।
 • ਧਰੀਸ
 • ਲੁੱਡੀ
 • ਸੰਮੀ ਢੋਲਾ
 • ਧਮਾਲ
 • ਭੰਗੜਾ
 • ਝੋਲੀ
                                     

8. ਲੋਕ ਸੰਗੀਤ ਅਤੇ ਪਾਪੂਲਰ ਗਾਇਕੀ

ਅਜੋਕੇ ਸਮੇਂ ਵਿੱਚ ਜੋ ਗੀਤ ਗਾਏ ਜਾ ਰਹੇ ਹਨ। ਕਈ ਲੋਕ ਇਹਨਾਂ ਗੀਤਾਂ ਨੂੰ ਲੋਕ ਗੀਤ ਅਤੇ ਗਾਇਕਾਂ ਨੂੰ ਹੀ ਲੋਕ ਗਾਇਕ ਕਹੀ ਜਾ ਰਹੇ ਹਨ। ਪਰ ਅਸਲ ਵਿੱਚ ਇਹ ਗਲਤ ਰੁਝਾਨ ਹੈ। ਕਿਉਂਕਿ ਇੱਕ ਤਾਂ ਇਹ ਗੀਤ ਲੋਕ ਗੀਤ ਦੀ ਪਰਿਭਾਸ਼ਾ ਤੇ ਹੀ ਖ਼ਰੇ ਨਹੀਂ ਉਤਰਦੇ, ਕਿਉਂਕਿ ਇਹਨਾਂ ਦਾ ਰਚੇਤਾ ਕੋਈ ਵਿਅਕਤੀ ਵਿਸ਼ੇਸ਼ ਹੈ। ਦੂਸਰਾ ਇਹਨਾਂ ਦੀਆਂ ਧੁਨਾਂ ਵਿੱਚ ਪੱਛਮੀ ਸੰਗੀਤ ਦਾ ਰਲਾਅ ਹੈ। ਇਹ ਰਾਕ ਐਂਡ ਰੋਲ ਸੰਗੀਤ ਵਾਲੀਆਂ ਹਨ। ਇਸ ਲਈ ਇਹ ਸਪਸ਼ਟ ਹੈ ਕਿ ਅਜੋਕੇ ਗੀਤ ਜੋ ਫਿਲਮਾਂ ਅਤੇ ਟੇਪਾਂ ਵਿੱਚ ਆ ਰਹੇ ਹਨ, ਇਹ ਲੋਕ ਗੀਤਾਂ ਤੋਂ ਵੱਖਰੇ ਹਨ। ਇਸ ਸੰਗੀਤ ਨੂੰ ਲੋਕ ਸੰਗੀਤ ਦਾ ਵਿਗੜਿਆ ਹੋਇਆ ਰੂਪ ਕਿਹਾ ਜਾ ਸਕਦਾ ਹੈ। ਸ਼ਾਇਦ ਇਸੇ ਲਈ ਸੰਗੀਤ ਸ਼ਾਸ਼ਤਰੀ ਇਸਨੂੰ ;ਜਪੀਵ ਠਚਤਜਫ ਦਾ ਨਾਮ ਦਿੰਦੇ ਹਨ। ਜੇਕਰ ਇਸ ਸੰਗੀਤ ਵਿੱਚ ਸ਼ਾਸ਼ਤਰੀ ਸੰਗੀਤ ਦਾ ਅੰਸ਼ ਵਧੇਰੇ ਹੋਵੇ, ਤੇ ਇਹ ਸ਼ਾਸ਼ਤਰੀ ਸੰਗੀਤ ਦੀ ਤਰ੍ਹਾਂ, ਗਾਮਕ, ਮੀਂਡ, ਤਾਨਾਂ, ਮੁਰਕੀਆਂ ਨਾਲ ਭਰਭੂਰ ਹੋਵੇ ਤਾਂ ਇਸਨੂੰ ;ਜਪੀਵ ਫ;਼ਤਤਜਫ਼; ਸੰਗੀਤ ਕਹਿ ਦਿੱਤਾ ਜਾਂਦਾ ਹੈ। ਪਰ ਜੇਕਰ ਇਸ ਵਿੱਚ ਲੋਕ ਸੰਗੀਤ ਦੀ ਤਰ੍ਹਾਂ ਨਾਦ ਦਾ ਖੁੱਲਾਪਣ, ਤਰਲਤਾ ਤੇ ਆਪ ਮੁਹਾਰਾਪਣ ਜਿਆਦਾ ਹੋਵੇ ਤਾਂ ਇਸਨੂੰ ਰਿ;ਾ ਵਰਚਫੀ ਕਿਹਾ ਜਾਂਦਾ ਹੈ। ਸਾਡੀ ਅੱਜ ਦੀ ਸਾਰੀ ਪੰਜਾਬੀ ਗਾਇਕੀ ਰਿ;ਾ ਵਰਚਫੀ ਨਾਲ ਭਰਭੂਰ ਹੈ। ਸਿਰਫ ਦੋ ਜਾਂ 3% ਗਾਇਕ ਹੀ ਅਜਿਹੇ ਹਨ ਜੋ ;ਜਪੀਵ ਫ;਼ਤਤਜਫ਼; ਗਾਉਂਦੇ ਹਨ, ਵਰਨਾਂ 97% ਗਾਇਕ ਰਿ;ਾ ਵਰਚਫੀ ਵਾਲੇ ਹੀ ਹਨ।ਇਸ ਤਰ੍ਹਾਂ ਸਾਡੀ ਸਮੁੱਚੀ ਪੰਜਾਬੀ ਗਾਇਕੀ ਲੋਕ ਸੰਗੀਤ ਤੋਂ ਹੀ ਸੇਧ ਲੈਂਦੀ ਹੈ। ਜਿਸ ਕਾਰਨ ਇਹ ਆਮ ਲੋਕਾਈ ਨੂੰ ਲੋਕ ਸੰਗੀਤ ਹੋਣ ਦਾ ਭੁਲੇਖਾ ਪਾਉਂਦੀ ਹੈ, ਪਰ ਥੋੜੀ ਜਹੀ ਸਮਝ ਵਾਲਾ ਸ੍ਰੋਤਾ ਇਸ ਗਾਇਕੀ ਅਤੇ ਲੋਕ ਗਾਇਕੀ ਵਿਚਲਾ ਅੰਤਰ ਆਸਾਨੀ ਨਾਲ ਸਮਝ ਸਕਦਾ ਹੈ। ਇਸ ਲਈ ਇਹ ਸਪਸ਼ਟ ਹੈ ਕਿ ਸਾਡੀ ਪਾਪੂਲਰ ਗਾਇਕੀ ;ਜਪੀਵ ਫ;਼ਤਤਜਫ਼; ਨਹੀਂ, ਸਗੋਂ ਰਿ;ਾ ਵਰਚਫੀ ਭਰਭੂਰ ਹੈ ਜਿਸ ਵਿੱਚ ਪੱਛਮੀ ਸੰਗੀਤ ਦਾ ਵੀ ਰਲਾ ਕੀਤਾ ਜਾ ਰਿਹਾ ਹੈ।

ਭਾਵੇਂ ਕਿ ਇਹ ਲੋਕ ਸੰਗੀਤ ਤੋਂ ਸੇਧ ਲੈ ਰਹੀ ਹੈ ਪਰ ਮੋੜਵੇਂ ਰੂਪ ਵਿੱਚ ਇਹ ਧੁਨਾਂ ਅਤੇ ਲੋਕ ਗੀਤਾਂ ਨਾਲ ਵੀ ਛੇੜ-ਛਾੜ ਕਰ ਰਹੀ ਹੈ। ਪੱਛਮੀ ਸਾਜ਼ਾਂ ਦੀਆਂ ਲੈਆਂ ਅਤੇ ਧੁਨਾਂ ਨੂੰ ਸਾਡੀਆਂ ਲੋਕ ਧੁਨਾਂ ਨਾਲ ਰਲਗੱਡ ਕਰਕੇ ਇੱਕ ਨਵਾਂ ਹੀ ਸੰਗੀਤ ਬਣਾਇਆ ਜਾ ਰਿਹਾ ਹੈ। ਜਿਵੇਂ ਕਿ ਕਲੀਆਂ, ਕਵੀਸ਼ਰੀਆਂ, ਵਾਰਾਂ ਆਦਿ ਦੀਆਂ ਪਰੰਪਰਾਗਤ ਟੋਨਾਂ ਬਦਲ ਕੇ ਪੱਛਮੀ ਸਾਜ਼ਾਂ ਨਾਲ ਉਹਨਾਂ ਦੀਆਂ ਧੁਨਾਂ ਉਪਰ ਗਾਇਆ ਜਾ ਰਿਹਾ ਹੈ ਜਾਂ ਲੋਕ ਗੀਤਾਂ ਦੇ ਨਾਮ ਜਿਵੇਂ ਛੱਲਾ, ਜੁਗਨੀ ਆਦਿ ਜਾਂ ਇੱਕ ਸਤਰ ਚੁੱਕ ਕੇ ਉਸ ਉਪਰ ਨਵੇਂ ਗੀਤ ਸਿਰਜੇ ਜਾ ਰਹੇ ਹਨ। ਕਈ ਸੰਗੀਤ ਸ਼ਾਸ਼ਤਰੀ ਤੇ ਪੰਜਾਬੀ ਸੱਭਿਆਚਾਰ ਵਿਗਿਆਨੀ ਇਸਨੂੰ ਗਲਤ ਰੁਝਾਨ ਕਰਾਰ ਦੇ ਕੇ ਨਿੰਦਦੇ ਹਨ, ਪਰ ਮੇਰੇ ਹਿਸਾਬ ਨਾਲ ਸਮੇਂ ਅਨੁਸਾਰ ਕਹਿ ਲਓ ਜਾਂ ਵਿਸ਼ਵੀਕਰਨ ਜਹੇੇ ਨਵੇਂ ਤਜ਼ਰਬਿਆਂ ਕਰਕੇ ਲੋਕ ਸੰਗੀਤ ਦਾ ਜਾਂ ਹੋਰ ਕਿਸੇ ਵੀ ਲੋਕ ਕਲਾ ਦਾ ਕਿਸੇ ਦੂਸਰੀ ਕਲਾ ਦਾ ਪ੍ਰਭਾਵ ਕਬੂਲਣਾ ਕੋਈ ਅਨਹੋਣੀ ਜਾਂ ਵੱਖਰੀ ਗੱਲ ਨਹੀਂ ਹੈ। ਜੇਕਰ ਪੰਜਾਬੀ ਲੋਕ ਸੰਗੀਤ ਨੂੰ ਇਹ ਆਪਣੇ ਰੂਪ ਤੇ ਸੁਭਾਅ ਦੇ ਅਨੁਸਾਰੀ ਲੱਗਿਆ ਜਾਂ ਇਹ ਪੰਜਾਬੀ ਲੋਕ ਮਨ ਕੇ ਪ੍ਰਵਾਨ ਕਰ ਲਿਆ ਤਾਂ ਹੋ ਸਕਦਾ ਹੈ ਕਿ ਕਿਸੇ ਸਮੇਂ ਇਹ ਵੀ ਸਾਡਾ ਲੋਕ ਸੰਗੀਤ ਬਣ ਜਾਵੇ। ਨਹੀਂ ਲੋਕ ਸੰਗੀਤ ਅਜਹੇ ਰੁਝਾਨਾਂ ਨੂੰ ਲੋਕ ਮਨ ਦੇ ਨਾਕਾਰਨ ਕਰਕੇ ਆਪਣੇ ਆਪ ਤਿਆਗ ਦੇਵੇਗਾ। ਇਸ ਲਈ ਇਹ ਰੁਝਾਨ ਗਲਤ ਹੈ ਜਾਂ ਠੀਕ ਇਹ ਸਮਾਂ ਹੀ ਨਿਸ਼ਚਿਤ ਕਰੇਗਾ।
Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →