Back

ⓘ ਆਰਥਿਕਤਾ - ਅਰਥਚਾਰਾ, ਸਭਿਆਚਾਰਕ ਆਰਥਿਕਤਾ, ਸਿਆਸੀ ਆਰਥਿਕਤਾ ਦੀ ਆਲੋਚਨਾ ਵਿੱਚ ਯੋਗਦਾਨ, ਪਾਕਿਸਤਾਨ ਦੀ ਆਰਥਿਕਤਾ, ਰਾਜਸੀ ਅਰਥ-ਪ੍ਰਬੰਧ, ਸ੍ਰੀਲੰਕਾ ਦੀ ਆਰਥਿਕਤਾ, ਚੀਨ ਦੀ ਆਰਥਿਕਤਾ, ਕਰ, ਗਰੀਬੀ ..                                               

ਅਰਥਚਾਰਾ

ਆਰਥਿਕਤਾ ਜਾਂ ਆਰਥਿਕ ਢਾਂਚਾ ਕਿਸੇ ਭੂਗੋਲਿਕ ਖੇਤਰ ਵਿੱਚ ਅਲੱਗ ਅਲੱਗ ਘਟਕਾਂ ਵੱਲੋਂ ਸੀਮਿਤ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ, ਵਿਤਰਣ ਜਾਂ ਵਪਾਰ, ਅਤੇ ਖਪਤ ਨੂੰ ਕਹਿੰਦੇ ਹਨ। ਇਹ ਆਰਥਿਕ ਘਟਕ ਵਿਅਕਤੀ, ਕਾਰੋਬਾਰ, ਸੰਸਥਾਵਾਂ ਜਾਂ ਸਰਕਾਰਾਂ ਹੋ ਸਕਦੇ ਹਨ। ਜਦ ਦੋ ਪੱਖ ਕਿਸੇ ਵਸਤੂ ਜਾਂ ਸੇਵਾ ਦੀ ਇੱਕ ਕੀਮਤ, ਜੋ ਕਿ ਆਮ ਤੌਰ ਤੇ ਕਿਸੇ ਵਿਸ਼ੇਸ਼ ਮੁਦਰਾ ਵਿੱਚ ਪ੍ਰਗਟ ਕੀਤੀ ਜਾਂਦੀ ਹੈ, ਨਿਰਧਾਰਿਤ ਕਰ ਲੈਣ, ਤਾਂ ਉਹ ਇਸ ਦਾ ਲੈਣ-ਦੇਣ ਕਰਦੇ ਹਨ।

                                               

ਸਭਿਆਚਾਰਕ ਆਰਥਿਕਤਾ

ਭਾਰਤ ਇੱਕ ਪੂਜੀਵਾਦੀ ਦੇਸ਼ ਹੈ ਜਿਸ ਵਿੱਚ ਸਰਕਾਰੀ ਅਦਾਰਿਆਂ ਦੀ ਜ਼ਿਕਰਯੋਗ ਥਾਂ ਹੈ ਪਰ ਭਾਰਤ ਦਿਨੋ-ਦਿਨ ਨਿੱਜੀ ਸਰਮਾਏਦਾਰੀ ਵਾਲੇ ਵਿਕਾਸ ਮਾਡਲ ਨੂੰ ਆਪਣਾ ਰਿਹਾ ਹੈ। ਭਾਰਤ ਆਰਥਿਕ ਵਿਕਾਸ ਦੇ ਮਾਡਲ ਨੂੰ ਆਪਣਾ ਰਿਹਾ ਹੈ। ਭਾਰਤ ਵਿੱਚ ਆਰਥਿਕ ਵਿਕਾਸ ਦੇ ਮਾਡਲ ਵਿੱਚੋਂ ਅਨੇਕਾਂ ਸਮੱਸਿਆਂਵਾਂ ਉਪਜੀਆਂ ਹਨ। ਇਹਨਾਂ ਵਿੱਚ ਅਹਿਮ ਸਮੱਸਿਆ ਗਰੀਬੀ ਦੀ ਹੈ।ਆਰਥਿਕਤਾ ਕਿਸੇ ਸਮਾਜਿਕ ਢਾਂਚੇ ਦੀ ਬੁਨਿਆਦੀ ਇਕਾਈ ਹੁੰਦੀ ਹੈ ਅਤੇ ਮਨੁੱਖੀ ਇਤਿਹਾਸ ਵਿੱਚ ਜੇਕਰ ਕੋਈ ਸਮਾਜ ਆਰਥਿਕ ਪੱਖ ਤੋਂ ਪੱਛੜਿਆ ਹੈ ਤਾਂ ਉਸ ਦੀਆਂ ਸਮੱਸਿਆਵਾਂ ਦੀ ਰੂਪ ਵਧੇਰੇ ਜਟਿਲ ਹੋਵੇਗਾ। ਮਨੁੱਖੀ ਸਮਾਜ ਦੇ ਸਮੁੱਚੇ ਇਤਿਹਾਸਕ-ਸਮਾਜਕ ਵੇਗ ਦੀ ਦਸ਼ਾ ਅਤੇ ਦਿਸ਼ਾ ਨੂੰ ਸਮਝਣ ਲਈ ਉਸ ਦੇ ਸਭਿਆਚਾਰਕ ਪਾਸਾਰ ਦੇ ਸੁਭਾ ਨੂੰ ਗ੍ਰਹਿਣ ਕਰਨਾ ਇੱਕ ਮੁੱਢਲਾ ਅਤੇ ਫ਼ੈਸਲਾਕੁਨ ਸੁਆਲ ਹੁੰਦਾ ਹੈ। ਸ ...

                                               

ਸਿਆਸੀ ਆਰਥਿਕਤਾ ਦੀ ਆਲੋਚਨਾ ਵਿੱਚ ਯੋਗਦਾਨ

ਸਿਆਸੀ ਆਰਥਿਕਤਾ ਦੀ ਆਲੋਚਨਾ ਵਿੱਚ ਯੋਗਦਾਨ ਕਾਰਲ ਮਾਰਕਸ ਦੀ ਲਿਖੀ ਪੁਸਤਕ ਹੈ, ਜੋ ਪਹਿਲੀ ਵਾਰ 1859 ਵਿੱਚ ਪ੍ਰਕਾਸ਼ਿਤ ਹੋਈ ਸੀ। ਇਹ ਕਿਤਾਬ ਮੁੱਖ ਤੌਰ ਤੇ ਪੂੰਜੀਵਾਦ ਅਤੇ ਮੁਦਰਾ ਦੇ ਮਾਤਰਾ ਸਿਧਾਂਤ ਦਾ ਇੱਕ ਵਿਸ਼ਲੇਸ਼ਣ ਹੈ,

                                               

ਪਾਕਿਸਤਾਨ ਦੀ ਆਰਥਿਕਤਾ

ਪਾਕਿਸਤਾਨ ਦੀ ਆਰਥਿਕਤਾ ਵਿਸ਼ਵ ਦੀ 25 ਵੀਂ ਸਭ ਤੋਂ ਵੱਡੀ ਆਰਥਿਕਤਾ ਹੈ । ਦੇਸ਼ ਦੀ ਕੁੱਲ ਵੱਸੋਂ 190 ਮਿਲੀਅਨ ਹੈ, ਜੋ ਵਿਸ਼ਵ ਵਿੱਚ 6ਵੇਂ ਦਰਜੇ ਤੇ ਹੈ। ਪਾਕਿਸਤਾਨ ਦੀ ਗੈਰ-ਦਰਜ ਆਰਥਿਕਤਾ ਕੁੱਲ ਆਰਥਿਕਤਾ ਦਾ 36% ਹੈ ਜੋ ਪ੍ਰਤੀ ਵਿਅਕਤੀ ਆਮਦਨ ਦਾ ਅਨੁਮਾਨ ਲਗਾਉਣ ਲੱਗਿਆਂ ਛੱਡ ਦਿੱਤਾ ਜਾਂਦਾ ਹੈ। ਪਾਕਿਸਤਾਨ ਇੱਕ ਵਿਕਾਸਸ਼ੀਲ ਦੇਸ਼ ਹੈ

                                               

ਰਾਜਸੀ ਅਰਥ-ਪ੍ਰਬੰਧ

ਸਿਆਸੀ ਆਰਥਿਕਤਾ ਜਾਂ ਸਿਆਸੀ ਅਰਥਚਾਰਾ ਨੂੰ ਮੂਲ ਤੌਰ ਉੱਤੇ ਪੈਦਾਵਾਰ ਅਤੇ ਵਪਾਰ ਦੇ ਸਰਕਾਰ, ਦਰਾਮਦੀ ਅਤੇ ਕਨੂੰਨ ਨਾਲ਼,ਕੌਮੀ ਆਮਦਨ ਨਾਲ ਅਤੇ ਦੌਲਤ ਦੀ ਵੰਡ ਨਾਲ਼ ਸਬੰਧਾਂ ਦੀ ਘੋਖ ਕਰਨ ਲਈ ਵਰਤਿਆ ਜਾਂਦਾ ਸੀ। ਸਿਆਸੀ ਅਰਥਚਾਰੇ ਦਾ ਸਰੋਤ ਨੈਤਿਕ ਫ਼ਲਸਫ਼ੇ ਵਿੱਚ ਹੈ। ਇਹਦਾ ਵਿਕਾਸ 18ਵੀਂ ਸਦੀ ਵਿੱਚ ਮੁਲਕਾਂ ਜਾਂ ਰਿਆਸਤਾਂ ਦੇ ਅਰਥਚਾਰਿਆਂ ਦੀ ਘੋਖ ਵਜੋਂ ਹੋਇਆ ਅਤੇ ਇਸੇ ਕਰ ਕੇ ਇਹ ਸਿਆਸੀ ਅਰਥਚਾਰਾ ਕਹੇ ਜਾਣ ਲੱਗ ਪਿਆ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿਆਸੀ ਅਰਥਚਾਰਾ ਉਹਨਾਂ ਬੁੱਧੀਸੰਗਤ ਫੈਸਲਿਆਂ ਦਾ ਅਧਿਐਨ ਕਰਦਾ ਹੈ ਜੋ ਸਿਆਸੀ ਅਤੇ ਆਰਥਿਕ ਸੰਗਠਨਾਂ ਨੂੰ ਮੁੱਖ ਰੱਖ ਕੇ ਲਏ ਜਾਂਦੇ ਹਨ।

                                               

ਸ੍ਰੀਲੰਕਾ ਦੀ ਆਰਥਿਕਤਾ

ਸ੍ਰੀਲੰਕਾ ਪਿਛਲੇ ਸਾਲਾਂ ਵਿੱਚ ਉੱਚੇ ਵਾਧੇ ਦਰ ਵਾਲੀ ਇੱਕ ਸਮਰਥ ਆਰਥਿਕਤਾ ਵਜੋਂ ਵਿਕਸਤ ਹੋ ਰਹੀ ਹੈ। ਜਿਸਦਾ ਕੁੱਲ ਘਰੇਲੂ ਉਤਪਾਦਨ.591 ਬਿਲੀਅਨ)ਡਾਲਰ ਅਤੇ ਪ੍ਰਤੀ ਵਿਅਕਤੀ ਆਮਦਨ 11.068.996 ਡਾਲਰ ਸੀ। ਸਾਲ 2003 ਤੋਂ 2012 ਤੱਕ ਇਥੋਂ ਦੀ ਆਰਥਿਕਤਾ ਦੀ ਵਾਧਾ ਦਰ 6.4 ਪ੍ਰਤੀਸ਼ਤ ਰਹੀ ਹੈ।ਸ੍ਰੀਲੰਕਾ ਦੀ ਪ੍ਰਤੀ ਵਿਅਕਤੀ ਆਮਦਨ ਬਾਕੀ ਦੱਖਣੀ ਏਸ਼ੀਆ ਦੇ ਦੇਸਾਂ ਨਾਲੋਂ ਵਧ ਰਹੀ ਹੈ। ਇਥੋਂ ਦੀ ਆਰਥਿਕਤਾ ਦੇ ਵੱਡੇ ਸੈਕਟਰ ਸੈਰ ਸਪਾਟਾ, ਚਾਹ ਨਿਰਯਾਤ, ਟੈਕਸਟਈਲ ਉਦਯੋਗ,ਹਨ।

                                               

ਚੀਨ ਦੀ ਆਰਥਿਕਤਾ

ਚੀਨ ਦੀ ਸਮਾਜਵਾਦੀ ਮੰਡੀ ਮੁਖੀ ਆਰਥਿਕਤਾ ਹੈ ਅਤੇ ਵਿਸ਼ਵ ਮੁਦਰਾ ਕੋਸ਼ ਅਨੁਸਾਰ ਇਹ ਵਿਸ਼ਵ ਦੀ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ ਹੈ ਅਤੇ ਕਰੰਸੀ ਦੀ ਖਰੀਦ ਸ਼ਕਤੀ ਦੀ ਸਮਰਥਾ ਦੇ ਲਿਹਾਜ ਨਾਲ ਇਹ ਵਿਸ਼ਵ ਦੀ ਪਹਿਲੇ ਦਰਜੇ ਦੀ ਆਰਥਿਕਤਾ ਹੈ ਚੀਨ ਵਿਸ਼ਵ ਦਾ ਉਦਯੋਗਿਕ ਧੁਰਾ ਹੈ ਅਤੇ ਇਹ ਸੰਸਾਰ ਵਿੱਚ ਸਭ ਤੋਂ ਵਧ ਸਨਅਤੀ ਉਤਪਾਦਨ ਪੈਦਾ ਕਰਦਾ ਹੈ ਅਤੇ ਵਸਤਾਂ ਦਾ ਨਿਰਯਾਤ ਕਰਦਾ ਹੈ। ਚੀਨ ਵਿਸ਼ਵ ਦੀ ਤੇਜੀ ਨਾਲ ਵਧ ਰਹੀ ਉਪਭੋਗ ਮੰਡੀ ਵੀ ਹੈ ਅਤੇ ਸੰਸਾਰ ਦੀ ਦੂਜੀ ਵੱਡੀ ਆਯਾਤ ਕਰਨ ਵਾਲੀ ਆਰਥਿਕਤਾ ਵੀ ਹੈ. ਚੀਨ ਸਭ ਤੋਂ ਵੱਡਾ ਨਿਰਯਾਤ ਕਰਨ ਵਾਲਾ ਦੇਸ ਹੈ ਜੋ ਅੰਤਰਰਾਸ਼ਟਰੀ ਵਪਾਰ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ. ਚੀਨ ਵਿੱਚ 33 ਪ੍ਰਸ਼ਾਸ਼ਕੀ ਖੇਤਰ ਹਨ।2015 ਵਿੱਚ ਜੀ.ਡੀ.ਪੀ.ਵੰਡ ਅਨੁਸਾਰ ਇਹਨਾਂ ਦਾ ਵੇਰਵਾ ਦਿੱਤਾ ਗਿਆ ਹੈ।

                                               

ਬੰਗਲਾਦੇਸ਼ ਦੀ ਆਰਥਿਕਤਾ

ਬੰਗਲਾ ਦੇਸ ਇੱਕ ਅਜ਼ਾਦ ਮੰਡੀ ਆਰਥਿਕਤਾ ਹੈ ਜੋ ਵਿਸ਼ਵ ਦੀ 44ਵੀੰ ਸਭ ਤੋਂ ਵੱਡੀ ਆਰਥਿਕਤਾ ਹੈਅੰਤਰਰਾਸ਼ਟਰੀ ਮੁਦਰਾ ਕੋਸ਼ ਅਨੁਸਾਰ ਬੰਗਲਾ ਦੇਸ 2016 7.1% ਵਾਧੇ ਦੀ ਦਰ ਨਾਲ ਵਿਸ਼ਵ ਦੀ ਦੂਜੀ ਸਭ ਤੋਂ ਤੇਜੀ ਨਾਲ ਵਿਕਾਸ ਕਰਨ ਵਾਲੀ ਆਰਥਿਕਤਾ ਹੈ। ਢਾਕਾ ਅਤੇ ਚਿਟਾਗਾਂਗ ਦੇਸ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਵਪਾਰਕ ਕੇਂਦਰ ਹਨ। ਸਾਲ 2004 ਵਿੱਚ ਦੇਸ ਦੀ ਵਿਕਾਸ ਦਰ 6.5%, ਸੀ ਜੋ ਮੁਖ ਰੂਪ ਵਿੱਚ ਬਣੇ ਬਣਾਏ ਵਸਤਰ, ਖੇਤੀਬਾੜੀ ਅਤੇ ਵਿਦੇਸ਼ੀ ਬੰਗਲਾਦੇਸੀਆਂ ਦੀ ਕਮਾਈ ਦੇ ਯੋਗਦਾਨ ਕਾਰਨ ਹੋਈ ਸੀ।ਬੰਗਲਾਦੇਸ ਨੇ ਨਿਰਯਾਤ ਮੁਖੀ ਉਦਯੋਗਾਂ ਨੂੰ ਉਤਸਾਹਤ ਕਰਨ ਦੀ ਨੀਤੀ ਵੀ ਅਪਣਾਈ ਹੈ।. ਦੇਸ ਨੇ ਸੂਚਨਾ ਤਕਨੀਕ ਨੂੰ ਉਤਸਾਹਤ ਕਰਨ ਦਾ ਵੀ ਫੈਸਲਾ ਲਿਆ ਹੈ। ਬੰਗਲਾਦੇਸ ਭਾਰਤ,ਨੇਪਾਲ ਅਤੇ ਭੂਟਾਨ ਦੀਆਂ ਅਰਥ ਵਿਵਸਥਾਵਾਂ ਲਈ ਵਿਸ਼ੇਸ਼ ਮਹੱਤਤਾ ਰਖਦਾ ਹੈ। ਚੀਨ ...

                                               

ਭੂਟਾਨ ਦੀ ਆਰਥਿਕਤਾ

ਭੂਟਾਨ ਦੀ ਆਰਥਿਕਤਾ ਵਿਸ਼ਵ ਦੀਆਂ ਸਭ ਤੋਂ ਛੋਟੀਆਂ ਅਤੇ ਘੱਟ ਵਿਕਸਤ ਆਰਥਿਕਤਾਵਾਂ ਵਿਚੋਂ ਇੱਕ ਹੈ।ਇਹ ਇੱਕ ਖੇਤੀ ਅਧਾਰਤ ਆਰਥਿਕਤਾ ਹੈ ਅਤੇ ਲਗਪਗ 60% ਵੱਸੋਂ ਖੇਤੀ ਖੇਤਰ ਵਿੱਚ ਰੁਜਗਾਰਯੁਕਤ ਹੈ।ਇਥੋਂ ਦੀ ਖੇਤੀ ਵੀ ਗੁਜਾਰਾ ਖੇਤੀ ਹੈ।ਇਥੋਂ ਦੇ ਉੱਚੇ ਪਹਾੜ ਇਥੇ ਸੜਕਾਂ ਅਤੇ ਹੋਰ ਬੁਨਿਆਦੀ ਢਾਂਚਾ ਵਿਕਸਤ ਕਰਨ ਵਿੱਚ ਮੁਸ਼ਕਲ ਖੜੀ ਕਰਦੇ ਹਨ ਅਤੇ ਇਸਦੀ ਲਾਗਤ ਵੀ ਵਧ ਆਉਂਦੀ ਹੈ। ਇਥੋਂ ਦੀ ਆਰਥਿਕਤਾ ਭਾਰਤ ਨਾਲ ਜੁੜੀ ਹੋਈ ਹੈ ਅਤੇ ਭਾਰਤ ਤੋਂ ਪ੍ਰਾਪਤ ਹੋਣ ਵਾਲੀ ਵਿੱਤੀ ਸਹਾਇਤਾ ਤੇ ਕਾਫੀ ਨਿਰਭਰ ਕਰਦੀ ਹੈ। ਜਿਆਦਾਤਰ ਉਦਯੋਗਿਕ ਉਤਪਾਦਨ ਕੁਟੀਰ ਉਦਯੋਗ ਕਿਸਮ ਦਾ ਹੈ।ਜਿਆਦਾ ਵਿਕਸਤ ਪ੍ਰੋਜੈਕਟਸ ਲਈ ਇਹ ਦੇਸ ਭਾਰਤ ਤੋਂ ਆਉਣ ਵਾਲੀ ਪ੍ਰਵਾਸੀ ਮਜਦੂਰ ਸ਼ਕਤੀ ਤੇ ਨਿਰਭਰ ਕਰਦਾ ਹੈ।ਇਥੋਂ ਦੇ ਸਿੱਖਿਆ,ਸਿਹਤ,ਸਮਾਜਕ ਵਿਕਾਸ ਅਤੇ ਵਾਤਾਵਰਣ ਸੰਬੰਧੀ ਪ੍ਰੋਗਰਾਮ ...

                                               

ਮਾਲਦੀਵ ਦੀ ਆਰਥਿਕਤਾ

ਪੁਰਾਤਨ ਸਮਿਆਂ ਵਿੱਚ ਮਾਲਦੀਵ ਘੋਗੇ ਸਿੱਪੀਆਂ,ਕੁਆਇਰ, ਟੂਨਾ ਮੱਛੀ ਆਦਿ ਪਦਾਰਥਾਂ ਲਈ ਮਸ਼ਹੂਰ ਸੀ ਜੋ ਕਿ ਘਰੇਲੂ ਮੰਡੀ ਦੇ ਨਾਲ ਨਾਲ ਸਮੁੰਦਰੀ ਜਹਾਜਾਂ ਰਾਹੀਂ ਵਿਦੇਸ਼ਾ ਵਿੱਚ ਨਿਰਯਾਤ ਕੀਤੇ ਜਾਂਦੇ ਸਨ। ਹੁਣ ਇਥੋਂ ਦੀ ਮਿਸ਼ਰਤ ਆਰਥਿਕਤਾ ਮੁਖ ਰੂਪ ਵਿੱਚ ਸੈਰ ਸਪਾਟਾ ਅਤੇ ਸਮੁੰਦਰੀ ਜਹਾਜਰਾਣੀ ਤੇ ਨਿਰਭਰ ਹੈ। ਸੈਰ ਸਪਾਟਾ ਇਥੋਂ ਦੀ ਆਰਥਿਕਤਾ ਦਾ ਸਭ ਤੋਂ ਵੱਡਾ ਸਰੋਤ ਹੈ ਜੋ ਕੁੱਲ ਘਰੇਲੂ ਉਤਪਾਦਨ ਦਾ 28% ਯੋਗਦਾਨ ਪਾਉਂਦਾ ਹੈ।ਇਹ ਮਾਲਦੀਵ ਦੇ ਕੁੱਲ ਪ੍ਰਾਪਤ ਵਿਦੇਸ਼ੀ ਧਨ ਦਾ 60% ਹਿੱਸਾ ਯੋਗਦਾਨ ਪਾਉਂਦਾ ਸੀ।ਸਰਕਾਰੀ ਟੈਕਸ ਆਮਦਾ ਦਾ 90% ਹਿੱਸਾ ਸੈਰ ਸਪਾਟਾ ਅਤੇ ਆਯਾਤ ਡਿਊਟੀ ਤੋਂ ਪ੍ਰਾਪਤ ਹੁੰਦਾ ਸੀ। ਮੱਛੀ ਪਾਲਣ ਦੂਜਾ ਵੱਡਾ ਆਰਥਿਕ ਖੇਤਰ ਹੈ ਜੋ 1989 ਵਿੱਚ ਆਰਥਿਕ ਸੁਧਾਰਾਂ ਦੇ ਲਾਗੂ ਹੋਣ ਨਾਲ ਵਿਦੇਸ਼ੀ ਨਿਵੇਸ਼ ਵਧਣ ਕਰਕੇ ਹੋਰ ਵੀ ਵਿਕਸ ...

                                               

ਨੇਪਾਲ ਦੀ ਆਰਥਿਕਤਾ

ਨੇਪਾਲ ਦੀ ਆਰਥਿਕਤਾ ਇਥੇ ਰਾਜਨੀਤਕ ਕਰਨਾ ਕਰਕੇ ਸਮਸਿਆ ਗ੍ਰਸਤ ਆਰਥਿਕਤਾ ਹੀ ਰਹੀ ਹੈ ਕਿਓਂਕੀ ਇਥੇ ਰਾਜਾਸ਼ਾਹੀ ਰਾਜ ਤੋਂ ਲੈ ਕੇ ਕਮਿਊਨਿਸਟ ਪਾਰਟੀ ਦੇ ਰਾਜ ਤੱਕ ਦੇ ਵਖਰੇਵੇਂ ਰਹੇ ਹਨ।20ਵੀੰ ਸਦੀ ਸੇ ਅੱਧ ਤੱਕ ਨੇਪਾਲ ਇੱਕ ਮੁੱਖ ਵਿਕਾਸ ਧਾਰਾ ਤੋਂ ਟੁੱਟੀ ਹੋਇਆ ਸਮਾਜ ਰਿਹਾ ਹੈ ਜਿੱਥੇ ਨਾ ਕਪੋਈ ਸਕੂਲ ਸੀ ਨਾ ਹਸਪਤਾਲ, ਨਾਂ ਸੜਕਾਂ ਨਾਂ ਸੰਚਾਰ ਸਾਧਨ।1951 ਤੋਂ ਬਾਅਦ ਹੀ ਇਥੇ ਨਵੀਂ ਨੁਹਾਰ ਦੇ ਵਿਕਾਸ ਦੀ ਸ਼ੁਰਤ ਹੋਈ। ਨੈਪਾਲ ਨੇ ਆਰਥਿਕ ਵਿਕਾਸ ਲਈ ਪੰਜ ਸਾਲਾ ਯੋਜਨਾ ਦਾ ਰਾਹ ਅਪਣਾਇਆ।2002 ਤੱਕ ਇਥੇ ਨੌਵੀੰ ਪੰਜ ਸਾਲਾ ਯੋਜਨਾ ਪੂਰੀ ਹੋਈ ਸੀ।ਇਥੇ 17 ਜਨਤਕ ਅਦਾਰਿਆਂ ਡਾ ਨਿਜੀਕਰਨ ਵੀ ਕੀਤਾ ਗਿਆ ਹੈ। ਨੈਪਾਲ ਦੇ ਕੁੱਲ ਬਜਟ ਦਾ ਅੱਧ ਤੋਂ ਵਧ ਨੇਪਾਲ ਨੂੰ ਵਿਦੇਸ਼ੀ ਸਹਾਇਤਾ ਫੰਡਾਂ ਤੋਂ ਪ੍ਰਾਪਤ ਹੁੰਦਾ ਹੈ। ਖੇਤੀਬਾੜੀ ਨੇਪਾਲ ਦੀ ਆਰਥਿਕਤਾ ਦਾ ਮ ...

                                               

ਕਰ

ਕਰ ਜਾਂ ਟੈਕਸ ਕਿਸੇ ਵੀ ਆਰਥਿਕ ਇਕਾਈ ਦੁਆਰਾ ਸਰਕਾਰ ਨੂੰ ਕੀਤਾ ਜਾਣ ਵਾਲਾ ਲਾਜ਼ਮੀ ਭੁਗਤਾਨ ਹੈ ਜਿਸ ਵਿੱਚ ਕਿ ਅਦਾ ਕਰਨ ਵਾਲੀ ਇਕਾਈ ਨੂੰ ਬਦਲੇ ਵਿੱਚ ਕੁਝ ਵੀ ਪ੍ਰਤੱਖ ਤੌਰ ਤੇ ਹਾਸਲ ਨਹੀਂ ਹੁੰਦਾ। ਇਹ ਅਦਾਇਗੀਆਂ ਕਨੂੰਨੀ ਤੌਰ ਤੇ ਪ੍ਰਵਾਨ ਹੁੰਦੀਆਂ ਹਨ ਅਤੇ ਇਹਨਾਂ ਦੀ ਅਦਾਇਗੀ ਤੋਂ ਇਨਕਾਰ ਜਾਂ ਇਸ ਦੀ ਚੋਰੀ ਕਨੂੰਨ ਤਹਿਤ ਸਜਾ-ਯੋਗ ਹੁੰਦੀ ਹੈ। ਪਰ ਸਰਕਾਹਰ ਇੱਕ ਤੇ ਕਰ ਨਹੀਂ ਲਗਾਉਦੀ।

                                               

ਗਰੀਬੀ

ਗਰੀਬੀ, ਅਨਾਜ ਜਾਂ ਧਨ ਦੀ ਇੱਕ ਖਾਸ ਰਕਮ ਜਾਂ ਪੈਸੇ ਦੀ ਕਮੀ ਹੈ। ਗਰੀਬੀ ਇੱਕ ਬਹੁਪੱਖੀ ਸੰਕਲਪ ਹੈ, ਜਿਸ ਵਿੱਚ ਸਮਾਜਿਕ, ਆਰਥਿਕ ਅਤੇ ਰਾਜਨੀਤਕ ਤੱਤ ਸ਼ਾਮਲ ਹੋ ਸਕਦੇ ਹਨ। ਸੰਪੂਰਨ ਗਰੀਬੀ, ਅਤਿ ਦੀ ਗਰੀਬੀ, ਜਾਂ ਗੰਦਗੀ ਦਾ ਭਾਵ ਭੋਜਨ, ਕੱਪੜੇ ਅਤੇ ਆਸਰੇ ਵਰਗੀਆਂ ਬੁਨਿਆਦੀ ਨਿੱਜੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਅਰਥਾਂ ਦੀ ਪੂਰੀ ਘਾਟ ਹੈ। ਥ੍ਰੈਸ਼ਹੋਲਡ ਜਿਸ ਤੇ ਪੂਰਾ ਗਰੀਬੀ ਪਰਿਭਾਸ਼ਿਤ ਕੀਤੀ ਗਈ ਹੈ ਉਸ ਬਾਰੇ ਉਸ ਵਿਅਕਤੀ ਦੇ ਸਥਾਈ ਸਥਾਨ ਜਾਂ ਯੁੱਗ ਤੋਂ ਨਿਰਭਰ ਕਰਦੀ ਹੈ। ਦੂਜੇ ਪਾਸੇ, ਰਿਸ਼ਤੇਦਾਰ ਦੀ ਗਰੀਬੀ ਉਦੋਂ ਵਾਪਰਦੀ ਹੈ ਜਦੋਂ ਇੱਕ ਵਿਅਕਤੀ ਜੋ ਦੇਸ਼ ਵਿੱਚ ਰਹਿੰਦਾ ਹੈ, ਉਸ ਦੇਸ਼ ਦੀ ਬਾਕੀ ਦੀ ਆਬਾਦੀ ਦੀ ਤੁਲਨਾ ਵਿੱਚ "ਜੀਵਣ ਮਿਆਰਾਂ" ਦੀ ਇੱਕ ਘੱਟੋ ਘੱਟ ਪੱਧਰ ਦਾ ਆਨੰਦ ਨਹੀਂ ਮਾਣਦਾ। ਇਸ ਲਈ, ਜਿਸ ਥ੍ਰੈਸ਼ਹੋਲਡ ਤੇ ਪਰਿ ...

                                               

ਤੁਰਕੀ ਦੀ ਮੁਦਰਾ ਅਤੇ ਕਰਜ਼ੇ ਦਾ ਸੰਕਟ, 2018

2018 ਦੀ ਤੁਰਕੀ ਮੁਦਰਾ ਅਤੇ ਕਰਜ਼ਾ ਸੰਕਟ, ਤੁਰਕੀ ਵਿੱਚ ਇੱਕ ਚਲ ਰਿਹਾ ਵਿੱਤੀ ਅਤੇ ਆਰਥਿਕ ਸੰਕਟ ਹੈ, ਜਿਸ ਨਾਲ ਵਿੱਤੀ ਪ੍ਰਭਾਵਾਂ ਕਾਰਨ ਕੌਮਾਂਤਰੀ ਪ੍ਰਭਾਵ ਪੈ ਰਿਹਾ ਹੈ। ਇਹ ਤੁਰਕੀ ਲੀਰਾ ਦੀ ਕੀਮਤ, ਉੱਚੀ ਮਹਿੰਗਾਈ, ਵਧ ਰਹੀ ਉਧਾਰ ਦੀਆਂ ਲਾਗਤਾਂ ਅਤੇ ਇਸ ਦੇ ਨਾਲ ਹੀ ਵਧਦੀ ਕਰਜ਼ੇ ਦੇ ਮੂਲ ਦੇ ਰੂਪ ਵਿੱਚ ਵਿਸ਼ੇਸ਼ਤ ਹੈ। ਰਾਸ਼ਟਰਪਤੀ ਰਸੀਪ ਤਾਈਪ ਏਰਦੋਗਨ ਦੀ ਵੱਧ ਰਹੀ ਤਾਨਾਸ਼ਾਹੀ ਅਤੇ ਵਿਆਜ ਦਰ ਨੀਤੀ ਬਾਰੇ ਉਹਨਾਂ ਦੇ ਨਿਰਪੱਖ ਵਿਚਾਰਾਂ ਦੇ ਨਾਲ ਅਤੇ ਤੁਰਕੀ ਆਰਥਿਕਤਾ ਦੇ ਚਾਲੂ ਖਾਤਾ ਦੇ ਜ਼ਿਆਦਾ ਘਾਟੇ ਅਤੇ ਵਿਦੇਸ਼ੀ ਮੁਦਰਾ ਦੇ ਕਰਜ਼ੇ ਕਾਰਨ ਇਹ ਸੰਕਟ ਹੋਇਆ ਸੀ। ਜਦੋਂ ਕਿ ਸ਼ੁਰੂਆਤ ਵਿੱਚ ਸੰਕਟ ਮੁਦਰਾ ਦੇ ਵੱਡੇ ਅਵਿਸ਼ਕਾਰ ਦੀ ਲਹਿਰ ਲਈ ਉੱਭਰ ਰਿਹਾ ਸੀ, ਬਾਅਦ ਵਿੱਚ ਕਰਜ਼ ਡਿਫਾਲਟ ਅਤੇ ਅੰਤ ਵਿੱਚ ਆਰਥਕ ਸੰਕਣਾ ਦੁਆਰਾ ਦੇਖਿਆ ਗਿਆ ਸੀ। ...

                                               

ਦਹਿ ਸਦੀ ਵਿਕਾਸ ਉਦੇਸ਼

ਦਹਿ-ਸਦੀ ਵਿਕਾਸ ਉਦੇਸ਼ਾਂ ਤੋਂ ਭਾਵ ਵਿਸ਼ਵ ਪਧਰ ਤੇ ਅਜਿਹੇ ਚੋਣਵੇਂ ਖੇਤਰਾਂ ਦਾ ਤਰਜੀਹ ਦੇ ਅਧਾਰ ਤੇ ਵਿਕਾਸ ਕਰਨਾ ਹੈ ਜੋ ਮਨੁੱਖੀ ਵਿਕਾਸ ਨਾਲ ਸਬੰਧਿਤ ਹੋਣ। ਅਰਥ ਸ਼ਾਸਤਰ ਦੀ ਪ੍ਰਚਲਤ ਅੰਗ੍ਰੇਜ਼ੀ ਸ਼ਬਦਾਵਲੀ ਵਿੱਚ ਇਹਨਾ ਨੂੰ ਮਿਲੇਨੀਅਮ ਡਿਵੈਲਪਮੇਂਟ ਗੋਲਜ਼ {Millennium Development Goals } ਵਜੋਂ ਜਾਣਿਆ ਜਾਂਦਾ ਹੈ। ਸਾਲ 2000 ਵਿੱਚ ਯੂਨਾਈਟੇਡ ਨੇਸ਼ਨ ਦਾ ਇੱਕ ਦਹਿ-ਸਦੀ ਸਿਖਰ ਸੰਮੇਲਨ ਹੋਇਆ ਸੀ ਜਿਸ ਵਿੱਚ ਅੰਤਰਰਾਸ਼ਟਰੀ ਵਿਕਾਸ ਦੇ ਅੱਠ ਦਹਿ-ਸਦੀ ਵਿਕਾਸ ਉਦੇਸ਼ ਨਿਰਧਾਰਤ ਕੀਤੇ ਗਏ ਸਨ।ਇਹ ਉਦੇਸ਼ ਯੂਨਾਈਟੇਡ ਨੇਸ਼ਨਸ ਦਹਿ-ਸਦੀ ਮਤੇ ਦੀ ਪੈਰਵੀ ਵਜੋਂ ਅਪਨਾਗਏ ਸਨ। ਉਸ ਸਮੇ ਦੇ ਸਾਰੇ 189 ਯੂਨਾਈਟੇਡ ਨੇਸ਼ਨਸ ਮੈਬਰ ਦੇਸ਼ਾਂ ਅਤੇ ਤਕਰੀਬਨ 23ਅੰਤਰਰਾਸ਼ਟਰੀ ਸੰਸਥਾਂਵਾਂ ਨੇ 2015 ਤੱਕ ਹੇਠ ਲਿਖੇ ਅੱਠ ਦਹਿ-ਸਦੀ ਵਿਕਾਸ ਉਦੇਸ਼ ਪ੍ਰਾਪਤ ਕ ...

                                               

ਦਾਤਣਾਂ ਵੇਚਣ ਵਾਲਾ

ਦਾਤਣਾਂ ਵੇਚਣ ਵਾਲਾ ਦੰਦ ਸਾਫ਼ ਕਰਨ ਲਈ ਨਿੰਮ ਅਤੇ ਕਿੱਕਰ ਆਦਿ ਦਰਖਤਾਂ ਦੀਆਂ ਦਾਤਣਾਂ ਵੇਚਣ ਵਾਲੇ ਨੂੰ ਕਿਹਾ ਜਾਂਦਾ ਹੈ। ਹੁਣ ਇਹ ਪੇਸ਼ਾ ਦਿਨੋ ਦਿਨ ਅਲੋਪ ਹੋ ਰਿਹਾ ਹੈ।" ਕੁਝ ਸਮਾਂ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕ ਸਵੇਰੇ ਟੁੱਥ ਪੇਸਟ ਦੀ ਬਜਾਏ ਦਾਤਣ ਕਰਨ ਨੂੰ ਤਰਜੀਹ ਦਿੰਦੇ ਸਨ।ਪਰ ਹੁਣ ਸਮੇਂ ਦੀ ਤਬਦੀਲੀ ਨਾਲ ਦਾਤਣ ਦੀ ਵਰਤੋਂ ਘਟ ਗਈ ਹੈ।ਭਾਂਵੇਂ ਪਿੰਡਾਂ ਵਿੱਚ ਤਾਂ ਅਜੇ ਵੀ ਕੁਝ ਲੋਕ ਦਾਤਣ ਦੀ ਵਰਤੋਂ ਕਰਦੇ ਹਨ ਪਰ ਇਹ ਰੁਝਾਨ ਪੁਰਾਣੀ ਪੀੜ੍ਹੀ ਤੱਕ ਹੀ ਸੀਮਤ ਹੈ। ਸ਼ਹਿਰਾਂ ਵਿੱਚ ਇਹ ਰੁਝਾਨ ਤਕਰੀਬਨ ਖਤਮ ਹੋ ਚੁੱਕਾ ਹੈ।ਪਿੰਡਾਂ ਦੇ ਲੋਕ ਖੁਦ ਇਹ ਦਾਤਾਣਾ ਤੋੜ ਕੇ ਕਰਦੇ ਸਨ ਪਰ ਸ਼ਹਿਰਾਂ ਵਿੱਚ ਕਰੀਬ ਹਰ ਸ਼ਹਿਰ ਦੇ ਮੁੱਖ ਚੌਕਾਂ ਵਿੱਚ ਸ਼ਾਮ ਵੇਲੇ ਦਾਤਣਾਂ ਵੇਚਣ ਵਾਲੇ ਬੈਠੇ ਹੁੰਦੇ ਸਨ।ਇਹ ਰੁਝਾਨ ਘਟਣ ਨਾਲ ਗੈਰ ਸੰਗਠਤ ਕਿੱਤ ...

                                               

ਪੰਜਾਬ, ਭਾਰਤ ਦਾ ਅਰਥਚਾਰਾ

ਆਲਮੀ ਭੁੱਖ ਸਮੱਸਿਆ ਸੂਚਕ 2008 ਅਨੁਸਾਰ ਪੰਜਾਬ ਦੀ ਭੁੱਖਮਰੀ ਦੀ ਸਮੱਸਿਆ ਭਾਰਤ ਵਿੱਚ ਸਭ ਨਾਲੋਂ ਘੱਟ ਸੀ। ਪੰਜਾਬ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਕੁੱਲ ਬੱਚਿਆਂ ਵਿਚੋਂ ਇੱਕ ਚੌਥਾਈ ਤੋਂ ਘੱਟ ਬੱਚੇ ਆਮ ਨਾਲੋਂ ਘੱਟ ਭਾਰ ਵਾਲੇ ਸਨ ਹਾਲਾਂਕਿ ਇਸ ਸੂਚਕ ਪੱਖੋਂ ਪੰਜਾਬ ਦੀ ਸਥਿਤੀ ਗਬਾਨ ਅਤੇ ਵੀਅਤਨਾਮ ਵਰਗੇ ਦੇਸਾਂ ਦੇ ਮੁਕਾਬਲੇ ਮਾੜੀ ਸੀ। ਪੰਜਾਬ ਵਿੱਚ ਮੁਕਾਬਲਤਨ ਚੰਗਾ ਬੁਨਿਆਦੀ ਢਾਂਚਾ ਉਪਲਬਧ ਹੈ। ਇਸ ਵਿੱਚ ਸੜਕਾਂ,ਰੇਲ ਆਵਾਜਾਈ, ਹਵਾਈ ਸਫਰ ਸੇਵਾਵਾਂ ਸ਼ਾਮਲ ਹਨ ਜੋ ਕਾਫੀ ਆਹਲਾ ਦਰਜੇ ਦੀਆਂ ਹਨ।ਪੰਜਾਬ ਵਿੱਚ ਗਰੀਬੀ ਰੇਖਾ ਤੋਂ ਥੱਲੇ ਰਹਿ ਰਹੇ ਪਰਿਵਾਰਾਂ ਦੀ ਗਿਣਤੀ ਬਾਕੀ ਰਾਜਾਂ ਦੇ ਮੁਕਾਬਲੇ ਕਾਫੀ ਘੱਟ ਹੈ ਜੋ 2013 ਦੇ ਅਨੁਮਾਨਾਂ ਅਨੁਸਾਰ 8.26 % ਸੀ ਜਦ ਕਿ ਭਾਰਤ ਦੀ ਇਹ ਪ੍ਰਤੀਸ਼ਤ 21.92 ਸੀ।

                                               

ਬੁਨਿਆਦੀ ਢਾਂਚਾ

ਬੁਨਿਆਦੀ ਢਾਂਚਾ ਜਾਂ ਮੂਲ ਢਾਂਚਾ ਕਿਸੇ ਸਮਾਜ ਜਾਂ ਸਨਅਤ ਦੇ ਕਾਰ-ਵਿਹਾਰ ਲਈ ਲੋੜੀਂਦੇ ਮੂਲ ਪਦਾਰਥਕ ਅਤੇ ਜੱਥੇਬੰਦਕ ਘਾੜਤਾਂ ਜਾਂ ਰਚਨਾਵਾਂ ਹੁੰਦੀਆਂ ਹਨ, ਜਾਂ ਅਰਥਚਾਰਾ ਦੀ ਕਾਰਵਾਲਈ ਲੋੜੀਂਦੀਆਂ ਸੇਵਾਵਾਂ ਅਤੇ ਸਹੂਲਤਾਂ ਹੁੰਦੀਆਂ ਹਨ। ਇਹਨੂੰ ਆਮ ਤੌਰ ਉੱਤੇ ਇੱਕ-ਦੂਜੇ ਨਾਲ਼ ਸਬੰਧਤ ਬਣਤਰੀ ਇਕਾਈਆਂ ਦੇ ਇੱਕ ਸਮੂਹ ਵਜੋਂ ਵੀ ਗਿਣਿਆ ਜਾ ਸਕਦਾ ਹੈ ਜੋ ਵਿਕਾਸ ਦੇ ਮੁਕੰਮਲ ਢਾਂਚੇ ਨੂੰ ਸਹਿਯੋਗ ਦੇਣ ਵਾਲ਼ਾ ਖ਼ਾਕਾ ਮੁਹੱਈਆ ਕਰਾਉਂਦੀਆਂ ਹਨ। ਇਹ ਕਿਸੇ ਦੇਸ਼ ਜਾਂ ਇਲਾਕੇ ਦੇ ਵਿਕਾਸ ਦਾ ਪਤਾ ਲਾਉਣ ਵਾਸਤੇ ਇੱਕ ਅਹਿਮ ਇਸਤਲਾਹ ਹੈ। ਜਦੋਂ ਅਸੀਂ ਬੁਨਿਆਦੀ ਢਾਂਚਾ ਉਸਾਰਨ ਦੀ ਗੱਲ ਕਰਦੇ ਹਾਂ ਤਾਂ ਇਸ ਦੀ ਉਸਾਰੀ ਵਿੱਚ ‘ਮਨੁੱਖੀ ਸਰਮਾਏ’ ਦਾ ਹੀ ਵੱਡਾ ਯੋਗਦਾਨ ਹੁੰਦਾ ਹੈ। ਉਸ ਨੂੰ ਵਿਚਾਰਨ, ਵਿਉਂਤਣ ਤੋਂ ਲੈ ਕੇ ਸੀਮਿੰਟ ਬਜਰੀ ਦੀ ਢੋਆ-ਢੁਆਈ ਤੱਕ। ਕੋਈ ...

                                               

ਬੇਰੁਜ਼ਗਾਰੀ

ਬੇਰੁਜ਼ਗਾਰੀ ਉਦੋਂ ਵਾਪਰਦੀ ਮੰਨੀ ਜਾਂਦੀ ਹੈ ਜਦੋਂ ਲੋਕਾਂ ਨੂੰ ਪੂਰੇ ਉੱਦਮ ਅਤੇ ਫੁਰਤੀ ਨਾਲ਼ ਨੌਕਰੀ ਦੀ ਭਾਲ਼ ਕਰਦੇ ਹੋਣ ਦੇ ਬਾਵਜੂਦ ਵੀ ਕੰਮ ਨਾ ਮਿਲੇ। ਬੇਰੁਜ਼ਗਾਰੀ ਦਰ ਬੇਰੁਜ਼ਗਾਰੀ ਦੇ ਬੋਲ਼ਬਾਲੇ ਦਾ ਇੱਕ ਮਾਪ ਹੈ ਅਤੇ ਇਹਦਾ ਹਿਸਾਬ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਨੂੰ ਮਜ਼ਦੂਰ ਵਰਗ ਦੇ ਸਾਰੇ ਲੋਕਾਂ ਦੀ ਗਿਣਤੀ ਨਾਲ਼ ਭਾਗ ਕਰ ਕੇ ਪ੍ਰਤੀਸ਼ਤ ਵਜੋਂ ਲਗਾਇਆ ਜਾਂਦਾ ਹੈ। ਮੰਦੀ ਦੇ ਕਾਲ਼ ਮੌਕੇ ਕਿਸੇ ਅਰਥਚਾਰਾ ਵਿੱਚ ਬੇਰੁਜ਼ਗਾਰੀ ਦੀ ਦਰ ਆਮ ਤੌਰ ਉੱਤੇ ਬਹੁਤ ਵਧ ਜਾਂਦੀ ਹੈ। ਕੌਮਾਂਤਰੀ ਮਜ਼ਦੂਰ ਜੱਥੇਬੰਦੀ ਦੀ ਇੱਕ ਰਿਪੋਰਟ ਮੁਤਾਬਕ 2012 ਤੱਕ ਦੁਨੀਆ ਭਰ ਵਿੱਚ 19.7 ਕਰੋੜ ਲੋਕ ਭਾਵ ਮਜ਼ਦੂਰ ਵਰਗ ਦਾ ਲਗਭਗ 6% ਹਿੱਸਾ ਨੌਕਰੀ ਤੋਂ ਵਾਂਝਾ ਹੈ।

                                               

ਰੈਪੋ ਦਰ

ਰੈਪੋ ਰੇਟ ਜਾਂ ਰੈਪੋ ਦਰ ਉਜ ਵਿਆਜ ਦਰ ਹੈ ਜਿਸ ਉੱਤੇ ਕੇਂਦਰੀ ਬੈਂਕ ਹੋਰਨਾ ਬੈਂਕਾਂ ਨੂੰ ਨਗਦੀ ਦੀ ਫ਼ੌਰੀ ਜ਼ਰੂਰਤ ਲਈ ਉਧਾਰ ਦਿਦਾ ਹੈ। ਇਸ ਚ ਕਮੀ ਨਾਲ ਬੈਂਕਾਂ ਦੀ ਧਨ ਦੀ ਲਾਗਤ ਘੱਟ ਹੋਵੇਗੀ ਅਤੇ ਰਿਹਾਇਸ਼ੀ, ਵਾਹਨਾ ਦੀ ਖ਼ਰੀਦ ਅਤੇ ਉਦਯੋਗ ਧੰਦੇ ਚਲਾਉਣ ਲਈ ਦਿਤਾ ਗਿਆ ਕਰਜ਼ਾ ਸਸਤਾ ਹੁੰਦਾ ਹੈ। ਘਰੇਲੂ ਉਤਪਾਦਨ ਸਮਰੱਥਾ ਦੇ ਉਪਯੋਗ ਦਾ ਪੱਧਰ ਘੱਟ ਰਹਿਣ, ਹਾਲਤ ਵਿੱਚ ਸੁਧਾਰ ਦੇ ਰਲੇ-ਮਿਲੇ ਸੰਕੇਤਾਂ ਅਤੇ ਨਿਵੇਸ਼ ਤੇ ਕਰਜ਼ੇ ਦੇ ਵਾਧੇ ਵਿੱਚ ਨਰਮੀ ਰਹਿਣ ਦੇ ਮੱਦੇਨਜ਼ਰ ਅੱਜ ਨੀਤੀਗਤ ਵਿਆਜ ਦਰ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ। ਕੇਂਦਰੀ ਬੈਂਕ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕਰਜ਼ ਲਾਗਤ ਵਿੱਚ ਕਮੀ ਕਰਦੇ ਹੈ। ਬੈਂਕ ਵਿਅਕਤੀਗਤ ਤੇ ਕਾਰਪੋਰੇਟ ਕਰਜ਼ਾ ਲੈਣ ਵਾਲਿਆਂ ਨੂੰ ਨੀਤੀਗਤ ਦਰ ਵਿੱਚ ਕੀਤੀ ਕਟੌਤੀ ਦਾ ਫਾਇਦਾ ਹੁੰਦਾ ਹੈ।

                                               

ਵਸਤਾਂ (ਅਰਥ ਸ਼ਾਸਤਰ)

ਅਰਥਸ਼ਾਸਤਰ ਵਿੱਚ, ਵਸਤਾਂ ਉਹ ਸਮੱਗਰੀ ਹੁੰਦੀਆਂ ਹਨ ਜੋ ਮਨੁੱਖ ਦੀਆਂ ਇੱਛਾਵਾਂ ਪੂਰੀਆਂ ਕਰਦੀਆਂ ਹਨ ਅਤੇ ਉਪਯੋਗਤਾ ਪ੍ਰਦਾਨ ਕਰਦੇ ਹਨ, ਉਦਾਹਰਣ ਲਈ, ਇੱਕ ਖਪਤਕਾਰ ਨੂੰ ਉਤਪਾਦ ਦੀ ਖਰੀਦ ਸੰਤੁਸ਼ਟੀ ਦਿੰਦੀ ਹੈ।ਸੇਵਾਵਾਂ ਅਤੇ ਵਸਤਾਂ ਦੇ ਵਿਚਕਾਰ ਇੱਕ ਆਮ ਅੰਤਰ ਇਹ ਹੁੰਦਾ ਹੈ ਕਿ ਵਸਤਾਂ ਠੋਸ ਅਤੇ ਨਿਰਪੱਖ ਜਾਇਦਾਦ ਹਨ ਅਤੇ ਸੇਵਾਵਾਂ ਗੈਰ-ਭੌਤਿਕ ਹੁੰਦੀਆਂ ਹਨ। ਇੱਕ ਵਸਤ ਉਪਭੋਗਯੋਗ ਚੀਜ਼ ਹੋ ਸਕਦੀ ਹੈ ਜੋ ਲੋਕਾਂ ਲਈ ਲਾਭਦਾਇਕ ਹੁੰਦੀ ਹੈ ਪਰ ਇਸਦੀ ਸਪਲਾਈ ਇਸਦੀ ਮੰਗ ਦੀ ਤੁਲਨਾ ਵਿੱਚ ਬਹੁਤ ਘੱਟ ਹੋਵੇ, ਤਾਂ ਜੋ ਇਸ ਨੂੰ ਪ੍ਰਾਪਤ ਕਰਨ ਲਈ ਮਨੁੱਖੀ ਕੋਸ਼ਿਸ਼ਾਂ ਦੀ ਲੋੜ ਪਵੇ। ਇਸਦੇ ਉਲਟ, ਮੁਫਤ ਚੀਜ਼ਾਂ, ਜਿਵੇਂ ਕਿ ਹਵਾ, ਕੁਦਰਤੀ ਤੌਰ ਤੇ ਭਰਪੂਰ ਸਪਲਾਈ ਵਿੱਚ ਹੁੰਦੀਆਂ ਹਨ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਕਿਸੇ ਚੇਤੰਨ ਯਤਨ ਦੀ ਜ਼ਰੂਰਤ ਨਹੀਂ ...

ਜਿਨਸ (ਮਾਰਕਸਵਾਦ)
                                               

ਜਿਨਸ (ਮਾਰਕਸਵਾਦ)

ਕਲਾਸੀਕਲ ਸਿਆਸੀ ਆਰਥਿਕਤਾ ਅਤੇ ਖਾਸ ਕਰ ਕੇ ਕਾਰਲ ਮਾਰਕਸ ਦੀ ਸਿਆਸੀ ਆਰਥਿਕਤਾ ਦੀ ਆਲੋਚਨਾ ਵਿੱਚ, ਜਿਨਸ ਮਨੁੱਖੀ ਦੀ ਮਿਹਨਤ ਦੁਆਰਾ ਪੈਦਾ ਕੀਤੀ ਅਤੇ ਬਾਜ਼ਾਰ ਵਿੱਚ ਆਮ ਵਿਕਰੀ ਦੇ ਲਈ ਇੱਕ ਉਤਪਾਦ ਦੇ ਰੂਪ ਵਿੱਚ ਪੇਸ਼ ਕੋਈ ਵੀ ਵਸਤ ਜਾਂ ਸੇਵਾ ਹੁੰਦੀ ਹੈ। ਜਿਨਸ ਸਾਡੀ ਸਵੈਤਾ ਤੋਂ ਬਾਹਰ ਦੀ ਚੀਜ਼ ਹੁੰਦੀ ਹੈ। ਉਹ ਆਪਣੇ ਗੁਣਾਂ ਨਾਲ ਕਿਸੇ ਨਾ ਕਿਸੇ ਪ੍ਰਕਾਰ ਦੀਆਂ ਇਨਸਾਨੀ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਉਹ ਜ਼ਰੂਰਤਾਂ ਸਰੀਰਕ ਹਨ ਕਿ ਮਾਨਸਿਕ।

ਆਲਮੀ ਭੁੱਖ ਸਮੱਸਿਆ ਸੂਚਕ
                                               

ਆਲਮੀ ਭੁੱਖ ਸਮੱਸਿਆ ਸੂਚਕ

ਆਲਮੀ ਭੁੱਖ-ਸਮੱਸਿਆ ਸੂਚਕ ਇੱਕ ਬਹੁਆਯਾਮੀ ਅੰਕੜਾਤਮਕ ਸੂਚਕ ਅੰਕ ਹੈ ਜੋ ਕਿਸੇ ਖਿੱਤੇ ਦੀ ਦੂਜਿਆਂ ਦੇ ਮੁਕਾਬਲੇ ਭੁੱਖ ਦੀ ਸਮਸਿਆ ਨੂੰ ਦਰਸਾਉਂਦਾ ਹੈ।ਜੀ.ਐਚ.ਆਈ. ਕਿਸੇ ਖੇਤਰ ਦੇ ਭੁੱਖ ਸਮੱਸਿਆ ਨਾਲ ਨਜਿਠਣ ਲਈ ਪ੍ਰਾਪਤ ਕੀਤੀਆਂ ਸਫਲਤਾਵਾਂ ਅਤੇ ਅਸਫਲਤਾਵਾਂ ਮਾਪਣ ਦਾ ਆਰਥਿਕ ਪੈਮਾਨਾ ਕਿਹਾ ਜਾ ਸਕਦਾ ਹੈ।

                                               

ਮਾਲ ਅਤੇ ਸੇਵਾ ਟੈਕਸ (ਭਾਰਤ)

ਮਾਲ ਅਤੇ ਸੇਵਾ ਟੈਕਸ ਭਾਰਤ ਵਿੱਚ ਪ੍ਰਸਤਾਵਿਤ ਕੀਤਾ ਹੋਇਆ ਅਸਿੱਧੇ ਟੈਕਸ ਦਾ ਸਿਸਟਮ ਹੈ ਤਾਂ ਕੀ ਮੌਜੂਦਾ ਟੈਕਸਾਂ ਨੂੰ ਇੱਕ ਸਿੰਗਲ ਟੈਕਸ ਸਿਸਟਮ ਵਿੱਚ ਮਰਜ। ਇਸਨੂੰ ਸੰਵਿਧਾਨ ਐਕਟ 2016 ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ। ਜੀਐਸਟੀ ਨੂੰ ਜੀਐਸਟੀ ਪ੍ਰੀਸ਼ਦ ਵੱਲੋਂ ਸੰਚਾਲਿਤ ਕੀਤਾ ਜਾ ਰਿਹਾ ਹੈ ਅਤੇ ਇਸਦੇ ਚੇਅਰਮੈਨ ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਹਨ। ਜੀਐਸਟੀ ਟੈਕਸ ਸੈਂਟਰਲ ਅਤੇ ਰਾਜ ਸਰਕਾਰ ਦੁਆਰਾ ਲਗਾਏ ਜਾਣ ਵਾਲੇ ਟੈਕਸ ਨੂੰ ਤਬਦੀਲ ਕਰਨ ਲਈ ਨਿਰਮਾਣ, ਵਿਕਰੀ ਅਤੇ ਮਾਲ ਅਤੇ ਸੇਵਾ ਦੀ ਖਪਤ ਉੱਪਰ ਇੱਕ ਵਿਆਪਕ ਅਸਿੱਧਾ ਟੈਕਸ ਹੋਵੇਗਾ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →