Back

ⓘ ਡਾ. ਗੰਡਾ ਸਿੰਘ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬੇ ਹਰਿਆਣਾ ਵਿੱਚ ਪਿਤਾ ਸ. ਜਵਾਲਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਹੁਕਮ ਦੇਈ ਦੀ ਕੁੱਖ ਤੋਂ ਹੋਇਆ। ਉਹ ਪੰਜਾਬ ਸਰਕਾਰ ਦੇ ਮਾਲ ਵਿਭਾਗ ਵਿੱਚ ਨੌ ..                                               

ਉਪਿੰਦਰਜੀਤ ਕੌਰ

ਉਸ ਦੇ ਪਿਤਾ ਸ. ਆਤਮਾ ਸਿੰਘ ਪੰਜਾਬ ਦੇ ਮੰਤਰੀ ਅਤੇ ਅਕਾਲੀ ਦਲ ਦੇ ਨੇਤਾ ਸਨ। ਉਸ ਦੀ ਮਾਂ ਦਾ ਨਾਂ ਬੀਬੀ ਤੇਜ ਕੌਰ ਹੈ। ਉਸਨੇ ਦਿੱਲੀ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਵਿੱਚ ਐਮ.ਏ ਅਤੇ ਪੰਜਾਬ ਯੂਨੀਵਰਸਿਟੀ ਤੋਂ ਪੰਜਾਬੀ ਐਮ.ਏ ਕੀਤੀ। ਉਸਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਰਥ ਸ਼ਾਸਤਰ ਵਿਚ ਪੀਐਚ.ਡੀ ਕੀਤੀ ਹੈ।

                                               

ਸਹਿਜ਼ਾਦੀ ਰਘਬੀਰ ਕੌਰ ਸੋਢੀ

ਸ਼ਹਿਜ਼ਾਦੀ ਰਘਬੀਰ ਕੌਰ ਸੋਢੀ ਅੰਗਰੇਜਾਂ ਦੇ ਹੀ ਇੱਕ ਝੋਲੀ ਚੁੱਕ ਬਾਬਾ ਸੁਖਦੇਵ ਸਿੰਘ ਸੋਢੀ ਦੀ ਹੋਣਹਾਰ ਬੇਟੀ ਸੀ। ਉਸਦਾ ਜਨਮ 1897 ਈਸਵੀ ਨੂੰ ਹੋਇਆ।ਉਹ ਆਪਣੇ ਪਿਤਾ ਦੀ ਸੋਚ ਤੋਂ ਉਲਟ ਗਦਰੀਆਂ ਦਾ ਸਾਥ ਦਿੰਦੀ ਸੀ। ਉਸਦਾ ਦਾ ਭਰਾ ਸੁਦਰਸ਼ਨ ਵੀ ਗਦਰੀਆਂ ਦੀ ਲੁਕਵੀਂ ਮਦਦ ਕਰਦਾ ਸੀ।

                                               

ਸਤਿਗੁਰੂ ਰਾਮ ਸਿੰਘ

ਸ਼੍ਰੀ ਸਤਿਗੁਰੂ ਰਾਮ ਸਿੰਘ ਕੂਕਾ ਜਿਨ੍ਹਾਂ ਨੂੰ ਸਤਿਗੁਰੂ ਰਾਮ ਸਿੰਘ, ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਨੂੰ ਨਾਮਿਲਵਰਤਨ ਅਤੇ ਬਰਤਾਨੀਆ ਵਪਾਰਕ ਮਾਲ ਅਤੇ ਸੇਵਾਵਾਂ ਦੇ ਬਾਈਕਾਟ ਨੂੰ ਇੱਕ ਸਿਆਸੀ ਹਥਿਆਰ ਵਜੋਂ ਵਰਤਣ ਵਾਲੇ ਪਹਿਲੇ ਭਾਰਤੀ ਹੋਣ ਦਾ ਸਿਹਰਾ ਜਾਂਦਾ ਹੈ। 2016 ਵਿਚ, ਭਾਰਤ ਸਰਕਾਰ ਨੇ ਸਤਿਗੁਰੂ ਰਾਮ ਸਿੰਘ ਦੀ 200 ਵੀਂ ਬਰਸੀ ਸਰਕਾਰੀ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ। ਉਹ ਬਾਅਦ ਵਿੱਚ ਨਾਮਧਾਰੀ ਸਿੱਖੀ ਦਾ ਬਾਨੀ ਬਣਿਆ। ਸਤਿਗੁਰੂ ਰਾਮ ਸਿੰਘ ਨੇ ਸੱਚ, ਸਤਿਆਗ੍ਰਹਿ ਅਤੇ ਅਹਿੰਸਾ ਦੇ ਸਿਧਾਂਤਾ ਤੇ ਪਹਿਰਾ ਦਿੱਤਾ ਅਤੇ ਇਹਨਾਂ ਸਿਧਾਂਤਾ ਨੂੰ ਅਪਨਾ ਕੇ ਦੇਸ਼ ਦੀ ਅਜ਼ਾਦੀ ਦੀ ਲਹਿਰ ਵਿੱਚ ਵਡਮੁੱਲਾ ਯੋਗਦਾਨ ਪਾਇਆ। ਆਪ ਦੀ ਕਾਰਜਸ਼ੈਲੀ, ਰਹਿਣੀ-ਬਹਿਣੀ, ਬੋਲਣ ਢੰਗ, ਦਿਆਨਤਦਾਰੀ, ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਸਿੱਖਾਂ ਤੋਂ ਇਲਾਵਾ ਹਿ ...

                                               

ਹਰਨਾਮ ਸਿੰਘ ਕਾਮਾਗਾਟਾਮਾਰੂ

ਹਰਨਾਮ ਸਿੰਘ ਕਾਮਾਗਾਟਾਮਾਰੂ ਗ਼ਦਰ ਪਾਰਟੀ ਦੇ ਸਰਗਰਮ ਕਾਰਕੁਨ, ਅਜ਼ਾਦੀ ਘੁਲਾਟੀਏ, ਦੇਸ਼ ਦੀ ਜੰਗ-ਏ-ਆਜ਼ਾਦੀ ਲਈ ਜੱਦੋ ਜਹਿਦ ਕਰਨ ਵਾਲੇ ਪੰਜਾਬੀ ਸਨ।

                                               

ਉਮਾ ਡੋਗਰਾ

ਉਮਾ ਡੋਗਰਾ ਇੱਕ ਭਾਰਤੀ ਕਲਾਸੀਕਲ ਨਾਚ ਕੱਥਕ ਦੀ ਭਾਰਤੀ ਭਾਸ਼ਣਕਾਰ ਹੈ। ਉਹ ਪ੍ਰਿੰ. ਦੁਰਗਾ ਲਾਲ ਦੀ ਸਭ ਤੋਂ ਸੀਨੀਅਰ ਵਿਦਿਆਰਥਣ ਹੈ। ਜੈਪੁਰ ਘਰਾਨਾ ਤੋਂ ਕਥਕ ਮਾਸਟਰ ਹੈ। ਉਹ ਇੱਕ ਕਥਕ ਇਕੱਲਤਾ, ਇੱਕ ਕੋਰੀਓਗ੍ਰਾਫਰ ਅਤੇ ਇੱਕ ਅਧਿਆਪਕਾ ਹੈ। ਉਹ 40 ਤੋਂ ਵੱਧ ਸਾਲਾਂ ਤੋਂ ਭਾਰਤ ਅਤੇ ਵਿਦੇਸ਼ ਵਿੱਚ ਪ੍ਰਦਰਸ਼ਨ ਕਰ ਰਹੀ ਹੈ।

                                               

ਬੀਰ ਰਸੀ ਕਾਵਿ ਦੀਆਂ ਵੰਨਗੀਆਂ

ਪੰਜਾਬ ਦੀ ਭੁਗੋਲਿਕ ਸਥਿਤੀ ਨੇ ਪੰਜਾਬੀਆਂ ਵਿੱਚ ਸ਼ੂਰਬੀਰਤਾ ਤੇ ਇਸ ਨੇ ਪੰਜਾਬੀ ਸਾਹਿਤ ਵਿੱਚ ਬੀਰ-ਰਸੀ ਕਾਵਿ ਨੂੰ ਜਨਮ ਦਿੱਤਾ। ਪੰਜਾਬ ਦੀ ਵੀਰ ਭੂਮੀ ਵਿੱਚ ‘ਵਾਰਾਂ’ ਆਪ ਮੁਹਾਰੀ ਉਪਜ ਸੀ, ਕਿਸੇ ਉਚੇਚੇ ਜਤਨ ਦਾ ਫਲ ਸਰੂਪ ਨਹੀਂ ਸੀ। ਰਾਜਸੀ ਖੇਤਰ ਵਿੱਚ ਪੰਜਾਬ ਜੁੱਧਾਂ ਦਾ ਅਖਾੜਾ ਹੀ ਬਣਿਆ ਰਿਹਾ, ਇਹ ਸਮੁੱਚੇ ਭਾਰਤ ਲਈ ਸੁਰੱਖਿਆ ਦਾ ਕੰਮ ਕਰਦਾ ਰਿਹਾ। ਇਸ ਥਾਂ ਉੱਪਰ ਵਧੇਰੇ ਜੁੱਧ ਹੋਣ ਕਾਰਨ ਇਹ ਇੱਥੇ ਦੇ ਲੋਕਾਂ ਵਿੱਚ ਉਤਸ਼ਾਹ ਪੈਦਾ ਕਰਦਾ ਰਿਹਾ। ਵਧੇਰੇ ਜੁੱਧ ਇੱਥੇ ਹੋਣ ਕਾਰਨ ਵਾਰਾਂ ਵੀ ਖੂਬ ਰਚੀਆਂ ਗਈਆਂ। ਵਾਰਾਂ, ਜਿਹਨਾਂ ਵਿੱਚ ਸੂਰਮਿਆਂ ਦੀ ਬਹਾਦਰੀ ਦਾ ਜਸ ਗਾਇਆ ਜਾਂਦਾ ਹੈ। ਇਹ ਵਾਰਾਂ ਮੁੱਢ ਕਦੀਮ ਤੋਂ ਹੀ ਰਚੀਆਂ ਜਾਂਦੀਆਂ ਰਹੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ 22 ਵਾਰਾਂ ਤੋਂ ਬਿਨ੍ਹਾਂ ਭਾਈ ਗੁਰਦਾਸ ਜੀ ਨੇ ਵੀ ਅਧਿਆਤਮ ...

                                               

ਅਰੁਣਾ ਆਸਿਫ਼ ਅਲੀ

ਅਰੁਣਾ ਆਸਿਫ਼ ਅਲੀ, ਜਨਮ ਸਮੇਂ ਅਰੁਣਾ ਗੰਗੁਲੀ, ਭਾਰਤ ਦੇ ਆਜ਼ਾਦੀ ਸੰਗਰਾਮ ਦੀ ਉਘੀ ਕਾਰਕੁਨ ਸੀ। ਭਾਰਤ ਛੱਡੋ ਅੰਦੋਲਨ, 1942 ਸਮੇਂ ਬੰਬੇ ਦੇ ਗੋਵਾਲੀਆ ਟੈਂਕ ਮੈਦਾਨ ਵਿਖੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਝੰਡਾ ਲਹਿਰਾਉਣ ਕਰਨ ਉਹ ਨਿਡਰ ਔਰਤ ਵਜੋਂ ਭਾਰਤ ਦੇ ਇਤਹਾਸ ਵਿੱਚ ਦਰਜ ਹੈ।

                                               

ਹੁਕਮਨਾਮਾ

ਹੁਕਮਨਾਮਾ ਪੁਰਾਤਨ ਪੰਜਾਬੀ ਵਾਰਤਕ ਦਾ ਨਮੂਨਾ ਹੈ।ਭਾਸ਼ਾਈ ਦ੍ਰਿਸ਼ਟੀ ਤੋਂ ਹੁਕਮਨਾਮਾ ਸ਼ਬਦ ਅਰਬੀ ਹੁਕਮ ਅਤੇ ਫ਼ਾਰਸੀ ਨਾਮਹ ਸ਼ਬਦ ਦਾ ਸੰਯੁਕਤ ਰੂਪ ਹੈ ਅਤੇ ਇਸਦਾ ਸਧਾਰਨ ਅਰਥ ਹੈ ਫ਼ਰਮਾਇਸ਼ ਵਾਲਾ ਪੱਤਰ। ਇੱਕ ਅਜਿਹਾ ਪੱਤਰ ਜਿਸ ਰਾਹੀਂ ਸਮੁੱਚੀ ਸੰਗਤ ਨੂੰ ਕੋਈ ਆਦੇਸ਼ ਦਿੱਤਾ ਜਾਵੇ।ਸਿੱਖ ਗੁਰੂਆਂ,ਹੋਰ ਧਾਰਮਿਕ ਆਗੂਆਂ ਦੁਆਰਾ ਆਪਣੇ ਸਰਧਾਲੂਆਂ ਨੂੰ ਲਿਖੇ ਗਏ ਪੱਤਰ ਨੂੰ ਵੀ ਹੁਕਮਨਾਮਾ ਕਿਹਾ ਜਾਂਦਾ ਹੈ।

                                               

ਕਾਲੇਪਾਣੀ ਦੀ ਜੇਲ੍ਹ

ਕਾਲੇਪਾਣੀ ਦੀ ਜੇਲ੍ਹ ਜਿਸ ਦਾ ਨਾਮ ਸੈਲੂਲਰ ਜੇਲ੍ਹ ਵੀ ਹੈ। ਜੋ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ ਰਾਜਧਾਨੀ ਪੋਰਟ ਬਲੇਅਰ ਦੀ ਸੈਲੂਲਰ ਜੇਲ੍ਹ ਹੈ। ਇਸ ਜੇਲ੍ਹ ਦਾ ਨਿਰਮਾਣ 1896 ਅਤੇ 1906 ਦੇ ਵਿਚਕਾਰ ਕੀਤਾ ਗਿਆ।

                                     

ⓘ ਡਾ. ਗੰਡਾ ਸਿੰਘ

ਡਾ. ਗੰਡਾ ਸਿੰਘ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬੇ ਹਰਿਆਣਾ ਵਿੱਚ ਪਿਤਾ ਸ. ਜਵਾਲਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਹੁਕਮ ਦੇਈ ਦੀ ਕੁੱਖ ਤੋਂ ਹੋਇਆ। ਉਹ ਪੰਜਾਬ ਸਰਕਾਰ ਦੇ ਮਾਲ ਵਿਭਾਗ ਵਿੱਚ ਨੌਕਰੀ ਕਰਦੇ ਸਨ।

                                     

1. ਪੜ੍ਹਾਈ ਅਤੇ ਨੌਕਰੀ

ਇਨ੍ਹਾਂ ਆਪਣੀ ਮੁੱਢਲੀ ਸਿੱਖਿਆ ਇਸ ਕਸਬੇ ਦੀ ਮਸੀਤ ਅਤੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। ਮਿਡਲ ਦੀ ਪ੍ਰੀਖਿਆ ਡੀ. ਏ. ਵੀ. ਸਕੂਲ ਹੁਸ਼ਿਆਰਪੁਰ ਤੋਂ ਪਾਸ ਕੀਤੀ। ਅਤੇ ਨੇ ਮੈਟ੍ਰਿਤਕ ਦੀ ਵਿੱਦਿਆ ਸਰਕਾਰੀ ਸਕੂਲ ਹੁਸ਼ਿਆਰਪੁਰ ਤੋਂ ਹੀ ਪ੍ਰਾਪਤ ਕੀਤੀ ਤੇ ਇਸ ਉੱਪਰੰਤ ਆਪ ਭਾਰਤੀ ਸੈਨਾ ਵਿੱਚ ਭਰਤੀ ਹੋ ਗਏ। ਸੰਨ 1921 ਵਿੱਚ ਉਹਨਾਂ ਭਾਰਤੀ ਫ਼ੌਜ ਦੀ ਨੌਕਰੀ ਛੱਡ ਦਿੱਤੀ ਅਤੇ ਈਰਾਨ ਵਿੱਚ ਐਂਗਲੋ-ਪਰਸ਼ੀਅਨ ਆਇਲ ਕੰਪਨੀ ਵਿਖੇ ਅਕਾਊਂਟਸ ਅਫ਼ਸਰ ਦਾ ਅਹੁਦਾ ਸੰਭਾਲਿਆ। ਆਪ ਨੇ 9 ਸਾਲ ਇਸ ਕੰਪਨੀ ਦੀ ਸੇਵਾ ਕੀਤੀ ਤੇ ਉੱਪਰੰਤ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਬੀ.ਏ. ਅਤੇ 1944 ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਐੱਮ.ਏ. ਕਰਨ ਤੋਂ ਬਾਅਦ 1954 ਵਿੱਚ ਅਹਿਮਦ ਸ਼ਾਹ ਦੁਰਾਨੀ ਵਿਸ਼ੇ ’ਤੇ ਪੰਜਾਬ ਯੂਨੀਵਰਸਿਟੀ ਤੋਂ ਪੀ.ਐੱਚਡੀ. ਦੀ ਡਿਗਰੀ ਹਾਸਲ ਕੀਤੀ। ਸੰਨ 1964 ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਉਹਨਾਂ ਨੂੰ ਡੀ.ਲਿੱਟ ਦੀ ਆਨਰੇਰੀ ਡਿਗਰੀ ਨਾਲ ਨਿਵਾਜਿਆ। ਉਹਨਾਂ ਨੂੰ ਅੰਗਰੇਜ਼ੀ, ਪੰਜਾਬੀ, ਫ਼ਾਰਸੀ ਅਤੇ ਉਰਦੂ ਭਾਸ਼ਾਵਾਂ ਦਾ ਭਰਪੂਰ ਗਿਆਨ ਹਾਸਲ ਸੀ।

                                     

2. ਇਤਿਹਾਸ ਵਿਸ਼ੇ ਦੀ ਦਿਲਚਸਪੀ

ਬਚਪਨ ਵਿੱਚ ਆਪਣੇ ਦਾਦੀ ਤੋਂ ਸੁਣੀਆਂ ਕਹਾਣੀਆਂ ਅਤੇ ਮਾਸਟਰ ਭਗਵਾਨ ਦਾਸ ਦੀ ਅਗਵਾਈ ਸਦਕਾ ਆਪ ਵਿੱਚ ਇਤਿਹਾਸ ਵਿਸ਼ੇ ਪ੍ਰਤੀ ਦਿਲਚਸਪੀ ਪੈਦਾ ਹੋ ਗਈ ਸੀ। ਅਬਾਦਾਨ ਵਿੱਚ ਉਹ ਸਰ ਆਰਨੋਲਡ ਅਤੇ ਟੀ ਨੂੰ ਮਿਲੇ ਅਤੇ ਉਹਨਾਂ ਦੀ ਪ੍ਰੇਰਨਾ ਸਦਕਾ ਪੰਜਾਬ ਦੀ ਬਿਬਲੀਓਗ੍ਰਾਫ਼ੀ ’ਤੇ ਕੰਮ ਕੀਤਾ। ਉਹਨਾਂ ਦੀ ਕਈ ਸਾਲਾਂ ਦੀ ਸਖ਼ਤ ਮਿਹਨਤ ਸਦਕਾ ਇਹ ਪੁਸਤਕ ਪ੍ਰਕਾਸ਼ਿਤ ਹੋਈ। ਅਕਤੂਬਰ, 1931 ਵਿੱਚ ਡਾ. ਗੰਡਾ ਸਿੰਘ ਖ਼ਾਲਸਾ ਕਾਲਜ, ਅੰਮ੍ਰਿਤਸਰ ਵਿੱਚ ਸਿੱਖ ਹਿਸਟਰੀ ਰਿਸਰਚ ਵਿਭਾਗ ਦੇ ਇੰਚਾਰਜ ਬਣੇ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਸੋਰਸ ਮੈਟੀਰੀਅਲ ਇਕੱਤਰ ਕਰਨ ਦਾ ਕੰਮ ਸ਼ੁਰੂ ਕੀਤਾ। ਸੰਨ 1949 ਵਿੱਚ ਉਹ ਪਟਿਆਲਾ ਆ ਗਏ ਅਤੇ ਪੈਪਸੂ ਆਰਕਾਈਵਜ਼ ਦੇ ਡਾਇਰੈਕਟਰ ਬਣੇ। 1956 ਵਿੱਚ ਪੈਪਸੂ ਆਰਕਾਈਵਜ਼ ਦੀ ਸੇਵਾ ਤੋਂ ਰਿਟਾਇਰ ਹੋਣ ਉੱਪਰੰਤ ਆਪ 1963 ਤਕ ਖ਼ਾਲਸਾ ਕਾਲਜ, ਪਟਿਆਲਾ ਦੇ ਆਨਰੇਰੀ ਫਾਊਂਡਰ ਪ੍ਰਿੰਸੀਪਲ ਰਹੇ।

                                     

3. ਖੋਜੀ ਇਤਿਹਾਸਕਾਰ

16 ਸਤੰਬਰ, 1963 ਨੂੰ ਆਪ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪੰਜਾਬ ਇਤਿਹਾਸ ਅਧਿਐਨ ਵਿਭਾਗ ਦੀ ਸਥਾਪਨਾ ਕੀਤੀ ਅਤੇ 1966 ਤਕ ਇਸ ਦੇ ਡਾਇਰੈਕਟਰ ਰਹੇ। ਉਹਨਾਂ ਦੀ ਯੋਗ ਅਗਵਾਈ ਵਿੱਚ ਇਹ ਵਿਭਾਗ ਪੰਜਾਬ ਇਤਿਹਾਸ ਦੇ ਖੋਜੀਆਂ ਲਈ ਮਹੱਤਵਪੂਰਨ ਕੇਂਦਰ ਬਣ ਗਿਆ। ਵਿਭਾਗ ਵਿੱਚ ਖੋਜ ਕਰਨ ਲਈ ਇੱਕ ਲਾਇਬ੍ਰੇਰੀ ਵੀ ਸਥਾਪਤ ਕੀਤੀ ਗਈ। ਉਹਨਾਂ ਵਿਭਾਗ ਲਈ ਬਹੁਤ ਸਾਰੇ ਪ੍ਰਾਜੈਕਟ ਉਲੀਕੇ ਤੇ ਸੰਨ 1965 ਵਿੱਚ ਪੰਜਾਬ ਹਿਸਟਰੀ ਕਾਨਫਰੰਸ ਸ਼ੁਰੂ ਕੀਤੀ ਜਿਹੜੀ ਅੱਜ ਤਕ ਹਰ ਵਰ੍ਹੇ ਕਾਮਯਾਬੀ ਤੇ ਸ਼ਾਨ ਨਾਲ ਚੱਲ ਰਹੀ ਹੈ। ਸੰਨ 1967 ਵਿੱਚ ਆਪ ਨੇ ‘ਦਿ ਪੰਜਾਬ ਪਾਸਟ ਐਂਡ ਪ੍ਰੈਜੈਂਟ- ਏ ਬਾਈ-ਐਨੂਅਲ ਜਰਨਲ’ ਸ਼ੁਰੂ ਕੀਤਾ ਜੋ ਅੱਜ ਵੀ ਦੇਸ਼ ਦੇ ਪ੍ਰਮੁੱਖ ਇਤਿਹਾਸਕ ਜਰਨਲਾਂ ਵਿੱਚੋਂ ਇੱਕ ਹੈ। ਪੰਜਾਬੀ ਯੂਨੀਵਰਸਿਟੀ ਨੇ ਉਹਨਾਂ ਦੀ ਯਾਦ ਨੂੰ ਸਦੀਵੀ ਬਣਾਉਣ ਲਈ ਗੰਡਾ ਸਿੰਘ ਰੈਫ਼ਰੈਂਸ ਲਾਇਬ੍ਰੇਰੀ ਵੀ ਸਥਾਪਤ ਕੀਤੀ।

                                     

4. ਪੰਜਾਬ ਦਾ ਇਤਿਹਾਸਕਾਰ

ਇਸ ਮਹਾਨ ਸ਼ਖ਼ਸੀਅਤ ਵੱਲੋਂ ਪੰਜਾਬ ਦੇ ਇਤਿਹਾਸ ਦੀ ਇਤਿਹਾਸਕਾਰੀ ਲਈ ਕੀਤੇ ਯਤਨਾਂ ਸਦਕਾ ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਪੰਜਾਬ ਇਤਿਹਾਸ ਅਧਿਐਨ ਵਿਭਾਗ ਭਾਰਤ ਦੀਆਂ ਯੂਨੀਵਰਸਿਟੀਆਂ ਵਿੱਚ ਵਿਲੱਖਣ ਸਥਾਨ ਰੱਖਦਾ ਹੈ। ਉਹਨਾਂ ਦੀ ਦੂਰਅੰਦੇਸ਼ੀ, ਇਤਿਹਾਸਕ ਸਰੋਤਾਂ ਦੇ ਇਕੱਤਰੀਕਰਨ ਅਤੇ ਪੰਜਾਬ ਦੇ ਇਤਿਹਾਸ ਨੂੰ ਪ੍ਰਮਾਣਿਕ ਰੂਪ ਵਿੱਚ ਪੇਸ਼ ਕਰਨ ਕਰ ਕੇ ਪੰਜਾਬ ਦੇ ਇਤਿਹਾਸ ਤੇ ਇਤਿਹਾਸਕਾਰੀ ਦਾ ਵਿਲੱਖਣ ਸਥਾਨ ਸਮੁੱਚੀ ਭਾਰਤੀ ਇਤਿਹਾਸਕਾਰੀ ਦੇ ਪ੍ਰਸੰਗ ਵਿੱਚ ਪੂਰੀ ਤਰ੍ਹਾਂ ਸਥਾਪਤ ਹੋ ਚੁੱਕਾ ਹੈ। ਪੰਜਾਬ ਦੇ ਇਤਿਹਾਸ ਅਤੇ ਇਤਿਹਾਸਕਾਰੀ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਵਿੱਚ ਇਨ੍ਹਾਂ ਦਾ ਯੋਗਦਾਨ ਇੱਕ ਵਿਅਕਤੀ ਦਾ ਯੋਗਦਾਨ ਨਾ ਹੋ ਕੇ, ਇੱਕ ਸੰਪੂਰਨ ਸੰਸਥਾ ਦਾ ਯੋਗਦਾਨ ਹੈ। ਅਠਾਰਵੀਂ ਸਦੀ ਦੇ ਸਿੱਖ ਇਤਿਹਾਸ ਅਤੇ ਇਤਿਹਾਸਕਾਰੀ ਨੂੰ ਭਾਰਤੀ ਇਤਿਹਾਸਕਾਰੀ ਦੇ ਕੇਂਦਰ ਵਿੱਚ ਲਿਆਉਣ ਤੇ ਸਥਾਪਤ ਕਰਨ ਦਾ ਸਿਹਰਾ ਇਸ ਮਹਾਨ ਇਤਿਹਾਸਕਾਰ ਦੇ ਸਿਰ ਬੱਝਦਾ ਹੈ। ਉਹਨਾਂ ਪੰਜਾਬ ਦੇ ਇਤਿਹਾਸ ਅਤੇ ਇਤਿਹਾਸਕਾਰੀ ਨੂੰ ਇੱਕ ਨਵੀਂ ਦਿਸ਼ਾ, ਪਰਿਪੇਖ ਅਤੇ ਪ੍ਰਮਾਣਿਕਤਾ ਪ੍ਰਦਾਨ ਕੀਤੀ। ਉਹਨਾਂ ਦੇ ਇਸ ਯਤਨ ਸਦਕਾ ਨਾ ਕੇਵਲ ਪੰਜਾਬ ਸਗੋਂ ਭਾਰਤੀ ਇਤਿਹਾਸਕਾਰੀ ਦੇ ਖੇਤਰ ਵਿੱਚ ਖੇਤਰੀ ਇਤਿਹਾਸਕਾਰੀ ਦੀ ਇੱਕ ਨਵੀਂ ਪ੍ਰਵਿਰਤੀ ਦੀ ਸਥਾਪਨਾ ਹੋਈ।

                                     

5. ਸਨਮਾਨ

  • ਗੋਆ ਯੂਨੀਵਰਸਿਟੀ ਵਿੱਚ ਇੰਡੀਅਨ ਹਿਸਟਰੀ ਕਾਂਗਰਸ ਦੇ 1987 ਦੇ ਗੋਲਡਨ ਜੁਬਲੀ ਸੈਸ਼ਨ ਵਿੱਚ ਉਹਨਾਂ ਨੂੰ ਭਾਰਤ ਦੇ ਪੰਜ ਵਿਲੱਖਣ ਇਤਿਹਾਸਕਾਰਾਂ ’ਚੋਂ ਇੱਕ ਹੋਣ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਸੀ।
  • ਭਾਰਤ ਸਰਕਾਰ ਨੇ ਸੰਨ 1983 ਵਿੱਚ ਪਦਮ ਭੂਸ਼ਨ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ। ਆਪ ਨੇ ਪਦਮ ਸ਼੍ਰੀ ਦਾ ਖ਼ਿਤਾਬ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਰੋਸ ਵਜੋਂ ਵਾਪਸ ਕਰ ਦਿਤਾ।
                                     

6. ਖੋਜ ਅਤੇ ਪੁਸਤਕਾਂ

ਈਰਾਨ ਚ ਰਹਿੰਦਿਆਂ ਇਨ੍ਹਾਂ ਆਪਣੀ ਪਹਿਲੀ ਪੁਸਤਕ ਮਾਈ ਫਸਟ ਥਰਟੀ ਡੇਜ਼ ਇਨ ਮੇਸੋਪੋਟਾਮੀਆਂ ਲਿਖੀ। ਉਹਨਾਂ ਵੱਖ-ਵੱਖ ਭਾਸ਼ਾਵਾਂ ਵਿੱਚ ਕਰੀਬਨ 6 ਦਰਜਨ ਪੁਸਤਕਾਂ ਅਤੇ ਲਗਪਗ 350 ਖੋਜ ਪੱਤਰ ਲਿਖੇ। ਉਹਨਾਂ ਦੀਆਂ ਪੁਸਤਕਾਂ ਅਤੇ ਖੋਜ ਪੱਤਰ ਪੰਜਾਬ ਨਾਲ ਸਬੰਧਤ ਕਿਸੇ ਵੀ ਇਤਿਹਾਸਕ ਸੂਚਨਾ ਲਈ ਸ੍ਰੋਤ ਪੁਸਤਕਾਂ ਵਜੋਂ ਸਰਵ-ਪ੍ਰਵਾਨਿਤ ਹਨ। ਪੰਜਾਬੀ ਵਿੱਚ ਮਹਾਰਾਜਾ ਕੌੜਾ ਮੱਲ ਬਹਾਦਰ, ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ, ਕੂਕਿਆਂ ਦੀ ਵਿਥਿਆ, ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ, ਬਾਬਾ ਬੰਦਾ ਸਿੰਘ ਬਹਾਦਰ, ਸ੍ਰੀ ਗੁਰ ਸੋਭਾ, ਹੁਕਮਨਾਮੇ, ਜੱਸਾ ਸਿੰਘ ਆਹਲੂਵਾਲੀਆ ਆਦਿ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਹ ਮਹਾਨ ਇਤਿਹਾਸਕਾਰ ਤੇ ਸਿਰੜੀ ਇਨਸਾਨ 27 ਦਸੰਬਰ, 1987 ਈ: ਵਿੱਚ ਪਟਿਆਲਾ ਵਿਖੇ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਆਖ ਗਿਆ।

ਨਾਨਾ ਸਾਹਿਬ
                                               

ਨਾਨਾ ਸਾਹਿਬ

ਨਾਨਾ ਸਾਹਿਬ, born as ਧੋੰਦੂ ਪੰਤ, ਇੱਕ ਭਾਰਤੀ, ਮਰਾਠਾ ਅਮੀਰ ਸੀ, ਜਿਸ ਨੇ 1857 ਦੇ ਆਜ਼ਾਦੀ ਸੰਗਰਾਮ ਸਮੇਂ ਕਾਨਪੁਰ ਵਿਦਰੋਹ ਦੀ ਅਗਵਾਈ ਕੀਤੀ.

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →