Back

ⓘ 2 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 306ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਬਾਅਦ ਸਾਲ ਦੇ 59 ਦਿਨ ਬਾਕੀ ਰਹਿ ਜਾਂਦੇ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 18 ਕੱਤਕ ਬਣਦਾ ਹੈ। ..                                               

2 ਜੀ ਸਪੈਕਟ੍ਰਮ ਘੁਟਾਲਾ

2 ਜੀ ਸਪੈਕਟ੍ਰਮ ਘੁਟਾਲਾ 2 ਜੀ ਸਪੈਕਟ੍ਰਮ ਵੰਡ ਕਾਰਨ ਸਰਕਾਰੀ ਖਜ਼ਾਨੇ ਨੂੰ 1.76 ਲੱਖ ਕਰੋੜ ਦਾ ਨੁਕਸਾਨ ਹੋਇਆ ਸੀ। ਕੇਂਦਰੀ ਜਾਂਚ ਬਿਊਰੋ ਨੇ ਇੱਕ ਕੇਸ ਚ ਦੋ ਰਾਜਨੇਤਾ ਨੂੰ ਮੁੱਖ ਦੋਸ਼ੀ ਦੱਸਦਿਆਂ ਸਪੈਕਟ੍ਰਮ ਦੀ ਵੰਡ ਦੀ ਤਾਰੀਖ ਬਦਲਣ ਕਾਰਨ 575 ਚੋਂ 408 ਅਰਜ਼ੀਆਂ ਪਹਿਲਾਂ ਹੀ ਮੁਕਾਬਲੇ ਚੋਂ ਬਾਹਰ ਹੋ ਗਈਆਂ। ਦੋ ਦੋਸ਼ੀਆਂ ਤੇ ਪਹਿਲਾਂ ਆਓ, ਪਹਿਲਾਂ ਪਾਓ ਦੀ ਨੀਤੀ ਦਾ ਉਲੰਘਣ ਕਰਨ ਅਤੇ ਤਜਰਬੇਕਾਰ ਕੰਪਨੀਆਂ ਨੂੰ ਲਾਇਸੈਂਸ ਦੇਣ ਦਾ ਇਲਜ਼ਾਮ ਲਾਇਆ ਗਿਆ ਸੀ। ਭਾਰਤ ਦਾ ਸੰਚਾਲਕ ਅਤੇ ਲੇਖਾ ਪ੍ਰੀਖਿਅਕ ਜਾਂ pਕੈਗ ਨੇ ਲਾਇਸੈਂਸ ਬਹੁਤ ਹੀ ਘੱਟ ਦਰਾਂ ਤੇ ਦੇਣ ਦਾ ਇਲਜ਼ਾਮ ਲਾਇਆ ਸੀ। ਇਹ 2 ਜੀ ਮਾਮਲਾ ਨਵੰਬਰ 2010 ਚ ਕੈਗ ਵੱਲੋਂ ਪੇਸ਼ ਕੀਤੀ ਰਿਪੋਰਟ ਤੋਂ ਬਾਅਦ ਸੁਰਖੀਆਂ ਚ ਆਇਆ ਸੀ। ਯੂ.ਪੀ.ਏ. ਸਰਕਾਰ ਤੇ ਗੈਰਕਾਨੂੰਨੀ ਢੰਗ ਨਾਲ ਲਾਇਸੈਂਸ ਵੰਡਣ ਅ ...

                                               

ਅਮਰਤਿਆ ਸੇਨ

ਅਮਰਤਿਆ ਸੇਨ ਅਰਥਸ਼ਾਸਤਰੀ ਹੈ, ਉਹਨਾਂ ਨੂੰ 1998 ਵਿੱਚ ਨੋਬਲ ਪ੍ਰਾਈਜ਼ ਇਨ ਇਕਨਾਮਿਕਸ ਨਾਲ ਸਨਮਾਨਿਤ ਕੀਤਾ ਗਿਆ ਸੀ। ਹੁਣ ਉਹ ਹਾਰਵਡ ਯੂਨੀਵਰਸਿਟੀ ਵਿੱਚ ਪ੍ਰਾਧਿਆਪਕ ਹਨ। ਉਹ ਜਾਦਵਪੁਰ ਯੂਨੀਵਰਸਿਟੀ, ਦਿੱਲੀ ਸਕੂਲ ਆਫ ਇਕਾਨਾਮਿਕਸ ਅਤੇ ਆਕਸਫੋਰਡ ਯੂਨੀਵਰਸਿਟੀ ਵਿੱਚ ਵੀ ਅਧਿਆਪਕ ਰਹੇ ਹਨ। ਸੇਨ ਨੇ ਐਮ ਆਈ ਟੀ, ਸਟੈਨਫੋਰਡ, ਬਰਕਲੇ ਅਤੇ ਕਾਰਨੇਲ ਵਿਸ਼ਵਵਿਦਿਆਲਿਆਂ ਵਿੱਚ ਮਹਿਮਾਨ ਅਧਿਆਪਕ ਵਜੋਂ ਵੀ ਅਧਿਆਪਨ ਕੀਤਾ ਹੈ। ਸੇਨ ਨੂੰ ਬਹੁਤੀ ਪ੍ਰਸਿਧੀ ਅਕਾਲ ਦੇ ਕਾਰਨਾਂ ਦੀ ਖੋਜ ਕਾਰਨ ਮਿਲੀ, ਜਿਸਦਾ ਫਾਇਦਾ ਅਨਾਜ ਦੀ ਅਸਲ ਜਾਂ ਸੰਭਾਵੀ ਥੁੜ ਦੀ ਰੋਕਥਾਮ ਲਈ ਵਿਵਹਾਰਿਕ ਤਰੀਕਿਆਂ ਦੇ ਵਿਕਾਸ ਵਿੱਚ ਹੋਇਆ। ਉਹਨਾਂ ਨੇ ਸੰਯੁਕਤ ਰਾਸ਼ਟਰ ਮਨੁੱਖੀ ਵਿਕਾਸ ਸੂਚਕ ਅੰਕ ਤਿਆਰ ਕਰਨ ਵਿੱਚ ਵੀ ਮਦਦ ਕੀਤੀ।

                                               

2011 ਵਿਸ਼ਵ ਕਬੱਡੀ ਕੱਪ

ਪਰਲ ਵਿਸ਼ਵ ਕਬੱਡੀ ਕੱਪ 2011 ਭਾਰਤ ਦੇ ਪ੍ਰਾਂਤ ਪੰਜਾਬ ਵਿੱਚ ਸਰਕਲ ਕਬੱਡੀ ਦਾ ਦੁਜਾ ਅੰਤਰਰਾਸ਼ਟਰੀ ਕਬੱਡੀ ਮੁਕਾਲਬਾ ਜੋ ਮਿਤੀ 1 ਤੋਂ 20 ਨਵੰਬਰ 2011 ਤੱਕ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ 14 ਦੇਸ਼ਾਂ ਦੀਆਂ ਟੀਮਾਂ ਦੇ ਵਿੱਚਕਾਰ ਖੇਡਿਆ ਗਿਆ।

                                               

ਨਵੰਬਰ 2015 ਦੇ ਪੈਰਿਸ ਹਮਲੇ

ਨਵੰਬਰ 2015 ਦੇ ਪੈਰਿਸ ਹਮਲੇ 13 ਨਵੰਬਰ 2015 ਦੀ ਸ਼ਾਮ ਨੂੰ ਪੈਰਿਸ ਵਿੱਚ ਹੋਏ ਆਤੰਕਵਾਦੀ ਹਮਲਿਆਂ ਦੀ ਲੜੀ ਸੀ। ਕੇਂਦਰੀ ਯੂਰਪੀ ਸਮੇਂ ਅਨੁਸਾਰ 21:16 ਨੂੰ ਸ਼ੁਰੂ ਹੋਏ ਇਹਨਾਂ ਹਮਲਿਆਂ ਦੌਰਾਨ 3 ਵੱਖ-ਵੱਖ ਥਾਵਾਂ ਉੱਤੇ ਧਮਾਕੇ ਹੋਏ ਅਤੇ 6 ਥਾਵਾਂ ਉੱਤੇ ਵੱਡੇ ਪੱਧਰ ਉੱਤੇ ਗੋਲੀਆਂ ਚਲਾਈਆਂ ਗਈਆਂ। ਇਹ ਹਮਲੇ ਇੱਕ ਕਨਸਰਟ ਹਾਲ, ਰੇਸਤਰਾਂ ਅਤੇ ਰਾਸ਼ਟਰੀ ਖੇਡ ਸਟੇਡੀਅਮ ਸਮੇਤ 6 ਥਾਵਾਂ ਉੱਪਰ ਹੋਏ। ਇਸ ਵਿੱਚ 128 ਵਿਅਕਤੀਆਂ ਦੀ ਮੌਤ ਹੋ ਗਈ। ਹਮਲਿਆਂ ’ਚ 250 ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਹਮਲਿਆਂ ਦੀ ਜ਼ਿੰਮੇਵਾਰੀ ਇਸਸਲਾਮਿਕ ਸਟੇਟ ਨੇ ਲਈ ਹੈ। ਫਰਾਂਸ ਸਰਕਾਰ ਨੇ ਦੇਸ਼ ’ਚ ਐਮਰਜੈਂਸੀ ਲਾਗੂ ਕਰ ਦਿੱਤੀ। ਇਸ ਹਮਲੇ ਤੋਂ ਬਾਅਦ ਔਲਾਂਦੇ ਨੇ ਫਰਾਂਸ ’ਚ ਤਿੰਨ ਦਿਨ ਦੇ ਸੋਗ ਦਾ ਐਲਾਨ ਕੀਤਾ। ਪੈਰਿਸ ਦੀਆਂ ਸੜਕਾਂ ਉੱਪਰ ਖ਼ੂਨ-ਖ਼ਰਾਬਾ ਕਰਨ ਵਾਲੇ 8 ਹ ...

                                               

ਬਿੱਗ ਬੌਸ (ਸੀਜ਼ਨ 9)

ਬਿੱਗ ਬੌਸ 9 ਭਾਰਤੀ ਟੀਵੀ ਚੈਨਲ ਕਲਰਸ ਦੀ ਰਿਆਲਿਟੀ ਸ਼ੋਅ ਬਿੱਗ ਬੌਸ ਲੜੀ ਦਾ ਨੌਵਾਂ ਸੀਜਨ ਹੈ। ਜੋ 11 ਅਕਤੂਬਰ 2015 ਨੂੰ ਸ਼ੁਰੂ ਹੋਇਆ। ਪਿਛਲੇ ਕਈ ਸੀਜਨਾਂ ਵਾਂਗ ਇਸ ਸੀਜਨ ਨੂੰ ਵੀ ਸਲਮਾਨ ਖਾਨ ਨੇ ਹੀ ਹੋਸਟ ਕੀਤਾ। ਇਸ ਸੀਜ਼ਨ ਨੂੰ ਪ੍ਰਿੰਸ ਨਰੂਲਾ ਨੇ ਜਿੱਤਿਆ।

                                               

ਬਾਲ ਦਿਵਸ

ਬਾਲ ਦਿਵਸ ਇਕ ਯਾਦਗਾਰੀ ਤਾਰੀਖ ਹੈ, ਜਿਸ ਨੂੰ ਬੱਚਿਆਂ ਦੇ ਸਨਮਾਨ ਵਿਚ ਹਰ ਸਾਲ ਮਨਾਇਆ ਜਾਂਦਾ ਹੈ, ਇਸ ਨੂੰ ਮਨਾਉਣ ਦੀ ਮਿਤੀ ਦੇਸ਼ ਅਨੁਸਾਰ ਵੱਖਰੀ ਹੁੰਦੀ ਹੈ। 1925 ਵਿਚ, ਬਾਲ ਭਲਾਈ ਵਿਸ਼ੇ ਤੇ ਵਰਲਡ ਕਾਨਫਰੰਸ ਦੌਰਾਨ ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਬਾਲ ਦਿਵਸ ਜੈਵਾ ਵਿੱਚ ਮਨਾਇਆ ਗਿਆ ਸੀ। 1950 ਤੋਂ, ਇਹ 1 ਜੂਨ ਨੂੰ ਬਹੁਤੇ ਕਮਿਊਨਿਸਟ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ। 20 ਨਵੰਬਰ 1959 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਬਾਲ ਅਧਿਕਾਰਾਂ ਦੇ ਐਲਾਨਨਾਮੇ ਦੀ ਯਾਦ ਵਿਚ 20 ਨਵੰਬਰ ਨੂੰ ਵਿਸ਼ਵ ਬਾਲ ਦਿਵਸ ਮਨਾਇਆ ਜਾਂਦਾ ਹੈ।

                                     

ⓘ 2 ਨਵੰਬਰ

2 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 306ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਬਾਅਦ ਸਾਲ ਦੇ 59 ਦਿਨ ਬਾਕੀ ਰਹਿ ਜਾਂਦੇ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 18 ਕੱਤਕ ਬਣਦਾ ਹੈ।

                                     

1. ਵਾਕਿਆ

 • 1789 – ਫ਼ਰਾਂਸ ਦੀ ਸਰਕਾਰ ਨੇ ਚਰਚ ਦੀ ਸਾਰੀ ਜਾਇਦਾਦ ਆਪਣੇ ਕਬਜ਼ੇ ਵਿੱਚ ਲੈ ਲਈ।
 • 1930 – ਹੇਲੀ ਸਿਲਾਸੀ ਇਥੋਪੀਆ ਦਾ ਬਾਦਸ਼ਾਹ ਬਣਿਆ।
 • 1879 – ਸਿੰਘ ਸਭਾ ਲਾਹੌਰ ਕਾਇਮ ਹੋਈ, ਪ੍ਰੋ. ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਇਸ ਦੇ ਮੁੱਖ ਆਗੂ ਸਨ।
 • 1903 – ਲੰਡਨ ਵਿੱਚ ਡੇਲੀ ਮਿਰਰ ਅਖ਼ਬਾਰ ਛਪਣਾ ਸ਼ੁਰੂ ਹੋਇਆ।
 • 1948 – ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਹੈਨਰੀ ਐਸ. ਟਰੂਮੈਨ ਨੇ ਡਿਊਈ ਨੂੰ ਹਰਾਇਆ। ਅਜੇ ਪੂਰਾ ਨਤੀਜਾ ਨਹੀਂ ਨਿਕਲਿਆ ਸੀ ਕਿ ਸ਼ਿਕਾਗੋ ਟਿ੍ਬਿਊਨ ਨੇ ਇੱਕ ਐਡੀਸ਼ਨ ਛਾਪ ਦਿਤਾ ਜਿਸ ਦਾ ਮੁੱਖ ਹੈਡਿੰਗ ਸੀ ਡਿਊਈ ਡਿਫ਼ੀਟਸ ਟਰੂਮੈਨ; ਯਾਨਿ ਉਸ ਨੇ ਜੇਤੂ ਨੂੰ ਹਾਰਿਆ ਐਲਾਨ ਕਰ ਦਿਤਾ।
 • 1984 – ਹੋਂਦ ਚਿੱਲੜ ਕਾਂਡ ਵਾਪਰਿਆ ਜਿਸ ਚ 32 ਸਿੱਖਾਂ ਨੂੰ ਕਤਲ ਕਰ ਦਿਤਾ ਗਿਆ।
 • 1960 – ਲੰਡਨ ਦੀ ਇੱਕ ਅਦਾਲਤ ਨੇ ਲੇਡੀ ਚੈਟਰਲੇਜ਼ ਲਵਰ ਨੂੰ ਅਸ਼ਲੀਲਤਾ ਦੇ ਦੋਸ਼ ਤੋਂ ਬਰੀ ਕਰ ਦਿਤਾ। ਇਸ ਨਾਵਲ ਵਿੱਚ ਸੈਕਸ ਦੇ ਦਿ੍ਸ਼ ਬਹੁਤ ਤਫ਼ਸੀਲ ਨਾਲ ਬਿਆਨ ਕੀਤੇ ਹੋਏ ਸਨ।
 • 1917 – ਅਮਰੀਕਾ ਅਤੇ ਜਾਪਾਨੀ ਰਾਜਦੂਤ ਵਿਚਕਾਰ ਲੀਸਿੰਗ-ਇਸ਼ੀ ਸਮਝੋਤਾ ਹੋਇਆ।
                                     

2. ਜਨਮ

 • 1978 – ਭਾਰਤੀ ਸੁਪਰਮਾਡਲ ਤੇ ਅਭਿਨੇਤਰੀ ਦਿਪਾਨੀਤਾ ਸ਼ਰਮਾ ਦਾ ਜਨਮ।
 • 1965 – ਭਾਰਤੀ ਫਿਲਮੀ ਅਦਾਕਾਰ, ਨਿਰਮਾਤਾ ਅਤੇ ਟੈਲੀਵਿਜ਼ਨ ਮੇਜ਼ਬਾਨ ਸ਼ਾਹ ਰੁਖ ਖ਼ਾਨ ਦਾ ਜਨਮ।
 • 971 – ਅਫਗਾਨ ਧਾੜਵੀ ਮਹਿਮੂਦ ਗਜ਼ਨਵੀ ਦਾ ਜਨਮ।ਮੌਤ 1030
 • 1981 – ਭਾਰਤੀ ਫ਼ਿਲਮੀ ਅਦਾਕਾਰਾ ਏਸ਼ਾ ਦਿਓਲ ਦਾ ਜਨਮ।
 • 1940 – ਭਾਰਤੀ ਕਹਾਣੀਕਾਰ, ਡਰਾਮਾ, ਨਿਬੰਧ, ਕਵਿਤਾ ਅਤੇ ਪੱਤਰਕਾਰੀ ਲੇਖਿਕਾ ਮਮਤਾ ਕਾਲੀਆ ਦਾ ਜਨਮ।
 • 1897 – ਭਾਰਤੀ ਪਾਰਸੀ ਥੀਏਟਰ ਅਤੇ ਫਿਲਮੀ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਸੋਹਰਾਬ ਮੋਦੀ ਦਾ ਜਨਮ।
 • 1978 – ਭਾਰਤੀ ਲੇਖਕ ਅਨੁਰਾਗ ਅਨੰਦ ਦਾ ਜਨਮ।
 • 1966 – ਅਮਰੀਕੀ ਅਦਾਕਾਰ, ਡਾਇਰੈਕਟਰ, ਨਿਰਮਾਤਾ, ਕਮੇਡੀਅਨ ਅਤੇ ਆਵਾਜ਼ ਅਦਾਕਾਰ ਡੇਵਿਡ ਸ਼ਵੀਮਰ ਦਾ ਜਨਮ।
 • 1932 – ਭਾਰਤ ਦਾ ਇੱਕ ਯੋਗੀ, ਕਵੀ ਅਤੇ ਚਿੱਤਰਕਾਰ ਸੋਹਣ ਕਾਦਰੀ ਦਾ ਜਨਮ।
 • 1960 – ਫ਼ਿਲਮੀ ਸੰਗੀਤਕਾਰ ਅਨੂੰ ਮਲਿਕ ਦਾ ਜਨਮ।
 • 1941 – ਭਾਰਤੀ ਪੱਤਰਕਾਰ, ਲੇਖਕ ਅਤੇ ਸਿਆਸਤਦਾਨ ਅਰੁਣ ਸ਼ੌਰੀ ਦਾ ਜਨਮ।
 • 1780 – ਮਹਾਰਾਜਾ ਰਣਜੀਤ ਸਿੰਘ ਦਾ ਜਨਮ।
                                     

3. ਦਿਹਾਂਤ

 • 1959 – ਰੂਸੀ ਸੋਵੀਅਤ ਸਾਹਿਤਕ ਵਿਦਵਾਨ ਅਤੇ ਇਤਿਹਾਸਕਾਰ ਬੋਰਿਸ ਈਖਨਬੌਮ ਦਾ ਦਿਹਾਂਤ।
 • 1961 – ਅਮਰੀਕੀ ਕਾਰਟੂਨਿਸਟ, ਲੇਖਕ, ਪੱਤਰਕਾਰ, ਨਾਟਕਕਾਰ ਜੇਮਜ ਥਰਬਰ ਦਾ ਦਿਹਾਂਤ।
 • 1982 – ਪੰਜਾਬੀ, ਲੋਕ ਗੀਤ ਅਤੇ ਫ਼ਿਲਮੀ ਗਾਇਕਾ ਪ੍ਰਕਾਸ਼ ਕੌਰ ਦਾ ਦਿਹਾਂਤ।
 • 1950 – ਆਇਰਿਸ਼ ਨਾਟਕਕਾਰ ਜਾਰਜ ਬਰਨਾਰਡ ਸ਼ਾਅ ਦਾ ਦਿਹਾਂਤ।
ਦੱਖਣੀ ਡਕੋਟਾ
                                               

ਦੱਖਣੀ ਡਕੋਟਾ

ਦੱਖਣੀ ਡਕੋਟਾ ਸੰਯੁਕਤ ਰਾਜ ਦੇ ਮੱਧ-ਪੱਛਮੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਸ ਦਾ ਨਾਂ ਲਕੋਤਾ ਅਤੇ ਡਕੋਤਾ ਸਿਊ ਅਮਰੀਕੀ ਭਾਰਤੀ ਕਬੀਲਿਆਂ ਮਗਰੋਂ ਪਿਆ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 17ਵਾਂ ਸਭ ਤੋਂ ਵੱਡਾ ਪਰ 5ਵਾਂ ਸਭ ਤੋਂ ਘੱਟ ਅਬਾਦੀ ਵਾਲਾ ਅਤੇ 5ਵਾਂ ਸਭ ਤੋਂ ਘੱਟ ਅਬਾਦੀ ਦੇ ਸੰਘਣੇਪਣ ਵਾਲਾ ਰਾਜ ਹੈ। ਇਹ ਪਹਿਲਾਂ {{ਡਕੋਟਾ ਰਾਜਖੇਤਰ" ਦਾ ਹਿੱਸਾ ਸੀ ਅਤੇ ਉੱਤਰੀ ਡਕੋਟਾ ਸਮੇਤ 2 ਨਵੰਬਰ, 1889 ਨੂੰ ਰਾਜ ਬਣਿਆ। ਇਸ ਦੀ ਰਾਜਧਾਨੀ ਪੀਅਰ ਅਤੇ 159.000 ਦੀ ਅਬਾਦੀ ਨਾਲ਼ ਸਭ ਤੋਂ ਵੱਡਾ ਸ਼ਹਿਰ ਸਿਊ ਫ਼ਾਲਜ਼ ਹੈ।

ਮੈਸਾਚੂਸਟਸ
                                               

ਮੈਸਾਚੂਸਟਸ

ਮੈਸਾਚੂਸਟਸ, ਅਧਿਕਾਰਕ ਤੌਰ ਉੱਤੇ ਮੈਸਾਚੂਸਟਸ ਦਾ ਰਾਸ਼ਟਰਮੰਡਲ, ਸੰਯੁਕਤ ਰਾਜ ਅਮਰੀਕਾ ਦੇ ਉੱਤਰ-ਪੂਰਬੀ ਹਿੱਸੇ ਵਿੱਚ ਨਿਊ ਇੰਗਲੈਂਡ ਖੇਤਰ ਵਿਚਲਾ ਇੱਕ ਰਾਜ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਰੋਡ ਟਾਪੂ ਅਤੇ ਕਨੈਕਟੀਕਟ, ਪੱਛਮ ਵੱਲ ਨਿਊ ਯਾਰਕ, ਉੱਤਰ ਵੱਲ ਵਰਮਾਂਟ ਅਤੇ ਨਿਊ ਹੈਂਪਸ਼ਾਇਰ ਅਤੇ ਪੂਰਬ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ। ਇਹ ਖੇਤਰਫਲ ਪੱਖੋਂ 7ਵਾਂ, ਅਬਾਦੀ ਪੱਖੋਂ 14ਵਾਂ ਅਤੇ ਅਬਾਦੀ ਦੇ ਸੰਘਣੇਪਣ ਪੱਖੋਂ ਤੀਜਾ ਸਭ ਤੋਂ ਮੋਹਰੀ ਅਮਰੀਕੀ ਰਾਜ ਹੈ।

ਰਾਯਨ ਗਿੱਗਸ
                                               

ਰਾਯਨ ਗਿੱਗਸ

ਰਾਯਨ ਗਿੱਗਸ ਇੱਕ ਵੇਲਸ਼ ਫੁੱਟਬਾਲ ਕੋਚ ਅਤੇ ਸਾਬਕਾ ਖਿਡਾਰੀ ਹੈ ਜੋ ਮੈਨਚਸਟਰ ਉਨਿਟੇਡ ਲਈ ਸਹਾਇਕ ਪ੍ਰਭੰਧਕ ਦਾ ਕਮ ਕਰਦਾ ਹੈ. ਰਾਯਨ ਗਿੱਗਸ ਦਾ ਜਨਮ 29 ਨਵੰਬਰ 1973 ਕਾਰਡਿਫ਼ ਵਿੱਚ ਹੋਇਆ.

ਕਮਲਨਾਥ
                                               

ਕਮਲਨਾਥ

ਕਮਲ ਨਾਥ ਕਾਂਗਰਸ ਦੇ ਨੇਤਾ ਅਤੇ ਇੱਕ ਕੇਂਦਰੀ ਭਾਰਤ ਰਾਜ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ 18 ਵੇਂ ਮੁੱਖ ਮੰਤਰੀ ਹਨ। ਕਮਲ ਨਾਥ ਦਾ ਜਨਮ 18 ਨਵੰਬਰ 1946 ਨੂੰ ਉੱਤਰ ਪ੍ਰਦੇਸ਼ ਦੇ ਉਦਯੋਗਕ ਸ਼ਹਿਰ ਕਾਨਪੁਰ ਵਿੱਚ ਹੋਇਆ ਸੀ। ਦੇਹਰਾਦੂਨ ਦੇ ਦੂਨ ਸਕੂਲ ਤੋਂ ਪੜ੍ਹਾਈ ਕਰਨ ਦੇ ਬਾਅਦ ਸ਼੍ਰੀ ਕਮਲਨਾਥ ਨੇ ਕੋਲਕਾਤਾ ਦੇ ਸੇਂਟ ਜੇਵਿਅਰ ਕਾਲਜ ਤੋਂ ਉੱਚ ਸਿੱਖਿਆ ਹਾਸਲ ਕੀਤੀ। 34 ਸਾਲ ਦੀ ਉਮਰ ਵਿੱਚ ਉਹ ਛਿੰਦਵਾੜਾ ਤੋਂ ਜਿੱਤ ਕੇ ਪਹਿਲੀ ਵਾਰ ਲੋਕਸਭਾ ਪੁੱਜੇ।

ਪੋਕੀਮੌਨ ਸੱਨ ਅਤੇ ਮੂਨ
                                               

ਪੋਕੀਮੌਨ ਸੱਨ ਅਤੇ ਮੂਨ

ਪੋਕੀਮੌਨ ਸੱਨ ਅਤੇ ਮੂਨ ਨਿਨਟੈਂਡੋ ਦੁਆਰਾ ਤਿਆਰ ਕੀਤੀ ਇੱਕ 3-ਆਯਾਮੀ ਗੇਮ ਹੈ ਜੋ ਕਿ ਨਿਨਟੈਂਡੋ 3-ਡੀ.ਐਸ ਅਤੇ 2-ਡੀ.ਐਸ ਲਈ ਤਿਆਰ ਕੀਤੀ ਗਈ ਹੈ। ਇਹ ਗੇਮ 18 ਨਵੰਬਰ 2016 ਨੂੰ ਜਾਰੀ ਕੀਤੀ ਜਾਵੇਗੀ ਅਤੇ ਇਸ ਵਿੱਚ ਕਈ ਨਵੇਂ ਪੋਕੀਮੌਨ ਸ਼ਾਮਿਲ ਕੀਤੇ ਗਏ ਹਨ। ਇਸ ਗੇਮ ਦਾ ਸਾਰਾ ਘਟਨਾਕ੍ਰਮ ਅਲੋਲਾ ਖੇਤਰ ਵਿੱਚ ਵਾਪਰੇਗਾ।

                                               

ਡੋਡੋ ਚਿਸ਼ਿਨਾਦਜ਼ੇ

ਡੋਡੋ ਚਿਸ਼ਿਨਾਦਜ਼ੇ ਇੱਕ ਜਾਰਜੀਆਈ ਫ਼ਿਲਮ ਅਤੇ ਥੀਏਟਰ ਅਦਾਕਾਰਾ ਸੀ. ਉਹ ਬਹੁਤ ਸਾਰੇ ਜਾਰਜੀਅਨ ਅਤੇ ਸੋਵੀਅਤ ਯੁੱਗ ਦੀਆਂ ਫ਼ਿਲਮਾਂ ਵਿੱਚ ਦਿਖਾਈ ਦਿੱਤੀ, ਜਿਹਨਾਂ ਵਿੱਚ ਸਸਪੈਂਡਡ ਸੋਂਗ, ਬਾਸ਼ੀ ਅਚੁਕੀ, ਦ ਕ੍ਰਿਕੇਟ, ਅਤੇ ਡੇਵਿਟ ਗੁਰਮੀਿਸ਼ਵੀਲੀ ਸ਼ਾਮਲ ਹਨ। ਚਿਸ਼ਿਨਾਦਜ਼ੇ ਨੇ ਲਗਭਗ ਦਸ ਸਾਲ ਲਈ ਟਬਿਲਸੀ ਵਿੱਚ ਕੋਟ ਮਾਰਜਾਨੀਲੀ ਡਰਾਮਾ ਥੀਏਟਰ ਦੀ ਮੁੱਖ ਅਭਿਨੇਤਰੀ ਵਜੋਂ ਕੰਮ ਕੀਤਾ., ਟਬਿਲਸੀ ਸ਼ਹਿਰ ਦੀ ਸਰਕਾਰ ਨੇ 2009 ਵਿੱਚ ਰਸਟਵੀਲੀ ਥਿਏਟਰ ਦੇ ਬਾਹਰ ਚਿਸ਼ਿਨਾਦਜ਼ੇ ਦੇ ਨਾਂ ਵਾਲੇ ਸਿਤਾਰੇ ਨਾਲ ਉਸ ਨੂੰ ਸਨਮਾਨਿਤ ਕੀਤਾ.

                                               

ਅੰਤਰਾਸ਼ਟਰੀ ਸਾਖਰਤਾ ਦਿਹਾੜਾ

17 ਨਵੰਬਰ 1965 ਨੂੰ ਯੁਨੇਸਕੋ ਨੇ 8 ਸਿਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਨ ਘੋਸ਼ਿਤ ਕੀਤਾ। ਇਸਨ੍ਹੂੰ ਪਹਿਲੀ ਵਾਰ 1966 ਵਿੱਚ ਮਨਾਇਆ ਗਿਆ। ਇਸਦਾ ਉਦੇਸ਼ ਵਿਅਕਤੀਗਤ, ਸਮੁਦਾਇਕ ਅਤੇ ਸਮਾਜਕ ਤੌਰ ਤੇ ਸਾਖਰਤਾ ਦੇ ਮਹੱਤਵ ਉੱਤੇ ਪ੍ਰਕਾਸ਼ ਪਾਉਣਾ ਹੈ। ਇਹ ਉਤਸਵ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਲੱਗਪਗ 77.5 ਕਰੋੜ ਜਵਾਨ ਸਾਖਰਤਾ ਦੀ ਕਮੀ ਤੋਂ ਪ੍ਰਭਾਵਿਤ ਹਨ; ਅਰਥਾਤ ਪੰਜ ਵਿੱਚੋਂ ਇੱਕ ਜਵਾਨ ਹੁਣੇ ਤੱਕ ਸਾਖਰ ਨਹੀਂ ਹੈ ਅਤੇ ਇਹਨਾਂ ਵਿਚੋਂ ਦੋ ਤਿਹਾਈ ਔਰਤਾਂ ਹਨ। 6.7 ਕਰੋੜ ਬੱਚੇ ਸਕੂਲਾਂ ਤੱਕ ਨਹੀਂ ਪਹੁੰਚਦੇ ਅਤੇ ਬਹੁਤ ਬੱਚਿਆਂ ਵਿੱਚ ਨਿਯਮਿਤਤਾ ਦੀ ਅਣਹੋਂਦ ਹੈ ਅਤੇ ਵਿੱਚ ਵਿੱਚਾਲੇ ਸਕੂਲ ਛੱਡ ਦਿੰਦੇ ਹਨ।

                                               

ਸਾਂਦਰਾ ਬ੍ਰਾਗਾਂਜ਼ਾ

ਸਾਂਦਰਾ ਬ੍ਰਾਗਾਂਜ਼ਾ ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਟੈਸਟ ਅਤੇ ਓਡੀਆਈ ਕ੍ਰਿਕਟ ਖੇਡਦੀ ਰਹੀ ਹੈ। ਉਸਨੇ ਭਾਰਤੀ ਟੀਮ ਲਈ ਕੁੱਲ ਛੇ ਟੈਸਟ ਅਤੇ 20 ਓਡੀਆਈ ਮੈਚ ਖੇਡੇ ਹਨ।

                                               

ਸਮਿਥਾ ਹਰਿਕ੍ਰਿਸ਼ਨਾ

ਸਮਿਥਾ ਹਰਿਕ੍ਰਿਸ਼ਨ ਇੱਕ ਸਾਬਕਾ ਇੱਕ ਦਿਨਾ ਕੌਮਾਂਤਰੀ ਕ੍ਰਿਕਟਰ ਹੈ, ਜੋ ਭਾਰਤ ਦੀ ਨੁਮਾਇੰਦਗੀ ਕਰਦੀ ਹੈ। ਉਹ ਇੱਕ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ ਸੱਜੇ ਹੱਥ ਦੇ ਮਾਧਿਅਮ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਦੀ ਹੈ। ਉਸਨੇ ਭਾਰਤ ਲਈ 22 ਇੱਕ ਰੋਜ਼ਾ ਮੈਚ ਖੇਡੇ ਅਤੇ 231 ਦੌੜਾਂ ਬਣਾਈਆਂ ਅਤੇ 8 ਵਿਕਟਾਂ ਲਈਆਂ। ਜੁਲਾਈ 2007 ਵਿੱਚ ਹਰਿਕ੍ਰਿਸ਼ਨ ਨੇ ਆਪਣੀ ਪਹਿਲੀ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਸੰਯੁਕਤ ਅਰਬ ਅਮੀਰਾਤ ਦੀ ਮਹਿਲਾ ਟੀਮ ਦੀ ਕੋਚਿੰਗ ਕੀਤੀ, 2007 ਏ.ਸੀ. ਵਿਮੈਨ ਟੂਰਨਾਮੈਂਟ। ਟੀਮ ਨੇ ਸਾਰੇ ਤਿੰਨ ਮੈਚ ਹਾਰ ਦਿੱਤੇ।

                                               

ਦਲਜੀਤ ਕੌਰ ਭਨੋਟ

ਦਲਜੀਤ ਕੌਰ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਇਸ ਨੇ ਸੋਨੀ ਟੀ.ਵੀ. ਚੈਨਲ ਉੱਪਰ ਕੁਲਵਧੂ ਨਾਟਕ ਵਿੱਚ ਕੰਮ ਕੀਤਾ ਅਤੇ ਇਸਨੇ ਨੇ ਆਪਣੇ ਪਾਟਨਰ ਸ਼ਲੀਨ ਭਨੋਟ ਨਾਲ ਮਿਲ ਕੇ ਨੱਚ ਬੱਲੀਏ 4 ਵਿੱਚ ਜੇਤੂ ਰਹੀ ਫਿਰ ਇਸ ਨੇ ਸਟਾਰ ਪਲੱਸ ਚੈਨਲ ਦੇ ਨਾਟਕ ਇਸ ਪਿਆਰ ਕੋ ਕਿਆ ਨਾਮ ਦੂੰ ਵਿੱਚ ਕੰਮ ਅੰਜਲੀ ਝਾ ਦੀ ਭੂਮਿਕਾ ਨਿਭਾਈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →