Back

ⓘ ਯੁੱਧ - ਜੰਗ, ਦੂਜੀ ਸੰਸਾਰ ਜੰਗ, ਠੰਢੀ ਜੰਗ, ਭੰਗਾਣੀ ਦੀ ਜੰਗ, ਪਹਿਲਾ ਚੀਨ-ਜਾਪਾਨ ਯੁੱਧ, ਦੂਸਰਾ ਐਂਗਲੋ-ਅਫਗਾਨ ਯੁੱਧ, ਦੂਸਰਾ ਚੀਨ-ਜਾਪਾਨ ਯੁੱਧ, ਮੱਲ-ਯੁੱਧ, ਦੀ ਕਲਾ, ਅਲਾਮੋ ਦੀ ਲੜਾਈ ..                                               

ਜੰਗ

ਜੰਗ ਜਾਂ ਯੁੱਧ ਮੁਲਕਾਂ ਜਾਂ ਗੈਰ-ਮੁਲਕੀ ਇਕਾਈਆਂ ਵਿਚਕਾਰ ਇੱਕ ਜੱਥੇਬੰਦ ਅਤੇ ਲੰਮਾ ਟਾਕਰਾ ਹੁੰਦਾ ਹੈ। ਇਹਦੇ ਲੱਛਣਾਂ ਵਿੱਚ ਆਮ ਤੌਰ ਉੱਤੇ ਸਿਰੇ ਦੀ ਹਿੰਸਾ, ਸਮਾਜਕ ਤੋੜ-ਫੋੜ ਅਤੇ ਮਾਲੀ ਤਬਾਹੀ ਸ਼ਾਮਲ ਹਨ। ਇਹ ਸਿਆਸੀ ਫ਼ਿਰਕਿਆਂ ਵਿਚਕਾਰ ਇੱਕ ਵਾਸਤਵਿਕ, ਮਿੱਥਿਆ ਅਤੇ ਵਿਸ਼ਾਲ ਹਥਿਆਰਬੰਦ ਬਖੇੜਾ ਹੁੰਦਾ ਹੈ। ਜੰਗ ਕਰਨ ਵਾਸਤੇ ਤਿਆਰ ਕੀਤੀਆਂ ਗਈਆਂ ਤਕਨੀਕਾਂ ਨੂੰ ਜੰਗ-ਨੀਤੀ ਆਖਿਆ ਜਾਂਦਾ ਹੈ। ਜੰਗ ਚਾਲੂ ਨਾ ਹੋਣ ਦੀ ਹਾਲਤ ਨੂੰ ਅਮਨ ਆਖਿਆ ਜਾਂਦਾ ਹੈ। ਸ਼ੁਰੂ ਹੋਣ ਮਗਰੋਂ ਹੋਈਆਂ ਕੁੱਲ ਮੌਤਾਂ ਦੇ ਅਧਾਰ ਉੱਤੇ ਇਤਿਹਾਸ ਦੀ ਸਭ ਤੋਂ ਘਾਤਕ ਜੰਗ ਦੂਜੀ ਸੰਸਾਰ ਜੰਗ ਸੀ ਜੀਹਦੇ ਚ 6 ਤੇਂ 8.5 ਕਰੋੜ ਲੋਕ ਮਾਰੇ ਗਏ। ਤੁਲਨਾਤਮਕ ਤੌਰ ਉੱਤੇ ਅਜੋਕੇ ਇਤਿਹਾਸ ਦੀ ਸਭ ਤੋਂ ਵੱਧ ਮਾਰੂ ਜੰਗ ਤੀਹਰੇ ਗੱਠਜੋੜ ਦੀ ਜੰਗ ਸੀ ਜੀਹਦੇ ਵਿੱਚ ਪੈਰਾਗੁਏ ਦੀ ਅਬਾਦੀ ਦਾ ...

                                               

ਦੂਜੀ ਸੰਸਾਰ ਜੰਗ

ਦੂਜੀ ਸੰਸਾਰ ਜੰਗ 1939 ਤੋਂ 1945 ਤੱਕ ਚੱਲਣ ਵਾਲੀ ਸੰਸਾਰ-ਪੱਧਰ ਦੀ ਜੰਗ ਸੀ। ਲਗਪਗ 70 ਦੇਸ਼ਾਂ ਦੀਆਂ ਥਲ, ਜਲ ਅਤੇ ਹਵਾਈ ਸੈਨਾਵਾਂ ਇਸ ਯੁੱਧ ਵਿੱਚ ਸ਼ਾਮਿਲ ਸਨ।ਧੁਰੀ ਰਾਸਟਰਾਂ ਵਿੱਚ ਇੰਗਲੈਂਡ, ਫਰਾਂਸ, ਅਮਰੀਕਾ ਅਤੇ ਸੋਵੀਅਤ ਯੂਨੀਅਨ ਸ਼ਾਮਲ ਸੀ।ਇਹ 01/09/1939 ਤੋਂ 02/09/1945 ਤੱਕ ਚੱਲਿਆ ਸੀ। ਇਸ ਯੁੱਧ ਵਿੱਚ ਸੰਸਾਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ - ਮਿੱਤਰ ਰਾਸ਼ਟਰ ਅਤੇ ਧੁਰੀ ਰਾਸ਼ਟਰ। ਇਸ ਯੁੱਧ ਦੇ ਦੌਰਾਨ ਪੂਰਨ ਯੁੱਧ ਦਾ ਮਨੋਭਾਵ ਪ੍ਰਚਲਨ ਵਿੱਚ ਆਇਆ ਕਿਉਂਕਿ ਇਸ ਯੁੱਧ ਵਿੱਚ ਸ਼ਾਮਿਲ ਸਾਰੀਆਂ ਮਹਾਸ਼ਕਤੀਆਂ ਨੇ ਆਪਣੀ ਆਰਥਿਕ, ਉਦਯੋਗਿਕ ਅਤੇ ਵਿਗਿਆਨਕ ਸਮਰੱਥਾ ਇਸ ਯੁੱਧ ਵਿੱਚ ਝੋਂਕ ਦਿੱਤੀ ਸੀ। ਇਸ ਯੁੱਧ ਵਿੱਚ ਵੱਖ-ਵੱਖ ਰਾਸ਼ਟਰਾਂ ਦੇ ਲਗਪਗ 10 ਕਰੋੜ ਫੌਜੀਆਂ ਨੇ ਹਿੱਸਾ ਲਿਆ ਅਤੇ ਇਹ ਮਨੁੱਖੀ ਇਤਹਾਸ ਦਾ ਸਭ ਤੋਂ ਖੂਨੀ ਯੁੱਧ ...

                                               

ਠੰਢੀ ਜੰਗ

ਸ਼ੀਤ ਜੰਗ ਇੱਕ ਖੁੱਲੀ, ਪਰ ਤਾਂ ਵੀ ਪਾਬੰਦੀਸ਼ੁਦਾ ਸੰਘਰਸ਼ ਸੀ, ਜੋ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਅਮਰੀਕਾ ਤੇ ਇਸ ਦੇ ਸਹਿਯੋਗੀ ਅਤੇ ਸੋਵੀਅਤ ਸੰਘ ਤੇ ਇਸ ਦੇ ਸਹਿਯੋਗੀ ਵਿੱਚ ਪੈਦਾ ਹੋਇਆ। ਸੰਘਰਸ਼ ਨੂੰ ਸ਼ੀਤ ਜੰਗ ਦਾ ਨਾਂ ਦਿੱਤਾ ਗਿਆ, ਕਿਉਂਕਿ ਇਹ ਮਹਾਂ-ਸ਼ਕਤੀਆਂ ਦੀਆਂ ਫੌਜਾਂ ਵਿੱਚ ਸਿੱਧੇ ਰੂਪ ਵਿੱਚ ਕਦੇ ਵੀ ਲੜਿਆ ਨਹੀਂ ਸੀ ਗਿਆ । ਸ਼ੀਤ ਜੰਗ ਛਿੜਨ ਦਾ ਮੁੱਖ ਕਾਰਨ ਆਰਥਿਕ ਦਬਾਅ,ਰਾਜਸੀ ਪੈਂਤੜੇਬਾਜੀ, ਪ੍ਰਚਾਰ, ਕਤਲ, ਧਮਕੀਆਂ, ਘੱਟ ਤੀਬਰਤਾ ਵਾਲੇ ਸੈਨਿਕ ਅਭਿਆਨ, ਪੂਰੇ ਪੈਮਾਨੇ ਤੇ ਛਾਇਆ ਯੁੱਧ ਸੀ ਅਤੇ ਇਹ 1947 ਤੋਂ ਲੈ ਕੇ ਸੋਵੀਅਤ ਯੂਨੀਅਨ ਦੇ ਟੁੱਟਣ ਤੱਕ ਚੱਲਦਾ ਰਿਹਾ। ਇਤਿਹਾਸ ਦੀ ਸਭ ਤੋਂ ਵੱਡੀ ਤੇ ਪ੍ਰੰਪਰਾਗਤ ਨਿਊਕਲੀਅਰ ਹਥਿਆਰਾਂ ਦੀ ਦੌੜ ਸ਼ੀਤ ਯੁੱਧ ਵਿੱਚ ਦੇਖੀ ਗਈ। ਸ਼ੀਤ ਯੁੱਧ ਦੀ ਪਰਿਭਾਸ਼ਾ ਪਹਿਲੀ ਵਾਰ ਅਮਰੀਕੀ ਰਾਜਸੀ ...

                                               

ਭੰਗਾਣੀ ਦੀ ਜੰਗ

ਭੰਗਾਣੀ ਦਾ ਯੁੱਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਪਹਿਲਾ ਵੱਡਾ ਯੁੱਧ ਹੈ। ਇਹ ਯੁੱਧ 15 ਅਪਰੈਲ 1687 ਨੂੰ ਹੋਇਆ। ਇਸ ਤੋਂ ਪਹਿਲਾਂ ਪਹਾੜੀ ਰਾਜਿਆਂ ਨਾਲ ਛੋਟੀਆਂ ਭੇੜਾਂ ਹੁੰਦੀਆਂ ਰਹਿੰਦੀਆਂ ਸਨ, ਪਰ ਵੱਡੇ ਯੁੱਧਾਂ ਦਾ ਇਹ ਪਹਿਲਾ ਯੁੱਧ ਸੀ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਪਹਿਲਾ ਵੱਡਾ ਯੁੱਧ ਭੰਗਾਣੀ ਦੀ ਜੰਗ ਭੰਗਾਣੀ ਦਾ ਯੁੱਧ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਪਹਿਲਾ ਵੱਡਾ ਯੁੱਧ ਹੈ।ਇਹ ਯੁੱਧ 15 ਅਪ੍ਰੈਲ 1687 ਨੂੰ ਹੋਇਆ। ਇਸ ਤੋਂ ਪਹਿਲਾਂ ਪਹਾੜੀ ਰਾਜਿਆਂ ਨਾਲ ਛੋਟੀਆਂ ਭੇੜਾਂ ਹੁੰਦੀਆਂ ਰਹਿੰਦੀਆਂ ਸਨ, ਪਰ ਵੱਡੇ ਯੁੱਧਾਂ ਦਾ ਇਹ ਪਹਿਲਾ ਯੁੱਧ ਸੀ। ਜਦ ਤੋਂ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਰਾਹੀਂ ਕਰੋੜਾਂ ਮਨੁੱਖਾਂ ਨੂੰ ਪ੍ਰਭਾਵਿਤ ਕੀਤਾ, ਤਦ ਤੋਂ ਹੀ ਬ੍ਰਾਹਮਣ ਜਮਾਤ ਅਤੇ ਰਾਜਪੂਤ ਹਿੰਦੂ ਰਜਿਆਂ ਨੇ ਸਿ ...

                                               

ਪਹਿਲਾ ਚੀਨ-ਜਾਪਾਨ ਯੁੱਧ

ਸੰਨ 1894-95 ਈ ਵਿੱਚ ਕੋਰੀਆ ਦੀ ਉੱਤਰੀ ਸੀਮਾ ਤੇ ਯਾਲੂ ਨਦੀ ਦੇ ਮੁਹਾਨੇ ਤੇ ਚੀਨੀ ਅਤੇ ਜਪਾਨੀ ਸੈਨਾਵਾਂ ਵਿੱਚ ਇੱਕ ਜਲ-ਯੁੱਧ ਹੋਇਆ ਅਤੇ ਯੁੱਧ ਵਿੱਚ ਜਪਾਨ ਦੀ ਸੈਨਾ ਨੇ ਚੀਨ ਦੇ ਜਹਾਜ਼ੀ ਬੇੜੇ ਨੂੰ ਨਸ਼ਟ ਕਰ ਦਿੱਤਾ। ਜਿਨੇ ਵੀ ਯੁੱਧ ਹੋਏ ਸਭ ਚ ਚੀਨ ਨੂੰ ਹਰ ਮਿਲੀ। ਜਪਾਨੀ ਸੈਨਾਪਤੀ ਮਾਰਸ਼ਲ ਓਆਮਾ ਨੇ ਲਿਆਓ-ਤੁੰਗ ਦੀਪ ਵਿੱਚ ਪੋਰਟ ਆਰਥਰ ਬੰਦਰਗਾਹ ਤੇ ਅਧਿਕਾਕਰ ਲਿਆ। ਇਸਤਰ੍ਹਾਂ ਕਿਆਂਗ ਚਾਓ ਅਤੇ ਟਾਕਿਨ ਦਾ ਪਤਨ ਹੋ ਗਿਆ। ਉੱਤਰ ਵਿੱਚ ਬਹੁਤ ਸਾਰੀਆਂ ਚੋਕੀਆਂ ਤੇ ਜਪਾਨ ਨੇ ਕਬਜ਼ਾ ਕਰ ਲਿਆ। 1895 ਦੇ ਅਰੰਭ ਵਿੱਚ ਜਾਪਾਨ ਨੇ ਸ਼ਾਂਟੁੰਗ ਤੱਕ ਪਹੁੰਚ ਗਈਆਂ। 15 ਫਰਵਰੀ ਤੱਕ ਵੇਈ-ਹਾਈ-ਵੇਈ ਦਾ ਪਤਨ ਹੋਣ ਤੋਂ ਬਾਅਦ ਜਪਾਨੀ ਸੈਨਾ ਪੀਕਿੰਗ ਤੱਕ ਵਧਣ ਲੱਗੀਆ। ਚੀਨ ਨੂੰ ਇਹ ਅਹਿਸਾਸ ਹੋਇਆ ਕਿ ਯੁੱਧ ਕਰਨਾ ਬੇਕਾਰ ਹੈ ਤੇ ਸੰਧੀ ਦੀ ਗੱਲਬਾਤ ਸ਼ੁਰੂ ਕ ...

                                               

ਦੂਸਰਾ ਐਂਗਲੋ-ਅਫਗਾਨ ਯੁੱਧ

ਦੂਸਰਾ ਆਂਗਲ-ਅਫਗਾਨ ਯੁੱਧ, 1878-1880 ਦੇ ਵਿੱਚ ਅਫਗਾਨਿਸਤਾਨ ਵਿੱਚ ਬਰੀਟੇਨ ਦੁਆਰਾ ਫੌਜੀ ਹਮਲਾ ਨੂੰ ਕਿਹਾ ਜਾਂਦਾ ਹੈ। 1841 ਵਿੱਚ ਹੋਈ ਸੁਲਾਹ ਅਤੇ ਉਸਦੇ ਬਾਅਦ ਬਰੀਟੀਸ਼ ਸੈਨਿਕਾਂ ਦੇ ਕਤਲ ਦਾ ਬਦਲਾ ਲੈਣ ਅਤੇ ਰੂਸ ਦੁਆਰਾ ਅਫਗਨਿਸਤਾਨ ਵਿੱਚ ਪਹੁੰਚ ਵਧਾਉਣ ਦੀ ਕਸ਼ਮਕਸ਼ ਵਿੱਚ ਇਹ ਹਮਲਾ ਆਫਗਾਨਿਸਤਾਨ ਵਿੱਚ ਤਿੰਨ ਸਥਾਨਾਂ ਉੱਤੇ ਕੀਤਾ ਗਿਆ। ਲੜਾਈ ਵਿੱਚ ਤਾਂ ਬਰੀਟਿਸ਼-ਭਾਰਤੀ ਫੌਜ ਦੀ ਜਿੱਤ ਹੋਈ ਪਰ ਆਪਣੇ ਲਕਸ਼ ਪੂਰਾ ਕਰਨ ਦੇ ਬਾਅਦ ਫੌਜੀ ਬਰੀਟੀਸ਼ ਭਾਪਰਤ ਆਏ।

                                               

ਦੂਸਰਾ ਚੀਨ-ਜਾਪਾਨ ਯੁੱਧ

ਦੂਸਰਾ ਚੀਨ-ਜਾਪਾਨ ਯੁੱਧ ਜਾਪਾਨ ਦੀ ਸਾਮਰਾਜਵਾਦੀ ਲਾਲਸਾ ਕਾਰਨ ਸੰਨ 1937 ਵਿੱਚ ਇਹ ਯੁੱਧ ਸ਼ੁਰੂ ਹੋਇਆ। ਪਹਿਲੀ ਸੰਸਾਰ ਜੰਗ ਮਗਰੋਂ ਜਾਪਾਨ ਸੰਪੂਰਨ ਸੰਸਾਰ ਦੀ ਇੱਕ ਮਹਾਂ-ਸ਼ਕਤੀ ਬਣ ਗਿਆ ਸੀ। ਉਸ ਨੇ ਆਪਣੀ ਸਾਮਰਾਜਵਾਦੀ ਨੀਤੀ ਨੂੰ ਖੁਲ੍ਹੇ ਰੂਪ ਵਿੱਚ ਅਪਨਾਉਣਾ ਸ਼ੁਰੂ ਕਰ ਦਿਤਾ। ਉਸ ਨੇ ਕੋਰੀਆ ਅਤੇ ਫਾਰਮੋਸਾ ਤੇ ਆਪਣਾ ਅਧਿਕਾਕਰ ਲਿਆ। ਸੰਨ 1931 ਵਿੱਚ ਸੰਯੁਕਤ ਰਾਸ਼ਟਰ ਦੀ ਪ੍ਰਵਾਹ ਕਰੇ ਬਿਨਾ ਹੀ ਮਨਚੁਰੀਆ ਤੇ ਹਮਲਾ ਕਰ ਦਿਤਾ ਅਤੇ ਆਪਣੀ ਰਾਜ ਸਥਾਪਿਤ ਕਰ ਲਿਆ। ਇਸ ਮਗਰੋਂ ਉਸ ਨੇ ਚੀਨ ਅਤੇ ਮੰਗੋਲੀਆ ਤੇ ਅਧਿਕਾਰ ਕਰਨ ਦੀ ਯੋਜਨਾ ਬਣਾਈ।

                                               

ਮੱਲ-ਯੁੱਧ

ਮੱਲ-ਯੁੱਧ ਮੱਲ-ਯੁੱਧ ਭਾਰਤ ਦਾ ਇੱਕ ਰਵਾਇਤੀ ਕੁਸ਼ਤੀ ਦਾ ਰੂਪ ਹੈ। ਭਾਰਤ ਦੇ ਇਲਾਵਾ ਇਹ ਪਾਕਿਸਤਾਨ, ਬੰਗਲਾਦੇਸ਼ ਅਤੇ ਸ਼ਿਰੀਲੰਕਾ ਵਿੱਚ ਵੀ ਪ੍ਰਚੱਲਤ ਸੀ। ਇਹ ਦੱਖਣੀਪੂਰਬੀ ਏਸ਼ੀਆਈ ਕੁਸ਼ਤੀ ਦੀਆਂ ਸ਼ੈਲੀਆਂ ਜਿਵੇਂ ਨਾਬਨ ਦਾ ਨਜ਼ਦੀਕ ਸੰਬੰਧੀ ਹੈ।

                                               

ਯੁੱਧ ਦੀ ਕਲਾ

ਯੁੱਧ ਦੀ ਕਲਾ ਮਿਲਟਰੀ ਸੰਬੰਧੀ ਇੱਕ ਚੀਨੀ ਲਿਖਤ ਹੈ ਜਿਸਦਾ ਲੇਖਕ ਸੁਨ ਤਸੂ ਨੂੰ ਮੰਨਿਆ ਜਾਂਦਾ ਹੈ। ਇਹ ਲਿਖਤ 13 ਭਾਗਾਂ ਵਿੱਚ ਵੰਡੀ ਹੋਈ ਜਿਹਨਾਂ ਵਿੱਚੋਂ ਹਰ ਭਾਗ ਯੁੱਧ ਦੇ ਵੱਖ-ਵੱਖ ਪਹਿਲੂਆਂ ਨਾਲ ਸਬੰਧਿਤ ਹੈ। ਇਹ ਮਿਲਟਰੀ ਸੰਬੰਧੀ ਚੀਨ ਦਾ 7 ਮਸ਼ਹੂਰ ਲਿਖਤਾਂ ਵਿੱਚ ਸਭ ਤੋਂ ਮਹੱਤਵਪੂਰਨ ਹੈ। ਇਹ ਕਿਤਾਬ 1772 ਵਿੱਚ ਸਭ ਤੋਂ ਪਹਿਲਾਂ ਫ਼ਰਾਂਸੀਸੀ ਵਿੱਚ ਅਨੁਵਾਦ ਹੋਈ ਸੀ। ਇਸ ਦਾ ਪਹਿਲਾ ਅੰਗਰੇਜ਼ੀ ਅਨੁਵਾਦ 1910 ਵਿੱਚ ਲਿਓਨੇਲ ਗੀਲਜ਼ ਨੇ ਕੀਤਾ।

                                               

ਅਫਗਾਨਿਸਤਾਨ ਵਿੱਚ ਯੁੱਧ (2001–14)

ਅਫਗਾਨਿਸਤਾਨ ਯੁੱਧ ਅਫਗਾਨਿਸਤਾਨੀ ਚਰਮਪੰਥੀ ਗੁਟ ਤਾਲਿਬਾਨ, ਅਲ ਕਾਇਦਾ ਅਤੇ ਇਨ੍ਹਾਂ ਦੇ ਸਹਾਇਕ ਸੰਗਠਨ ਅਤੇ ਨਾਟੋ ਦੀ ਫੌਜ ਦੇ ਵਿੱਚ ਸੰਨ 2001 ਵਿੱਚ ਹੋਈ ਲੜਾਈ ਨੂੰ ਕਿਹਾ ਜਾਂਦਾ ਹੈ। ਇਸ ਲੜਾਈ ਦਾ ਮਕਸਦ ਅਫਗਾਨਿਸਤਾਨ ਵਿੱਚ ਤਾਲਿਬਾਨ ਸਰਕਾਰ ਨੂੰ ਸਿੱਟ ਕੇ ਉਥੋਂ ਦੇ ਇਸਲਾਮੀ ਚਰਮਪੰਥੀਆਂ ਨੂੰ ਖ਼ਤਮ ਕਰਣਾ ਸੀ। ਇਸ ਲੜਾਈ ਦੀ ਸ਼ੁਰੁਆਤ 2001 ਵਿੱਚ ਅਮਰੀਕਾ ਦੇ ਵਿਸ਼ਵ ਵਪਾਰ ਕੇਂਦਰ ਉੱਤੇ ਹੋਏ ਆਤੰਕੀ ਹਮਲੇ ਦੇ ਬਾਅਦ ਹੋਈ ਸੀ। ਹਮਲੇ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਜਾਰਜ ਵਿਲਿਅਮ ਬੁਸ਼ ਨੇ ਤਾਲਿਬਾਨ ਤੋਂ ਅਲ ਕਾਇਦਾ ਦੇ ਪ੍ਰਮੁੱਖ ਓਸਾਮਾ ਬਿਨ ਲਾਦੇਨ ਦੀ ਮੰਗ ਕੀਤੀ ਸੀ ਜਿਸਨੂੰ ਤਾਲਿਬਾਨ ਨੇ ਇਹ ਕਹਿਕੇ ਠੁਕਰਾ ਦਿੱਤਾ ਸੀ ਕਿ ਪਹਿਲਾਂ ਅਮਰੀਕਾ ਲਾਦੇਨ ਦੇ ਇਸ ਹਮਲੇ ਵਿੱਚ ਸ਼ਾਮਿਲ ਹੋਣ ਦੇ ਪ੍ਰਮਾਣ ਪੇਸ਼ ਕਰੇ ਜਿਸਨੂੰ ਬੁਸ਼ ਨੇ ਠੁਕਰਾ ਦਿੱਤਾ ਅਤ ...

                                               

ਭਾਰਤ-ਪਾਕਿਸਤਾਨ ਯੁੱਧ (1971)

1971 ਦੀ ਭਾਰਤ-ਪਾਕਿ ਯੁੱਧ ਇਹ ਯੁੱਧ 3 ਦਸੰਬਰ 1971 ਨੂੰ ਭਾਰਤ ਅਤੇ ਪਾਕਿਸਤਾਨ ਵਿੱਚ ਹੋਇਆ। ਭਾਰਤੀ ਫੌਜ ਦੀ ਅਗਵਾਈ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਪਾਕਿਸਤਾਨ ਫੌਜ ਦੀ ਅਗਵਾਈ ਜਰਨਲ ਅਮੀਰ ਅਬਦੁਲਾ ਖਾਨ ਨਿਆਜ਼ੀ ਕਰ ਰਹੇ ਸਨ ਤੇ ਭਾਰਤੀ ਫੌਜ ਨੇ ਚੌਤਰਫਾ ਹਮਲਾ ਕਰ ਕੇ ਪਾਕਿਸਤਾਨੀ ਫੌਜ ਦੀਆਂ ਅਨੇਕਾਂ ਬਟਾਲੀਅਨਾਂ ਨੂੰ ਤਬਾਹ ਕਰ ਦਿੱਤਾ। ਇਸ ਨਾਲ ਨਿਹੱਥੇ ਬੰਗਾਲੀਆਂ ਨੂੰ ਕਤਲ ਕਰਨ ਵਿੱਚ ਰੁੱਝੀ ਪਾਕਿਸਤਾਨੀ ਫੌਜ ਵਿੱਚ ਦਹਿਸ਼ਤ ਫੈਲ ਗਈ। ਉਹਨਾਂ ਨੂੰ ਭਾਰਤ ਵੱਲੋਂ ਸਿੱਧੇ ਹਮਲੇ ਦੀ ਉਮੀਦ ਨਹੀਂ ਸੀ। ਬੇਗੁਨਾਹ ਬੰਗਾਲੀਆਂ ਨੂੰ ਕਤਲ ਕਰਨ ਦੀ ਆਦੀ ਪਾਕਿਸਤਾਨੀ ਫੌਜ ਜਨਰਲ ਅਰੋੜਾ ਦੀ ਰਣਨੀਤੀ ਦਾ ਮੁਕਾਬਲਾ ਨਾ ਕਰ ਸਕੀ। ਭਾਰਤੀ ਹਵਾਈ ਸੈਨਾ ਅਤੇ ਸਮੁੰਦਰੀ ਫ਼ੌਜ ਨੇ ਪਾਕਿਸਤਾਨੀ ਹਵਾਈ ਤੇ ਸਮੁੰਦਰੀ ਫੌਜ ਨੂੰ ਤਬਾਹ ਕਰ ਦਿੱਤਾ। ਭਾਰਤੀ ਫੌਜ ਨੇ ਦੋ ਹਫ ...

                                               

ਅਲਾਮੋ ਦੀ ਲੜਾਈ

ਅਲਾਮੋ ਦੀ ਲੜਾਈ ਟੈਕਸਾਸ ਕ੍ਰਾਂਤੀ ਵਿੱਚ ਇੱਕ ਮਹੱਤਵਪੂਰਣ ਘਟਨਾ ਸੀ। 13 ਦਿਨਾਂ ਦੀ ਘੇਰਾਬੰਦੀ ਤੋਂ ਬਾਅਦ, ਰਾਸ਼ਟਰਪਤੀ ਐਂਟੋਨੀਓ ਲੋਪੇਜ਼ ਡੇ ਸਾਂਟਾ ਅਨਾ ਦੀ ਅਗਵਾਈ ਹੇਠ ਮੈਕਸਿਕਨ ਸੈਨਿਕਾਂ ਨੇ ਟੇਨਸੀਅਨ ਡਿਫੈਂਡਰਸ ਦੇ ਸਾਰੇ ਮਾਰੇ ਜਾਣ ਵਾਲੇ ਸੈਨ ਐਂਟੋਨੀ ਡੇ ਬੇਜਰ ਦੇ ਨੇੜੇ ਅਲਾਮੋ ਮਿਸ਼ਨ ਤੇ ਹਮਲਾ ਕੀਤਾ। ਲੜਾਈ ਦੇ ਦੌਰਾਨ ਸਾਂਤਾ ਆਨਾ ਦੀ ਬੇਰਹਿਮੀ ਨੇ ਟੈਕਸੀਅਨ ਆਰਮੀ ਵਿੱਚ ਸ਼ਾਮਲ ਹੋਣ ਲਈ ਬਹੁਤ ਸਾਰੇ ਟੈਕਸੀਅਨਜ਼ - ਟੈਕਸਾਸ ਦੇ ਵੱਸਣ ਵਾਲਿਆਂ ਅਤੇ ਅਦਾਕਾਰਾਂ - ਦੋਨਾਂ ਨੇ ਪ੍ਰੇਰਿਆ। ਬਦਲਾ ਲੈਣ ਦੀ ਇੱਛਾ ਨਾਲ ਉਤਸ਼ਾਹਿਤ, ਟੈਕਸੀਅਨਜ਼ ਨੇ 21 ਅਪ੍ਰੈਲ 1836 ਨੂੰ ਸੈਨ ਜੇਕਿਂਟੋ ਦੀ ਲੜਾਈ ਵਿੱਚ ਮੈਕਸੀਕਨ ਆਰਮੀ ਨੂੰ ਹਰਾਇਆ, ਜੋ ਕ੍ਰਾਂਤੀ ਦਾ ਅੰਤ ਸੀ। ਕਈ ਮਹੀਨੇ ਪਹਿਲਾਂ, ਟੈਕਸੀਅਨਾਂ ਨੇ ਮੈਕਸੀਕਨ ਟੈਕਸਾਸ ਤੋਂ ਬਾਹਰ ਸਭ ਮੈਕਸੀਕਨ ਫ ...

                                               

ਆਸਲ ਉਤਾੜ ਦੀ ਲੜਾਈ

ਆਸਲ ਉਤਾੜ ਦੀ ਲੜਾਈ ਭਾਰਤ-ਪਾਕਿਸਤਾਨ ਯੁੱਧ ਦੇ ਸਮੇਂ 8 ਤੋਂ 10 ਸਤੰਬਰ 1965 ਤੱਕ ਉਸ ਸਮੇਂ ਲੜ੍ਹੀ ਗਈ ਜਦੋਂ ਪਾਕਿਸਤਾਨ ਦੀ ਫ਼ੌਜ਼ ਨੇ ਭਾਰਤ ਦੇ ਖੇਮਕਰਨ ਦੇ 5 ਕਿਲੋਮੀਟਰ ਦੇ ਅੰਦਰ ਤੱਕ ਦੇ ਇਲਾਕੇ ਤੇ ਕਬਜ਼ਾ ਕਰ ਲਿਆ। ਇਹ ਲੜਾਈ ਟੈਂਕਾਂ ਨਾਲ ਲੜੀ ਗਈ। ਪਾਕਿਸਤਾਨ ਦੀ ਸਰਹੱਦ ਤੋਂ 12 ਕਿਲੋਮੀਟਰ ਦੂਰ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਅਸਲ ਉਤਾੜ, ਜੋ 1965 ਦੀ ਜੰਗ ਦਾ ਮੈਦਾਨ ਬਣਿਆ। ਇਹ ਜ਼ਮੀਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੋਏ ਸਭ ਤੋਂ ਵੱਡੇ ਟੈਂਕ ਯੁੱਧ ਦੀ ਗਵਾਹ ਬਣੀ। ਇਸ ਪਿੰਡ ਨੂੰ ਯਾਦਗਾਰਾਂ ਦਾ ਪਿੰਡ ਵੀ ਕਿਹਾ ਜਾਂਦਾ ਹੈ। ਪਾਕਿਸਤਾਨ ਨੇ ਖੇਮਕਰਨ ਕਸਬੇ ‘ਤੇ ਕਬਜ਼ਾ ਕਰ ਲਿਆ ਸੀ। ਖੇਮਕਰਨ ਪਾਕਿਸਤਾਨ ਸਰਹੱਦ ਤੋਂ 5 ਕਿਲੋਮੀਟਰ ਅਤੇ ਅਸਲ ਉੱਤਰ ਤੋਂ 7 ਕਿਲੋਮੀਟਰ ਦੂਰ ਹੈ। ਜਿਵੇਂ ਹੀ ਪਾਕਿਸਤਾਨ ਨੇ ਆਸਲ ਉਤਾੜ ਅਤੇ ਨੇੜਲੇ ਪਿ ...

                                               

ਇਰਾਨ-ਇਰਾਕ ਯੁੱਧ

ਇਰਾਨ-ਇਰਾਕ ਯੁੱਧ ਇਰਾਨ ਅਤੇ ਇਰਾਕ ਦੇਸ਼ਾਂ ਵਿਚਕਾਰ ਲੜਿਆ ਗਿਆ ਹਥਿਆਰਬੰਦ ਯੁੱਧ ਸੀ। ਇਹ ਯੁੱਧ ਸਤੰਬਰ 1980 ਤੋਂ ਅਗਸਤ 1988 ਦਰਮਿਆਨ ਲੜਿਆ ਗਿਆ ਸੀ।ਜਦੋਂ ਇਰਾਕ ਨੇ ਇਰਾਨ ਤੇ ਹਮਲਾ ਕੀਤਾ ਅਤੇ 20 ਅਗਸਤ 1988 ਨੂੰ ਖ਼ਤਮ ਹੋਣ ਤੇ, ਜਦੋਂ ਇਰਾਨ ਨੇ ਸੰਯੁਕਤ ਰਾਸ਼ਟਰ ਦੇ ਗੜਬੜੀ ਵਾਲੇ ਜੰਗਬੰਦੀ ਜੰਗ ਨੂੰ ਸਵੀਕਾਰ ਕੀਤਾ। ਇਰਾਕ ਇਰਾਨ ਨੂੰ ਪ੍ਰਭਾਵੀ ਫ਼ਾਰਸੀ ਖਾੜੀ ਸੂਬੇ ਵਜੋਂ ਬਦਲਣਾ ਚਾਹੁੰਦਾ ਸੀ।ਇਰਾਕ ਨੂੰ ਇਸ ਗੱਲ ਨੂੰ ਚਿੰਤਾ ਸੀ ਕਿ 1979 ਦੀ ਈਰਾਨੀ ਰੈਵੋਲੂਸ਼ਨ ਬਰਾਮਥ ਸਰਕਾਰ ਦੇ ਵਿਰੁੱਧ ਬਗਾਵਤ ਕਰਨ ਲਈ ਇਰਾਕ ਦੇ ਸ਼ੀਆ ਬਹੁਗਿਣਤੀ ਦੀ ਅਗਵਾਈ ਕਰੇਗੀ।ਇਹ ਯੁੱਧ ਸਰਹੱਦੀ ਝਗੜਿਆਂ ਦੇ ਲੰਮੇ ਇਤਿਹਾਸ ਦੀ ਵੀ ਪਾਲਣਾ ਕਰਦਾ ਹੈ। ਇਰਾਕ ਨੇ ਤੇਲ-ਅਮੀਰ ਖੁਸ਼ਉਤਸ਼ਾਨ ਸੂਬੇ ਅਤੇ ਸ਼ੱਟ ਅਲ-ਅਰਬ ਦੇ ਪੂਰਵੀ ਕੰਢੇ ਨੂੰ ਮਿਲਾਉਣ ਦੀ ਯੋਜਨਾ ਬਣਾਈ।ਹਾਲਾ ...

                                               

ਗੈਲੀਪੋਲੀ ਜੰਗ

ਤੁਰਕੀ ਦਾ ਜ਼ਜ਼ੀਰਾ ਗੈਲੀਪੋਲੀ ਪਹਿਲੀ ਵੱਡੀ ਜੰਗ ਵਿੱਚ ਇੱਕ ਇਤਿਹਾਸਕ ਜੰਗ ਦਾ ਮੈਦਾਨ ਸੀ। ਗੈਲੀਪੋਲੀ ਯੂਰਪੀ ਤੁਰਕੀ ਵਿੱਚ ਇਸਤੰਬੋਲ ਤੋਂ ਦੱਖਣੀ ਪਾਸੇ ਸਥਿਤ ਹੈ। ਅਪਰੈਲ 1915 ਤੋਂ ਜਨਵਰੀ 1916 ਦੇ ਦਰਮਿਆਨ ਇੱਥੇ ਉਸਮਾਨੀ ਤੁਰਕਾਂ ਅਤੇ ਇਤਿਹਾਦੀਆਂ ਯਾਨੀ ਬਰਤਾਨੀਆ-ਫ਼ਰਾਂਸ ਵਿਚਕਾਰ ਪਹਿਲੀ ਵੱਡੀ ਜੰਗ ਦੀ ਇੱਕ ਅਹਿਮ ਮਾਰਕਾ ਆਰਾਈ ਹੋਈ। ਇਸ ਜੰਗ ਵਿੱਚ ਤੁਰਕਾਂ ਨੇ ਫ਼ਤਿਹ ਹਾਸਲ ਕੀਤੀ।

                                               

ਨਸਲੀ ਟਕਰਾਅ

ਨਸਲੀ ਟਕਰਾਅ ਦੋ ਜਾਂ ਦੋ ਤੋਂ ਵੱਧ ਪ੍ਰਤੀਯੋਗੀ ਨਸਲੀ ਸਮੂਹਾਂ ਵਿਚਕਾਰ ਟਕਰਾਅ ਹੁੰਦਾ ਹੈ। ਇਸ ਵਿਵਾਦ ਦਾ ਸਰੋਤ ਰਾਜਨੀਤਿਕ, ਸਮਾਜਿਕ, ਆਰਥਿਕ ਜਾਂ ਧਾਰਮਿਕ ਹੋ ਸਕਦਾ ਹੈ, ਪਰ ਵਿਵਾਦਾਂ ਵਿੱਚ ਘਿਰੇ ਵਿਅਕਤੀਆਂ ਨੂੰ ਸਮਾਜ ਵਿੱਚ ਆਪਣੇ ਨਸਲੀ ਸਮੂਹ ਦੀ ਸਥਿਤੀ ਅਨੁਸਾਰ ਸਪਸ਼ਟ ਤੌਰ ਤੇ ਲੜਨਾ ਪੈਂਦਾ ਹੈ। ਇਹ ਅੰਤਮ ਮਾਪਦੰਡ ਨਸਲੀ ਟਕਰਾਅ ਨੂੰ ਸੰਘਰਸ਼ ਦੇ ਹੋਰਨਾਂ ਰੂਪਾਂ ਨਾਲੋਂ ਵੱਖਰਾ ਕਰਦਾ ਹੈ।

                                               

ਪਹਿਲਾ ਅਫ਼ੀਮ ਯੁੱਧ

ਪਹਿਲਾ ਅਫ਼ੀਮ ਯੁੱਧ ਇਸ ਯੁੱਧ ਵਿੱਚ ਦੋ ਲੜਾਈਆਂ ਲੜੀਆਂ ਗਈ। ਸਭ ਤੋਂ ਪਹਿਲਾ ਯੁੱਧ ਕੈਂਟਨ ਤੋਂ ਸ਼ੁਰੂ ਹੋ ਕਿ ਚੀਨ ਦੇ ਮੁੱਖ ਸਮੁੰਦਰੀ ਤੱਟ ਤੇ ਫੈਲ ਗਿਆ। ਬਰਤਾਨਵੀਂ ਸੈਨਾਵਾਂ ਨੇ ਚੀਨੀ ਸੈਨਾ ਤੇ ਹਮਲਾ ਕਰ ਦਿਤਾ ਅਤੇ ਬਰਤਾਨਵੀ ਜੰਗੀ ਜਹਾਜਾ ਨੇ ਚਾਂਗ ਟੀ ਸੀ ਨਦੀ ਦੇ ਮੁਹਾਨੇ ਤੇ ਅਧਿਕਾਕਰ ਲਿਆ। ਇਸ ਨਾਲ ਪੀਕਿੰਗ ਨੂੰ ਖ਼ਤਰਾ ਹੋ ਗਿਆ ਅੰਤ ਚੀਨੀ ਸਮਰਾਟ ਨੂੰ ਯੁੱਧ ਬੰਦ ਕਰਨਾ ਪਿਆ। ਲਿਨ ਨੂੰ ਆਪਣੇ ਪਦਵੀ ਤੋਂ ਤਿਆਗ ਪੱਤਰ ਦੇਣਾ ਪਿਆ ਅਤੇ ਸੰਧੀ ਲਈ ਮੰਚੂ ਸ਼ਾਸਨ ਦਾ ਪ੍ਰਤੀਨਿਧੀ ਚੀ-ਸ਼ਾਨ ਨਿਯੁਕਤ ਕੀਤਾ ਗਿਆ। ਚੀ-ਸ਼ਾਨ ਨੇ ਅੰਗਰੇਜ਼ਾਂ ਨਾਲ ਇੱਕ ਅਸਥਾਈ ਸੰਧੀ ਕੀਤੀ ਅਤੇ ਬਰਤਾਨਵੀਂ ਸੈਨਾਵਾਂ ਮੁੜ ਦੱਖਣ ਵਿੱਚ ਚਲੀਆ ਗਈਆਂ। ਇਹ ਇੱਕ ਨਿਰਣਾਇਕ ਯੁੱਧ ਸੀ ਜਿਸ ਵਿੱਚ ਚੀਨ ਦੀ ਹਾਰ ਹੋਈ। ਅੰਗਰੇਜ਼ੀ ਸੈਨਾ ਨੇ ਮਾਂਚੂ ਸਾਮਰਾਜ ਨੂੰ ਮਿੱਟੀ ਚ ਰੋਲ ਦ ...

                                               

ਪਾਣੀਪਤ ਦੀ ਤੀਜੀ ਲੜਾਈ

ਪਾਣੀਪਤ ਦੀ ਤੀਜੀ ਲੜਾਈ ਵਿੱਚ ਅਹਿਮਦ ਸ਼ਾਹ ਅਬਦਾਲੀ ਹੱਥੋਂ ਮਰਾਠਿਆਂ ਦੀ ਹਾਰ ਹੋਈ ਸੀ ਜਿਸ ਨੇ ਭਾਰਤ ਦੇ ਇਤਿਹਾਸ ਨੂੰ ਬਦਲ ਕੇ ਰੱਖ ਦਿੱਤਾ ਸੀ। ਇਸ ਤੋਂ ਬਾਅਦ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਹੌਲੀ-ਹੌਲੀ ਚੜ੍ਹਤ ਹੋਈ ਸੀ। ਪਾਣੀਪਤ ਤੋਂ ਸੱਤ ਕਿਲੋਮੀਟਰ ਦੂਰ ਉਗੜਾਖੇੜੀ ਪਿੰਡ ‘ਚ 1992 ਵਿੱਚ ਯਾਦਗਾਰ ਸਥਾਪਤ ਕੀਤੀ। ਇਹ ਲੜ੍ਹਾਈ 14 ਜਨਵਰੀ 1761 ਨੂੰ ਦਿੱਲੀ ਤੋਂ 60 ਮੀਲ ਜਾਂ (95.5 ਕਿਲੋਮੀਟਰ ਦੀ ਦੁਰੀ ਤੋਂ ਉੱਤਰ ਵੱਲ ਪਾਣੀਪਤ ਦੇ ਸਥਾਂਨ ਤੇ ਲੜੀ ਗਈ। ਇੱਕ ਪਾਸੇ ਮਰਾਠਾ ਸਨ ਅਤੇ ਦੁਸਰੇ ਪਾਸੇ ਅਫਗਾਨਿਸਤਾਨ ਦੇ ਬਾਦਸਾਹ, ਮਹਿਮਦ ਸ਼ਾਹ ਅਬਦਾਲੀ, ਜਿਸ ਦੇ ਭਾਈਵਾਲ ਤਿੰਨ ਰੋਹੀਲਾ ਅਫਗਾਨ ਜਿਸ ਦੀ ਕਮਾਨ ਅਹਿਮਦ ਸ਼ਾਹ ਦੁਰਾਨੀ ਅਤੇ ਨਜੀਬ-ਓਲ-ਦੌਲਾ ਕਰ ਰਿਹਾ ਸੀ,ਅਤੇ ਬਲੋਚ ਬਾਗੀ ਜਿਸ ਦੀ ਕਮਾਨ ਮੀਰ ਨੂਰੀ ਨਸੀ੍ਰ ਖਾਨ ਕਰ ਰਿਹਾ ਸੀ, ਅਤੇ ਅਵ ...

                                               

ਪਾਣੀਪਤ ਦੀ ਦੂਜੀ ਲੜਾਈ

ਪਾਣੀਪਤ ਦੀ ਦੂਜੀ ਲੜਾਈ ਉੱਤਰੀ ਭਾਰਤ ਦੇ ਹਿੰਦੂ ਰਾਜਾ ਹੇਮਚੰਦਰ ਵਿਕਰਮਾਦਿਤਆ ਪਰਚੱਲਤ ਨਾਮ ਹੇਮੂ ਅਤੇ ਅਕਬਰ ਦੀਆਂ ਫੌਜ਼ਾ ਦੇ ਵਿਚਕਾਰ 5 ਨਵੰਬਰ, 1556 ਨੂੰ ਪਾਣੀਪਤ ਦੇ ਸਥਾਂਨ ਤੇ ਹੋਈ। ਅਕਬਰ ਦੇ ਸੈਨਾਪਤੀ ਖਾਨ ਜਮਾਨ ਅਤੇ ਬੈਰਮ ਖਾਨ ਦੀ ਇਹ ਨਿਰਨਾਇਕ ਜਿੱਤ ਸੀ। ਦਿੱਲੀ ਵਿੱਚ ਮੁਗਲਾਂ ਅਤੇ ਹਿੰਦੂ ਵਿੱਚ ਯੁੱਧ ਹੋਇਆ ਜਿਸ ਵਿੱਚ ਮੁਗਲਾਂ ਦੀ ਜਿਤ ਹੋਈ। ਜਿਸ ਨਾਲ ਭਾਰਤ ਤਿੰਨ ਸੋਂ ਸਾਲਾ ਲਈ ਮੁਗਲਾਂ ਦੇ ਗੁਲਾਮ ਹੋ ਗਿਆ। 24 ਜਨਵਰੀ 1556 ਨੂੰ ਮੁਗਲ ਸਮਰਾਟ ਹੁਮਾਯੂੰ ਦੀ ਮੌਤ ਹੋ ਗਈ ਅਤੇ ਉਸ ਦੇ ਬੇਟੇ ਅਕਬਰ ਨੇ 13 ਸਾਲ ਦੀ ਉਮਰ ਵਿੱਚ ਗੱਦੀ ਸੰਭਾਲੀ। 14 ਫਰਵਰੀ 1556 ਨੂੰ ਪੰਜਾਬ ਦੇ ਕਲਾਨੌਰ ਸਥਾਨ ਤੇ ਅਕਬਰ ਦਾ ਰਾਜਤਿਲਕ ਹੋਇਆ। ਉਸ ਸਮੇਂ ਮੁਗਲ ਰਾਜ ਕਾਬੁਲ, ਕੰਧਾਰ, ਦਿੱਲੀ ਅਤੇ ਪੰਜਾਬ ਦੇ ਕੁਝ ਹਿਸਿਆਂ ਵਿੱਚ ਫੈਲਿਆ ਹੋਇਆ ਸੀ। ਬਾਦਸਾਹ ਅ ...

                                               

ਭਾਰਤ-ਪਾਕਿਸਤਾਨ ਯੁੱਧ (1965)

ਭਾਰਤ-ਪਾਕਿਸਤਾਨ ਯੁੱਧ ਜੋ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਅਪਰੈਲ 1965 ਤੋਂ ਸਤੰਬਰ 1965 ਚ ਹੋਇਆ।ਪਾਕਿਸਤਾਨ ਨੇ ਅਗਸਤ 1965 ਦੇ ਸ਼ੁਰੂ ਵਿੱਚ ਆਪ੍ਰੇਸ਼ਨ ਜਿਬਰਾਲਟਰ ਤਹਿਤ ਕਸ਼ਮੀਰ ਅੰਦਰ ਆਪਣੀ ਫ਼ੌਜ ਭੇਜੀ। ਭਾਰਤੀ ਫ਼ੌਜ ਨੇ 28 ਅਗਸਤ, 1965 ਨੂੰ ਰਣਨੀਤਕ ਅਹਿਮੀਅਤ ਵਾਲੇ ਹਾਜੀ ਪੀਰ ਦੱਰੇ ਤੇ ਕਬਜ਼ਾ ਕਰ ਲਿਆ ਤਾਂ ਅੱਗੇ ਦੀਆਂ ਕਾਰਵਾਈਆਂ ਤੇ ਰੋਕ ਲੱਗ ਗਈ। ਫਿਰ ਪਾਕਿਸਤਾਨ ਨੇ ਅਖਨੂਰ ਸੈਕਟਰ ਵਿੱਚ ਆਪ੍ਰੇਸ਼ਨ ਗਰੈਂਡ ਸਲੈਮ ਦੀ ਸ਼ੁਰੂਆਤ ਕੀਤੀ। ਪਰ ਇਸ ਦੇ ਜਵਾਬ ਵਿੱਚ ਪੱਛਮੀ ਮੋਰਚਾ ਖੋਲ੍ਹ ਦਿੱਤਾ ਗਿਆ। ਆਸਲ ਉਤਾੜ ਦੀ ਲੜਾਈ ਵਿੱਚ ਪਾਕਿਸਤਾਨ ਦੀ ਹਥਿਆਰਬੰਦ ਡਵੀਜ਼ਨ ਬੁਰੀ ਤਰ੍ਹਾਂ ਝੰਬੀ ਗਈ। ਇਸ ਵਿੱਚ ਉਸ ਦੇ 100 ਟੈਂਕ ਨਸ਼ਟ ਹੋ ਗਏ। ਜਨਰਲ ਚੌਧਰੀ ਨੇ ਰਾਵੀ ਪੁਲ ਤੱਕ ਅੱਗੇ ਵਧਣ ਦੇ ਹੁਕਮ ਨਹੀਂ ਸਨ ਅਤੇ ਇਹ ਉਹਨਾਂ ਦੀ ਯੋਜਨਾ ਵਿੱਚ ...

                                               

ਸਾਕਾ ਚਮਕੌਰ ਸਾਹਿਬ

ਸੰਨ 1704 ਈ. ਪੋਹ ਦੀ ਕਕਰੀਲੀ ਰਾਤ ਨੂੰ ਮੁਗ਼ਲਾਂ ਵੱਲੋਂ ਲੰਮੇ ਸਮੇਂ ਦੇ ਪਾਏ ਘੇਰੇ ਅਤੇ ਬਾਅਦ ਵਿੱਚ ਮੁਗ਼ਲਾਂ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਕਸਮਾਂ ਨੂੰ ਵੇਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਪੁਰੀ-ਅਨੰਦ ਨੂੰ ਛੱਡ ਦਿੱਤਾ। ਕਿਲ੍ਹੇ ਤੋਂ ਨਿਕਲਦੇ ਹੋਏ ਗੁਰੂ ਜੀ ਦਾ ਪਰਵਾਰ ਸਰਸਾ ਨਦੀ ਦੇ ਚੜ੍ਹੇ ਹੋਏ ਪਾਣੀ ਕਰਕੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ, ਬਹੁਤ ਸਾਰੇ ਅਮੋਲਕ ਹਸਤ-ਲਿਖਤ ਗ੍ਰੰਥ ਸਰਸਾ ਦੇ ਤੇਜ਼ ਪਾਣੀ ਦੇ ਵਹਾਅ ਦੀ ਭੇਟ ਚੜ੍ਹ ਗਏ। ਗੁਰੂ ਕਲਗੀਧਰ ਸਾਹਿਬ ਜੀ ਕੁਝ ਸਿੰਘਾਂ ਅਤੇ ਵੱਡੇ ਸਾਹਿਬਜ਼ਾਦਿਆਂ ਸਮੇਤ ਰੋਪੜ ਵਿੱਚੋਂ ਹੁੰਦੇ ਹੋਏ ਚਮਕੌਰ ਸਾਹਿਬ ਦੀ ਧਰਤੀ ਵੱਲ ਵਧ ਰਹੇ ਸਨ। ਮੁਗ਼ਲ ਫੌਜ ਪਿੱਛਾ ਕਰ ਰਹੀ ਹੈ। ਆਖ਼ਰ ਗੁਰੂ ਸਾਹਿਬ ਜੀ ਉਸ ਧਰਤੀ ’ਤੇ ਪਹੁੰਚ ਗਏ ਅਤੇ ਚਮਕੌਰ ਦੀ ਕੱਚੀ ਗੜ੍ਹੀ ...

                                               

ਸਿਆਚਿਨ ਬਖੇੜਾ

ਸਿਆਚਿਨ ਗਲੇਸ਼ੀਅਰ ਵਿਵਾਦ ਲੰਮੇ ਸਮੇਂ ਤੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਵਾਦ ਦਾ ਕਾਰਨ ਬਣਿਆ ਹੋਇਆ ਹੈ। ਇਹ ਗਲੇਸ਼ੀਅਰ ਸਮੁੰਤਰੀ ਤੱਟ ਤੋਂ 21000 ਫੁੱਟ ਦੀ ਉਚਾਈ ’ਤੇ ਸਥਿਤ ਦੁਨੀਆ ਦਾ ਸਭ ਤੋਂ ਉੱਚਾ ਫ਼ੌਜੀ ਟਿਕਾਣਾ ਮੰਨਿਆ ਜਾਂਦਾ ਹੈ। ਇੱਥੇ ਹੀ ਭਾਰਤ ਨੇ ਦੁਨੀਆ ਦਾ ਸਭ ਤੋਂ ਉੱਚਾ ਹੈਲੀਪੈਡ ਬਣਾਇਆ ਸੀ। ਇਹ ਭਾਰਤ-ਪਾਕਿ ਦੋਹਾਂ ਲਈ ਸੁਰੱਖਿਆ ਪੱਖੋਂ ਮਹੱਤਵਪੂਰਨ ਹੈ। ਦੁਨੀਆ ਦੇ ਕੁਝ ਗਿਣੇ-ਚੁਣੇ ਉੱਚ ਕੋਟੀ ਦੇ ਪਹਾੜਾਂ ਵਿੱਚੋਂ ਸਿਆਚਿਨ ਗਲੇਸ਼ੀਅਰ ਅਜਿਹਾ ਅਤਿਅੰਤ ਕਠਿਨ ਅਤੇ ਬਰਫ਼ੀਲਾ ਇਲਾਕਾ ਹੈ, ਜਿੱਥੇ ਦੋਵੇਂ ਮੁਲਕਾਂ ਦੀਆਂ ਫ਼ੌਜਾਂ 15 ਹਜ਼ਾਰ ਫੁੱਟ ਤੋਂ 24 ਹਜ਼ਾਰ ਫੁੱਟ ਦੀ ਬੁਲੰਦੀ ਤੱਕ ਮਨਫ਼ੀ ਤੀਹ ਤੋਂ ਮਨਫ਼ੀ ਅੱਸੀ ਡਿਗਰੀ ਤੱਕ ਦੇ ਤਾਪਮਾਨ ਅੰਦਰ ਆਪਸੀ ਮੁੱਠਭੇੜ ਵਿੱਚ ਰੁਝੀਆਂ ਹੋਈਆਂ ਹਨ।

                                               

ਸੌ ਸਾਲ ਦੀ ਜੰਗ

ਸੌ ਸਾਲ ਦੀ ਜੰਗ ਇੰਗਲੈਂਡ ਅਤੇ ਫ਼ਰਾਂਸ ਦੇ ਵਿਚਕਾਰ ਫ਼ਰਾਂਸ ਦੇ ਤਖ਼ਤ ਨੂੰ ਲੈ ਕਿ ਲੜੀ ਗਈ ਜੰਗ ਹੈ। ਇਹ ਜੰਗ 1337 ਤੋਂ 1453 ਤੱਕ ਚੱਲੀ। ਇਸ ਨੂੰ 116 ਸਾਲ ਦੀ ਜੰਗ ਵੀ ਕਿਹਾ ਜਾ ਸਕਦਾ ਹੈ। ਇਸ ਜੰਗ ਤੇ ਜ਼ਿਆਦਾ ਸਮੇਂ ਇੰਗਲੈਂਡ ਭਾਰੀ ਰਿਹਾ। ਇਹ ਜੰਗ ਕਦੇ ਜਿੱਤ ਅਤੇ ਕਦੇ ਹਾਰ ਚ ਝੂਲਦਾ ਰਿਹਾ। ਅੰਤ 1360 ਵਿੱਚ ਫ਼ਰਾਂਸੀਸੀ ਜਿੱਤ ਗਏ।

ਅਫ਼ੀਮੀ ਜੰਗਾਂ
                                               

ਅਫ਼ੀਮੀ ਜੰਗਾਂ

ਉਂਨੀਵੀਂ ਸਦੀ ਦੇ ਮੱਧ ਵਿੱਚ ਚੀਨ ਅਤੇ ਮੁੱਖ ਤੌਰ ਤੇ ਬ੍ਰਿਟੇਨ ਦੇ ਵਿੱਚ ਲੜੇ ਗਏ ਦੋ ਯੁੱਧਾਂ ਨੂੰ ਅਫੀਮ ਯੁੱਧ ਕਹਿੰਦੇ ਹਨ। ਇਹ ਲੰਬੇ ਸਮੇਂ ਤੋਂ ਚੀਨ ਅਤੇ ਬ੍ਰਿਟੇਨ ਦੇ ਵਿੱਚ ਚੱਲ ਰਹੇ ਵਪਾਰਕ ਵਿਵਾਦਾਂ ਦੇ ਚਰਮ ਅਵਸਥਾ ਵਿੱਚ ਪਹੁੰਚਣ ਦੇ ਕਾਰਨ ਹੋਏ। ਪਹਿਲਾ ਯੁੱਧ 1839 ਤੋਂ 1842 ਤੱਕ ਚਲਿਆ ਅਤੇ ਦੂਜਾ 1856 ਤੋਂ 1860 ਤੱਕ। ਦੂਜੀ ਵਾਰ ਫਰਾਂਸ ਵੀ ਬ੍ਰਿਟੇਨ ਦੇ ਨਾਲ ਸੀ। ਦੋਨ੍ਹੋਂ ਹੀ ਯੁੱਧਾਂ ਵਿੱਚ ਚੀਨ ਦੀ ਹਾਰ ਹੋਈ ਅਤੇ ਚੀਨੀ ਸ਼ਾਸਨ ਨੂੰ ਅਫੀਮ ਦਾ ਗੈਰਕਾਨੂੰਨੀ ਵਪਾਰ ਸਹਿਣਾ ਪਿਆ। ਚੀਨ ਨੂੰ ਨਾਂਜਿੰਗ ਦੀ ਸੰਧੀ ਅਤੇ ਤੀਯਾਂਜਿਨ ਦੀ ਸੰਧੀ ਕਰਨੀ ਪਈ।

ਰੂਸ-ਜਪਾਨ ਯੁੱਧ
                                               

ਰੂਸ-ਜਪਾਨ ਯੁੱਧ

ਰੂਸ- ਜਪਾਨ ਯੁੱਧ ਰੂਸ ਅਤੇ ਜਪਾਨ ਦੇ ਵਿਚਕਾਰ 1904 - 1905 ਦੇ ਦੌਰਾਨ ਲੜਿਆ ਗਿਆ ਸੀ । ਇਸ ਵਿੱਚ ਜਪਾਨ ਦੀ ਜਿੱਤ ਹੋਈ ਸੀ ਜਿਸਦੇ ਫਲਸਰੂਪ ਜਪਾਨ ਨੂੰ ਮੰਚੂਰਿਆ ਅਤੇ ਕੋਰੀਆ ਦਾ ਅਧਿਕਾਰ ਮਿਲਿਆ ਸੀ। ਇਸ ਜਿੱਤ ਨੇ ਸੰਸਾਰ ਦੇ ਸਾਰੇ ਰਾਜਸੀ ਦਰਸ਼ਕਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਅਤੇ ਜਪਾਨ ਸੰਸਾਰ ਰੰਗਮੰਚ ਨਵੀਂ ਤਾਕਤ ਦੇ ਤੋਰ ਤੇ ਉਭਰਿਆ। ਇਸ ਸ਼ਰਮਨਾਕ ਹਾਰ ਦੇ ਪਰਿਣਾਮ-ਸਵਰੂਪ ਰੂਸ ਦੀ ਭ੍ਰਿਸ਼ਟ ਜਾਰ ਸਰਕਾਰ ਦੇ ਵਿਰੁੱਧ ਅਸੰਤੋਸ਼ ਵਿੱਚ ਭਾਰੀ ਵਾਧਾ ਹੋਇਆ। 1905 ਦੀ ਰੂਸੀ ਕ੍ਰਾਂਤੀ ਦਾ ਇਹ ਇੱਕ ਪ੍ਰਮੁੱਖ ਕਾਰਨ ਸੀ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →