Back

ⓘ ਲਖਨਊ, ਉੱਤਰ ਪ੍ਰਦੇਸ਼ ਦੀ ਰਾਜਧਾਨੀ ਹੈ । ਲਖਨਊ ਸ਼ਹਿਰ ਆਪਣੀ ਖਾਸ ਨਜ਼ਾਕਤ ਅਤੇ ਤਹਜੀਬ ਵਾਲੀ ਮਿੱਸੀ ਸੰਸਕ੍ਰਿਤੀ ਖੂਬੀ, ਦਸ਼ਹਰੀ ਆਮ, ਲਖਨਵੀ ਪਾਨ, ਚਿਕਨ ਅਤੇ ਨਵਾਬਾਂ ਲਈ ਜਾਣਿਆ ਜਾਂਦਾ ਹੈ। 2006 ..                                               

ਇੰਡੀਅਨ ਇੰਸਟੀਚਿਊਟਸ ਆਫ਼ ਮੈਨੇਜਮੈਂਟ ਲਖਨਊ

ਇੰਡੀਅਨ ਇੰਸਟੀਚਿਊਟਸ ਆਫ਼ ਮੈਨੇਜਮੈਂਟ ਲਖਨਊ ਲਖਨਊ, ਉੱਤਰ ਪ੍ਰਦੇਸ਼, ਭਾਰਤ ਵਿੱਚ ਇੱਕ ਖੁਦਮੁਖਤਿਆਰ ਪਬਲਿਕ ਬਿਜ਼ਨਸ ਸਕੂਲ ਹੈ। ਇਹ 1984 ਵਿੱਚ ਭਾਰਤ ਸਰਕਾਰ ਦੁਆਰਾ ਚੌਥੇ ਇੰਡੀਅਨ ਇੰਸਟੀਚਿਊਟਸ ਆਫ਼ ਮੈਨੇਜਮੈਂਟ ਦੇ ਰੂਪ ਵਿੱਚ ਸਥਾਪਤ ਕੀਤੀ ਗਈ ਸੀ। ਆਈਆਈਐਮ ਲਖਨਊ ਪੋਸਟ ਗ੍ਰੈਜੂਏਟ ਡਿਪਲੋਮਾ, ਫੈਲੋਸ਼ਿਪ ਅਤੇ ਪ੍ਰਬੰਧਨ ਵਿੱਚ ਕਾਰਜਕਾਰੀ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ। ਇਹ ਭਾਰਤ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੁਆਰਾ ਇੱਕ" ਸੰਸਥਾ ਦਾ ਉੱਤਮਤਾ” ਵਜੋਂ ਮਾਨਤਾ ਪ੍ਰਾਪਤ ਹੈ। ਆਈਆਈਐਮ ਲਖਨਊ ਨਵੇਂ ਸਥਾਪਤ ਆਈਆਈਐਮ ਜੰਮੂ, ਆਈਆਈਐਮ ਰੋਹਤਕ ਅਤੇ ਆਈਆਈਐਮ ਕਾਸ਼ੀਪੁਰ ਲਈ ਸਲਾਹਕਾਰ ਸੰਸਥਾ ਵਜੋਂ ਵੀ ਕੰਮ ਕਰਦਾ ਹੈ। ਇਸ ਨੇ 2018 ਤੱਕ ਆਈਆਈਐਮ ਸਿਰਮੌਰ ਲਈ ਇੱਕ ਸਲਾਹਕਾਰ ਸੰਸਥਾ ਵਜੋਂ ਵੀ ਕੰਮ ਕੀਤਾ। ਇਹ ਇੰਸਟੀਚਿਊਟ ਲਖਨਊ ਦੇ ਉੱਤਰੀ ਬਾਹਰੀ ...

                                               

ਮੰਜਰੀ ਚਤੁਰਵੇਦੀ

ਮੰਜਰੀ ਚਤੁਰਵੇਦੀ ਭਾਰਤ ਦੀ ਇੱਕ ਪ੍ਰਸਿੱਧ ਸੂਫ਼ੀ ਕਥਕ ਡਾਂਸਰ ਹੈ। ਉਹ ਲਖਨਊ ਘਰਾਣੇ ਨਾਲ ਸਬੰਧਿਤ ਹੈ। ਉਸ ਨੇ ਸੂਫ਼ੀ ਕਥਕ ਨਾਮ ਦੇ ਭਾਰਤੀ ਸ਼ਾਸਤਰੀ ਨਾਚ ਦੀ ਇੱਕ ਨਵੀਂ ਕਲਾ ਵਿਧਾ ਦੀ ਸਿਰਜਣਾ ਲਈ ਜਾਣਿਆ ਜਾਂਦਾ ਹੈ।

                                               

ਰਾਏਬਰੇਲੀ

ਰਾਏ ਬਰੇਲੀ ਭਾਰਤ ਦੇ ਉੱਤਰ ਪ੍ਰਦੇਸ਼ ਪ੍ਰਾਂਤ ਦੇ ਲਖਨਊ ਡਿਵੀਜ਼ਨ ਦਾ ਇੱਕ ਸ਼ਹਿਰ ਹੈ। ਇਹ ਲਖਨਊ ਤੋਂ 80 ਕਿ.ਮੀ. ਦੱਖਣ ਪੂਰਬ ਵਿੱਚ ਸਥਿਤ ਹੈ। ਰਾਏ ਬਰੇਲੀ ਉੱਤਰ ਪ੍ਰਦੇਸ਼ ਰਾਜ ਦਾ ਮੁੱਖ ਵਪਾਰਕ ਕੇਂਦਰ ਹੈ। ਇੱਥੇ ਬਹੁਤ ਸਾਰੀਆਂ ਪ੍ਰਾਚੀਨ ਇਮਾਰਤਾਂ, ਕਿਲੇ ਅਤੇ ਕੁਝ ਸੁੰਦਰ ਮਸਜਿਦ ਹਨ। ਇਹ ਸ਼੍ਰੀਮਤੀ ਇੰਦਰਾ ਗਾਂਧੀ ਦਾ ਚੋਣ ਖੇਤਰ ਰਿਹਾ ਹੈ। ਕਈ ਉਦਯੋਗ ਇੱਥੇ ਸਥਾਪਿਤ ਕੀਤੇ ਗਏ ਹਨ, ਜਿਸ ਵਿਚ ਕੇਂਦਰ ਸਰਕਾਰ ਦੇ ਭਾਰਤੀ ਟੈਲੀਫੋਨ ਉਦਯੋਗ ਮੁੱਖ ਹੈ।

                                               

ਨੌਸ਼ਾਦ

ਨੌਸ਼ਾਦ ਇੱਕ ਭਾਰਤੀ ਸੰਗੀਤਕਾਰ ਸਨ। ਉਹ ਬੌਲੀਵੁੱਡ ਦੇ ਸਭ ਤੋਂ ਪਹਿਲੇ ਸੰਗੀਤਕਾਰਾਂ ਵਿੱਚੋਂ ਇੱਕ ਸੀ। ਇੱਕ ਅਜ਼ਾਦ ਸੰਗੀਤਕਾਰ ਦੇ ਤੌਰ ਤੇ ਉਸ ਦੀ ਪਹਿਲੀ ਫ਼ਿਲਮ 1940 ਵਿੱਚ ਬਣੀ ਪ੍ਰੇਮ ਨਗਰੀ ਸੀ ਅਤੇ 1944 ਵਿੱਚ ਬਣੀ ਫ਼ਿਲਮ ਰਤਨ ਉਹਨਾਂ ਦੀ ਪਹਿਲੀ ਸੰਗੀਤਕ ਕਾਮਯਾਬੀ ਸੀ। 1982 ਵਿੱਚ ਨੌਸ਼ਾਦ ਨੂੰ ਦਾਦਾਸਾਹਿਬ ਫਾਲਕੇ ਇਨਾਮ ਅਤੇ 1992 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਆ ਗਿਆ।

                                               

ਰੂਮੀ ਦਰਵਾਜ਼ਾ

ਰੂਮੀ ਦਰਵਾਜ਼ਾ, ਲਖਨਊ, ਉੱਤਰ ਪ੍ਰਦੇਸ਼, ਭਾਰਤ, ਇੱਕ ਦਰਸ਼ਨੀ ਦਰਵਾਜ਼ਾ ਹੈ, ਜੋ ਕਿ ਨਵਾਬ ਆਸਿਫ-ਉਦ-ਦੌਲਾ ਦੀ ਸਰਪ੍ਰਸਤੀ ਹੇਠ 1784 ਵਿੱਚ ਬਣਾਇਆ ਗਿਆ ਸੀ। ਇਹ ਅਵਧੀ ਆਰਕੀਟੈਕਚਰ ਦੀ ਇੱਕ ਉਦਾਹਰਨ ਹੈ। ਰੂਮੀ ਦਰਵਾਜ਼ਾ ਸੱਠ ਫੁੱਟ ਉੱਚਾ ਹੈ। ਇਹ ਇਸਤਾਂਬੁਲ ਵਿੱਚ ਸਬਲਿਮੇ ਪੋਰਟ ਦੇ ਮਾਡਲ ਤੇ ਬਣਾਇਆ ਗਿਆ ਸੀ। ਇਹ ਲਖਨਊ ਵਿਚ ਆਸਫੀ ਇਮਾਮਬਾੜਾ ਦੇ ਨੇੜੇ ਹੈ ਅਤੇ ਇਹ ਲਖਨਊ ਦੇ ਸ਼ਹਿਰ ਲਈ ਇਕ ਲੋਗੋ ਬਣ ਗਿਆ ਹੈ। ਇਹ ਪੁਰਾਣੇ ਲਖਨਊ ਸ਼ਹਿਰ ਦੇ ਪ੍ਰਵੇਸ਼ ਦੁਆਰ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਸੀ, ਪਰ ਜਦੋਂ ਨਵਾਬਾਂ ਦਾ ਸ਼ਹਿਰ ਵਧਿਆ ਅਤੇ ਫੈਲ ਗਿਆ, ਇਸ ਨੂੰ ਬਾਅਦ ਵਿੱਚ ਇੱਕ ਮਹਿਲ ਦੇ ਦਰਵਾਜੇ ਵਜੋਂ ਵਰਤਿਆ ਗਿਆ ਸੀ ਅਤੇ ਬਾਅਦ ਵਿੱਚ ਬਰਤਾਨਵੀ ਵਿਦਰੋਹੀਆਂ ਦੁਆਰਾ ਢਾਹ ਦਿੱਤਾ ਗਿਆ ਸੀ।

                                               

ਰਿਤੂ ਕਰਿਧਾਲ

ਰਿਤੂ ਕਰਿਧਾਲ ਇੱਕ ਭਾਰਤੀ ਮਹਿਲਾ ਹੈ। ਉਹ ਭਾਰਤ ਦੇ ਲਖਨਊ ਰਾਜ ਤੋਂ ਹੈ। ਉਹ ਮੰਗਲ ਉਪਗਰਹਿ ਮਿਸ਼ਨ ਅਭਿਆਨਾਂ ਦੀ ਉਪ-ਨਿਰਦੇਸ਼ਕ ਹੈ। ਵਰਤਮਾਨ ਵਿੱਚ ਉਹ ਇਸਰੋ ਵਿੱਚ ਕਾਰਜ-ਪਦ ਸੰਭਾਲ ਰਹੀ ਹੈ।

ਲਖਨਊ
                                     

ⓘ ਲਖਨਊ

ਲਖਨਊ, ਉੱਤਰ ਪ੍ਰਦੇਸ਼ ਦੀ ਰਾਜਧਾਨੀ ਹੈ । ਲਖਨਊ ਸ਼ਹਿਰ ਆਪਣੀ ਖਾਸ ਨਜ਼ਾਕਤ ਅਤੇ ਤਹਜੀਬ ਵਾਲੀ ਮਿੱਸੀ ਸੰਸਕ੍ਰਿਤੀ ਖੂਬੀ, ਦਸ਼ਹਰੀ ਆਮ, ਲਖਨਵੀ ਪਾਨ, ਚਿਕਨ ਅਤੇ ਨਵਾਬਾਂ ਲਈ ਜਾਣਿਆ ਜਾਂਦਾ ਹੈ। 2006 ਵਿੱਚ ਇਸਦੀ ਜਨਸੰਖਿਆ 2.541.101 ਅਤੇ ਸਾਖਰਤਾ ਦਰ 68.63 % ਸੀ। ਲਖਨਊ ਜਿਲਾ ਅਲਪਸੰਖਿਅਕਾਂ ਦੀ ਘਣੀ ਆਬਾਦੀ ਵਾਲਾ ਜਿਲਾ ਹੈ ਅਤੇ ਪ੍ਰਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰੀ ਖੇਤਰ ਹੈ। ਸ਼ਹਿਰ ਦੇ ਵਿੱਚੋਂ ਗੋਮਤੀ ਨਦੀ ਗੁਜਰਦੀ ਹੈ, ਜੋ ਲਖਨਊ ਦੀ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਹੈ। ਇੱਥੇ ਦੇ ਨਵਾਬੀ ਮਾਹੌਲ ਵਿੱਚ ਉਰਦੂ ਸ਼ਾਇਰੀ, ਕਥਾ ਵਾਚਨ ਅਤੇ ਅਵਧੀ ਵਿਅੰਜਨ ਵੀ ਖੂਬ ਵਿਕਸਿਤ ਹੋਏ ਹਨ । ਇੱਥੇ ਬਹੁਤ ਸਾਰੇ ਦਰਸ਼ਨੀ ਥਾਂ ਹਨ, ਜਿਨ੍ਹਾਂ ਵਿੱਚ ਇਮਾਮਬਾੜੇ, ਕਈ ਫੁਲਵਾੜੀਆਂ, ਰੂਮੀ ਦਰਵਾਜਾ, ਛਤਰ ਮੰਜਿਲ, ਤਾਰਾਮੰਡਲ, ਆਦਿ ਕੁੱਝ ਹਨ। ਲਖਨਊ ਸ਼ਹਿਰ ਆਧੁਨਿਕ ਯੁੱਗ ਦੇ ਨਾਲ ਤਰੱਕੀ ਪਰ ਆਗੂ ਹੈ, ਜਿਸ ਵਿੱਚ ਵਿੱਚ ਢੇਰਾਂ ਪਾਠਸ਼ਾਲਾਵਾਂ, ਇੰਜਨੀਅਰਿੰਗ, ਪਰਬੰਧਨ, ਚਿਕਿਤਸਾ ਅਤੇ ਖੋਜ ਸੰਸਥਾਵਾਂ ਹਨ। ਲਖਨਊ ਦਾ ਪੁਰਾਣਾ ਨਾਮ ਲਕਸ਼ਮਨਪੁਰ ਸੀ। ਅੰਗਰੇਜ਼ ਲਾਰਡ ਹੇਸਟਿੰਗ ਨੇ ਲਖਨਊ ਨੂੰ ਨਵਾਬ ਦੇ ਸ਼ਹਿਰ ਦੀ ਪਦਵੀ ਦਿੱਤੀ। ਲਖਨਊ ਚਿਕਨ ਕਢਾਈ, ਚਾਂਦੀ ਚੀਨੀ ਤੇ ਸਿਲਵਰ ਦੇ ਬਰਤਨਾਂ ਕਰਕੇ ਵੀ ਜਾਣਿਆ ਜਾਂਦਾ ਹੈ। 1775 ਵਿੱਚ ਅਵਦ ਦੇ ਨਵਾਬ ਆਸਫ਼ ਅਲ-ਦੌਲਾ ਦੇ ਆਪਣੀ ਰਾਜਧਾਨੀ ਫ਼ੈਜ਼ਾਬਾਦ ਤੋਂ ਬਦਲ ਕੇ, ਲਖਨਊ ਲੈ ਆਂਦੀ। ਲਖਨਊ ਉਰਦੂ ਤਹਿਜ਼ੀਬ, ਤੌਰ ਤਰੀਕੇ ਤੇ ਉਰਦੂ ਅਦਬ ਦੀ ਵੀ ਰਾਜਧਾਨੀ ਕਿਹਾ ਜਾਣ ਲੱਗਾ। ਲਖਨਊ ਦੇ ਮੱਧ ਵਿੱਚੋਂ ਗੋਮਤੀ ਨਦੀ ਵਗਦੀ ਹੈ ਅਤੇ ਗਾਜ਼ੀ ਉ-ਦੀਨ ਹੈਦਰ ਨਹਿਰ ਵੀ ਸ਼ਹਿਰ ਵਿੱਚੋਂ ਦੀ ਲੰਘਦੀ ਹੈ। ਲਖਨਊ ਉੱਤਰ ਪ੍ਰਦੇਸ਼ ਦੀ ਰਾਜਧਾਨੀ ਹੋਣ ਕਰਕੇ, ਮੁੱਖ ਮੰਤਰੀ ਨਿਵਾਸ, ਵਿਧਾਨ ਸਭਾ, ਰਾਜਪਾਲ ਦਾ ਰਾਜ ਭਵਨ, ਹਾਈ ਕੋਰਟ ਏਥੇ ਸਥਿਤ ਹਨ। ਸਿੱਖਿਆ ਦਾ ਕੇਂਦਰ ਹੈ, ਯੂਨੀਵਰਸਿਟੀਆਂ ਹਨ, ਖੁੱਲ੍ਹੀਆਂ ਸੜਕਾਂ ਹਨ, ਪਾਰਕਾਂ ਹਨ। ਲਖਨਊ ਦੇ ਇਤਿਹਾਸ ਉਤੇ 1857 ਦਾ ਵੱਡਾ ਅਸਰ ਪਿਆ। 12 ਮਈ 1857 ਨੂੰ ਮੇਰਠ ਵਿਖੇ ਬਗਾਵਤ ਹੋਈ। ਬਾਗੀਆਂ ਨੇ ਲਖਨਊ ਉਤੇ ਕਬਜ਼ਾ ਕਰਨ ਦਾ ਯਤਨ ਕੀਤਾ। 1857 ਦੇ ਗਦਰ ਤੋਂ ਬਾਅਦ ਲਾਰਡ ਡਲਹੌਜ਼ੀ ਨੇ ਲਖਨਊ ਸ਼ਹਿਰ ਨੂੰ ਬਰਤਾਨਵੀ ਪ੍ਰਸਾਸ਼ਨ ਹੇਠ ਲੈ ਲਿਆ ਅਤੇ ਲਖਨਊ ਉੱਤਰ ਪ੍ਰਦੇਸ਼ ਦੀ ਰਾਜਧਾਨੀ ਘੋਸ਼ਿਤ ਕਰ ਦਿੱਤਾ ਗਿਆ।

                                     

1. ਬੜਾ ਇਮਾਮਬਾੜਾ

ਬੜਾ ਇਮਾਮਬਾੜਾ ਲਖਨਊ ਦੀ ਸਭ ਤੋਂ ਖੂਬਸੂਰਤ ਇਮਾਰਤ ਹੈ। ਮੀਨਾਕਾਰੀ ਦਾ ਨਮੂਨਾ ਹੈ। ਬੜਾ ਇਮਾਮਬਾੜਾ 1775-1797 ਵਿੱਚ ਉਸਾਰਿਆ ਗਿਆ। ਨਵਾਬ ਆਸਿਫ-ਅਲ-ਦੌਲਾ ਦੀ ਨਿਗਰਾਨੀ ਹੇਠ ਕਾਰੀਗਰਾਂ ਨੇ ਤਾਮੀਰ ਕੀਤਾ। ਇਸਦੇ ਅਹਾਤੇ ਵਿੱਚ ਦਾਖਲ ਹੁੰਦਿਆਂ ਵੱਡੀ ਡਿਓੜੀ ਆਉਂਦੀ ਹੈ। ਫੇਰ ਅੰਦਰ ਜਾਣ ਦਾ ਖੁੱਲ੍ਹਾ ਰਸਤਾ ਹੈ। ਰਸਤੇ ਦੇ ਨਾਲ ਨਾਲ ਫੁੱਲ ਪੌਦੇ ਲੱਗੇ ਹੋਏ ਹਨ। ਸੋਹਣੀਆਂ ਹਰੀਆਂ ਭਰੀਆਂ ਕਿਆਰੀਆਂ ਹਨ। ਅੱਗੇ ਜਾ ਕੇ ਸ਼ਾਨਦਾਰ ਦੋ ਮੰਜ਼ਿਲਾ ਵਿਸ਼ਾਲ ਇਮਾਰਤ ਹੈ। ਦੋ ਛੋਟੇ ਗੁੰਬਦਾਂ ਵਿਚਾਲੇ ਸੱਤ ਦਰਵਾਜ਼ੇ ਹਨ। ਉਪਰਲੀ ਮੰਜ਼ਿਲ ਵਿੱਚ 40 ਦੇ ਕਰੀਬ ਨਿੱਕੇ ਨਿੱਕੇ ਦਰਵਾਜ਼ੇ ਹਨ- ਦੋ ਗੁੰਬਦ ਹਨ। ਮੀਨਾਕਾਰੀ ਕੀਤੀ ਹੋਈ ਹੈ। ਇਮਾਰਤਸਾਜ਼ੀ ਦਾ ਸ਼ਾਨਦਾਰ ਨਮੂਨਾ ਹੈ। ਇਮਾਮਬਾੜਾ ਦੀ ਖੱਬੀ ਬਾਹੀ ਭੁਲਭਲਈਆਂ ਨਾਮ ਦਾ ਕਿਲਾ ਹੈ। ਗੁੰਝਲਦਾਰ ਰਸਤੇ ਹਨ- ਸੁਰੰਗਾਂ ਹਨ। ਭੁਲਭਲਈਆਂ ਭੂਤ ਬੰਗਲੇ ਵਰਗੀ ਕਿਲਾ ਨੁਮਾ ਇਮਾਰਤ ਹੈ- ਅੰਦਰ ਦਾਖਲ ਹੋਇਆ ਵਿਅਕਤੀ ਰਸਤਿਆਂ ਵਿੱਚ ਗਵਾਚ ਜਾਂਦਾ ਹੈ। ਭੁਲਭਲਈਆਂ ਵਿੱਚ ਫਸ ਜਾਂਦਾ ਹੈ। ਸ਼ਾਇਦ ਵਿਰੋਧੀ ਸ਼ਕਤੀਆਂ ਨੂੰ ਚੱਕਰਾਂ ਵਿੱਚ ਪਾਉਣ ਲਈ ਭੁਲਭਲਈਆਂ ਇਮਾਰਤ ਬਣਾਗਈ ਸੀ। ਬੜਾ ਇਮਾਮਾਬਾੜਾ ਦੇ ਵਿਸ਼ਾਲ ਵਿਹੜੇ ਵਿੱਚ ਸੱਜੇ ਪਾਸੇ ਇਕ ਵੱਡੀ ਮਸਜਿਦ ਹੈ। ਹੁਣ ਇਹ ਮਸਜਿਦ ਬਾਹਰੋਂ ਵਧੀਆ ਦਿੱਖ ਪੇਸ਼ ਨਹੀਂ ਕਰਦੀ ਹੈ। ਕਿਸੇ ਸਮੇਂ ਇਸ ਮਸਜਿਦ ਦੀ ਨਿਰਾਲੀ ਸ਼ਾਨ ਹੋਵੇਗੀ।

                                     

2. ਛੋਟਾ ਇਮਾਮਬਾੜਾ

ਛੋਟਾ ਇਮਾਮਬਾੜਾ ਇਕ ਖੂਬਸੂਰਤ ਕਲਾ ਭਰਪੂਰ ਇਮਾਰਤ 1839 ਵਿਚ ਨਵਾਬ ਮੁਹੰਮਦ ਅਲੀ ਦੁਆਰਾ ਤਿਆਰ ਕਰਵਾਗਈ ਸੀ। ਪ੍ਰਵੇਸ਼ ਦਰਵਾਜ਼ੇ ਦੇ ਅੱਗੇ ਇਕ ਝੀਲ ਨੁਮਾ ਤਲਾਬ ਹੈ। ਦੋਹੀਂ ਪਾਸੀ ਦੋ ਰਸਤੇ ਹਨ। ਰਸਤਿਆਂ ਦੇ ਨਾਲ ਸੁੰਦਰ ਪੌਦੇ, ਸੋਹਣੇ ਦਰਿਸ਼ ਪੇਸ਼ ਕਰਦੇ ਹਨ। ਸਾਹਮਣੇ ਤਿੰਨ ਬਾਹੀਆਂ ਵਾਲੀ ਬਹੁਤ ਸਾਰੇ ਝਾਲੀਦਾਰ ਦਰਵਾਜ਼ਿਆਂ ਵਾਲੀ ਇਮਾਰਤ ਹੈ। ਵਿਚਾਲੇ ਇਕ ਵੱਡਾ ਸਾਰਾ ਗੁੰਬਦ ਹੈ। ਬਹੁਤ ਸਾਰੇ ਨਿੱਕੇ ਨਿੱਕੇ ਗੁੰਬਦ ਹਨ। ਸਮੁੱਚੀ ਇਮਾਰਤ ਬਹੁਤ ਦਿਲਕਸ਼ ਨਜ਼ਾਰਾ ਪੇਸ਼ ਕਰਦੀ ਹੈ। ਦੋਵੇਂ ਇਮਾਮਬਾੜੇ ਲਖਨਊ ਦੀ ਸ਼ਾਨ ਨੂੰ ਚਾਰ ਚੰਦ ਲਾਉਂਦੇ ਹਨ।

                                               

ਲਖਨਊ ਪੈਕਟ

ਲਖਨਊ ਪੈਕਟ ਦਸੰਬਰ 1916 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਅਤੇ ਕੁੱਲ ਹਿੰਦ ਮੁਸਲਮਾਨ ਲੀਗ ਦੁਆਰਾ ਕੀਤਾ ਗਿਆ ਸਮਝੌਤਾ ਹੈ, ਜੋ 29 ਦਸੰਬਰ 1916 ਨੂੰ ਲਖਨਊ ਅਜਲਾਸ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੁਆਰਾ ਅਤੇ 31 ਦਸੰਬਰ 1916 ਨੂੰ ਕੁੱਲ ਹਿੰਦ ਮੁਸਲਮਾਨ ਲੀਗ ਦੁਆਰਾ ਪਾਰਿਤ ਕੀਤਾ ਗਿਆ।

                                               

ਸ਼ੰਭੂ ਮਹਾਰਾਜ

ਸ਼ੰਭੂ ਮਹਾਰਾਜ ਦਾ ਜਨਮ ਲਖਨਊ ਵਿੱਚ ਪੈਦਾ ਹੋਇਆ ਸੀ। ਉਸ ਦਾ ਅਸਲ ਦਾ ਨਾਮ ਸ਼ੰਭੂਨਾਥ ਮਿਸ਼ਰਾ ਸੀ। ਉਹ ਕਾਲਕਾ ਪ੍ਰਸਾਦ ਮਹਾਰਾਜ ਦਾ ਛੋਟਾ ਪੁੱਤਰ ਸੀ। ਉਸ ਨੇ ਆਪਣੇ ਪਿਤਾ, ਚਾਚਾ ਬਿੰਦਾਦੀਨ ਮਹਾਰਾਜ ਅਤੇ ਆਪਣੇ ਵੱਡੇ ਭਰਾ ਅੱਚਨ ਮਹਾਰਾਜ ਅਤੇ ਇੱਕ ਹੋਰ ਵੱਡੇ ਭਰਾ ਲੱਛੂ ਮਹਾਰਾਜ ਤੋਂ ਸਿਖਲਾਈ ਪ੍ਰਾਪਤ ਕੀਤੀ। ਉਸ ਨੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਉਸਤਾਦ ਰਹਿਮੁੱਦੀਨ ਖ਼ਾਨ ਤੋਂ ਸਿੱਖਿਆ।

ਮੁਜ਼ੱਫ਼ਰ ਅਲੀ
                                               

ਮੁਜ਼ੱਫ਼ਰ ਅਲੀ

ਰਾਜਾ ਮੁਜ਼ੱਫ਼ਰ ਅਲੀ ਇੱਕ ਭਾਰਤੀਫ਼ਿਲਮ ਨਿਰਮਾਤਾ ਇੱਕ ਫੈਸ਼ਨ ਡਿਜ਼ਾਇਨਰ, ਇੱਕ ਕਵੀ, ਇੱਕ ਕਲਾਕਾਰ, ਇੱਕ ਸੰਗੀਤ-ਪ੍ਰੇਮੀ, ਇੱਕ ਇਨਕਲਾਬੀ ਅਤੇ ਇੱਕ ਸਮਾਜਿਕ ਵਰਕਰ ਹੈ। ਉਹ ਕੋਤਵਾੜਾ ਦੇ ਇੱਕ ਸ਼ਾਹੀ ਮੁਸਲਿਮ ਰਾਜਪੂਤ ਪਰਿਵਾਰ ਨਾਲ ਸਬੰਧਿਤ ਹੈ। ਉਸਨੂੰ ਫ਼ਾਰਸੀ ਦਾ ਮਸ਼ਹੂਰ 16ਵੀਂ ਸਦੀ ਦਾ ਕਲਾਕਾਰ ਨਾ ਸਮਝ ਲੈਣਾ।

                                               

ਆਈ ਵਿਲ ਗੋ ਆਉਟ

ਆਈ ਵਿਲ ਗੋ ਆਉਟ ਇੱਕ ਰਾਸ਼ਟਰ-ਵਿਆਪੀ ਮੁਹਿੰਮ ਸੀ, ਜੋ ਭਾਰਤ ਵਿੱਚ 21 ਜਨਵਰੀ ਨੂੰ ਔਰਤਾਂ ਦੇ ਮੂਲ ਅਤੇ ਬਰਾਬਰ ਦੇ ਹੱਕਾਂ ਲਈ ਚਲਾਈ ਗਈ। ਲੱਗਭਗ 30 ਸ਼ਹਿਰਾਂ ਅਤੇ ਕਸਬਿਆਂ ਵਿੱਚ ਲੋਕਾਂ ਦੁਆਰਾ ਮਾਰਚ ਕੀਤਾ ਗਿਆ। ਇਸ ਮੁਹਿੰਮ ਵਿੱਚ ਬਹੁਤ ਸਾਰੇ ਲੋਕਾਂ ਅਤੇ ਸੰਸਥਾਵਾਂ ਨੇ ਸਮੂਹ ਦੇ ਰੂਪ ਵਿੱਚ ਭਾਗ ਲਿਆ।

                                               

ਸ਼ੀਰਾਜਵਤੀ ਨਹਿਰੂ

ਸ਼ੀਰਾਜਵਤੀ ਨਹਿਰੂ ਨੇ ਉਪ-ਚੋਣ ਜਿੱਤਣ ਤੋਂ ਬਾਅਦ 1953 ਤੋਂ 1957 ਤੱਕ ਕਾਂਗਰਸ ਲਈ ਲਖਨਊ ਦੀ ਪ੍ਰਤੀਨਿਧਤਾ ਕੀਤੀ ਸੀ। ਉਹ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਰਿਸ਼ਤੇਦਾਰ ਸੀ। ਉਹ ਸੁਤੰਤਰਤਾ ਸੈਨਾਨੀ ਸੀ।

                                               

ਵਜ਼ੀਰਨ

ਵਜ਼ੀਰਨ, ਜਿਸਨੂੰ ਨਵਾਬ ਨਿਗਰ ਮਹਿਲ ਸਾਹਿਬਾ ਵੀ ਕਿਹਾ ਜਾਂਦਾ ਹੈ, ਇੱਕ ਭਾਰਤੀ ਦਰਬਾਰੀ ਸੀ। ਉਸਨੂੰ ਲਖਨਊ ਦੇ ਆਖਰੀ ਨਵਾਬ ਵਾਜਿਦ ਅਲੀ ਸ਼ਾਹ ਦੁਆਰਾ ਰੱਖਿਆ ਗਿਆ ਸੀ। ਕਿਹਾ ਜਾਂਦਾ ਹੈ ਕਿ ਜਦੋਂ ਉਹ ਰਾਜਾ ਬਣਿਆ ਤਾਂ ਉਸਨੇ ਅਲੀ ਨਕੀ ਖਾਨ, ਆਪਣਾ ਵਜ਼ੀਰ ਬਣਾਇਆ। ਉਹ ਦਰਬਾਰੀ ਬੀਬੀ ਜਾਨ ਦੀ ਧੀ ਸੀ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →