Back

ⓘ ਭਾਸ਼ਾ - ਭਾਸ਼ਾ, ਅੰਗਰੇਜ਼ੀ ਭਾਸ਼ਾ, ਸਪੇਨੀ ਭਾਸ਼ਾ, ਪੰਜਾਬੀ ਭਾਸ਼ਾ, ਯੂਨਾਨੀ ਭਾਸ਼ਾ, ਪਰਿਵਾਰ, ਫ਼ਾਰਸੀ ਭਾਸ਼ਾ, ਲਾਤੀਨੀ ਭਾਸ਼ਾ, ਤੇਲੁਗੂ ਭਾਸ਼ਾ, ਬੰਗਾਲੀ ਭਾਸ਼ਾ, ਤਮਿਲ਼ ਭਾਸ਼ਾ, ਕੰਨੜ ਭਾਸ਼ਾ ..                                               

ਭਾਸ਼ਾ

ਭਾਸ਼ਾ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖ ਦੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹਨ ; ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦਾ ਕੋਈ ਖਾਸ ਉਦਾਹਰਨ ਹੈ।ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਪ੍ਰਾਚੀਨ ਗ੍ਰੀਸ ਵਿੱਚ ਗੋਰਗੀਜ਼ ਅਤੇ ਪਲੈਟੋ ਦੇ ਸਮੇਂ ਤੋਂ ਭਾਸ਼ਾ ਦੇ ਫ਼ਲਸਫ਼ੇ ਬਾਰੇ ਸਵਾਲ, ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ...

                                               

ਅੰਗਰੇਜ਼ੀ ਭਾਸ਼ਾ

"}}; ਕੁੱਲ: 500 ਮਿਲੀਅਨ–1.8 ਬਿਲੀਅਨ | rank= 3 Total: 1 or 2 | date = 2013 | fam2=ਜਰਮਨਿਕ | fam3=ਪੱਛਮੀ ਜਰਮਨਿਕ | fam4=ਐਂਗਲੋ-ਫ਼ਰੀਸੀਅਨ | said script=ਲਾਤੀਨੀ | nation=53 ਦੇਸ਼ ਸੰਯੁਕਤ ਰਾਸ਼ਟਰ ਯੂਰਪੀ ਸੰਘ ਰਾਸ਼ਟਰਾਂ ਦੀ ਕਾਮਨਵੈਲਥ ਸੀ.ਓ.ਈ ਨਾਟੋ ਨਾਫਟਾ ਓ.ਏ.ਐਸ ਓ.ਆਈ.ਸੀ ਪੀ.ਆਈ.ਐਫ ਉਕੁਸਾ | iso1=en |iso2=eng |iso3=eng |map=Anglospeak800px.png|center|300px Countries where English is a majority language are dark blue; countries where it is an official but not a majority language are light blue. English is also one of the official languages of the European Union. | IPAChartEng=include }} ਅੰਗਰੇਜ਼ੀ ਜਾਂ ਅੰਗਰੇਜੀ English ਇੰਗਲਿਸ਼ ...

                                               

ਸਪੇਨੀ ਭਾਸ਼ਾ

ਸਪੇਨੀ ਭਾਸ਼ਾ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਣ ਵਾਲੀ ਇੱਕ ਭਾਸ਼ਾ ਹੈ। ਇਹ ਸੰਸਾਰ ਦੀ ਸਬ ਤੋਂ ਜਿਆਦਾ ਬੋਲੀ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ। ਇਹ ਇਸ ਸਾਰੇ ਦੇਸ਼ਾਂ ਦੀ ਮੁੱਖ- ਅਤੇ ਰਾਜਭਾਸ਼ਾ ਹੈ: ਸਪੇਨ, ਅਰਜਨਟੀਨਾ, ਚਿੱਲੀ, ਬੋਲੀਵੀਆ, ਪਨਾਮਾ, ਪਰਾਗੁਏ, ਪੇਰੂ, ਮੈਕਸੀਕੋ, ਕੋਸਤਾ ਰੀਕਾ,ਅਲ ਸਲਵਾਦੋਰ, ਕਿਊਬਾ, ਉਰੂਗੁਏ, ਵੈਨਜ਼ੂਏਲਾ ਆਦਿ।

                                               

ਪੰਜਾਬੀ ਭਾਸ਼ਾ

ਪੰਜਾਬੀ ਭਾਸ਼ਾ / p ʌ n ˈ dʒ ɑː b i / ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ। ਇਸ ਤੋਂ ਬਿਨਾਂ ਸ਼ਬਦ "ਪੰਜਾਬੀ" ਨੂੰ ਪੰਜਾਬ ਨਾਲ਼ ਸਬੰਧਿਤ ਕਿਸੇ ਵੀ ਚੀਜ਼ ਲਈ ਵਰਤਿਆ ਜਾਂਦਾ ਹੈ, ਜਿਵੇਂ ਕਿ ਪੰਜਾਬੀ ਬੋਲਣ ਵਾਲਿਆਂ ਅਤੇ ਪੰਜਾਬ ਖਿੱਤੇ ਦੇ ਰਹਿਣ ਵਾਲ਼ਿਆਂ ਨੂੰ ਪੰਜਾਬੀ ਹੀ ਕਿਹਾ ਜਾਂਦਾ ਹੈ। "ਐਥਨੋਲੋਗ ...

                                               

ਯੂਨਾਨੀ ਭਾਸ਼ਾ

ਯੂਨਾਨੀ ਜਾਂ ਗ੍ਰੀਕ, ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਇੱਕ ਸੁਤੰਤਰ ਭਾਸ਼ਾ ਹੈ, ਜੋ ਯੂਨਾਨੀ ਜਾਂ ਗ੍ਰੀਕ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਦੱਖਣ ਬਾਲਕਨ ਤੋਂ ਨਿਕਲੀ ਇਸ ਭਾਸ਼ਾ ਦਾ ਕਿਸੇ ਹੋਰ ਭਾਰੋਪੀ ਭਾਸ਼ਾ ਦੀ ਤੁਲਣਾ ਵਿੱਚ ਸਭ ਤੋਂ ਲੰਮਾ ਇਤਹਾਸ ਹੈ, ਜੋ ਲਿਖਤੀ ਇਤਹਾਸ ਦੀਆਂ 34 ਸਦੀਆਂ ਦੇ ਵਿਆਪਕ ਘੇਰੇ ਵਿੱਚ ਫੈਲਿਆ ਹੋਇਆ ਹੈ। ਆਪਣੇ ਪ੍ਰਾਚੀਨ ਰੂਪ ਵਿੱਚ ਇਹ ਪ੍ਰਾਚੀਨ ਯੂਨਾਨੀ ਸਾਹਿਤ ਅਤੇ ਈਸਾਈਆਂ ਦੇ ਬਾਇਬਲ ਦੇ ਨਿਊ ਟੇਸਟਾਮੇਂਟ ਦੀ ਭਾਸ਼ਾ ਹੈ। ਆਧੁਨਿਕ ਸਰੂਪ ਵਿੱਚ ਇਹ ਯੂਨਾਨ ਅਤੇ ਸਾਇਪ੍ਰਸ ਦੀ ਆਧਿਕਾਰਿਕ ਭਾਸ਼ਾ ਹੈ, ਅਤੇ ਕਰੀਬਨ 2 ਕਰੋੜ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਲਿਖਣ ਲਈ ਯੂਨਾਨੀ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ।

                                               

ਭਾਸ਼ਾ ਪਰਿਵਾਰ

ਭਾਸ਼ਾ ਪਰਿਵਾਰ ਆਪਸ ਵਿੱਚ ਸੰਬੰਧਤ ਭਾਸ਼ਾਵਾਂ ਦਾ ਪਰਵਾਰ ਜਾਂ ਟੱਬਰ ਹੁੰਦਾ ਹੈ ਜੋ ਇੱਕ ਸਾਂਝੀ ਪਿਤਰੀ ਭਾਸ਼ਾ ਵਿੱਚੋਂ ਨਿਕਲੀਆਂ ਹੁੰਦੀਆਂ ਹਨ। ਕਿਹੜੀਆਂ ਭਾਸ਼ਾਵਾਂ ਕਿਸ ਪਰਵਾਰ ਵਿੱਚ ਆਉਂਦੀਆਂ ਹਨ, ਇਸ ਦੇ ਲਈ ਵਿਗਿਆਨਕ ਆਧਾਰ ਹਨ। ਇਤਿਹਾਸਕ ਭਾਸ਼ਾ-ਵਿਗਿਆਨ ਦੀ ਜੈਨੇਟਿਕ ਤਕਨੀਕ ਦੀ ਪ੍ਰਕਿਰਿਆ ਨਾਲ ਸੰਸਾਰ-ਵਿਆਪੀ ਮੁੱਖ ਭਾਸ਼ਾਵਾਂ ਦੇ ਸ਼੍ਰੇਣੀਕਰਨ ਦੇ ਸੰਬੰਧ ਵਿੱਚ ਜਿਹੜੇ ਨਿਚੋੜ ਅਤੇ ਨਤੀਜੇ ਪ੍ਰਾਪਤ ਹੋਏ ਹਨ ਉਹਨਾਂ ਦੇ ਅਨੁਸਾਰ ਵਿਦਵਾਨਾਂ ਨੇ ਭਾਸ਼ਾਵਾਂ ਦੇ ਵੱਖ-ਵੱਖ ਪਰਵਾਰ ਕਲਪੇ ਹਨ।

                                               

ਫ਼ਾਰਸੀ ਭਾਸ਼ਾ

ਫ਼ਾਰਸੀ, ਇੱਕ ਭਾਸ਼ਾ ਹੈ ਜੋ ਇਰਾਨ, ਅਫਗਾਨਿਸਤਾਨ, ਤਾਜਿਕਸਤਾਨ ਅਤੇ ਉਜਬੇਕਿਸਤਾਨ ਦੀ ਪਹਿਲੀ ਅਤੇ ਸਰਕਾਰੀ ਭਾਸ਼ਾ ਹੈ। ਇਸਨੂੰ 7.5 ਕਰੋੜ ਲੋਕ ਬੋਲਦੇ ਹਨ। ਭਾਸ਼ਾ ਪਰਿਵਾਰ ਦੇ ਲਿਹਾਜ ਨਾਲ ਇਹ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਹਿੰਦ-ਈਰਾਨੀ ਸ਼ਾਖਾ ਦੀ ਈਰਾਨੀ ਉਪਸ਼ਾਖਾ ਦੀ ਮੈਂਬਰ ਹੈ ਅਤੇ ਪੰਜਾਬੀ ਦੀ ਤਰ੍ਹਾਂ ਇਸ ਵਿੱਚ ਕਿਰਿਆ ਵਾਕ ਦੇ ਅੰਤ ਵਿੱਚ ਆਉਂਦੀ ਹੈ। ਇਹ ਸੰਸਕ੍ਰਿਤ ਨਾਲ ਕਾਫੀ ਮਿਲਦੀ-ਜੁਲਦੀ ਹੈ ਅਤੇ ਉਰਦੂ ਅਤੇ ਪੰਜਾਬੀ ਵਿੱਚ ਇਸ ਦੇ ਬਹੁਤ ਸਾਰੇ ਸ਼ਬਦ ਵਰਤੇ ਜਾਂਦੇ ਹਨ। ਇਹ ਅਰਬੀ-ਫ਼ਾਰਸੀ ਲਿਪੀ ਵਿੱਚ ਲਿਖੀ ਜਾਂਦੀ ਹੈ। ਅੰਗਰੇਜਾਂ ਦੇ ਆਉਣ ਤੋਂ ਪਹਿਲਾਂ ਭਾਰਤੀ ਉਪ ਮਹਾਂਦੀਪ ਵਿੱਚ ਫਾਰਸੀ ਦੀ ਵਰਤੋਂ ਦਰਬਾਰੀ ਕੰਮਾਂ ਅਤੇ ਲਿਖਾਈ ਦੀ ਬੋਲੀ ਦੇ ਰੂਪ ਵਿੱਚ ਹੁੰਦੀ ਸੀ। ਦਰਬਾਰ ਵਿੱਚ ਵਰਤੋਂ ਹੋਣ ਦੇ ਕਾਰਨ ਹੀ ਅਫਗਾਨਿਸਤਾਨ ਵਿੱਚ ਇਸਨੂੰ ...

                                               

ਲਾਤੀਨੀ ਭਾਸ਼ਾ

ਲਾਤੀਨੀ ਪ੍ਰਾਚੀਨ ਰੋਮਨ ਸਾਮਰਾਜ ਅਤੇ ਪ੍ਰਾਚੀਨ ਰੋਮਨ ਧਰਮ ਦੀ ਰਾਜਭਾਸ਼ਾ ਸੀ। ਅੱਜ ਇਹ ਇੱਕ ਮੁਰਦਾ ਭਾਸ਼ਾ ਹੈ, ਲੇਕਿਨ ਫਿਰ ਵੀ ਰੋਮਨ ਕੈਥੋਲਿਕ ਗਿਰਜਾ ਘਰ ਦੀ ਧਰਮਭਾਸ਼ਾ ਅਤੇ ਵੈਟੀਕਨ ਸਿਟੀ ਨਾਮੀ ਸ਼ਹਿਰ ਦੀ ਰਾਜਭਾਸ਼ਾ ਹੈ। ਇਹ ਪ੍ਰਾਚੀਨ ਕਲਾਸੀਕਲ ਭਾਸ਼ਾ ਹੈ ਜੋ ਸੰਸਕ੍ਰਿਤ ਨਾਲ ਇਹ ਬਹੁਤ ਜ਼ਿਆਦਾ ਮੇਲ ਖਾਂਦੀ ਹੈ ਅਤੇ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਂਦੀ ਹੈ। ਇਸ ਤੋਂ ਫਰਾਂਸੀਸੀ, ਇਤਾਲਵੀ, ਸਪੇਨੀ, ਰੋਮਾਨਿਆਈ ਅਤੇ ਪੁਰਤਗਾਲੀ ਭਾਸ਼ਾਵਾਂ ਵਿਕਸਿਤ ਹੋਈਆਂ। ਯੂਰਪ ਵਿੱਚ ਈਸਾਈ ਧਰਮ ਦੇ ਪ੍ਰਭੁਤਵ ਕਰਕੇ ਲਾਤੀਨੀ ਮਧਯੁਗ ਅਤੇ ਪੂਰਬ-ਆਧੁਨਿਕ ਕਾਲ ਵਿੱਚ ਲਗਭਗ ਸਾਰੇ ਯੂਰਪ ਦੀ ਅੰਤਰਰਾਸ਼ਟਰੀ ਭਾਸ਼ਾ ਸੀ, ਜਿਸ ਵਿੱਚ ਕੁਲ ਧਰਮ, ਵਿਗਿਆਨ, ਉੱਚ ਸਾਹਿਤ, ਦਰਸ਼ਨ ਅਤੇ ਹਿਸਾਬ ਦੀਆਂ ਕਿਤਾਬਾਂ ਲਿਖੀ ਜਾਂਦੀਆਂ ਸਨ।

                                               

ਤੇਲੁਗੂ ਭਾਸ਼ਾ

ਤੇਲੁਗੂ ਭਾਸ਼ਾ ਦੱਖਣੀ ਭਾਰਤ ਵਿੱਚ ਬੋਲੀ ਜਾਣ ਵਾਲੀ ਇੱਕ ਬੋਲੀ ਹੈ। ਜੋ ਕਿ ਮੁੱਖ ਰੂਪ ਵਿੱਚ ਦੱਖਣ ਭਾਰਤੀ ਰਾਜ ਆਂਧਰਾ ਪ੍ਰਦੇਸ਼, ਜਿੱਥੇ ਇਹ ਇੱਕ ਆਧਿਕਾਰਿਕ ਭਾਸ਼ਾ ਹੈ, ਵਿੱਚ ਬੋਲੀ ਜ਼ਾਦੀਂ ਹੈ। ਇਹ ਛੱਤੀਸਗੜ, ਕਰਨਾਟਕ, ਮਹਾਰਾਸ਼ਟਰ, ਉੜੀਸਾ, ਤਮਿਲਨਾਡੁ, ਅਤੇ ਪੁਡੁਚੇਰੀ ਦੇ ਸੰਘ ਸ਼ਾਸਿਤ ਖੇਤਰ ਯਾਨਮ ਵਿੱਚ ਵੀ ਮਹੱਤਵਪੂਰਨ ਅਲਪ ਸੰਖਿਇਕੋਂ ਭਾਸ਼ਾ ਹੈ। ਭਾਰਤ ਦਿਆਂ ਚਾਰ ਸ਼ਾਸਤਰੀ ਭਾਸ਼ਾਵਾਂ ਵਿੱਚੋਂ ਇੱਕ, ਤੇਲੁਗੁ ਭਾਰਤ ਵਿੱਚ ਤੀਸਰੀ, ਅਤੇ ਏਥਨੋਲਾਗ ਅਨੁਸਾਰ ਦੁਨੀਆ ਭਰ ਵਿੱਚ ਤੇਹਰਵੀ ਸਭ ਤੋਂ ਜਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਭਾਰਤ ਲੋਕ-ਰਾਜ ਦੇ ਬਾਈ ਅਨੁਸੂਚੀਤ ਭਾਸ਼ਾਵਾਂ ਵਿੱਚੋਂ ਇੱਕ ਹੈ।

                                               

ਬੰਗਾਲੀ ਭਾਸ਼ਾ

ਬੰਗਾਲੀ ਭਾਸ਼ਾ ਜਾਂ ਬਾਂਗਲਾ ਭਾਸ਼ਾ) ਬੰਗਲਾਦੇਸ਼ ਅਤੇ ਭਾਰਤ ਦੇ ਪੱਛਮੀ ਬੰਗਾਲ ਅਤੇ ਉੱਤਰ-ਪੂਰਬੀ ਭਾਰਤ ਦੇ ਤ੍ਰਿਪੁਰਾ ਅਤੇ ਅਸਮ ਰਾਜਾਂ ਦੇ ਕੁਝ ਪ੍ਰਾਂਤਾਂ ਵਿੱਚ ਬੋਲੀ ਜਾਣ ਵਾਲੀ ਇੱਕ ਪ੍ਰਮੁੱਖ ਭਾਸ਼ਾ ਹੈ। ਭਾਸ਼ਾਈ ਪਰਿਵਾਰ ਦੀ ਨਜ਼ਰ ਵਿੱਚ ਇਹ ਹਿੰਦ-ਯੂਰਪੀ ਭਾਸ਼ਾ ਪਰਿਵਾਰ ਦੀ ਮੈਂਬਰ ਹੈ। ਇਸ ਪਰਿਵਾਰ ਦੀਆਂ ਹੋਰ ਪ੍ਰਮੁੱਖ ਭਾਸ਼ਾਵਾਂ ਪੰਜਾਬੀ, ਹਿੰਦੀ, ਨੇਪਾਲੀ, ਗੁਜਰਾਤੀ, ਅਸਮੀਆ, ਉੜੀਆ, ਮੈਥਲੀ ਆਦਿ ਭਾਸ਼ਾਵਾਂ ਹਨ। ਬਾਂਗਲਾ ਬੋਲਣ ਵਾਲੇ ਦੀ ਗਿਣਤੀ ਲਗਭਗ 23 ਕਰੋੜ ਹੈ ਅਤੇ ਇਹ ਸੰਸਾਰ ਦੀ ਛੇਵੀਂ ਸਭ ਤੋਂ ਵੱਡੀ ਭਾਸ਼ਾ ਹੈ। ਇਸ ਦੇ ਬੋਲਣ ਵਾਲੇ ਬੰਗਲਾਦੇਸ਼ ਅਤੇ ਭਾਰਤ ਦੇ ਇਲਾਵਾ ਸੰਸਾਰ ਦੇ ਬਹੁਤ ਸਾਰੇ ਹੋਰ ਦੇਸ਼ਾਂ ਵਿੱਚ ਵੀ ਫੈਲੇ ਹਨ।

                                               

ਤਮਿਲ਼ ਭਾਸ਼ਾ

ਤਮਿਲ਼, ਜਾਂ ਤਾਮਿਲ਼, ਦ੍ਰਾਵਿੜ ਭਾਸ਼ਾ ਪਰਵਾਰ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ ਜੋ ਦੱਖਣੀ ਭਾਰਤ ਅਤੇ ਉੱਤਰ-ਪੂਰਬੀ ਸ੍ਰੀ ਲੰਕਾ ਦੇ ਤਮਿਲ਼ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਭਾਰਤੀ ਸੂਬੇ ਤਾਮਿਲ ਨਾਡੂ ਅਤੇ ਸਿੰਘਾਪੁਰ ਦੀ ਸਰਕਾਰੀ ਬੋਲੀ ਅਤੇ ਸ੍ਰੀ ਲੰਕਾ ਦੀ ਕੌਮੀਭਾਸ਼ਾ ਹੈ। ਇਸ ਤੋਂ ਬਿਨਾਂ ਇਹ ਮਲੇਸ਼ੀਆ, ਅਮਰੀਕਾ, ਮਾਰੀਸ਼ਸ ਅਤੇ ਵਿਅਤਨਾਮ ਵਿੱਚ ਵੀ ਘੱਟ ਗਿਣਤੀਆਂ ਦੁਆਰਾ ਬੋਲੀ ਜਾਂਦੀ। ਇਹ ਭਾਰਤ ਸਰਕਾਰ ਦੁਆਰਾ 2004 ਵਿੱਚ ਐਲਾਨੀ ਪਹਿਲੀ ਕਲਾਸਿਕ ਭਾਸ਼ਾ ਸੀ। ਤਕਰੀਬਨ 7 ਕਰੋੜ ਲੋਕ ਇਸਨੂੰ ਮਾਂ ਬੋਲੀ ਦੇ ਰੂਪ ਵਿੱਚ ਬੋਲਦੇ ਹਨ ਅਤੇ ਇਹ ਤਮਿਲ਼ ਲਿਪੀ ਵਿੱਚ ਲਿਖੀ ਜਾਂਦੀ ਹੈ। ਤਮਿਲ਼ ਸਾਹਿਤ ਦਾ ਸ਼ੁਰੂਆਤੀ ਸਮਾਂ, ਸੰਗਮ ਸਾਹਿ, ਈਸਾ ਤੋਂ 300 ਸਾਲ ਪਹਿਲਾਂ ਦਾ ਹੈ ਅਤੇ ਇਹ ਦੁਨੀਆ ਦੇ ਸਭ ਤੋਂ ਅਮੀਰ ਸਾਹਿਤਾਂ ਵਿੱਚੋਂ ਇੱਕ ਹੈ।

                                               

ਕੰਨੜ ਭਾਸ਼ਾ

ਕੰਨੜ ਜਾਂ ਕੈਨੜੀਜ ਭਾਰਤ ਦੇ ਕਰਨਾਟਕ ਰਾਜ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਕਰਨਾਟਕ ਦੀ ਰਾਜਭਾਸ਼ਾ ਹੈ। ਇਹ ਭਾਰਤ ਦੇ ਸਭ ਤੋਂ ਜ਼ਿਆਦਾ ਪ੍ਰਯੋਗ ਕੀਤੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ। ਕੰਨੜ ਬੋਲਣ ਵਾਲਿਆਂ ਦੀ ਆਬਾਦੀ 4.37 ਕਰੋੜ ਹੈ। ਇਹ ਭਾਸ਼ਾ ਏਨਕਾਰਟਾ ਦੇ ਅਨੁਸਾਰ ਸੰਸਾਰ ਦੀਆਂ ਸਭ ਤੋਂ ਜਿਆਦਾ ਬੋਲੀਆਂ ਜਾਣ ਵਾਲੀਆਂ ੩੦ ਭਾਸ਼ਾਵਾਂ ਦੀ ਸੂਚੀ ਵਿੱਚ ੨੭ਵੇਂ ਸਥਾਨ ਉੱਤੇ ਆਉਂਦੀ ਹੈ।ਇਹ ਦਰਵਿੜ ਭਾਸ਼ਾ - ਪਰਵਾਰ ਵਿੱਚ ਆਉਂਦੀ ਹੈ ਉੱਤੇ ਇਸ ਵਿੱਚ ਸੰਸਕ੍ਰਿਤ ਤੋਂ ਵੀ ਬਹੁਤ ਸ਼ਬਦ ਹਨ। ਕੰਨੜ ਭਾਸ਼ਾ ਇਸਤੇਮਾਲ ਕਰਨ ਵਾਲੇ ਇਸ ਨ੍ਹੂੰ ਵਿਸ਼ਵਾਸ ਨਾਲਸਿਰਿਗੰਨਡ ਬੋਲਦੇ ਹਨ। ਕੰਨੜ ਭਾਸ਼ਾ ਕੁੱਝ ੨੫੦੦ ਸਾਲ ਤੋਂ ਵਰਤੋ ਵਿੱਚ ਹੈ। ਕੰਨੜ ਲਿਪੀ ਕੁੱਝ 1900 ਸਾਲ ਤੋਂ ਵਰਤੋਂ ਵਿੱਚ ਹੈ। ਕੰਨੜ ਹੋਰ ਦਰਵਿੜ ਭਾਸ਼ਾਵਾਂ ਦੀ ਤਰ੍ਹਾਂ ਹੈ। ਤੇ ...

                                               

ਅਨਵਾਦ ਪਰੰਪਰਾ

ਮੱਧ-ਕਾਲੀਨ ਪੰਜਾਬੀ ਵਾਰਤਕ ਵਿੱਚ ਅਨੁਵਾਦ ਪਰੰਪਰਾ ਮੌਲਿਕ ਅਥਵਾ ਅਧਾਰਿਤ ਵਾਰਤਕ ਜਿੰਨੀ ਪੁਰਾਣੀ ਹੈ। ਸਾਹਿਤ ਦਾ ਬਹੁਤਾ ਭਾਗ ਅਜੇ ਹੱਥ ਲਿਖਤਾਂ ਦੇ ਰੂਪ ਵਿੱਚ ਹੀ ਖੋਜ-ਪੁਸਤ ਕਾਲਿਆਂ ਵਿੱਚ ਖਿੰਡਿਆ ਪਿਆ ਹੈ ਅਤੇ ਸੰਪਾਦ ਹੋ ਕੇ ਲੋਕਾਂ ਸਾਹਮਣੇ ਨਹੀਂ ਆਇਆ।

                                               

ਅਨੁਵਾਦ

ਅਨੁਵਾਦ ਸੰਚਾਰ ਦਾ ਇੱਕ ਸਾਧਨ ਹੈ ਜਿਸ ਨਾਲ ਇੱਕ ਭਾਸ਼ਾ ਦੀ ਲਿਖਤ ਨੂੰ ਦੂਜੀ ਭਾਸ਼ਾ ਵਿੱਚ ਬਦਲਿਆ ਜਾਂਦਾ ਹੈ। ਕਿਸੇ ਵੀ ਭਾਸ਼ਾ ਨੂੰ ਉਸ ਦੇ ਆਪਣੇ ਸਭਿਆਚਾਰਕ ਪਰਿਪੇਖ ਵਿੱਚ ਹੀ ਸਮਝਿਆ ਜਾ ਸਕਦਾ ਹੈ ਭਾਵ ਇਸ ਦਾ ਹੂ-ਬ-ਹੂ ਅਨੁਵਾਦ ਕਰਨਾ ਕਠਿਨ ਹੀ ਨਹੀਂ ਸਗੋਂ ਅਸੰਭਵ ਹੈ।

                                               

ਅੰਨ੍ਹੇ ਨਿਸ਼ਾਨਚੀ

ਅੰਨ੍ਹੇ ਨਿਸ਼ਾਨਚੀ ਅਜਮੇਰ ਸਿੰਘ ਔਲਖ ਰਚਿਤ ਇਕਾਂਗੀ-ਸੰਗ੍ਰਹਿ ਹੈ, ਜਿਸਦੇ ਕਈ ਸੰਸਕਰਣ ਛਪ ਚੁੱਕੇ ਹਨ। ਇਹ ਇਕਾਂਗੀ-ਸੰਗ੍ਰਹਿ ਦੇ ਪ੍ਰਕਾਸ਼ਕ "ਚੇਤਨਾ ਪ੍ਰਕਾਸ਼ਨ-ਪੰਜਾਬੀ ਭਵਨ ਲੁਧਿਆਣਾ" ਹੈ ਅਤੇ ਛਾਪਕ "ਆਰ. ਕੇ. ਆਫ਼ਸੈੱਟ, ਦਿੱਲੀ" ਹੈ। ਇਸ ਸੰਗ੍ਰਹਿ ਦੇ ਆਰੰਭ ਵਿੱਚ ਆਈਆਂ ਤੁਕਾਂ ਮਾਨਵੀ ਸ਼ਖਸੀਅਤ ਦੀ ਤਰਜਮਾਨੀ ਕਰਦੀਆਂ ਹਨ, ਜੋ ਪੰਜਾਬੀ ਦੇ ਸੂਫ਼ੀ ਕਵੀ "ਸੇਖ਼ ਫ਼ਰੀਦ" ਦੀਆਂ ਹਨ, ਜਿਵੇਂ: ਇਸ ਇਕਾਂਗੀ-ਸੰਗ੍ਰਹਿ ਦੀ ਚੌਥੇ ਸੰਸਕਰਣ ਦੀ ਭੂਮਿਕਾ "ਕੁਝ ਗੁਸਤਾਖ਼ੀਆ" ਹੈ, ਜੋ ਜੂਨ, 2009 ਦੀ ਹੈ। ਇਸ ਵਿੱਚ ਅਜਮੇਰ ਔਲਖ ਪਹਿਲੇ ਤੋਂ ਹੁਣ ਤੱਕ ਦੇ ਸੰਸਕਰਣ ਚ ਕੀਤੀ ਤਬਦੀਲੀ ਬਾਰੇ ਦੱਸਦੇ ਹਨ। ਅਜਮੇਰ ਔਲਖ ਅਨੁਸਾਰ, ਇਸ ਸੰਗ੍ਰਹਿ ਵਿੱਚੋਂ "ਰਾਹਗੀਰ" ਅਤੇ "ਬ੍ਰਹਮ-ਭੋਜ" ਇਕਾਂਗੀਆਂ ਕੱਢ ਦਿੱਤੀਆਂ। ਇਸ ਦੋਨਾਂ ਇਕਾਂਗੀਆਂ ਦੀ ਥਾਂ ਤੇ "ਲੋਹੇ ਦਾ ਪੁੱਤ ...

                                               

ਉਚਾਰਨ ਸਥਾਨ

ਉੱਚਾਰਨ ਸਥਾਨ ਧੁਨੀ ਵਿਗਿਆਨ ਦੇ ਅੰਤਰਗਤ ਧੁਨੀਆਂ ਦੀ ਵੰਡ ਕੀਤੀ ਜਾਂਦੀ ਹੈ। ਧੁਨੀਆਂ ਦੀ ਵੰਡ ਦੇ ਦੋ ਆਧਾਰ ਹਨ: ਉੱਚਾਰਨ ਸਥਾਨ ਅਤੇ ਉੱਚਾਰਨ ਵਿਧੀ। ਧੁਨੀਆਂ ਦੀ ਇਹ ਵੰਡ ਪਰੰਪਰਕ ਹੈ। ਉੱਚਾਰਨੀ ਧੁਨੀ ਵਿਗਿਆਨ ਵਿੱਚ ਉੱਚਾਰਨ ਅੰਗਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ: ਉੱਚਾਰਨ ਅਤੇ ਉੱਚਾਰਨ ਸਥਾਨ। ਉਹਨਾਂ ਉੱਚਾਰਨ ਅੰਗਾਂ ਨੂੰ ਉੱਚਾਰਕ ਕਿਹਾ ਜਾਂਦਾ ਹੈ ਜੋ ਆਪਣੇ ਸਥਾਨ ਤੋਂ ਹੱਟ ਕੇ ਦੂਜੇ ਅੰਗ ਨਾਲ ਲਗਦੇ ਜਾਂ ਖਹਿੰਦੇ ਹਨ। ਉੱਚਾਰਕਾਂ ਦੇ ਘੇਰੇ ਵਿੱਚ ਹੇਠਲੇ ਬੁੱਲ੍ਹ ਅਤੇ ਜੀਭ ਨੂੰ ਰੱਖਿਆ ਜਾਂਦਾ ਹੈ। ਹੇਠਲਾ ਬੁੱਲ੍ਹ ਦੋ ਹੋਂਠੀ ਧੁਨੀਆਂ ਨੂੰ ਉੱਚਾਰਨ ਵੇਲੇ ਉੱਪਰਲੇ ਬੁੱਲ੍ਹ ਨਾਲ ਜਾ ਮਿਲਦਾ ਹੈ ਜਾਂ ਦੰਤ-ਹੋਂਠੀ ਉੱਚਾਰਨ ਵੇਲੇ ਹੇਠਲਾ ਬੁੱਲ੍ਹ ਉੱਪਰਲੇ ਦੰਦਾਂ ਨੂੰ ਮਿਲਦਾ ਹੈ। ਇਸੇ ਤਰ੍ਹਾਂ ਜੀਭ ਦਾ ਸਿੱਧਾ ਪਾਸਾ,ਪੁੱਠਾ ਪਾਸਾ ਅਤੇ ਪਾ ...

                                               

ਓਜੀਬਵੇ ਭਾਸ਼ਾ

ਓਜੀਬਵੇ ਭਾਸ਼ਾ / oʊ ˈ dʒ iː b w eɪ, ਚਿਪੇਵਾ ਜਾਂ ਓਚਿਪਵੇ, ਅਲਗੋਨਕਿਆਨ ਭਾਸ਼ਾ ਪਰਿਵਾਰ ਦੀ ਇੱਕ ਉੱਤਰ ਅਮਰੀਕੀ ਭਾਸ਼ਾ ਹੈ। ਇਸ ਦੀਆਂ ਕਈ ਉਪਭਾਸ਼ਾਵਾਂ ਅਤੇ ਲਿਪੀਆਂ ਹਨ। ਇਸ ਦੀ ਕਿਸੇ ਉਪਭਾਸ਼ਾ ਨੂੰ ਬਾਕੀਆਂ ਨਾਲੋਂ ਉੱਤਮ ਜਾਂ ਵਧੀਆ ਨਹੀਂ ਮੰਨਿਆ ਜਾਂਦਾ ਅਤੇ ਨਾ ਹੀ ਕੋਈ ਇੱਕ ਟਕਸਾਲੀ ਭਾਸ਼ਾ ਹੈ ਜਿਸ ਨੂੰ ਸਾਂਝੇ ਤੌਰ ਉੱਤੇ ਵਰਤਿਆ ਜਾਵੇ।

                                               

ਕੰਨੜ ਲਿਪੀ

ਕੰਨੜ ਅੱਖਰ ਬ੍ਰਹਮੀ ਪਰਿਵਾਰ ਦੀ ਅਬੁਗੀਦਾ ਹੈ ਜੋ ਕਿ ਕੰਨੜ ਭਾਸ਼ਾ ਜੋ ਦੱਖਣੀ ਭਾਰਤ ਦੇ ਦ੍ਰਵਿੜ ਭਾਸ਼ਾ ਵਿਚੋਂ ਇੱਕ ਭਾਸ਼ਾ ਹੈ, ਲਿਖਣ ਲਈ ਵਰਤੀ ਜਾਂਦੀ ਹੈ। ਇਸ ਤੋਂ ਇਲਾਵਾ ਤੁਲੁ, ਕੋਂਕਣੀ, ਕੋਦਵਾ, ਬਿਅਰੀ ਭਾਸ਼ਾ ਵਿੱਚ ਵੀ ਕੰਨੜ ਦੇ ਅੱਖਰ ਵਰਤੇ ਜਾਂਦੇ ਹਨ। ਕੰਨੜ ਤੇ ਤੇਲਗੂ ਲਿਪੀ ਇੱਕ ਦੂਜੇ ਦੇਬਹੁਤ ਕਰੀਬ ਹਨ ਤੇ ਇੰਨਾ ਨੂੰ ਇੱਕ ਹੀ ਲਿਪੀ ਦਾ ਪ੍ਰਾਦੇਸ਼ਕ ਰੂਪ ਮੰਨਿਆ ਜਾਂਦਾ ਹੈ।

                                               

ਖੇਤਰੀ ਭਾਸ਼ਾ

1. ਇੰਟਰਨੇਟ ਵਰਤਨ ਦਾ ਆਸਾਨ ਤਰੀਕਾ। ਲਈ ਗੈਰ-ਅੰਗਰੇਜ਼ੀ ਲੋਕਾਂ ਦੀ ਇੱਕ ਸਮੱਸਿਆ ਹੈ ਕਿ ਹਰੇਕ ਭਾਸ਼ਾ ਦੀ ਸਿੱਖਿਆ ਇੰਟਰਨੈੱਟ ਤੇ ਉਪਲਬਧ ਹੈ, ਪਰ 99.99% ਵੈੱਬਸਾਈਟਾਂ ਦੇ ਨਾਮ ਅੰਗਰੇਜ਼ੀ ਦੇ ਅਖਰਾਂ ਵਿੱਚ ਹੀ ਹਨ। ਗੈਰ-ਅੰਗਰੇਜ਼ੀ ਲੋਕ ਹਰ ਦੇਸ਼ ਵਿੱਚ ਰਹਿ ਰਹੇ ਹਨ। ਇਸ ਲਈ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਮਨੁੱਖੀ ਅਧਿਕਾਰ ਦੀ ਇਸ ਉਲੰਘਣਾ ਨੂੰ ਰੋਕਣ ਲਈ ਮਦਦ ਕਰੋ। 2. ਇਹ ਸਿੱਖਿਆ ਦੇ ਵਾਧੇ ਲਈ ਵਧੀਆ ਢੰਗ ਹੈ। ਇਹ ਤਕਨੀਕ ਹੁਣ ਤੱਕ ਬਹੁਤ ਸਟੇਟਾਂ ਦੀਆਂ ਕੰਪਿਊਟਰ ਵਿਗਿਆਨ ਦੀਆਂ ਸਕੂਲਾਂ ਦੀਆਂ ਕਿਤਾਬਾਂ ਵਿੱਚ ਆ ਚੁੱਕੀ ਹੈ। 3. ਪੇਂਡੂ ਭਾਸ਼ਾਵਾਂ ਦੇ ਟੂਲਸ, ਖੇਤਰੀ ਭਾਸ਼ਾ ਦੇ ਸਾਧਨ, ਘੱਟ ਗਿਣਤੀ ਭਾਸ਼ਾਈ ਸਾਧਨ. ooiiuu.com, iiuuyy.com.

                                               

ਚਿਹਨ

ਚਿਹਨ ਇੱਕ ਅਜਿਹੀ ਭਾਸ਼ਾਈ ਚੀਜ਼ ਜਾਂ ਘਟਨਾ ਹੈ ਜੋ ਕਿਸੇ ਵਸਤੂ ਜਾਂ ਵਰਤਾਰੇ ਦੀ ਤਰਫ ਸੰਕੇਤ ਕਰਦੀ ਹੈ ਅਰਥਾਤ ਚਿਹਨ ਖੁਦ ਆਪਣੇ ਅਤੇ ਵਸਤੂ ਦੇ ਵਿੱਚ ਸੰਬੰਧ ਹੁੰਦਾ ਹੈ। ਕਿਸੇ ਚਿਹਨ ਤੋਂ ਸਾਡੇ ਮਨ ਵਿੱਚ ਕੁੱਝ ਸੰਕਲਪ ਆਉਂਦੇ ਹਨ, ਜਿਹਨਾਂ ਨੂੰ ਪ੍ਰਤੀਕ ਕਿਹਾ ਜਾਂਦਾ ਹੈ। ਉਦਾਹਰਣ ਵਜੋਂ ਗਾਂ ਸ਼ਬਦ ਇੱਕ ਚਿਹਨ ਹੈ ਕਿਉਂਕਿ ਗਾਂ ਸ਼ਬਦ ਨੂੰ ਪੜ੍ਹਕੇ ਜਾਂ ਸੁਣਕੇ ਸਾਡੇ ਮਨ ਵਿੱਚ ਕੁੱਝ ਸੰਕਲਪ ਆਉਂਦੇ ਹਨ। ਯਾਨੀ ਇਹ ਕਿ ਇਹ ਇੱਕ ਜਾਨਵਰ ਹੈ ਜਿਸਦੇ ਚਾਰ ਪੈਰ, ਦੋ ਕੰਨ, ਦੋ ਅੱਖਾਂ ਅਤੇ ਇੱਕ ਪੂਛ ਹੁੰਦੇ ਹਨ, ਆਦਿ। ਰਵਾਇਤੀ ਚਿਹਨ ਇਕਰਾਰ ਤੇ ਟਿਕਿਆ ਹੁੰਦਾ ਹੈ, ਜਿਵੇਂ ਵਿਸਰਾਮ ਚਿੰਨ੍ਹ ਵਾਕ ਦੀ ਸਮਾਪਤੀ ਦਾ ਚਿਹਨ ਹੈ। । ਫਰਾਂਸੀਸੀ ਭਾਸ਼ਾ ਵਿਗਿਆਨੀ ਸਾਸਿਉਰ Ferdinand De Saussure ਨੇ ਵਿਵਸਥਿਤ ਰੁਪ ਵਿੱਚ ਪ੍ਰਤੀਕ ਦੀ ਅਵਧਾਰਣਾ ਪੇਸ਼ ਕੀਤੀ ਅਤੇ ...

                                               

ਜਾਰਵਾ ਭਾਸ਼ਾ

ਜਾਰਵਾ ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਵਸਦੇ ਜਾਰਵਾ ਕਬੀਲਾ ਵੱਲੋਂ ਬੋਲੀ ਜਾਣ ਵਾਲੀ ਇੱਕ ਭਾਸ਼ਾ ਹੈ| ੨੦੦੧ ਵਿੱਚ ਇਸ ਕਬੀਲੇ ਭਾਵ ਇਸ ਭਾਸ਼ਾ ਨੂੰ ਬੋਲਣ ਵਾਲੇ ਜਾਰਵਾ ਕਬੀਲਾ ਦੇ ਲੋਕਾਂ ਦੀ ਗਿਣਤੀ ਸਿਰਫ 400 ਦੇ ਕਰੀਬ ਸੀ |

                                               

ਟਕਸਾਲੀ ਭਾਸ਼ਾ

ਟਕਸਾਲੀ ਭਾਸ਼ਾ ਕਿਸੇ ਵੀ ਖੇਤਰ ਦੀ ਉਹ ਭਾਸ਼ਾ ਹੁੰਦੀ ਹੈ ਜੋ ਉਸ ਖਿਤੇ ਵਿੱਚ ਲਿਖਤੀ ਅਤੇ ਮੌਖਿਕ ਰੂਪ ਵਿੱਚ ਸਿੱਕੇਬੰਦ ਰੂਪ ਵਿੱਚ ਪ੍ਰਵਾਨਤ ਹੁੰਦੀ ਹੈ। ਇਹ ਉਸ ਖਿੱਤੇ ਦੀਆਂ ਵੱਖ-ਵੱਖ ਪ੍ਰਚਲਤ ਭਾਸ਼ਾਈ ਰੂਪਾਂ ਦਾ ਸਾਂਝਾ ਅਤੇ ਸਰਬ ਪ੍ਰਵਾਨਤ ਰੂਪ ਹੁੰਦਾ ਹੈ। ਇਸ ਵਿੱਚ "ਟਕਸਾਲੀ", ਸ਼ਬਦ ਸਿੱਕਿਆਂ ਦੀ ਟਕਸਾਲ ਤੋਂ ਲਿਆ ਗਿਆ ਜਾਪਦਾ ਹੈ ਜੋ ਕਿਸੇ ਦੇਸ ਜਾਂ ਖਿੱਤੇ ਵਿੱਚ ਪ੍ਰਵਾਨਤ ਹੁੰਦੇ ਹਨ, ਉਵੇਂ ਹੀ ਟਕਸਾਲੀ ਭਾਸ਼ਾ ਵੀ ਕਿਸੇ ਖਿਤੇ ਦੀ ਸਰਬ ਪ੍ਰਵਾਨਤ ਭਾਸ਼ਾ ਹੁੰਦੀ ਹੈ। ਟਕਸਾਲੀ ਭਾਸ਼ਾ ਆਮ ਤੌਰ ਤੇ ਉਸ ਖਿਤੇ ਦੇ ਸਮਾਜਕ-ਆਰਥਕ ਤੌਰ ਤੇ ਵਿਕਸਤ ਹਿੱਸੇ ਦੀ ਹੀ ਬਣਦੀ ਹੈ ਅਤੇ ਇਹ ਰੁਤਬਾ ਸਮੇਂ ਨਾਲ਼ ਬਦਲਦਾ ਰਹਿੰਦਾ ਹੈ। ਦੂਜੇ ਸ਼ਬਦਾਂ ਵਿੱਚ ਟਕਸਾਲੀ ਭਾਸ਼ਾ ਕਿਸੇ ਖਿਤੇ ਦੇ ਲੋਕਾਂ ਵਲੋਂ ਬੋਲੀਆਂ ਜਾਂਦੀਆਂ ਵਿਲਖਣ ਭਾਸ਼ਾਈ ਕਿਸਮਾਂ ਵਿਚੋਂ ਕੇਂਦ ...

                                               

ਤਾਮਿਲ ਲਿਪੀ

ਤਮਿਲ ਲਿਪੀ ਇੱਕ ਅਬੂਗੀਦਾ ਲਿਪੀ ਹੈ ਜੋ ਭਾਰਤ, ਸ੍ਰੀ ਲੰਕਾ ਅਤੇ ਮਲੇਸ਼ੀਆ ਵਿੱਚ ਤਮਿਲ ਲੋਕਾਂ ਦੁਆਰਾ ਤਮਿਲ ਭਾਸ਼ਾ ਲਿਖਣ ਲਈ ਵਰਤੀ ਜਾਂਦੀ ਹੈ। ਇਸ ਦੀ ਵਰਤੋਂ ਪੂਜਾ ਦੀ ਭਾਸ਼ਾ ਸੰਸਕ੍ਰਿਤ ਨੂੰ ਲਿਖਣ ਲਈ ਵੀ ਕੀਤੀ ਜਾਂਦੀ ਹੈ ਜਿਸ ਲਈ ਇਸ ਵਿੱਚ ਕੁਝ ਵਿਸ਼ੇਸ਼ ਵਰਣਾਂ ਅਤੇ ਧੁਨਾਤਮਕ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹੋਰ ਛੋਟੀਆਂ ਭਾਸ਼ਾਵਾਂ ਜਿਵੇਂ ਕਿ ਸੌਰਾਸ਼ਟਰ, ਬਡੁਗ, ਇਰੁਲਾ ਅਤੇ ਪਾਨੀਆ ਵੀ ਇਸ ਲਿਪੀ ਵਿੱਚ ਲਿੱਖੀਆਂ ਜਾਂਦੀਆਂ ਹਨ।

                                               

ਨੇਪਾਲ ਭਾਸ਼ਾ

ਨੇਪਾਲ ਭਾਸ਼ਾ ਨੇਪਾਲ ਦੀ ਇੱਕ ਪ੍ਰਮੁੱਖ ਭਾਸ਼ਾ ਹੈ। ਇਹ ਭਾਸ਼ਾ ਚੀਨੀ-ਤਿੱਬਤੀ ਭਾਸ਼ਾ-ਪਰਵਾਰ ਦੇ ਅੰਤਰਗਤ ਤਿੱਬਤੀ-ਬਰਮੇਲੀ ਸਮੂਹ ਵਿੱਚ ਸੰਯੋਜਿਤ ਹੈ। ਇਹ ਦੇਵਨਾਗਰੀ ਲਿਪੀ ਵਿੱਚ ਵੀ ਲਿਖੀ ਜਾਣ ਵਾਲੀ ਇੱਕ ਮਾਤਰ ਚੀਨੀ-ਤਿੱਬਤੀ ਭਾਸ਼ਾ ਹੈ। ਇਹ ਭਾਸ਼ਾ ਦੱਖਣ ਏਸ਼ੀਆ ਦੀ ਸਭ ਤੋਂ ਪ੍ਰਾਚੀਨ ਇਤਹਾਸ ਵਾਲੀ ਤਿੱਬਤੀ-ਬਰਮੇਲੀ ਭਾਸ਼ਾ ਹੈ, ਅਤੇ ਤਿੱਬਤੀ ਬਰਮੇਲੀ ਭਾਸ਼ਾ ਵਿੱਚ ਚੌਥੀ ਸਭ ਤੋਂ ਪ੍ਰਾਚੀਨ ਕਾਲ ਤੋਂ ਵਰਤੋ ਵਿੱਚ ਲਿਆਈ ਜਾਣ ਵਾਲੀ ਭਾਸ਼ਾ ਹੈ।

                                               

ਪੁਆਧੀ ਉਪਭਾਸ਼ਾ

ਜ਼ਿਲ੍ਹਾ ਰੋਪੜ, ਪਟਿਆਲੇ ਦਾ ਪੂਰਬੀ ਹਿੱਸਾ, ਜ਼ਿਲਾ ਸੰਗਰੂਰ ਦੇ ਮਲੇਰਕੋਟਲਾ ਦਾ ਖੇਤਰ, ਸਤਲੁਜ ਦੇ ਨਾਲ ਲੱਗਦੀ ਜ਼ਿਲ੍ਹਾ ਲੁਧਿਆਣੇ ਦੀ ਗੁੱਠ, ਅੰਬਾਲੇ ਦਾ ਥਾਣਾ ਸਦਰ ਵਾਲਾ ਪਾਸਾ ਅਤੇ ਜ਼ਿਲ੍ਹਾ ਜੀਂਦ ਦੇ ਕੁਝ ਪਿੰਡ।

                                               

ਭਾਸ਼ਾ ਅਤੇ ਸਭਿਆਚਾਰ

ਭਾਸ਼ਾ ਅਤੇ ਸਭਿਆਚਾਰ ਭਾਸ਼ਾ ਤੇ ਸਭਿਆਚਾਰ ਦੋਵੇਂ ਮਨੁੱਖ ਦੁਆਰਾ ਸਿਰਜੇ ਅਜਿਹੇ ਸਿਸਟਮ ਹਨ ਜੋ ਇੱਕ ਦੂਜੇ ਤੋਂ ਬਿਨਾ ਅਸੰਭਵ ਹਨ। ਇਹ ਦੋਨੋਂ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਪ੍ਰਭਾਵਿਤ ਹੁੰਦੇ ਹਨ।ਇਹਨਾ ਦੋਵਾਂ ਦੀ ਸਿਰਜਣ ਪਰਕਿਰਿਆ ਵਿੱਚ ਮਨੁੱਖੀ ਅਵਚੇਤਨ ਦਾ ਰੋਲ ਹੁੰਦਾ ਹੈ। ਭਾਸ਼ਾ ਤੋਂ ਬਿਨਾ ਕਿਸੇ ਵੀ ਸਭਿਆਚਾਰ ਦੀ ਹੋਂਦ ਨਹੀਂ ਹੋ ਸਕਦੀ। ਭਾਸ਼ਾ ਸਭਿਆਚਾਰ ਦੀ ਸਥਾਪਤੀ ਦਾ ਅਧਾਰ ਹੁੰਦੀ ਹੈ ਕਿੰੳਕਿ ਭਾਸ਼ਾ ਜਿੱਥੇ ਸੰਚਾਰ ਦਾ ਮਾਧਿਅਮ ਹੁੰਦੀ ਹੈ ਉੱਥੇ ਹੀ ਕਿਸੇ ਸਭਿਆਚਾਰ ਦੇ ਵਜੂਦ ਦਾ ਹਿੱਸਾ ਹੁੰਦੀ ਹੈ। ਅਸਲ ਵਿੱਚ ਭਾਸ਼ਾ ਹੀ ਸਭਿਆਚਾਰ ਹੁੰਦੀ ਹੈ।

                                               

ਮਲਵਈ

ਮਲਵਈ ਉਪ-ਬੋਲੀ ਸਤਲੁਜ ਦੇ ਪਾਰਲੇ ਇਲਾਕੇ ਜਿਵੇਂ ਫ਼ਿਰੋਜ਼ਪੁਰ, ਲੁਧਿਆਣਾ, ਪਟਿਆਲਾ, ਫ਼ਰੀਦਕੋਟ, ਬਠਿੰਡਾ, ਮਾਨਸਾ, ਮੋਗਾ ਅਤੇ ਸੰਗਰੂਰ ਦੇ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇੱਥੇ ਵ ਦੀ ਥਾਂ ਤੇ ਮ ਵਰਤਿਆ ਜਾਂਦਾ ਹੈ। ਜਿਵੇਂ ਤੀਵੀਂ ਨੂੰ ਤੀਮੀ ਅਤੇ ਜਾਵਾਂਗਾ ਨੂੰ ਜਾਮਾਗਾ ਆਦਿ। ਦਰਿਆਵਾਂ, ਪਹਾੜਾਂ ਅਤੇ ਬਿਖੜੇ ਰਾਹਾਂ ਦੇ ਪਾਰ ਲੋਕਾਂ ਦੀ ਬੋਲੀ ਵਿੱਚ ਉੱਚਾਰਨ ਤੇ ਸਬਦਾਵਲੀ ਪੱਖੋਂ ਛੋਟਾ-ਮੋਟਾ ਅੰਤਰ ਆ ਜਾਂਦਾ ਹੈ। ਇਸ ਤਰ੍ਹਾਂ ਦੇ ਅੰਤਰਾਂ ਕਾਰਨ ਇਕੋ ਭਾਸ਼ਾ ਦੇ ਜੋ ਵੱਖ-ਵੱਖ ਰੂਪ ਪਰਤੀਤ ਹੁੰਦੇ ਹਨ, ਉਹਨਾਂ ਨੂੰ ਉਪ-ਭਾਸ਼ਾ ਜਾਂ ਉਪ-ਭਾਸ਼ਾਈ ਰੂਪ ਕਿਹਾ ਜਾਂਦਾ ਹੈ।

                                               

ਮਾਝੀ

ਮਾਝੀ ਇਹ ਪੰਜਾਬੀ ਬੋਲੀ ਦੀ ਉਪਬੋਲੀ ਹੈ। ਇਹ ਲਾਹੌਰ,ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਵਿੱਚ ਬੋਲੀ ਜਾਂਦੀ ਹੈ। ਦਰਿਆਵਾਂ, ਪਹਾੜਾਂ ਅਤੇ ਬਿਖੜੇ ਰਾਹਾਂ ਦੇ ਪਾਰ ਲੋਕਾਂ ਦੀ ਬੋਲੀ ਵਿੱਚ ਉੱਚਾਰਨ ਤੇ ਸਬਦਾਵਲੀ ਪੱਖੋਂ ਛੋਟਾ-ਮੋਟਾ ਅੰਤਰ ਆ ਜਾਂਦਾ ਹੈ। ਇਸ ਤਰ੍ਹਾਂ ਦੇ ਅੰਤਰਾਂ ਕਾਰਨ ਇਕੋ ਭਾਸ਼ਾ ਦੇ ਜੋ ਵੱਖ-ਵੱਖ ਰੂਪ ਪਰਤੀਤ ਹੁੰਦੇ ਹਨ, ਉਹਨਾਂ ਨੂੰ ਉਪ-ਭਾਸ਼ਾ ਜਾਂ ਉਪ-ਭਾਸ਼ਾਈ ਰੂਪ ਕਿਹਾ ਜਾਂਦਾ ਹੈ।

                                               

ਯੂਨਾਨੀ ਸਾਹਿਤ

ਯੂਨਾਨੀ ਸਾਹਿਤ ਯੂਨਾਨੀ ਭਾਸ਼ਾ ਵਿੱਚ ਪ੍ਰਾਚੀਨ ਕਾਲ ਤੋਂ ਲੈਕੇ ਆਧੁਨਿਕ ਕਾਲ ਵਿੱਚ ਲਿਖੇ ਸਾਹਿਤ ਨੂੰ ਕਿਹਾ ਜਾਂਦਾ ਹੈ। ਪ੍ਰਾਚੀਨ ਯੂਨਾਨੀ ਸਾਹਿਤ ਇੱਕ ਪੁਰਾਤਨ ਯੂਨਾਨੀ ਬੋਲੀ ਵਿੱਚ ਲਿਖਿਆ ਗਿਆ ਸੀ। ਇਹ ਸਾਹਿਤ ਸਭ ਤੋਂ ਪੁਰਾਣੀ ਲਿਖਤੀ ਰਵਾਇਤਾਂ ਤੋਂ ਤਕਰੀਬਨ ਪੰਜਵੀਂ ਸਦੀ ਤਕ ਕਾਰਜਸ਼ੀਲ ਰਹਿੰਦਾ ਹੈ। ਇਸ ਸਮੇਂ ਨੂੰ ਪ੍ਰੀ-ਕਲਾਸਿਕਲ, ਕਲਾਸੀਕਲ, ਹੇਲਨੀਸਿਸਟਿਕ, ਅਤੇ ਰੋਮਨ ਸਮੇਂ ਵਿਚ ਵੰਡਿਆ ਗਿਆ ਹੈ। ਪ੍ਰੀ-ਕਲਾਸਿਕਲ ਯੂਨਾਨੀ ਸਾਹਿਤ ਮੁੱਖ ਤੌਰ ਤੇ ਕਲਪਨਾ ਦੇ ਆਲੇ ਦੁਆਲੇ ਘੁੰਮ ਰਿਹਾ ਹੈ ਅਤੇ ਹੋਮਰ ਦੀਆਂ ਰਚਨਾਵਾਂ ਨੂੰ ਸ਼ਾਮਲ ਕਰਦਾ ਹੈ। ਇਲੀਅਡ ਅਤੇ ਓਡੀਸੀ ਕਲਾਸੀਕਲ ਸਮੇਂ ਦੇ ਨਾਟਕ ਅਤੇ ਇਤਿਹਾਸ ਦੀ ਸ਼ੁਰੂਆਤ ਹੁੰਦੀ ਸੀ। ਖਾਸ ਤੌਰ ਤੇ ਤਿੰਨ ਫ਼ਿਲਾਸਫ਼ਰਾਂ: ਸੁਕਰਾਤ, ਪਲੈਟੋ ਅਤੇ ਅਰਸਤੂ ਆਦਿ ਨੇ ਰੋਮਨ ਯੁੱਗ ਦੇ ਦੌਰਾਨ, ਇਤਿਹਾਸ, ਫ਼ਲਸਫ ...

                                               

ਸਕਾਟਿਸ਼ ਗੌਲਿਕ

ਸਕਾਟਿਸ਼ ਗੌਲਿਕ, ਜਿਸ ਨੂੰ ਕਦੇ ਗੌਲਿਕ ਵੀ ਕਿਹਾ ਜਾਂਦਾ ਸੀ, ਇਕ ਕੈਲਟੀ ਭਾਸ਼ਾ ਹੈ ਜਿਸ ਦਾ ਆਰੰਭ ਸਕਾਟਲੈਂਡ ਵਿੱਚ ਵਿਚ ਹੋਇਆ। ਕੈਲਟੀ ਭਾਸ਼ਾ ਦੀ ਸ਼ਾਖਾ ਗੋਇਡਲਿਕ ਭਾਸ਼ਾਵਾਂ ਵਿਚੋਂ ਇੱਕ ਗੌਲਿਕ ਦਾ ਜਨਮ ਆਇਰਿਸ਼ ਦੀ ਭਾਸ਼ਾ ਵਾਂਗ ਮੱਧ ਆਇਰਿਸ਼ ਵਿੱਚ ਹੋਇਆ। ਯੂਨਾਇਟਡ ਕਿੰਗਡਮ ਦੀ 2011 ਦੀ ਜਨਗਣਨਾ ਅਨੁਸਾਰ ਕੁੱਲ 57.375 ਸਕਾਟਿਸ ਲੋਕ ਉਸ ਸਮੇਂ ਤੱਕ ਸਕਾਟਿਸ਼ ਗੌਲਿਕ ਭਾਸ਼ਾ ਨੂੰ ਬੋਲ ਸਕਦੇ ਸਨ। ਜਨਗਣਨਾ ਦੇ ਨਤੀਜੇ ਅਨੁਸਾਰ 2001 ਤੋਂ ਬਾਅਦ ਇਸ ਭਾਸ਼ਾ ਨੂੰ ਬੋਲਣ ਵਾਲਿਆਂ ਦੀ ਗਿਣਤੀ ਵਿੱਚ 6226 ਦੀ ਕਮੀ ਆਈ ਹੈ। ਇਸ ਕਮੀ ਦੇ ਬਾਵਜ਼ੂਦ ਇਸ ਭਾਸ਼ਾ ਨੂੰ ਬਚਾਉਣ ਲਈ ਇਸ ਭਾਸ਼ਾ ਨੂੰ ਬਚਾਉਣ ਲਈ ਕਾਰਜ ਜਾਰੀ ਹੈ ਅਤੇ 20 ਸਾਲ ਤੋਂ ਘੱਟ ਉਮਰ ਦੇ ਗੌਲਿਕ ਬੋਲਣ ਵਾਲਿਆ ਵਕਤਿਆਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ।

                                               

ਸ਼ਬਦੀ ਅਤੇ ਲਾਖਣਿਕ ਭਾਸ਼ਾ

ਸ਼ਬਦੀ ਜਾਂ ਸ਼ਾਬਦਿਕ ਅਤੇ ਲਾਖਣਿਕ ਭਾਸ਼ਾ, ਭਾਸ਼ਾ ਵਿਸ਼ਲੇਸ਼ਣ ਦੇ ਕੁਝ ਖੇਤਰਾਂ ਵਿੱਚ ਕੀਤਾ ਜਾਣ ਵਾਲਾ ਇੱਕ ਵਖਰੇਵਾਂ ਹੈ। ਸ਼ਾਬਦਿਕ ਭਾਸ਼ਾ ਗੱਲਬਾਤ ਦੌਰਾਨ ਵਰਤੇ ਜਾ ਰਹੇ ਸ਼ਬਦਾਂ ਦਾ ਆਪਣੀ ਐਨ ਸਹੀ ਕੋਸ਼ਗਤ ਪਰਿਭਾਸ਼ਾ ਅਨੁਸਾਰ ਪ੍ਰਯੋਗ ਹੁੰਦਾ ਹੈ। ਲਾਖਣਿਕ ਜਾਂ ਅਲੰਕਾਰਕ ਭਾਸ਼ਾ ਪਰਿਭਾਸ਼ਾ ਤੋਂ ਹਟਕੇ ਇੱਕ ਨਵੇਂ, ਬਦਲੇ ਹੋਏ, ਜਾਂ ਵਧੇਰੇ ਗੁੰਝਲਦਾਰ ਅਰਥਾਂ ਨੂੰ ਪ੍ਰਾਪਤ ਕਰਨ ਹਿਤ ਸ਼ਬਦ ਪ੍ਰਯੋਗ ਹੁੰਦਾ ਹੈ। ਸ਼ਾਬਦਿਕ ਪ੍ਰਯੋਗ ਸ਼ਬਦਾਂ ਦਾ "ਆਮ" ਅਰਥਾਂ ਵਿੱਚ ਪ੍ਰਯੋਗ ਹੁੰਦਾ ਹੈ। ਇਹ ਪ੍ਰਸੰਗ ਦੀ ਪਰਵਾਹ ਕੀਤੇ ਬਿਨਾਂ ਇਕਸਾਰ ਅਰਥ ਦਾ ਵਾਹਕ ਰਹਿੰਦਾ ਹੈ, ਅਤੇ "ਇੱਛਿਤ ਅਰਥ ਅੱਡ ਅੱਡ ਸ਼ਬਦਾਂ ਦੇ ਅਰਥ ਦੇ ਐਨ ਅਨੁਸਾਰੀ ਹੁੰਦਾ ਹੈ।

                                               

ਅਨੁਪਰਾਸ ਅਲੰਕਾਰ

ਅਨੁਪਰਾਸ ਅਲੰਕਾਰ ਇੱਕ ਭਾਸ਼ਾਈ ਵਰਤਾਰਾ ਹੈ। ਅਨੁਪਰਾਸ ਸ਼ਬਦ ਅਨੁ ਅਤੇ ਪ੍ਰਾਸ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ। ਅਨੁ ਸ਼ਬਦ ਦਾ ਅਰਥ ਹੈ ਬਾਰੰਬਾਰ ਅਤੇ ਪ੍ਰਾਸ ਸ਼ਬਦ ਦਾ- ਵਰਣ। ਜਿਸ ਜਗ੍ਹਾ ਸਵਰ ਦੀ ਸਮਾਨਤਾ ਦੇ ਬਿਨਾਂ ਵੀ ਵਰਣ ਵਾਰ ਵਾਰ ਆਉਂਦੇ ਹਨ, ਉਸ ਜਗ੍ਹਾ ਅਨੁਪਰਾਸ ਅਲੰਕਾਰ ਹੁੰਦਾ ਹੈ। ਇਸ ਅਲੰਕਾਰ ਵਿੱਚ ਇੱਕ ਹੀ ਵਰਣ ਦਾ ਵਾਰ - ਵਾਰ ਪ੍ਰਯੋਗ ਕੀਤਾ ਜਾਂਦਾ ਹੈ।

ਚਿਤਪਾਵਨੀ ਬੋਲੀ
                                               

ਚਿਤਪਾਵਨੀ ਬੋਲੀ

ਚਿਤਪਾਵਨੀ ਕੋਂਕਣੀ ਭਾਸ਼ਾ ਦੀ ਇੱਕ ਉਪਬੋਲੀ ਹੈ ਜਿਸਨੂੰ ਚਿਤਪਾਵਨ ਬ੍ਰਾਹਮਣ ਬਰਾਦਰੀ ਦੇ ਲੋਕ ਬੋਲਦੇ ਹਨ। ਚਿਤਪਾਵਨ ਮਹਾਂਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਤੋਂ ਆਏ ਅਤੇ ਹੁਣ ਦੁਨੀਆ ਦੇ ਕਈ ਹਿੱਸਿਆਂ ਵਿੱਚ ਫ਼ੈਲ ਚੁੱਕੇ ਹਨ। 1950ਵਿਆਂ ਤੱਕ ਚਿਤਪਾਵਨ ਮੁੱਖ ਤੌਰ ਉੱਤੇ ਚਿਤਪਾਵਨੀ ਹੀ ਬੋਲਦੇ ਸਨ ਪਰ ਬਦਲਦੇ ਸਮੇਂ ਨਾਲ ਉਹਨਾਂ ਨੇ ਮਰਾਠੀ ਅਪਣਾ ਲਈ। ਅਜੋਕੇ ਸਮੇਂ ਵਿੱਚ ਚਿਤਪਾਵਨੀ ਕੋਂਕਣ ਵਿੱਚੋਂ ਲਗਭਗ ਅਲੋਪ ਹੋ ਚੁੱਕੀ ਹੈ ਪਰ ਕੁਝ ਪੇਂਡੂ ਇਲਾਕਿਆਂ ਵਿੱਚ ਬਜ਼ੁਰਗ ਲੋਕ ਹਾਲੇ ਵੀ ਇਹ ਬੋਲੀ ਵਰਤਦੇ ਹਨ। ਜਿਹੜੇ ਚਿਤਪਾਵਨ ਗੋਆ ਅਤੇ ਦੱਖਣੀ ਕੰਨੜ ਜ਼ਿਲ੍ਹੇ ਵਿੱਚ ਜਾ ਵਸੇ ਉਹ ਹਾਲੇ ਵੀ ਇਹ ਭਾਸ਼ਾ ਆਪਣੇ ਘਰਾਂ ਵਿੱਚ ਵਰਤਦੇ ਹਨ।

                                               

ਡਿਜੀਟਲ ਸਾਊਥ ਏਸ਼ੀਆ ਲਾਇਬਰੇਰੀ

ਡਿਜੀਟਲ ਸਾਊਥ ਏਸ਼ੀਆ ਲਾਇਬਰੇਰੀ,ਸਾਊਥ ਏਸ਼ੀਆ ਨਾਲ ਸੰਬੰਧਿਤ ਖੋਜ ਵਿੱਚ ਸਰਗਰਮ ਧਿਰਾਂ ਜਿੰਵੇਂ ਖੋਜਕਾਰਾਂ,ਜਨਤਕ ਕਰਮਚਾਰੀਆਂ ਅਤੇ ਕਾਰੋਬਾਰੀਆਂ ਲਈ ਡਿਜੀਟਲ ਤਕਨੀਕ ਦੀ ਵਰਤੋਂ ਰਾਹੀਂ ਹਵਾਲਾ ਸਮੱਗਰੀ ਪ੍ਰਦਾਨ ਕਰਨ ਵਾਲੀ ਇੱਕ ਵਿਸ਼ਵ ਸਾਂਝੇਦਾਰੀ ਵਾਲੀ ਡਿਜੀਟਲ ਲਾਇਬਰੇਰੀ ਹੈ।

ਬਿਲਾਸਪੁਰੀ ਭਾਸ਼ਾ
                                               

ਬਿਲਾਸਪੁਰੀ ਭਾਸ਼ਾ

ਉੱਤਰ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਦੇ ਬਿਲਾਸਪੁਰ ਖੇਤਰ ਦੀ ਭਾਸ਼ਾ ਨੂੰ ਬਿਲਾਸਪੁਰੀ ਕਿਹਾ ਜਾਂਦਾ ਹੈ। ਇਹ ਪੰਜਾਬ ਦੇ ਰੂਪ ਨਗਰ ਜ਼ਿਲ੍ਹੇ ਵਿੱਚ ਕੁਝ ਥਾਵਾਂ ਤੇ ਬੋਲੀ ਜਾਂਦੀ ਹੈ ਜਿਸ ਨੂੰ ਪਹਾੜੀ ਕਿਹਾ ਜਾਂਦਾ ਹੈ। ਇਹ ਭਾਸ਼ਾ ਰਿਆਸਤ ਬਿਲਾਸਪੁਰ ਦੀ ਭਾਸ਼ਾ ਸੀ। ਬਿਲਾਸਪੁਰੀ ਭਾਸ਼ਾ ਦੀ ਗਿਣਤੀ ਪੱਛਮੀ ਪਹਾੜੀ ਭਾਸ਼ਾਵਾਂ ਵਿੱਚ ਕੀਤੀ ਜਾਂਦੀ ਹੈ।

ਹਿੰਦ-ਇਰਾਨੀ ਭਾਸ਼ਾ ਪਰਿਵਾਰ
                                               

ਹਿੰਦ-ਇਰਾਨੀ ਭਾਸ਼ਾ ਪਰਿਵਾਰ

ਹਿੰਦ-ਈਰਾਨੀ ਸ਼ਾਖਾ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਇੱਕ ਸ਼ਾਖਾ ਹੈ। ਇਹ ਸਾਤਮ ਵਰਗ ਦੇ ਅੰਦਰ ਆਉਂਦੀ ਹੈ। ਇਸਦੀਆਂ ਦੋ ਉਪਸ਼ਾਖਾਵਾਂ ਹਨ: ਈਰਾਨੀ ਉਪਸ਼ਾਖਾ: ਇਸ ਉਪਸ਼ਾਖਾ ਦੀਆਂ ਪ੍ਰਾਚੀਨਤਮ ਭਾਸ਼ਾਵਾਂ ਹਨ ਅਵੇਸਤਾ ਪਾਰਸੀਆਂ ਦੀ ਧਰਮਭਾਸ਼ਾ ਅਤੇ ਪ੍ਰਾਚੀਨ ਫ਼ਾਰਸੀ। ਇਨ੍ਹਾਂ ਤੋਂ ਨਿਕਲੀਆਂ ਭਾਸ਼ਾਵਾਂ ਹਨ: ਫ਼ਾਰਸੀ, ਬਲੋਚੀ, ਦਾਰੀ, ਪਸ਼ਤੋ, ਆਦਿ। ਹਿੰਦ-ਆਰੀਆ ਉਪਸ਼ਾਖਾ: ਜੋ ਭਾਸ਼ਾਵਾਂ ਸੰਸਕ੍ਰਿਤ ਵਿੱਚੋਂ ਨਿਕਲੀਆਂ ਹਨ, ਜਿਵੇਂ ਹਿੰਦੀ, ਉਰਦੂ, ਪੰਜਾਬੀ, ਰੋਮਾਨੀ, ਮਰਾਠੀ, ਕਸ਼ਮੀਰੀ, ਆਦਿ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →