Back

ⓘ ਜੰਗ ਜਾਂ ਯੁੱਧ ਮੁਲਕਾਂ ਜਾਂ ਗੈਰ-ਮੁਲਕੀ ਇਕਾਈਆਂ ਵਿਚਕਾਰ ਇੱਕ ਜੱਥੇਬੰਦ ਅਤੇ ਲੰਮਾ ਟਾਕਰਾ ਹੁੰਦਾ ਹੈ। ਇਹਦੇ ਲੱਛਣਾਂ ਵਿੱਚ ਆਮ ਤੌਰ ਉੱਤੇ ਸਿਰੇ ਦੀ ਹਿੰਸਾ, ਸਮਾਜਕ ਤੋੜ-ਫੋੜ ਅਤੇ ਮਾਲੀ ਤਬਾਹੀ ਸ਼ ..                                               

ਪੈਰਾਗੁਏਵੀ ਜੰਗ

ਪੈਰਾਗੁਏਵੀ ਜੰਗ, ਜਿਹਨੂੰ ਤੀਹਰੇ ਗੱਠਜੋੜ ਦੀ ਜੰਗ, ਅਤੇ ਪੈਰਾਗੁਏ ਵਿੱਚ ਮਹਾਨ ਜੰਗ ", ਆਖਿਆ ਜਾਂਦਾ ਹੈ, ਦੱਖਣੀ ਅਮਰੀਕਾ ਵਿਚਲਾ ਇੱਕ ਕੌਮਾਂਤਰੀ ਫ਼ੌਜੀ ਟਾਕਰਾ ਸੀ ਜੋ 1864 ਤੋਂ ਲੈ ਕੇ 1870 ਤੱਕ ਅਰਜਨਟੀਨਾ, ਬ੍ਰਾਜ਼ੀਲ ਅਤੇ ਉਰੂਗੁਏ ਦੇ ਤੀਹਰੇ ਗੱਠਜੋੜ ਬਨਾਮ ਪੈਰਾਗੁਏ ਹੋਇਆ। ਇਹਦੇ ਚ ਲਗਭਗ 400.000 ਮੌਤਾਂ ਹੋਈਆਂ ਜੋ ਅਜੋਕੇ ਇਤਿਹਾਸ ਵਿੱਚ ਦੱਖਣੀ ਅਮਰੀਕਾ ਦੀ ਕਿਸੇ ਵੀ ਜੰਗ ਵਿਚਲੀ ਮੌਤ ਅਤੇ ਲੜਾਕਿਆਂ ਦੀ ਗਿਣਤੀ ਦੀ ਸਭ ਤੋਂ ਵੱਡੀ ਅਨੁਪਾਤ ਹੈ। ਇਹਦਾ ਸਭ ਤੋਂ ਭਾਰੀ ਨੁਕਸਾਨ ਪੈਰਾਗੁਏ ਨੂੰ ਹੋਇਆ ਜੀਹਦੀ ਅਬਾਦੀ ਨੂੰ ਤਬਾਹਕਾਰੀ ਹਾਨੀ ਪੁੱਜੀ ਅਤੇ ਜਿਹਨੂੰ ਜ਼ਬਰਦਸਤੀ ਆਪਣਾ ਕੁਝ ਇਲਾਕਾ ਅਰਜਨਟੀਨਾ ਅਤੇ ਬ੍ਰਾਜ਼ੀਲ ਜੁੰਮੇ ਕਰਨਾ ਪਿਆ।

                                               

ਛੇ-ਦਿਨਾ ਜੰਗ

ਛੇ-ਦਿਨਾ ਜੰਗ ਜਾਂ ਛੇ-ਰੋਜ਼ਾ ਜੰਗ, ਜਿਹਨੂੰ ਜੂਨ ਦੀ ਜੰਗ, 1967 ਦੀ ਅਰਬ-ਇਜ਼ਰਾਇਲੀ ਜੰਗ ਜਾਂ ਤੀਜੀ ਅਰਬ-ਇਜ਼ਰਾਇਲੀ ਜੰਗ ਵੀ ਆਖਿਆ ਜਾਂਦਾ ਹੈ, 1967 ਵਿੱਚ 5 ਜੂਨ ਤੋਂ 10 ਜੂਨ ਤੱਕ ਇਜ਼ਰਾਇਲ ਅਤੇ ਇਹਦੇ ਗੁਆਂਢੀ ਦੇਸ਼ਾਂ ਮਿਸਰ, ਜਾਰਡਨ ਅਤੇ ਸੀਰੀਆ ਵਿਚਕਾਰ ਲੜੀ ਗਈ ਜੰਗ ਸੀ।

                                               

ਜੰਗ-ਵਿਰੋਧੀ ਲਹਿਰ

ਜੰਗ-ਵਿਰੋਧੀ ਲਹਿਰ ਇੱਕ ਸਮਾਜਿਕ ਲਹਿਰ ਹੈ, ਜੋ ਆਮ ਤੌਰ ਤੇ ਕਿਸੇ ਸੰਭਾਵੀ ਵਾਜਬ ਕਾਜ਼ ਦੀ ਸ਼ਰਤ ਤੋਂ ਬਿਨਾਂ ਹਥਿਆਰਬੰਦ ਟਕਰਾਅ ਸ਼ੁਰੂ ਕਰਨ ਜਾਂ ਜਾਰੀ ਰੱਖਣ ਦੇ ਇੱਕ ਖਾਸ ਕੌਮ ਦੇ ਫੈਸਲੇ ਦੇ ਵਿਰੋਧ ਵਿੱਚ ਹੁੰਦੀ ਹੈ। ਜੰਗ-ਵਿਰੋਧੀ ਸ਼ਬਦ ਸ਼ਾਂਤੀਵਾਦ ਦਾ ਵੀ ਲਖਾਇਕ ਹੋ ਸਕਦਾ ਹੈ, ਜਿਸ ਦਾ ਭਾਵ ਲੜਾਈ ਦੇ ਦੌਰਾਨ ਫੌਜੀ ਬਲ ਦੀ ਵਰਤੋਂ ਦਾ ਪੂਰਨ ਵਿਰੋਧ ਜਾਂ ਜੰਗ-ਵਿਰੋਧੀ ਕਿਤਾਬਾਂ, ਚਿੱਤਰਾਂ ਜਾਂ ਹੋਰ ਕਲਾਕ੍ਰਿਤੀਆਂ ਤੋਂ ਹੋ ਸਕਦਾ ਹੈ। ਬਹੁਤ ਸਾਰੇ ਕਾਰਕੁੰਨ ਜੰਗ-ਵਿਰੋਧੀ ਅੰਦੋਲਨਾਂ ਅਤੇ ਸ਼ਾਂਤੀ ਲਹਿਰਾਂ ਵਿਚਕਾਰ ਅੰਤਰ ਕਰਦੇ ਹਨ। ਜੰਗ-ਵਿਰੋਧੀ ਕਾਰਕੁੰਨ ਰੋਸ ਦੇ ਜ਼ਰੀਏ ਅਤੇ ਹੋਰ ਜ਼ਮੀਨੀ ਪੱਧਰ ਦੇ ਸਾਧਨਾਂ ਨਾਲ ਕਿਸੇ ਖਾਸ ਜੰਗ ਜਾਂ ਸੰਘਰਸ਼ ਨੂੰ ਖਤਮ ਕਰਨ ਲਈ ਸਰਕਾਰ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਹਨ।

                                               

ਰਾਜਾ ਜੰਗ

ਰਾਜਾ ਜੰਗ Urdu: راجہ جنگ ‎ , ਪਾਕਿਸਤਾਨੀ ਪੰਜਾਬ ਦੇ ਕਸੂਰ ਜ਼ਿਲ੍ਹੇ ਦਾ ਇੱਕ ਸ਼ਹਿਰ ਅਤੇ ਯੂਨੀਅਨ ਪ੍ਰੀਸ਼ਦ ਹੈ। ਇਹ, ਕਸੂਰ ਤਹਿਸੀਲ ਦਾ ਹਿੱਸਾ ਹੈ ਅਤੇ 31°1315N 74°157E ਤੇ 196 ਮੀਟਰ 646 ਫੁੱਟ ਉਚਾਈ ਤੇ ਸਥਿਤ ਹੈ। ਰਾਜਾ ਜੰਗ ਵੱਡਾ ਸ਼ਹਿਰ ਏ । ਇਸ ਦੀ ਆਬਾਦੀ 100.000 ਤੋਂ ਵੱਧ ਹੈ। ਇਹ ਲਾਹੌਰ ਤੋਂ ਉੱਚੇ ਪੱਧਰ ਤੇ ਸਥਿਤ ਹੈ। ਬੀ ਆਰ ਬੀ ਨਹਿਰ ਸ਼ਹਿਰ ਦੇ ਉੱਤਰੀ ਪੱਛਮ ਪਾਸੇ ਵੱਲ ਦੀ ਲੰਘਦੀ ਹੈ। ਇਸਦੀਆਂ ਖੜਵੀਆਂ ਅਤੇ ਢਲਦੀਆਂ ਪੁਰਾਣੀਆਂ ਸੜਕਾਂ ਦੇ ਨਾਲ, ਇਹ ਸਿੱਖ ਅਤੇ ਹਿੰਦੂ ਆਰਕੀਟੈਕਚਰ ਦੀ ਇੱਕ ਕਲਚਰ ਨੂੰ ਉਜਾਗਰ ਕਰਦਾ ਹੈ। ਇਸ ਵਿਚ 100% ਮੁਸਲਿਮ ਆਬਾਦੀ ਹੈ. ਇੱਥੇ ਸਾਫ਼ ਪਾਣੀ ਦੀ ਸਮੱਸਿਆ ਹੈ। ਇਹ ਬਾਕੀ ਦੇ ਗੁਆਂਢੀ ਕਸਬਿਆਂ ਨਾਲ ਰੇਲਵੇ ਅਤੇ ਸੜਕਾਂ ਨਾਲ ਜੁੜਿਆ ਹੋਇਆ ਹੈ। ਪਤੰਗ ਉਡਾਨ ਈਦ ਨੂੰ ਇਕ ਤਿਉਹਾਰ ਹੈ।

                                               

ਸਮਰੇਸ਼ ਜੰਗ

ਸਮਰੇਸ਼ ਜੰਗ ਇੱਕ ਭਾਰਤੀ ਖੇਡ ਨਿਸ਼ਾਨੇਬਾਜ਼ ਹੈ। ਉਹ ਇੱਕ ਏਅਰ ਪਿਸਟਲ ਮਾਹਰ ਹੈ। ਮੈਨਚੇਸਟਰ ਵਿੱਚ 2002 ਦੀਆਂ ਰਾਸ਼ਟਰਮੰਡਲ ਖੇਡਾਂ ਵਿਚ, ਉਸਨੇ ਜਸਪਾਲ ਰਾਣਾ ਦੀ ਭਾਈਵਾਲੀ ਵਿੱਚ ਦੋ ਸੋਨੇ ਦੇ ਤਗਮੇ ਜਿੱਤੇ, ਪੁਰਸ਼ਾਂ ਦੇ ਮੁਫਤ ਪਿਸਟਲ ਜੋੜਿਆਂ ਵਿੱਚ ਅਤੇ 25 ਮੀਟਰ ਦੇ ਸਟੈਂਡਰਡ ਪਿਸਟਲ ਜੋੜਿਆਂ ਦੀ ਓਪਨ ਈਵੈਂਟ ਵਿਚ। ਉਸਨੇ ਬੀਜਿੰਗ ਵਿੱਚ ਸਾਲ 2008 ਦੇ ਸਮਰ ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਅਤੇ 50 ਮੀਟਰ ਪਿਸਟਲ ਈਵੈਂਟਾਂ ਵਿੱਚ ਮੁਕਾਬਲਾ ਕੀਤਾ ਸੀ, ਪਰ ਦੋਵਾਂ ਈਵੈਂਟਾਂ ਵਿੱਚ ਫਾਈਨਲ ਵਿੱਚ ਨਹੀਂ ਪਹੁੰਚ ਸਕਿਆ। ਉਸਨੂੰ ਸਾਲ 2002 ਵਿੱਚ ਅਰਜੁਨ ਪੁਰਸਕਾਰ ਮਿਲਿਆ ਸੀ। ਉਹ ਸੀਆਈਐਸਐਫ ਵਿੱਚ ਨੌਕਰੀ ਕਰਦਾ ਹੈ ਅਤੇ ਨਵੀਂ ਦਿੱਲੀ ਵਿੱਚ ਰਹਿੰਦਾ ਹੈ। 3 ਅਕਤੂਬਰ 2010 ਨੂੰ, ਉਸਨੂੰ 2010 ਦੀਆਂ ਰਾਸ਼ਟਰਮੰਡਲ ਖੇਡਾਂ ਦਿੱਲੀ ਦੇ ਸਟੇਡੀਅਮ ਵਿੱਚ ...

                                               

ਪਰਮਵੀਰ ਚੱਕਰ

ਪਰਮਵੀਰ ਚੱਕਰ ਭਾਰਤ ਦਾ ਸਭ ਤੋਂ ਵੱਡਾ ਮਿਲਟਰੀ ਦਾ ਸਨਮਾਨ ਹੈ। ਇਸ ਸਨਮਾਨ ਦੀ ਸਥਾਪਨਾ 26 ਜਨਵਰੀ 1950 ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਕੀਤੀ ਗਈ ਅਤੇ ਇਸ ਨੂੰ 15 ਅਗਸਤ 1947 ਤੋਂ ਲਾਗੂ ਕੀਤਾ ਗਿਆ। ਕੁਲ 21 ਸਨਮਾਨ ਚ 14 ਮਰਨਉਪਰੰਤ ਮਿਲੇ ਹਨ।ਇਸ ਸਨਮਾਨ ਨੂੰ ਮਿਲਟਰੀ ਦੀਆਂ ਸਾਰੀਆਂ ਫੋਜਾਂ ਚ ਦਿਤਾ ਜਾਂਦਾ ਹੈ। ਭਾਰਤ ਰਤਨ ਤੋਂ ਬਾਅਦ ਇਹ ਦੁਜਾ ਵੱਡਾ ਸਨਮਾਨ ਹੈ। ਅਜ਼ਾਦੀ ਤੋਂ ਪਹਿਲਾ ਮਿਲਦਾ ਸਨਮਾਨ ਵਿਕਟੋਰੀਆ ਕਰੋਸ ਦਾ ਬਦਲ ਹੈ। ਇਸ ਸਨਮਾਨ ਨੂੰ ਪ੍ਰਾਪਤ ਕਰਤਾ ਜਾਂ ਮਰਨ ਤੋਂ ਬਾਅਦ ਉਸ ਦੀ ਵਿਧਵਾ ਨੂੰ ਨਾਲ ਨਗਦ ਰਾਸ਼ੀ ਜੋ ਕਿ 1500 ਰੁਪਏ ਪ੍ਰਤੀ ਮਹੀਨਾ ਵੀ ਦਿਤੀ ਜਾਂਦੀ ਹੈ।

ਜੰਗ
                                     

ⓘ ਜੰਗ

ਜੰਗ ਜਾਂ ਯੁੱਧ ਮੁਲਕਾਂ ਜਾਂ ਗੈਰ-ਮੁਲਕੀ ਇਕਾਈਆਂ ਵਿਚਕਾਰ ਇੱਕ ਜੱਥੇਬੰਦ ਅਤੇ ਲੰਮਾ ਟਾਕਰਾ ਹੁੰਦਾ ਹੈ। ਇਹਦੇ ਲੱਛਣਾਂ ਵਿੱਚ ਆਮ ਤੌਰ ਉੱਤੇ ਸਿਰੇ ਦੀ ਹਿੰਸਾ, ਸਮਾਜਕ ਤੋੜ-ਫੋੜ ਅਤੇ ਮਾਲੀ ਤਬਾਹੀ ਸ਼ਾਮਲ ਹਨ। ਇਹ ਸਿਆਸੀ ਫ਼ਿਰਕਿਆਂ ਵਿਚਕਾਰ ਇੱਕ ਵਾਸਤਵਿਕ, ਮਿੱਥਿਆ ਅਤੇ ਵਿਸ਼ਾਲ ਹਥਿਆਰਬੰਦ ਬਖੇੜਾ ਹੁੰਦਾ ਹੈ। ਜੰਗ ਕਰਨ ਵਾਸਤੇ ਤਿਆਰ ਕੀਤੀਆਂ ਗਈਆਂ ਤਕਨੀਕਾਂ ਨੂੰ ਜੰਗ-ਨੀਤੀ ਆਖਿਆ ਜਾਂਦਾ ਹੈ। ਜੰਗ ਚਾਲੂ ਨਾ ਹੋਣ ਦੀ ਹਾਲਤ ਨੂੰ ਅਮਨ ਆਖਿਆ ਜਾਂਦਾ ਹੈ।

ਸ਼ੁਰੂ ਹੋਣ ਮਗਰੋਂ ਹੋਈਆਂ ਕੁੱਲ ਮੌਤਾਂ ਦੇ ਅਧਾਰ ਉੱਤੇ ਇਤਿਹਾਸ ਦੀ ਸਭ ਤੋਂ ਘਾਤਕ ਜੰਗ ਦੂਜੀ ਸੰਸਾਰ ਜੰਗ ਸੀ ਜੀਹਦੇ ਚ 6 ਤੇਂ 8.5 ਕਰੋੜ ਲੋਕ ਮਾਰੇ ਗਏ। ਤੁਲਨਾਤਮਕ ਤੌਰ ਉੱਤੇ ਅਜੋਕੇ ਇਤਿਹਾਸ ਦੀ ਸਭ ਤੋਂ ਵੱਧ ਮਾਰੂ ਜੰਗ ਤੀਹਰੇ ਗੱਠਜੋੜ ਦੀ ਜੰਗ ਸੀ ਜੀਹਦੇ ਵਿੱਚ ਪੈਰਾਗੁਏ ਦੀ ਅਬਾਦੀ ਦਾ ਲਗਭਗ 60% ਹਿੱਸਾ ਮਾਰਿਆ ਗਿਆ। 2003 ਵਿੱਚ ਰਿਚਰਡ ਸਮਾਲੀ ਨੇ ਅਗਲੇ ਪੰਜਾਹ ਸਾਲਾਂ ਦੌਰਾਨ ਮਨੁੱਖਤਾ ਦੀਆਂ ਦਸ ਸਭ ਤੋਂ ਵੱਡੀਆਂ ਔਕੜਾਂ ਚੋਂ ਜੰਗ ਨੂੰ ਛੇਵੇਂ ਸਥਾਨ ਉੱਤੇ ਦੱਸਿਆ। ਦੁਨੀਆ ਦੀ ਕਿਸੇ ਵੀ ਜੰਗ ਦੀ ਗੱਲ ਪਰ ਜੰਗ ਨੇ ਮੁਕਦੀ ਨਹੀਂ ਕੀਤੀ, ਉਹ ਗੱਲਬਾਤ ਦੀ ਮੇਜ਼ ਉੱਤੇ ਜਾ ਕੇ ਹੀ ਨਿੱਬੜੀ। ਕਰੋੜਾਂ ਲੋਕਾਂ ਦੀ ਜਾਨ ਦਾ ਖਾਉ ਬਣੀਆਂ ਦੋਵਾਂ ਸੰਸਾਰ ਜੰਗਾਂ ਦਾ ਰਸਮੀ ਅੰਤ ਵੀ ਗੱਲਬਾਤ ਦੀ ਮੇਜ਼ ਉੱਤੇ ਹੀ ਹੋਇਆ। ਪਹਿਲੀ ਸੰਸਾਰ ਜੰਗ ਦਾ ਅੰਤ ‘ਪੈਰਿਸ ਪੀਸ ਕਾਨਫਰੰਸ’ ਵਿੱਚ ਚੱਲੀ ਲੰਮੀ ਗੱਲਬਾਤ ਮਗਰੋਂ 28 ਜੂਨ 1919 ਨੂੰ ਸਹੀਬੰਦ ਹੋਈ ‘ਅਮਨ ਸੰਧੀ’ ਰਾਹੀਂ ਹੋਇਆ। ਇਸੇ ਤਰ੍ਹਾਂ 1945 ਵਿੱਚ ਖ਼ਤਮ ਹੋ ਚੁੱਕੀ ਦੂਜੀ ਸੰਸਾਰ ਜੰਗ ਦਾ ਅੰਤਿਮ ਨਿਬੇੜਾ ਵੀ ਪੈਰਿਸ ਵਿੱਚ ਹੀ ਹੋਈ ਲੰਮੀ ਗੱਲਬਾਤ ਮਗਰੋਂ 10 ਫਰਵਰੀ 1947 ਨੂੰ ਸਹੀਬੰਦ ਕੀਤੀਆਂ ਗਈਆਂ ‘ਪੈਰਿਸ ਅਮਨ ਸੰਧੀਆਂ’ ਰਾਹੀਂ ਹੋਇਆ। ਜੰਗ ਤਬਾਹੀ ਦਾ ਦੂਜਾ ਨਾਮ ਹੈ। ਜੰਗ ਦੀ ਭੱਠੀ ‘ਚ ਗਰੀਬ ਮਾਵਾਂ ਦੇ ਪੁੱਤ ਲੱਖਾਂ ਦੀ ਗਿਣਤੀ ‘ਚ ਬਾਲਣ ਬਣ ਕੇ ਮੱਚਦੇ ਹਨ।

ਤੀਹ-ਸਾਲਾ ਜੰਗ
                                               

ਤੀਹ-ਸਾਲਾ ਜੰਗ

ਤੀਹ-ਸਾਲਾ ਜੰਗ ਕੇਂਦਰੀ ਯੂਰਪ ਵਿੱਚ 1618 ਅਤੇ 1648 ਵਿਚਕਾਰ ਲੜੀਆਂ ਗਈਆ ਲੜਾਈਆਂ ਦਾ ਸਿਲਸਿਲਾ ਸੀ। ਇਹ ਯੂਰਪੀ ਇਤਿਹਾਸ ਦੀਆਂ ਸਭ ਤੋਂ ਮਾਰੂ ਜੰਗਾਂ ਵਿੱਚੋਂ ਇੱਕ ਅਤੇ ਸਭ ਤੋਂ ਲੰਮੀਆਂ ਜੰਗਾਂ ਵਿੱਚੋਂ ਇੱਕ ਸੀ।

                                               

ਅੰਮ੍ਰਿਤਸਰ ਦੀ ਜੰਗ (1757)

ਅਹਿਮਦ ਸ਼ਾਹ ਦੁੱਰਾਨੀ ਜਨਵਰੀ 1757 ਵਿੱਚ ਜਦੋਂ ਦਿੱਲੀ ਤੋਂ ਘਰ ਪਰਤ ਰਿਹਾ ਸੀ, ਪਰ ਰਾਹ ਵਿੱਚ ਉਸਦੀ ਫ਼ੌਜ ਤੇ ਬਾਬਾ ਦੀਪ ਸਿੰਘ ਜੀ ਨੇ ਹੱਲਾ ਬੋਲ ਦਿੱਤਾ। ਅਹਿਮਦ ਸ਼ਾਹ ਆਪਣੇ ਪੁੱਤਰ ਤਿਮੂਰ ਸ਼ਾਹ ਦੁੁੱਰਾਨੀ ਸਿੱਖਾਂ ਨਾਲ਼ ਲੜਨ ਭੇਜਦਾ ਹੈ। ਇਹ ਜੰਗ ਗੋਹਾਵਰ ਪਿੰਡ ਵਿੱਚ ਲੜ੍ਹੀ ਗਈ ਸੀ, ਜਿਥੇ ਥੋੜ੍ਹੇ ਜਹੇ ਸਿੱਖਾਂ ਨੇ ਅਫ਼ਗਾਨਾਂ ਨੂੰ ਖਦੇੜ ਦਿੱਤ। ਪਰ ਸਿੱਖਾਂ ਦੇ ਮੁੱਖੀ ਬਾਬਾ ਦੀਪ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ।

                                               

ਬਾਬਾ ਜੰਗ ਸਿੰਘ

ਬਾਬਾ ਜੰਗ ਸਿੰਘ ਦਾ ਜਨਮ 1937 ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਮਹਿਲ ਕਲਾਂ ਵਿੱਚ ਬਿਸ਼ਨ ਸਿੰਘ ਦੇ ਗ੍ਰਹਿ ਵਿਖੇ ਮਾਤਾ ਹਰਨਾਮ ਕੌਰ ਦੀ ਕੁਖੋਂ ਹੋਇਆ। ਉਹ ਮਹਾਨ ਤਿਆਗੀ, ਤਪੱਸਵੀ ਅਤੇ ਨਾਮ ਦੇ ਰਸੀਏ ਸਨ।

1940 ਓਲੰਪਿਕ ਖੇਡਾਂ
                                               

1940 ਓਲੰਪਿਕ ਖੇਡਾਂ

1940 ਓਲੰਪਿਕ ਖੇਡਾਂ ਜਾਂ XII ਓਲੰਪੀਆਡ ਜੋ 21 ਸਤੰਬਰ ਤੋਂ 6 ਅਕਤੁਬਰ, 1940 ਤੱਕ ਜਾਪਾਨ ਦੀ ਰਾਜਧਾਨੀ ਟੋਕੀਓ ਵਿੱਖੇ ਖੇਡਿਆ ਜਾਣਾ ਸੀ ਦੂਜੀ ਸੰਸਾਰ ਜੰਗ ਦਾ ਕਾਰਨ ਰੱਦ ਕਰ ਦਿਤਾ ਗਿਆ।

ਕਾਰਗਿਲ ਫ਼ਤਿਹ ਦਿਹਾੜਾ
                                               

ਕਾਰਗਿਲ ਫ਼ਤਿਹ ਦਿਹਾੜਾ

ਕਾਰਗਿਲ ਫ਼ਤਿਹ ਦਿਹਾੜਾ ਸੁਤੰਤਰ ਭਾਰਤ ਲਈ ਇੱਕ ਮਹੱਤਵਪੂਰਨ ਦਿਨ ਹੈ। ਇਹ ਦਿਨ 26 ਜੁਲਾਈ ਨੂੰ ਮਨਾਇਆ ਜਾਂਦਾ ਹੈ। ਕਾਰਗਿਲ ਜੰਗ ਲਗਭਗ 60 ਦਿਨ ਚੱਲੀ ਅਤੇ 26 ਜੁਲਾਈ ਨੂੰ ਜੰਗ ਦਾ ਅੰਤ ਹੋਇਆ। ਇਸ ਜੰਗ ਵਿੱਚ ਭਾਰਤ ਦੀ ਜਿੱਤ ਹੋਈ। ਇਹ ਦਿਨ ਕਾਰਗਿਲ ਜੰਗ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਕਾਰਗਿਲ- ਡਰਾਸ ਸੈਕਟਰ ਅਤੇ ਕੌਮੀ ਰਾਜਧਾਨੀ ਨਵੀਂ ਦਿੱਲੀ ਵਿਖੇ ਮਨਾਇਆ ਜਾਂਦਾ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਹਰ ਸਾਲ ਇੰਡੀਆ ਗੇਟ, ਅਮਰ ਜਵਾਨ ਜੋਤੀ ਵਿਖੇ ਸੈਨਿਕਾਂ ਨੂੰ ਸ਼ਰਧਾਂਜਲੀ ਦਿੰਦੇ ਹਨ।

                                               

ਵਿਕਟੋਰੀਅਾ ਕਰਾਸ ਜੇਤੂਆਂ ਦੀ ਸੂਚੀ(ਭਾਰਤ)

ਵਿਕਟੋਰੀਆ ਕਰਾਸ ਸਭ ਤੋਂ ਸਨਮਾਨਯੋਗ ਸਨਮਾਨ ਹੈ ਜੋ ਜੰਗ ਵਿੱਚ ਵਿਸ਼ੇਸ਼ ਵਿਅਕਤੀ ਨੂੰ ਜਿੰਦਾ ਜਾਂ ਮਰਨਓਪਰੰਤ ਦਿਤਾ ਜਾਂਦਾ ਹੈ| ਭਾਰਤ ਦੇ ਵਿਕਟੋਰੀਆ ਕਰਾਸ ਜੇਤੂਆ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ|

ਕੋਫ਼ੀ ਅੰਨਾਨ ਸੀਰੀਆਈ ਸ਼ਾਂਤੀ ਯੋਜਨਾ
                                               

ਕੋਫ਼ੀ ਅੰਨਾਨ ਸੀਰੀਆਈ ਸ਼ਾਂਤੀ ਯੋਜਨਾ

ਕੋਫ਼ੀ ਅੰਨਾਨ ਸੀਰੀਆਈ ਸ਼ਾਂਤੀ ਯੋਜਨਾ ਮਾਰਚ 2012 ਵਿੱਚ ਅਰਬ ਲੀਗ ਅਤੇ ਸੰਯੁਕਤ ਰਾਸ਼ਟਰ ਦੁਆਰਾ ਬਣਾਈ ਗਈ। ਇਹ ਯੋਜਨਾ ਲੰਬੇ ਸਮੇਂ ਤੋਂ ਚੱਲ ਰਹੀ ਸੀਰੀਆਈ ਘਰੇਲੂ ਜੰਗ ਨੂੰ ਰੋਕਣ ਲਈ ਬਣਾਈ ਗਈ। ਇਸ ਯੋਜਨਾ ਦੇ ਸ਼ੁਰੂ ਹੋਣ ਸਮੇਂ,ਮਾਰਚ ਦੇ ਆਖਰੀ ਸਮੇਂ ਅਤੇ ਅਪ੍ਰੈਲ ਦੇ ਪਹਿਲੇ ਮਹੀਨੇ, ਜਦੋਂ ਇਹ ਮੰਨਿਆ ਜਾਣ ਲੱਗਿਆ ਕਿ ਸੀਰੀਆ ਸਰਕਾਰ ਇਸ ਨਾਲ ਸਹਿਮਤ ਹੈ ਤਾਂ ਉਸ ਸਮੇਂ ਜੰਗ ਦੇ ਨਵੇਂ ਸੰਕੇਤ ਅਤੇ ਸਿਆਸਤਦਾਨਾਂ ਦੁਆਰਾ ਨਿਰਾਸ਼ਾਜਨਕ ਬਿਆਨਾਂ ਕਾਰਣ ਇਸ ਯੋਜਨਾਂ ਤੇ ਪਾਣੀ ਫਿਰ ਗਿਆ। ਮਈ 2012 ਤੱਕ ਸੰਯੁਕਤ ਰਾਸ਼ਟਰ ਨੇ ਵੀ ਮੰਨ ਲਿਆ ਕਿ ਇਹ ਯੋਜਨਾਂ ਮੁਸੀਬਤ ਵਿੱਚ ਹੈ।

                                               

ਭਾਰਤ ਦੇ ਸੰਵਿਧਾਨ ਦੇ ਸੰਕਟਕਾਲੀਨ ਪ੍ਰਬੰਧ

ਭਾਰਤ ਦੇ ਸੰਵਿਧਾਨ ਦੇ ਸੰਕਟਕਾਲੀਨ ਪ੍ਰਬੰਧ ਸੰਵਿਧਾਨ ਦੇ ਅਠਾਰਵੇਂ ਭਾਗ ਵਿੱਚ ਮੌਜੂਦ ਹਨ। ਭਾਰਤ ਦੇ ਰਾਸ਼ਟਰਪਤੀ ਕੋਲ ਇਹ ਪ੍ਰਬੰਧ ਲਾਗੂ ਕਰਨ ਦੇ ਅਧਿਕਾਰ ਹੁੰਦੇ ਹਨ, ਉਹ ਕਿਸੇ ਵੀ ਰਾਜ ਵਿੱਚ ਇਹਨਾਂ ਨੂੰ ਲਾਗੂ ਕਰ ਸਕਦਾ ਹੈ ਜੇਕਰ ਉਹਨਾਂ ਰਾਜਾਂ ਜਾਂ ਰਾਜ ਵਿੱਚ ਕੋਈ ਅੰਦਰੂਨੀ ਬਗਾਵਤ, ਜੰਗ ਜਾਂ ਹਥਿਆਰਬੰਦ ਵਿਦਰੋਹ ਦੀ ਸੰਭਾਵਨਾ ਹੋਵੇ।

ਬਿਆਫ਼੍ਰਾ
                                               

ਬਿਆਫ਼੍ਰਾ

ਬਿਆਫ਼੍ਰਾ ਪੂਰਬੀ ਨਾਈਜੀਰੀਆ ਵਿਚਲਾ ਇੱਕ ਵੱਖਰਾ ਅਤੇ ਅਜ਼ਾਦ ਰਾਜ ਸੀ ਜਿਸਦੀ ਹੋਂਦ 1967 ਤੋਂ ਜਨਵਰੀ 1970 ਤੱਕ ਰਹੀ। ਤਕਰੀਬਨ ਢਾਈ ਸਾਲ ਦੀ ਜੰਗ ਤੋਂ ਬਾਅਦ ਬਿਆਫ਼੍ਰਾ ਦੀਆਂ ਫ਼ੌਜਾਂ ਨੇ ਨਾਈਜੀਰੀਆ ਅੱਗੇ ਹਥਿਆਰ ਸੁੱਟ ਦਿੱਤੇ ਅਤੇ ਇਹ ਮੁੜ ਨਾਈਜੀਰੀਆ ਵਿੱਚ ਮਿਲਾ ਲਿਆ ਗਿਆ।

ਪਲਾਥਾ ਦੇ ਤੋਰੋਸ ਦੇ ਐੱਲ ਬੀਬੀਓ
                                               

ਪਲਾਥਾ ਦੇ ਤੋਰੋਸ ਦੇ ਐੱਲ ਬੀਬੀਓ

ਪਲਾਜਾ ਦੇ ਤੋਰੋਸ ਦੇ ਏਲ ਬੀਬੀਓ ਸਾਨ੍ਹ ਅਤੇ ਮਨੁੱਖ ਦੇ ਘੋਲ ਲਈ ਬਣਾਇਆ ਅਖਾੜਾ ਹੈ। ਇਹ ਗਿਜੋਨ ਅਸਤੁਰੀਆ ਸਪੇਨ ਵਿੱਚ ਸਥਿਤ ਹੈ। ਇਹ ਏਲ ਬੀਬੀਓ ਸ਼ਹਿਰ ਦੇ ਨਾਲ ਹੀ ਸਥਿਤ ਹੈ। ਇਹ 12 ਅਗਸਤ 1888 ਨੂੰ ਖੋਲਿਆ ਗਿਆ ਸੀ। ਲੂਇਜ ਮੂਜਾਤੀਨੀ ਅਤੇ ਰਫੇਲ ਦੁਆਰਾ ਇੱਥੇ ਪਹਿਲੀ ਵਾਰ ਲੜਾਈ ਕੀਤੀ ਗਈ। ਇਹ ਸਪੇਨੀ ਘਰੇਲੂ ਜੰਗ ਦੌਰਾਨ ਬਰਬਾਦ ਹੋ ਗਿਆ ਸੀ। 1997 ਵਿੱਚ ਇਸਨੂੰ ਇੱਕ ਨਵੇਂ ਰੂਪ ਵਿੱਚ ਤਿਆਰ ਕੀਤਾ ਗਿਆ। 20 ਮਾਰਚ 1992 ਨੂੰ ਇਸਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ। ਸਾਨ੍ਹ ਅਤੇ ਮਨੁੱਖ ਦੇ ਘੋਲ ਦੇ ਇਲਾਵਾ ਇਸਨੂੰ ਸੰਗੀਤ ਦੇ ਪ੍ਰੋਗਰਾਮਾਂ ਲਈ ਵੀ ਵਰਤਿਆ ਜਾਂਦਾ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →