Back

ⓘ ਇਨਕਲਾਬ - ਇਨਕਲਾਬ, ਸੰਸਾਰ ਇਨਕਲਾਬ, ਫ਼ਰਾਂਸੀਸੀ ਇਨਕਲਾਬ, ਫ਼ਰਵਰੀ ਇਨਕਲਾਬ, ਸਨਅਤੀ ਇਨਕਲਾਬ, ਇਰਾਨੀ ਇਨਕਲਾਬ, ਅਕਤੂਬਰ ਇਨਕਲਾਬ, ਜ਼ਿੰਦਾਬਾਦ, ਰੂਸੀ ਇਨਕਲਾਬ, ਸੱਭਿਆਚਾਰਕ ਇਨਕਲਾਬ, ਇਨਕਲਾਬੀ ..



                                               

ਇਨਕਲਾਬ

ਇਨਕਲਾਬ ਸੱਤਾ ਦੇ ਬੁਨਿਆਦੀ ਢਾਂਚੇ ਵਿੱਚ ਹੋਣ ਵਾਲੀ ਇੱਕ ਬੁਨਿਆਦੀ ਤਬਦੀਲੀ ਨੂੰ ਕਹਿੰਦੇ ਹਨ ਜੋ ਨਿਸਬਤਨ ਥੋੜੇ ਵਕਤ ਵਿੱਚ ਵਾਪਰਦੀ ਹੈ। ਇਸਦੀ ਵਰਤੋਂ ਹਕੀਕਤ ਦੇ ਵਭਿੰਨ ਖੇਤਰਾਂ ਵਿੱਚ ਅਹਿਮ ਤਬਦੀਲੀਆਂ ਨੂੰ ਦਰਜ਼ ਕਰਨ ਲਈ ਕੀਤੀ ਜਾਂਦੀ ਹੈ। ਪਰ ਵਧੇਰੇ ਕਰਕੇ ਇਸ ਦਾ ਪ੍ਰਯੋਗ ਸਮਾਜੀ-ਸਿਆਸੀ ਤਬਦੀਲੀਆਂ ਦੇ ਨਾਟਕੀ ਪਲਾਂ ਦੀ ਤਰਫ਼ ਇਸ਼ਾਰਾ ਕਰਨ ਲਈ ਕੀਤਾ ਜਾਂਦਾ ਹੈ। ਪ੍ਰਸਿਧ ਸ਼ਹੀਦ ਭਗਤ ਸਿੰਘ ਮੁਤਾਬਕ ਇਨਕਲਾਬ ਦੇ ਇਸ ਸਦੀ ਵਿੱਚ ਮਹਿਨੇ ਹਨ ਜਨਤਾ ਦੀ ਭੀੜ ਦਾ ਜਨਤਾ ਦੀ ਭੀੜ ਉੱਤੇ ਰਾਜ ਕਰਨ ਲਈ ਸੱਤਾ ਤੇ ਕਬਜ਼ਾ ਕਰਨਾ" ਕੰਪਿਊਟਰਾਈਜ਼ੇਸ਼ਨ ਇਨਕਲਾਬ ਲਿਆਉਣ ਤੇ ਸੱਤਾ ਲੋਕਾਂ ਦੇ ਹੱਥਾਂ ਵਿੱਚ ਤਬਦੀਲ ਕਰਨ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਦੇ ਕਾਬਲ ਹੈ। ਕਿਸੇ ਦੇਸ ਜਾਂ ਸ਼ਹਿਰ ਦਾ ਬਜਟ ਲੋਕਾਂ ਦੇ ਨੁਮਾਂਇਦਿਆਂ ਦੀ ਥਾਂ ਸਿੱਧੇ ਲੋਕਾਂ ਕੋਲੋਂ ਬਨਵਾ ...

                                               

ਸੰਸਾਰ ਇਨਕਲਾਬ

ਵਿਸ਼ਵ ਇਨਕਲਾਬ ਸੰਗਠਿਤ ਮਜ਼ਦੂਰ ਵਰਗ ਦੀ ਚੇਤੰਨ ਇਨਕਲਾਬੀ ਕਾਰਵਾਈ ਦੁਆਰਾ ਸਾਰੇ ਦੇਸ਼ਾਂ ਵਿੱਚ ਪੂੰਜੀਵਾਦ ਨੂੰ ਖ਼ਤਮ ਕਰਨ ਦੀ ਮਾਰਕਸਵਾਦੀ ਧਾਰਨਾ ਹੈ. ਇਹ ਇਨਕਲਾਬ ਜ਼ਰੂਰੀ ਨਹੀਂ ਇੱਕੋ ਸਮੇਂ ਵਾਪਰਨ, ਪਰ, ਜਿੱਥੇ ਅਤੇ ਜਦੋਂ ਸਥਾਨਕ ਹਾਲਾਤ ਨੇ ਇੱਕ ਇਨਕਲਾਬੀ ਪਾਰਟੀ ਨੂੰ ਇਜਾਜ਼ਤ ਦਿੱਤੀ, ਕਿ ਸਫਲਤਾਪੂਰਕ ਬੁਰਜ਼ਵਾ ਮਾਲਕੀ ਅਤੇ ਰਾਜ ਨੂੰ ਉਲਟਾ ਦੇਵੇ ਅਤੇ ਉਤਪਾਦਨ ਦੇ ਸਾਧਨਾਂ ਦੀ ਸਮਾਜਿਕ ਮਾਲਕੀ ਉੱਤੇ ਆਧਾਰਿਤ ਇੱਕ ਮਜ਼ਦੂਰਾਂ ਦਾ ਰਾਜ ਸਥਾਪਤ ਕਰ ਦੇਵੇ. ਇਸ ਨਾਲ ਸੰਬੰਧਿਤ ਨਾਅਰਾ ਹੈ ਦੁਨੀਆ ਭਰ ਦੇ ਮਜਦੂਰੋ ਇੱਕ ਹੋ ਜਾਵੋ

                                               

ਫ਼ਰਾਂਸੀਸੀ ਇਨਕਲਾਬ

ਫ਼ਰਾਂਸੀਸੀ ਇਨਕਲਾਬ, ਫਰਾਂਸ ਵਿੱਚ ਬੁਨਿਆਦੀ ਸਮਾਜਕ ਅਤੇ ਰਾਜਨੀਤਕ ਚੱਕਥੱਲੀ ਦਾ ਇੱਕ ਦੌਰ ਸੀ ਜਿਸਦਾ ਸਿੱਧਾ ਅਸਰ ਫਰਾਂਸੀਸੀ ਇਤਿਹਾਸ ਅਤੇ ਹੋਰ ਮੋਟੇ ਤੌਰ ਤੇ ਸਮੁੱਚੀ ਦੁਨੀਆ ਉੱਤੇ ਪਿਆ। ਪੂਰਨ ਰਾਜਤੰਤਰ ਜਿਸਨੇ ਫ਼ਰਾਂਸ ਉੱਤੇ ਸਦੀਆਂ ਤੋਂ ਰਾਜ ਕੀਤਾ ਤਿੰਨ ਸਾਲਾਂ ਵਿੱਚ ਢਹਿ ਗਿਆ। ਫ਼ਰਾਂਸੀਸੀ ਸਮਾਜ ਵਿੱਚ ਇੱਕ ਭਾਰੀ ਕਾਇਆ-ਪਲਟ ਹੋਇਆ ਕਿਉਂਕਿ ਪ੍ਰਚੱਲਤ ਜਗੀਰੀ, ਕੁਲੀਨਤੰਤਰੀ ਅਤੇ ਧਾਰਮਿਕ ਰਿਆਇਤਾਂ ਖੱਬੇ ਰਾਜਨੀਤਕ ਸਮੂਹਾਂ, ਗਲੀਆਂ ਚ ਉਤਰੀ ਜਨਤਾ ਅਤੇ ਪਿੰਡਾਂ ਵਿਚਲੇ ਕਿਸਾਨਾਂ ਦੇ ਨਿਰੰਤਰ ਧਾਵਿਆਂ ਸਦਕਾ ਲੋਪ ਹੋ ਗਈਆਂ। ਰਵਾਇਤ ਅਤੇ ਮਹੰਤਸ਼ਾਹੀ ਦੇ ਪੁਰਾਣੇ ਵਿਚਾਰਾਂ – ਬਾਦਸ਼ਾਹੀ, ਕੁਲੀਨਤੰਤਰ ਅਤੇ ਧਾਰਮਿਕ ਅਹੁਦੇਦਾਰੀ ਆਦਿ – ਦੀ ਥਾਂ ਨਵੇਂ ਗਿਆਨ ਸਿਧਾਂਤਾਂ, ਜਿਵੇਂ ਕਿ ਖ਼ਲਾਸੀ, ਬਰਾਬਰੀ, ਨਾਗਰਿਕਤਾ ਅਤੇ ਨਾ ਖੋਹੇ ਜਾ ਸਕਣ ਵਾਲੇ ਅਧਿ ...

                                               

ਫ਼ਰਵਰੀ ਇਨਕਲਾਬ

ਫ਼ਰਵਰੀ ਇਨਕਲਾਬ ਰੂਸ ਵਿੱਚ 1917 ਵਿੱਚ ਹੋਏ ਦੋ ਇਨਕਲਾਬਾਂ ਵਿੱਚੋਂ ਪਹਿਲਾ ਇਨਕਲਾਬ ਸੀ। ਇਹ 8 ਤੋਂ 12 ਮਾਰਚ ਨੂੰ ਹੋਇਆ, ਜਿਸਦੇ ਨਤੀਜੇ ਵਜੋਂ ਜ਼ਾਰ ਰੂਸ ਨਿਕੋਲਸ II ਦੇ ਅਹਿਦ, ਰੂਸੀ ਸਲਤਨਤ ਤੇ ਰੋਮਾਨੋਵ ਪਰਵਾਰ ਦੀ ਸੱਤਾ ਦਾ ਖ਼ਾਤਮਾ ਹੋ ਗਿਆ। ਜ਼ਾਰ ਦੀ ਥਾਂ ਰੂਸ ਦੀ ਆਰਜੀ ਹਕੂਮਤ ਨੇ ਸ਼ਹਿਜ਼ਾਦਾ ਲਵੋਵ ਦੀ ਕਿਆਦਤ ਹੇਠ ਸੱਤਾ ਸਾਂਭ ਲਈ। ਜੁਲਾਈ ਦੇ ਫ਼ਸਾਦਾਂ ਮਗਰੋਂ ਲਵੋਵ ਦੀ ਥਾਂ ਅਲੈਗਜ਼ੈਂਡਰ ਕਰੰਸਕੀ ਨੇ ਲੈ ਲਈ। ਆਰਜੀ ਹਕੂਮਤ ਉਦਾਰਵਾਦੀਆਂ ਤੇ ਸਮਾਜਵਾਦੀਆਂ ਵਿਚਕਾਰ ਇੱਕ ਇਤਿਹਾਦ ਸੀ, ਜਿਹੜਾ ਸਿਆਸੀ ਸੁਧਾਰਾਂ ਦੇ ਬਾਦ ਇੱਕ ਜਮਹੂਰੀ ਤੌਰ ਤੇ ਚੁਣੀ ਅਸੰਬਲੀ ਸਾਹਮਣੇ ਲਿਆਉਣਾ ਚਾਹੁੰਦਾ ਸੀ। ਇਹ ਇਨਕਲਾਬ ਬਗ਼ੈਰ ਕਿਸੇ ਸਪਸ਼ਟ ਅਗਵਾਈ ਜਾਂ ਮਨਸੂਬਾਬੰਦੀ ਦੇ ਹੋਇਆ। ਅਮੀਰਸ਼ਾਹੀ ਦੀ ਹਕੂਮਤ, ਆਰਥਿਕ ਮੰਦਹਾਲੀ, ਬਦ ਇੰਤਜਾਮੀ ਅਤੇ ਪੁਰਾਣੀ ਤਰਜ਼ ...

                                               

ਸਨਅਤੀ ਇਨਕਲਾਬ

18ਵੀਂ ਸ਼ਤਾਬਦੀ ਦੇ ਪਿਛਲੇ ਅੱਧ ਅਤੇ 19ਵੀਂ ਸ਼ਤਾਬਦੀ ਦੇ ਪਹਿਲੇ ਅੱਧ ਵਿੱਚ ਕੁਝ ਪੱਛਮੀ ਦੇਸ਼ਾਂ ਦੀ ਤਕਨੀਕੀ, ਸਮਾਜਕ, ਆਰਥਕ ਅਤੇ ਸਾਂਸਕ੍ਰਿਤਕ ਹਾਲਤ ਵਿੱਚ ਕਾਫ਼ੀ ਵੱਡਾ ਬਦਲਾਓ ਆਇਆ। ਇਸਨੂੰ ਹੀ ਸਨਅਤੀ ਇਨਕਲਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸਿਲਸਿਲਾ ਬ੍ਰਿਟੇਨ ਤੋਂ ਸ਼ੁਰੂ ਹੋਕੇ ਪੂਰੇ ਸੰਸਾਰ ਵਿੱਚ ਫੈਲ ਗਿਆ। ਸਨਅਤੀ ਇਨਕਲਾਬ ਸ਼ਬਦ ਦੀ ਇਸ ਸੰਦਰਭ ਵਿੱਚ ਵਰਤੋ ਸਭ ਤੋਂ ਪਹਿਲਾਂ ਆਰਨੋਲਡ ਟਾਇਨਬੀ ਨੇ ਆਪਣੀ ਕਿਤਾਬ ਲੈਕਚਰਸ ਆਨ ਦ ਇੰਡਸਟਰੀਅਲ ਰੈਵੋਲਿਊਸ਼ਇਨ ਇੰਗਲੈਂਡ ਵਿੱਚ ਸੰਨ 1844 ਵਿੱਚ ਕੀਤਾ। ਸਨਅਤੀ ਇਨਕਲਾਬ ਦੀ ਸ਼ੁਰੂਆਤ ਕੱਪੜਾ ਉਦਯੋਗ ਦੇ ਮਸ਼ੀਨੀਕਰਨ ਦੇ ਨਾਲ ਹੋਈ। ਇਸਦੇ ਨਾਲ ਹੀ ਲੋਹਾ ਬਣਾਉਣ ਦੀਆਂ ਤਕਨੀਕਾਂ ਆਈਆਂ ਅਤੇ ਸ਼ੋਧਿਤ ਕੋਇਲੇ ਦਾ ਵੱਧ ਤੋਂ ਵੱਧ ਵਰਤੋਂ ਹੋਣ ਲੱਗੀ। ਕੋਇਲੇ ਨੂੰ ਜਲਾਕੇ ਬਣੇ ਵਾਸ਼ਪ ਦੀ ਸ਼ਕਤੀ ਦੀ ਵ ...

                                               

ਇਰਾਨੀ ਇਨਕਲਾਬ

ਇਰਾਨੀ ਇਨਕਲਾਬ ਇਰਾਨ ਵਿੱਚ ਵਾਪਰੀਆਂ ਉਹਨਾਂ ਘਟਨਾਵਾਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਰਾਹੀਂ ਮੁਹੰਮਦ ਰੇਜ਼ਾ ਪਹਲਵੀ ਦੀ ਹਕੂਮਤ ਨੂੰ ਖ਼ਤਮ ਕਰ ਕੇ ਇੱਕ ਨਵੇਂ ਇਸਲਾਮੀ ਗਣਰਾਜ ਦੀ ਸਥਾਪਨਾ ਕੀਤੀ ਗਈ। ਰੂਹੋਲਾਹ ਖ਼ੋਮੇਨੀ ਇਸ ਇਨਕਲਾਬ ਦਾ ਮੁਖੀ ਸੀ ਉਸਨੂੰ ਖੱਬੇਪੱਖੀ, ਇਸਲਾਮੀ ਸੰਗਠਨ ਅਤੇ ਈਰਾਨੀ ਵਿਦਿਆਰਥੀ ਅੰਦੋਲਨ ਦੀ ਮਦਦ ਹਾਸਿਲ ਸੀ।

                                               

ਅਕਤੂਬਰ ਇਨਕਲਾਬ

ਅਕਤੂਬਰ ਇਨਕਲਾਬ, ਜਿਸ ਨੂੰ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ, ਲਾਲ ਅਕਤੂਬਰ, ਅਕਤੂਬਰ ਵਿਦਰੋਹ ਅਤੇ ਬਾਲਸ਼ਵਿਕ ਇਨਕਲਾਬ ਵੀ ਕਿਹਾ ਜਾਂਦਾ ਹੈ, ਲੈਨਿਨ ਦੀ ਅਗਵਾਈ ਵਿੱਚ ਰੂਸੀ ਕਮਿਊਨਿਸਟ ਪਾਰਟੀ ਦੁਆਰਾ ਵਿਸ਼ਾਲ ਰੂਸੀ ਸਲਤਨਤ ਦੀ ਰਿਆਸਤ ਤੇ ਕਾਬਜ ਹੋਣ ਦੀ ਕਾਰਵਾਈ ਸੀ। ਇਹ 20ਵੀਂ ਸਦੀ ਦੀਆਂ ਸਭ ਤੋਂ ਵੱਡੀਆਂ ਰਾਜਨੀਤਕ ਘਟਨਾਵਾਂ ਵਿੱਚੋਂ ਇੱਕ ਹੈ ਜੋ ਅਕਤੂਬਰ 1917 ਵਿੱਚ ਵਾਪਰੀ। ਇਸਨੇ ਵਿਸ਼ਵ ਇਤਿਹਾਸ ਦੇ ਅਗਲੇ ਰੁਖ ਨੂੰ ਪ੍ਰਭਾਵਤ ਕੀਤਾ। ਕ੍ਰਾਂਤੀ ਦੇ ਸਿੱਟੇ ਵਜੋਂ, ਰੂਸ ਵਿੱਚ ਘਰੇਲੂ ਯੁੱਧ ਛਿੜ ਪਿਆ, ਆਰਜ਼ੀ ਸਰਕਾਰ ਨੂੰ ਹਟਾ ਦਿੱਤਾ ਗਿਆ ਅਤੇ ਸੋਵੀਅਤਾਂ ਦੀ ਦੂਜੀ ਕੁੱਲ-ਰੂਸੀ ਕਾਂਗਰਸ ਦੁਆਰਾ ਸਰਕਾਰ ਬਣਾਈ ਗਈ, ਜਿਸ ਵਿੱਚ ਪ੍ਰਤਿਨਿਧਾਂ ਦੀ ਭਾਰੀ ਬਹੁਗਿਣਤੀ ਬੋਲਸ਼ਿਵਿਕਾਂ ਦੀ ਸੀ ਅਤੇ ਉਹਨਾਂ ਦੇ ਸਹਿਯੋਗੀਆਂ ਵਿੱਚ ਖੱਬੇ ਸਮਾਜਵਾਦੀ-ਕ੍ਰਾਂਤ ...

                                               

ਇਨਕਲਾਬ ਜ਼ਿੰਦਾਬਾਦ

ਇਨਕਲਾਬ ਜ਼ਿੰਦਾਬਾਦ, اِنقلاب زنده باد) ਇੱਕ ਨਾਹਰਾ ਹੈ ਜਿਸਦਾ ਭਾਵ ਹੈ "ਇਨਕਲਾਬ ਚਿਰੰਜੀਵ ਰਹੇ!" ਇਨਕਲਾਬ ਦਾ ਅਰਥ ਹੈ "ਯਾਨੀ ਵਿਦਰੋਹ" ਅਤੇ ਜ਼ਿੰਦਾਬਾਦ "ਜਿੰਦਾ ਰਹੇ"। ਭਾਰਤ ਤੇ ਬਰਤਾਨਵੀ ਰਾਜ ਦੇ ਸਮੇਂ ਇਹ ਕ੍ਰਾਂਤੀਕਾਰੀ ਹੋਕਾ ਬੇਹੱਦ ਹਰਮਨਪਿਆਰਾ ਸੀ। ਇਸਦਾ ਸਿਰਜਨਹਾਰ ਉਰਦੂ ਸ਼ਾਇਰ ਅਤੇ ਆਜ਼ਾਦੀ ਸੰਗਰਾਮੀਆ ਮੌਲਾਨਾ ਹਸਰਤ ਮੋਹਾਨੀ ਸੀ ਅਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਇਨਕਲਾਬੀ ਆਗੂਆਂ - ਅਸ਼ਫਾਕਉਲਾ ਖਾਨ, ਭਗਤ ਸਿੰਘ ਅਤੇ ਚੰਦਰਸੇਖਰ ਆਜ਼ਾਦ ਅਤੇ ਹੋਰਨਾਂ ਨੇ ਆਪਣੇ ਲਹੂ ਨਾਲ ਰੰਗ ਕੇ ਇਸਨੂੰ ਗਲੀਆਂ ਬਾਜ਼ਾਰਾਂ ਵਿੱਚ ਗੂੰਜਣ ਲਾ ਦਿੱਤਾ।

                                               

ਰੂਸੀ ਇਨਕਲਾਬ

ਰੂਸੀ ਇਨਕਲਾਬ ੧੯੧੭ ਵਿੱਚ ਰੂਸ ਵਿੱਚ ਹੋਈਆਂ ਕ੍ਰਾਂਤੀਆਂ ਦੀ ਲੜੀ ਲਈ ਇੱਕ ਸਮੂਹਿਕ ਨਾਂ ਹੈ ਜਿਸਦਾ ਨਤੀਜਾ ਰੂਸੀ ਬਾਦਸ਼ਾਹੀ ਨੂੰ ਢਾਹੁਣਾ ਅਤੇ ਰੂਸੀ ਸੋਵੀਅਤ ਸੰਘੀ ਸਮਾਜਕ ਗਣਰਾਜ ਦੀ ਸਥਾਪਨਾ ਸੀ। ਬਾਦਸ਼ਾਹ ਨੂੰ ਪਦ-ਤਿਆਗ ਲਈ ਮਜਬੂਕਰ ਦਿੱਤਾ ਗਿਆ ਸੀ ਅਤੇ ਫਰਵਰੀ ੧੯੧੭ ਦੀ ਪਹਿਲੀ ਕ੍ਰਾਂਤੀ ਸਮੇਂ ਪੁਰਾਣੇ ਸ਼ਾਸਨ ਦੀ ਥਾਂ ਇੱਕ ਆਰਜੀ ਸਰਕਾਰ ਬਣਾਈ ਗਈ। ਅਕਤੂਬਰ ਵਿੱਚ ਦੂਜੇ ਇਨਕਲਾਬ ਸਮੇਂ ਆਰਜੀ ਸਰਕਾਰ ਨੂੰ ਹਟਾ ਕੇ ਇੱਕ ਬੋਲਸ਼ੇਵਿਕ ਸਰਕਾਰ ਸਥਾਪਤ ਕੀਤੀ ਗਈ।

                                               

ਸੱਭਿਆਚਾਰਕ ਇਨਕਲਾਬ

ਸੱਭਿਆਚਾਰਕ ਕ੍ਰਾਂਤੀ ੧੯੬੬ ਤੋਂ ੧੯੭੬ ਤੱਕ ਚੀਨ ਵਿੱਚ ਹੋਣ ਵਾਲਾ ਇੱਕ ਇਨਕਲਾਬ ਹੈ। ਸੰਨ 1966 ਤੋਂ ਸ਼ੁਰੂ ਹੋਕੇ ਸੰਨ 1976 ਤੱਕ ਚੱਲਿਆ। ਮਾਓ ਉਸ ਸਮੇਂ ਚੀਨ ਦੀ ਕਮਿਊਨਿਸਟ ਪਾਰਟੀ ਦਾ ਚੇਅਰਮੈਨ ਸੀ। ਇਹ ਕ੍ਰਾਂਤੀ 16 ਮਈ 1966 ਨੂੰ ਸ਼ੁਰੂ ਹੋਈ10 ਸਾਲਾਂ ਤੱਕ ਚੱਲੀ ਅਤੇ ਇਸਨੇ ਚੀਨ ਦੇ ਸਮਾਜਕ ਢਾਂਚੇ ਵਿੱਚ ਕਈ ਵੱਡੀਆਂ ਤਬਦੀਲੀਆਂ ਲਿਆਂਦੀਆਂ। ਇਸ ਕ੍ਰਾਂਤੀ ਦੀ ਸ਼ੁਰੂਆਤ ਦੀ ਘੋਸ਼ਣਾ ਕਰਦੇ ਹੋਏ ਮਾਓ-ਤਸੇ-ਤੁੰਗ ਨੇ ਚਿਤਾਵਨੀ ਦਿੱਤੀ ਸੀ ਕਿ ਬੁਰਜੁਆ ਵਰਗ ਕਮਿਊਨਿਸਟ ਪਾਰਟੀ ਵਿੱਚ ਆਪਣਾ ਪ੍ਰਭਾਵ ਕਾਇਮ ਕਰਕੇ ਇੱਕ ਤਰ੍ਹਾਂ ਦੀ ਤਾਨਾਸ਼ਾਹੀ ਸਥਾਪਤ ਕਰਨਾ ਚਾਹੁੰਦਾ ਹੈ। ਵਾਸਤਵ ਵਿੱਚ ਇਹ ਸਭਿਆਚਾਰਕ ਕ੍ਰਾਂਤੀ ਮਾਓ ਨੇ ਆਪਣੀ ਪਾਰਟੀ ਨੂੰ ਆਪਣੇ ਵਿਰੋਧੀਆਂ ਤੋਂ ਛੁਟਕਾਰਾ ਦਵਾਉਣ ਲਈ ਸ਼ੁਰੂ ਕੀਤੀ ਸੀ। ਸਭਿਆਚਾਰਕ ਪਰਿਵਰਤਨ ਦਾ ਇੱਕ ਵਿਸ਼ੇਸ਼ ਰੂਪ ਵਿਸ ...

                                               

ਰਾਜ ਅਤੇ ਇਨਕਲਾਬ

ਰਾਜ ਅਤੇ ਇਨਕਲਾਬ, ਵਲਾਦੀਮੀਰ ਲੈਨਿਨ ਦੀ ਲਿਖੀ ਇੱਕ ਪੁਸਤਕ ਹੈ ਜਿਸ ਵਿੱਚ ਸਮਾਜ ਵਿੱਚ ਰਾਜ ਦੀ ਭੂਮਿਕਾ, ਪ੍ਰੋਲਤਾਰੀ ਇਨਕਲਾਬ ਦੀ ਲੋੜ, ਅਤੇ ਪ੍ਰੋਲਤਾਰੀ ਦੀ ਤਾਨਾਸ਼ਾਹੀ ਸਥਾਪਤ ਕਰਨ ਲਈ ਇਨਕਲਾਬ ਦੀ ਪ੍ਰਾਪਤੀ ਵਾਸਤੇ ਸੋਸ਼ਲ ਡੈਮੋਕਰੇਸੀ ਦੀਆਂ ਸਿਧਾਂਤਿਕ ਕਮੀਆਂ ਦਾ ਵਰਨਣ ਕੀਤਾ ਗਿਆ ਹੈ।

                                               

ਅਮਰੀਕੀ ਇਨਕਲਾਬੀ ਜੰਗ

ਅਮਰੀਕੀ ਇਨਕਲਾਬੀ ਜੰਗ, ਅਮਰੀਕਾ ਦੀ ਅਜ਼ਾਦੀ ਲਈ ਜੰਗ, ਜਾਂ ਸਿੱਧਾ ਸੰਯੁਕਤ ਰਾਜ ਵਿਚਲੀ ਇਨਕਲਾਬੀ ਜੰਗ ਗਰੇਟ ਬ੍ਰਿਟੇਨ ਦੀ ਬਾਦਸ਼ਾਹੀ ਦੇ ਤੇਰਾਂ ਅਮਰੀਕੀ ਬਸਤੀਆਂ ਉਤਲੀ ਹਕੂਮਤ ਦਾ ਹਿੰਸਕ ਖ਼ਾਤਮਾ ਸੀ ਜੋ ਜੁਲਾਈ 1776 ਵਿੱਚ ਇਕੱਠੀਆਂ ਹੋ ਕੇ ਸੰਯੁਕਤ ਰਾਜ ਅਮਰੀਕਾ ਬਣ ਗਈਆਂ ਸਨ।

                                               

ਇਨਕਲਾਬੀ

ਇਨਕਲਾਬੀ ਉਹ ਇਨਸਾਨ ਹੁੰਦਾ ਹੈ ਜੋ ਇਨਕਲਾਬ ਵਿੱਚ ਹਿੱਸਾ ਲਵੇ ਜਾਂ ਉਹਦੀ ਹਮਾਇਤ ਕਰੇ। ਵਿਸ਼ੇਸ਼ਣ ਵਜੋਂ ਇਨਕਲਾਬੀ ਇਸਤਲਾਹ ਅਜਿਹੀ ਚੀਜ਼ ਵਾਸਤੇ ਵਰਤੀ ਜਾਂਦੀ ਹੈ ਜਿਹਦਾ ਸਮਾਜ ਜਾਂ ਮਨੁੱਖੀ ਘਾਲ ਦੇ ਕਿਸੇ ਪਹਿਲੂ ਉੱਤੇ ਅਚਨਚੇਤੀ ਅਸਰ ਹੋਵੇ।

                                               

ਨੌਸੈਨਾ ਬਗ਼ਾਵਤ

ਨੌਸੈਨਾ ਬਗ਼ਾਵਤ ਬ੍ਰਿਟਿਸ਼ ਜਹਾਜ ਉੱਤੇ ਕਾਰਜ ਕਰਨ ਵਾਲੇ ਕਰਮਚਾਰੀਆਂ ਦੁਆਰਾ ਕੀਤਾ ਗਿਆ ਸੀ। 18 ਫਰਵਰੀ, 1946 ਈ. ਨੂੰ ਐਨ. ਐਸ. ਤਲਵਾਰ ਨਾਮਕ ਜਹਾਜ ਦੇ ਕਰਮਚਾਰੀਆਂ ਨੇ ਬ੍ਰਿਟਿਸ਼ ਸਰਕਾਰ ਦੇ ਸਾਹਮਣੇ ਖ਼ਰਾਬ ਖਾਣਾ ਮਿਲਣ ਦੀ ਸ਼ਿਕਾਇਤ ਕੀਤੀ। ਇਸ ਉੱਤੇ ਬ੍ਰਿਟਿਸ਼ ਅਧਿਕਾਰੀਆਂ ਦਾ ਜਵਾਬ ਸੀ ਕਿ ਭਿਖਮੰਗਿਆਂ ਨੂੰ ਚੁਣਨ ਦੀ ਛੋਟ ਨਹੀਂ ਹੋ ਸਕਦੀ। ਨੌਸੈਨਾ ਕਰਮਚਾਰੀਆਂ ਨੇ ਸਰਕਾਰ ਦੀ ਇਸ ਵਿਭੇਦਾਤਮਕ ਨੀਤੀ ਦੇ ਖਿਲਾਫ ਬਗ਼ਾਵਤ ਕਰ ਦਿੱਤੀ।

                                               

ਪੈਰਿਸ ਕਮਿਊਨ

ਪੈਰਿਸ ਕਮਿਊਨ ਜਾਂ ਚੌਥੀ ਫ਼ਰਾਂਸੀਸੀ ਕ੍ਰਾਂਤੀ ਸਮਾਜਵਾਦੀ ਸਰਕਾਰ ਸੀ ਜਿਸਨੇ 28 ਮਾਰਚ 1871 ਤੋਂ ਲੈ ਕੇ ਕੁਝ ਹਫ਼ਤਿਆਂ ਲਈ ਪੈਰਿਸ ਤੇ ਹਕੂਮਤ ਚਲਾਈ ਸੀ। ਭਾਵੇਂ ਇਹ ਸ਼ਹਿਰੀ ਕੌਂਸਲ ਵਜੋਂ ਚੁਣੀ ਗਈ ਸੀ, ਪਰ ਜਲਦ ਹੀ ਕਮਿਊਨ ਨੇ ਸਾਰੇ ਫ਼ਰਾਂਸ ਤੇ ਹਕੂਮਤ ਦਾ ਐਲਾਨ ਕਰ ਦਿੱਤਾ।

                                               

ਭਾਰਤ ਦਾ ਆਜ਼ਾਦੀ ਸੰਗਰਾਮ

ਭਾਰਤ ਦਾ ਆਜ਼ਾਦੀ ਸੰਗਰਾਮ ਜਾਂ ਭਾਰਤ ਦਾ ਅਜ਼ਾਦੀ ਅੰਦੋਲਨ ਜਾਂ ਭਾਰਤ ਦੀ ਕੌਮੀ ਮੁਕਤੀ ਕ੍ਰਾਂਤੀ 19ਵੀਂ ਅਤੇ 20ਵੀਂ ਸਦੀ ਦੌਰਾਨ ਵਾਪਰੇ ਵਿਸ਼ਵ ਦੇ ਅਹਿਮ ਇਨਕਲਾਬਾਂ ਵਿੱਚੋਂ ਇੱਕ ਹੈ। ਇਸ ਦੇ ਨਤੀਜੇ ਵਜੋਂ 15 ਅਗਸਤ 1947 ਨੂੰ ਭਾਰਤ ਵਿੱਚੋਂ ਬਰਤਾਨਵੀ ਰਾਜ ਦਾ ਅੰਤ ਹੋ ਗਿਆ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਭਾਰਤ ਸਰਕਾਰ ਵਲੋਂ ਦੇਸ਼ ਦੀ ਵਾਗਡੋਰ ਸੰਭਾਲਣ ਨਾਲ ਭਾਰਤ ਦੇ ਰਾਸ਼ਟਰੀ ਰਾਜ ਦੀ ਸਥਾਪਨਾ ਹੋਈ। ਭਾਰਤ ਦਾ ਆਜ਼ਾਦੀ ਅੰਦੋਲਨ ਦੱਖਣ ਏਸ਼ੀਆ ਵਿੱਚੋਂ ਪਹਿਲਾਂ ਈਸਟ ਇੰਡੀਆ ਕੰਪਨੀ ਦੇ ਰੂਪ ਵਿੱਚ ਅਤੇ ਫਿਰ ਬਰਤਾਨਵੀ ਇੰਪੀਰੀਅਲ ਅਥਾਰਟੀ ਵਜੋਂ ਅੰਗਰੇਜ਼ੀ ਰਾਜ ਦਾ ਅੰਤ ਕਰਨ ਲਈ ਰਾਸ਼ਟਰੀ ਅਤੇ ਖੇਤਰੀ ਪੱਧਰ ਤੇ ਸਮੇਂ ਸਮੇਂ ਉਠੀਆਂ ਬਗਾਵਤਾਂ, ਅੰਦੋਲਨਾਂ ਅਤੇ ਸਖਸ਼ੀ ਉੱਪਰਾਲਿਆਂ ਦਾ, ਜਾਗਰਤੀ ਅਤੇ ਪੁਨਰ-ਜਾਗਰਤੀ ਲਹਿਰਾਂ ਦਾ, ਆਪ ...

ਟੁਨੀਸ਼ੀਆਈ ਇਨਕਲਾਬ
                                               

ਟੁਨੀਸ਼ੀਆਈ ਇਨਕਲਾਬ

ਟੁਨੀਸ਼ੀਆਈ ਇਨਕਲਾਬ ਜਿਸਨੂੰ ਕਿ ਜੈਸਮੀਨ ਇਨਕ਼ਲਾਬ ਵੀ ਕਿਹਾ ਜਾਂਦਾ ਹੈ, ਜਨਤਾ ਦੁਆਰਾ ਟੁਨੀਸ਼ੀਆ ਦੇ ਰਸਤਿਆਂ ਤੇ ਕੀਤਾ ਗਿਆ ਤੀਬਰ ਪਰਦਰਸ਼ਨ ਸੀ। ਇਹ ਘਟਨਾਵਾਂ 18 ਦਸੰਬਰ 2010 ਨੂੰ ਸ਼ੁਰੂ ਹੋਈਆਂ ਅਤੇ ਜਨਵਰੀ 2011 ਵਿੱਚ ਰਾਸ਼ਟਰਪਤੀ ਬੇਨ ਅਲੀ ਦਾ ਤਖ਼ਤਾ ਪਲਟਣ ਨਾਲ ਖ਼ਤਮ ਹੋਈਆਂ।

ਛੱਬੀ ਜੁਲਾਈ ਅੰਦੋਲਨ
                                               

ਛੱਬੀ ਜੁਲਾਈ ਅੰਦੋਲਨ

ਛੱਬੀ ਜੁਲਾਈ ਅੰਦੋਲਨ ਫੀਦਲ ਕਾਸਤਰੋ ਅਤੇ ਚੀ ਗੁਵੇਰਾ ਦੀ ਅਗਵਾਈ ਵਿੱਚ ਬਣੀ ਮੁਹਰੈਲ ਜਥੇਬੰਦੀ ਸੀ ਜਿਸਨੇ 1959 ਵਿੱਚ ਕਿਊਬਾ ਦੀ ਬਤਿਸਤਾ ਤਾਨਾਸ਼ਾਹੀ ਦਾ ਤਖਤਾ ਪਲਟ ਦਿੱਤਾ। ਮੋਨਕਾਡਾ ਬੈਰਕਾਂ ਤੇ ਹਮਲੇ ਦੀ ਤਾਰੀਖ 26 ਜੁਲਾਈ 1953 ਦੇ ਅਧਾਰ ਤੇ ਫੀਦਲ ਕਾਸਤਰੋ ਨੇ ਆਪਣੀ ਇਨਕਲਾਬੀ ਜਥੇਬੰਦੀ ਦਾ ਇਹ ਨਾਮ ਰੱਖਿਆ ਸੀ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →