Back

ⓘ ਦੂਸਰਾ ਚੀਨ-ਜਾਪਾਨ ਯੁੱਧ ਜਾਪਾਨ ਦੀ ਸਾਮਰਾਜਵਾਦੀ ਲਾਲਸਾ ਕਾਰਨ ਸੰਨ 1937 ਵਿੱਚ ਇਹ ਯੁੱਧ ਸ਼ੁਰੂ ਹੋਇਆ। ਪਹਿਲੀ ਸੰਸਾਰ ਜੰਗ ਮਗਰੋਂ ਜਾਪਾਨ ਸੰਪੂਰਨ ਸੰਸਾਰ ਦੀ ਇੱਕ ਮਹਾਂ-ਸ਼ਕਤੀ ਬਣ ਗਿਆ ਸੀ। ਉਸ ਨ ..                                               

ਜਪਾਨ ਦਾ ਸਮਰਪਣ

ਹੀਰੋਹਿਤੋ ਨੇ 15 ਅਗਸਤ ਨੂੰ ਇੰਪੀਰੀਅਲ ਜਾਪਾਨ ਦੇ ਸਮਰਪਣ ਦੀ ਘੋਸ਼ਣਾ ਕੀਤੀ ਅਤੇ ਰਸਮੀ ਤੌਰ ਤੇ 2 ਸਤੰਬਰ, 1945 ਨੂੰ ਦਸਤਖਤ ਕੀਤੇ ਗਏ, ਜਿਸਨੇ ਦੂਜੇ ਵਿਸ਼ਵ ਯੁੱਧ ਦੀਆਂ ਦੁਸ਼ਮਣੀਆਂ ਦਾ ਅੰਤ ਕੀਤਾ। ਜੁਲਾਈ 1945 ਦੇ ਅੰਤ ਤਕ, ਇੰਪੀਰੀਅਲ ਜਾਪਾਨੀ ਨੇਵੀ ਵੱਡੇ ਓਪਰੇਸ਼ਨ ਕਰਵਾਉਣ ਵਿਚ ਅਸਮਰਥ ਸੀ ਅਤੇ ਜਪਾਨ ਤੇ ਇਕ ਨੇੜਲਾ ਸਹਿਯੋਗੀ ਹਮਲੇ ਦਾ ਸ਼ਿਕਾਰ ਸੀ। ਬ੍ਰਿਟਿਸ਼ ਸਾਮਰਾਜ ਅਤੇ ਚੀਨ ਦੇ ਨਾਲ ਮਿਲ ਕੇ, ਸੰਯੁਕਤ ਰਾਜ ਨੇ 26 ਜੁਲਾਈ, 1945 ਨੂੰ ਪੋਟਸਡਮ ਐਲਾਨਨਾਮੇ ਵਿਚ ਜਪਾਨੀ ਹਥਿਆਰਬੰਦ ਸੈਨਾਵਾਂ ਦੇ ਬਿਨਾਂ ਸ਼ਰਤ ਸਮਰਪਣ ਦੀ ਮੰਗ ਕੀਤੀ - ਜਾਂ ਦੂਸਰਾ ਵਿਕਲਪ "ਤੁਰੰਤ ਅਤੇ ਸੰਪੂਰਨ ਤਬਾਹੀ" ਹੋਣਾ ਦਿੱਤਾ। ਕੌੜੇ ਅੰਤ ਤੇ ਲੜਨ ਲਈ ਆਪਣੇ ਇਰਾਦੇ ਨੂੰ ਜਨਤਕ ਤੌਰ ਤੇ ਦੱਸਦੇ ਹੋਏ, ਜਾਪਾਨ ਦੇ ਨੇਤਾ ਜਨਤਕ ਤੌਰ ਤੇ ਨਿਰਪੱਖ ਸੋਵੀਅਤ ਯੂਨੀਅਨ ਨੂੰ, ...

ਦੂਸਰਾ ਚੀਨ-ਜਾਪਾਨ ਯੁੱਧ
                                     

ⓘ ਦੂਸਰਾ ਚੀਨ-ਜਾਪਾਨ ਯੁੱਧ

ਦੂਸਰਾ ਚੀਨ-ਜਾਪਾਨ ਯੁੱਧ ਜਾਪਾਨ ਦੀ ਸਾਮਰਾਜਵਾਦੀ ਲਾਲਸਾ ਕਾਰਨ ਸੰਨ 1937 ਵਿੱਚ ਇਹ ਯੁੱਧ ਸ਼ੁਰੂ ਹੋਇਆ। ਪਹਿਲੀ ਸੰਸਾਰ ਜੰਗ ਮਗਰੋਂ ਜਾਪਾਨ ਸੰਪੂਰਨ ਸੰਸਾਰ ਦੀ ਇੱਕ ਮਹਾਂ-ਸ਼ਕਤੀ ਬਣ ਗਿਆ ਸੀ। ਉਸ ਨੇ ਆਪਣੀ ਸਾਮਰਾਜਵਾਦੀ ਨੀਤੀ ਨੂੰ ਖੁਲ੍ਹੇ ਰੂਪ ਵਿੱਚ ਅਪਨਾਉਣਾ ਸ਼ੁਰੂ ਕਰ ਦਿਤਾ। ਉਸ ਨੇ ਕੋਰੀਆ ਅਤੇ ਫਾਰਮੋਸਾ ਤੇ ਆਪਣਾ ਅਧਿਕਾਕਰ ਲਿਆ। ਸੰਨ 1931 ਵਿੱਚ ਸੰਯੁਕਤ ਰਾਸ਼ਟਰ ਦੀ ਪ੍ਰਵਾਹ ਕਰੇ ਬਿਨਾ ਹੀ ਮਨਚੁਰੀਆ ਤੇ ਹਮਲਾ ਕਰ ਦਿਤਾ ਅਤੇ ਆਪਣੀ ਰਾਜ ਸਥਾਪਿਤ ਕਰ ਲਿਆ। ਇਸ ਮਗਰੋਂ ਉਸ ਨੇ ਚੀਨ ਅਤੇ ਮੰਗੋਲੀਆ ਤੇ ਅਧਿਕਾਰ ਕਰਨ ਦੀ ਯੋਜਨਾ ਬਣਾਈ।

                                     

1. ਜਾਪਾਨ ਦੀ ਨੀਤੀ

ਜਾਪਾਨ ਉਦਯੋਗਿਕ ਖੇਤਰ ਵਿੱਚ ਸ਼ਾਨਦਾਰ ਉੱਨਤੀ ਕਰ ਚੁੱਕਾ ਸੀ, ਜਿਸ ਦੇ ਨਤੀਜੇ ਵਜੋਂ ਪੂੰਜੀਵਾਦ ਨੇ ਵਿਕਾਸ ਦੀ ਅੰਤਿਮ ਸੀਮਾ ਨੂੰ ਪਾਰ ਕਰਕੇ ਸਾਮਰਾਜ ਵਲ ਵਧਣਾ ਆਰੰਭ ਕਰ ਦਿੱਤਾ। ਜਾਪਾਨੀ ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ ਕਿ ਸੰਸਾਰ ਉੱਤੇ ਪ੍ਰਾਪਤ ਕਰਨ ਲਈ ਚੀਨ ਉੱਤੇ ਜਿੱਤ ਪ੍ਰਾਪਤ ਕਰਨੀ ਹੋਵੇਗੀ। ਜਾਪਾਨ ਨੇ ਚੀਨ ਦੀ ਅੰਦਰੂਨੀ ਸ਼ਕਤੀ ਨੂੰ ਨਸ਼ਟ ਕਰਨ ਲਈ ਘਰੇਲੂ-ਯੁੱਧ ਦੀ ਅੱਗ ਫੈਲਾਉਣ ਦਾ ਯਤਨ ਕੀਤਾ ਪਰ ਅਸਫਲ ਰਿਹਾ। ਸੰਨ 1931 ਵਿੱਚ ਚੀਨੀ ਸੈਨਿਕਾਂ ਅਤੇ ਜਾਪਾਨੀ ਰੇਲ ਗਾਰਵਾਂ ਵਿੱਚ ਝਗੜਾ ਹੋਣ ਤੇ ਜਾਪਾਨ ਨੂੰ ਬਹਾਨਾ ਮਿਲ ਗਿਆ ਜਿਸ ਦੇ ਫਲਸਰੂਪ ਜਾਪਾਨ ਨੇ ਚੀਨ ਉੱਤੇ ਹਮਲਾ ਕਰਕੇ ਮੁਕਦਨ ਅਤੇ ਚਾਨ-ਚੁਨ ਤੇ ਕਬਜ਼ਾ ਕਰ ਲਿਆ।

                                     

2. ਚੀਨ ਵਿੱਚ ਪ੍ਰਤੀਕ੍ਰਿਆ

ਮੁਕਦਨ ਦੀ ਘਟਨਾ ਨੇ ਚੀਨੀ ਜਨਤਾ ਵਿੱਚ ਜਾਪਾਨ ਵਿਰੋਧੀ ਭਾਵਨਾਵਾਂ ਨੂੰ ਜ਼ੋਰਦਾਰ ਬਣਾ ਦਿੱਤਾ। ਵਿਦਿਆਰਥੀਆਂ ਨੇ ਹੜਤਾਲਾਂ ਅਤੇ ਵਿਖਾਵੇ ਕੀਤੇ ਅਤੇ ਜਾਪਾਨੀ ਮਾਲ ਦਾ ਬਾਈਕਾਟ ਕੀਤਾ ਪਰ ਚਿਆਂਗ ਕਾਈ ਛੇਕ ਦੀ ਨਾਨਕਿੰਗ ਸਰਕਾਰ ਨੇ ਕੋਈ ਕਦਮ ਨਾ ਉਠਾਇਆ।

                                     

3. ਜੇਹੋਲ ਤੇ ਜਿੱਤ

ਸੰਨ 1933 ਦੇ ਸ਼ੁਰੂ ਵਿੱਚ ਜਾਪਾਨ ਦੀ ਕਵਾਂਗ-ਤੁੰਗ ਸੈਨਾ ਨੇ ਸ਼ਾਨ ਹੈਕਵਾਨ ਉੱਤੇ ਹਮਲਾ ਕੀਤਾ ਅਤੇ ਮਨਚੂਰੀਆ ਦੇ ਸੂਬੇਦਾਰ ਲਿਆਂਗ ਦੀਆਂ ਸੈਨਾਵਾਂ ਨੂੰ ਹਰ ਕਿ 3 ਮਾਰਚ 1933 ਨੂੰ ਜੇਹੋਲ ਦੀ ਰਾਜਧਾਨੀ ਚਿੰਗਤੇਹ ਤੇ ਕਬਜ਼ਾ ਕਰ ਲਿਆ।

                                     

4. ਮੰਗੋਲੀਆ ਅਤੇ ਜਾਪਾਨ

ਸੰਨ 1935 ਵਿੱਚ ਜਾਪਾਨ ਨੇ ਚਹਾਰ ਪ੍ਰਾਂਤ ਮੰਚੂਕੁਓ ਰਾਜ ਦੇ ਇੱਕ ਭਾਗ ਨੂੰ ਮਾਂਚੂਕੋ ਵਿੱਚ ਸ਼ਾਮਿਲ ਕਰ ਲਿਆ ਅਤੇ ਇਸ ਵਿੱਚ ਕਿਓਮਿੰਨਟਾਂਗ ਦੀਆਂ ਸਾਰੀਆ ਸਾਖ਼ਾਵਾਂ ਨੂੰ ਸਮਾਪਤ ਕਰ ਦਿੱਤਾ ਅਤੇ ਚੀਨੀ ਸੈਨਾਵਾਂ ਨੂੰ ਚੈਂਗਸੀ ਪ੍ਰਦੇਸ਼ ਵਿੱਚੋਂ ਬਾਹਰ ਕੱਢ ਦਿੱਤਾ। ਇਸ ਤੇ ਰੂਸ ਦੇ ਤਾਨਾਸ਼ਾਹ ਸਟਾਲਿਨ ਨੇ ਮਾਰਚ 1936 ਵਿੱਚ ਕਿਹਾ ਕਿ ਰੂਸ ਮਾਂਚੂਕੋ ਦੁਆਰਾ ਬਾਹਰੀ ਮੰਗੋਲੀਆ ਤੇ ਹਮਲੇ ਨੂੰ ਜਾਪਾਨ ਦੀ ਲੜਾਈ ਦਾ ਸੰਕੇਤ ਸਮਝਦਾ ਹੈ। ਇਸ ਘੋਸ਼ਣਾ ਨਾਲ ਜਾਪਾਨ ਸਹਿਮ ਗਿਆ ਅਤੇ ਜਰਮਨੀ ਨਾਲ ਸੰਨ 1936 ਵਿੱਚ ਸੰਧੀ ਕੀਤੀ ਜਿਸ ਵਿੱਚ ਇਟਲੀ ਵੀ ਸ਼ਾਮਿਲ ਹੋ ਗਿਆ।

                                     

5. ਲਿਅੋਕੋਚਿਆਓ ਘਟਨਾ

ਜੁਲਾਈ 1937 ਨੂੰ ਪੀਕਿੰਗ ਦੇ ਨੇੜੇ ਮਾਰਕੋਪੋਲੋ ਪੁਲ ਤੇ ਜਾਪਾਨੀ ਸੈਨਾ ਯੁੱਧ ਅਭਿਆਸ ਕਰ ਰਹੀ ਸੀ ਤੇ ਚੀਨੀ ਸੈਨਿਕਾਂ ਨਾਲ ਝੜਪ ਹੋ ਗਈ ਜਿਸ ਵਿੱਚ ਜਾਪਾਨੀ ਸੈਨਿਕ ਲਾਪਤਾ ਹੋ ਗਿਆ ਤੇ ਜਾਪਾਨੀ ਅਧਿਕਾਰੀ ਨੇ ਤਲਾਸ਼ੀ ਲੈਣ ਦੀ ਮੰਗ ਕੀਤੀ ਜਿਸ ਦਾ ਚੀਨੀ ਅਧਿਕਾਰੀਆਂ ਨੇ ਵਿਰੋਧ ਕੀਤਾ। ਅਜੇ ਕਮਿਸ਼ਨ ਦ ਮੈਂਬਰ ਸ਼ਹਿਰ ਵਿੱਚ ਵੜ ਕੇ ਜਾਂਚ ਕਰ ਹੀ ਰਹੇ ਸਨ ਕਿ ਜਾਪਾਨੀ ਸੈਨਿਕਾਂ ਨੇ ਚੀਨੀ ਪਹਿਰੇ ਦਾਰਾਂ ਤੇ ਹਮਲਾ ਕਰ ਦਿਤਾ ਤੇ ਸ਼ਾਂਤੀ ਵਰਤਾ ਭੰਗ ਕਰ ਦਿਤੀ। ਬਸ ਜਾਪਾਨ ਨੂੰ ਯੁੱਧ ਦੀ ਘੋਸ਼ਣਾ ਕਰਨ ਦਾ ਮੌਕਾ ਮਿਲ ਗਿਆ। ਇਹ ਯੁੱਧ 8 ਸਾਲ ਚਲਦਾ ਰਿਹਾ। ਇਸ ਦੋਰਾਨ ਦੂਜੀ ਸੰਸਾਰ ਜੰਗ ਸ਼ੁਰੂ ਹੋ ਗਿਆ ਅਤੇ ਦਸੰਬਰ 1941 ਦੇ ਮਗਰੋਂ ਜਾਪਾਨ-ਚੀਨ ਦਾ ਇਹ ਯੁੱਧ ਵੀ ਸੰਸਾਰ ਯੁੱਧ ਦਾ ਅੰਗ ਬਣ ਗਿਆ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →