Back

ⓘ ਨਾਚ - ਲੋਕ-ਨਾਚ, ਛਊ ਨਾਚ, ਪੰਜਾਬ ਦੇ ਲੋਕ-ਨਾਚ, ਹਿੰਦੁਸਤਾਨੀ ਕਲਾਸੀਕਲ ਨਾਚ, ਭੰਗੜਾ, ਨਾਚ, ਮਣੀਪੁਰੀ ਨਾਚ, ਭਾਰਤੀ ਕਲਾਸੀਕਲ ਨਾਚ, ਬਿਹੂ ਨਾਚ, ਸੰਮੀ, ਭਾਰਤ ਦੇ ਲੋਕ ਨਾਚ, ਗਰਬਾ, ਨੌਟੰਕੀ ..                                               

ਲੋਕ-ਨਾਚ

ਲੋਕ-ਨਾਚ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ। ਲੋਕ ਜੀਵਨ ਦੇ ਚਾਵਾਂ, ਉਮੰਗਾਂ, ਵਲਵਲਿਆ ਅਤੇ ਉਲਾਸ- ਭਾਵਾਂ ਨੂੰ ਪ੍ਰਗਟ ਕਰਨ ਵਾਲਾ ਹਰਮਨ-ਪਿਆਰਾ ਲੋਕ-ਨਾਚ ਹੀ ਹੈ। ਲੋਕ-ਨਾਚ ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁੰਦਰਾਵਾਂ ਦੇ ਪ੍ਰਗਟਾਉ-ਸੰਦਰਵ ਰਾਹੀਂ ਪੇਸ਼ ਕਰਦੀ ਹੈ। ਵਿਚਾਰਾਂ,ਵਿਸ਼ਵਾਸਾ, ਮਿੱਥਾਂ, ਰਹੁ-ਰੀਤਾਂ ਸਰੀਰਕ ਬਣਤਰ ਅਤੇ ਕਾਰਜ ਸਮਰੱਥਾਂ ਦੀ ਕੁਸ਼ਲਤਾ ਨਾਲ ਲੋਕ-ਨਾਚਾਂ ਦੀ ਪ੍ਰਕਿਰਤੀ ਨਿਰਧਾਰਿਤ ਕਰਦੀ ਹੈ। ਲੋਕ-ਨਾਚ ਸਧਾਰਨ ਲੋਕ-ਸਾਜ਼, ਸਧਾਰਨ ਪਹਿਰਾਵੇ ਅਤੇ ਜੀਵਨ ਦੇ ਸਰਵਪੱਖੀ ਵਿਸ਼ਲੇਸ਼ਣ ਨੂੰ ਪ੍ਰਸਤੁਤ ਕਰਨ ਵਾਲੇ ਲੋਕ-ਗੀਤਾਂ ਰਾਹੀਂ, ਬਿਨਾਂ ਕਿਸੇ ਕਰੜੀ ਨਿਯਮਾਵਲੀ ਨੂੰ ਅਪਣਾਇਆ, ਕਿਸੇ ਸਰਬ-ਸਾਂਝੀ ਥਾਂ ਤੇ ਪ੍ਰਸਤੁਤ ਕੀਤੇ ਜਾਂਦੇ ਹਨ। ਲੋਕ ਨਾਚ ਦੀ ...

                                               

ਛਊ ਨਾਚ

ਛਊ ਨਾਚ ਇੱਕ ਆਦਿਵਾਸੀ ਨਾਚ ਹੈ ਜੋ ਬੰਗਾਲ, ਓੜੀਸਾ ਅਤੇ ਝਾਰਖੰਡ ਵਿੱਚ ਪ੍ਰਸਿੱਧ ਹੈ। ਇਸ ਦੀਆਂ ਤਿੰਨ ਕਿਸਮਾਂ ਹਨ - ਸਰਾਇਕੇਲਾ ਛਊ, ਮਿਊਰਭੰਜ ਛਊ ਅਤੇ ਪੁਰੂਲੀਆ ਛਊ।

                                               

ਪੰਜਾਬ ਦੇ ਲੋਕ-ਨਾਚ

ਪੰਜਾਬ ਦੇ ਲੋਕ-ਨਾਚ "ਲੋਕ-ਨਾਚ ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬੀਆਂ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।" ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ: ਅ ਮਰਦਾਂ ਦੇ ਲੋਕ-ਨਾ ...

                                               

ਹਿੰਦੁਸਤਾਨੀ ਕਲਾਸੀਕਲ ਨਾਚ

 ਹਿੰਦੁਸਤਾਨੀ ਕਲਾਸੀਕਲ ਨਾਚ ; ਸਾਰੇ ਭਾਰਤ ਵਿੱਚ ਮਸ਼ਹੂਰ ਅਤੇ ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਮਕਬੂਲ ਹਨ। 400 ਈਸਵੀ ਪੂਰਵ ਵਿੱਚ ਭਰਤ ਮੁਨੀ ਨਾਮੀ ਰਿਸ਼ੀ ਨੇ ਨਾਟ ਸ਼ਾਸਤਰ ਨਾਮੀ ਕਿਤਾਬ ਲਿਖੀ ਜਿਸ ਵਿੱਚ ਨਾਚਾਂ ਬਾਰੇ ਤਰਤੀਬ ਵਾਰ ਜਾਣਕਾਰੀ ਦਿੱਤੀ ਗਈ ਹੈ।

                                               

ਭੰਗੜਾ (ਨਾਚ)

ਭੰਗੜਾ ਪੰਜਾਬ ਦੇ ਦੋ ਮੁੱਖ ਅਤੇ ਉੱਘੇ ਲੋਕ ਨਾਚਾਂ ਵਿੱਚੋਂ ਇੱਕ ਹੈ; ਦੂਜਾ ਮੁੱਖ ਨਾਚ ਗਿੱਧਾ ਹੈ। ਭੰਗੜਾ ਗੱਭਰੂਆਂ ਦਾ ਨਾਚ ਹੈ ਜਦਕਿ ਗਿੱਧਾ ਮੁਟਿਆਰਾਂ ਦਾ। ਭੰਗੜਾ ਤਕਰੀਬਨ ਹਰ ਖ਼ੁਸ਼ੀ ਦੇ ਮੌਕੇ ’ਤੇ ਪਾਇਆ ਜਾਂ ਨੱਚਿਆ ਜਾਂਦਾ ਹੈ ਜਿੰਨ੍ਹਾਂ ਵਿੱਚ ਕਣਕ ਦੀ ਵਾਢੀ ਭਾਵ ਵਿਸਾਖੀ ਆਦਿ ਮੇਲੇ, ਵਿਆਹ, ਮੰਗਣੇ ਅਤੇ ਤਿਉਹਾਰ ਆਦਿ ਸ਼ਾਮਲ ਹਨ। ਇਹ ਲੋਕ-ਨਾਚ ਪੰਜਾਬ ਦੀ ਕਿਸਾਨੀ ਸੰਸਕ੍ਰਿਤੀ ਜਿੰਨਾ ਹੀ ਪ੍ਰਾਚੀਨ ਹੈ। ਲੋਕਧਾਰਾ ਵਿਗਿਆਨੀ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਸ਼ਬਦਾਂ ਵਿੱਚ "ਪਹਿਲਾਂ ਪਹਿਲਾਂ ਜਦੋਂ ਪੰਜਾਬੀਆਂ ਨੇ ਹਰੀਆਂ ਫਸਲਾਂ ਨੂੰ ਸੁਨਹਿਰੀ ਸਿੱਟੇ ਪੈਂਦੇ ਵੇਖੇ ਤਾਂ ਉਹਨਾਂ ਦਾ ਮਨ ਹੁਲਾਰੇ ਵਿੱਚ ਆ ਕੇ ਨੱਚ ਖਲੋਤਾ। ਲੰਮੀ ਘਾਲਣਾ ਤੇ ਕਰੜੀ ਮਿਹਨਤ ਨੂੰ ਸੁਨਹਿਰੀ ਫਲ ਲੱਗਿਆ ਵੇਖ, ਕਿਸ ਦਾ ਦਿਲ ਨਹੀਂ ਨੱਚ ਉਠਦਾ? ਮੁੱਢ ਵਿੱਚ ਇਹ ਨਾਚ ...

                                               

ਮਣੀਪੁਰੀ ਨਾਚ

ਮਣਿਪੁਰੀ ਨਾਚ ਭਾਰਤੀ ਕਲਾਸੀਕਲ ਨਾਚਾਂ ਵਿਚੋਂ ਮੁੱਖ ਨਾਚ ਹੈ। ਇਸ ਦਾ ਜਨਮ ਮਨੀਪੁਰ ਵਿੱਚ ਹੋਇਆ ਜੋ ਉੱਤਰ-ਪੂਰਬੀ ਭਾਰਤ ਦਾ ਇੱਕ ਰਾਜ ਹੈ ਜਿਸਦੀ ਸਰਹੱਦ ਮਿਆਂਮਾਰ ਨਾਲ ਮਿਲਦੀ ਹੈ। ਇਹ ਨਾਚ ਰਾਧਾ ਅਤੇ ਕ੍ਰਿਸ਼ਨ ਦੀ ਨੀਤੀ ਬਾਰੇ ਹੈ, ਵਿਸ਼ੇਸ ਤੌਰ ਉੱਤੇ ਰਾਸਲੀਲਾ, ਜੋ ਇਸ ਦਾ ਕੇਂਦਰੀ ਵਿਸ਼ਾ ਹੈ ਪਰੰਤੂ,ਅਸਧਾਰਨਤਾ, ਇਨ੍ਹਾਂ ਨਾਚਾਂ ਦੇ ਦਰਸ਼ਨੀ ਅਭਿਨੈ ਵਿੱਚ ਛੈਣਾ ਅਤੇ ਮਰਦਂਗਾ ਸਾਜ਼ ਵੀ ਸ਼ਾਮਿਲ ਹਨ। ਇਸ ਕਲਾਸੀਕਲ ਨਾਚ ਦੇ ਕੁੱਝ ਉੱਘੇ ਪ੍ਰਤਿਨਿਧੀ ਗੁਰੂ ਨਾਬਾ ਕੁਮਾਰ, ਗੁਰੂ ਬਿਪੀਨ ਸਿੰਘ, ਰਾਜਕੁਮਾਰ ਸਿੰਘਜੀਤ ਸਿੰਘ, ਇਸ ਦੀ ਪਤਨੀ ਚਾਰੂ ਸੀਜਾ ਮਾਥੁਰ, ਦਰਸ਼ਨਾ ਝਾਵੇਰੀ ਅਤੇ ਇਲਮ ਇੰਦਰਾ ਦੇਵੀ ਹਨ। ਮਣਿਪੁਰੀ ਨਾਚ ਸਰਾਸਰ ਧਾਰਮਿਕ ਅਤੇ ਇਸ ਦਾ ਟੀਚਾ ਰੂਹਾਨੀ ਅਨੁਭਵ ਹੈ। ਸੰਗੀਤ ਅਤੇ ਨਾਚ ਦਾ ਵਿਕਾਸ, ਮਨੀਪੁਰੀ ਲੋਕਾਂ ਦੇ ਧਾਰਮਿਕ ਤਿਉਹਾਰਾਂ ਅ ...

                                               

ਭਾਰਤੀ ਕਲਾਸੀਕਲ ਨਾਚ

ਭਾਰਤੀ ਕਲਾਸੀਕਲ ਨਾਚ ਭਾਰਤ ਵਿੱਚ ਰੰਗਮੰਚ ਨਾਲ ਜੁੜੇ ਅਨੇਕ ਕਲਾ ਰੂਪਾਂ ਦਾ ਲਖਾਇਕ ਵਿਆਪਕ ਪਦ ਹੈ। ਇਨ੍ਹਾਂ ਦੀਆਂ ਜੜ੍ਹਾਂ ਪ੍ਰਾਚੀਨ ਪਰੰਪਰਾਵਾਂ ਵਿੱਚ ਹਨ। ਇਨ੍ਹਾਂ ਦਾ ਸਿਧਾਂਤ ਭਰਤ ਮੁਨੀ ਦੇ ਨਾਟਯ ਸ਼ਾਸਤਰ ਵਿੱਚ ਮਿਲਦਾ ਹੈ। ਇਸ ਵਿਸ਼ਾਲ ਉਪਮਹਾਦੀਪ ਵਿੱਚਨਾਚ ਦੀਆਂ ਵਿਭਿੰਨ‍ ਵਿਧਾਵਾਂ ਨੇ ਜਨ‍ਮ ਲਿਆ ਹੈ। ਹਰੇਕ ਵਿਧਾ ਦਾ ਆਪਣਾ ਵਿਸ਼ਿਸ਼‍ਟ ਦੇਸ਼ਕਾਲ ਹੈ।

                                               

ਬਿਹੂ ਨਾਚ

ਬਿਹੂ ਨਾਚ ਅਸਾਮ ਦਾ ਲੋਕ-ਨਾਚ ਹੈ। ਬਿਹੂ ਨਾਚ ਭਾਰਤ ਦੇ ਅਸਾਮ ਰਾਜ ਦਾ ਬਿਹੂ ਤਿਉਹਾਰ ਅਤੇ ਅਸਾਮੀ ਸਭਿਆਚਾਰ ਦਾ ਇੱਕ ਮਹੱਤਵਪੂਰਣ ਹਿੱਸਾ ਸਬੰਧਤ ਇੱਕ ਦੇਸੀ ਲੋਕ ਨਾਚ ਹੈ। ਇੱਕ ਸਮੂਹ ਵਿੱਚ ਪੇਸ਼ ਕੀਤਾ ਗਿਆ, ਬਿਹੂ ਡਾਂਸਰ ਵਿੱਚ ਆਮ ਤੌਰ ਤੇ ਜਵਾਨ ਆਦਮੀ ਅਤੇ ਔਰਤਾਂ ਹੁੰਦੇ ਹਨ, ਅਤੇ ਨਾਚ ਕਰਨ ਦੀ ਸ਼ੈਲੀ ਵਿੱਚ ਵਧੀਆ ਕਦਮ ਅਤੇ ਹੱਥਾਂ ਦੀ ਤੇਜ਼ ਹਰਕਤ ਦੀ ਵਿਸ਼ੇਸ਼ਤਾ ਹੈ। ਡਾਂਸਰਾਂ ਦਾ ਰਵਾਇਤੀ ਪਹਿਰਾਵਾ ਰੰਗੀਨ ਅਤੇ ਲਾਲ ਰੰਗ ਦੇ ਥੀਮ ਦੇ ਦੁਆਲੇ ਕੇਂਦ੍ਰਿਤ ਹੈ ਜੋ ਅਨੰਦ ਅਤੇ ਜੋਸ਼ ਦਾ ਸੰਕੇਤ ਕਰਦਾ ਹੈ।

                                               

ਸੰਮੀ (ਨਾਚ)

ਸੰਮੀ ਇੱਕ ਪਰੰਪਰਾਗਤ ਨਾਚ ਹੈ ਜਿਸ ਦਾ ਆਰੰਭ" ਪੰਜਾਬ” ਦੇ ਕਬਾਇਲੀ ਫ਼ਿਰਕੇ ਤੋਂ ਹੋਇਆ। ਇਹ ਨਾਚ ਰਾਇ ਜਾਤੀ, ਬਾਜ਼ੀਗਰ ਲੋਕ, ਲਬਾਣਾ ਬਿਰਾਦਰੀ ਅਤੇ ਸਾਂਸੀ ਬਿਰਾਦਰੀ ਕਬੀਲਿਆਂ ਦੀਆਂ ਪੰਜਾਬੀ ਔਰਤਾਂ ਦੁਆਰਾ ਕੀਤਾ ਜਾਂਦਾ ਹੈ। ਸੰਮੀ ਨਾਚ ਵਧੇਰੇ ਪਾਕਿਸਤਾਨ ਦੇ ਇਲਾਕੇ ਸਾਂਦਲਬਾਰ ਵਿੱਚ ਪ੍ਰਚਲਿਤ ਹੈ। ਲੋਕ ਕਥਾ ਮੁਤਾਬਿਕ, ਇਹ ਨਾਚ ਮਾਰਵਾੜ ਦੀ ਰਾਜਕੁਮਾਰੀ ਸੰਮੀ ਦੁਆਰਾ ਆਪਣੇ ਪ੍ਰੇਮੀ, ਰਾਜਸਥਾਨ ਦੇ ਰਾਜਕੁਆਰ ਸਚਕੁਮਾਰ, ਦੇ ਵਿਛੋੜੇ ਵਿੱਚ ਕਰਦੀ ਸੀ।

                                               

ਭਾਰਤ ਦੇ ਲੋਕ ਨਾਚ

ਭਾਰਤੀ ਲੋਕ ਨਾਚ ਇੱਕ ਸਧਾਰਨ ਨਾਚ ਹੈ, ਅਤੇ ਆਪਸ ਵਿੱਚ ਖੁਸ਼ੀ ਅਤੇ ਖੁਸ਼ੀ ਜ਼ਾਹਰ ਕਰਨ ਲਈ ਪੇਸ਼ ਕੀਤਾ ਜਾਂਦਾ ਹੈ। ਲੋਕ ਨਾਚ ਹਰ ਮੌਸਮ ਲਈ, ਮੌਸਮਾਂ ਦੀ ਆਮਦ, ਬੱਚੇ ਦੇ ਜਨਮ, ਵਿਆਹ, ਤਿਉਹਾਰਾਂ ਅਤੇ ਕੁਝ ਪੁਰਾਣੇ ਸਮਾਜਿਕ ਰੀਤੀ ਰਿਵਾਜਾਂ ਨੂੰ ਮਨਾਉਣ ਲਈ ਪੇਸ਼ ਕੀਤਾ ਜਾਂਦਾ ਹੈ। ਨਾਚ ਘੱਟੋ ਘੱਟ ਕਦਮ ਜਾਂ ਅੰਦੋਲਨ ਦੇ ਨਾਲ ਬਹੁਤ ਅਸਾਨ ਹਨ। ਆਦਮੀ ਅਤੇ ਔਰਤਾਂ ਕੁਝ ਨਾਚ ਵਿਸ਼ੇਸ਼ ਤੌਰ ਤੇ ਪੇਸ਼ ਕਰਦੀਆਂ ਹਨ, ਜਦੋਂ ਕਿ ਕੁਝ ਪ੍ਰਦਰਸ਼ਨਾਂ ਵਿੱਚ ਆਦਮੀ ਅਤੇ ਔਰਤਾਂ ਇਕੱਠੇ ਨ੍ਰਿਤ ਕਰਦੇ ਹਨ। ਬਹੁਤੇ ਮੌਕਿਆਂ ਤੇ, ਡਾਂਸਰ ਆਪਣੇ ਆਪ ਨੂੰ ਗਾਉਂਦੇ ਹਨ, ਜਦੋਂ ਕਿ ਸਾਜ਼ਾਂ ਤੇ ਕਲਾਕਾਰਾਂ ਦੇ ਨਾਲ ਹੁੰਦੇ ਹਨ। ਹਰ ਡਾਂਸ ਦਾ ਇੱਕ ਖਾਸ ਪਹਿਰਾਵਾ ਹੁੰਦਾ ਹੈ। ਜ਼ਿਆਦਾਤਰ ਪਹਿਰਾਵੇ ਅਸਾਧਾਰਣ ਹੁੰਦੇ ਹਨ। ਜਦੋਂ ਕਿ ਬਹੁਤ ਸਾਰੇ ਪੁਰਾਣੇ ਲੋਕ ਅਤੇ ਕਬੀਲੇ ਦੇ ...

                                               

ਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾ

ਹਰ ਕੌਮੀਅਤ ਇੱਕ ਸਭਿਆਚਾਰਕ ਇਕਾਈ ਹੈ।ਇਹ ਇਕਾਈ ਕਬੀਲੇ ਜਿੰਨੀ ਲਘੂ ਤੇ ਰਾਸ਼ਟਰ ਜਿੱਡੀ ਵਿਸ਼ਾਲ ਹੋ ਸਕਦੀ ਹੈ।ਕਿਸੇ ਸਭਿਆਚਾਰ ਦੀ ਭਾਸ਼ਾਈ ਭੂਗੋਲਿਕ ਤੇ ਜਾਤੀਗਤ ਲੋਕਧਾਰਕ ਪੱਖ ਤੋਂ ਵੱਖਰੀ ਪਛਾਣ ਲਾਜਮੀ ਹੈ।ਕਿਸੇ ਖਿੱਤੇ ਚ ਵਸਦੇ ਲੋਕਾਂ ਦਾ ਇੱਕ ਲੰਮੀ ਇਤਿਹਾਸਕ ਪ੍ਰਕਿਰਿਆ ਚੋਂ ਸਭਿਆਚਾਰ ਹੋਂਦ ਚ ਆਉਂਦਾ ਹੈ।ਸਭਿਆਚਾਰ ਵਿਅਕਤੀ ਨੂੰ ਵਿਸ਼ੇਸ਼ ਪ੍ਰਕਾਰ ਦਾ ਭਾਵੁਕ ਤੇ ਮਾਨਸਿਕ ਮਹੌਲ ਪ੍ਰਦਾਨ ਕਰਦਾ ਹੈ।ਸਭਿਆਚਾਰ ਇਕਾਈ ਚੋਂ ਹੀ ਲੋਕ ਸਾਹਿਤ, ਲੋਕ ਸੰਗੀਤ, ਲੋਕ ਨਾਚ ਉਪਜਦੇ ਹਨ।ਇਹਨਾਂ ਦੇ ਡੂੰਘੇ ਅਧਿਐਨ ਰਾਹੀਂ ਕੌਮੀਅਤ ਦੀ ਇਤਿਹਾਸਕ ਪੈੜ ਤੇ ਅਵਚੇਤਨ ਪਛਾਣਿਆ ਜਾ ਸਕਦਾ ਹੈ। ਪੰਜਾਬੀ ਕੌਮੀਅਤ ਦੀ ਧੜਕਦੀ ਜਿੰਦ ਜਾਨ ਤੇ ਮਘਦੇ ਭਾਵਾਂ ਦੀ ਪੇਸ਼ਕਾਰੀ ਭੰਗੜਾ ਕਰਦਾ ਹੈ।ਇਸ ਲੋਕ ਨਾਚ ਦੀ ਮਨੋਰੰਜਨ ਦੇ ਨਾਚ ਰੂਪ ਵਜੋਂ ਵਿਆਖਿਆ ਕੀਤੀ ਜਾਂਦੀ ਹੈ ਸਿਧਾਂਤਕ ...

                                               

ਗਰਬਾ

ਗਰਬਾ ਗੁਜਰਾਤ, ਰਾਜਸਥਾਨ ਅਤੇ ਮਾਲਵਾ ਸੂਬੇ ਵਿੱਚ ਪ੍ਰਚੱਲਤ ਇੱਕ ਲੋਕ ਨਾਚ ਜਿਸਦਾ ਮੂਲ ਉਦਗਮ ਗੁਜਰਾਤ ਹੈ। ਅੱਜਕੱਲ੍ਹ ਇਸਨੂੰ ਆਧੁਨਿਕ ਚੌਰੋਗ੍ਰੈਫੀ ਵਿੱਚ ਸਥਾਨ ਪ੍ਰਾਪਤ ਹੋ ਗਿਆ ਹੈ। ਇਸ ਰੂਪ ਵਿੱਚ ਉਸ ਦਾ ਕੁਝ ਪਰਿਸ਼ਕਾਰ ਹੋਇਆ ਹੈ ਫਿਰ ਵੀ ਉਸ ਦਾ ਲੋਕ ਨਾਚ ਦਾ ਤੱਤ ਅਖੰਡਤ ਹੈ। ਸ਼ੁਰੂ ਵਿੱਚ ਦੇਵੀ ਦੇ ਨਜ਼ਦੀਕ ਸਛਿਦਰ ਘੱਟ ਵਿੱਚ ਦੀਪ ਲੈ ਜਾਣ ਦੇ ਕ੍ਰਮ ਵਿੱਚ ਇਹ ਨਾਚ ਹੁੰਦਾ ਸੀ। ਇਸ ਪ੍ਰਕਾਰ ਇਹ ਘੱਟ ਦੀਪਗਰਭ ਕਹਾਂਦਾ ਸੀ। ਵਰਣਲੋਪ ਤੋਂ ਇਹੀ ਸ਼ਬਦ ਗਰਬਾ ਬੰਨ ਗਿਆ। ਅੱਜਕੱਲ੍ਹ ਗੁਜਰਾਤ ਵਿੱਚ ਨਰਾਤੇ ਦੇ ਦਿਨਾਂ ਵਿੱਚ ਕੁੜੀਆਂ ਕੱਚੇ ਮਿੱਟੀ ਦੇ ਸਛਿਦਰ ਘੜੇ ਨੂੰ ਫੂਲਪੱਤੀ ਤੋਂ ਸਜਾ ਕੇ ਉਸ ਦੇ ਚਾਰੇ ਪਾਸੇ ਨਾਚ ਕਰਦੀਆਂ ਹਨ। ਗਰਬਾ ਨ੍ਰਿਤ ਦਾ ਇੱਕ ਰੂਪ ਹੈ ਜੋ ਕਿ ਭਾਰਤ ਵਿੱਚ ਗੁਜਰਾਤ ਰਾਜ ਵਿੱਚ ਸ਼ੁਰੂ ਹੋਇਆ ਸੀ. ਇਹ ਨਾਮ ਸੰਸਕ੍ਰਿਤ ਦੇ ਸ਼ਬ ...

                                               

ਨੌਟੰਕੀ

ਨੌਟੰਕੀ ਉੱਤਰ ਭਾਰਤ, ਪਾਕਿਸਤਾਨ ਅਤੇ ਨੇਪਾਲ ਦੇ ਇੱਕ ਲੋਕ ਨਾਚ ਅਤੇ ਡਰਾਮਾ ਸ਼ੈਲੀ ਦਾ ਨਾਮ ਹੈ। ਇਹ ਭਾਰਤੀ ਉਪ-ਮਹਾਦੀਪ ਵਿੱਚ ਪ੍ਰਾਚੀਨਕਾਲ ਤੋਂ ਚੱਲੀ ਆ ਰਹੀ ਸਵਾਂਗ ਪਰੰਪਰਾ ਦੀ ਵੰਸ਼ਜ ਹੈ ਅਤੇ ਇਸ ਦਾ ਨਾਮ ਮੁਲਤਾਨ ਦੀ ਇੱਕ ਇਤਿਹਾਸਿਕ ਨੌਟੰਕੀ ਨਾਮਕ ਰਾਜਕੁਮਾਰੀ ਉੱਤੇ ਆਧਾਰਿਤ ਇੱਕ ਸਹਿਜ਼ਾਦੀ ਨੌਟੰਕੀ ਨਾਮ ਦੇ ਪ੍ਰਸਿੱਧ ਨਾਚ - ਡਰਾਮਾ ਉੱਤੇ ਪਿਆ। ਨੌਟੰਕੀ ਅਤੇ ਸਵਾਂਗ ਵਿੱਚ ਸਭ ਤੋਂ ਵੱਡਾ ਅੰਤਰ ਇਹ ਮੰਨਿਆ ਜਾਂਦਾ ਹੈ ਕਿ ਜਿੱਥੇ ਸਵਾਂਗ ਜਿਆਦਾਤਰ ਧਾਰਮਿਕ ਮਜ਼ਮੂਨਾਂ ਨਾਲ ਤਾੱਲੁਕ ਰੱਖਦਾ ਹੈ ਅਤੇ ਉਸਨੂੰ ਥੋੜ੍ਹੀ ਗੰਭੀਰਤਾ ਨਾਲ ਦਿਖਾਇਆ ਜਾਂਦਾ ਹੈ ਉੱਥੇ ਨੌਟੰਕੀ ਦੇ ਮੌਜੂ ਪ੍ਰੇਮ ਅਤੇ ਵੀਰ - ਰਸ ਉੱਤੇ ਆਧਾਰਿਤ ਹੁੰਦੇ ਹਨ ਅਤੇ ਉਹਨਾਂ ਵਿੱਚ ਵਿਅੰਗ ਅਤੇ ਤਨਜ ਦੀ ਮਿਲਾਵਟ ਕੀਤੀ ਹੁੰਦੀ ਹੈ। ਪੰਜਾਬ ਤੋਂ ਸ਼ੁਰੂ ਹੋਕੇ ਨੌਟੰਕੀ ਦੀ ਸ਼ੈਲੀ ਤੇ ...

                                               

ਬੈਲੇ

ਬੈਲੇ ਇੱਕ ਕਿਸਮ ਦਾ ਪ੍ਰਦਰਸ਼ਨੀ ਨਾਚ ਹੈ ਜੀਹਦਾ ਅਰੰਭ 15ਵੀਂ ਸਦੀ ਦੇ ਇਤਾਲਵੀ ਨਵਯੁੱਗ ਦੇ ਦਰਬਾਰਾਂ ਚ ਹੋਇਆ ਅਤੇ ਬਾਅਦ ਵਿੱਚ ਫ਼ਰਾਂਸ ਅਤੇ ਰੂਸ ਵਿੱਚ ਇਹਦਾ ਵਿਕਾਸ ਇੱਕ ਸੰਗੀਤ ਸਮਾਰੋਹ ਨਾਚ ਵਜੋਂ ਹੋਇਆ। ਉਸ ਸਮੇਂ ਤੋਂ ਲੈ ਕੇ ਬੈਲੇ ਨਾਚ ਦਾ ਇੱਕ ਮਸ਼ਹੂਰ ਅਤੇ ਬਹੁਤ ਹੀ ਤਕਨੀਕੀ ਰੂਪ ਹੋ ਨਿੱਬੜਿਆ ਹੈ ਜੀਹਦੀ ਫ਼ਰਾਂਸੀਸੀ ਪਰਿਭਾਸ਼ਕੀ ਉੱਤੇ ਅਧਾਰਤ ਆਪਣੀ ਫ਼ਰਹੰਗ ਜਾਂ ਸ਼ਬਦਾਵਲੀ ਹੈ। ਇਹ ਆਲਮੀ ਪੱਧਰ ਉੱਤੇ ਕਾਫ਼ੀ ਅਸਰ ਰਸੂਖ਼ ਵਾਲ਼ਾ ਨਾਚ ਹੈ ਅਤੇ ਇਸਨੇ ਨਾਚ ਦੀਆਂ ਹੋਰ ਕਈ ਕਿਸਮਾਂ ਵਿੱਚ ਵਰਤੀਆਂ ਜਾਂਦੀਆਂ ਤਕਨੀਕਾਂ ਦੀ ਨੀਂਹ ਰੱਖੀ ਹੈ। ਬੈਲੇ ਨੂੰ ਸਿੱਖਣ ਅਤੇ ਇਸ ਵਿੱਚ ਮੁਹਾਰਤ ਪ੍ਰਾਪਤ ਕਰਨ ਵਾਸਤੇ ਸਾਲਾਂ ਬੱਧੀ ਸਿਖਲਾਈ ਦੀ ਲੋੜ ਪੈਂਦੀ ਹੈ ਅਤੇ ਲਿਆਕਤ ਨੂੰ ਕਾਇਮ ਰੱਖਣ ਲਈ ਚੋਖਾ ਅਭਿਆਸ ਲਾਜ਼ਮੀ ਹੈ। ਇਹਨੂੰ ਦੁਨੀਆ ਭਰ ਦੇ ਬੈਲੇ ਸਕੂਲ ...

                                               

ਭਾਰਤੀ ਨਾਚਾਂ ਦੀ ਸੂਚੀ

ਗਰੀਯਾ ਨ੍ਰਿਤਿਆ ਗੁਜਰਾਤ, ਭਾਰਤ ਦਾ ਲੋਕ-ਜਨਜਾਤਾਂ ਦਾ ਡਾਂਸ ਗਰਬਾ ਗੁਜਰਾਤ, ਪੱਛਮੀ ਭਾਰਤ ਦਾ ਲੋਕ-ਨਾਚ ਗਾਉਡੀਆ ਨ੍ਰਿਤਿਆ ਪੱਛਮੀ ਬੰਗਾਲ ਦੀ ਕਲਾਸੀਕਲ ਨ੍ਰਿਤ ਘੂਮਰ ਰਾਜਸਥਾਨ ਦੇ ਪੱਛਮੀ ਭਾਰਤ ਦੇ ਲੋਕ ਨਾਚ ਘੁਮੁਰਾ ਓਡੀਸ਼ਾ ਗਿੱਧਾ ਪੰਜਾਬ, ਨਾਰਥ ਇੰਡੀਆ ਦੇ ਲੋਕ ਨਾਚ

                                               

ਹੀਬੋ

ਹੀਬੋ ਲਹਿੰਦੇ ਦਾ ਇੱਕ ਪ੍ਰਸਿੱਧ ਸਥਾਨਕ ਲੋਕ-ਨਾਚ ਜੋ ਉਥੋਂ ਦੇ ਜੱਟ ਵਿਆਹ ਸ਼ਾਦੀ ਦੇ ਮੌਕੇ ਤੇ ਆਮ ਨੱਚਦੇ ਹਨ। ਨਚਾਰ ਗੋਲ ਘੇਰੇ ਵਿੱਚ ਖੜ੍ਹੇ ਹੋ ਜਾਂਦੇ ਹਨ ਅਤੇ ਆਪਣੀਆਂ ਦੋਵੇਂ ਬਾਹਵਾਂ ਸਾਹਮਣੇ ਵਲ ਸਿੱਧੀਆਂ ਫੈਲਾ ਕੇ ਨੱਚਦੇ ਅਤੇ ਘੇਰੇ ਵਿੱਚ ਘੁੰਮਦੇ ਜਾਂਦੇ ਹਨ। ਬਾਹਵਾਂ ਭਾਵਾਂ ਨਾਲ ਇਕਸਾਰ ਹੋ ਕੇ ਕਦੇ ਲਹਿਰ ਵਾਂਗ ਉੱਭਰਦੀਆਂ ਡਿੱਗਦੀਆਂ ਤੇ ਕਦੇ ਝੂਲੇ ਵਾਂਗ ਝਲਕੀਆਂ ਅਨੋਖਾ ਦ੍ਰਿਸ਼ ਪੇਸ਼ ਕਰਦਆਂ ਹਨ। ਇਸਦੇ ਨਾਲ ਹੀ ਸਰੀਰ ਨੂੰ ਲਚਕਾਰੇ ਦਿੱਤੇ ਜਾਂਦੇ ਹਨ। ਇਹ ਨਾਚ ਝੁੰਮਰ ਨਾਲੋਂ ਵੱਖਰਾ ਹੈ ਝੁੰਮਰ ਵਿੱਚ ਬਾਹਵਾਂ ਸਿੱਧੀਆਂ ਸਾਹਮਣੇ ਵਲ ਨਹੀਂ ਫੈਲਾਈਆਂ ਜਾਂਦੀਆਂ, ਸਗੋਂ ਛਾਤੀ ਤੋਂ ਰਤਾ ਹੇਠਾ ਰੱਖ ਕੇ ਤਾੜੀ ਮਾਰੀ ਜਾਂਦੀ ਹੈ। ਹੀਬੋ ਨਾਂ ਆਖਣਾਂ ਦਾ ਵੀ ਵਸਤੂ ਬਣਿਆ ਹੈ ਜਿਵੇਂ-ਉਠ ਨਾ ਸਕੇ ਤੇ ਹੀਬੋ ਪਿਆ ਨੱਚੇ

ਸਾਲਸਾ (ਨਾਚ)
                                               

ਸਾਲਸਾ (ਨਾਚ)

ਸਾਲਸਾ ਇੱਕ ਤਰ੍ਹਾਂ ਦਾ ਨਾਚ ਹੈ ਜੋ ਕਿਊਬਾਈ ਸੋਨ ਅਤੇ ਖ਼ਾਸ ਕਰਕੇ ਅਫ਼ਰੀਕੀ-ਕਿਊਬਾਈ ਨਾਚ ਰੁੰਬਾ ਤੋਂ ਸ਼ੁਰੂ ਹੋਇਆ। ਇਸਦਾ ਸਬੰਧ ਆਮ ਤੌਰ ਤੇ ਸਾਲਸਾ ਸੰਗੀਤ-ਸ਼ੈਲੀ ਨਾਲ਼ ਹੈ ਪਰ ਕਈ ਵਾਰ ਇਹ ਬਾਕੀ ਤਪਤ-ਖੰਡੀ ਸੰਗੀਤਾਂ ਨਾਲ਼ ਵੀ ਨੱਚ ਲਿਆ ਜਾਂਦਾ ਹੈ। ਇਹ ਕੈਰੇਬੀਅਨ, ਕੇਂਦਰੀ ਅਮਰੀਕਾ, ਦੱਖਣੀ ਅਮਰੀਕਾ ਅਤੇ ਨਾਲ਼ ਹੀ ਨਾਲ਼ ਉੱਤਰੀ ਅਮਰੀਕਾ, ਯੂਰਪ, ਆਸਟਰੇਲੀਆ ਅਤੇ ਏਸ਼ੀਆ ਤੇ ਮੱਧ ਪੂਰਬ ਦੇ ਕੁਝ ਦੇਸ਼ਾਂ ਵਿੱਚ ਪ੍ਰਸਿੱਧ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →