Back

ⓘ ਦੂਜੀ ਸੰਸਾਰ ਜੰਗ 1939 ਤੋਂ 1945 ਤੱਕ ਚੱਲਣ ਵਾਲੀ ਸੰਸਾਰ-ਪੱਧਰ ਦੀ ਜੰਗ ਸੀ। ਲਗਪਗ 70 ਦੇਸ਼ਾਂ ਦੀਆਂ ਥਲ, ਜਲ ਅਤੇ ਹਵਾਈ ਸੈਨਾਵਾਂ ਇਸ ਯੁੱਧ ਵਿੱਚ ਸ਼ਾਮਿਲ ਸਨ।ਧੁਰੀ ਰਾਸਟਰਾਂ ਵਿੱਚ ਇੰਗਲੈਂਡ, ਫ ..



                                               

1952 ਓਲੰਪਿਕ ਖੇਡਾਂ

1952 ਓਲੰਪਿਕ ਖੇਡਾਂ ਜਾਂ XV ਓਲੰਪੀਆਡ ਫ਼ਿਨਲੈਂਡ ਦੇ ਸ਼ਹਿਰ ਹੈਲਸਿੰਕੀ ਵਿੱਚ ਹੋਏ। ਪਹਿਲਾ ਇਸ ਸ਼ਹਿਰ ਚ 1940 ਓਲੰਪਿਕ ਖੇਡਾਂ ਖੇਡਾਂ ਹੋਣੀਆਂ ਸਨ ਜੋ ਦੂਜੀ ਸੰਸਾਰ ਜੰਗ ਹੋਣ ਕਾਰਨ ਨਹੀਂ ਕਰਵਾਏ ਜਾ ਸਕੇ। ਇੰਡੋ-ਯੂਰਪੀਅਨ ਭਾਸ਼ਾ ਨਾ ਬੋਲਦੇ ਦੇਸ਼ ਚ ਹੋਣ ਵਾਲੀਆਂ ਪਹਿਲੀਆਂ ਓਲੰਪਿਕ ਖੇਡਾਂ ਹਨ। ਇਹਨਾਂ ਖੇਡਾਂ ਦੇ ਕਈ ਰਿਕਾਰਡ 2008 ਓਲੰਪਿਕ ਖੇਡਾਂ ਖੇਡਾਂ ਤੋਂ ਪਹਿਲਾ ਤੋੜੇ ਨਾ ਜਾ ਸਕੇ। ਇਹਨਾਂ ਖੇਡਾਂ ਚ ਸੋਵੀਅਤ ਯੂਨੀਅਨ, ਚੀਨ, ਇੰਡੋਨੇਸ਼ੀਆ, ਇਜ਼ਰਾਇਲ, ਥਾਈਲੈਂਡ ਅਤੇ ਜ਼ਾਰਲਾਂਡ ਨੇ ਪਹਿਲਾ ਵਾਰ ਭਾਗ ਲਿਆ।

                                               

ਸ਼ੂਤਜ਼ਤਾਫ਼ਿਲ

ਸ਼ੂਤਜ਼ਤਾਫ਼ਿਲ) ਅਡੋਲਫ ਹਿਟਲਰ ਅਤੇ ਨਾਜ਼ੀ ਪਾਰਟੀ ਦੇ ਜਰਮਨੀ ਵਿੱਚ ਰਾਜ ਦੌਰਾਨ ਮੁੱਖ ਨੀਮ-ਫ਼ੌਜੀ ਦਸਤਾ ਸੀ। ਇਹ ਇੱਕ ਛੋਟੇ ਨਿਗਰਾਨ ਦਸਤੇ ਵੱਜੋਂ, ਜਿਸਨੂੰ ਸਾਲ-ਸ਼ੁਤਜ਼ ਕਿਹਾ ਜਾਂਦਾ ਸੀ, ਸ਼ੁਰੂ ਹੋਇਆ ਸੀ। ਸ਼ੁਰੂ ਵਿੱਚ ਇਸਦਾ ਕੰਮ ਪਾਰਟੀ ਦੀਆਂ ਸਭਾਵਾਂ ਨੂੰ ਸੁਰੱਖਿਆ ਦੇਣਾ ਸੀ। 1925 ਵਿੱਚ ਜਦੋਂ ਹਾਈਨਰਿਕ ਹਿੰਮਲਰ ਇਸ ਵਿੱਚ ਭਰਤੀ ਹੋਇਆ ਉਦੋਂ ਤੱਕ ਇਸਨੂੰ ਸੋਧਿਆ ਅਤੇ ਨਵਾਂ ਨਾਮ ਦਿੱਤਾ ਜਾ ਚੁੱਕਾ ਸੀ। ਉਸਦੀ ਅਗਵਾਈ ਵਿੱਚ ਇਹ ਇੱਕ ਛੋਟੇ ਦਸਤੇ ਤੋਂ ਵਧ ਕੇ ਨਾਜ਼ੀ ਜਰਮਨੀ ਦੀਆਂ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਬਣ ਗਿਆ। ਇਹ ਸੰਸਥਾ ਯਹੂਦੀਆਂ ਅਤੇ ਹੋਰਨਾਂ ਨਸਲਾਂ ਦੇ ਲੋਕਾਂ ਦੀ ਨਸਲਕੁਸ਼ੀ ਲਈ ਜ਼ਿੰਮੇਵਾਰ ਹੈ, ਜਿਸ ਕਰਕੇ 55 ਤੋਂ 60 ਲੱਖ ਲੋਕਾਂ ਨੇ ਆਪਣੀ ਜਾਨ ਗਵਾਈ। ਇਸਦੀਆਂ ਸਾਰੀਆਂ ਸ਼ਾਖਾਂ ਦੇ ਮੈਂਬਰਾਂ ਨੇ ਦੂਜੀ ਸੰਸਾਰ ਜੰਗ ਦੌ ...

                                               

ਇਤਾਲਵੀ ਨਵਯਥਾਰਥਵਾਦੀ (ਸਿਨੇਮਾ)

ਇਤਾਲਵੀ ਨਵਯਥਾਰਥਵਾਦੀ Italian neorealism ਜਿਸ ਦੀ ਮੁੱਖ ਵਿਸ਼ੇਸ਼ਤਾ ਇਹ ਸੀ ਕਿ ਇਸ ਸਿਨੇਮਾ ਦੀਆਂ ਫ਼ਿਲਮਾਂ ਗਰੀਬ ਅਤੇ ਕੰਮ ਕਰਨ ਆਮ ਵਾਲੇ ਲੋਕਾਂ ਦੇ ਜੀਵਨ ਦੇ ਦੁਆਲੇ ਘੁੰਮਦੀਆਂ ਸਨ। ਇਹਨਾਂ ਵਿੱਚ ਆਮ ਤੋਰ ਤੇ ਸ਼ੁਕੀਨ ਅਦਾਕਾਰ ਕਮ ਕਰਦੇ ਸਨ। ਫ਼ਿਲਮਾ ਦੂਜੀ ਸੰਸਾਰ ਜੰਗ ਤੋਂ ਬਾਅਦ ਇਟਲੀ ਦੇ ਲੋਕਾਂ ਨੂੰ ਦਰਪੇਸ਼ ਆਰਥਿਕ ਅਤੇ ਨੇਤਿਕ ਉਲਝਨਾ ਨੂੰ ਦਰਸਾਉਂਦੀਆਂ ਹਨ। ਲੰਦਨ ਵਿੱਚ ਬਿਤਾਏ ਤਿੰਨ ਮਹੀਨਿਆਂ ਵਿੱਚ ਸੱਤਿਆਜੀਤ ਰਾਏ ਨੇ 99 ਫਿਲਮਾਂ ਵੇਖੀਆਂ। ਇਹਨਾਂ ਵਿੱਚ ਸ਼ਾਮਿਲ ਸੀ, ਵਿੱਤੋਰਯੋ ਦੇ ਸੀਕਾ ਦੀ ਨਵਯਥਾਰਥਵਾਦੀ ਫਿਲਮ ਲਾਦਰੀ ਦੀ ਬਿਸਿਕਲੇੱਤੇ ਜਿਸਨੇ ਉਨ੍ਹਾਂ ਨੂੰ ਅੰਦਰ ਤੱਕ ਪ੍ਰਭਾਵਿਤ ਕੀਤਾ। ਸੱਤਿਆਜੀਤ ਰਾਏ ਨੇ ਬਾਅਦ ਵਿੱਚ ਕਿਹਾ ਕਿ ਉਹ ਸਿਨੇਮਾ ਤੋਂ ਬਾਹਰ ਆਏ ਤਾਂ ਫਿਲਮ ਨਿਰਦੇਸ਼ਕ ਬਨਣ ਲਈ ਦ੍ਰਿੜ ਸੰਕਲਪ ਸਨ।

                                               

ਛੜ ਗਰਾਫ਼

ਛੜ ਗਰਾਫ਼ ਵਿੱਚ ਇੱਕ ਸਮਾਨ ਚੌੜਾਈ ਦੇ ਛੜਾਂ ਦੀ ਵਰਤੋਂ ਕਰਦੇ ਹੋਏ, ਸੂਚਨਾ ਦਰਸਾਉਣਾ, ਜਿਸ ਵਿੱਚ ਛੜਾਂ ਦੀ ਲੰਬਾਈਆਂ ਉਹਨਾਂ ਦੇ ਮੁੱਲਾਂ ਦੇ ਸਮਾਨ ਅਨੁਪਾਤ ਵਿੱਚ ਹੁੰਦੀਆਂ ਹਨ। ਇਹ ਦੋ ਪ੍ਰਕਾਰ ਦੇ ਹੁੰਦੇ ਹਨ। ਇਕਹਰਾ ਛੜ ਗਰਾਫ਼ ਅਤੇ ਦੋਹਰਾ ਛੜ ਗਰਾਫ਼। ਦੋਹਰੇ ਛੜ ਗਰਾਫ਼ ਵਿੱਚ ਅੰਕੜਿਆਂ ਦੇ ਦੋ ਗੁੱਟਾਂ ਨੂੰ ਨਾਲ-ਨਾਲ ਦਰਸਾਇਆ ਜਾਂਦਾ ਹੈ। ਚਿੱਤਰ ਵਿੱਚ ਜੋ ਛੜ ਗਰਾਫ਼ ਦਿਖਾਇਆ ਗਿਆ ਹੈ ਉਹ ਦੂਜੀ ਸੰਸਾਰ ਜੰਗ ਦੇ ਸਮੇਂ ਜਾਨੀ ਨੁਕਸਾਨ ਦਾ ਗਰਾਫ਼ ਹੈ ਜੋ ਕੁਲ ਜਾਨੀ ਨੁਕਸਾਨ ਅਤੇ ਅਬਾਦੀ ਦੇ ਮੁਤਾਬਕ ਪ੍ਰਤੀਸ਼ਤ ਨੂੰ ਦਰਸਾਉਂਦਾ ਹੈ।

                                               

1948 ਓਲੰਪਿਕ ਖੇਡਾਂ

1948 ਓਲੰਪਿਕ ਖੇਡਾਂ ਜਾਂ XIV ਓਲੰਪੀਆਡ ਖੇਡਾਂ ਬਰਤਾਨੀਆਂ ਦੀ ਰਾਜਧਾਨੀ ਲੰਡਨ ਵਿੱਖੇ ਹੋਈਆ।ਦੂਜਾ ਸੰਸਾਰ ਜੰਗ ਦੇ ਕਾਰਨ 12 ਸਾਲ ਬਾਅਦ ਓਲੰਪਿਕ ਖੇਡਾਂ ਹੋਈਆ। ਇਹਨਾਂ ਖੇਡਾਂ ਚ 59 ਦੇਸ਼ਾਂ ਦੇ 4.104 ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਖੇਡਾਂ ਚ ਜਰਮਨੀ ਅਤੇ ਜਪਾਨ ਨੂੰ ਸੱਦਾ ਨਹੀਂ ਭੇਜਿਆ ਗਿਆ। ਸੋਵੀਅਤ ਯੂਨੀਅਨ ਨੂੰ ਸੱਦਾ ਤਾਂ ਭੇਜਿਆ ਪਰ ਖਿਡਾਰੀ ਨਾ ਭੇਜਨ ਲਈ ਕਿਹਾ। ਦੋ ਬੱਚਿਆ ਦੀ ਮਾਂ ਡੱਚ ਖਿਡਾਰਨ ਫੈਨੀ ਬਲੈਕਰਜ਼ ਕੋਇਨ ਨੇ ਐਥਲੇਟਿਕਸ ਵਿੱਚ ਚਾਰ ਸੋਨ ਤਗਮੇ ਜਿੱਤੇ। ਅਮਰੀਕੀ ਖਿਡਾਰੀ ਬੋਬ ਮੈਥੀਆਸ ਨੇ 17 ਸਾਲ ਦੀ ਉਮਰ ਚ ਸੋਨ ਤਗਮੇ ਜਿੱਤ ਕੇ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣਿਆ। ਫ਼ਿਨਲੈਂਡ ਦੇ ਜਿਮਨਾਸਟਿਕ ਖਿਡਾਰੀ ਨੇ ਸਭ ਤੋਂ ਜ਼ਿਆਦਾ ਤਗਮੇ, ਤਿੰਨ ਸੋਨ, ਇੱਕ ਚਾਂਦੀ ਅਤੇ ਇੱਕ ਕਾਂਸੀ ਤਗਮਾ ਜਿਤਿਆ। ਇਹਨਾਂ ਖੇਡਾਂ ਚ ਸੱਤ ਦੇਸ਼ ਬਰ ...

                                               

ਨਸਲਕੁਸ਼ੀ

ਨਸਲਕੁਸ਼ੀ ਜਾਂ ਕੁਲ ਨਾਸ ਕਿਸੇ ਸਮੁੱਚੇ ਨਸਲੀ, ਜਾਤੀ, ਧਾਰਮਿਕ ਜਾਂ ਕੌਮੀ ਵਰਗ ਜਾਂ ਉਸ ਦੇ ਕਿਸੇ ਇੱਕ ਹਿੱਸੇ ਦੀ ਸਿਲਸਲੇਵਾਰ ਅਤੇ ਕ੍ਰਮਬੱਧ ਉਜਾੜੇ ਨੂੰ ਆਖਿਆ ਜਾਂਦਾ ਹੈ। ਨਸਲਕੁਸ਼ੀ ਕਹੇ ਜਾਣ ਵਾਸਤੇ ਕਿੰਨਾ ਕੁ ਹਿੱਸਾ ਚੋਖਾ ਹੁੰਦਾ ਹੈ, ਬਾਰੇ ਬਹਿਸ ਅਜੇ ਵੀ ਕਨੂੰਨੀ ਵਿਦਵਾਨਾਂ ਵਿਚਕਾਰ ਜਾਰੀ ਹੈ। ਭਾਵੇਂ ਨਸਲਕੁਸ਼ੀ ਦੀ ਪੂਰੀ-ਪੂਰੀ ਪਰਿਭਾਸ਼ਾ ਨਸਲਕੁਸ਼ੀ ਸ਼ਗਿਰਦਾਂ ਮੁਤਾਬਕ ਬਦਲਦੀ ਰਹਿੰਦੀ ਹੈ ਪਰ 1948 ਦੇ ਸੰਯੁਕਤ ਰਾਸ਼ਟਰ ਦੇ ਨਸਲਕੁਸ਼ੀ ਦੇ ਜੁਰਮ ਦੀ ਰੋਕ ਅਤੇ ਸਜ਼ਾ ਉੱਤੇ ਇਕਰਾਰਨਾਮਾ ਵਿੱਚ ਇੱਕ ਕਨੂੰਨੀ ਪਰਿਭਾਸ਼ਾ ਮਿਲਦੀ ਹੈ। ਇਸ ਇਕਰਾਰਨਾਮਾ ਦੀ ਧਾਰਾ 2 ਵਿੱਚ ਨਸਲਕੁਸ਼ੀ ਦੀ ਪਰਿਭਾਸ਼ਾ "ਕਿਸੇ ਕੌਮੀ, ਜਾਤੀ, ਨਸਲੀ ਜਾਂ ਧਾਰਮਿਕ ਵਰਗ ਦੇ ਸਾਰੇ ਲੋਕਾਂ ਜਾਂ ਉਹਨਾਂ ਦੇ ਕਿਸੇ ਹਿੱਸੇ ਨੂੰ ਤਬਾਹ ਕਰਨ ਦੀ ਨੀਅਤ ਨਾਲ਼ ਕੀਤਾ ਇਹਨਾਂ ਵਿੱ ...

                                               

ਭੁੱਖ

ਰਾਜਨੀਤੀ, ਮਨੁੱਖਤਾਵਾਦੀ ਮਦਦ ਅਤੇ ਸਮਾਜਿਕ ਵਿਗਿਆਨ ਵਿੱਚ ਭੁੱਖ ਕਿਸੇ ਵਿਅਕਤੀ ਦੀ ਕਿਸੇ ਖ਼ਾਸ ਸਮੇਂ ਤੱਕ ਬੁਨਿਆਦੀ ਖੁਰਾਕੀ ਲੋੜਾਂ ਪੂਰੀਆਂ ਕਰਨ ਲਈ ਲੋੜੀਂਦਾ ਭੋਜਨ ਨਾ ਮਿਲਣ ਦੀ ਹਾਲਤ ਹੈ। ਇਤਿਹਾਸ ਵਿੱਚ ਦੁਨੀਆਂ ਦੀ ਆਬਾਦੀ ਦੇ ਵੱਡੇ ਹਿੱਸਿਆਂ ਨੇ ਭੁੱਖ ਨੂੰ ਲੰਮੇ ਸਮੇਂ ਤਕ ਹੰਢਾਇਆ ਹੈ। ਬਹੁਤੀ ਵਾਰੀ ਇਹ ਜੰਗਾਂ - ਯੁੱਧਾਂ, ਪਲੇਗ ਅਤੇ ਵਿਪਰੀਤ ਮੌਸਮ ਹੋਣ ਕਰਕੇ ਪੂਰਤੀ ਵਾਲੇ ਪਾਸੇ ਤੋਂ ਵਿਘਨ ਪੈਣ ਦਾ ਨਤੀਜਾ ਹੁੰਦਾ ਸੀ। ਦੂਜੇ ਪਰ ਦੂਜੀ ਸੰਸਾਰ ਜੰਗ ਦੇ ਕੁਝ ਦਹਾਕਿਆਂ ਬਾਅਦ ਤਕਨੀਕੀ ਵਿਕਾਸ ਅਤੇ ਬਦਲੇ ਹੋਏ ਰਾਜਨੀਤਿਕ ਸ਼ਕਤੀ ਸੰਤੁਲਨ ਕਰਕੇ ਭੁੱਖ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਕਾਫੀ ਹੇਠਾਂ ਆ ਗਈ ਸੀ। ਪਰ ਇਸ ਸਾਲ 2000 ਤਕ ਅਸਾਵੇਂ ਵਿਕਾਸ ਸਦਕਾ ਭੁੱਖ ਦਾ ਖਤਰਾ ਦੁਨੀਆਂ ਦੀ ਵੱਡੀ ਆਬਾਦੀ ਸਿਰ ਮੰਡਰਾਉਣ ਲੱਗ ਪਿਆ ਸੀ। ਸੰਸਾਰ ਖ਼ੁਰਾਕ ...

ਦੂਜੀ ਸੰਸਾਰ ਜੰਗ
                                     

ⓘ ਦੂਜੀ ਸੰਸਾਰ ਜੰਗ

ਦੂਜੀ ਸੰਸਾਰ ਜੰਗ 1939 ਤੋਂ 1945 ਤੱਕ ਚੱਲਣ ਵਾਲੀ ਸੰਸਾਰ-ਪੱਧਰ ਦੀ ਜੰਗ ਸੀ। ਲਗਪਗ 70 ਦੇਸ਼ਾਂ ਦੀਆਂ ਥਲ, ਜਲ ਅਤੇ ਹਵਾਈ ਸੈਨਾਵਾਂ ਇਸ ਯੁੱਧ ਵਿੱਚ ਸ਼ਾਮਿਲ ਸਨ।ਧੁਰੀ ਰਾਸਟਰਾਂ ਵਿੱਚ ਇੰਗਲੈਂਡ, ਫਰਾਂਸ, ਅਮਰੀਕਾ ਅਤੇ ਸੋਵੀਅਤ ਯੂਨੀਅਨ ਸ਼ਾਮਲ ਸੀ।ਇਹ 01/09/1939 ਤੋਂ 02/09/1945 ਤੱਕ ਚੱਲਿਆ ਸੀ। ਇਸ ਯੁੱਧ ਵਿੱਚ ਸੰਸਾਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ - ਮਿੱਤਰ ਰਾਸ਼ਟਰ ਅਤੇ ਧੁਰੀ ਰਾਸ਼ਟਰ। ਇਸ ਯੁੱਧ ਦੇ ਦੌਰਾਨ ਪੂਰਨ ਯੁੱਧ ਦਾ ਮਨੋਭਾਵ ਪ੍ਰਚਲਨ ਵਿੱਚ ਆਇਆ ਕਿਉਂਕਿ ਇਸ ਯੁੱਧ ਵਿੱਚ ਸ਼ਾਮਿਲ ਸਾਰੀਆਂ ਮਹਾਸ਼ਕਤੀਆਂ ਨੇ ਆਪਣੀ ਆਰਥਿਕ, ਉਦਯੋਗਿਕ ਅਤੇ ਵਿਗਿਆਨਕ ਸਮਰੱਥਾ ਇਸ ਯੁੱਧ ਵਿੱਚ ਝੋਂਕ ਦਿੱਤੀ ਸੀ। ਇਸ ਯੁੱਧ ਵਿੱਚ ਵੱਖ-ਵੱਖ ਰਾਸ਼ਟਰਾਂ ਦੇ ਲਗਪਗ 10 ਕਰੋੜ ਫੌਜੀਆਂ ਨੇ ਹਿੱਸਾ ਲਿਆ ਅਤੇ ਇਹ ਮਨੁੱਖੀ ਇਤਹਾਸ ਦਾ ਸਭ ਤੋਂ ਖੂਨੀ ਯੁੱਧ ਸਾਬਿਤ ਹੋਇਆ। ਇਸ ਮਹਾਂਯੁੱਧ ਵਿੱਚ 5 ਤੋਂ 7 ਕਰੋੜ ਮਨੁੱਖੀ ਜਾਨਾਂ ਗਈਆਂ ਕਿਉਂਕਿ ਇਸਦੇ ਮਹੱਤਵਪੂਰਨ ਘਟਨਾਕ੍ਰਮ ਵਿੱਚ ਗ਼ੈਰ-ਫ਼ੌਜੀ ਨਾਗਰਿਕਾਂ ਦਾ ਕਤਲ ਅਜ਼ਾਦੀ, ਜਿਸ ਵਿੱਚ ਹੋਲੋਕਾਸਟ ਵੀ ਸ਼ਾਮਿਲ ਹੈ, ਅਤੇ ਪਰਮਾਣੂ ਹਥਿਆਰਾਂ ਦਾ ਇੱਕਮਾਤਰ ਇਸਤੇਮਾਲ ਸ਼ਾਮਿਲ ਹੈ। ਇਸ ਕਾਰਨ ਇਹ ਮਨੁੱਖੀ ਇਤਿਹਾਸ ਦਾ ਸਭ ਤੋਂ ਭਿਆਨਕ ਯੁੱਧ ਸੀ।

ਹਾਲਾਂਕਿ ਜਾਪਾਨ ਚੀਨ ਨਾਲ 1937 ਤੋਂ ਯੁੱਧ ਦੀ ਸਥਿਤੀ ਵਿੱਚ ਸੀ ਪਰ ਦੂਜੀ ਸੰਸਾਰ ਜੰਗ ਦੀ ਸ਼ੁਰੂਆਤ 01 ਸਤੰਬਰ 1939 ਵਿੱਚ ਜਾਣੀ ਜਾਂਦੀ ਹੈ ਜਦੋਂ ਜਰਮਨੀ ਨੇ ਪੋਲੈਂਡ ਉੱਤੇ ਹਮਲਾ ਕੀਤਾ ਅਤੇ ਉਸਦੇ ਬਾਅਦ ਫ਼ਰਾਂਸ ਨੇ ਜਰਮਨੀ ਵਿਰੁੱਧ ਯੁੱਧ ਦੀ ਘੋਸ਼ਣਾ ਕਰ ਦਿੱਤੀ ਅਤੇ ਇੰਗਲੈਂਡ ਤੇ ਹੋਰ ਰਾਸ਼ਟਰਮੰਡਲ ਦੇਸ਼ਾਂ ਨੇ ਵੀ ਇਸਦਾ ਸਾਥ ਦਿੱਤਾ। ਜਰਮਨੀ ਨੇ 1939 ਵਿੱਚ ਯੂਰਪ ਵਿੱਚ ਇੱਕ ਵੱਡਾ ਸਾਮਰਾਜ ਬਣਾਉਣ ਦੇ ਉਦੇਸ਼ ਨਾਲ ਪੋਲੈਂਡ ਉੱਤੇ ਹਮਲਾ ਕੀਤਾ। 1939 ਦੇ ਅੰਤ ਤੋਂ 1941 ਦੀ ਸ਼ੁਰੂਆਤ ਤੱਕ, ਅਭਿਆਨ ਅਤੇ ਸੰਧੀ ਦੀ ਇੱਕ ਲੜੀ ਵਿੱਚ ਜਰਮਨੀ ਨੇ ਮਹਾਦੀਪੀ ਯੂਰਪ ਦਾ ਵੱਡਾ ਭਾਗ ਜਾਂ ਤਾਂ ਆਪਣੇ ਅਧੀਨ ਕਰ ਲਿਆ ਸੀ ਜਾਂ ਉਸਨੂੰ ਜਿੱਤ ਲਿਆ ਸੀ। ਨਾਜ਼ੀ-ਸੋਵੀਅਤ ਸਮਝੌਤੇ ਦੇ ਤਹਿਤ ਸੋਵੀਅਤ ਰੂਸ ਆਪਣੇ ਛੇ ਗੁਆਂਢੀ ਮੁਲਕਾਂ, ਜਿਸ ਵਿੱਚ ਪੋਲੈਂਡ ਵੀ ਸ਼ਾਮਿਲ ਸੀ, ਉੱਤੇ ਕਾਬਜ ਹੋ ਗਿਆ। ਫ਼ਰਾਂਸ ਦੀ ਹਾਰ ਦੇ ਬਾਅਦ ਯੂ.ਕੇ ਅਤੇ ਹੋਰ ਰਾਸ਼ਟਰਮੰਡਲ ਦੇਸ਼ ਹੀ ਧੁਰੀ ਰਾਸ਼ਟਰਾਂ ਨਾਲ ਸੰਘਰਸ਼ ਕਰ ਰਹੇ ਸਨ, ਜਿਸ ਵਿੱਚ ਉੱਤਰੀ ਅਫਰੀਕਾ ਦੀਆਂ ਲੜਾਈਆਂ ਅਤੇ ਲੰਬੀ ਚੱਲੀ ਅਟਲਾਂਟਿਕ ਦੀ ਜੰਗ ਸ਼ਾਮਿਲ ਸੀ। ਜੂਨ 1941 ਵਿੱਚ ਯੂਰਪੀ ਧੁਰੀ ਰਾਸ਼ਟਰਾਂ ਨੇ ਸੋਵੀਅਤ ਸੰਘ ਉੱਤੇ ਹਮਲਾ ਬੋਲ ਦਿੱਤਾ ਅਤੇ ਇਸਨੇ ਮਨੁੱਖੀ ਇਤਿਹਾਸ ਵਿੱਚ ਜ਼ਮੀਨੀ ਯੁੱਧ ਦੇ ਸਭ ਤੋਂ ਵੱਡੇ ਯੁੱਧਖੇਤਰ ਨੂੰ ਜਨਮ ਦਿੱਤਾ। ਦਸੰਬਰ 1941 ਨੂੰ ਜਾਪਾਨੀ ਸਾਮਰਾਜ ਵੀ ਧੁਰੀ ਰਾਸ਼ਟਰਾਂ ਨਾਲ ਇਸ ਯੁੱਧ ਵਿੱਚ ਕੁੱਦ ਗਿਆ। ਦਰਅਸਲ ਜਾਪਾਨ ਦਾ ਉਦੇਸ਼ ਪੂਰਬੀ ਏਸ਼ੀਆ ਅਤੇ ਇੰਡੋ-ਚਾਇਨਾ ਵਿੱਚ ਆਪਣਾ ਪ੍ਰਭਾਵ ਸਥਾਪਤ ਕਰਨ ਦਾ ਸੀ। ਉਸਨੇ ਪ੍ਰਸ਼ਾਂਤ ਮਹਾਸਾਗਰ ਵਿੱਚ ਯੂਰਪੀ ਦੇਸ਼ਾਂ ਦੇ ਗਲਬੇ ਵਾਲੇ ਖੇਤਰਾਂ ਅਤੇ ਸੰਯੁਕਤ ਰਾਜ ਅਮਰੀਕਾ ਦੇ ਪਰਲ ਹਾਰਬਰ ਉੱਤੇ ਹਮਲਾ ਕਰ ਦਿੱਤਾ ਅਤੇ ਛੇਤੀ ਹੀ ਪੱਛਮੀ ਪ੍ਰਸ਼ਾਂਤ ਉੱਤੇ ਕਬਜ਼ਾ ਕਰ ਲਿਆ। 1942 ਵਿੱਚ ਅੱਗੇ ਵੱਧਦੀ ਧੁਰੀ ਫੌਜ ਉੱਤੇ ਲਗਾਮ ਉਦੋਂ ਲੱਗੀ ਜਦੋਂ ਪਹਿਲਾਂ ਤਾਂ ਜਾਪਾਨ ਸਿਲਸਿਲੇਵਾਰ ਕਈ ਨੌਸੈਨਿਕ ਝੜਪਾਂ ਹਾਰਿਆ ਯੂਰਪੀ ਧੁਰੀ ਤਾਕਤਾਂ ਉੱਤਰੀ ਅਫਰੀਕਾ ਵਿੱਚ ਹਾਰੀਆਂ ਅਤੇ ਨਿਰਣਾਇਕ ਮੋੜ ਤਦ ਆਇਆ ਜਦੋਂ ਉਨ੍ਹਾਂ ਨੂੰ ਸਟਾਲਿਨਗਰਾਡ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ।

1943 ਵਿੱਚ ਜਰਮਨੀ ਪੂਰਬੀ ਯੂਰਪ ਵਿੱਚ ਕਈ ਝੜਪਾਂ ਹਾਰਿਆ, ਇਟਲੀ ਵਿੱਚ ਮਿੱਤਰ ਰਾਸ਼ਟਰਾਂ ਨੇ ਹਮਲਾ ਬੋਲ ਦਿੱਤਾ ਅਤੇ ਅਮਰੀਕਾ ਨੇ ਪ੍ਰਸ਼ਾਂਤ ਮਹਾਸਾਗਰ ਵਿੱਚ ਜਿੱਤ ਦਰਜ ਕਰਨੀ ਸ਼ੁਰੂ ਕਰ ਦਿੱਤੀ ਜਿਸਦੇ ਕਾਰਣਵਸ਼ ਧੁਰੀ ਰਾਸ਼ਟਰਾਂ ਨੂੰ ਸਾਰੇ ਮੋਰਚਿਆਂ ਉੱਤੇ ਸਾਮਰਿਕ ਦ੍ਰਿਸ਼ਟੀ ਤੋਂ ਪਿੱਛੇ ਹੱਟਣ ਦੀ ਰਣਨੀਤੀ ਅਪਨਾਉਣ ਨੂੰ ਮਜਬੂਰ ਹੋਣਾ ਪਿਆ। 1944 ਵਿੱਚ ਜਿੱਥੇ ਇੱਕ ਤਰਫ ਪੱਛਮੀ ਮਿੱਤਰ ਦੇਸ਼ਾਂ ਨੇ ਜਰਮਨੀ ਦੁਆਰਾ ਕਬਜ਼ਾ ਕੀਤੇ ਹੋਏ ਫ਼ਰਾਂਸ ਉੱਤੇ ਹਮਲਾ ਕੀਤਾ ਉਥੇ ਹੀ ਦੂਜੇ ਪਾਸੇ ਵਲੋਂ ਸੋਵੀਅਤ ਸੰਘ ਨੇ ਆਪਣੀ ਖੋਈ ਹੋਈ ਜ਼ਮੀਨ ਵਾਪਸ ਖੋਹਣ ਦੇ ਬਾਅਦ ਜਰਮਨੀ ਅਤੇ ਉਸਦੇ ਸਾਥੀ ਰਾਸ਼ਟਰਾਂ ਉੱਤੇ ਹਮਲਾ ਬੋਲ ਦਿੱਤਾ। 1945 ਦੇ ਅਪ੍ਰੈਲ - ਮਈ ਵਿੱਚ ਸੋਵੀਅਤ ਅਤੇ ਪੋਲੈਂਡ ਦੀਆਂ ਸੈਨਾਵਾਂ ਨੇ ਬਰਲਿਨ ਉੱਤੇ ਕਬਜ਼ਾ ਕਰ ਲਿਆ ਅਤੇ ਯੂਰਪ ਵਿੱਚ ਦੂਜਾ ਵਿਸ਼ਵ ਯੁੱਧ ਦਾ ਅੰਤ 8 ਮਈ 1945 ਨੂੰ ਤਦ ਹੋਇਆ ਜਦੋਂ ਜਰਮਨੀ ਨੇ ਬਿਨਾਂ ਸ਼ਰਤ ਆਤਮਸਮਰਪਣ ਕਰ ਦਿੱਤਾ। 1944 ਅਤੇ 1945 ਦੇ ਦੌਰਾਨ ਅਮਰੀਕਾ ਨੇ ਕਈ ਜਗ੍ਹਾਵਾਂ ਉੱਤੇ ਜਾਪਾਨੀ ਨੌਸੈਨਾ ਨੂੰ ਹਾਰ ਦਿੱਤੀ ਅਤੇ ਪੱਛਮੀ ਪ੍ਰਸ਼ਾਂਤ ਦੇ ਕਈ ਟਾਪੂਆਂ ਵਿੱਚ ਆਪਣਾ ਕਬਜ਼ਾ ਬਣਾ ਲਿਆ। ਜਦੋਂ ਜਾਪਾਨੀ ਦੀਪਸਮੂਹ ਉੱਤੇ ਹਮਲਾ ਕਰਨ ਦਾ ਵਕਤ ਕਰੀਬ ਆਇਆ ਤਾਂ ਅਮਰੀਕਾ ਨੇ ਜਾਪਾਨ ਵਿੱਚ ਦੋ ਪਰਮਾਣੁ ਬੰਬ ਡੇਗ ਦਿੱਤੇ। 15 ਅਗਸਤ 1945 ਨੂੰ ਏਸ਼ੀਆ ਵਿੱਚ ਵੀ ਦੂਜਾ ਵਿਸ਼ਵ ਯੁੱਧ ਖ਼ਤਮ ਹੋ ਗਿਆ ਜਦੋਂ ਜਾਪਾਨੀ ਸਾਮਰਾਜ ਨੇ ਆਤਮਸਮਰਪਣ ਕਰਨਾ ਸਵੀਕਾਕਰ ਲਿਆ।

                                     

1. ਪਿੱਠਭੂਮੀ

ਪਹਿਲੇ ਸੰਸਾਰ ਯੁੱਧ ਵਿੱਚ ਹਾਰ ਦੇ ਬਾਅਦ ਜਰਮਨੀ ਨੂੰ ਵਰਸਾਏ ਦੀ ਸੰਧੀ ਉੱਤੇ ਜਬਰਨ ਹਸਤਾਖਰ ਕਰਨੇ ਪਏ। ਇਸ ਸੰਧੀ ਦੇ ਕਾਰਨ ਉਸਨੂੰ ਆਪਣੇ ਕਬਜ਼ੇ ਦੀ ਬਹੁਤ ਸਾਰੀ ਜ਼ਮੀਨ ਛੱਡਣੀ ਪਈ ; ਕਿਸੇ ਦੂਜੇ ਦੇਸ਼ ਉੱਤੇ ਹਮਲਾ ਨਾ ਕਰਨ ਦੀ ਸ਼ਰਤ ਮੰਨਣੀ ਪਈ ; ਆਪਣੀ ਫੌਜ ਨੂੰ ਸੀਮਿਤ ਕਰਨਾ ਪਿਆ ਅਤੇ ਉਹਨੂੰ ਪਹਿਲੇ ਸੰਸਾਰ ਯੁੱਧ ਵਿੱਚ ਹੋਏ ਨੁਕਸਾਨ ਦੀ ਭਰਪਾਈ ਦੇ ਰੂਪ ਵਿੱਚ ਦੂਜੇ ਦੇਸ਼ਾਂ ਨੂੰ ਭੁਗਤਾਨ ਕਰਨਾ ਪਿਆ।

1917 ਵਿੱਚ ਰੂਸ ਵਿੱਚ ਘਰੇਲੂ ਯੁੱਧ ਦੇ ਬਾਅਦ ਸੋਵੀਅਤ ਸੰਘ ਦਾ ਨਿਰਮਾਣ ਹੋਇਆ ਜੋ ਦੀ ਜੋਸਫ ਸਤਾਲਿਨ ਦੇ ਸ਼ਾਸਨ ਵਿੱਚ ਸੀ, 1922 ਵਿੱਚ ਉਸੀ ਸਮੇਂ ਇਟਲੀ ਵਿੱਚ ਬੇਨੇਤੋ ਮੁੱਸੋਲੀਨੀ ਦਾ ਖ਼ੁਦਮੁਖ਼ਤਿਆਰ ਰਾਜ ਕਾਇਮ ਹੋਇਆ।

1933 ਵਿੱਚ ਜਰਮਨੀ ਦਾ ਸ਼ਾਸਕ ਅਡੋਲਫ ਹਿਟਲਰ ਬਣਿਆ ਅਤੇ ਤੁੰਰਤ ਹੀ ਉਸਨੇ ਜਰਮਨੀ ਨੂੰ ਵਾਪਸ ਇੱਕ ਸ਼ਕਤੀਸ਼ਾਲੀ ਫੌਜੀ ਤਾਕਤ ਦੇ ਰੂਪ ਵਿੱਚ ਬਦਲਣਾ ਸ਼ੁਰੂ ਕਰ ਦਿੱਤਾ। ਇਸ ਗੱਲ ਤੋਂ ਫ਼ਰਾਂਸ ਅਤੇ ਇੰਗਲੈਂਡ ਚਿੰਤਤ ਹੋ ਗਏ ਜੋ ਦੀ ਪਿੱਛਲੇ ਯੁੱਧ ਵਿੱਚ ਕਾਫ਼ੀ ਨੁਕ਼ਸਾਨ ਉਠਾ ਚੁੱਕੇ ਸਨ। ਇਟਲੀ ਵੀ ਇਸ ਗੱਲ ਤੋਂ ਵਿਆਕੁਲ ਸੀ ਕਿਉਂਕਿ ਉਸਨੂੰ ਵੀ ਲੱਗਦਾ ਸੀ ਦੀ ਜਰਮਨੀ ਉਸਦੇ ਕੰਮ ਵਿੱਚ ਦਖਲ ਦੇਵੇਗਾ ਕਿਉਂਕਿ ਉਸਦਾ ਸੁਫ਼ਨਾ ਵੀ ਸ਼ਕਤੀਸ਼ਾਲੀ ਫੌਜੀ ਤਾਕਤ ਬਨਣ ਦਾ ਸੀ। ਇਨ੍ਹਾਂ ਸਭ ਗੱਲਾਂ ਨੂੰ ਵੇਖਕੇ ਅਤੇ ਆਪਣੇ ਆਪ ਨੂੰ ਬਚਾਉਣ ਲਈ ਫ਼ਰਾਂਸ ਨੇ ਇਟਲੀ ਦੇ ਨਾਲ ਹੱਥ ਮਿਲਾਇਆ ਅਤੇ ਉਸਨੇ ਅਫਰੀਕਾ ਵਿੱਚ ਇਥੋਪੀਆ - ਜੋ ਉਸਦੇ ਕਬਜ਼ੇ ਵਿੱਚ ਸੀ - ਨੂੰ ਇਟਲੀ ਨੂੰ ਦੇਣ ਦਾ ਮਨ ਬਣਾ ਲਿਆ। 1935 ਵਿੱਚ ਗੱਲ ਹੋਰ ਵਿਗੜ ਗਈ ਜਦੋਂ ਹਿਟਲਰ ਨੇ ਵਰਸਾਏ ਦੀ ਸੰਧੀ ਨੂੰ ਤੋੜ ਦਿੱਤਾ ਅਤੇ ਆਪਣੀ ਫੌਜ ਨੂੰ ਵੱਡੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ।

ਜਰਮਨੀ ਨੂੰ ਕਾਬੂ ਵਿੱਚ ਕਰਨ ਲਈ ਇੰਗਲੈਂਡ, ਫ਼ਰਾਂਸ ਅਤੇ ਇਟਲੀ ਨੇ ਸਟਰੇਸਾ ਨਾਮਕ ਸ਼ਹਿਰ ਜੋ ਇਟਲੀ ਵਿੱਚ ਹੈ ਵਿੱਚ ਇੱਕ ਘੋਸ਼ਣਾ - ਪੱਤਰ ਉੱਤੇ ਹਸਤਾਖਰ ਕੀਤੇ ਜਿਸ ਵਿੱਚ ਇਹ ਲਿਖਿਆ ਸੀ ਕਿ ਆਸਟਰੀਆ ਦੀ ਆਜ਼ਾਦੀ ਨੂੰ ਕਾਇਮ ਰੱਖਿਆ ਜਾਵੇ ਅਤੇ ਜਰਮਨੀ ਨੂੰ ਵਰਸਾਏ ਦੀ ਸੰਧੀ ਤੋੜਨ ਤੋਂ ਰੋਕਿਆ ਜਾਵੇ। ਲੇਕਿਨ ਸਟਰੇਸਾ ਘੋਸ਼ਣਾ - ਪੱਤਰ ਜ਼ਿਆਦਾ ਸਫਲ ਨਹੀਂ ਹੋਇਆ ਕਿਉਂਕਿ ਤਿੰਨਾਂ ਰਾਜਾਂ ਦੇ ਵਿੱਚ ਆਮ ਸਹਮਤੀ ਜਿਆਦਾਤਰ ਗੱਲਾਂ ਉੱਤੇ ਨਹੀਂ ਬਣੀ। ਉਸੇ ਸਮੇਂ ਸੋਵੀਅਤ ਸੰਘ ਜੋ ਜਰਮਨੀ ਦੇ ਪੂਰਬੀ ਯੂਰਪ ਦੇ ਵੱਡੇ ਹਿੱਸੇ ਨੂੰ ਕਬਜ਼ਾ ਕਰ ਲੈਣ ਦੀ ਇੱਛਾ ਤੋਂ ਡਰਿਆ ਹੋਇਆ ਸੀ, ਫ਼ਰਾਂਸ ਨਾਲ ਹੱਥ ਮਿਲਾਉਣ ਨੂੰ ਤਿਆਰ ਹੋ ਗਿਆ।

                                     

2. ਜਰਮਨ ਫੌਜ 1935 ਵਿੱਚ ਨੁਰੇਮਬਰਗ ਵਿੱਚ

1935 ਵਿੱਚ ਇੰਗਲੈਂਡ ਨੇ ਵਰਸਾਏ ਦੀ ਸੰਧੀ ਨੂੰ ਦਰਕਿਨਾਰ ਕਰਦੇ ਹੋਏ ਜਰਮਨੀ ਦੇ ਨਾਲ ਇੱਕ ਆਜਾਦ ਕਰਾਰ ਕਰਕੇ ਕੁੱਝ ਪੁਰਾਣੀਆਂ ਸ਼ਰਤਾਂ ਨੂੰ ਘੱਟ ਕਰ ਦਿੱਤਾ। 1935 ਦੀ ਅਕਤੂਬਰ ਵਿੱਚ ਇਟਲੀ ਨੇ ਇਥੋਪੀਆ ਉੱਤੇ ਹਮਲਾ ਕਰ ਦਿੱਤਾ ਅਤੇ ਸਿਰਫ ਜਰਮਨੀ ਨੇ ਇਸ ਹਮਲੇ ਨੂੰ ਨਿਯਮਕ ਮੰਨਿਆ ਜਿਸਦੇ ਕਾਰਨ ਇਟਲੀ ਨੇ ਜਰਮਨੀ ਨੂੰ ਆਸਟਰੀਆ ਉੱਤੇ ਕਬਜ਼ਾ ਕਰਨ ਦੀ ਇੱਛਾ ਨੂੰ ਹਰੀ ਝੰਡੀ ਦੇ ਦਿੱਤੀ। 1936 ਵਿੱਚ ਜਦੋਂ ਹਿਟਲਰ ਨੇ ਰਾਈਨਲੈਂਡ ਨੂੰ ਦੁਬਾਰਾ ਆਪਣੀ ਫੌਜ ਦਾ ਗੜ੍ਹ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਉੱਤੇ ਜ਼ਿਆਦਾ ਇਤਰਾਜ ਨਹੀਂ ਉਠਾਏ ਗਏ। ਉਸੇ ਸਾਲ ਸਪੇਨ ਵਿੱਚ ਗ੍ਰਹਿ ਯੁੱਧ ਚਾਲੂ ਹੋਇਆ ਤਾਂ ਜਰਮਨੀ ਅਤੇ ਇਟਲੀ ਨੇ ਉੱਥੇ ਦੀ ਰਾਸ਼ਟਰਵਾਦੀ ਤਾਕਤ ਦਾ ਸਮਰਥਨ ਕੀਤਾ ਜੋ ਸੋਵੀਅਤ ਸੰਘ ਦੀ ਸਹਾਇਤਾ ਵਾਲੀ ਸਪੇਨਿਸ਼ ਲੋਕ-ਰਾਜ ਦੇ ਖਿਲਾਫ ਸੀ। ਨਵੇਂ ਹਥਿਆਰਾਂ ਦੇ ਪਰੀਖਣ ਦੇ ਵਿੱਚ ਵਿੱਚ ਰਾਸ਼ਟਰਵਾਦੀ ਤਾਕਤਾਂ ਨੇ 1939 ਵਿੱਚ ਯੁੱਧ ਜਿੱਤ ਲਿਆ।

ਜਿਵੇਂ-ਜਿਵੇਂ ਸਮਾਂ ਗੁਜ਼ਰਦਾ ਗਿਆ ਤਣਾਉ ਵਧਦਾ ਰਿਹਾ ਅਤੇ ਆਪਣੇ ਆਪ ਨੂੰ ਤਾਕਤਵਰ ਕਰਨ ਦੀਆਂ ਕੋਸ਼ਿਸ਼ਾਂ ਵਧਦੀਆਂ ਗਈਆਂ। ਉਦੋਂ ਜਰਮਨੀ ਅਤੇ ਇਟਲੀ ਨੇ ਰੋਮ-ਬਰਲਿਨ ਧੁਰੀ ROME - BERLIN AXIS ਬਣਾਈ ਅਤੇ ਫਿਰ ਜਰਮਨੀ ਨੇ ਜਾਪਾਨ ਦੇ ਨਾਲ ਮਿਲ ਕੇ ਕੌਮਿਨਟਰਨ ਵਿਰੋਧੀ ਸਮਝੌਤਾ anti comintern pact ਕੀਤਾ ਜੋ ਚੀਨ ਅਤੇ ਸੋਵੀਅਤ ਸੰਘ ਦੇ ਖਿਲਾਫ ਮਿਲ ਕੇ ਕੰਮ ਕਰਨ ਦਾ ਸੀ ਅਤੇ ਇਟਲੀ ਵੀ ਇਸ ਵਿੱਚ 1940 ਵਿੱਚ ਸ਼ਾਮਿਲ ਹੋ ਗਿਆ।

                                               

1944 ਓਲੰਪਿਕ ਖੇਡਾਂ

1944 ਓਲੰਪਿਕ ਖੇਡਾਂ ਜਾਂ XIII ਓਲੰਪਿਆਡ ਜੋ ਬਰਤਾਨੀਆਂ ਦੀ ਰਾਜਧਾਨੀ ਲੰਡਨ ਵਿੱਖੇ ਹੋਣੀਆ ਸਨ ਪਰ ਦੂਜੀ ਸੰਸਾਰ ਜੰਗ ਦਾ ਕਾਰਨ ਰੱਦ ਕਰ ਦਿਤਾ ਗਿਆ। ਲੰਡਨ ਚ ਖੇਡਾਂ ਕਰਵਾਉਣ ਦਾ ਅਧਿਕਾਰ ਅੰਤਰਰਾਸ਼ਟਰੀ ਓਲੰਪਿਕ ਕਮੇਟੇ ਦੇ 38ਵੇਂ ਇਜਲਾਸ ਚ ਪਾਸ ਕਿਤਾ ਗਿਆ ਕਿ ਇਹ ਖੇਡ ਮੇਲਾ ਲੰਡਨ ਚ ਹੋਵੇਗਾ।

ਸਤਰੰਗੀ ਪੀਂਘ (ਫ਼ਿਲਮ)
                                               

ਸਤਰੰਗੀ ਪੀਂਘ (ਫ਼ਿਲਮ)

ਸਤਰੰਗੀ ਪੀਂਘ, ਦੂਜੀ ਸੰਸਾਰ ਜੰਗ ਬਾਰੇ ਇੱਕ ਰੂਸੀ ਫੀਚਰ ਫਿਲਮ ਹੈ। ਇਹ ਫਿਲਮ ਵਾਂਦਾ ਵਸੀਲੀਵਸਕਾ ਦੇ ਨਾਵਲ ਉੱਪਰ ਆਧਾਰਿਤ ਹੈ ਅਤੇ ਇਹ 1944 ਵਿੱਚ ਬਣੀ ਸੀ। ਫਿਲਮ ਵਿੱਚ ਦੂਜੀ ਸੰਸਾਰ ਜੰਗ ਸਮੇਂ ਨਾਜੀਆਂ ਦੇ ਕਬਜ਼ੇ ਹੇਠ ਇੱਕ ਪਿੰਡ ਦੀ ਜ਼ਿੰਦਗੀ ਨੂੰ ਵਿਖਾਇਆ ਗਿਆ ਹੈ।

                                               

ਮੋਹਨ ਸਿੰਘ

ਮੋਹਨ ਸਿੰਘ ਇੱਕ ਭਾਰਤੀ ਨਾਮ ਹੈ ਜੋ ਆਮ ਤੌਰ ਤੇ ਮਰਦਾਂ ਲਈ ਵਰਤਿਆ ਜਾਂਦਾ ਹੈ। ਮੋਹਨ ਸਿੰਘ ਦਾ ਮਤਲਬ ਹੋ ਸਕਦਾ ਹੈ: ਕਾਮ ਮੋਹਨ ਸਿੰਘ, ਚਿਕਿਤਸਾ ਵਿਗਿਆਨ ਦੇ ਖੇਤਰ ਵਿੱਚ ਪਦਮ ਭੂਸ਼ਨ ਜੇਤੂ ਭਾਰਤੀ ਮੋਹਨ ਸਿੰਘ ਕੋਹਲੀ, ਇੱਕ ਖਿਡਾਰੀ ਮੋਹਨ ਸਿੰਘ ਰਾਜਨੀਤੱਗ 1945-2013, ਸਮਾਜਵਾਦੀ ਪਾਰਟੀ ਦਾ ਭਾਰਤੀ ਸਿਆਸਤਦਾਨ ਮੋਹਨ ਸਿੰਘ ਕਵੀ 1905-1978, ਉੱਘੇ ਪੰਜਾਬੀ ਕਵੀ ਜਰਨਲ ਮੋਹਨ ਸਿੰਘ 1909–1989, ਭਾਰਤੀ ਫ਼ੌਜ ਦੇ ਅਧਿਕਾਰੀ ਅਤੇ ਦੂਜੀ ਸੰਸਾਰ ਜੰਗ ਵਿੱਚ ਸ਼ਾਮਲ ਹੋਣ ਵਾਲੇ ਭਾਰਤੀ ਫ਼ੌਜ ਦੇ ਪਹਿਲੇ ਅਧਿਨਾਇਕ ਮੋਹਨ ਸਿੰਘ ਓਬਰਾਏ 1900–2002, ਪਦਮ ਭੂਸ਼ਨ ਨਾਲ ਸਨਮਾਨਿਤ ਓਬੇਰਾਏ ਸਮੂਹ ਦੇ ਸੰਸਥਾਪਕ

ਜੁਨੋ ਤੱਟ
                                               

ਜੁਨੋ ਤੱਟ

ਜੁਨੋ ਤੱਟ ਫ੍ਰਾਂਸ ਦਾ ਤੱਟ ਹੈ ਜਿਸ ਨੂੰ 6 ਜੂਨ, 1944 ਵਿੱਚ ਦੂਜੀ ਸੰਸਾਰ ਜੰਗ ਸਮੇਂ ਜਰਮਨ ਨੇ ਇਸ ਨੂੰ ਆਪਣੇ ਕਬਜੇ ਚ ਲਏ ਪੰਜ ਤੱਟਾਂ ਵਿੱਚੋਂ ਇੱਕ ਹੈ। ਇਹ ਤੱਟ ਬਰਤਾਨੀਵੀ ਗੋਲਡ ਤੱਟ ਦੇ ਪੂਰਬ ਪਾਸੇ ਨੇੜੇ ਪਿੰਡ ਕੋਰਸਿਉਲੇਜ਼ ਤੋਂ ਸੈਂਟ ਔਬਿਨ ਸੁਰਮਰ ਤੱਕ ਫੈਲਿਆ ਹੋਇਆ ਹੈ।

                                               

ਮੁਸਲਿਮ ਬ੍ਰਦਰਹੁੱਡ

ਦ ਸੋਸਾਇਟੀ ਆਫ਼ ਮੁਸਲਮਾਨ ਬ੍ਰਦਰਸ, ਸੰਖੇਪ ਵਿੱਚ, ਮੁਸਲਿਮ ਬ੍ਰਦਰਹੁੱਡ ਸੰਸਾਰ ਦੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਸਭ ਤੋਂ ਵੱਡੇ ਇਸਲਾਮੀ ਅੰਦੋਲਨਾਂ ਵਿੱਚੋਂ ਇੱਕ ਹੈ। ਇਸ ਦੀ ਸਥਾਪਨਾ 1928 ਵਿੱਚ ਇੱਕ ਸਰਬ ਇਸਲਾਮਿਕ ਧਾਰਮਿਕ, ਸਿਆਸੀ ਅਤੇ ਸਮਾਜਕ ਅੰਦੋਲਨ ਵਜੋਂ ਇੱਕ ਇਸਲਾਮੀ ਵਿਦਵਾਨ ਅਤੇ ਅਧਿਆਪਕ ਹਸਨ ਅਲ-ਬੰਨਾ ਨੇ ਦੂਜੀ ਸੰਸਾਰ ਜੰਗ ਦੇ ਅੰਤ ਤੇ ਮਿਸਰ ਵਿੱਚ ਕੀਤੀ ਸੀ। ਇਸ ਦੀ ਅੰਦਾਜ਼ਨ ਮੈਂਬਰ ਗਿਣਤੀ 20 ਲੱਖ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →