Back

ⓘ ਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾ. ਹਰ ਕੌਮੀਅਤ ਇੱਕ ਸਭਿਆਚਾਰਕ ਇਕਾਈ ਹੈ।ਇਹ ਇਕਾਈ ਕਬੀਲੇ ਜਿੰਨੀ ਲਘੂ ਤੇ ਰਾਸ਼ਟਰ ਜਿੱਡੀ ਵਿਸ਼ਾਲ ਹੋ ਸਕਦੀ ਹੈ।ਕਿਸੇ ਸਭਿਆਚਾਰ ਦੀ ਭਾਸ਼ਾਈ ਭੂਗੋ ..                                     

ⓘ ਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾ

ਹਰ ਕੌਮੀਅਤ ਇੱਕ ਸਭਿਆਚਾਰਕ ਇਕਾਈ ਹੈ।ਇਹ ਇਕਾਈ ਕਬੀਲੇ ਜਿੰਨੀ ਲਘੂ ਤੇ ਰਾਸ਼ਟਰ ਜਿੱਡੀ ਵਿਸ਼ਾਲ ਹੋ ਸਕਦੀ ਹੈ।ਕਿਸੇ ਸਭਿਆਚਾਰ ਦੀ ਭਾਸ਼ਾਈ ਭੂਗੋਲਿਕ ਤੇ ਜਾਤੀਗਤ ਲੋਕਧਾਰਕ ਪੱਖ ਤੋਂ ਵੱਖਰੀ ਪਛਾਣ ਲਾਜਮੀ ਹੈ।ਕਿਸੇ ਖਿੱਤੇ ਚ ਵਸਦੇ ਲੋਕਾਂ ਦਾ ਇੱਕ ਲੰਮੀ ਇਤਿਹਾਸਕ ਪ੍ਰਕਿਰਿਆ ਚੋਂ ਸਭਿਆਚਾਰ ਹੋਂਦ ਚ ਆਉਂਦਾ ਹੈ।ਸਭਿਆਚਾਰ ਵਿਅਕਤੀ ਨੂੰ ਵਿਸ਼ੇਸ਼ ਪ੍ਰਕਾਰ ਦਾ ਭਾਵੁਕ ਤੇ ਮਾਨਸਿਕ ਮਹੌਲ ਪ੍ਰਦਾਨ ਕਰਦਾ ਹੈ।ਸਭਿਆਚਾਰ ਇਕਾਈ ਚੋਂ ਹੀ ਲੋਕ ਸਾਹਿਤ, ਲੋਕ ਸੰਗੀਤ, ਲੋਕ ਨਾਚ ਉਪਜਦੇ ਹਨ।ਇਹਨਾਂ ਦੇ ਡੂੰਘੇ ਅਧਿਐਨ ਰਾਹੀਂ ਕੌਮੀਅਤ ਦੀ ਇਤਿਹਾਸਕ ਪੈੜ ਤੇ ਅਵਚੇਤਨ ਪਛਾਣਿਆ ਜਾ ਸਕਦਾ ਹੈ। ਪੰਜਾਬੀ ਕੌਮੀਅਤ ਦੀ ਧੜਕਦੀ ਜਿੰਦ ਜਾਨ ਤੇ ਮਘਦੇ ਭਾਵਾਂ ਦੀ ਪੇਸ਼ਕਾਰੀ ਭੰਗੜਾ ਕਰਦਾ ਹੈ।ਇਸ ਲੋਕ ਨਾਚ ਦੀ ਮਨੋਰੰਜਨ ਦੇ ਨਾਚ ਰੂਪ ਵਜੋਂ ਵਿਆਖਿਆ ਕੀਤੀ ਜਾਂਦੀ ਹੈ ਸਿਧਾਂਤਕ ਅਧਿਐਨ ਘੱਟ ਹੁੰਦਾ ਹੈ।ਇਸ ਦੇ ਸਿਧਾਂਤਕ ਅਧਿਐਨ ਦੇ ਲਈ ਲੋਕ ਕਲਾਵਾਂ ਦੇ ਪਿਛੋਕੜ ਨੂੰ ਜਾਣਨਾ ਜਰੂਰੀ ਹੈ। ਇਸ ਪੁਸਤਕ ਵਿੱਚ ਲੋਕ ਨਾਚਾਂ ਦੀ ਪੇਸ਼ਕਾਰੀ ਦੀ ਟੈਕਸਟ ਨਿਸਚਿਤ ਕਰਨ ਤੇ ਪ੍ਰਾਪਤ ਟੈਕਸਟ ਨੂੰ ਲੋਕਧਾਰਕ ਪਰੰਪਰਾ ਤਹਿਤ ਪੰਜਾਬੀ ਲੋਕ ਨਾਚਾਂ ਦੀ ਸਭਿਆਚਾਰਕ ਸੁਹਜ ਸਿਰਜਣਾ ਦੇ ਤੌਰ ਤੇ ਵਿਚਾਰਿਆਂ ਹੈ।

                                     

1. ਲੋਕ ਕਲਾਵਾਂ ਦਾ ਜਨਮ ਤੇ ਵਿਕਾਸ

ਲੋਕਧਾਰਾ ਵਿਗਿਆਨੀਆਂ ਨੇ ਲੋਕ ਕਲਾਵਾਂ ਦੇ ਅਧਾਰ ਤੇ ਤਿੰਨ ਯੁੱਗ ਚੇਤਨਾ ਦੇ ਤਿੰਨ ਪੜਾਅ ਦੱਸੇ ਹਨ।ਜਾਦੂ ਯੁੱਗ, ਧਰਮ ਯੁੱਗ ਤੇ ਵਿਗਿਆਨ ਯੁੱਗ।ਜਾਦੂ ਯੁੱਗ ਦਾ ਆਰੰਭ ਉਸ ਸਮੇਂ ਮੰਨਿਆ ਜਾਂਦਾ ਹੈ ਜਦੋਂ ਮਨੁੱਖ ਪ੍ਰਕਿਰਤੀ ਨਾਲੋਂ ਵੱਖਰੀ ਹੋਂਦ ਸਥਾਪਿਤ ਕਰ ਲੈਂਦਾ ਹੈ। ਧਰਮ ਯੁੱਗ ਦਾ ਆਰੰਭ ਉਸ ਸਮੇਂ ਹੋਇਆਂ ਜਦੋਂ ਮਨੁੱਖ ਪ੍ਰਕਿਰਤੀ ਤੋਂ ਵਿਚਲੀ ਕਿਸੇ ਵੀ ਬਾਹਰ ਇੱਕ ਐਸੀ ਸੱਤਾ ਦੀ ਸੰਕਲਪਨਾ ਕਰ ਲੈਂਦਾ ਹੈ ਜੋ ਪ੍ਰਕਿਰਤੀ ਤੇ ਸਮਾਜ ਦਾ ਸੰਚਾਲਕ ਹੈ। ਵਿਗਿਆਨ ਯੁੱਗ ਮਾਨਵੀ ਜਗਤ ਚ ਪਰਲੀ ਸੱਤਾ ਨੂੰ ਰੱਦ ਕੇ ਪ੍ਰਕਿਰਤੀ, ਸਮਾਜ ਤੇ ਪਦਾਰਥ ਦੇ ਆਪਣੇ ਅੰਦਰਲੇ ਨੇਮਾਂ ਨੂੰ ਸਵੀਕਾਕਰ ਲੈਂਦਾ ਹੈ।ਜਾਦੂ ਚਿੰਤਨ ਤੇ ਧਰਮ ਚਿੰਤਨ ਦੀਆਂ ਪ੍ਰਕਿਰਿਆਵਾਂ ਵਿਚੋਂ ਆਦਿਮ ਕਲਾਵਾਂ ਦਾ ਜਨਮ ਹੋਇਆ।ਆਦਿਮ ਕਲਾਵਾਂ ਦਾ ਰੂਪਾਤਰਣ ਹੀ ਲੋਕ ਕਲਾਵਾਂ ਹਨ।ਲੋਕ ਕਲਾਵਾਂ ਵਿਚੋਂ ਲੋਕ ਨਾਚ ਦਾ ਇਤਿਹਾਸਕ ਪਿਛੋਕੜ ਆਦਿਮ ਨਾਚ ਹੈ।ਜਾਦੂ ਚਿੰਤਨ ਚ ਦੇਵਤਿਆਂ ਨੂੰ ਖੁਸ਼ ਕਰਨ ਲਈ ਤਾਂਡਵ ਨਾਚ ਨੱਚਿਆ ਜਾਂਦਾ ਸੀ।ਆਦਿਮ ਨਾਚ ਹੀ ਲੋਕ ਨਾਚ ਦਾ ਰੂਪਾਤਰਣ ਹੈ।ਲੋਕ ਨਾਚ ਜਾਦੂ ਯੁੱਗ ਵਿੱਚ ਲੋਕਧਾਰਾ ਦੇ ਰੂਪ ਵਿੱਚ ਕਬੀਲੇ ਦੀਆਂ ਆਰਥਿਕ, ਸਮਾਜਿਕ ਤੇ ਮਾਨਸਿਕ ਲੋੜਾਂ ਵਜੋਂ ਪੈਂਦਾ ਹੋਇਆ।ਲੋਕ ਨਾਚ ਦੀ ਪਰੰਪਰਾ ਪ੍ਰਾਚੀਨ ਹੈ।ਲੋਕ ਨਾਚ ਦੇ ਆਰੰਭ ਦੇ ਪਰਿਮਾਣ ਤਿੰਨ ਹਜ਼ਾਰ ਈਸਵੀਂ ਪੂ.ਤੋਂ ਮਿਲਦੇ ਹਨ।

                                     

2. ਪੰਜਾਬ ਦੀਆਂ ਲੋਕ ਕਲਾਵਾਂ:ਭੂਮਿਕਾ ਤੇ ਸਾਰਥਕਤਾ

ਲੋਕ ਕਲਾਵਾਂ ਸਭਿਆਚਾਰ ਦੀ ਚਿਹਨਕੀ ਕਿਰਿਆ ਹੈ। ਜਿਹਨਾਂ ਚਿਹਨਾਂ ਰਾਹੀਂ ਸੰਬੰਧਿਤ ਲੋਕ ਸਮੂਹ ਆਪਣੇ ਸਮੂਹਿਕ ਮਨ ਦੀ ਭਾਸ਼ਾ ਨੂੰ ਸੰਚਾਰਦਾ ਹੈ।ਲੋਕ ਕਲਾਵਾਂ ਸਭਿਆਚਾਰਕ ਖਿੱਤੇ ਦੀ ਖੁਦਮੁਖਤਾਰ ਹੋਂਦ ਰੱਖਦੀਆਂ ਤੇ ਜੀਵੰਤ ਰਹਿੰਦੀਆਂ ਹਨ।

                                     

3. ਢੋਲ:ਲੋਕ ਨਾਚ ਦੇ ਅੰਗ ਸੰਗ

ਢੋਲ ਆਪਣੀ ਇਤਿਹਾਸਕ ਯਾਤਰਾ ਚ ਕਬੀਲੇ ਦੇ ਲੋਕਾਂ, ਲੋਕ ਕਲਾਵਾਂ ਤੇ ਲੋਕ ਖੇਡਾਂ ਦੇ ਅੰਗ ਸੰਗ ਰਿਹਾ ਹੈ। ਢੋਲ ਖੁਸ਼ੀ ਦੇ ਮੌਕੇ ਸਮੇਂ ਵਿਅਕਤੀ ਨੂੰ ਸਮੂਹ ਦਾ ਹਿੱਸਾ ਬਣਾਉਂਦਾ ਹੈ ਤੇ ਵਿਅਕਤੀਗਤ ਭਾਵਨਾਵਾਂ ਸਾਂਝੀਆਂ ਕਰਨ ਲਈ ਉਤਸ਼ਾਹਿਤ ਕਰਦਾ ਹੈ।ਢੋਲ ਆਦਿ ਕਬੀਲਿਆਂ ਦਾ ਸਾਜ ਹੈ।ਸੱਟ ਮਾਰ ਕੇ ਜਾਂ ਫੂਕ ਮਾਰ ਕੇ ਪੈਂਦਾ ਕੀਤੀ ਆਵਾਜ਼ ਤੋਂ ਢੋਲ ਹੋਂਦ ਚ ਆਇਆ।ਪੰਜਾਬੀਆਂ ਦੇ ਕਿਸੇ ਵੀ ਭਾਈਚਾਰਕ ਇਕੱਠ ਤੇ ਸਮੂਹਿਕ ਕਾਰਗੁਜ਼ਾਰੀ ਨਾਲ ਸੰਬੰਧਿਤ ਕਾਰਜ ਪੂਜਾ, ਖੁਸ਼ੀ, ਮੇਲੇ,ਤਿਉਹਾਰ ਆਦਿ ਅਧੂਰੇ ਸਮਝੇ ਜਾਂਦੇ ਹਨ।

                                     

4. ਪੰਜਾਬੀ ਲੋਕ ਨਾਚ ਰੂਪਾਤਰਣ ਦੀ ਪ੍ਰਕਿਰਿਆ

ਲੋਕ ਕਲਾਵਾਂ ਦਾ ਵਾਹ ਜਦੋਂ ਸਟੇਜ ਤੇ ਦਰਸ਼ਕ ਨਾਲ ਪੈਂਦਾ ਹੈ ਤਾਂ ਲੋਕ ਕਲਾਵਾਂ ਲੋਕ ਜੀਵਨ ਤੇ ਲੋਕਧਾਰਾ ਤੋਂ ਨਿਖੜ ਜਾਂਦੀਆਂ ਹਨ।ਲੋਕ ਨਾਚ ਵਿੱਚ ਭੰਗੜੇ ਦਾ ਰੂਪ ਬਦਲ ਗਿਆ ਹੈ।ਇਸ ਤੋਂ ਬਿਨਾਂ ਝੁੰਮਰ,ਸੰਮੀ ਲੋਕ ਨਾਚ ਅਲੋਪ ਹੋ ਗਏ ਹਨ।ਹਰ ਲੋਕ ਨਾਚ ਦੀ ਲੋਕ ਪਰੰਪਰਾ ਹੁੰਦੀ ਹੈ ਪਰ ਸਟੇਜੀ ਭੰਗੜਾ ਅਜਿਹਾ ਹੈ ਜਿਸਦੀ ਕੋਈ ਲੋਕ ਪਰੰਪਰਾ ਨਹੀਂ ਹੈ।ਇਹ ਭੰਗੜਾ ਪੱਛਮੀ ਪੰਜਾਬ ਦੇ ਭੰਗੜੇ ਦਾ ਬਦਲਿਆ ਰੂਪ ਹੈ।

                                     

5. ਭੰਗੜਾ:ਆਦਿਮ ਨਾਚ ਤੋਂ ਕਿਸਾਨੀ ਨਾਚ ਤੱਕ

ਪਹਿਲਾਂ ਭੰਗੜੇ ਲੋਕ ਨਾਚ ਨੂੰ ਵਿਸਾਖੀ ਨਾਲ ਸੰਬੰਧਿਤ ਲੋਕ ਨਾਚ ਮੰਨਿਆ ਜਾਂਦਾ ਸੀ। ਭੰਗੜਾ ਪੱਛਮੀ ਪੰਜਾਬ ਦੇ ਸਿਆਲਕੋਟ, ਗੁਜਰਾਂਵਾਲਾ ਤੇ ਸੇਖੂਪੁਰਾ ਜਿਲ੍ਹਿਆਂ ਦੀ ਦੇਣ ਹੈ।ਪਹਿਲਾਂ ਪਹਿਲ ਵਿਅਕਤੀ ਆਪਣੀ ਖੁਸ਼ੀ ਇਜਹਾਰ ਕਰਨ ਸਮੇਂ ਨੱਚਦਾ ਸੀ।ਭੰਗੜੇ ਵਿੱਚ ਆਦਿਮ ਨਾਚਾਂ ਦੇ ਅੰਸ਼ ਵੀ ਮਿਲਦੇ ਹਨ।ਹੋਲੀ ਹੋਲੀ ਇਹ ਨਾਚ ਕਿਸਾਨੀ ਨਾਲ ਸੰਬੰਧਿਤ ਮੰਨਿਆ ਜਾਣ ਲੱਗ ਪਿਆ।

                                     

6. ਭੰਗੜਾ:ਪਰੰਪਰਾ ਬਨਾਮ ਆਧੁਨਿਕਤਾ

ਆਧੁਨਿਕ ਯੁੱਗ ਵਿੱਚ ਲੁੱਡੀ ਨਾਚ ਦੀਆਂ ਪਰੰਪਰਾ ਵਾਲਾ ਭੰਗੜਾ ਅਲੋਪ ਹੋ ਗਿਆ ਹੈ।ਭੰਗੜੇ ਵਿੱਚ ਵੱਖ ਵੱਖ ਲੋਕ ਨਾਚਾਂ ਦੀ ਸਮੱਗਰੀ ਨੂੰ ਅਪਣਾ ਲਿਆ ਹੈ ਤੇ ਸਟੇਜੀ ਰੂਪ ਹੋਂਦ ਵਿੱਚ ਆਇਆ ਹੈ ਜਿਸ ਕਰਕੇ ਵਿਸ਼ੇਸ਼ ਪਹਿਰਾਵਾ ਵੀ ਨਿਸਚਿਤ ਕੀਤਾ ਗਿਆ ਹੈ।

                                     

7. ਸਿਆਲਕੋਟੀ ਭੰਗੜਾ: ਅੱਥਰੇ ਚਾਵਾ ਦਾ ਵੇਗਮੱਤਾ ਨਾਚ

ਵਿਸਾਖੀ ਮੌਕੇ ਨੱਚਿਆ ਜਾਣ ਵਾਲਾ ਨਾਚ ਸਿਆਲਕੋਟੀ ਭੰਗੜੇ ਦਾ ਰੂਪ ਹੈ।ਇਸ ਭੰਗੜਾ ਵਿਚਲੇ ਐਕਸ਼ਨ ਤੇ ਚਾਲਾਂ ਖੁੱਲ੍ਹੇ ਡੁੱਲ੍ਹੇ ਸਰੀਰ ਦੀ ਪ੍ਰਦਰਸ਼ਨੀ ਕਰਦੀਆਂ ਹਨ।ਇਸ ਭੰਗੜੇ ਚ ਵਿਸ਼ੇਸ਼ ਸਾਜ ਵਰਤੇ ਜਾਂਦੇ ਹਨ ਤੇ ਖਾਸ ਮੌਕਿਆਂ ਤੇ ਪਾਇਆ ਜਾਂਦਾ ਹੈ।

                                     

8. ਸਿਆਲਕੋਟੀ ਭੰਗੜਾ:ਪਰੰਪਰਾਵਾਂ ਦੇ ਸੁਮੇਲ ਚੋਂ ਉਪਜੀ ਸਿਰਜਨਾਤਮਕਤਾ

ਇਹ ਭੰਗੜਾ ਤਿੰਨ ਤੋੜਿਆ ਉਤੇ ਤਿੰਨ ਛਾਲਾਂ ਮਾਰ ਕੇ ਗੋਲ ਦਾਇਰੇ ਵਿੱਚ ਖੁਲੀਆਂ ਸਰੀਰਕ ਮੁਦਰਾਵਾਂ ਵਾਲਾ ਲੋਕ ਨਾਚ ਹੈ।ਇਸ ਵਿੱਚ ਢੋਲਾਂ ਕਾਵਿ ਰੂਪ ਵਰਤਿਆ ਜਾਂਦਾ ਹੈ।ਸਾਂਗ ਤੇ ਵਿਸ਼ੇਸ਼ ਸਾਜਾਂ ਦੀ ਵਰਤੋਂ ਕੀਤੀ ਜਾਂਦੀ ਹੈ।ਇਸ ਭੰਗੜੇ ਮਗਰ ਵੱਖ ਵੱਖ ਨਾਥਾਂ,ਸੰਤਾਂ ਤੇ ਪੀਰਾਂ ਦੀ ਵਿਚਾਰਧਾਰਕ ਪਰੰਪਰਾ ਸ਼ਾਮਿਲ ਹੈ।

                                     

9. ਲੁੱਡੀ:ਸ਼ੋਖ ਅਦਾਵਾਂ ਵਾਲਾ ਨਸ਼ੀਲਾ ਨਾਚ

ਲੁੱਡੀ ਪੱਛਮੀ ਖਿੱਤੇ ਦਾ ਨਾਚ ਹੈ।ਇਹ ਨਾਚ ਪੋਠੋਹਾਰ ਦੇ ਕੁਝ ਖੇਤਰ ਜੇਹਲਮ ਤੇ ਸਿਆਲਕੋਟ ਤੋਂ ਆਰੰਭ ਹੋਇਆ।ਮੇਲੇ,ਵਿਆਹ ਜਾਂ ਜਿਤ ਦੀ ਖੁਸ਼ੀ ਵਿੱਚ ਲੁੱਡੀ ਪਾਈ ਜਾਂਦੀ ਸੀ।ਇਸ ਨਾਚ ਵਿੱਚ ਭੰਗੜੇ ਦੀਆਂ ਅਦਾਵਾਂ ਹੀ ਸ਼ਾਮਿਲ ਹਨ।

                                     

10. ਝੁੰਮਰ:ਜੰਗਲ ਦੀ ਮਹਿਕ ਦਾ ਨਾਚ

ਝੁੰਮਰ ਜਾਂਗਲੀਆਂ ਦਾ ਲੋਕ ਨਾਚ ਹੈ।ਸਾਂਦਲਬਾਰ ਦੇ ਇਲਾਕੇ ਵਿੱਚ ਮੇਲਿਆਂ, ਵਿਆਹਾਂ ਦੇ ਇੱਕਠ ਵਿੱਚ ਨੱਚਿਆ ਜਾਂਦਾ ਹੈ।ਝੁੰਮਰ ਚ ਮਾਹੀਏ ਤੇ ਟੱਪੇ ਕਾਵਿ ਰੂਪ ਵਰਤਿਆ ਜਾਂਦਾ ਹੈ ਜੋ ਰੂੜੀਆਂ ਦੁਆਲੇ ਘੁੰਮਦੇ ਹਨ। ==ਝੁੰਮਰ:ਪੱਤਣਾਂ,ਖਾਨਗਾਹਾਂ ਤੇ ਮੇਲਿਆਂ ਤੇ== ਝੁੰਮਰ ਨਾਚ ਧਾਰਮਿਕ ਮਹੱਤਵ ਵੀ ਰੱਖਦਾ ਹੈ।ਪ੍ਰਾਚੀਨ ਸਮੇਂ ਵਿੱਚ ਸ਼ਰਧਾਲੂ ਝੁੰਮਰ ਖੇਡ ਕੇ ਪੀਰਾਂ ਫਕੀਰਾਂ ਤੋਂ ਮਨੌਤਾਂ ਮਨਵਾਉਦੇ ਸਨ। ਝੁੰਮਰ ਲਈ ਮਰਦਾਂ ਤੇ ਔਰਤਾਂ ਦਾ ਵਿਸ਼ੇਸ਼ ਪਹਿਰਾਵਾ ਵੀ ਨਿਸਚਿਤ ਸੀ। ==ਮਲਵਈ ਮਰਦਾਂ ਦਾ ਗਿੱਧਾ== ਮਲਵਈ ਗਿੱਧਾ ਸਥਾਨਕ ਕਵੀਸ਼ਰਾਂ ਤੇ ਸ਼ਾਇਰਾ ਦੀ ਸ਼ੋਕੀਆਂ ਢਾਣੀ ਦੀ ਦੇਣ ਹੈ।ਇਸ ਗਿੱਧੇ ਵਿੱਚ ਲੰਮੀਆਂ ਤੇ ਲੜੀਵਾਰ ਬੋਲੀਆਂ ਨਿਯਮਤ ਢੰਗ ਨਾਲ ਪਾਈਆਂ ਜਾਂਦੀਆਂ ਹਨ। ਕਾਟੋ, ਸੱਪ,ਚਿਮਟੇ ਆਦਿ ਸਾਜਾ ਦੀ ਵਰਤੋਂ ਕੀਤੀ ਜਾਂਦੀ ਹੈ।

                                     

11. ਗਿੱਧਾ:ਧਰਤੀ ਮਾਤਾ ਦੀ ਪੂਜਾ ਦਾ ਨਾਚ

ਗਿੱਧਾ ਪੰਜਾਬਣਾਂ ਦਾ ਰਾਸ਼ਟਰੀ ਨਾਚ ਹੈ। ਵਿਆਹ ਤੇ ਤੀਆਂ ਨੂੰ ਗਿੱਧੇ ਬਿਨਾਂ ਅਧੂਰਾ ਸਮਝਿਆ ਜਾਂਦਾ ਹੈ।ਇਹ ਨਾਚ ਘੱਗਰੀ ਪੀੜ ਚ ਨੱਚਿਆ ਜਾਂਦਾ ਹੈ ਤੇ ਬੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ।ਗਿੱਧਾ ਰੂਪ ਪੱਖੋਂ ਲਚਕੀਲਾ ਨਾਚ ਹੋਣ ਕਰਕੇ ਇਸ ਦੇ ਰੂਪ ਵਿੱਚ ਪਰਿਵਰਤਨ ਨਾਮਾਤਰ ਆਇਆ ਹੈ।

                                     

12. ਸੰਮੀ:ਜਾਂਗਲੀ ਰੋਮਾਂਸ ਦੀ ਝਲਕ

ਸੰਮੀ ਪੱਛਮੀ ਪੰਜਾਬ ਦੇ ਬਾਰ ਦੇ ਇਲਾਕੇ ਦੀਆਂ ਔਰਤਾਂ ਤੇ ਜਾਂਗਲੀ ਲੋਕਾਂ ਦਾ ਨਾਚ ਹੈ। ਇਹ ਨਾਚ ਬਿਰਹਾ ਦੇ ਭਾਵਾਂ ਦੀ ਪੇਸ਼ਕਾਰੀ ਕਰਦਾ ਹੈ।ਗੀਤ ਦੇ ਬੋਲ,ਤਾੜੀ,ਚੁਟਕੀ ਨਾਚ ਰੰਗ ਬਣਦੇ ਹਨ।

                                     

13. ਪੰਜਾਬੀ ਲੋਕ ਨਾਚ:ਕੁਝ ਮਸਲੇ ਬਹਿਸ ਗੋਚਰੇ

ਸਾਂਝੇ ਸਭਿਆਚਾਰ ਕਰਕੇ ਕੁਝ ਨਾਚ ਹੋਂਦ ਵਿੱਚ ਆਏ ਜਿਵੇਂ ਡੰਡਾਸ, ਭੰਗੜਾ ਅਤੇ ਲੁੱਡੀ।1947 ਤੋਂ ਬਾਅਦ ਲੋਕ ਨਾਚਾਂ ਵਿੱਚ ਗੁਣਾਤਮਿਕ ਤੇ ਗਿਣਾਤਮਿਕ ਪੱਧਰ ਤੇ ਤਬਦੀਲੀ ਆਈ ਹੈ।ਨਾਚਾਂ ਨੇ ਇੱਕ ਦੂਜੇ ਨਾਚਾਂ ਦੇ ਐਕਸ਼ਨਾਂ ਨੂੰ ਅਪਣਾ ਲਿਆ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →