Back

ⓘ ਵਿਗਿਆਨ - ਵਿਗਿਆਨ, ਰਸਾਇਣ ਵਿਗਿਆਨ, ਭੂਗਰਭ ਵਿਗਿਆਨ, ਕਣ ਭੌਤਿਕ ਵਿਗਿਆਨ, ਜੀਵ ਵਿਗਿਆਨ, ਸਿਧਾਂਤਕ ਭੌਤਿਕ ਵਿਗਿਆਨ, ਗਣਿਤਿਕ ਭੌਤਿਕ ਵਿਗਿਆਨ, ਅਮਾਨੀਟਾ, ਆਈਸੋਟੋਨ, ਆਈਸੋਡਾਈਫਰ, ਇਨਪੁੱਟ ਉਪਕਰਨ ..                                               

ਵਿਗਿਆਨ

ਵਿਗਿਆਨ ਜਾਂ ਸਾਇੰਸ ਇੱਕ ਅਜਿਹਾ ਸਿਲਸਿਲੇਵਾਰ ਸਿਧਾਂਤਕ ਉੱਪਰਾਲਾ ਹੈ ਜਿਹੜਾ ਬ੍ਰਹਿਮੰਡ ਦੇ ਬਾਰੇ ਜਾਣਕਾਰੀ ਨੂੰ ਪਰਖਯੋਗ ਵਿਆਖਿਆਵਾਂ ਅਤੇ ਭਵਿੱਖਬਾਣੀਆਂ ਦੇ ਰੂਪ ਵਿੱਚ ਉਸਾਰਦੀ ਅਤੇ ਇਕੱਠੀ ਕਰਦੀ ਹੈ। ਇੱਕ ਪੁਰਾਣੇ ਅਤੇ ਮਿਲਦੇ-ਜੁਲਦੇ ਭਾਵ ਵਿੱਚ, ਵਿਗਿਆਨ ਉਸ ਭਰੋਸੇਯੋਗ ਜਾਣਕਾਰੀ ਦੇ ਪੁੰਜ ਨੂੰ ਕਿਹਾ ਜਾਂਦਾ ਹੈ, ਜਿਹੜੀ ਕਿ ਤਰਕਸ਼ੀਲ ਅਤੇ ਵਿਚਾਰਸ਼ੀਲ ਹੋਵੇ। ਆਧੁਨਿਕ ਯੁੱਗ ਦੇ ਆਰੰਭ ਵਿੱਚ ਵਿਗਿਆਨ ਅਤੇ ਦਾਰਸ਼ਨਿਕ ਸਿਧਾਂਤ ਬਦਲਣਯੋਗ ਸ਼ਬਦ ਮੰਨੇ ਜਾਂਦੇ ਸਨ। 17ਵੀਂ ਸਦੀ ਤੱਕ ਕੁਦਰਤੀ ਫ਼ਿਲਾਸਫ਼ੀ ਨੂੰ ਦਾਰਸ਼ਨਿਕ ਸਿਧਾਂਤ ਦੀ ਇੱਕ ਅੱਡ ਸ਼ਾਖਾ ਗਿਣਿਆ ਜਾਣ ਲੱਗਿਆ। ਫੇਰ ਵੀ, ਵਿਗਿਆਨ ਦੀਆਂ ਮੋਕਲੀਆਂ ਪਰਿਭਾਸ਼ਾਵਾਂ ਦੇਣਾ ਜਾਰੀ ਰਿਹਾ ਜਿਸ ਵਿੱਚ ਇਸ ਦਾ ਅਰਥ "ਕਿਸੇ ਵਿਸ਼ੇ ਬਾਰੇ ਭਰੋਸੇਯੋਗ ਜਾਣਕਾਰੀ" ਮੰਨਿਆ ਜਾਂਦਾ ਹੈ; ਜਿਵੇਂ ਕਿ ਅੱਜ-ਕੱ ...

                                               

ਰਸਾਇਣ ਵਿਗਿਆਨ

ਰਸਾਇਣਿ ਵਿਗਿਆਨ ਵਿਗਿਆਨ ਦੀ ਉਹ ਸ਼ਾਖਾ ਹੈ ਜਿਸ ਵਿੱਚ ਪਦਾਰਥਾਂ ਦੀ ਸੰਰਚਨਾ, ਗੁਣਾਂ ਅਤੇ ਰਾਸਾਇਣਕ ਪ੍ਰਤੀਕਿਰਿਆਵਾਂ ਦੇ ਦੌਰਾਨ ਉਨ੍ਹਾਂ ਵਿੱਚ ਹੋਏ ਪਰਿਵਰਤਨਾਂ ਦਾ ਅਧਿਅਨ ਕੀਤਾ ਜਾਂਦਾ ਹੈ। ਇਸ ਵਿੱਚ ਪਦਾਰਥਾਂ ਦੇ ਪਰਮਾਣੂਆਂ, ਅਣੂਆਂ, ਕਰਿਸਟਲਾਂ ਰਵਿਆਂ ਅਤੇ ਰਾਸਾਇਣਕ ਪ੍ਰਤੀਕਿਰਿਆਵਾਂ ਦੇ ਦੌਰਾਨ ਮੁਕਤ ਹੋਈ ਜਾਂ ਪ੍ਰਯੁਕਤ ਹੋਈ ਊਰਜਾ ਦਾ ਅਧਿਅਨ ਕੀਤਾ ਜਾਂਦਾ ਹੈ।

                                               

ਭੂਗਰਭ ਵਿਗਿਆਨ

ਭੂਗਰਭ ਵਿਗਿਆਨ ਉਹ ਵਿਗਿਆਨ ਹੈ ਜਿਸ ਵਿੱਚ ਧਰਤੀ, ਧਰਤੀ ਦੀ ਉਸਾਰੀ ਕਰਨ ਵਾਲੀਆਂ ਚਟਾਨਾਂ ਦਾ ਅਤੇ ਚਟਾਨਾਂ ਦੇ ਵਿਕਾਸ ਦੇ ਅਮਲਾਂ ਦੀ ਘੋਖ ਕੀਤੀ ਜਾਂਦੀ ਹੈ। ਇਹਦੇ ਤਹਿਤ ਧਰਤੀ ਸੰਬੰਧੀ ਅਨੇਕਾਂ ਵਿਸ਼ੇ ਆ ਜਾਂਦੇ ਹਨ, ਜਿਹਨਾਂ ਵਿਚੋਂ ਇੱਕ ਮੁੱਖ ਟੀਚਾ ਉਹਨਾਂ ਅਮਲਾਂ ਦੀ ਪੜ੍ਹਾਈ ਹੈ ਜੋ ਪੁਰਾਣੇ ਦੌਰ ਤੋਂ ਧਰਤੀ ਉੱਤੇ ਹੁੰਦੀਆਂ ਆ ਰਹੀਆਂ ਹਨ ਅਤੇ ਜਿਹਨਾਂ ਦੇ ਨਤੀਜੇ ਸਦਕਾ ਧਰਤ ਦਾ ਰੂਪ ਲਗਾਤਾਰ ਬਦਲਦਾ ਰਹਿੰਦਾ ਹੈ, ਭਾਵੇਂ ਉਹਦੀ ਰਫ਼ਤਾਰ ਆਮ ਤੌਰ ਤੇ ਬਹੁਤ ਹੀ ਮੰਦ ਹੁੰਦੀ ਹੈ।

                                               

ਕਣ ਭੌਤਿਕ ਵਿਗਿਆਨ

ਕਣ ਭੌਤਿਕ ਵਿਗਿਆਨ ਭੌਤਿਕ ਵਿਗਿਆਨ ਦੀ ਉਹ ਸ਼ਾਖਾ ਹੈ ਜੋ ਉਹਨਾਂ ਕਣਾਂ ਦੀ ਫਿਤਰਤ ਦਾ ਅਧਿਐਨ ਕਰਦੀ ਹੈ, ਜੋ ਪਦਾਰਥ ਅਤੇ ਰੇਡੀਏਸ਼ਨ ਰਚਦੇ ਹਨ। ਬੇਸ਼ੱਕ ਸ਼ਬਦ" ਕਣ” ਬਹੁਤ ਸੂਖਮ ਚੀਜ਼ਾਂ ਦੀਆਂ ਕਈ ਕਿਸਮਾਂ ਵੱਲ ਇਸ਼ਾਰਾ ਕਰਦਾ ਹੈ, ਫੇਰ ਵੀ ਪਾਰਟੀਕਲ ਫਿਜ਼ਿਕਸ ਆਮ ਤੌਰ ਤੇ ਇਰਰਿਡਿਊਸਿਬਲ ਛੋਟੇ ਤੋਂ ਛੋਟੇ ਪਛਾਣੇ ਜਾ ਸਕਣ ਵਾਲੇ ਕਣਾਂ ਅਤੇ ਉਹਨਾਂ ਨੂੰ ਸਮਝਾਉਣ ਲਈ ਜਰੂਰੀ ਇਰਰਿਡਿਊਸਿਬਲ ਮੁਢਲੇ ਫੋਰਸ ਫੀਲਡਾਂ ਦੀ ਜਾਂਚ ਪੜਤਾਲ ਕਰਦੀ ਹੈ। ਸਾਡੀ ਹੁਣ ਤੱਕ ਦੀ ਸਮਝ ਮੁਤਾਬਿਕ, ਇਹ ਮੁਢਲੇ ਕਣ ਕੁਆਂਟਮ ਫੀਲਡਾਂ ਦੀਆਂ ਊਰਜਾਵਾਂ ਦੀਆਂ ਅਵਸਥਾਵਾਂ ਹੁੰਦੀਆਂ ਹਨ ਜੋ ਇਹਨਾਂ ਦੀਆਂ ਇੰਟ੍ਰੈਕਸ਼ਨਾਂ ਨੂੰ ਵੀ ਨਿਯੰਤ੍ਰਿਤ ਕਰਦੀਆਂ ਹਨ। ਇਹਨਾਂ ਮੁਢਲੇ ਕਣਾਂ ਅਤੇ ਫੀਲਡਾਂ ਨੂੰ ਇਹਨਾਂ ਦੇ ਡਾਇਨਾਮਿਕਸ ਦੇ ਨਾਲ ਨਾਲ ਸਮਝਾਉਣ ਵਾਲੀ ਤਾਜ਼ੀ ਪ੍ਰਭਾਵੀ ਥਿਊਰੀ, ਸਟੈ ...

                                               

ਜੀਵ ਵਿਗਿਆਨ

ਜੀਵ ਵਿਗਿਆਨ ਜੀਵਨ ਅਤੇ ਜੀਵਤ ਪ੍ਰਾਣੀਆਂ ਦੇ ਅਧਿਐਨ ਨਾਲ ਸਬੰਧਤ ਕੁਦਰਤੀ ਵਿਗਿਆਨ ਹੈ। ਜਿਸ ਵਿੱਚ ਉਹਨਾਂ ਦੀ ਬਣਤਰ, ਬਿਰਤੀ, ਮੂਲ ਉਤਪਤੀ, ਵਿਕਾਸ, ਵਰਗੀਕਰਨ ਅਤੇ ਵਿਭਾਜਨ ਵੀ ਸ਼ਾਮਲ ਹੈ। ਇਹ ਇੱਕ ਵਿਸ਼ਾਲ ਵਿਸ਼ਾ ਹੈ, ਜਿਸ ਵਿੱਚ ਅਨੇਕਾਂ ਉਪ-ਖੰਡ, ਮਜ਼ਮੂਨ ਅਤੇ ਵਿਸ਼ਾ-ਖੇਤਰ ਸ਼ਾਮਲ ਹਨ। ਸਭ ਤੋਂ ਮਹੱਤਵਪੂਰਨ ਮਜ਼ਮੂਨਾਂ ਵਿੱਚੋਂ ਪੰਜ ਇਕਰੂਪੀ ਸਿਧਾਂਤ ਅਜਿਹੇ ਹਨ, ਜਿਹਨਾਂ ਨੂੰ ਆਧੁਨਿਕ ਜੀਵ ਵਿਗਿਆਨ ਦੇ ਮੂਲਭੂਤ ਸਿਧਾਂਤ ਕਿਹਾ ਜਾ ਸਕਦਾ ਹੈ: ਕੋਸ਼ਾਣੂ ਜੀਵਨ ਦੀ ਮੂਲ ਇਕਾਈ ਹਨ। ਨਵੀਆਂ ਜਾਤੀਆਂ ਅਤੇ ਵਿਰਾਸਤੀ ਲੱਛਣ ਸਿਲਸਿਲੇਵਾਰ ਵਿਕਾਸ ਦੇ ਨਤੀਜੇ ਹਨ। ਜੀਵਤ ਪ੍ਰਾਣੀ ਊਰਜਾ ਨੂੰ ਖਪਤ ਅਤੇ ਰੂਪਾਂਤਰ ਕਰਦੇ ਹਨ। ਹਰੇਕ ਪ੍ਰਾਣੀ ਇੱਕ ਟਿਕਾਊ ਅਤੇ ਸਥਿਰ ਅਵਸਥਾ ਨੂੰ ਕਾਇਮ ਰੱਖਣ ਲਈ ਆਪਣੇ ਅੰਦਰੂਨੀ ਵਾਤਾਵਰਨ ਨੂੰ ਨਿਯਮਤ ਰੱਖਦਾ ਹੈ। ਜੀਵਾਣੂ ਜੀਨ ...

                                               

ਸਿਧਾਂਤਕ ਭੌਤਿਕ ਵਿਗਿਆਨ

ਥਿਊਰਿਟੀਕਲ ਫਿਜ਼ਿਕਸ ਭੌਤਿਕ ਵਿਗਿਆਨ ਦੀ ਓਹ ਸ਼ਾਖਾ ਹੈ ਜੋ ਭੌਤਿਕੀ ਵਸਤੂਆਂ ਅਤੇ ਸਿਸਟਮਾਂ ਨੂੰ ਸਿੱਧ ਕਰਨ ਲਈ, ਸਮਝਾਉਣ ਲਈ ਅਤੇ ਕੁਦਰਤੀ ਘਟਨਾਵਾਂ ਦੀ ਭਵਿੱਖਬਾਣੀ ਕਰਨ ਲਈ ਇਹਨਾਂ ਚੀਜ਼ਾਂ ਦੇ ਗਣਿਤਿਕ ਮਾਡਲ ਅਤੇ ਸੰਖੇਪਤਾਵਾਂ ਨਿਯੁਕਤ ਕਰਦੀ ਹੈ। ਇਹ ਪ੍ਰਯੋਗਿਕ ਭੌਤਿਕ ਵਿਗਿਆਨ ਤੋਂ ਉਲਟ ਹੈ, ਜੋ ਇਹੀ ਘਟਨਾਵਾਂ ਦੇ ਅਨੁਮਾਨ ਲਈ ਪ੍ਰਯੋਗਿਕ ਔਜ਼ਾਰ ਵਰਤਦੀ ਹੈ। ਆਮ ਤੌਰ ਤੇ ਵਿਗਿਆਨ ਦਾ ਵਿਕਾਸ ਪ੍ਰਯੋਗਿਕ ਅਧਿਐਨ ਅਤੇ ਥਿਊਰੀ ਦਰਮਿਆਨ ਪਰਸਪਰ ਕ੍ਰਿਆ ਉੱਤੇ ਨਿਰਭਰ ਕਰਦਾ ਹੈ। ਕੁੱਝ ਮਾਮਿਲਆਂ ਵਿੱਚ, ਸਿਧਾਂਤਕ ਭੌਤਿਕ ਵਿਗਿਆਨ ਪ੍ਰਯੋਗਾਂ ਅਤੇ ਨਿਰੀਖਣਾਂ ਨੂੰ ਕੁੱਝ ਵਜ਼ਨ ਦੇਣ ਵੇਲੇ ਗਣਿਤਿਕ ਸਖਤ ਅਨੁਸਾਸ਼ਨ ਦੇ ਮਿਆਰਾਂ ਦੀ ਪਾਲਣਾ ਕਰਦੀ ਹੈ। ਉਦਾਹਰਨ ਦੇ ਤੌਰ ਤੇ, ਸਪੈਸ਼ਲ ਰਿਲੇਟੀਵਿਟੀ ਨੂੰ ਵਿਕਸਿਤ ਕਰਦੇ ਵਕਤ, ਅਲਬਰਟ ਆਈਨਸਟਾਈਨ ਦਾ ਵਾਸਤਾ ਲੌ ...

ਗਣਿਤਿਕ ਭੌਤਿਕ ਵਿਗਿਆਨ
                                               

ਗਣਿਤਿਕ ਭੌਤਿਕ ਵਿਗਿਆਨ

ਗਣਿਤਿਕ ਭੌਤਿਕ ਵਿਗਿਆਨ, ਭੌਤਿਕ ਵਿਗਿਆਨ ਵਿੱਚ ਸਮੱਸਿਆਵਾਂ ਉੱਤੇ ਲਾਗੂ ਕਰਨ ਲਈ ਗਣਿਤਿਕ ਤਰੀਕਿਆਂ ਦੇ ਵਿਕਾਸ ਵੱਲ ਇਸ਼ਾਰਾ ਕਰਦੀ ਹੈ। ਜਰਨਲ ਔਫ ਮੈਥੇਮੈਟੀਕਲ ਫਿਜ਼ਿਕਸ ਇਸ ਖੇਤਰ ਨੂੰ" ਭੌਤਿਕ ਵਿਗਿਆਨ ਵਿੱਚ ਸਮੱਸਿਆਵਾਂ ਲਈ ਗਣਿਤ ਦੇ ਉਪਯੋਗ ਅਤੇ ਅਜਿਹੇ ਉਪਯੋਗਾਂ ਲਈ ਢੁਕਵੇਂ ਗਣਿਤਿਕ ਤਰੀਕਿਆਂ ਦਾ ਵਿਕਾਸ ਅਤੇ ਭੌਤਿਕੀ ਥਿਊਰੀਆਂ ਦੇ ਫਾਰਮੂਲਾ ਸੂਤਰੀਕਰਨ ਲਈ ਉਪਯੋਗ” ਪਰਿਭਾਸ਼ਿਤ ਕਰਦਾ ਹੈ। ਇਹ ਅਪਲਾਈਡ ਮੈਥੇਮੈਟਿਕਸ ਦੀ ਇੱਕ ਸ਼ਾਖਾ ਹੈ।

ਅਮਾਨੀਟਾ
                                               

ਅਮਾਨੀਟਾ

Rodham E. Tuloss and Zhu-liang Yangs Amanita site – Comprehensive listing of the nearly 600 named Amanita species with photos and/or technical details on over 510 species. The Genus Amanita - AmericanMushrooms.com. "The genus Amanita by Michael Kuo, MushroomExpert.Com, March 2005.

ਆਈਸੋਟੋਨ
                                               

ਆਈਸੋਟੋਨ

ਆਇਸੋਟੌਨ ਜਦ ਦੋ ਜਾਂ ਦੋ ਤੋਂ ਜਾਂਦਾ ਨਿਊਕਲਾਈਡ ਦੇ ਵਿੱਚ ਨਿਊਟਰਾਨ ਦੀ ਮਾਤਰਾ ਬਰਾਬਰ ਹੋਵੇ ਅਤੇ ਪ੍ਰੋਟੋਨ ਦੀ ਮਾਤਰਾ ਬਰਾਬਰ ਨਾ ਹੋਵੇ, ਤਾਂ ਓੁਹਨਾ ਨੂੰ ਆਈਸੋਟੋਨ ਕਿਹਾ ਜਾਂਦਾ ਹੈ। ਜਿੰਵੇ ਕਿ, ਟਾਂਕਣ -12 ਅਤੇ ਕਾਰਬਨ-13, ਦੋਹਾਂ ਵਿੱਚ 7 ਨਿਊਟਰਾਨ ਹੁੰਦੇ ਹਨ, ਉਹ ਆਈਸੋਟੋਨ ਹਨ। ਇਸੇ ਤਰਾਂ, ਗੰਧਕ), ਕਲੋਰੀਨ, ਆਰਗਨ, ਪੋਟਾਸ਼ੀਅਮ, ਕੈਲਸ਼ੀਅਮ, ਸਬ 20 ਦੇ ਆਈਸੋਟੋਹਨ ਕਿਓਂਕਿ ਇਹਨਾਂ ਚ 20 ਨਿਊਟਰਾਨ ਹਨ।

ਆਈਸੋਡਾਈਫਰ
                                               

ਆਈਸੋਡਾਈਫਰ

ਪ੍ਰਮਾਣੂ ਭੌਤਿਕ ਅਤੇ ਰੇਡੀਓ ਹਲਚਲ ਵਿੱਚ, ਆਈਸੋਡਾਈਫਰ ਉਹਨਾਂ ਨਿਊਕਲਾਇਡ ਨੂੰ ਕਿਹਾ ਜਾਂਦਾ ਹੈ ਜਿਨਾਂ ਦੇ ਅਟਾਮਿਕ ਅਤੇ ਮਾਸ ਨੰਬਰ ਦੋਵੇਂ ਅਲਗ ਹੋਣ ਪਰ ਨਿਉਟ੍ਰੋਨ ਨੰਬਰ ਇੱਕੋ ਜਿਹਾ ਹੋਵੇ।

                                               

ਇਨਪੁੱਟ ਉਪਕਰਨ

ਇਨਪੁੱਟ ਉਪਕਰਨ ਕਿਸੇ ਮਸ਼ੀਨ ਨੂੰ ਕੋਈ ਆਦੇਸ਼ ਦੇਣ ਜਾਂ ਉਸ ਵਿੱਚ ਕੋਈ ਅੰਕੜੇ ਭਰਨ ਵਾਲੇ ਉਪਕਰਨ ਨੂੰ ਕਿਹਾ ਜਾਂਦਾ ਹੈ। ਇਸਦੀ ਜ਼ਿਆਦਾਤਰ ਵਰਤੋਂ ਕੰਪਿਊਟਰ ਖੇਤਰ ਵਿੱਚ ਹੁੰਦੀ ਹੈ। ਵਰਤੋਂਕਾਰ ਆਪਣੇ ਅੰਕੜਿਆਂ ਨੂੰ ਕੰਪਿਊਟਰ ਵਿੱਚ ਭਰਨ ਲਈ ਕਈ ਤਰ੍ਹਾਂ ਦੇ ਉਪਕਰਨਾਂ ਦੀ ਵਰਤੋਂ ਕਰਦੇ ਹਨ। ਪਹਿਲਾਂ--ਪਹਿਲਾਂ ਅੰਕੜੇ ਕੰਪਿਊਟਰ ਚ ਭਰਨ ਲਈ ਪੰਚ ਕਾਰਡ ਵਰਤੇ ਜਾਂਦੇ ਸਨ। ਸਮੇਂ-ਸਮੇਂ ਤੇ ਇਹਨਾਂ ਉਪਕਰਨਾਂ ਦਾ ਵਿਕਾਸ ਹੁੰਦਾ ਰਿਹਾ ਹੈ। ਅੱਜ-ਕੱਲ੍ਹ ਦੇ ਪ੍ਰਮੁੱਖ ਇਨਪੁੱਟ ਉਪਕਰਨ: ਕੀ-ਬੋਰਡ, ਮਾਊਸ, ਜੌਏਸਟਿੱਕ, ਟ੍ਰੈਕਬਾਲ, ਟੱਚ ਸਕ੍ਰੀਨ, ਸਕੈਨਰ, ਲਾਈਟ ਪੈੱਨ, ਆਦਿਕ ਹਨ।

ਇਨਵਰਟਰ
                                               

ਇਨਵਰਟਰ

ਇਨਵਰਟਰ ਇੱਕ ਬਿਜਲੀ ਮਸ਼ੀਨ ਹੈ ਜੋ ਬੈਟਰੀ ਦੀ ਸਹਾਇਤਾ ਨਾਲ ਬਿਜਲੀ ਦੀ ਸਿੱਧੀ ਪ੍ਰਵਾਹਿਤ ਧਾਰਾ ਨੂੰ ਬਿਜਲੀ ਦੀ ਬਦਲਵੀਂ ਧਾਰਾ ਵਿੱਚ ਬਦਲਦੀ ਹੈ। ਇਸ ਉਪਕਰਣ ਨਾਲ ਜੇ ਬਿਜਲੀ ਬੰਦ ਹੋ ਜਾਚੇ ਤਾਂ ਵੀ ਸਾਡੇ ਘਰ ਦੇ ਕੁਝ ਬਿਜਲੀ ਦੇ ਉਪਕਰਣ ਚੱਲਦੇ ਰਹਿੰਦੇ ਹਨ। ਇਨਵਰਟਰ, ਬਿਜਲੀ ਸ਼ੁਰੂ ਕਰਨ ਵਿੱਚ 500 ਮਿਲੀ ਸੈਕਿੰਡ ਦਾ ਸਮਾਂ ਲੈਂਦਾ ਹੈ। ਇਹ ਸ਼ੋਰ ਜਾਂ ਵਾਤਾਵਰਣ ਨੂੰ ਦੂਸ਼ਿਤ ਨਹੀਂ ਕਰਦਾ। ਇਨਵਰਟਰ ਦੀ ਸਮਰੱਥਾ ਤੇ ਕਾਰਗੁਜ਼ਾਰੀ ਇਸ ਤੇ ਲਗਾਗਈ ਬੈਟਰੀ ’ਤੇ ਨਿਰਭਰ ਕਰਦੀ ਹੈ। ਇਹਨਾਂ ਦੀ ਸਮਰੱਥਾ 650 ਵਾਟ, 900 ਵਾਟ, 1500 ਵਾਟ ਜਾਂ 2500-3000 ਵਾਟ ਤੱਕ ਜਾਂ ਇਸ ਤੋਂ ਵੀ ਵੱਧ ਹੋ ਸਕਦੀ ਹੈ।

                                               

ਇਲੈਕਟ੍ਰੋਨ ਅਫ਼ੀਨਿਟੀ

ਰਸਾਇਣਕ ਵਿਗਿਆਨ ਅਤੇ ਪ੍ਰਮਾਣੂ ਭੌਤਿਕ ਵਿਗਿਆਨ ਵਿੱਚ, ਇਲੈਕਟ੍ਰੋਨ ਅਫ਼ੀਨਿਟੀ ਉਸ ਊਰਜਾ ਨੂੰ ਕਿਹਾ ਜਾਂਦਾ ਹੈ ਜੋ ਕੀ ਕਿਸੇ ਇੱਕ ਨਿਉਟ੍ਰਲ ਐਟਮ ਜਾਂ ਅਣੂ ਵਿੱਚ ਇਲੈਕਟ੍ਰੋਨ ਜੋੜਨ ਲਈ ਵਰਤੀ ਜਾਂਦੀ ਹੈ ਜਾਂ ਫਿਰ ਛੱਡੀ ਹੈ ਤਾਂ ਕਿ ਉਸਨੂੰ ਇੱਕ ਨਕਾਰਾਤਮਕ ਚਾਰਜ ਦਿੱਤਾ ਜਾ ਸਕੇ। X + e − → X − + ਊਰਜਾ ਸੋਲਿਡ ਸਟੇਟ ਭੌਤਿਕ ਵਿਗਿਆਨ ਵਿੱਚ, ਇੱਕ ਸਤ੍ਹਾ ਲਈਇਲੈਕਟ੍ਰੋਨ ਅਫ਼ੀਨਿਟੀ ਕੁਝ ਵੱਖਰੀ ਤਰ੍ਹਾਂ ਪਰਿਭਾਸ਼ਿਤ ਕੀਤੀ ਜਾਂਦੀ ਹੈ ਹੇਠਾਂ ਵੇਖੋ।

ਈਥਰ
                                               

ਈਥਰ

ਈਥਰ / ˈ iː θ ər / ਕਾਰਬਨੀ ਯੋਗਾਂ ਦੀ ਇੱਕ ਟੋਲੀ ਹੈ ਜੀਹਦੇ ਵਿੱਚ ਇੱਕ ਈਥਰ ਸਮੂਹ - ਦੋ ਅਲਕਾਈਲ ਜਾਂ ਅਰਾਈਲ ਸਮੂਹਾਂ ਨਾਲ਼ ਜੁੜਿਆ ਇੱਕ ਆਕਸੀਜਨ ਪਰਮਾਣੂ - ਹੁੰਦਾ ਹੈ ਅਤੇ ਜੀਹਦਾ ਆਮ ਫ਼ਾਰਮੂਲਾ R–O–R ਹੁੰਦਾ ਹੈ। ਇਹਦੀ ਇੱਕ ਮਿਸਾਲ ਆਮ ਘੋਲੂ ਅਤੇ ਸੁੰਨ ਕਾਰਕ ਡਾਈਇਥਾਈਲ ਈਥਰ ਹੈ ਜਿਹਨੂੰ ਇਕੱਲਾ "ਈਥਰ" ਵੀ ਆਖ ਦਿੱਤਾ ਜਾਂਦਾ ਹੈ।

ਕਸ਼ੀਦਣਾ
                                               

ਕਸ਼ੀਦਣਾ

ਕਸ਼ੀਦਣਾ ਅਸ਼ੁੱਧ ਘੋਲਕ ਵਿੱਚੋ ਸ਼ੁੱਧ ਘੋਲ ਇਸ ਵਿਧੀ ਰਾਹੀ ਕੀਤਾ ਜਾਂਦਾ ਹੈ। ਜਾਂ ਦੋ ਘੁਲਣਸ਼ੀਲ ਤਰਲ ਪਦਾਰਥਾਂ ਨੂੰ ਵੱਖ ਕਰਨ ਲਈ ਇਸ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਤਰਲ ਦਾ ਉਬਾਲ ਦਰਜਾ ਘੱਟ ਹੁੰਦਾ ਹੈ ਉਹ ਪਹਿਲਾ ਤਰਲ ਤੋਂ ਵਾਸ਼ਪ ਅਵਸਥਾ ਵਿੱਚ ਬਦਲ ਜਾਂਦਾ ਹੈ ਇਸ ਦੀ ਕਈ ਵਿਧੀਆਂ ਹਨ ਜਿਵੇਂ ਸਧਾਰਨ ਕਸ਼ੀਦਣ, ਅੰਸ਼ਿਕ ਕਸ਼ੀਦਣਾ, ਭਾਫ਼ ਕਸ਼ੀਦਣਾ, ਖਲਾਅ ਕਸ਼ੀਦਣਾ, ਕਣਾਂ ਦਾ ਕਸ਼ੀਦਣਾ ਆਦਿ।

ਖ਼ਾਰੀ ਧਾਤ
                                               

ਖ਼ਾਰੀ ਧਾਤ

ਖ਼ਾਰੀ ਧਾਤ ਮਿਆਦੀ ਪਹਾੜਾ ਵਿੱਚ ਪਹਿਲਾ ਗਰੁੱਪ ਹੈ ਜਿਸ ਵਿੱਚ ਲਿਥੀਅਮ, ਸੋਡੀਅਮ, ਪੋਟਾਸ਼ੀਅਮ, ਰੁਬੀਡੀਅਮ, ਸੀਜ਼ੀਅਮ ਅਤੇ ਫ਼ਰਾਂਸੀਅਮ ਤੱਤ ਹਨ। ਇਸ ਗਰੁੱਪ ਵਿੱਚ ਸਾਰੇ ਤੱਤ s-ਬਲਾਕ ਤੱਤ ਹਨ। ਇਸ ਗਰੁੱਪ ਦੇ ਸਾਰੇ ਤੱਤਾਂ ਦੇ ਸਭ ਤੋਂ ਬਾਹਰਲੇ ਸ਼ੈੱਲ ਵਿੱਚ s-ਸ਼ੈੱਲ ਵਿੱਚ ਇੱਕ ਇਲੈਕਟ੍ਰਾਨ ਹੁੰਦਾ ਹੈ। ਇਸ ਗਰੁੱਪ ਦੇ ਸਾਰੇ ਤੱਤਾਂ ਦੇ ਗੁਣ ਇਕੋ ਜਿਹੇ ਹੁੰਦੇ ਹਨ ਪਰ ਥੋੜੀ ਬਹੁਤ ਤੇਜ ਜਾਂ ਹੋਲੀ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →