Back

ⓘ ਫ਼ਿਲਮਾਂ - ਬਾਲੀਵੁੱਡ, ਪੰਜਾਬੀ ਫ਼ਿਲਮਾਂ ਅਤੇ ਲੋਕਧਾਰਾ, ਜੇਮਜ਼ ਬਾਂਡ ਫ਼ਿਲਮਾਂ ਵਿੱਚ, ਸਭਿਆਚਾਰ ਤੇ ਪੰਜਾਬੀ ਫ਼ਿਲਮਾਂ, ਓਮ ਪੁਰੀ, ਰਾਮ ਗੋਪਾਲ ਵਰਮਾ, ਹਰਭਜਨ ਮਾਨ, ਮੀਕਾ ਸਿੰਘ, ਪਰਮਿੰਦਰ ਗਿੱਲ ..                                               

ਬਾਲੀਵੁੱਡ

ਬਾਲੀਵੁੱਡ ਮੁੰਬਈ ਵਿੱਚ ਸਥਾਪਿਤ ਹਿੰਦੀ ਫ਼ਿਲਮ ਉਦਯੋਗ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਇਹ ਸ਼ਬਦ ਅੰਗਰੇਜ਼ੀ ਫ਼ਿਲਮਾਂ ਲਈ ਵਰਤੇ ਜਾਣ ਵਾਲੇ ਸ਼ਬਦ ਹਾਲੀਵੁੱਡ ਦੀ ਤਰਜ਼ ਤੇ ਹਿੰਦੀ ਫ਼ਿਲਮਾਂ ਲਈ ਵਰਤਿਆ ਜਾਂਦਾ ਹੈ।

                                               

ਪੰਜਾਬੀ ਫ਼ਿਲਮਾਂ ਅਤੇ ਲੋਕਧਾਰਾ

ਲੋਕਧਾਰਾ ਅਨੁਸ਼ਾਸ਼ਨ ਦਾ ਅਧਿਐਨ ਅੱਜਕੱਲ੍ਹ ਬਹੁਤ ਚਰਚਾ ਦੇ ਵਿੱਚ ਹੈ। ਨਵੀਆਂ ਤਕਨੀਕਾਂ ਦਾ ਵਿਸਤਾਰ ਹੋਣ ਦੇ ਨਾਲ ਦੁਨੀਆ ਦਾ ਹਰ ਵਰਗ ਬਦਲਾਅ ਦੀ ਪ੍ਰਕ੍ਰਿਆ ਦੇ ਵਿਚੋਂ ਗੁਜ਼ਰ ਰਿਹਾ ਹੈ। ਇਹ ਬਦਲਾਅ ਚੰਗੇ ਅਤੇ ਮਾੜੇ ਦੋਵੇਂ ਤਰ੍ਹਾਂ ਦੇ ਪ੍ਰਭਾਵ ਪਾ ਰਿਹਾ ਹੈ। ਹਰ ਸਮਾਜ ਦੀ ਆਪਣੀ ਵੱਖਰੀ ਲੋਕਧਾਰਾ ਹੁੰਦੀ ਹੈ। ਲੋਕਧਾਰਾ ਆਪਣੇ ਆਪ ਵਿੱਚ ਇੱਕ ਜਟਿਲ ਪ੍ਰਕ੍ਰਿਆ ਹੈ। ਇਸ ਦੀ ਕੋਈ ਇੱਕ ਪਰਿਭਾਸ਼ਾ ਨਹੀਂ ਕੀਤੀ ਜਾ ਸਕੀ ਹੈ। ਡਾ. ਸੋਹਿੰਦਰ ਸਿੰਘ ਬੇਦੀ ਅਨੁਸਾਰ," ਲੋਕ-ਧਾਰਾ ਮਨੁੱਖ ਦੇ ਜੀਵਨ, ਸਾਹਿਤ, ਕਲਾ ਤੇ ਧਰਮ ਵਿੱਚ ਇੱਕ ਗਤੀਸ਼ੀਲ ਪ੍ਰਵਾਹ ਵਾਂਗ ਸਮਾਈ ਹੋਈ ਹੈ। ਜੀਵਨ ਦੇ ਵਿਕਾਸ ਵਿੱਚ ਲੋਕ-ਧਾਰਾ ਨੇ ਭਰਪੂਰ ਤੇ ਮਹੱਤਵਪੂਰਨ ਹਿੱਸਾ ਪਾਇਆ ਹੈ। ਕਲਾ, ਸਾਹਿਤ, ਨ੍ਰਿਤ-ਨਾਟ, ਧਰਮ, ਵਿਗਿਆਨ ਆਦਿ ਸਭ ਡਿਸਪਲਿਨ ਲੋਕ-ਧਾਰਾ ਦੀਆਂ ਰੂੜੀਆਂ ਤੋਂ ਉਭਰੇ ...

                                               

ਜੇਮਜ਼ ਬਾਂਡ ਫ਼ਿਲਮਾਂ ਵਿੱਚ

ਜੇਮਜ਼ ਬੌਂਡ ਫ਼ਿਲਮ ਲੜੀ, ਇਆਨ ਫਲੇਮਿੰਗ ਦੇ ਨਾਵਲ ਵਿੱਚ ਪੇਸ਼ ਹੋਣ ਵਾਲੇ MI6 ਏਜੇਂਟ ਜੇਮਜ਼ ਬੌਂਡ ਦੇ ਗਲਪੀ ਚਰਿੱਤਰ ਉੱਤੇ ਆਧਾਰਿਤ ਮੋਸ਼ਨ ਪਿਕਚਰ ਦੀ ਇੱਕ ਲੜੀ ਹੈ। ਆਰੰਭਿਕ ਫ਼ਿਲਮਾਂ ਫਲੇਮਿੰਗ ਦੇ ਨਾਵਲ ਅਤੇ ਲਘੂ ਕਥਾਵਾਂ ਉੱਤੇ ਆਧਾਰਿਤ ਸਨ, ਜਿਸਦੇ ਬਾਅਦ ਮੂਲ ਕਥਾਨਕ ਵਾਲੀਆਂ ਫ਼ਿਲਮਾਂ ਆਉਣ ਲੱਗੀਆਂ। ਇਹ ਇਤਹਾਸ ਵਿੱਚ ਸਭ ਤੋਂ ਲੰਬੇ ਸਮਾਂ ਤੱਕ ਲਗਾਤਾਰ ਚਲਣ ਵਾਲੀਆਂ ਫ਼ਿਲਮੀ ਲੜੀਆਂ ਵਿੱਚੋਂ ਇੱਕ ਹੈ, ਜੋ 1962 ਤੋਂ ਲੈ ਕੇ 2010 ਤੱਕ ਹਮੇਸ਼ਾ ਨਿਰਮਾਣ ਦੇ ਅਧੀਨ ਰਹੀ, ਜਿਸਦੇ ਦੌਰਾਨ ਇਸਨੇ 1989 ਅਤੇ 1995 ਦੇ ਵਿੱਚਕਾਰ ਇੱਕ ਛੇ ਸਾਲ ਦਾ ਅੰਤਰਾਲ ਵੇਖਿਆ। ਉਸ ਸਮੇਂ ਈਓਨ ਪ੍ਰੋਡਕਸ਼ਨਜ ਨੇ ਹਰ ਦੋ ਸਾਲ ਵਿੱਚ ਇੱਕ ਫ਼ਿਲਮ ਦੇ ਔਸਤ ਨਾਲ 24 ਫ਼ਿਲਮਾਂ ਦਾ ਨਿਰਮਾਣ ਕੀਤਾ। ਇਹ ਨਿਰਮਾਣ ਆਮ ਤੌਰ ਤੇ ਪਾਇਨਵੁਡ ਸਟੂਡੀਓਜ ਵਿੱਚ ਕੀਤਾ ਗਿਆ। ਅੱਜ ਤ ...

                                               

ਸਭਿਆਚਾਰ ਤੇ ਪੰਜਾਬੀ ਫ਼ਿਲਮਾਂ

ਫ਼ਿਲਮ ਇੱਕ ਕਲਾ ਹੈ ਜਿਸ ਰਾਹੀਂ ਕਿਸੇ ਸਮੇਂ ਦੇ ਸਮਾਜ ਅਤੇ ਸੱਭਿਆਚਾਰ ਨੂੰ ਜਾਣਿਆ ਜਾ ਸਕਦਾ ਹੈ। ਮਨੁੱਖ ਆਪਣੀਆਂ ਭਾਵਨਾਵਾਂ ਤੇ ਵਿਚਾਰਾਂ ਦੇ ਸੰਚਾਰ ਲਈ ਵੱਖੋ-ਵੱਖਰੇ ਢੰਗਾਂ ਦੀ ਵਰਤੋਂ ਕਰਦਾ ਹੈ। ਜਿਵੇਂ; ਚਿੱਤਰਕਲਾ, ਮੂਰਤੀਕਲਾ, ਇਮਾਰਤ ਕਲਾ, ਫੋਟੋਗ੍ਰਾਫ਼ੀ, ਸੰਗੀਤ, ਨ੍ਰਿਤ ਅਤੇ ਨਾਟਕ ਆਦਿ। ਫ਼ਿਲਮ ਇੱਕ ਅਜਿਹੀ ਕਲਾ ਹੈ ਜਿਸ ਵਿੱਚ ਸਾਰੀਆਂ ਕਲਾਵਾਂ ਦਾ ਸੁਮੇਲ ਪ੍ਰਾਪਤ ਹੁੰਦਾ ਹੈ, ਇਸ ਕਾਰਨ ਹੀ ਫ਼ਿਲਮ ਬਾਕੀ ਸਾਰੀਆਂ ਕਲਾਵਾਂ ਦੇ ਮੁਕਾਬਲੇ ਦਰਸ਼ਕਾਂ ਨੂੰ ਵਧੇਰੇ ਆਪਣੇ ਨਾਲ ਲੈ ਤੁਰਦੀ ਹੈ ਅਤੇ ਦਰਸ਼ਕ ਵਰਗ ਸਹਿਜੇ ਹੀ ਉਸ ਦੇ ਅਸਰ ਅਧੀਨ ਆ ਜਾਂਦਾ ਹੈ। ਪੰਜਾਬੀ ਭਾਸ਼ਾ ਨਾਲ ਸਬੰਧਿਤ ਫ਼ਿਲਮ ਉਦਯੋਗ ਨੂੰ ਪਾਲੀਵੁੱਡ ਕਿਹਾ ਜਾਂਦਾ ਹੈ। ਪੰਜਾਬੀ ਫ਼ਿਲਮਾਂ ਦਾ ਇਤਿਹਾਸ ਕੋਈ ਬਹੁਤਾ ਲੰਮੇਰਾ ਨਹੀਂ ਹੈ, ਸਭ ਤੋ ਪਹਿਲੀ ਪੰਜਾਬੀ ਫਿਲਮ ਸ਼ੀਲਾ ਸੀ। 1 ...

                                               

ਓਮ ਪੁਰੀ

ਓਮ ਪੁਰੀ ਹਿੰਦੀ ਫ਼ਿਲਮਾਂ ਦੇ ਇੱਕ ਪ੍ਰਸਿੱਧ ਅਭਿਨੇਤਾ ਸਨ। ਓਨ੍ਹਾਂ ਨੇ ਹਿੰਦੀ ਫ਼ਿਲਮਾਂ ਤੋਂ ਇਲਾਵਾ ਪੰਜਾਬੀ, ਮਰਾਠੀ ਆਦਿ ਭਾਸ਼ਾਵਾਂ ਦੀਆਂ ਲਗਭਗ 200 ਫ਼ਿਲਮਾਂ ਵਿੱਚ ਕੰਮ ਕੀਤਾ।

                                               

ਰਾਮ ਗੋਪਾਲ ਵਰਮਾ

ਰਾਮਗੋਪਾਲ ਵਰਮਾ ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਫ਼ਿਲਮ ਨਿਰਮਾਤਾ ਹਨ। ਇਸ ਦਾ ਜਨਮ ਆਂਧਰਾ ਪ੍ਰਦੇਸ਼ ਵਿੱਚ ਹੋਇਆ ਸੀ। ਵਿਜੈਵਾੜਾ ਦੇ ਇੱਕ ਇੰਜਨੀਅਰਿੰਗ ਕਾਲਜ ਵਿੱਚੋਂ ਆਪਣੀ ਪੜ੍ਹਾਈ ਛੱਡਕੇ ਉਹ ਪਹਿਲਾਂ ਇੱਕ ਵੀਡੀਓ ਦੁਕਾਨ ਦੇ ਮਾਲਿਕ ਬਣਿਆ ਫਿਰ ਉਸ ਨੇ ਫ਼ਿਲਮ ਨਿਰਦੇਸ਼ਨ ਦੇ ਖੇਤਰ ਵਿੱਚ ਕਦਮ ਰੱਖਿਆ। ਉਸ ਦੀਆਂ ਪ੍ਰਮੁੱਖ ਫਿਲਮਾਂ ਵਿੱਚ ਸਤਿਆ, ਭੂਤ, ਸਰਕਾਰ, ਡਰਨਾ ਮਨਾ ਹੈ, ਡਰਨਾ ਜਰੂਰੀ ਹੈ ਅਤੇ ਇੱਕ ਹੁਸੀਨਾ ਸੀ ਦਾ ਨਾਮ ਆਉਂਦਾ ਹੈ। ਉਸਨੇ ਮਨੋਵਿਗਿਆਨਕ ਥ੍ਰਿਲਰ, ਅੰਡਰਵਰਲਡ ਗਰੋਹ ਯੁੱਧ, ਸੜਕ ਫ਼ਿਲਮਾਂ, ਡਰਾਉਣੀਆਂ ਫ਼ਿਲਮਾਂ, ਗਲਪ ਫ਼ਿਲਮਾਂ, ਸਿਆਸਤਦਾਨ-ਅਪਰਾਧੀ ਗਠਜੋੜ, ਪ੍ਰਯੋਗਵਾਦੀ ਫ਼ਿਲਮਾਂ, ਸੰਗੀਤ ਫ਼ਿਲਮਾਂ, ਪੈਰਲਲ ਸਿਨੇਮਾ, ਅਤੇ ਡਾਕੂ ਡਰਾਮਾ ਫ਼ਿਲਮਾਂ ਆਦਿ ਅਨੇਕ ਵਿਧਾਵਾਂ ਤੇ ਹਥ ਅਜਮਾਇਆ ਹੈ। ਉਸ ਦੀਆਂ ਦੋ ਫ਼ਿਲਮਾਂ ਸਿਵਾ, ਅ ...

                                               

ਹਰਭਜਨ ਮਾਨ

ਹਰਭਜਨ ਮਾਨ ਇੱਕ ਪੰਜਾਬੀ ਗਾਇਕ, ਅਦਾਕਾਰ ਅਤੇ ਫ਼ਿਲਮਸਾਜ਼ ਹਨ। ਪੰਜਾਬੀ ਫ਼ਿਲਮਾਂ ਨੂੰ ਦੁਬਾਰਾ ਸੁਰਜੀਤ ਕਰਨ ਦਾ ਸਿਹਰਾ ਇਹਨਾਂ ਨੂੰ ਦਿੱਤਾ ਜਾਂਦਾ ਹੈ। ਇਹਨਾਂ ਦੀਆਂ ਉੱਘੀਆਂ ਫ਼ਿਲਮਾਂ ਵਿੱਚ ਜੀ ਆਇਆਂ ਨੂੰ, ਮਿੱਟੀ ’ਵਾਜ਼ਾਂ ਮਾਰਦੀ, ਜੱਗ ਜਿਉਂਦਿਆਂ ਦੇ ਮੇਲੇ ਆਦਿ ਨਾਂ ਸ਼ਾਮਲ ਹਨ। ਮਾਨ ਨੇ ਕਵੀਸ਼ਰ ਕਰਨੈਲ ਸਿੰਘ ਪਾਰਸ "ਰਾਮੂਵਾਲੀਆ" ਤੋਂ ਸੰਗੀਤ ਦੀ ਸਿੱਖਿਆ ਲਈ ਅਤੇ 1980-81 ਵਿੱਚ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ।

                                               

ਮੀਕਾ ਸਿੰਘ

ਅਮਰੀਕ ਸਿੰਘ ਮੀਕਾ ਵਜੋਂ ਮਸ਼ਹੂਰ, ਇੱਕ ਭਾਰਤੀ ਪਾਪ ਗਾਇਕ ਅਤੇ ਰੈਪਰ ਹੈ। ਉਸ ਨੇ ਕਈ ਬੰਗਾਲੀ ਫ਼ਿਲਮਾਂ ਵਿੱਚ ਵੀ ਆਪਣੀ ਆਵਾਜ਼ ਦਿੱਤੀ ਹੈ। ਪੰਜਾਬੀ ਤੋਂ ਇਲਾਵਾ ਉਸ ਨੇ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਗੀਤ ਗਾਏ ਹਨ।

                                               

ਪਰਮਿੰਦਰ ਗਿੱਲ

ਪਰਮਿੰਦਰ ਗਿੱਲ ਹਿੰਦੀ ਅਤੇ ਪੰਜਾਬੀ ਫ਼ਿਲਮ, ਟੀ.ਵੀ., ਥੀਏਟਰ, ਗਿੱਧਾ ਅਤੇ ਪੰਜਾਬੀ ਲੋਕ-ਨਾਚ ਦੀ ਕੁਸ਼ਲ ਅਭਿਨੇਤਰੀ ਹੈ। ਪਰਮਿੰਦਰ ਗਿੱਲ ਦਾ ਜਨਮ ਲੁਧਿਆਣਾ ਜ਼ਿਲ੍ਹਾ ਦੇ ਰਾਏਕੋਟ ਵਿਖੇ ਇੱਕ ਸਿੱਖ ਪਰਿਵਾਰ ਵਿੱਚ 16 ਸਤੰਬਰ 1970 ਨੂੰ ਰਣਜੀਤ ਸਿੰਘ ਮੀਨ ਅਤੇ ਕ੍ਰਿਸ਼ਨ ਕੌਰ ਦੇ ਘਰ ਜਨਮ ਹੋਇਆ। ਪਰਮਿੰਦਰ ਗਿੱਲ ਨੇ ਐਸ.ਜੀ.ਜੀ.ਜੀ.ਕਾਲਜ ਰਾਏਕੋਟ ਤੋਂ ਸਿੱਖਿਆ ਹਾਸਲ ਕੀਤੀ। 22 ਸਾਲ ਦੀ ਉਮਰ ਵਿੱਚ ਪਰਮਿੰਦਰ ਗਿੱਲ ਦਾ ਵਿਆਹ ਬਰਨਾਲਾ ਵਿਖੇ ਸੁਖਜਿੰਦਰ ਸਿੰਘ ਨਾਲ ਹੋਇਆ ਅਤੇ ਉਹਨਾਂ ਦੀਆਂ ਦੋ ਲੜਕੀਆਂ ਅਤੇ ਇੱਕ ਬੇਟਾ ਹੈ। ਪਰਮਿੰਦਰ ਨੇ 15 ਸਾਲ ਦੀ ਉਮਰ ਵਿੱਚ ਕਲਾਕਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਪਰਮਿੰਦਰ ਗਿੱਲ ਨੇ ਮੁੱਖ ਤੌਰ ਤੇ ਪੰਜਾਬੀ ਫ਼ਿਲਮਾਂ ਅਤੇ ਨਾਟਕਾਂ ਵਿੱਚ ਬਹੁਪੱਖੀ ਭੂਮਿਕਾ ਨਿਭਾਈ ਹੈ। ਉਹਨਾ ਕੁਝ ਹਿੰਦੀ ਫ਼ਿਲਮਾਂ ਵਿੱਚ ਵੀ ਕਲਾ ...

                                               

10 ਮਿੰਟ (2013 ਫ਼ਿਲਮ)

ਫਰਮਾ:ਵਿਕੀਪੀਡੀਆ ਏਸ਼ੀਆਈ ਮਹੀਨਾ 2020 10 ਮਿੰਟ ਇੱਕ 2013 ਦੱਖਣੀ ਕੋਰੀਆ ਦੀ ਫ਼ਿਲਮ ਹੈ ਜੋ ਲੀ ਯੋਂਗ-ਸੀਂਗ ਦੁਆਰਾ ਨਿਰਦੇਸ਼ਤ ਹੈ। ਇਸਦਾ ਪ੍ਰੀਮੀਅਰ 2013 ਬੁਸਾਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਹੋਇਆ ਸੀ ਅਤੇ 24 ਅਪ੍ਰੈਲ, 2014 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।

                                               

ਜਾਰਜ ਈਸਟਮੈਨ

ਉਸ ਨੂੰ ਫੋਟੋ ਖਿੱਚਣ ਦਾ ਸ਼ੌਕ ਸੀ ਤੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਉਸ ਨੇ ਕੈਮਰਾ ਖਰੀਦਿਆ| ਉਨ੍ਹੀਂ ਦਿਨੀਂ ਇਹ ਫੋਟੋ ਕੱਚ ਦੀ ਇੱਕ ਗਿੱਲੀ ਪਲੇਟ ਤੇ ਲਾਹੇ ਜਾਂਦੇ ਸਨ, ਜੋ ਸਾਫ ਨਹੀਂ ਆਉਂਦੇ ਸਨ | ਈਸਟਮੈਨ ਨੇ ਇਸ ਸਮੱਸਿਆ ਤੇ ਵਿਚਾਰ ਕਰਦੇ ਹੋਏ ਇਸ ਦਿਸ਼ਾ ਵਿੱਚ ਪ੍ਰਯੋਗ ਸ਼ੁਰੂ ਕੀਤੇ | ਅੱਡੋ-ਅੱਡ ਰਸਾਇਣਾਂ ਦੇ ਇਸਤੇਮਾਲ ਦੇ ਬਾਅਦ ਉਹ ਇਹੋ ਜਿਹੀਆਂ ਸੁੱਕੀਆਂ ਪਲੇਟਾਂ ਬਣਾਉਣ ਵਿੱਚ ਕਾਮਯਾਬ ਹੋ ਗਏ, ਜਿਨ੍ਹਾਂ ਤੇ ਫੋਟੋ ਸਾਫ ਆਉਂਦੇ ਸਨ | ਇਸ ਨੂੰ ਲੰਦਨ ਅਤੇ ਅਮਰੀਕਾ ਵਿੱਚ ਪੇਟੈਂਟ ਕਰਵਾ ਲਿਆ | ਹੁਣ ਉਸ ਨੇ ਫੋਟੋਗ੍ਰਾਫਰੀ ਦੀ ਦੁਕਾਨ ਖੋਲ੍ਹ ਲਈ| ਕੰਮ ਕਰਦੇ ਸਮੇਂ ਸ਼ੀਸ਼ੇ ਦੀਆਂ ਪਲੇਟਾਂ ਕੈਮਰੇ ਵਿਚੋਂ ਕੱਢਦੇ ਸਮੇਂ ਟੁੱਟ ਜਾਂਦੀਆਂ ਸਨ| ਈਸਟਮੈਨ ਸ਼ੀਸ਼ੇ ਦੀ ਥਾਂ ਤੇ ਲਾਚੀਲੀ ਚੀਜ਼ ਦੀ ਵਰਤੋਂ ਦੀ ਖੋਜ ਕੀਤੀ। ਇਸ ਫਿਲਮ ਤੇ ਖਿੱਚੇ ਗਏ ਫੋਟੋ ...

                                               

ਧਰਮਿੰਦਰ ਦੀ ਫਿਲਮੋਗ੍ਰਾਫੀ

ਧਰਮਿੰਦਰ ਨੇ ਜਿੰਨੀਆਂ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ, ਓਹਨਾ ਦੀ ਪੂਰੀ ਸੂਚੀ ਹੇਠਾਂ ਦਿੱਤੀ ਹੈ। ਬਾਕਸ ਆਫਿਸ ਇੰਡੀਆ ਦੇ ਅਨੁਸਾਰ, ਉਸ ਨੇ ਆਪਣੇ 50 ਤੋਂ ਵੱਧ ਸਾਲਾਂ ਦੇ ਕਰੀਅਰ ਵਿੱਚ ਸਭ ਤੋਂ ਵੱਧ ਹਿੱਟ ਫਿਲਮਾਂ ਦਾ ਰਿਕਾਰਡ ਆਪਣੇ ਕੋਲ ਰੱਖਿਆ ਹੈ।

                                               

ਫ਼ਿਲਮ

ਫ਼ਿਲਮ, ਚਲਚਿੱਤਰ ਅਤੇ ਸਿਨੇਮਾ ਵਿੱਚ ਚਿਤਰਾਂ ਨੂੰ ਇਸ ਤਰ੍ਹਾਂ ਇੱਕ ਦੇ ਬਾਅਦ ਇੱਕ ਦਿਖਾਇਆ ਜਾਂਦਾ ਹੈ ਜਿਸਦੇ ਨਾਲ ਰਫ਼ਤਾਰ ਦਾ ਆਭਾਸ ਹੁੰਦਾ ਹੈ। ਫਿਲਮਾਂ ਅਕਸਰ ਵੀਡਿਓ ਕੈਮਰੇ ਨਾਲ ਰਿਕਾਰਡ ਕਰਕੇ ਬਣਾਈਆਂ ਜਾਂਦੀਆਂ ਹਨ, ਜਾਂ ਫਿਰ ਐਨੀਮੇਸ਼ਨ ਵਿਧੀਆਂ ਜਾਂ ਸਪੈਸ਼ਲ ਇਫੈਕਟਸ ਦਾ ਪ੍ਰਯੋਗ ਕਰਕੇ। ਅੱਜ ਇਹ ਮਨੋਰੰਜਨ ਦਾ ਮਹੱਤਵਪੂਰਣ ਸਾਧਨ ਹਨ ਲੇਕਿਨ ਇਨ੍ਹਾਂ ਦਾ ਪ੍ਰਯੋਗ ਕਲਾ - ਪਰਕਾਸ਼ਨ ਅਤੇ ਸਿੱਖਿਆ ਲਈ ਵੀ ਹੁੰਦਾ ਹੈ। ਭਾਰਤ ਸੰਸਾਰ ਵਿੱਚ ਸਭ ਤੋਂ ਜਿਆਦਾ ਫਿਲਮਾਂ ਬਣਾਉਂਦਾ ਹੈ। ਫਿਲਮ ਉਦਯੋਗ ਦਾ ਮੁੱਖ ਕੇਂਦਰ ਮੁੰਬਈ ਹੈ, ਜਿਸਨੂੰ ਅਮਰੀਕਾ ਦੇ ਫਿਲਮੋਤਪਾਦਨ ਕੇਂਦਰ ਹਾਲੀਵੁਡ ਦੇ ਨਾਮ ਉੱਤੇ ਬਾਲੀਵੁਡ ਕਿਹਾ ਜਾਂਦਾ ਹੈ। ਭਾਰਤੀ ਫਿਲਮਾਂ ਵਿਦੇਸ਼ਾਂ ਵਿੱਚ ਵੀ ਵੇਖੀਆਂ ਜਾਂਦੀਆਂ ਹਨ ਸਿਨੇਮਾ ਵੀਹਵੀਂ ਸ਼ਤਾਬਦੀ ਦੀ ਸਭ ਤੋਂ ਜਿਆਦਾ ਹਰਮਨ ਪਿਆਰੀ ਕਲਾ ...

                                               

ਭੁਪਾਲ (ਫ਼ਿਲਮ)

ਭੁਪਾਲ: ਮੀਂਹ ਦੇ ਲਈ ਅਰਦਾਸ ਅੰਗਰੇਜ਼ੀ ਅਤੇ ਹਿੰਦੀ ਚ ਬਣੀ ਫ਼ਿਲਮ ਹੈ ਜੋ ਭੁਪਾਲ ਗੈਸ ਕਾਂਡ ਦੇ ਅਧਾਰਿਤ ਹੈ। ਇਸ ਗੈਸ ਕਾਂਡ ਵਿੱਚ ਦੋ ਅਤੇ ਤਿੰਨ ਦਸੰਬਰ 1984 ਨੂੰ ਲਗਭਗ ਦਸ ਹਜ਼ਾਰ ਲੋਕ ਮਰ ਗਏ ਸਨ। ਇਸ ਦਰਦਨਾਖ ਘਟਨਾ ਦੇ ਅਧਾਰਿਤ ਇਸ ਫ਼ਿਲਮ ਨੂੰ ਬਹੁਤ ਹੀ ਸੂਖ਼ਮ ਤਰੀਕੇ ਨਾਲ ਦਰਸਾਇਆ ਗਿਆ ਹੈ। ਇਸ ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਰਵੀ ਕੁਮਾਰ ਅਤੇ ਨਿਰਮਾਤਾ ਰਵੀ ਵਾਲੀਆ ਹੈ। ਇਹ ਫਿਲਮ ਨੂੰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਬਣਾਇਆ ਗਿਆ।

                                               

ਰਾਮੋਜੀ ਫ਼ਿਲਮ ਸਿਟੀ

ਰਾਮੋਜੀ ਫ਼ਿਲਮ ਸਿਟੀ ਰਾਮੋਜੀ ਗਰੁੱਪ ਦਾ ਮਲਟੀ ਡਾਈਮੈਨਸ਼ਨਲ ਕਾਰਪੋਰੇਟ ਮੁੱਖ ਦਫ਼ਤਰ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਸਥਿਤ ਹੈ। ਰਾਮੋਜੀ ਫ਼ਿਲਮ ਸਿਟੀ ਹੈਦਰਾਬਾਦ ਰਾਮੋਜੀ ਗਰੁੱਪ ਦੁਆਰਾ 1996 ਵਿੱਚ ਸਥਾਪਤ ਕੀਤਾ ਜੋ 2000 ਏਕੜ ਵਿੱਚ ਫੈਲਿਆ ਹੋਇਆ ਹੈ ਜਿੱਥੇ ਫ਼ਿਲਮਾਂ ਬਣਾਉਣ ਲਈ ਦੁਨੀਆਂ ਭਰ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਇਸ ਫ਼ਿਲਮ ਸਿਟੀ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਫ਼ਿਲਮਾਂ ਲਈ ਹੋਟਲ, ਹਵਾਈ ਜਹਾਜ਼ ਦੇ ਅੱਡੇ, ਹਵਾਈ ਜਹਾਜ਼, ਸਮੁੰਦਰੀ ਜਹਾਜ਼, ਹਸਪਤਾਲ, ਰੇਲਵੇ ਸਟੇਸ਼ਨ, ਬੱਸ ਸਟੈਂਡ, ਜੰਗਲ, ਪਹਾੜ, ਨਦੀਆਂ ਆਦਿ ਦੇ ਸੈੱਟ ਰੱਖੇ ਗਏ ਹਨ। ਇਥੋਂ ਦੀ ਰਾਮੋਜੀ ਅਕੈਡਮੀ ਆਫ਼ ਫ਼ਿਲਮ ਐਂਡ ਟੈਲੀਵਿਜ਼ਨ ਦੀ ਆਰਟ ਅਕੈਡਮੀ ਹੈ। ਰਾਮੋਜੀ ਫ਼ਿਲਮ ਸਿਟੀ ਦੱਖਣੀ ਭਾਰਤ ਵਿੱਚ ਖ਼ਾਸ ਪਛਾਣ ਰੱਖਦੀ ਹੈ। ਇਥੇ ਪੁਰਾਣਾ ਸਮਾਨ ਜਿਵੇਂ ਕੈਮਰ ...

                                               

ਲਘੂ ਫ਼ਿਲਮ

ਲਘੂ ਫ਼ਿਲਮ ਆਮ ਫ਼ਿਲਮਾਂ ਨਾਲੋਂ ਛੋਟੀ ਹੁੰਦੀ ਹੈ। ਆਮ ਕਰ ਕੇ ਇਹ 10 ਮਿੰਟਾਂ ਤੋਂ 1 ਘੰਟੇ ਦੀ ਹੁੰਦੀ ਹੈ। ਉੱਤਰੀ ਅਮਰੀਕਾ ਵਿੱਚ ਲਘੂ ਫਿਲਮ ਦਾ ਸਮਾਂ 20 ਤੋਂ 40 ਮਿੰਟ ਲੰਮਾ ਸਮਝਿਆ ਜਾਂਦਾ ਹੈ ਜਦੋਂ ਕਿ ਯੂਰਪ, ਲਾਤੀਨੀ ਅਮਰੀਕਾ ਅਤੇ ਆਸਟਰੇਲੀਆ ਵਿੱਚ ਲਘੂ ਫਿਲਮ ਇਸ ਤੋਂ ਕਾਫ਼ੀ ਛੋਟੀ ਹੋ ਸਕਦੀ ਹੈ। ਉਦਾਹਰਨ ਲਈ ਨਿਊਜ਼ੀਲੈਂਡ ਵਿੱਚ 1 ਮਿੰਟ ਤੋਂ ਜਿਆਦਾ ਅਤੇ 15 ਮਿੰਟ ਤੋਂ ਘੱਟ ਸਮੇਂ ਵਾਲੀ ਫਿਲਮ ਨੂੰ ਲਘੂ ਫਿਲਮ ਪਰਿਭਾਸ਼ਿਤ ਕੀਤਾ ਜਾਂਦਾ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →