Back

ⓘ ਸਮਾਜ - ਸਮਾਜ, ਸ਼ਾਸਤਰ, ਨਾਗਰਿਕ ਸਮਾਜ, ਬਹੁਜਨ ਸਮਾਜ ਪਾਰਟੀ, ਆਰੀਆ ਸਮਾਜ, ਪੇਂਡੂ ਸਮਾਜ, ਸੂਚਨਾ-ਸਮਾਜ, ਖੁੱਲ੍ਹਾ ਸਮਾਜ, ਅਣਖ ਹੱਤਿਆ, ਆਇਜ਼ਕ ਨਿਊਟਨ, ਇੱਕਜੁੱਟਤਾ, ਔਰਤ, ਕਬੀਲਾ, ਖਾਣਾ, ਘਰ ..                                               

ਸਮਾਜ

ਸਮਾਜ, ਲੋਕਾਂ ਦਾ ਸਮੁਦਾਏ ਹੁੰਦਾ ਹੈ ਜਿਸ ਵਿੱਚ ਸਾਰੇ ਵਿਅਕਤੀ ਆਪੋ ਵਿੱਚ ਵਰਤੋਂ ਵਿਹਾਰ ਕਰਦੇ ਹਨ। ਇਹ ਸਮੂਹ ਇੱਕ ਹੀ ਭੂਗੋਲਿਕ ਇਲਾਕੇ, ਸਮਾਜਿਕ ਖੇਤਰ ਅਤੇ ਰਾਜਨੀਤਕ ਸੰਗਠਨਾਂ ਦੇ ਤਹਿਤ ਜੁੜੇ ਹੁੰਦੇ ਹਨ। ਇਹ ਗੂੜ੍ਹੇ ਸਮਾਜੀ ਸੰਬੰਧਾਂ ਵਿੱਚ ਬੱਝਿਆ ਲੋਕਾਂ ਦਾ ਅਜਿਹਾ ਸਮੂਹ ਹੁੰਦਾ ਹੈ ਜੋ ਆਪਣੇ ਅੰਦਰ ਦੇ ਲੋਕਾਂ ਦੇ ਮੁਕਾਬਲੇ ਹੋਰਨਾਂ ਸਮੂਹਾਂ ਦੇ ਲੋਕਾਂ ਨਾਲ ਕਾਫ਼ੀ ਘੱਟ ਮੇਲ-ਮਿਲਾਪ ਰੱਖਦਾ ਹੈ। ਸਭਿਆਚਾਰ ਅਤੇ ਹੋਰ ਸੰਸਥਾਵਾਂ ਦੀ ਸਾਂਝ ਕਿਸੇ ਸਮਾਜ ਦੇ ਹੱਦ-ਬੰਨੇ ਨਿਰਧਾਰਿਤ ਕਰਦੀ ਹੈ।

                                               

ਸਮਾਜ ਸ਼ਾਸਤਰ

ਸਮਾਜ ਸ਼ਾਸਤਰ ਮਨੁੱਖੀ ਸਮਾਜਿਕ ਵਿਵਹਾਰ ਅਤੇ ਇਸ ਦੇ ਮੂਲ, ਵਿਕਾਸ, ਸੰਗਠਨਾਂ, ਅਤੇ ਸੰਸਥਾਵਾਂ ਦੇ ਅਧਿਐਨ ਨੂੰ ਕਹਿੰਦੇ ਹਨ। ਇਹ ਸਮਾਜਕ ਵਿਗਿਆਨ ਦੀ ਇੱਕ ਸ਼ਾਖਾ ਹੈ, ਜੋ ਅਨੁਭਵੀ ਤਫ਼ਤੀਸ਼, ਅਤੇ ਆਲੋਚਨਾਤਮਿਕ ਵਿਸ਼ਲੇਸ਼ਣ ਦੇ ਵੱਖ ਵੱਖ ਢੰਗਾਂ ਦੀ ਵਰਤੋਂ ਕਰਨ ਰਾਹੀਂ ਮਾਨਵੀ ਸਮਾਜਕ ਸੰਰਚਨਾ ਅਤੇ ਗਤੀਵਿਧੀਆਂ ਨਾਲ ਸਬੰਧਤ ਜਾਣਕਾਰੀ ਨੂੰ ਸੂਤਰਬਧ ਕਰਦਾ ਹੈ।

                                               

ਨਾਗਰਿਕ ਸਮਾਜ

ਸਿਵਲ ਸਮਾਜ ਨੂੰ ਵੱਖ ਵੱਖ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਇਹ ਉਹਨਾਂ ਗੈਰ-ਸਰਕਾਰੀ ਸੰਗਠਨਾਂ ਅਤੇ ਅਦਾਰਿਆਂ ਦਾ ਕੁੱਲ ਜੋੜ ਹੁੰਦਾ ਹੈ ਜਿਹੜੇ ਨਾਗਰਿਕਾਂ ਦੀ ਇੱਛਾ ਅਤੇ ਹਿਤਾਂ ਨੂੰ ਉਜਾਗਰ ਕਰਦੇ ਹਨ।" ਇਸ ਵਿੱਚ ਪਰਿਵਾਰ, ਅਤੇ ਪ੍ਰਾਈਵੇਟ ਮੰਡਲ ਸ਼ਾਮਿਲ ਹਨ, ਜਿਸ ਨੂੰ ਸਮਾਜ ਦਾ "ਤੀਜਾ ਖੇਤਰ" ਮੰਨਿਆ ਜਾਂਦਾ ਹੈ, ਜੋ ਕਿ ਸਰਕਾਰ ਅਤੇ ਕਾਰੋਬਾਰ ਜਗਤ ਤੋਂ ਵੱਖਰਾ ਹੁੰਦਾ ਹੈ।

                                               

ਬਹੁਜਨ ਸਮਾਜ ਪਾਰਟੀ

ਬਹੁਜਨ ਸਮਾਜ ਪਾਰਟੀ ਇੱਕ ਭਾਰਤੀ ਕੌਮੀ ਸਿਆਸੀ ਪਾਰਟੀ ਹੈ ਜਿਸ ਦੇ ਜਨਮ ਦਾਤਾ ਸ੍ਰੀ ਕਾਂਸੀ ਰਾਮ ਹਨ ਉਹਨਾਂ ਨੇ ਪਾਰਟੀ 1984 ਵਿੱਚ ਸ਼ੁਰੂ ਕੀਤੀ ਸੀ। ਇਹ ਪਾਰਟੀ ਗਰੀਬਾਂ ਦੀ ਪਾਰਟੀ ਹੈ। ਇਸ ਪਾਰਟੀ ਦਾ ਚੋਣ ਨਿਸ਼ਾਨ ਹਾਥੀ ਹੈ ਅਤੇ ਪਾਰਟੀ ਡਾ. ਭੀਮ ਰਾਓ ਅੰਬੇਦਕਰ ਨੂੰ ਆਪਣੀ ਮੋਢੀ ਮੰਨਦੀ ਹੈ। ਅੱਜ ਕੱਲ੍ਹ ਇਸ ਪਾਰਟੀ ਦੀ ਚੇਅਰਪਰਸਨ ਕੁਮਾਰੀ ਮਾਇਆਵਤੀ ਹੈ।

                                               

ਆਰੀਆ ਸਮਾਜ

ਆਰੀਆ ਸਮਾਜ ਹਿੰਦੂ ਧਰਮ ਦਾ ਇੱਕ ਫ਼ਿਰਕਾ, ਜਿਸ ਦੀ ਬੁਨਿਆਦ ਸਵਾਮੀ ਦਯਾਨੰਦ ਸਰਸਵਤੀ ਨੇ 1875 ਵਿੱਚ ਰੱਖੀ। ਇਸ ਦੇ ਪੈਰੋਕਾਰ ਆਮ ਹਿੰਦੂਆਂ ਦੀ ਤਰ੍ਹਾਂ ਬੁੱਤ ਪ੍ਰਸਤੀ ਦੇ ਕਾਇਲ ਨਹੀਂ। ਇਸ ਫ਼ਿਰਕੇ ਨੇ ਹਿੰਦੂਆਂ ਵਿੱਚ ਬਹੁਤ ਸਾਰੇ ਧਾਰਮਕ ਤੇ ਸਮਾਜਕ ਸੁਧਾਰ ਕੀਤੇ। ਇਸ ਅੰਦੋਲਨ ਨੇ ਛੁਆਛੂਤ ਅਤੇ ਜਾਤੀਗਤ ਭੇਦਭਾਵ ਦਾ ਵਿਰੋਧ ਕੀਤਾ ਅਤੇ ਇਸਤਰੀਆਂ ਅਤੇ ਸ਼ੂਦਰਾਂ ਨੂੰ ਵੀ ਜਨੇਊ ਧਾਕਰਨ ਅਤੇ ਵੇਦ ਪੜ੍ਹਨ ਦਾ ਅਧਿਕਾਰ ਦਿੱਤਾ ਸੀ। ਸਵਾਮੀ ਦਇਆ ਸਰਸਵਤੀ ਦੁਆਰਾ ਰਚਿਤ ਸਤਿਆਰਥ ਪ੍ਰਕਾਸ਼ ਨਾਮਕ ਗਰੰਥ ਆਰੀਆ ਸਮਾਜ ਦਾ ਮੂਲ ਗਰੰਥ ਹੈ। ਆਰੀਆ ਸਮਾਜ ਦਾ ਆਦਰਸ਼ ਵਾਕ ਹੈ: ਕ੍ਰਿੰਵੰਤੋ ਵਿਸ਼ਵਮਾਰਿਆੰ, ਜਿਸਦਾ ਮਤਲਬ ਹੈ - ਸੰਸਾਰ ਨੂੰ ਆਰੀਆ ਬਣਾਉਂਦੇ ਚਲੋ।

                                               

ਪੇਂਡੂ ਸਮਾਜ

ਪਿੰਡ ਪੰਜਾਬੀ ਸੱਭਿਆਚਾਰ ਦਾ ਨਿੱਖੜਵਾ ਲੱਛਣ ਹੈ| ਪਿੰਡ ਵੱਡੇ ਵੀ ਹੁੰਦੇ ਹਨ ਛੋਟੇ ਵੀ| ਵੱਡੇ ਪਿੰਡ ਨੂੰ ਪੱਤੀਆਂ ਵਿੱਚ ਵੰਡਿਆ ਹੋਇਆ ਹੁੰਦਾ ਹੈਂ| ਜਿਸ ਵਿੱਚ ਪੰਜ, ਸੱਤ ਜਾਂ ਇਸ ਤੋ ਵੱਧ ਪੱਤੀਆਂ ਹੋ ਸਕਦੀਆ ਹਨ|

                                               

ਸੂਚਨਾ-ਸਮਾਜ

ਸੂਚਨਾ-ਸਮਾਜ ਉਹ ਸਮਾਜ ਹੁੰਦਾ ਹੈ ਜਿਸ ਵਿੱਚ ਸੂਚਨਾ ਦੀ ਸਿਰਜਣਾ, ਵੰਡ, ਵਰਤੋਂ, ਏਕੀਕਰਨ ਅਤੇ ਹੇਰਫੇਰ ਆਦਿ ਇੱਕ ਮਹੱਤਵਪੂਰਣ ਆਰਥਕ, ਰਾਜਨੀਤਕ ਅਤੇ ਸੰਸਕ੍ਰਿਤਕ ਗਤੀਵਿਧੀ ਬਣ ਚੁੱਕਿਆ ਹੋਵੇ। ਇਸਦੀਆਂ ਮੁੱਖ ਚਾਲਕ ਡਿਜੀਟਲ ਸੂਚਨਾ ਅਤੇ ਸੰਚਾਰ ਤਕਨਾਲੋਜੀਆਂ ਹਨ, ਜਿਨ੍ਹਾਂ ਦੇ ਸਿੱਟੇ ਵਜੋਂ ਸੂਚਨਾ ਵਿਸਫੋਟ ਹੋਇਆ ਹੈ ਅਤੇ ਅਰਥਵਿਵਸਥਾ, ਸਿੱਖਿਆ, ਸਿਹਤ, ਯੁੱਧਕਲਾ, ਸਰਕਾਰ ਅਤੇ ਜਮਹੂਰੀਅਤ ਸਹਿਤ, ਸਮਾਜਿਕ ਸੰਗਠਨ ਦੇ ਸਾਰੇ ਪਹਿਲੂਆਂ ਨੂੰ ਅਤਿਅੰਤ ਬਦਲ ਰਹੀਆਂ ਹਨ। ਜਿਨ੍ਹਾਂ ਲੋਕਾਂ ਕੋਲ ਸਮਾਜ ਦੇ ਇਸ ਰੂਪ ਵਿੱਚ ਹਿੱਸਾ ਲੈਣ ਦੇ ਸਾਧਨ ਹਨ, ਉਨ੍ਹਾਂ ਨੂੰ ਕਈ ਵਾਰ ਡਿਜ਼ੀਟਲ ਨਾਗਰਿਕ ਕਿਹਾ ਜਾਂਦਾ ਹੈ। ਇਹ ਬਹੁਤ ਸਾਰੇ ਦਰਜਨ ਲੇਬਲਾਂ ਵਿੱਚੋਂ ਇੱਕ ਹੈ ਜੋ ਕਿ ਸੁਝਾਅ ਦੇਣ ਲਈ ਪਛਾਣੀਆਂ ਗਈਆਂ ਹਨ ਕਿ ਮਨੁੱਖ ਸਮਾਜ ਦੇ ਨਵੇਂ ਪੜਾਅ ਵਿੱਚ ਦਾਖਲ ਹੋ ਰਹੇ ਹ ...

                                               

ਖੁੱਲ੍ਹਾ ਸਮਾਜ

ਖੁੱਲ੍ਹਾ ਸਮਾਜ ਜਾਂ ਓਪਨ ਸੁਸਾਇਟੀ ਸ਼ਬਦ 1932 ਵਿੱਚ ਫ੍ਰੈਂਚ ਦਾਰਸ਼ਨਿਕ ਹੈਨਰੀ ਬਰਗਸਨ ਦੁਆਰਾ ਦਿੱਤਾ ਗਿਆ। ਇਹ ਵਿਚਾਰ ਆਸਟਰੇਲੀਆ ਵਿੱਚ ਪੈਦਾ ਹੋਏ ਬ੍ਰਿਟਿਸ਼ ਦਾਰਸ਼ਨਿਕ ਕਾਰਲ ਪੌਪਰ ਦੁਆਰਾ ਦੂਜੀ ਸੰਸਾਰ ਜੰਗ ਦੌਰਾਨ ਵਿਕਸਿਤ ਕੀਤਾ ਗਿਆ। ਬਰਗਸਨ ਇੱਕ ਬੰਦ ਸਮਾਜ ਨੂੰ ਕਾਨੂੰਨ ਜਾਂ ਧਰਮ ਦੇ ਇੱਕ ਬੰਦ ਸਿਸਟਮ ਵਜੋਂ ਦਰਸਾਉਂਦਾ ਹੈ। ਇਹ ਸਥਿਰ ਹੈ, ਜਿਵੇਂ ਕਿ ਇੱਕ ਬੰਦ ਦਿਮਾਗ। ਬਰਗਸਨ ਸੁਝਾਅ ਦਿੰਦਾ ਹੈ ਕਿ ਜੇ ਸਭਿਅਤਾ ਦੇ ਸਾਰੇ ਨਿਸ਼ਾਨ ਗਾਇਬ ਹੋ ਜਾਂਦੇ, ਤਾਂ ਬੰਦ ਸਮਾਜ ਦੀ ਦੂਜਿਆਂ ਨੂੰ ਸ਼ਾਮਲ ਕਰਨ ਜਾਂ ਬਾਹਰ ਕੱਢਣ ਦੀ ਪ੍ਰਵਿਰਤੀ ਬਚੀ ਰਹੇਗੀ। ਇਸਦੇ ਉਲਟ, ਇੱਕ ਖੁੱਲ੍ਹਾ ਸਮਾਜ ਗਤੀਸ਼ੀਲ ਹੈ ਅਤੇ ਨੈਤਿਕ ਸਰਬਵਿਆਪਕਤਾ ਵੱਲ ਝੁਕਿਆ ਹੋਇਆ ਹੈ। ਪੌਪਰ ਨੇ ਖੁੱਲ੍ਹੇ ਸਮਾਜ ਨੂੰ ਇੱਕ ਇਤਿਹਾਸਕ ਨਿਰੰਤਰਤਾ ਦੇ ਹਿੱਸੇ ਵਜੋਂ ਦੇਖਿਆ। ਖੁੱਲ੍ਹੇ ਸਮਾ ...

                                               

ਅਣਖ ਹੱਤਿਆ

ਅਣਖ ਖ਼ਾਤਰ ਕਤਲ ਜਾਂ ਸ਼ਰਮ ਕਰਕੇ ਕਤਲ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦਾ ਕਤਲ ਹੈ ਜਿਸ ਬਾਰੇ ਦੂਜੇ ਮੈਂਬਰ ਇਹ ਵਿਸ਼ਵਾਸ ਕਰਦੇ ਹਨ ਕਿ ਇਸ ਦੀ ਵਜ੍ਹਾ ਨਾਲ ਸਮਾਜਿਕ ਤੌਰ ਤੇ ਪਰਿਵਾਰ ਦੀ ਅਣਖ ਨੂੰ ਸੱਟ ਵੱਜੀ ਹੈ ਜਾਂ ਸ਼ਰਮ ਦਾ ਸਾਹਮਣਾ ਕਰਨਾ ਪਿਆ ਹੈ। ਧਰਮ, ਕਬੀਲੇ ਜਾਂ ਸਮਾਜ ਦੇ ਕਿਸੇ ਹਿੱਸੇ ਦੇ ਭਾਈਚਾਰਕ ਕਾਨੂੰਨ ਦੀ ਅਵੱਗਿਆ ਕਰਨ ਕਰਕੇ ਵੀ ਅਜਿਹੇ ਕਤਲ ਕੀਤੇ ਜਾਂਦੇ ਹਨ। ਅਜਿਹੇ ਕਤਲ ਆਮ ਤੌਰ ਤੇ ਸਮਾਜਿਕ ਸਹਿਮਤੀ ਤੋਂ ਬਿਨਾਂ ਵਿਆਹ ਜਾਂ ਅਜਿਹੇ ਸੰਬੰਧ ਰਖਣ ਕਰਕੇ ਹੁੰਦੇ ਹਨ ਜਿਹਨਾਂ ਬਾਰੇ ਪਰਿਵਾਰ ਦੀ ਸਹਿਮਤੀ ਨਾ ਹੋਵੇ।ਇਸ ਦੇ ਹੋਰ ਛੋਟੇ ਕਾਰਣ ਵੀ ਹੋ ਸਕਦੇ ਹਨ ਸਮਲਿੰਗੀ ਜਿਨਸੀ ਸੰਬੰਧ ਜਾਂ ਇੱਥੋਂ ਤਕ ਕਿ ਅਜਿਹੇ ਕੱਪੜੇ ਪਹਿਨਣੇ ਜਿਹਨਾਂ ਨੂੰ ਉਸ ਸਥਾਨਕ ਸਮੁਦਾਏ ਵਿੱਚ ਠੀਕ ਨਾ ਸਮਝਿਆ ਜਾਂਦਾ ਹੋਵੇ। ਅਣਖ ਦੇ ਨਾ ਤੇ ਕਤਲ ‘ਅਣਖ’ ਦੇ ਨਾਂ ...

                                               

ਆਇਜ਼ਕ ਨਿਊਟਨ

ਆਇਜ਼ੈਕ ਨਿਊਟਨ ਇੰਗਲੈਂਡ ਦੇ ਇੱਕ ਵਿਗਿਆਨੀ ਸਨ। ਉਹਨਾਂ ਨੇ ਗੁਰੁਤਾਕਰਸ਼ਣ ਦਾ ਨਿਯਮ ਅਤੇ ਗਤੀ ਦੇ ਨਿਯਮਾਂ ਦੀ ਖੋਜ ਕੀਤੀ। ਉਹ ਇੱਕ ਗਣਿਤ ਵਿਗਿਆਨੀ, ਭੌਤਿਕ ਵਿਗਿਆਨੀ, ਜੋਤਸ਼ੀ ਅਤੇ ਦਾਰਸ਼ਨਿਕ ਸਨ। ਇਨ੍ਹਾਂ ਦਾ ਸ਼ੋਧ ਪੱਤਰ Philosophiae Naturalis Principia Mathematica ਸੰਨ 1687 ਵਿੱਚ ਪ੍ਰਕਾਸ਼ਿਤ ਹੋਇਆ,ਜਿਸ ਵਿੱਚ ਗੁਰੂਤਾਕਰਸ਼ਣ ਅਤੇ ਗਤੀ ਦੇ ਨਿਯਮਾਂ ਦੀ ਵਿਆਖਿਆ ਕੀਤੀ ਗਈ ਸੀ,ਅਤੇ ਇਸ ਪ੍ਰਕਾਰ ਕਲਾਸੀਕਲ ਭੌਤਿਕ ਵਿਗਿਆਨ ਦੀ ਨੀਂਹ ਰੱਖੀ। ਉਹਨਾਂ ਦੀ ਫਿਲੋਸੋਫੀ ਨੇਚੁਰੇਲਿਸ ਪ੍ਰਿੰਸਿਪਿਆ ਮੇਥੇਮੇਟਿਕਾ, 1687 ਵਿੱਚ ਪ੍ਰਕਾਸ਼ਿਤ ਹੋਈ, ਇਹ ਵਿਗਿਆਨ ਦੇ ਇਤਿਹਾਸ ਵਿੱਚ ਆਪਜੀ ਦੀ ਸਭ ਤੋਂ ਪ੍ਰਭਾਵਸ਼ਾਲੀ ਕਿਤਾਬ ਹੈ,ਜੋ ਸਾਰਾ ਸਾਹਿਤਕ ਯੰਤਰ ਵਿਗਿਆਨ ਲਈ ਆਧਾਰਭੂਤ ਕਾਰਜ ਦੀ ਭੂਮਿਕਾ ਨਿਭਾਉਂਦੀ ਹੈ।ਇਸ ਕਾਰਜ ਵਿੱਚ, ਨਿਊਟਨ ਨੇ ਗੁਰੂਤਾ ਅ ...

                                               

ਇੱਕਜੁੱਟਤਾ

ਇੱਕਜੁੱਟਤਾ ਜਾਂ ਇਕਮੁੱਠਤਾ ਸਾਂਝੇ ਹਿੱਤਾਂ, ਉਦੇਸ਼ਾਂ, ਮਾਪਦੰਡਾਂ ਅਤੇ ਹਮਦਰਦੀਆਂ ਪ੍ਰਤੀ ਜਾਗਰੂਕਤਾ ਹੈ ਜੋ ਸਮੂਹਾਂ ਜਾਂ ਵਰਗਾਂ ਦੀ ਏਕਤਾ ਦੀ ਇੱਕ ਮਨੋਵਿਗਿਆਨਕ ਭਾਵਨਾ ਪੈਦਾ ਕਰਦੀ ਹੈ। ਇਹ ਕਿਸੇ ਸਮਾਜ ਵਿੱਚ ਅਜਿਹੇ ਸਬੰਧਾਂ ਨੂੰ ਦਰਸਾਉਂਦੀ ਹੈ ਜੋ ਲੋਕਾਂ ਨੂੰ ਇੱਕ ਲੜੀ ਵਿੱਚ ਜੋੜਦੀ ਹੈ। ਇਹ ਸ਼ਬਦ ਆਮ ਤੌਰ ਤੇ ਸਮਾਜ ਸ਼ਾਸਤਰ ਅਤੇ ਹੋਰ ਸਮਾਜਿਕ ਵਿਗਿਆਨਾਂ ਦੇ ਨਾਲ ਨਾਲ ਫ਼ਲਸਫ਼ੇ ਵਿੱਚ ਵਰਤਿਆ ਜਾਂਦਾ ਹੈ। ਕੈਥੋਲਿਕ ਸਮਾਜਿਕ ਅਧਿਆਪਨ ਵਿੱਚ ਵੀ ਇਹ ਇੱਕ ਮਹੱਤਵਪੂਰਨ ਧਾਰਣਾ ਹੈ; ਇਸੇ ਲਈ ਇਹ ਈਸਾਈ ਜਮਹੂਰੀ ਰਾਜਨੀਤਿਕ ਵਿਚਾਰਧਾਰਾ ਦਾ ਮੁੱਢਲਾ ਸੰਕਲਪ ਹੈ। ਵੱਖ-ਵੱਖ ਸਮਾਜਾਂ ਵਿੱਚ ਇਕਜੁੱਟਤਾ ਦਾ ਅਧਾਰ ਅਤੇ ਲਾਗੂ ਕਰਨ ਦਾ ਤਰੀਕਾ ਵੱਖਰਾ ਹੁੰਦਾ ਹੈ। ਵਿਕਾਸਸ਼ੀਲ ਸਮਾਜਾਂ ਵਿੱਚ ਇਹ ਮੁੱਖ ਤੌਰ ਤੇ ਰਿਸ਼ਤੇਦਾਰੀ ਅਤੇ ਸਾਂਝੀਆਂ ਕਦਰਾਂ-ਕੀਮਤਾਂ ਉ ...

                                               

ਔਰਤ

ਔਰਤ ਇੱਕ ਮਾਦਾ ਇਨਸਾਨ ਹੈ। ਔਰਤ ਸ਼ਬਦ ਦਾ ਪ੍ਰਯੋਗ ਆਮ ਤੌਰ ਤੇ ਬਾਲਗ ਮਾਦਾਵਾਂ ਲਈ ਕੀਤਾ ਜਾਂਦਾ ਹੈ ਅਤੇ ਬਾਲ ਜਾਂ ਕਿਸ਼ੋਰ, ਉਮਰ ਦੀ ਮਾਦਾਵਾਂ ਲਈ ਲੜਕੀ ਸ਼ਬਦ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰ ਇਸ ਤੋਂ ਇਲਾਵਾ ਕਈ ਹਲਾਤਾਂ ਜਿਵੇਂ ਕਿ ਵਾਕ "ਔਰਤਾਂ ਦੇ ਹੱਕ" ਵਗੈਰਾ ਵਿੱਚ ਔਰਤ ਸ਼ਬਦ ਦਾ ਇਸਤੇਮਾਲ ਹਰ ਵਰਗ ਦੀਆਂ ਮਦਾਵਾਂ ਲਈ ਕੀਤਾ ਜਾਂਦਾ ਹੈ। ਜਵਾਨ ਅਵਸਥਾ ਤੋਂ ਬਾਅਦ ਔਰਤਾਂ ਆਮ ਤੌਰ ਤੇ ਬੱਚਿਆਂ ਨੂੰ ਜਨਮ ਦੇ ਸਕਦੀਆਂ ਹਨ, ਹਲਾਂਕਿ ਵਡੇਰੀ ਉਮਰ ਦੀਆਂ ਔਰਤਾਂ ਜਿਨਾਂ ਦਾ ਰਜੋ-ਨਿਵਿਰਤੀ ਲੰਘ ਚੁੱਕਾ ਹੈ ਅਤੇ ਕੁਝ ਮੱਧ-ਲਿੰਗਕ ਔਰਤਾਂ ਜਨਮ ਨਹੀਂ ਦੇ ਸਕਦੀਆਂ। ਇਤਿਹਾਸਿਕ ਤੌਰ ਤੇ ਔਰਤਾਂ ਨੇ ਕਈ ਸਮਾਜਕ ਭੂਮਿਕਾਵਾਂ ਅਪਨਾਈਆਂ ਹਨ। ਕਈ ਸਮਾਜਾਂ ਵਿੱਚ, ਬਹੁਸੰਖਿਅਕ ਔਰਤਾਂ ਨੇ ਇੱਕ ਖਾਸ ਕਿਸਮ ਦੀਆਂ ਦਿੱਖਾਂ ਜਿਵੇਂ ਕਿ ਲੰਬੇ ਵਾਲ ਰਖਣਾ, ਅਪਨਾ ਲਈ ...

                                               

ਕਬੀਲਾ

ਕਬੀਲਾ ਪਰਿਵਾਰਾਂ ਦੇ ਅਜਿਹੇ ਸਮਾਜਕ ਸਮੂਹ ਨੂੰ ਕਿਹਾ ਜਾਂਦਾ ਹੈ ਜਿਸ ਨੇ ਇੱਕ ਵਿਸ਼ੇਸ਼ ਨਾਂ ਅਪਣਾਇਆ ਹੁੰਦਾ ਹੈ, ਬੋਲੀ ਸਾਂਝੀ ਹੁੰਦੀ ਹੈ, ਕਾਰੋਬਾਰ ਇਕ ਕਿਸਮ ਦਾ ਹੁੰਦਾ ਹੈ, ਸਭਿਆਚਾਰਕ ਇਕਸਾਰਤਾ ਹੁੰਦੀ ਹੈ ਅਤੇ ਇਕ ਨਿਸ਼ਚਿਤ ਖੇਤਰ ਵਿਚ ਰਹਿੰਦਾ ਹੈ ਜਾਂ ਘੁੰਮਦਾ -ਫਿਰਦਾ ਹੈ ।ਇਹ ਸਮਾਜਕ ਸਮੂਹ ਆਪਸਦਾਰੀ ਅਤੇ ਪਰਸਪਰਤਾ ਪੱਖੋਂ ਚੰਗੀ ਤਰ੍ਹਾਂ ਸੰਗਠਿਤ ਹੁੰਦਾ ਹੈ ।ਇਸ ਅੰਦਰ ਬਹੁਤ ਸਾਰੇ ਛੋਟੇ-ਮੋਟੇ ਪਰਿਵਾਰਾਂ, ਘਰਾਣਿਆਂ ਅਤੇ ਖਾਨਦਾਨਾਂ ਵਰਗੇ ਉਪ ਸਮੂਹ ਸ਼ਾਮਿਲ ਹੁੰਦੇ ਹਨ ।ਸਧਾਰਨ ਰੂਪ ਵਿਚ ਹਰ ਕਬੀਲਾ ਆਪਣੇ ਵਡੇਰੇ ਪੁਰਖ ਅਤੇ ਕਬੀਲੇ ਦੇ ਸਰਪ੍ਰਸਤ ਦੇਵਤੇ ਜਾਂ ਦੇਵੀ ਦੀ ਮਾਨਤਾ ਕਰਦਾ ਹੈ ।ਕਬੀਲੇ ਅੰਦਰਲੇ ਪਰਿਵਾਰਾਂ ਵਿਚਕਾਰ ਖੂਨ ਦੀ ਸਾਂਝ ਹੁੰਦੀ ਹੈ ।ਇਸ ਤੋਂ ਇਲਾਵਾ ਇਹ ਸਾਂਝੀਆਂ ਧਾਰਮਿਕ ਤੇ ਸਮਾਜਕ ਰਹੁ-ਰੀਤਾਂ ਅਤੇ ਆਰਥਿਕ ਕਾਰਜਾਂ ਰਾ ...

                                               

ਕਲਾਸ ਪੌਂਟਸ ਆਰਨਲਡਸਨ

ਕਲਾਸ ਪੌਂਟਸ ਆਰਨਲਡਸਨ ਨੂੰ 1908 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ। ਕਲਾਸ ਇੱਕ ਸਵੀਡਿਸ਼ ਲੇਖਕ, ਪੱਤਰਕਾਰ, ਰਾਜਨੇਤਾ, ਅਤੇ ਵਚਨਬੱਧ ਸ਼ਾਂਤੀਵਾਦੀ ਸੀ ਜਿਸ ਨੂੰ 1908 ਵਿੱਚ ਫਰੈਡਰਿਕ ਬਾਜੇਰ ਨਾਲ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ ਸੀ। ਉਹ ਸਵੀਡਿਸ਼ ਪੀਸ ਐਂਡ ਆਰਬਿਟਰੇਸ਼ਨ ਸੁਸਾਇਟੀ ਦਾ ਸੰਸਥਾਪਕ ਮੈਂਬਰ ਅਤੇ 1882-1887 ਦੇ ਦੂਜੇ ਚੈਂਬਰ ਵਿੱਚ ਸੰਸਦ ਮੈਂਬਰ ਸੀ।

                                               

ਕਾਰਨ-ਕਾਰਜ ਸੰਬੰਧ

ਕਾਰਨਤਾ ਜਾਂ ਕਾਰਨ-ਕਾਰਜ ਸਬੰਧ ਜਾਂ ਕਾਰਨਵਾਦ ਇੱਕ ਘਟਨਾ ਅਤੇ ਦੂਜੀ ਘਟਨਾ ਦੇ ਵਿੱਚ ਸੰਬੰਧ ਹੁੰਦਾ ਹੈ, ਜਿੱਥੇ ਦੂਜੀ ਘਟਨਾ ਪਹਿਲੀ ਦਾ ਨਤੀਜਾ ਸਮਝੀ ਜਾਂਦੀ ਹੈ। ਕਾਰਨ ਹੋਵੇ ਤਾਂ ਕਾਰਜ ਹੁੰਦਾ ਹੈ, ਕਾਰਨ ਨਾ ਹੋਵੇ ਤਾਂ ਕਾਰਜ ਨਹੀਂ ਹੁੰਦਾ। ਕੁਦਰਤ ਵਿੱਚ ਆਮ ਤੌਰ ਉੱਤੇ ਕਾਰਜ-ਕਾਰਨ ਸੰਬੰਧ ਸਪਸ਼ਟ ਨਹੀਂ ਹੁੰਦਾ। ਇੱਕ ਕਾਰਜ ਦੇ ਅਨੇਕ ਕਾਰਨ ਵਿਖਾਈ ਦਿੰਦੇ ਹਨ। ਸਾਨੂੰ ਉਹਨਾਂ ਅਨੇਕ ਵਿਖਾਈ ਦੇਣ ਵਾਲੇ ਕਾਰਨਾਂ ਵਿੱਚੋਂ ਅਸਲੀ ਕਾਰਨ ਚੁਣਨਾ ਪੈਂਦਾ ਹੈ। ਇਹਦੇ ਲਈ ਸਾਵਧਾਨੀ ਦੇ ਨਾਲ ਇੱਕ ਇੱਕ ਕਰ ਕੇ ਵਿਖਾਈ ਦੇਣ ਵਾਲੇ ਕਾਰਨਾਂ ਨੂੰ ਹਟਾਕੇ ਵੇਖਣਾ ਹੋਵੇਗਾ ਕਿ ਕਾਰਜ ਪੈਦਾ ਹੁੰਦਾ ਹੈ ਜਾਂ ਨਹੀਂ। ਜੇਕਰ ਕਾਰਜ ਪੈਦਾ ਹੁੰਦਾ ਹੈ ਤਾਂ ਜਿਸ ਨੂੰ ਹਟਾਇਆ ਗਿਆ ਹੈ ਉਹ ਕਾਰਨ ਨਹੀਂ ਹੈ। ਜੋ ਅੰਤ ਵਿੱਚ ਬਾਕੀ ਬਚ ਜਾਂਦਾ ਹੈ ਉਹ ਹੀ ਅਸਲੀ ਕਾਰਨ ਮੰਨਿਆ ਜਾਂਦ ...

                                               

ਖਾਣਾ

ਖਾਣਾ ਜਾਂ ਅੰਨ ਜਾਂ ਭੋਜਨ ਅਜਿਹਾ ਕੋਈ ਵੀ ਪਦਾਰਥ ਹੈ ਜਿਹਨੂੰ ਖਾਣ ਨਾਲ਼ ਸਰੀਰ ਨੂੰ ਪੌਸ਼ਟਿਕ ਤੱਤ ਮਿਲਦੇ ਹਨ। ਇਸਦੀ ਪੈਦਾਵਾਰ ਜ਼ਿਆਦਾਤਰ ਪੌਦਿਆਂ ਜਾਂ ਜਾਨਵਰਾਂ ਤੋਂ ਕੀਤੀ ਜਾਂਦੀ ਹੈ, ਅਤੇ ਇਸ ਵਿੱਚ ਜਰੂਰੀ ਪੌਸ਼ਟਿਕ ਤੱਤ, ਜਿਵੇਂ ਕਾਰਬੋਹਾਈਡਰੇਟ, ਚਰਬੀ, ਪ੍ਰੋਟੀਨ, ਵਿਟਾਮਿਨ, ਜਾਂ ਖਣਿਜ ਆਦਿ ਹੁੰਦੇ ਹਨ। ਉਸ ਪਦਾਰਥ ਨੂੰ ਜੀਵ ਦੁਆਰਾ ਨਿਗਲਿਆ ਜਾਂਦਾ ਹੈ ਅਤੇ ਜੀਵ ਦੇ ਸਰੀਰ ਦੇ ਸੈੱਲਾਂ ਦੁਆਰਾ ਊਰਜਾ ਪੈਦਾ ਕਰਨ, ਜਾਂ ਜ਼ਿੰਦਗੀ ਚਲਾਉਣ, ਜਾਂ ਵਿਕਾਸ ਕਰਨ ਲਈ ਉਸ ਨੂੰ ਪਚਾਇਆਂ ਜਾਂਦਾ ਹੈ। ਇਤਿਹਾਸ ਵਿੱਚ ਲੋਕਾਂ ਨੇ ਦੋ ਤਰੀਕਿਆਂ ਨਾਲ ਭੋਜਨ ਪ੍ਰਾਪਤ ਕਿੱਤਾ: ਸ਼ਿਕਾਰ ਰਾਹੀਂ ਇਕੱਠਾ ਕਰਨਾ, ਅਤੇ ਖੇਤੀ ਦੁਆਰਾ। ਅੱਜ ਦੇ ਜ਼ਮਾਨੇ ਵਿੱਚ, ਸੰਸਾਰ ਦੇ ਲੋਕਾਂ ਵਲੋਂ ਖਾਧੇ ਜਾਂਦੇ ਖਾਣੇ ਦੀ ਊਰਜਾ, ਅੰਨ ਸਨਅਤ ਰਾਹੀਂ ਪੈਦਾ ਕੀਤੀ ਜਾਂਦੀ ਹੈ।

                                               

ਘਰ

ਘਰ ਕਿਸੇ ਮਨੁੱਖ,ਪਰਿਵਾਰ ਜਾਂ ਕਿਸੇ ਕਬੀਲੇ ਦੇ ਰਹਿਣ ਦੀ ਥਾਂ ਹੈ। ਇਹ ਆਮ ਤੌਰ ਤੇ ਇੱਕ ਮਕਾਨ ਜਾਂ ਇਮਾਰਤ ਹੁੰਦਾ ਹੈ। ਇਹ ਕਦੇ ਕਦੇ ਮਕਾਨ ਕਿਸ਼ਤੀ, ਮੋਬਾਇਲ ਘਰ, ਜਾਂ ਝੋਂਪੜੀ ਵੀ ਹੋ ਸਕਦਾ ਹੈ। ਇਹ ਇੱਕ ਰਹਿਣ ਦਾ ਟਿਕਾਣਾ ਹੁੰਦਾ ਹੈ।

                                               

ਜਜਮਾਨੀ ਪ੍ਰਬੰਧ

ਜਜਮਾਨੀ ਪ੍ਰਬੰਧ ਯਰਧਮਾਨ ਪ੍ਰਬੰਧ ਇੱਕ ਭਾਰਤੀ ਸਮਾਜਿਕ ਜਾਤ ਪ੍ਰਬੰਧ ਹੈ ਅਤੇ ਇਹ ਉੱਚੀਆਂ ਜਾਤਾਂ ਅਤੇ ਨੀਵੀਆਂ ਜਾਤਾਂ ਵਿਚਲਾ ਕਾਰਜੀ ਵਰਤਾਰਾ ਸੀ। ਇਹ ਇੱਕ ਆਰਥਿਕ ਪ੍ਰਬੰਧ ਸੀ ਜਿਸ ਵਿੱਚ ਕਈ ਨੀਵੀਆਂ ਜਾਤਾਂ ਕਈ ਉਚੀਆਂ ਜਾਤਾਂ ਦੇ ਕੋਲ ਕੰਮ ਕਰਦੀਆਂ ਸਨ ਜਿਸ ਦੇ ਬਦਲੇ ਉਹਨਾਂ ਨੂੰ ਅਨਾਜ ਮਿਲਦਾ ਸੀ।

                                               

ਦੇਸੀ

ਦੇਸੀ ਭਾਰਤੀ ਉਪ-ਮਹਾਂਦੀਪ ਜਾਂ ਦੱਖਣ ਏਸ਼ੀਆ ਅਤੇ ਉਹਨਾਂ ਦੇ ਡਾਇਸਪੋਰਾ, ਲੋਕਾਂ, ਸੱਭਿਆਚਾਰਾਂ ਅਤੇ ਉਤਪਾਦਾਂ ਲਈ ਇੱਕ ਖੁੱਲ੍ਹਾ ਜਿਹਾ ਸ਼ਬਦ ਹੈ, ਜੋ ਪ੍ਰਾਚੀਨ ਸੰਸਕ੍ਰਿਤ ਸ਼ਬਦ ਦੇਸ਼, ਭਾਵ ਲੈਂਡ ਜਾਂ ਕੰਟਰੀ ਤੋਂ ਬਣਿਆ ਹੈ। "ਦੇਸ਼ੀ" ਇੱਕ ਢਿੱਲਮ ਢਿੱਲਾ ਸ਼ਬਦ ਹੈ, ਇਸ ਲਈ ਜਿਹਨਾਂ ਦੇਸ਼ਾਂ ਨੂੰ "ਦੇਸ਼ੀ" ਮੰਨਿਆ ਜਾਂਦਾ ਹੈ ਉਹ ਅੰਤਰਮੁਖੀ ਹੁੰਦਾ ਹੈ, ਹਾਲਾਂਕਿ ਅਕਸਰ ਇਹ ਮੰਨਿਆ ਜਾਂਦਾ ਹੈ ਕਿ ਬੰਗਲਾਦੇਸ਼, ਭਾਰਤ ਅਤੇ ਪਾਕਿਸਤਾਨ ਦੇਸ਼ ਦੇਸ਼ੀ ਹਨ। ਭੂਟਾਨ, ਮਾਲਦੀਵ, ਅਤੇ ਸ਼੍ਰੀ ਲੰਕਾ ਨੂੰ ਵੀ ਸ਼ਬਦ ਦੇ ਕੁਝ ਉਪਯੋਗਾਂ ਵਿੱਚ "ਦੇਸੀ" ਦੇ ਤੌਰ ਤੇ ਲਿਆ ਜਾ ਸਕਦਾ ਹੈ।

                                               

ਨਈ ਰੋਸ਼ਨੀ

ਨਈ ਰੋਸ਼ਨੀ ਘੱਟ ਗਿਣਤੀਆਂ ਸਰੋਕਾਰ ਵਜ਼ਾਰਤ ਦੀ ਤੀਵੀਆਂ ਵਿੱਚ ਅਗਵਾਈ ਵਾਲੇ ਗੁਣ ਵਿਕਸਿਤ ਕਰਨ ਲਈ ਸਿਖਲਾਈ ਪ੍ਰੋਗਰਾਮ ਚਲਾਉਣ ਵਾਲੇ ਅਦਾਰਿਆਂ ਨੂੰ ਮਾਲੀ ਸ਼ਹਾਇਤਾ ਦੇਣ ਦੀ, ਪੂੰਜੀ ਗਰਾਂਟ ਦੇਣ ਦੀ ਸਕੀਮ ਹੈ।

                                               

ਫ਼ਾਹਸ਼ ਰਚਨਾ

thumb ਅਸ਼ਲੀਲਤਾ ਅਕਸਰ ਅਨੌਪਚਾਰਿਕ ਵਰਤੋ ਵਿੱਚ ਅਸ਼ਲੀਲ ਦੇ ਰੂਪ ਵਿੱਚ ਸੰਖਿਪਤ ਯੋਨ ਵਿਸ਼ਾ ਗੱਲ ਦਾ ਸਪਸ਼ਟ ਚਿਤਰਣ ਹੈ। ਅਸ਼ਲੀਲਤਾ ਕਿਤਾਬਾਂ, ਪਤਰਿਕਾਵਾਂ, ਪੋਸਟਕਾਰਡ, ਤਸਵੀਰਾਂ, ਮੂਰਤੀਕਲਾ, ਡਰਾਇੰਗ, ਪੇਂਟਿੰਗ, ਏਨੀਮੇਸ਼ਨ, ਅਵਾਜ਼ ਰਿਕਾਰਡਿੰਗ, ਫਿਲਮ, ਵੀਡਇਆਂ, ਅਤੇ ਵੀਡੀਓ ਗੇਮ ਸਹਿਤ, ਮੀਡੀਆ ਦੇ ਇੱਕ ਕਿੱਸਮ ਦਾ ਵਰਤੋ ਕਰ ਸਕਦੇ ਹਨ। ਸ਼ਬਦ ਹੀ ਅਭਿਨਏ ਦੇ ਬਜਾਏ ਕਾਰਜ ਦਾ ਚਿਤਰਣ ਕਰਣ ਲਈ ਲਾਗੂ ਹੁੰਦਾ ਹੈ, ਅਤੇ ਇਸਲਈ ਸੇਕਸ ਸ਼ੋ ਅਤੇ ਸਟਰਿਪਟੀਜ ਦੀ ਤਰ੍ਹਾਂ ਰਹਿੰਦੇ ਪ੍ਰਦਰਸ਼ਨੀਆਂ ਸ਼ਾਮਿਲ ਨਹੀਂ ਕਰਦਾ ਹੈ। ਇੱਕ ਅਸ਼ਲੀਲ ਮਾਡਲ ਤਸਵੀਰਾਂ ਲਈ ਹੁਣੇ ਵੀ ਬਣਾ ਹੋਇਆ ਹੈ। ਇੱਕ ਅਸ਼ਲੀਲ ਐਕਟਰ ਜਾਂ ਅਸ਼ਲੀਲ ਸਟਾਰ ਅਸ਼ਲੀਲ ਫਿਲਮਾਂ ਵਿੱਚ ਕਰਦਾ ਹੈ। ਜੇਕਰ ਨਾਟਕੀਏ ਕੌਸ਼ਲ ਸ਼ਾਮਿਲ ਨਹੀਂ ਹਨ, ਅਸ਼ਲੀਲ ਫਿਲਮਾਂ ਵਿੱਚ ਇੱਕ ਕਲਾਕਾਰ ਵੀ ਕੀਤਾ ਜਾ ...

                                               

ਬਜ਼ੁਰਗਾਂ ਦੀ ਸੰਭਾਲ

ਭਾਰਤੀ ਸਮਾਜ ਵਿੱਚ ਬਜੁਰਗਾਂ ਦੀ ਸੰਭਾਲ ਪਰਵਾਰ ਦੁਆਰਾ ਹੀ ਕੀਤੀ ਜਾਂਦੀ ਹੈ।ਪਰ ਹੌਲੀ ਹੌਲੀ ਬਦਲਦੀਆਂ ਕਦਰਾਂ ਕੀਮਤਾਂ ਕਾਰਨ,ਤੇਜ਼ ਰਫ਼ਤਾਰ ਜੀਵਨ ਚਾਲ ਕਾਰਨ ਯਾ ਹੋਰ ਕਈ ਖੁਦਗਰਜੀ ਦੇ ਕਾਰਨਾਂ ਕਾਰਨ ਬਜੁਰਗਾਂ ਦੀ ਸੰਭਾਲ ਨਹੀਂ ਬਜੁਰਗ਼ ਨਾਲ ਦੁਰਵਿਵਹਾਰ ਯਾ ਉਹਨਾਂ ਦਾ ਸ਼ੋਸਣ ਵਧਦਾ ਜਾ ਰਿਹਾ ਹੈ।ਹਾਲਾਕਿ ਭਾਰਤ ਦੀ ਵਿਸ਼ੇਸਤਾ ਉਸ ਦੇ ਪਰਵਾਰਕ ਢਾਂਚੇ ਕਰਕੇ ਹੀ ਹੈ ਜਿਸ ਨੂੰ ਬਚਾਉਣ ਦੀ ਬਹੁਤ ਲੋੜ ਹੈ ਅਤੇ ਅੱਜ ਦੇ ਸਮਾਜਿਕ ਵਿਗਿਆਨ ਦੇ ਸ਼ਾਸਤ੍ਰੀਆਂ ਦਾ ਇਹ ਮਹੱਤਵਪੂਰਨ ਅਧਿਐਨ ਵਿਸ਼ਾ ਹੋਣਾ ਚਾਹੀਦਾ ਹੈ। ਪਿਛਲੀ ਉਮਰ ਵਿੱਚ ਬਜ਼ੁਰਗਾਂ ਨਾਲ ਦੁਰਵਿਵਹਾਰ ਰੋਕਣ ਲਈ ਬ੍ਰਿਟਿਸ਼ ਕੋਲੰਬੀਆ ਸਰਕਾਰ ਦੀ ਮਦਦ ਪਰਵਾਰਕ ਸੰਭਾਲ ਕਰਣ ਵਾਲਿਆਂ ਲਈ ਜਾਣਕਾਰੀ ਬਜ਼ੁਰਗਾ ਦਾ ਆਰਥਕ ਸ਼ੋਸਣ ਬਜ਼ੁਰਗਾਂ ਦੀ ਸੁਰੱਖਿਆ ਬਾਰੇ ਕੈਨੇਡਾ ਸਰਕਾਰ ਦੀ ਪੰਜਾਬੀ ਵਿੱਚ ਜਾਣਕਾਰੀ ...

                                               

ਭਾਰਤ ਵਿਚ ਗਰੀਬੀ

ਭਾਰਤ ਵਿੱਚ ਗਰੀਬੀ ਬਹੁਤ ਵਿਆਪਕ ਹੈ ਜਿੱਥੇ ਅੰਦਾਜ਼ੇ ਮੁਤਾਬਕ ਦੁਨੀਆ ਦੀ ਸਾਰੀ ਗਰੀਬ ਅਬਾਦੀ ਦਾ ਤੀਜਾ ਹਿੱਸਾ ਰਹਿੰਦਾ ਹੈ। 2010 ਵਿੱਚ ਵਿਸ਼ਵ ਬੈਂਕ ਨੇ ਇਤਲਾਹ ਦਿੱਤੀ ਕਿ ਭਾਰਤ ਦੇ 32.7% ਲੋਕ ਰੋਜ਼ਾਨਾ 1.25 ਯੂਐੱਸ$ ਦੀ ਅੰਤਰਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ ਅਤੇ 68.7 % ਲੋਕ ਰੋਜ਼ਾਨਾ 2 ਯੂਐੱਸ$ ਤੋਂ ਘੱਟ ਵਿੱਚ ਗੁਜ਼ਾਰਾ ਕਰਦੇ ਹਨ।

                                               

ਰੈੱਡ ਕਰਾਸ

ਰੈੱਡ ਕਰਾਸ ਸੰਸਥਾ ਸੰਸਾਭਰ ਵਿੱਚ 8 ਮਈ ਦਾ ਦਿਹਾੜਾ ਰੈੱਡ ਕਰਾਸ ਲਹਿਰ ਦੇ ਬਾਨੀ ਸਰ ਜੀਨ ਹੈਨਰੀ ਡੁਨਾਂਟ ਦੇ ਜਨਮ ਦਿਨ ਦੀ ਯਾਦ ਵਿੱਚ ਰੈੱਡ ਕਰਾਸ ਦਿਵਸ ਵਜੋਂ ਮਨਾਉਂਦੀ ਹੈ। ਸੰਸਥਾ ਨੂੰ ਤਿੰਨ ਵਾਰੀ ਸਾਲ 1917, 1944, ਅਤੇ 1963 ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

                                               

ਸਿਮੇਨ ਅਗਦੇਸਤੀਨ

ਸਿਮੇਨ ਅਗਦੇਸਤੀਨ ਨਾਰਵੇਜੀਅਨ ਸ਼ਤਰੰਜ ਖਿਡਾਰੀ ਹੈ, ਜਿਸ ਨੇ ਸ਼ਤਰੰਜ, ਸ਼ਤਰੰਜ ਕੋਚਿੰਗ ਅਤੇ ਫੁੱਟਬਾਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਕਈ ਕਿਤਾਬਾਂ ਦੇ ਲੇਖਕ ਵੀ ਹੈ। ਅਗਦੇਸਤੀਨ ਇੱਕ ਸ਼ਤਰੰਜ ਦਾ ਗ੍ਰੈਂਡਮਾਸਟਰ ਹੈ। ਉਸਨੇ 2005 ਦੇ ਟਾਈਟਲ ਸਮੇਤ ਸੱਤ ਨਾਰਵੇਜੀਅਨ ਚੈਂਪੀਅਨਸ਼ਿਪਾਂ ਜਿੱਤੀਆਂ ਹਨ। ਉਹ ਮੈਗਨਸ ਕਾਰਲਸਨ ਦਾ ਸਾਬਕਾ ਕੋਚ ਵੀ ਹੈ, ਅਤੇ ਉਹ ਕਾਰਲਸਨ ਦੇ ਮੌਜੂਦਾ ਮੈਨੇਜਰ, ਐਸਪਨ ਅਗਦੇਸਤੀਨ ਦਾ ਭਰਾ ਹੈ। ਉਸ ਨੇ ਕਾਰਲਸਨ ਦੀ ਜੀਵਨੀ ਸਮੇਤ ਸ਼ਤਰੰਜ ਤੇ ਕਈ ਕਿਤਾਬਾਂ ਦਾ ਲੇਖਕ ਅਤੇ ਸਹਿ ਲੇਖਕ ਹੈ। ਅਗਦੇਸਤੀਨ ਇੱਕ ਸਾਬਕਾ ਪੇਸ਼ੇਵਰ ਫੁੱਟਬਾਲਰ ਹੈ ਜੋ ਨਾਰਵੇ ਨੈਸ਼ਨਲ ਫੁੱਟਬਾਲ ਟੀਮ ਦੀ ਨੁਮਾਇੰਦਗੀ ਕਰਦਾ ਸੀ। ਉਹ ਇੱਕ ਸਟਰਾਈਕਰ ਦੇ ਤੌਰ ਤੇ ਖੇਡਦਾ ਸੀ। 1980 ਦੇ ਦਹਾਕੇ ਦੇ ਅਖੀਰ ਵਿੱਚ, ਅਗਦੇਸਤੀਨ ਨੇ ਫੁੱਲ-ਟਾਈਮ ਫੁੱਟਬਾਲ ਕ ...

                                               

ਹਿਜੜਾ

ਹਿਜੜਾ ਜਾਂ ਖੁਸਰਾ ਅਜਿਹੇ ਮਨੁੱਖਾਂ ਨੂੰ ਕਿਹਾ ਜਾਂਦਾ ਹੈ ਜੋ ਲਿੰਗ ਵਜੋਂ ਨਾ ਨਰ ਹੁੰਦੇ ਹਨ ਨਾ ਮਾਦਾ। ਜਨਮ ਦੇ ਸਮੇਂ ਲੈਂਗਿਕ ਵਿਕਾਰ ਦੇ ਕਾਰਨ ਅਜਿਹਾ ਹੁੰਦਾ ਹੈ। "ਹਿਜੜਾ" ਸ਼ਬਦ ਦੱਖਣੀ ਏਸ਼ੀਆ ਵਿੱਚ ਪ੍ਰਚੱਲਤ ਹੈ। ਅਧਿਕੰਸ਼ ਹਿਜੜੇ ਸਰੀਰਕ ਤੌਰ ਤੇ ਨਰ ਹੁੰਦੇ ਹਨ ਜਾਂ ਅਖੀਰ: ਲਿੰਗੀ ਪਰ ਕੁੱਝ ਮਾਦਾ ਵੀ ਹੁੰਦੇ ਹਨ। ਉਹ ਆਪਣੇ-ਆਪ ਲਈ ਆਮ ਤੌਰ ਤੇ ਇਸਤਰੀ ਲਿੰਗ ਭਾਸ਼ਾ ਦਾ ਪ੍ਰਯੋਗ ਕਰਦੇ ਹਨ । ਪਹਿਲਾਂ ਦੇ ਸਮੇਂ ਵਿੱਚ ਹਿਜੜਿਆਂ ਨੂੰ ਹੀ ਜ਼ਨਾਨਾ ਮਹਿਲਾਂ ਅਤੇ ਹਰਮਾਂ ਵਿੱਚ ਦਰੋਗੀਆਂ ਦੇ ਤੌਰ ਉੱਤੇ ਰੱਖਿਆ ਜਾਂਦਾ ਸੀ। ਭਾਰਤ ਵਿੱਚ ਮੁਗ਼ਲਾਂ ਦੇ ਸਮੇਂ ਇਹਨਾਂ ਦੀ ਬਹੁਤ ਮਾਨਤਾ ਹੋਣ ਬਾਰੇ ਦਾਅਵੇ ਕੀਤੇ ਜਾਂਦੇ ਹਨ। ਇਹਨਾਂ ਨੂੰ ਖ਼ਵਾਜਾ ਸਰਾਂ ਕਿਹਾ ਜਾਂਦਾ ਸੀ ਅਤੇ ਖੁਸਰਾ ਇਸਦਾ ਹੀ ਵਿਗੜਿਆ ਹੋਇਆ ਰੂਪ ਹੈ।

ਸੱਤਿਆਸ਼ੋਧਕ ਸਮਾਜ
                                               

ਸੱਤਿਆਸ਼ੋਧਕ ਸਮਾਜ

ਸਤਿਆਸ਼ੋਧਕ ਸਮਾਜ 24 ਸਤੰਬਰ 1873 ਵਿੱਚ ਜੋਤੀਬਾ ਫੁਲੇ ਦੁਆਰਾ ਸਥਾਪਤ ਇੱਕ ਪੰਥ ਹੈ। ਇਹ ਇੱਕ ਛੋਟੇ ਜਿਹੇ ਸਮੂਹ ਦੇ ਰੂਪ ਵਿੱਚ ਸ਼ੁਰੂ ਹੋਇਆ ਅਤੇ ਇਸ ਦਾ ਉਦੇਸ਼ ਸ਼ੂਦਰ ਅਤੇ ਅਸਪਰਸ਼ ਜਾਤੀ ਦੇ ਲੋਕਾਂ ਨੂੰ ਅਜ਼ਾਦ ਕਰਨਾ ਸੀ।

                                               

ਦੇਵ ਸਮਾਜ ਕਾਲਜ ਫ਼ਾਰ ਵੁਮੈਨ (ਫ਼ਿਰੋਜ਼ਪੁਰ)

ਦੇਵ ਸਮਾਜ ਕਾਲਜ ਫ਼ਾਰ ਵੂਮੈਨ 1934 ਵਿੱਚ ਸਥਾਪਿਤ ਹੋਇਆ ਸੀ ਅਤੇ ਇਹ ਕਾਲਜ ਭਾਰਤ-ਪਾਕਿਸਤਾਨ ਦੇ ਸਰਹੱਦ ਤੇ ਵਸਦੇ ਸ਼ਹਿਰ ਫ਼ਿਰੋਜ਼ਪੁਰ ਵਿਖੇ ਸਥਿਤ ਹੈ। ਨੈਕ ਵੱਲੋਂ ਇਸ ਕਾਲਜ ਨੂੰ 2013-14 ਵਿੱਚ "ਏ" ਗਰੇਡ ਦਿੱਤਾ ਗਿਆ ਸੀ। ਇਸ ਕਾਲਜ ਨੂੰ ਚੰਡੀਗੜ੍ਹ ਵਿੱਚ ਸਥਾਪਿਤ ਦੇਵ ਸਮਾਜ ਸੁਸਾਇਟੀ ਦੁਆਰਾ ਚਲਾਇਆ ਜਾ ਰਿਹਾ ਹੈ।

ਮਾਰਕਸੀ ਸਮਾਜ ਸ਼ਾਸਤਰ
                                               

ਮਾਰਕਸੀ ਸਮਾਜ ਸ਼ਾਸਤਰ

ਮਾਰਕਸੀ ਸਮਾਜਸ਼ਾਸਤਰ ਮਾਰਕਸੀ ਦ੍ਰਿਸ਼ਟੀਕੋਣ ਤੋਂ ਸਮਾਜਸ਼ਾਸਤਰ ਦਾ ਅਧਿਐਨ ਹੈ। ਮਾਰਕਸਵਾਦ ਨੂੰ ਇੱਕ ਸਿਆਸੀ ਫ਼ਲਸਫ਼ਾ ਅਤੇ ਇੱਕ ਸਮਾਜ ਸਾਸ਼ਤਰ ਦੋਨਾਂ ਦੇ ਰੂਪ ਵਿੱਚ ਲਿਆ ਕੀਤਾ ਜਾ ਸਕਦਾ ਹੈ।

ਵਰਗਹੀਣ ਸਮਾਜ
                                               

ਵਰਗਹੀਣ ਸਮਾਜ

ਵਰਗਹੀਣ ਸਮਾਜ ਇੱਕ ਅਜਿਹਾ ਸਮਾਜ ਹੁੰਦਾ ਹੈ, ਜਿਸ ਵਿੱਚ ਕੋਈ ਵੀ ਕਿਸੇ ਸਮਾਜਿਕ ਜਮਾਤ ਵਿੱਚ ਪੈਦਾ ਨਹੀਂ ਹੁੰਦਾ। ਸਮਾਜਵਾਦੀ ਵਿਵਸਥਾ ਵਿੱਚ ਜਾਇਦਾਦ ਦੀ ਮਾਲਕੀ ਅਤੇ ਵੰਡ ਸਮਾਜ ਦੇ ਨਿਅੰਤਰਣ ਦੇ ਅਧੀਨ ਰਹਿੰਦੇ ਹਨ। ਇਹ ਉਹ ਸਮਾਜ ਹੁੰਦਾ ਹੈ ਜੋ ਉਤਪਾਦਨ ਦੇ ਮੁੱਖ ਸਾਧਨਾਂ ਦੇ ਸਮਾਜੀਕਰਨ ਉੱਤੇ ਆਧਾਰਿਤ ਵਰਗਰਹਿਤ ਸਮਾਜ ਸਥਾਪਤ ਕਰਦਾ ਹੈ।

ਸੰਥਾਲ ਕਬੀਲਾ
                                               

ਸੰਥਾਲ ਕਬੀਲਾ

ਸੰਥਾਲ ਕਬੀਲਾ ਭਾਰਤ, ਨੇਪਾਲ ਅਤੇ ਬੰਗਲਾਦੇਸ਼ ਵਿੱਚ ਵੱਸਣ ਵਾਲਾ ਆਬਾਦੀ ਦੇ ਪੱਖੋਂ ਸਭ ਤੋਂ ਵੱਡਾ ਭਾਰਤੀ ਕਬੀਲਾ ਹੈ। ਭਾਰਤ ਵਿੱਚ ਇਹ ਲੋਕ ਪੱਛਮੀ ਬੰਗਾਲ, ਝਾਰਖੰਡ, ਬਿਹਾਰ, ਉਡੀਸਾ ਆਦਿ ਰਾਜਾਂ ਵਿੱਚ ਰਹਿੰਦੇ ਹਨ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →