Back

ⓘ ਸਿਆਸਤ - ਸਿਆਸਤ, ਵਿਦਿਆਰਥੀ ਸਿਆਸਤ, ਗ਼ਦਰ ਪਾਰਟੀ, ਰਾਜਨੀਤਕ ਦਰਸ਼ਨ, ਸ਼੍ਰੋਮਣੀ ਅਕਾਲੀ ਦਲ, ਸਰਬ ਅਧਿਕਾਰਵਾਦ, ਅਟਲ ਬਿਹਾਰੀ ਬਾਜਪਾਈ, ਮੁਹੰਮਦ ਸਦੀਕ, ਆਮ ਆਦਮੀ ਪਾਰਟੀ, ਮਾਰਗਰੈੱਟ ਥੈਚਰ, ਦੇਸ਼ ..                                               

ਸਿਆਸਤ

ਸਿਆਸਤ ਜਾਂ ਰਾਜਨੀਤੀ ਯੂਨਾਨੀ: πολιτικός politikos ਨਿੱਜੀ ਜਾਂ ਸਮੂਹਿਕ ਪੱਧਰ ਉੱਤੇ ਲੋਕ ਪ੍ਰਭਾਵਿਤ ਕਰਨ ਦਾ ਅਮਲ ਅਤੇ ਸਿਧਾਂਤ ਹੈ। ਖਾਸ ਤੌਰ ਤੇ, ਇਸ ਦਾ ਮਤਲਬ ਇੱਕ ਸਮਾਜ ਜਾਂ ਰਾਜ ਵਿੱਚ ਲੋਕਾਂ ਉੱਪਰ ਰਾਜ ਜਾਂ ਕੰਟਰੋਲ ਕਰਨਾ ਅਤੇ ਜਾਰੀ ਰੱਖਣਾ ਹੈ। ਸਿਆਸਤ ਵਿੱਚ ਕਈ ਢੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਦੂਜੇ ਲੋਕਾਂ ਵਿੱਚ ਆਪਣੇ ਸਿਆਸੀ ਵਿਚਾਰ ਪ੍ਰਫੁਲਿੱਤ ਕਰਨਾ, ਦੂਜੇ ਸਿਆਸੀ ਤੱਤਾਂ ਨਾਲ ਗੱਲਬਾਤ, ਸਮਝੌਤਾ ਕਰਨਾ, ਕਾਨੂੰਨ ਬਣਾਉਣੇ, ਅਤੇ ਵਿਰੋਧੀਆਂ ਖਿਲਾਫ ਜੰਗ ਸਮਤੇ ਬਲ ਦੀ ਵਰਤੋਂ ਕਰਨਾ। ਸਿਆਸਤ ਕਈ ਸਮਾਜਿਕ ਪੱਧਰਾਂ ਤੇ ਅਮਲ ਵਿੱਚ ਆਉਂਦੀ ਹੈ, ਰਵਾਇਤੀ ਸਮਾਜ ਦੇ ਟੱਬਰ ਅਤੇ ਕਬੀਲਿਆਂ ਤੋਂ ਲੈ ਕੇ, ਆਧੁਨਿਕ ਸਥਾਨਕ ਸਰਕਾਰਾਂ, ਕੰਪਨੀਆਂ ਅਤੇ ਅਦਾਰਿਆਂ ਸਮੇਤ ਪ੍ਰਭੂਸੱਤਾ ਰਾਜ ਅਤੇ ਕੌਮਾਂਤਰੀ ਪੱਧਰ ਤੱਕ। ਇੱਕ ਸਿਆਸੀ ਢਾ ...

                                               

ਵਿਦਿਆਰਥੀ ਸਿਆਸਤ

ਵਿਦਿਆਰਥੀ ਸਿਆਸਤ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ ਵੱਲੋਂ ਆਪਣੀਆਂ ਸਮੱਸਿਆਵਾਂ, ਮੰਗਾਂ,ਵਿੱਦਿਅਕ ਮਾਹੌਲ ਵਿੱਚ ਬਦਲਾਅ ਜਾਂ ਰਾਜਨੀਤਿਕ ਇੱਛਾਵਾਂ ਤੋਂ ਲੈ ਕੇ ਜਨਤਕ ਮੁੱਦਿਆਂ ਬਾਰੇ ਕੀਤੀ ਜਾਂਦੀ ਰਾਜਨੀਤਕ ਕਾਰਵਾਈ ਹੈ। ਇਹ ਸਕੂਲੀ ਪੱਧਰ ਤੋਂ ਯੂਨੀਵਰਸਿਟੀ ਤਕ ਹੋ ਸਕਦੀ ਹੈ। ਵਿਦਿਆਰਥੀ ਸਿਆਸਤ ਵਿਦਿਆਰਥੀ ਸੰਗਠਨਾਂ ਰਾਹੀਂ ਕੀਤੀ ਜਾਂਦੀ ਹੈ। ਵਿਦਿਆਰਥੀ ਸਿਆਸਤ ਸਮਾਜ ਸਾਹਮਣੇ ਨਵੇਂ ਵਿਚਾਰ ਤੇ ਬਦਲ ਪੇਸ਼ ਕਰ ਸਕਦੀ ਹੈ। ਸੱਤਾ ਵਿੱਚ ਬੈਠੇ ਵਿਅਕਤੀ ਨਵੇਂ ਵਿਚਾਰਾਂ ਤੇ ਬਦਲਾਂ ਦੇ ਵਿਰੋਧੀ ਹੁੰਦੇ ਹਨ। ਯੂਨੀਅਨਾਂ ਦੀ ਚੋਣਾਂ ਦੌਰਾਨ ਅਪਣਾਈ ਜਾਂਦੀ ਜਮਹੂਰੀ ਪ੍ਰਕਿਰਿਆ ਵਿਦਿਆਰਥੀਆਂ ਵਿੱਚ ਵਿਸ਼ਵਾਸ ਜਗਾਉਂਦੀ ਹੈ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਬਾਰੇ ਬੋਲਣ ਲਈ ਉਤਸ਼ਾਹਿਤ ਕਰਦੀ ਹੈ। ਵਿਦਿਆਰਥੀਆਂ ਵਿੱਚ ਸਵੈਮਾਣ ਤੇ ਸਵੈਵਿਸ਼ਵਾਸ ਪੈ ...

                                               

ਗ਼ਦਰ ਪਾਰਟੀ

ਗ਼ਦਰ ਪਾਰਟੀ ; ਗੁਲਾਮ ਭਾਰਤ ਨੂੰ ਅੰਗਰੇਜ਼ਾਂ ਤੋਂ ਆਜਾਦ ਕਰਾਉਣ ਦੇ ਉਦੇਸ਼ ਨਾਲ ਬਣਾਇਆ ਇੱਕ ਸੰਗਠਨ ਸੀ। ਇਸਨੂੰ ਅਮਰੀਕਾ ਅਤੇ ਕਨੇਡਾ ਦੇ ਭਾਰਤੀਆਂ ਨੇ 25 ਜੂਨ 1913 ਵਿੱਚ ਬਣਾਇਆ ਸੀ। ਇਸਨੂੰ ਪ੍ਰਸ਼ਾਂਤ ਤਟ ਦੀ ਹਿੰਦੀ ਐਸੋਸੀਏਸ਼ਨ ਵੀ ਕਿਹਾ ਜਾਂਦਾ ਸੀ। ਇਹ ਪਾਰਟੀ ਗ਼ਦਰ ਨਾਮ ਦਾ ਪੱਤਰ ਵੀ ਕੱਢਦੀ ਸੀ ਜੋ ਉਰਦੂ ਅਤੇ ਪੰਜਾਬੀ ਵਿੱਚ ਛਪਦਾ ਸੀ। ਪਹਿਲਾ ਵਿਸ਼ਵ ਯੁੱਧ ਦੇ ਛਿੜਦੇ ਹੀ ਜਦੋਂ ਭਾਰਤ ਦੇ ਹੋਰ ਦਲ ਅੰਗਰੇਜ਼਼ਾਂ ਨੂੰ ਸਹਿਯੋਗ ਦੇ ਰਹੇ ਸਨ ਗ਼ਦਰੀਆਂ ਨੇ ਅੰਗਰੇਜ਼਼ੀ ਰਾਜ ਦੇ ਵਿਰੁੱਧ ਜੰਗ ਘੋਸ਼ਿਤ ਕਰ ਦਿੱਤੀ।ਭਾਈ ਰਤਨ ਸਿੰਘ ਅਤੇ ਭਾਈ ਸੰਤੋਖ ਸਿੰਘ ਅਮਰੀਕਾ ਤੋਂ ਅਗਸਤ 1922 ਵਿੱਚ ਤੁਰ ਕੇ 24 ਸਤੰਬਰ 1922 ਨੂੰ ਮਾਸਕੋ ਪਹੁੰਚੇ। ਉਹਨਾਂ ਨੇ ਮਈ 1923 ਤੱਕ ਉੱਥੇ ਠਹਿਰ ਕੇ ਸਮਾਜਵਾਦੀ ਰਾਜ ਪ੍ਰਬੰਧ ਬਾਰੇ ਜਾਣਕਾਰੀ ਹਾਸਲ ਕੀਤੀ। ਨਵੀਂ ਵਿਚਾ ...

                                               

ਰਾਜਨੀਤਕ ਦਰਸ਼ਨ

ਸਿਆਸੀ ਫ਼ਲਸਫ਼ਾ ਜਾਂ ਰਾਜਨੀਤਕ ਦਰਸ਼ਨ ਦੇ ਅੰਤਰਗਤ ਸਿਆਸਤ, ਆਜ਼ਾਦੀ, ਨਿਆਂ, ਜਾਇਦਾਦ, ਹੱਕ, ਕਨੂੰਨ ਅਤੇ ਸਰਕਾਰ ਦੁਆਰਾ ਕਨੂੰਨ ਨੂੰ ਲਾਗੂ ਕਰਨ ਆਦਿ ਮਜ਼ਮੂਨਾਂ ਨਾਲ ਸੰਬੰਧਿਤ ਸਵਾਲਾਂ ਉੱਤੇ ਚਿੰਤਨ ਕੀਤਾ ਜਾਂਦਾ ਹੈ: ਇਹ ਕੀ ਹਨ, ਉਨ੍ਹਾਂ ਦੀ ਲੋੜ ਕਿਉਂ ਹੈ, ਕਿਹੜੀ ਚੀਜ਼ ਸਰਕਾਰ ਨੂੰ ਸਹੀ ਬਣਾਉਂਦੀ ਹੈ, ਕਿਹੜੇ ਹੱਕਾਂ ਅਤੇ ਆਜ਼ਾਦੀਆਂ ਦੀ ਰੱਖਿਆ ਕਰਨਾ ਸਰਕਾਰ ਦਾ ਕਰਤੱਵ ਹੈ, ਕਾਨੂੰਨ ਕੀ ਹੈ, ਕਿਸੇ ਸਹੀ ਸਰਕਾਰ ਦੇ ਪ੍ਰਤੀ ਨਾਗਰਿਕਾਂ ਦੇ ਕੀ ਫਰਜ਼ ਹਨ, ਕਦੋਂ ਕਿਸੇ ਸਰਕਾਰ ਨੂੰ ਉਖਾੜ ਸੁੱਟਣਾ ਸਹੀ ਹੈ ਆਦਿ। ਪ੍ਰਾਚੀਨ ਕਾਲ ਵਿੱਚ ਸਾਰਾ ਵਿਵਸਥਿਤ ਚਿੰਤਨ ਫ਼ਲਸਫ਼ੇ ਦੇ ਅਨੁਸਾਰ ਹੁੰਦਾ ਸੀ, ਇਸ ਲਈ ਸਾਰੀ ਵਿੱਦਿਆ ਫ਼ਲਸਫ਼ੇ ਦੇ ਵਿਚਾਰ ਖੇਤਰ ਵਿੱਚ ਆਉਂਦੀ ਸੀ। ਸਿਆਸੀ ਸਿਧਾਂਤ ਦੇ ਅੰਤਰਗਤ ਸਿਆਸਤ ਦੇ ਵੱਖ-ਵੱਖ ਪੱਖਾਂ ਦਾ ਅਧਿਅਨ ਕੀਤਾ ਜਾਂਦਾ ਹੈ ...

                                               

ਸ਼੍ਰੋਮਣੀ ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖ ਧਰਮ ਕੇਂਦਰਿਤ ਭਾਰਤੀ ਸਿਆਸੀ ਦਲ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਦਲ ਹੈ। ਅਕਾਲੀ ਦਲ ਦੇ ਮੂਲ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਅਵਾਜ਼ ਦੇਣਾ ਹੈ ਅਤੇ ਇਸਦਾ ਮੰਨਣਾ ​​ਹੈ ਕਿ ਧਰਮ ਅਤੇ ਸਿਆਸਤ ਇਕੱਠੇ ਚਲਦੇ ਹਨ। 1972 ਦੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਬਰਦਸਤ ਹਾਰ ਹੋਈ। ਇਸ ਨਾਲ ਅਕਾਲੀ ਆਗੂਆਂ ਅਤੇ ਵਰਕਰਾਂ ਵਿੱਚ ਨਮੋਸ਼ੀ ਆਉਣੀ ਲਾਜ਼ਮੀ ਸੀ। ਅਕਾਲੀ ਦਲ ਵਲੋਂ ਪੰਜਾਬ ਦੀ ਖ਼ੁਸ਼ਹਾਲੀ ਵਿੱਚ ਜਮ੍ਹਾਂ-ਪੱਖੀ ਰੋਲ ਅਦਾ ਕੀਤੇ ਜਾਣ ਦੇ ਬਾਵਜੂਦ, ਅਕਾਲੀ ਦਲ ਦੀ ਹਾਰ ਦਾ ਕਾਰਨ ਵਰਕਰਾਂ ਦਾ ਪੁਰਾਣੀ ਲੀਡਰਸ਼ਿਪ ਤੋਂ ਯਕੀਨ ਉਠ ਚੁਕਿਆ ਸੀ। ਉਹ ਮਹਿਸੂਸ ਕਰਦੇ ਸਨ ਕਿ ਇਹ ਆਗੂ ਕੌਮ ਦਾ ਕੁੱਝ ਨਹੀਂ ਸੰਵਾਰ ਸਕਦੇ। ਆਮ ਅਕਾਲੀ ਵਰਕਰ ਚਾਹੁੰਦਾ ਸੀ ਕ ...

                                               

ਸਰਬ ਅਧਿਕਾਰਵਾਦ

ਸਰਬ ਅਧਿਕਾਰਵਾਦ ਜਾਂ ਸਰਬ ਅਧਿਕਾਰਵਾਦੀ ਰਾਜ ਕੁਝ ਸਿਆਸਤ ਵਿਗਿਆਨੀਆਂ ਵੱਲੋਂ ਵਰਤੀ ਜਾਂਦੀ ਇੱਕ ਧਾਰਨਾ ਹੈ ਜਿਸ ਤੋਂ ਭਾਵ ਉਹ ਰਾਜਸੀ ਪ੍ਰਬੰਧ ਹੈ ਜਿਸ ਵਿੱਚ ਦੇਸ਼ ਜਾਂ ਮੁਲਕ ਦੀ ਸਰਕਾਰ ਸਮਾਜ ਉੱਤੇ ਸੰਪੂਰਨ ਇਖ਼ਤਿਆਰ ਰੱਖਦੀ ਹੈ ਅਤੇ ਜਦ ਵੀ ਹੋ ਸਕੇ ਜਨਤਕ ਅਤੇ ਨਿੱਜੀ ਜ਼ਿੰਦਗੀ ਦੇ ਸਾਰੇ ਪਹਿਲੂਆਂ ਉੱਤੇ ਆਪਣਾ ਹੱਕ ਜਮਾਉਣਾ ਲੋਚਦੀ ਹੈ।

                                               

ਅਟਲ ਬਿਹਾਰੀ ਬਾਜਪਾਈ

ਅਟਲ ਬਿਹਾਰੀ ਵਾਜਪਾਈ ਇੱਕ ਭਾਰਤੀ ਸਿਆਸਤਦਾਨ ਸੀ ਜਿਸ ਨੇ ਤਿੰਨ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਕੰਮ ਕੀਤਾ, ਸਭ ਤੋਂ ਪਹਿਲਾਂ 1996 ਵਿੱਚ 13 ਦਿਨ ਦੀ ਮਿਆਦ ਲਈ, ਉਸ ਤੋਂ ਬਾਅਦ 1998 ਤੋਂ 1999 ਤਕ ਗਿਆਰਾਂ ਮਹੀਨਿਆਂ ਦੀ ਮਿਆਦ ਲਈ, ਅਤੇ ਫਿਰ ਪੂਰੇ ਸਮੇਂ ਲਈ 1999 ਤੋਂ 2004 ਤਕ। ਉਹਨਾਂ ਨੂੰ 2014 ਵਿੱਚ ਭਾਰਤ ਦੇ ਰਾਸ਼ਟਰਪਤੀ ਦੁਆਰਾ ਭਾਰਤ ਦਾ ਸਰਵਉੱਚ ਨਾਗਰਿਕ ਸਨਮਾਨ, ਭਾਰਤ ਰਤਨ ਪ੍ਰਦਾਨ ਕੀਤਾ ਗਿਆ ਸੀ। ਮੋਦੀ ਸਰਕਾਰ ਨੇ 2014 ਵਿੱਚ ਐਲਾਨ ਕੀਤਾ ਸੀ ਕਿ ਵਾਜਪਾਈ ਦਾ ਜਨਮ ਦਿਨ 25 ਦਸੰਬਰ ਨੂੰ ਸੁਤੰਤਰ ਰਾਜ ਦਿਵਸ ਵਜੋਂ ਮਨਾਇਆ ਜਾਵੇਗਾ। ਉਮਰ ਸਬੰਧਤ ਬਿਮਾਰੀ ਦੇ ਕਾਰਨ ਉਹ 16 ਅਗਸਤ 2018 ਨੂੰ ਚਲਾਣਾ ਕਰ ਗਏ।

                                               

ਮੁਹੰਮਦ ਸਦੀਕ

ਮੁਹੰਮਦ ਸਦੀਕ, ਉਰਦੂ: محمد صدیق ‎), ਇੱਕ ਉੱਘਾ ਪੰਜਾਬੀ ਗਾਇਕ, ਅਦਾਕਾਰ ਅਤੇ ਸਿਆਸਤਦਾਨ ਹੈ। ਇਹ ਅਤੇ ਰਣਜੀਤ ਕੌਰ ਆਪਣੇ ਦੋਗਾਣਿਆਂ ਕਰ ਕੇ ਜਾਣੇ ਜਾਂਦੇ ਹਨ। ਉਸਨੇ ਪੰਜਾਬ ਵਿਧਾਨ ਸਭਾ 2012 ਦੀ ਚੋਣ ਹਲਕਾ ਭਦੌੜ ਤੋਂ ਲੜ ਕੇ ਅਤੇ ਜਿੱਤ ਕੇ ਸਰਗਰਮ ਸਿਆਸਤਦਾਨ ਵਜੋਂ ਵੀ ਆਪਣੀ ਪਛਾਣ ਬਣਾ ਲਈ ਹੈ। ਮੁਹੰਮਦ ਸਦੀਕ ਨੂੰ ਦੋਗਾਣਿਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਪਰ ਉਸ ਨੇ ਬਹੁਤ ਸਾਰੇ ਸੋਲੋ ਗੀਤ ਵੀ ਰਿਕਾਰਡ ਕਰਵਾਏ ਹਨ। ਦੀਦਾਰ ਸੰਧੂ ਦਾ ਲਿਖਿਆ, ਮੇਰੀ ਐਸੀ ਝਾਂਜਰ ਛਣਕੇ, ਛਣਕਾਟਾ ਪੈਂਦਾ ਗਲੀ-ਗਲੀ ਸਦੀਕ ਦੇ ਸਭ ਤੋਂ ਵਧ ਪਸੰਦ ਕੀਤੇ ਗਾਏ ਗੀਤਾਂ ਵਿੱਚੋਂ ਇੱਕ ਹੈ। ਜ਼ਿਆਦਾਤਰ ਉਸ ਨੇ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਦੇ ਗੀਤ ਗਾਏ ਹਨ। ਹੋਰਨਾਂ ਗੀਤਕਾਰਾਂ ਵਿੱਚ ਗੁਰਮੇਲ ਸਿੰਘ ਢਿੱਲੋਂ, ਗਾਮੀ ਸੰਗਤਪੁਰਾ, ਭੱਟੀ ਭੜੀ ਵਾਲ਼ਾ ਆਦਿ ਦੇ ਨਾਮ ਸ਼ ...

                                               

ਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ ਭਾਰਤ ਦਿ ਇੱਕ ਨਵੀਂ ਸਿਆਸੀ ਪਾਰਟੀ ਹੈ ਜਿਸ ਨੂੰ ਅਰਵਿੰਦ ਕੇਜਰੀਵਾਲ ਨੇ ਅੰਨਾ ਹਜ਼ਾਰੇ ਤੋਂ ਵੱਖ ਹੋ ਕੇ ਬਣਾਇਆ ਹੈ। ਪਾਰਟੀ ਨੂੰ 26 ਨਵੰਬਰ 2012 ਨੂੰ ਜੰਤਰ-ਮੰਤਰ ਵਿਖੇ ਅਧਿਕਾਰਕ ਤੌਰ ‘ਤੇ ਸ਼ੁਰੂ ਕੀਤਾ ਗਿਆ। ਪਾਰਟੀ ਦੇ ਸੰਸਥਾਪਕ ਮੈਂਬਰਾਂ ਦੀ ਹੋਈ ਬੈਠਕ ਵਿੱਚ ਪਾਰਟੀ ਦੇ ਨਾਂ ਅਤੇ ਸੰਗਠਨ ਦੇ ਸੰਵਿਧਾਨ ਨੂੰ ਮਨਜ਼ੂਰੀ ਦਿੱਤੀ ਗਈ। ਲਗਭਗ 300 ਮੈਂਬਰਾਂ ਦੀ ਬੈਠਕ ਕਾਂਸਟਿਊਸ਼ਨ ਕਲੱਬ ਵਿੱਚ ਹੋਈ, ਜਿਸ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਵਿੱਚ ਆਮ ਆਦਮੀ, ਔਰਤਾਂ ਅਤੇ ਬੱਚੇ ਹੋਣਗੇ। ਪਾਰਟੀ ਵਿੱਚ ਕੋਈ ਪ੍ਰਧਾਨ ਜਾਂ ਸਕੱਤਰ ਨਹੀਂ ਹੋਵੇਗਾ। ਸਾਰੇ ਫੈਸਲੇ ਆਮ ਸਹਿਮਤੀ ਨਾਲ ਲਏ ਜਾਣਗੇ।

                                               

ਮਾਰਗਰੈੱਟ ਥੈਚਰ

ਮਾਰਗਰੈੱਟ ਥੈਚਰ ਦਾ ਜਨਮ ਗ੍ਰਾਂਥਮ, ਇੰਗਲੈਂਡ ਵਿੱਚ ਹੋਇਆ। ਕਰਿਆਨਾ ਵਪਾਰੀ ਦੀ ਧੀ ਮਾਰਗਰੈੱਟ ਥੈਚਰ ਖ਼ੁਦ ਨੂੰ ਦਿਲ ਤੋਂ ਇੱਕ ਘਰੇਲੂ ਔਰਤ ਮੰਨਦੀ ਸੀ ਪਰ ਟੈਲੀਵਿਜ਼ਨ ਦੇ ਦੌਰ ਦੀ ਉਹ ਸਭ ਤੋਂ ਆਕਰਸ਼ਕ ਵਿਅਕਤੀਤਵ ਵਾਲੀ ਰਾਜਨੇਤਾ ਬਣੀ। ਮਾਰਗਰੈੱਟ ਬੀਤੀ ਸਦੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿੱਚ ਸ਼ਾਮਲ ਸੀ।

                                               

ਭਾਰਤੀ ਫੌਜ

ਭਾਰਤੀ ਫੌਜ, ਭਾਰਤੀ ਹਥਿਆਰਬੰਦ ਸੈਨਾ ਦੀ ਜ਼ਮੀਨ-ਆਧਾਰਿਤ ਸ਼ਾਖਾ ਅਤੇ ਸਭ ਹਿੱਸਾ ਹੈ। ਭਾਰਤ ਦੇ ਰਾਸ਼ਟਰਪਤੀ ਸੈਨਾਪਤੀ-ਮੁੱਖ ਚ ਫੌਜ ਦੇ ਤੌਰ ਤੇ ਸੇਵਾ ਕਰਦਾ ਹੈ। ਇਹ 11.29.900 ਸਰਗਰਮ ਸਿਪਾਹੀ ਅਤੇ 9.60.000 ਰਿਜ਼ਰਵ ਸਿਪਾਹੀ ਦੇ ਨਾਲ, ਸੰਸਾਰ ਵਿੱਚ ਵੱਡੀ ਫ਼ੌਜ ਦੇ ਇੱਕ ਹੈ। 15 ਜਨਵਰੀ 1949 ਨੂੰ ਜਨਰਲ ਕੇਐੱਮ ਕਰਿਅੱਪਾ ਭਾਰਤੀ ਮੂਲ ਦੇ ਪਹਿਲੇ ਸੈਨਾ ਮੁਖੀ ਬਣੇ ਅਤੇ ਉਹਨਾਂ ਨੇ ਫੌਜ ਦੀ ਧਰਮ ਨਿਰਪੱਖ, ਗੈਰ ਫਿਰਕੂ ਤੇ ਗੈਰ ਸਿਆਸੀ ਸਿਧਾਂਤ ਦੀ ਮਜ਼ਬੂਤ ਬੁਨਿਆਦ ਰੱਖੀ। ਇਸ ਵਿੱਚ ਮੁਲਕ ਦੇ ਹਰ ਵਰਗ, ਧਰਮ, ਜਾਤ, ਮੱਤ ਤੇ ਵੱਖ ਵੱਖ ਇਲਾਕਿਆਂ ਦੀ ਸ਼ਮੂਲੀਅਤ ਕੀਤੀ ਜੋ ਅਨੇਕਤਾ ‘ਚ ਕੌਮੀ ਏਕਤਾ ਦਾ ਪ੍ਰਤੀਕ ਹੈ।

                                               

ਅਮਰਜੀਤ ਗਰੇਵਾਲ

ਚੂਹੇ ਦੌੜ ਨਾਟਕ ਪੰਜਾਬੀ ਸਭਿਆਚਾਰ ਦਾ ਭਵਿੱਖ ਵਾਰਤਿਕ ਵਾਪਸੀ ਨਾਟਕ ਇਕ ਕਵਿਤਾ ਦਾ ਅਧਿਐਨ ਤੇ ਵਿਸ਼ਲੇਸ਼ਣ” ਆਲੋਚਨਾ ਅਰਥਾਂ ਦੀ ਰਾਜਨੀਤੀ ਮੁਹੱਬਤ ਦੀ ਰਾਜਨੀਤੀ ਪ੍ਰਸੰਗ ਕੌਰਵ ਸਭਾ ਸੱਚ ਦੀ ਸਿਆਸਤ

                                               

ਆਲ ਇੰਡੀਆ ਮੁਸਲਿਮ ਲੀਗ

ਕੁੱਲ ਹਿੰਦ ਮੁਸਲਿਮ ਲੀਗ ਬਰਤਾਨਵੀ ਭਾਰਤ ਵਿੱਚ ਇੱਕ ਸਿਆਸੀ ਪਾਰਟੀ ਸੀ ਅਤੇ ਉਪਮਹਾਦੀਪ ਵਿੱਚ ਮੁਸਲਮਾਨ ਰਾਜ ਦੀ ਸਥਾਪਨਾ ਵਿੱਚ ਸਭ ਤੋਂ ਤਕੜੀ ਸ਼ਕਤੀ ਸੀ। ਭਾਰਤ ਦੀ ਵੰਡ ਦੇ ਬਾਅਦ ਆਲ ਇੰਡੀਆ ਮੁਸਲਮਾਨ ਲੀਗ ਭਾਰਤ ਵਿੱਚ ਇੱਕ ਮਹੱਤਵਪੂਰਨ ਪਾਰਟੀ ਵਜੋਂ ਸਥਾਪਤ ਰਹੀ। ਖਾਸਕਰ ਕੇਰਲ ਵਿੱਚ ਦੂਜੀਆਂ ਪਾਰਟੀਆਂ ਦੇ ਨਾਲ ਸਰਕਾਰ ਵਿੱਚ ਸ਼ਾਮਿਲ ਹੁੰਦੀ ਹੈ। ਪਾਕਿਸਤਾਨ ਦੇ ਗਠਨ ਦੇ ਬਾਅਦ ਮੁਸਲਮਾਨ ਲੀਗ ਅਕਸਰ ਸਰਕਾਰ ਵਿੱਚ ਸ਼ਾਮਿਲ ਰਹੀ।

                                               

ਇੰਡੋਨੇਸ਼ੀਆ ਦੀ ਕਮਿਊਨਿਸਟ ਪਾਰਟੀ

ਇੰਡੋਨੇਸ਼ੀਆ ਦੀ ਕਮਿਊਨਿਸਟ ਪਾਰਟੀ 1965 ਵਿੱਚ ਕਮਿਊਨਿਸਟਾਂ ਦੇ ਕਤਲਾਮ ਅਤੇ ਅਗਲੇ ਸਾਲ ਗੈਰ-ਕਾਨੂੰਨੀ ਕਰ ਦੇਣ ਤੋਂ ਪਹਿਲਾਂ ਦੁਨੀਆ ਵਿੱਚ ਸਭ ਤੋਂ ਵੱਡੀ ਗੈਰ-ਹੁਕਮਰਾਨ ਕਮਿਊਨਿਸਟ ਪਾਰਟੀ ਸੀ।

                                               

ਚਾਬੀਆਂ ਦਾ ਮੋਰਚਾ

ਚਾਬੀਆਂ ਦਾ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ 15-16 ਨਵੰਬਰ, 1920 ਨੂੰ ਹੋਈ ਤੇ ਅੰਗਰੇਜ਼ ਸਰਕਾਰ ਨੇ ਕੋਈ ਇਤਰਾਜ਼ ਨਹੀਂ ਕੀਤਾ ਕਿਉਂਕਿ ਇਸ ਦੇ ਮੁੱਖ ਅਹੁਦੇਦਾਰ ਸਰਕਾਰ ਪੱਖੀ ਸਨ ਪਰ ਜਦ 28 ਅਗਸਤ, 1921 ਦੇ ਦਿਨ ਨਵੀਂ ਚੋਣ ਵਿੱਚ ਬਾਬਾ ਖੜਕ ਸਿੰਘ ਪ੍ਰਧਾਨ ਬਣੇ ਤਾਂ ਸਰਕਾਰ ਨੇ ਸ਼੍ਰੋਮਣੀ ਕਮੇਟੀ ਵਿੱਚ ਦਖ਼ਲ ਦੇਣਾ ਸ਼ੁਰੂ ਕਰ ਦਿਤਾ। 7 ਨਵੰਬਰ, 1921 ਦੇ ਦਿਨ ਬਾਅਦ ਦੁਪਹਿਰ ਤਿੰਨ ਵਜੇ ਪੁਲਿਸ, ਸੁੰਦਰ ਸਿੰਘ ਰਾਮਗੜ੍ਹੀਆਂ ਦੇ ਘਰ ਗਿਆ ਅਤੇ ਉਸ ਤੋਂ ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਤੇ ਕੁੱਝ ਹੋਰ ਚਾਬੀਆਂ ਲੈ ਲਈਆਂ। ਸਰਕਾਰ ਨੇ ਐਲਾਨ ਕੀਤਾ ਕਿਉਂਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਜਮਾਤ ਨਹੀਂ ਹੈ ਇਸ ਕਰ ਕੇ ਚਾਬੀਆਂ ਲਈਆਂ ਗਈਆਂ ਹਨ। ਇਸ ਹਰਕਤ ਨਾਲ ਸਿੱਖਾਂ ਵਿੱਚ ਸਰਕਾਰ ਵਿਰੁੱਧ ਗੁੱਸੇ ਦੀ ਲਹਿਰ ਫੈ ...

                                               

ਜਨਤਾ ਪਰਵਾਰ

ਜਨਤਾ ਪਰਵਾਰ ਭਾਰਤੀ ਰਾਜਨੀਤੀ ਵਿੱਚ ਜਨਤਾ ਦਲ ਵਿੱਚੋਂ ਉਭਰੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦਾ ਸਮੂਹ ਰੂਪ ਵਿੱਚ ਵਰਣਨ ਕਰਨ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਇਹ ਦਲ ਹਨ: ਸਮਾਜਵਾਦੀ ਪਾਰਟੀ, ਰਾਸ਼ਟਰੀ ਜਨਤਾ ਦਲ, ਜਨਤਾ ਦਲ ਯੂਨਾਇਟੇਡ, ਜਨਤਾ ਦਲ ਸੈਕੂਲਰ, ਭਾਰਤੀ ਰਾਸ਼ਟਰੀ ਲੋਕਦਲ ਅਤੇ ਇੱਕ ਘੱਟ ਚਰਚਿਤ ਦਲ ਸਮਾਜਵਾਦੀ ਜਨਤਾ ਪਾਰਟੀ. ਭਾਰਤ ਦੇ ਚਾਰ ਰਾਜਾਂ ਬਿਹਾਰ, ਉੱਤਰ ਪ੍ਰਦੇਸ਼, ਕਰਨਾਟਕ ਅਤੇ ਹਰਿਆਣਾ ਵਿੱਚ ਇਹ ਦਲ ਪ੍ਰਮੁੱਖ ਰਾਜਨੀਤਕ ਤਾਕਤ ਹਨ।.

                                               

ਜਿੰਦ ਕੌਰ

ਮਹਾਰਾਣੀ ਜਿੰਦ ਕੌਰ, ਆਮ ਤੌਰ ’ਤੇ ਰਾਣੀ ਜਿੰਦਾਂ, ਸਿੱਖ ਸਲਤਨਤ ਦੇ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਅਤੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਮਾਂ ਸੀ। ਮਹਾਰਾਣੀ ਜਿੰਦ ਕੌਰ ਦਾ ਜਨਮ ਸੰਨ 1817 ਨੂੰ ਪਿੰਡ ਚਾਡ਼੍ਹ, ਜਿਲ਼੍ਹਾ ਸਿਆਲਕੋਟ, ਤਹਿਸੀਲ ਜਫਰਵਾਲ ਵਿਖੇ ਹੋਇਆ। ਆਪਣੇ ਸੁਹੱਪਣ ਅਤੇ ਦਲੇਰੀ ਕਰ ਕੇ ਜਾਣੇ ਜਾਂਦੇ ਹਨ ਇਸੇ ਕਰ ਕੇ ਇਹਨਾਂ ਨੂੰ "ਪੰਜਾਬ ਦੀ ਮੈਸਾਲੀਨਾ" ਆਖਿਆ ਜਾਂਦਾ ਹੈ। ਰਣਜੀਤ ਸਿੰਘ ਦੇ ਪਹਿਲੇ ਤਿੰਨ ਗੱਦੀਨਸ਼ੀਨਾਂ ਦੀ ਸਿਆਸੀ ਹੱਤਿਆ ਤੋਂ ਬਾਅਦ ਉਸ ਦਾ ਛੋਟਾ ਪੱਤਰ ਦਲੀਪ ਸਿੰਘ ਸਤੰਬਰ 1843 ਵਿੱਚ ਪੰਜ ਵਰ੍ਹੇ ਦੀ ਉਮਰ ਵਿੱਚ ਮਹਾਰਾਜਾ ਬਣਿਆ ਅਤੇ ਨਾਬਾਲਗ ਹੋਣ ਕਰ ਕੇ ਜਿੰਦ ਕੌਰ ਉਸ ਦੀ ਆਗੂ ਨੁਮਾਇੰਦਾ ਬਣੇ। ਪਹਿਲੀ ਐਂਗਲੋ ਸਿੱਖ ਜੰਗ ਵਿੱਚ ਸਿੱਖਾਂ ਦੀ ਹਾਰ ਤੋਂ ਕੁਝ ਸਮੇਂ ਬਾਅਦ ਅੰਗਰੇਜ਼ਾਂ ਨੇ ਇਹਨਾਂ ਨੂੰ ...

                                               

ਦੇਸ਼

ਦੇਸ਼ ਜਾੰ ਦੇਸ ਸਿਆਸੀ ਜੁਗ਼ਰਾਫ਼ੀਏ ਵਿੱਚ ਕਾਨੂਨੀ ਤੌਰ ਤੇ ਪਹਿਚਾਣੀ ਜਾਂਦੀ ਇੱਕ ਅਲੱਗ ਇਕਾਈ ਹੈ। ਦੇਸ਼ ਇੱਕ ਆਜ਼ਾਦ ਪ੍ਰਭੁਸੱਤਾ ਵਾਲਾ ਰਾਜ ਹੋ ਸਕਦਾ ਹੈ ਜਾਂ ਉਸ ਉੱਤੇ ਕਿਸੇ ਦੂਸਰੇ ਰਾਜ ਦਾ ਹੱਕ ਹੋ ਸਕਦਾ ਹੈ।

                                               

ਨਾਜ਼ੀ ਪਾਰਟੀ

ਨਾਜ਼ੀ ਪਾਰਟੀ ਜਾਂ ਜਿਸ ਨੂੰ ਆਮ ਤੌਰ ਤੇ ਨਾਜ਼ੀ ਪਾਰਟੀ ਵਜੋਂ ਯਾਦ ਕੀਤਾ ਜਾਂਦਾ ਹੈ ਜਰਮਨੀ ਵਿੱਚ 1920 ਅਤੇ 1945 ਦੇ ਦਰਮਿਆਨ ਇੱਕ ਸਿਆਸੀ ਪਾਰਟੀ ਸੀ। ਨਾਜ਼ੀ ਜਰਮਨ ਸ਼ਬਦ ਹੈ ਅਤੇ ਇਸ ਦੇ ਮਾਅਨੇ ਕੌਮ ਪ੍ਰਸਤ ਦੇ ਹਨ।

                                               

ਪੰਜਾਬ ਦੀ ਰਾਜਨੀਤੀ

ਭਾਰਤ ਦੇ ਜਟਿਲ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਜਾਤੀ, ਜਮਾਤੀ, ਧਾਰਮਿਕ, ਆਰਥਿਕ ਅਤੇ ਸਭਿਆਚਾਰਕ ਸਮੱਸਿਆਵਾਂ ਹਨ। ਹਰ ਸਿਆਸੀ ਪਾਰਟੀ ਨੂੰ ਚੰਗੇ ਪ੍ਰਸ਼ਾਸਨ ਦੇ ਮੁੱਦੇ ਤੋਂ ਅਗਾਂਹ ਜਾਂਦਿਆਂ ਇੱਕ ਅਜਿਹੀ ਵਿਚਾਰਧਾਰਾ ਅਪਨਾਉਣੀ ਪੈਂਦੀ ਹੈ ਜਿਸ ਰਾਹੀਂ ਉਹ ਆਪਣੇ ਵੋਟਰਾਂ ਨੂੰ ਇਹ ਦੱਸ ਸਕੇ ਕਿ ਸਮਾਜ ਵਿੱਚ ਮੌਜੂਦ ਵੱਖ ਵੱਖ ਸਮੱਸਿਆਵਾਂ ਨੂੰ ਹੱਲ ਕਰਨ ਪ੍ਰਤੀ ਉਹਦੀ ਪਹੁੰਚ ਕੀ ਹੈ। ਰਾਸ਼ਟਰੀ ਸਵੈਮਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ਅਨੁਸਾਰ ਸਮੱਸਿਆਵਾਂ ਦਾ ਹੱਲ ਹਿੰਦੂਤਵ ਦੀ ਸ੍ਰੇਸ਼ਟਤਾ ਵਿੱਚ ਪਿਆ ਹੈ ਅਤੇ ਕਾਂਗਰਸ ਤੇ ਹੋਰ ਕਈ ਕੇਂਦਰਵਾਦੀ ਪਾਰਟੀਆਂ ਅਨੁਸਾਰ ਉਦਾਰਵਾਦੀ ਤੇ ਧਰਮਨਿਰਪੱਖ ਪਹੁੰਚ ਵਿਚ। ਖੱਬੇ-ਪੱਖੀ ਧਿਰਾਂ ਇਸ ਨੂੰ ਜਮਾਤੀ ਦ੍ਰਿਸ਼ਟੀਕੋਣ ਤੋਂ ਦੇਖਦੀਆਂ ਹਨ ਅਤੇ ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ, ਰਾਸ਼ਟਰੀ ਜਨਤਾ ਦਲ ਆਦਿ ਜਾ ...

                                               

ਬਹੁ-ਪਾਰਟੀ ਪ੍ਰਣਾਲੀ

ਬਹੁ-ਪਾਰਟੀ ਸਿਸਟਮ ਇੱਕ ਸਿਸਟਮ ਹੈ, ਜਿਸ ਚ ਕਿ ਕਈ ਸਿਆਸੀ ਪਾਰਟੀਆਂ, ਵੱਖ ਵੱਖ ਤੌਰ ਤੇ ਜਾਂ ਗੱਠਜੋੜ ਬਣਾ ਕੇ ਸਰਕਾਰੀ ਦਫਤਰ ਦਾ ਕੰਟਰੋਲ ਹਾਸਲ ਕਰਨ ਦੀ ਸਮਰੱਥਾ ਹੁੰਦੀ ਹੈ। ਸੰਸਾਰ ਦੇ ਬਹੁਤੇ ਲੋਕਤੰਤਰੀ ਦੇਸ਼ਾਂ ਵਿੱਚ ਬਹੁਦਲੀ ਪ੍ਰਣਾਲੀ ਦੀ ਵਿਵਸਥਾ ਹੈ। ਵੱਖ-ਵੱਖ ਦਲਾਂ ਦੇ ਲੋਕ ਚੋਣ ਮੈਦਾਨ ਵਿੱਚ ਹੁੰਦੇ ਹਨ ਅਤੇ ਉਹਨਾਂ ਵਿਚੋਂ ਜਨਤਾ ਨੇ ਇੱਕ ਨੂੰ ਚੁਣਨਾ ਹੁੰਦਾ ਹੈ। ਚੁਣੇ ਵਿਧਾਇਕਾਂ ਦੀ ਬਹੁਗਿਣਤੀ ਨੇ ਸਰਕਾਰ ਬਣਾਉਣੀ ਹੁੰਦੀ। ਇਹ ਇੱਕ ਇਕੱਲੀ ਪਾਰਟੀ ਦੀ ਵੀ ਹੋ ਸਕਦੀ ਹੈ ਅਤੇ ਕਈ ਪਾਰਟੀਆਂ ਦੇ ਸਾਂਝੇ ਗਠਜੋੜ ਦੀ ਵੀ। ਬ੍ਰਾਜ਼ੀਲ, ਡੈਨਮਾਰਕ, ਰੂਸ, ਜਰਮਨੀ, ਭਾਰਤ, ਇੰਡੋਨੇਸ਼ੀਆ ਆਇਰਲੈਂਡ, ਇਸਰਾਈਲ, ਇਟਲੀ, ਜਪਾਨ, ਮੈਕਸੀਕੋ, ਜਰਮਨੀ, ਨਿਊਜ਼ੀਲੈਂਡ, ਨਾਰਵੇ, ਪਾਕਿਸਤਾਨ, ਪੁਰਤਗਾਲ, ਸਰਬੀਆ, ਦੱਖਣੀ ਅਫਰੀਕਾ, ਸਪੇਨ, ਸਵੀਡਨ, ਤਾਇਵਾਨ ਅਤੇ ...

                                               

ਮੁੱਖ ਮੰਤਰੀ

ਮੁੱਖ ਮੰਤਰੀ ਉਪ ਕੌਮੀ ਰਾਜ, ਭਾਰਤ ਦੇ ਰਾਜ, ਆਸਟ੍ਰੇਲੀਆ ਦੇ ਖੇਤਰ, ਸ੍ਰੀਲੰਕਾ ਅਤੇ ਪਾਕਿਸਤਾਨ ਦੇ ਸੂਬੇ ਜਾ ਬ੍ਰਿਟਿਸ਼ ਵਿਦੇਸ਼ੀ ਇਲਾਕੇ ਜਿਨਾਂ ਨੇ ਖੁਦ ਮੁਖਤਿਆਰੀ ਹਾਸਿਲ ਕਰ ਲਈ ਹੋਵੇ, ਦੀ ਚੁਣੀ ਹੋਈ ਸਰਕਾਰ ਦਾ ਮੁੱਖੀ ਹੰਦਾ ਹੈ।

                                               

ਰਜਬ ਤੱਈਅਬ ਅਰਦਗ਼ਾਨ

ਰਜਬ ਤੱਈਅਬ ਅਰਦਗ਼ਾਨ ਤੁਰਕੀ ਦਾ ਇੱਕ ਰਾਜਨੇਤਾ ਹੈ ਜੋ 2014 ਤੋਂ ਤੁਰਕੀ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾ ਰਿਹਾ ਹੈ। ਇਸ ਤੋਂ ਪਹਿਲਾਂ ਉਹ 2003 ਤੋਂ 2014 ਤੱਕ ਤੁਰਕੀ ਦੇ ਪ੍ਰਧਾਨ ਮੰਤਰੀ ਅਤੇ 1994 ਤੋਂ 1998 ਤੱਕ ਇਸਤਾਨਬੁਲ ਦੇ ਮੇਅਰ ਵੱਜੋਂ ਸੇਵਾ ਨਿਭਾ ਚੁੱਕੇ ਹਨ। ਉਸਨੇ 2001 ਵਿੱਚ ਨਿਆਂ ਅਤੇ ਵਿਕਾਸ ਪਾਰਟੀ ਦੀ ਸਥਾਪਨਾ ਕੀਤੀ, ਜਿਸ ਨੇ ਇਸ ਨੂੰ 2002, 2007 ਅਤੇ 2011 ਵਿੱਚ ਚੋਣਾਂ ਵਿੱਚ ਜਿੱਤਾਂ ਦਿਵਾਉਣ ਤੋਂ ਪਹਿਲਾਂ 2014 ਵਿੱਚ ਰਾਸ਼ਟਰਪਤੀ ਵਜੋਂ ਆਪਣੀ ਚੋਣ ਲੜਨ ਤੋਂ ਪਹਿਲਾਂ ਖੜ੍ਹੀ ਕਰ ਦਿੱਤੀ ਸੀ। ਬਾਅਦ ਵਿਚ ਉਹ 2017 ਵਿਚ ਏਕੇਪੀ ਦੀ ਅਗਵਾਈ ਵਿਚ ਵਾਪਸ ਆਇਆ। ਇੱਕ ਇਸਲਾਮੀ ਰਾਜਨੀਤਿਕ ਪਿਛੋਕੜ ਤੋਂ ਆਉਂਦੇ ਹੋਏ ਅਤੇ ਇੱਕ ਸਵੈ-ਵਰਣਿਤ ਰੂੜ੍ਹੀਵਾਦੀ ਲੋਕਤੰਤਰੀ ਵੱਜੋਂ, ਉਸਨੇ ਆਪਣੇ ਪ੍ਰਸ਼ਾਸਨ ਵਿੱਚ ਸਮਾਜਕ ਤੌਰ ਤੇ ਰੂੜ੍ਹੀਵਾਦ ...

                                               

ਰਾਜਨੀਤੀ ਵਿਗਿਆਨ

ਰਾਜਨੀਤੀ ਵਿਗਿਆਨ ਇੱਕ ਸਮਾਜਿਕ ਵਿਗਿਆਨ ਹੈ ਜੋ ਸ਼ਾਸਨ ਪ੍ਰਣਾਲੀ ਦੇ ਪ੍ਰਬੰਧਾਂ ਅਤੇ ਸਿਆਸੀ ਸਰਗਰਮੀਆਂ, ਸਿਆਸੀ ਵਿਚਾਰਾਂ ਅਤੇ ਸਿਆਸੀ ਵਿਵਹਾਰ ਦਾ ਵਿਸ਼ਲੇਸ਼ਣ ਕਰਦਾ ਹੈ। ਇਹ ਸਿਆਸਤ ਦੇ ਸਿਧਾਂਤ ਅਤੇ ਅਭਿਆਸ ਨੂੰ ਵਿਆਪਕ ਤੌਰ ਤੇ ਪੇਸ਼ ਕਰਦਾ ਹੈ ਜਿਸ ਨੂੰ ਆਮ ਤੌਰ ਤੇ ਸ਼ਕਤੀ ਅਤੇ ਸਰੋਤਾਂ ਦੀ ਵੰਡ ਦਾ ਨਿਰਧਾਕਰਨ ਦੇ ਤੌਰ ਤੇ ਵਿਚਾਰਿਆ ਜਾਂਦਾ ਹੈ। ਰਾਜਨੀਤੀ ਵਿਗਿਆਨੀ "ਸਿਆਸੀ ਘਟਨਾਵਾਂ ਅਤੇ ਹਾਲਤਾਂ ਦੇ ਅਧੀਨ ਸਬੰਧਾਂ ਨੂੰ ਪ੍ਰਗਟ ਕਰਨ ਲਈ ਆਪਣੇ ਆਪ ਨੂੰ ਰਚਦੇ ਹੋਏ ਦੇਖਦੇ ਹਨ, ਅਤੇ ਇਸ ਖੁਲਾਸੇ ਤੋਂ ਉਹ ਰਾਜਨੀਤੀ ਦੀ ਦੁਨੀਆਂ ਦੇ ਕੰਮ ਬਾਰੇ ਆਮ ਸਿਧਾਂਤਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਰਾਜਨੀਤਿਕ ਵਿਗਿਆਨ ਵਿੱਚ ਤੁਲਨਾਤਮਕ ਰਾਜਨੀਤੀ, ਰਾਜਨੀਤਿਕ ਅਰਥ-ਵਿਵਸਥਾ, ਅੰਤਰਰਾਸ਼ਟਰੀ ਸਬੰਧਾਂ, ਸਿਆਸੀ ਸਿਧਾਂਤ, ਜਨਤਕ ਪ੍ਰਬੰਧਨ, ਜਨਤਕ ਨੀਤੀ ਅ ...

                                               

ਰਿਪੁਦਮਨ ਸਿੰਘ

ਮਹਾਰਾਜਾ ਰਿਪੁਦਮਨ ਸਿੰਘ,ਬਾਅਦ ਨੂੰ ਮਹਾਰਾਜਾ ਗੁਰਚਰਨ ਸਿੰਘ ਅਤੇ ਸਰਦਾਰ ਗੁਰਚਰਨ ਸਿੰਘ ਦੇ ਤੌਰ ’ਤੇ ਜਾਣੇ ਗਏ, 1911 ਤੋਂ 1923 ਤੱਕ ਨਾਭਾ ਦੇ ਮਹਾਰਾਜਾ ਰਹੇ। 1923 ਵਿੱਚ ਉਨ੍ਹਾਂ ਨੂੰ ਬ੍ਰਿਟਿਸ਼ ਹਕੂਮਤ ਨੇ ਗੱਦੀ ਤੋਂ ਲਾਹ ਦਿੱਤਾ ਸੀ। ਬਾਅਦ ਵਿੱਚ ਉਹ ਇੱਕ ਸਿੱਖ ਇਨਕਲਾਬੀ ਬਣ ਗਏ।

ਨਾਗਾ ਪੀਪਲਜ਼ ਫ਼ਰੰਟ
                                               

ਨਾਗਾ ਪੀਪਲਜ਼ ਫ਼ਰੰਟ

ਨਾਗਾ ਪੀਪਲਜ਼ ਫ਼ਰੰਟ ਭਾਰਤ ਦਾ ਇੱਕ ਖੇਤਰੀ ਦਲ ਹੈ, ਜੋ ਭਾਰਤੀ ਰਾਜ ਨਾਗਾਲੈਂਡ ਅਤੇ ਮਣੀਪੁਰ ਵਿੱਚ ਸਰਗਰਮ ਹੈ। ਇਹ ਦਲ ਡੇਮੋਕਰੇਟਿਕ ਅਲਾਇੰਸ ਆਫ ਨਾਗਾਲੈਂਡ ਦਾ ਹਿੱਸਾ ਰਹਿੰਦੇ ਹੋਏ ਨਾਗਾਲੈਂਡ ਵਿੱਚ 2003 ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਸਰਕਾਰ ਚਲਾ ਰਿਹਾ ਹੈ। ਡਾ.ਸ਼ੁਈਰਹੋਜ਼ੀਲੀ ਲੀਜ਼ੀਤਸੂ ਇਸ ਦਲ ਦਾ ਪ੍ਰਧਾਨ ਹੈ।

ਨਿਯੰਤਰਨ ਰੇਖਾ
                                               

ਨਿਯੰਤਰਨ ਰੇਖਾ

ਨਿਯੰਤਰਨ ਰੇਖਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੀਮਾ ਦੀ ਰੇਖਾ ਹੈ। ਇਸਨੂੰ ਏਸ਼ੀਆ ਦੀ ਬਰਲਿਨ ਦੀ ਦੀਵਾਰ ਕਿਹਾ ਜਾਂਦਾ ਹੈ। ਇਹ ਸਾਬਕਾ ਰਿਆਸਤ ਜੰਮੂ ਅਤੇ ਕਸ਼ਮੀਰ ਦੇ ਭਾਰਤੀ ਅਤੇ ਪਾਕਿਸਤਾਨੀ-ਕੰਟਰੋਲ ਹੇਠਲੇ ਹਿੱਸਿਆਂ ਦੇ ਵਿਚਕਾਰ ਫੌਜੀ ਕੰਟਰੋਲ ਲਾਈਨ ਹੈ।

ਪ੍ਰਤੱਖ ਲੋਕਰਾਜ
                                               

ਪ੍ਰਤੱਖ ਲੋਕਰਾਜ

ਪ੍ਰਤੱਖ ਲੋਕਤੰਤਰ ਸਾਰੇ ਨਾਗਰਿਕ ਸਾਰੇ ਮਹਤਵਪੂਰਨ ਨੀਤੀਗਤ ਫੈਸਲਿਆਂ ਉੱਤੇ ਸਿਧਾ ਮਤਦਾਨ ਕਰਦੇ ਹਨ। ਇਸਨੂੰ ਪ੍ਰਤੱਖ ਕਿਹਾ ਜਾਂਦਾ ਹੈ ਕਿਉਂਕਿ ਸਿਧਾਂਤਕ ਤੌਰ ਤੇ ਇਸ ਵਿੱਚ ਕੋਈ ਪ੍ਰਤਿਨਿੱਧੀ ਜਾਂ ਵਿਚੋਲਾ ਨਹੀਂ ਹੁੰਦਾ। ਸਾਰੇ ਪ੍ਰਤੱਖ ਲੋਕਤੰਤਰ ਛੋਟੇ ਸਮੁਦਾਇਆਂ ਜਾਂ ਨਗਰ-ਰਾਸ਼ਟਰਾਂ ਵਿੱਚ ਹਨ।

                                               

ਭਾਈਵਾਲ ਲੋਕਰਾਜ

ਭਾਗੀਦਾਰ ਲੋਕਤੰਤਰ ਉਸ ਪ੍ਰਕਿਰਿਆ ਦਾ ਨਾਮ ਹੈ ਜੋ ਕਿਸੇ ਰਾਜਨੀਤਕ ਪ੍ਰਣਾਲੀ ਦੇ ਸੰਚਾਲਨ ਅਤੇ ਨਿਰਦੇਸ਼ਨ ਵਿੱਚ ਲੋਕਾਂ ਦੀ ਭਰਪੂਰ ਭਾਗੀਦਾਰੀ ਉੱਤੇ ਜ਼ੋਰ ਦਿੰਦੀ ਹੈ। ਉਂਜ ਲੋਕਤੰਤਰ ਦਾ ਆਧਾਰ ਹੀ ਲੋਕ ਹਨ ਅਤੇ ਸਾਰੇ ਲੋਕਤੰਤਰ ਸਾਂਝ ਤੇ ਹੀ ਆਧਾਰਿਤ ਹਨ ਪਰ ਫਿਰ ਵੀ ਭਾਗੀਦਾਰ ਲੋਕਤੰਤਰ ਆਮ ਭਾਗੀਦਾਰੀ ਦੇ ਬਜਾਏ ਕਿਤੇ ਜਿਆਦਾ ਭਾਗੀਦਾਰੀ ਦੀ ਗੱਲ ਕਰਦੀ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →