Back

ⓘ ਇਮਾਰਤਸਾਜ਼ੀ - ਮਸਜਿਦ, ਫਰੈਂਕ ਲਾਇਡ ਰਾਈਟ, ਨੂਰ ਮਹਿਲ, ਟਾਟਾ ਮੋਟਰਜ਼, ਸਮਾਰਕ, ਮੈਸੂਰ, ਮਿਮਾਰ ਸਿਨਾਨ, ਲਖਨਊ, ਚੰਡੀਗੜ੍ਹ ਕੈਪੀਟਲ ਕੰਪਲੈਕਸ, ਸਰਾਂ ਨੂਰਦੀਨ, ਇਮਾਰਤ, ਏਕਤਾ ਦਾ ਬੁੱਤ, ਗੁੰਬਦ ..                                               

ਮਸਜਿਦ

ਮਸਜਿਦ ਇਸਲਾਮ ਧਰਮ ਵਿੱਚ ਯਕੀਨ ਰੱਖਣ ਵਾਲਿਆਂ, ਮੁਸਲਮਾਨਾਂ, ਦੇ ਪੂਜਾ ਕਰਨ ਦੀ ਥਾਂ ਹੈ। ਸੁੰਨੀ ਮੁਸਲਮਾਨਾਂ ਵਿੱਚ ਕਿਸੇ ਪੂਜਾ ਦੀ ਥਾਂ ਦੇ ਮਸਜਿਦ ਹੋਣ ਲਈ ਕਾਫ਼ੀ ਸਖ਼ਤ ਜ਼ਰੂਰਤਾਂ ਜਾਂ ਸ਼ਰਤਾਂ ਹਨ ਅਤੇ ਜੋ ਥਾਂ ਇਹਨਾਂ ਨਾਲ ਮੇਲ ਨਹੀਂ ਖਾਂਦੀ ਜਾਂ ਇਹਨਾਂ ਸ਼ਰਤਾਂ ਤੇ ਪੂਰੀ ਨਹੀਂ ਉੱਤਰਦੀ ਉਸਨੂੰ ਮੁਸੱਲਾ ਆਖਿਆ ਜਾਂਦਾ ਹੈ। ਇਤਿਹਾਸ ਦੀ ਸਭ ਤੋਂ ਪਹਿਲੀ ਮਸਜਿਦ ਸਾਊਦੀ ਅਰਬ ਦੇ ਮਦੀਨਾ ਵਿੱਚ ਸਥਿਤ ਹੈ। ਇਸ ਦੀ ਨੀਂਹ ਮੁਸਲਿਮ ਪੈਗ਼ੰਬਰ ਮੁਹੱਮਦ ਨੇ ਰੱਖੀ ਸੀ।

                                               

ਫਰੈਂਕ ਲਾਇਡ ਰਾਈਟ

ਫਰੈਂਕ ਲਾਇਡ ਰਾਈਟ ਇੱਕ ਅਮਰੀਕੀ ਇਮਾਰਤਸਾਜ਼, ਇੰਟੀਰੀਅਰ ਡਿਜ਼ਾਇਨਰ, ਲੇਖਕ ਅਤੇ ਸਿੱਖਿਅਕ ਸੀ। ਉਸਨੇ 1000 ਤੋ ਵੀ ਜ਼ਿਆਦਾ ਸੰਰਚਨਾਵਾਂ ਡਿਜ਼ਾਈਨ ਕੀਤੀਆਂ ਅਤੇ ਜਿਨ੍ਹਾਂ ਵਿੱਚੋਂ 532 ਕੰਮ ਪੂਰੇ ਹੋ ਗਏ ਹਨ। ਰਾਈਟ ਇਮਾਰਤਾਂ ਦੇ ਇਹੋ ਜਿਹੇ ਡਿਜ਼ਾਈਨ ਤਿਆਰ ਕਰਨ ਵਿੱਚ ਯਕੀਨ ਰੱਖਦਾ ਸੀ ਜਿਹੜੇ ਕਿ ਮਨੁੱਖਤਾ ਅਤੇ ਇਸਦੇ ਵਾਤਾਵਰਨ ਨਾਲ ਇੱਕਸੁਰਤਾ ਰੱਖਦੇ ਹਨ ਜਿਸਨੂੰ ਉਹ ਆਰਗੈਨਿਕ ਇਮਾਰਤਸਾਜ਼ੀ ਕਹਿੰਦਾ ਹੈ। ਇਸ ਫਲਸਫੇ ਦੀ ਇੱਕ ਉਦਾਹਰਨ ਫਾਲਿੰਗਵਾਟਰ ਹੈ, ਜਿਸਨੂੰ ਇਤਿਹਾਸ ਵਿੱਚ ਅਮਰੀਕੀ ਇਮਾਰਤਸਾਜ਼ੀ ਦਾ ਸਭ ਤੋਂ ਵਧੀਆ ਕੰਮ ਮੰਨਿਆ ਗਿਆ ਹੈ। ਉਸਦੀ ਸਿਰਜਾਣਤਮਕ ਮਿਆਦ 70 ਸਾਲਾਂ ਤੋਂ ਉੱਪਰ ਹੈ। ਰਾਈਟ ਨੂੰ ਇਮਾਰਤਸਾਜ਼ੀ ਦੇ ਪਰੇਰੀ ਸਕੂਲ ਕਹੀ ਜਾਂਦੀ ਕਾਰਵਾਈ ਦਾ ਸਭ ਤੋਂ ਮੋਢੀ ਕਾਰਕੁੰਨ ਮੰਨਿਆ ਗਿਆ ਹੈ, ਅਤੇ ਉਸਨੇ ਬਰੌਡਏਕਰ ਸ਼ਹਿਰ ਵਿੱਚ ਯੂਸੋਨ ...

                                               

ਨੂਰ ਮਹਿਲ

ਨੂਰ ਮਹਿਲ ਪਾਕਿਸਤਾਨ ਪੰਜਾਬ ਦੇ ਬਹਵਾਲਪੁਰ ਵਿੱਚ ਇੱਕ ਮਹਿਲ ਹੈ। ਇਹ ਬ੍ਰਿਟਿਸ਼ ਰਾਜ ਦੌਰਾਨ ਬਹਵਾਲਪੁਰ ਰਿਆਸਤ ਦੇ ਨਵਾਬ ਦਾ ਮਹਿਲ ਸੀ ਜੋ ਇਟਲੀ ਦੀ ਇਮਾਰਤਸਾਜ਼ੀ ਅਨੁਸਾਰ ਬਣਾਇਆ ਗਿਆ ਸੀ।

                                               

ਟਾਟਾ ਮੋਟਰਜ਼

ਟਾਟਾ ਮੋਟਰਜ਼ ਲਿਮਿਟਡ ਇੱਕ ਭਾਰਤੀ ਮਲਟੀਨੈਸ਼ਨਲ ਆਟੋਮੋਟਿਵ ਬਣਾਉਣ ਵਾਲ਼ੀ ਕੰਪਨੀ ਹੈ ਜਿਸਦੇ ਮੁੱਖ ਦਫ਼ਤਰ ਮੁੰਬਈ, ਮਹਾਂਰਾਸ਼ਟਰ ਵਿਖੇ ਹਨ। ਇਹ ਟਾਟਾ ਗਰੁੱਪ ਦੀ ਇੱਕ ਇਮਦਾਦੀ ਜਾਂ ਸਹਾਇਕ ਕੰਪਨੀ ਹੈ। ਇਹ ਪੈਂਸੰਜਰ ਕਾਰਾਂ, ਟਰੱਕ, ਵੈਨਾਂ, ਬੱਸਾਂ, ਇਮਾਰਤਸਾਜ਼ੀ ਦਾ ਸਮਾਨ ਅਤੇ ਮਿਲਟਰੀ ਵਹੀਕਲ ਬਣਾਉਂਦੀ ਹੈ। ਇਹ ਦੁਨੀਆ ਦੀ 17ਵੀਂ ਸਭ ਤੋਂ ਵੱਡੀ ਮੋਟਰ ਵਹੀਕਲ ਬਣਾਉਣ ਵਾਲ਼ੀ, ਚੌਥੀ ਸਭ ਤੋਂ ਵੱਡੀ ਟਰੱਕ ਬਣਾਉਣ ਵਾਲ਼ੀ ਅਤੇ ਦੂਜੀ ਸਭ ਤੋਂ ਵੱਡੀ ਬੱਸਾਂ ਬਣਾਉਣ ਵਾਲ਼ੀ ਕੰਪਨੀ ਹੈ। ਭਾਰਤ ਵਿੱਚ ਇਸ ਦੇ ਨਿਰਮਾਣ ਪਲਾਂਟ ਜ਼ਮਦੇਸ਼ਪੁਰ, ਪੰਤਨਗਰ, ਲਖਨਊ, Sanand, Dharwad ਅਤੇ ਪੂਨੇ ਵਿੱਚ ਹਨ। ਇਸ ਦੇ ਨਾਲ਼ ਹੀ ਅਰਜਨਟੀਨਾ, ਸਾਊਥ ਅਫ਼ਰੀਕਾ, ਥਾਈਲੈਂਡ ਅਤੇ ਸੰਯੁਕਤ ਰਾਜਸ਼ਾਹੀ ਵਿੱਚ ਵੀ ਹੈ। ਇਸ ਦੇ ਰਿਸਰਚ ਅਤੇ ਵਿਕਾਸ ਸੈਂਟਰ ਭਾਰਤ ਵਿੱਚ ਪੂਨੇ, ...

                                               

ਸਮਾਰਕ

ਸਮਾਰਕ ਇੱਕ ਕਿਸਮ ਦਾ ਢਾਂਚਾ ਹੁੰਦਾ ਹੈ ਜੋ ਉਚੇਚੇ ਤੌਰ ਤੇ ਕਿਸੇ ਖ਼ਾਸ ਇਨਸਾਨ ਜਾਂ ਵਾਕਿਆ ਦੀ ਯਾਦ ਵਿੱਚ ਉਸਾਰਿਆ ਜਾਂਦਾ ਹੈ। ਕਿਸੇ ਸਮਾਜਕ ਟੋਲੀ ਲਈ ਅਤੀਤ ਜਾਂ ਸੱਭਿਆਚਾਰਕ ਵਿਰਸੇ ਦੀ ਯਾਦ ਜਾਂ ਇਤਿਹਾਸਕ ਇਮਾਰਤਸਾਜ਼ੀ ਦੀ ਮਿਸਾਲ ਵਜੋਂ ਮਹੱਤਵਪੂਰਨ ਬਣ ਗਈ ਇਮਾਰਤ ਨੂੰ ਵੀ ਸਮਾਰਕ ਕਿਹਾ ਜਾਂਦਾ ਹੈ।

                                               

ਮੈਸੂਰ

ਮੈਸੂਰ ਦਾ ਨਾਂ ਮਹਿਖਾਸੁਰ ਨਾਮੀ ਮਿਥਿਹਾਸਕ ਦੈਂਤ ਦੇ ਨਾਂ ’ਤੇ ਪਿਆ ਹੈ ਜਿਸ ਨੂੰ ਦੇਵੀ ਚਮੁੰਡੇਸ਼ਵਰੀ ਦੇਵੀ ਨੇ ਮਾਰਿਆ ਸੀ। ਇਹ ਨੀਮ ਪਹਾੜੀ ਸ਼ਹਿਰ ਹੈ ਜਿਸ ਦੀਆਂ ਪਹਾੜੀਆਂ ਖ਼ਤਰਨਾਕ ਨਾ ਹੋ ਕੇ ਪੂਰੀ ਤਰਾਂ ਰਮਣੀਕ ਹਨ। ਟੀਪੂ ਸੁਲਤਾਨ ਕਾਰਨ ਮਸ਼ਹੂਰ ਮੈਸੂਰ ਕੁਦਰਤ ਦੀ ਗੋਦ ਵਿੱਚ ਵਸਿਆ ਬੜਾ ਸੋਹਣਾ ਅਤੇ ਖੁੱਲ੍ਹਾ-ਡੁੱਲ੍ਹਾ ਸ਼ਹਿਰ ਹੈ। ਇਹ ਕਾਵੇਰੀ ਅਤੇ ਕੰਬਿਨੀ ਨਦੀਆਂ ਦੇ ਵਿਚਕਾਰ ਵੱਸਿਆ ਹੋਇਆ ਹੈ। ਬੰਗਲੌਰ ਤੋਂ ਲਗਭਗ 150 ਕਿਲੋਮੀਟਰ ਦੂਰ ਇਹ ਕਰਨਾਟਕ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ।

                                               

ਮਿਮਾਰ ਸਿਨਾਨ

ਮਿਮਾਰ ਸਿਨਾਨ ਆਗ਼ਾ ਉਸਮਾਨੀ ਸਾਮਰਾਜ ਦਾ ਮੁੱਖ ਸ਼ਿਲਪਕਾਰ ਸੀ ਅਤੇ ਉਹ ਸ਼ਾਨਦਾਰ ਸੁਲੇਮਾਨ, ਸਲੀਮ ਦੂਜੇ ਅਤੇ ਮੁਰਾਦ ਤੀਜੇ ਜਿਹੇ ਸੁਲਤਾਨਾਂ ਦਾ ਸਿਵਿਲ ਇੰਜੀਨੀਅਰ ਸੀ। ਉਸਦੇ ਬਣਾਈਆਂ ਹੋਈਆਂ ਇਮਾਰਤਾਂ ਵਿੱਚ 300 ਮੁੱਖ ਬਣਤਰਾਂ, ਅਤੇ ਕਈ ਹੋਰ ਛੋਟੀਆਂ ਇਮਾਰਤਾਂ ਜਿਵੇਂ ਕਿ ਸਕੂਲ ਆਦਿ ਸ਼ਾਮਿਲ ਹਨ। ਉਸਦੇ ਵਿਦਿਆਰਥੀਆਂ ਨੇ ਮਗਰੋਂ ਜਾ ਕੇ ਇਸਤਾਨਬੁਲ ਦੀ ਸੁਲਤਾਨ ਅਹਿਮਦ ਮਸਜਿਦ ਅਤੇ ਮੋਸਤਾਰ ਵਿਖੇ ਸਤਾਰੀ ਮੋਸਤ ਨੂੰ ਬਣਾਇਆ ਅਤੇ ਇਸ ਤੋਂ ਇਲਾਵਾ ਮੁਗਲ ਸਾਮਰਾਜ ਦੀ ਇਮਾਰਤ ਤਾਜ ਮਹਿਲ ਦਾ ਡਿਜ਼ਾਈਨ ਤਿਆਰ ਕਰਨ ਵਿੱਚ ਮਦਦ ਕੀਤੀ। ਇੱਕ ਪੱਥਰ-ਤਰਾਸ਼ ਦੇ ਪੁੱਤਰ ਦੇ ਤੌਰ ਤੇ ਉਸਨੂੰ ਮੱਢਲੀ ਤਕਨੀਕੀ ਸਿਖਲਾਈ ਅਤੇ ਉਹ ਫੌਜੀ ਇੰਜੀਨੀਅਰ ਬਣ ਗਿਆ। ਇਸ ਪਿੱਛੋਂ ਲਗਾਤਾਰ ਉਸਦੇ ਅਹੁਦੇ ਵਧਦੇ ਗਏ ਅਤੇ ਅੰਤ ਵਿੱਚ ਜਾਨਿਸਾਰੀ ਕਮਾਂਡਰ ਬਣ ਗਿਆ ਜਿਸ ਨਾਲ ਉਸਨੂੰ ਆ ...

                                               

ਲਖਨਊ

ਲਖਨਊ, ਉੱਤਰ ਪ੍ਰਦੇਸ਼ ਦੀ ਰਾਜਧਾਨੀ ਹੈ । ਲਖਨਊ ਸ਼ਹਿਰ ਆਪਣੀ ਖਾਸ ਨਜ਼ਾਕਤ ਅਤੇ ਤਹਜੀਬ ਵਾਲੀ ਮਿੱਸੀ ਸੰਸਕ੍ਰਿਤੀ ਖੂਬੀ, ਦਸ਼ਹਰੀ ਆਮ, ਲਖਨਵੀ ਪਾਨ, ਚਿਕਨ ਅਤੇ ਨਵਾਬਾਂ ਲਈ ਜਾਣਿਆ ਜਾਂਦਾ ਹੈ। 2006 ਵਿੱਚ ਇਸਦੀ ਜਨਸੰਖਿਆ 2.541.101 ਅਤੇ ਸਾਖਰਤਾ ਦਰ 68.63 % ਸੀ। ਲਖਨਊ ਜਿਲਾ ਅਲਪਸੰਖਿਅਕਾਂ ਦੀ ਘਣੀ ਆਬਾਦੀ ਵਾਲਾ ਜਿਲਾ ਹੈ ਅਤੇ ਪ੍ਰਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰੀ ਖੇਤਰ ਹੈ। ਸ਼ਹਿਰ ਦੇ ਵਿੱਚੋਂ ਗੋਮਤੀ ਨਦੀ ਗੁਜਰਦੀ ਹੈ, ਜੋ ਲਖਨਊ ਦੀ ਸੰਸਕ੍ਰਿਤੀ ਦਾ ਅਨਿੱਖੜਵਾਂ ਅੰਗ ਹੈ। ਇੱਥੇ ਦੇ ਨਵਾਬੀ ਮਾਹੌਲ ਵਿੱਚ ਉਰਦੂ ਸ਼ਾਇਰੀ, ਕਥਾ ਵਾਚਨ ਅਤੇ ਅਵਧੀ ਵਿਅੰਜਨ ਵੀ ਖੂਬ ਵਿਕਸਿਤ ਹੋਏ ਹਨ । ਇੱਥੇ ਬਹੁਤ ਸਾਰੇ ਦਰਸ਼ਨੀ ਥਾਂ ਹਨ, ਜਿਨ੍ਹਾਂ ਵਿੱਚ ਇਮਾਮਬਾੜੇ, ਕਈ ਫੁਲਵਾੜੀਆਂ, ਰੂਮੀ ਦਰਵਾਜਾ, ਛਤਰ ਮੰਜਿਲ, ਤਾਰਾਮੰਡਲ, ਆਦਿ ਕੁੱਝ ਹਨ। ਲਖਨਊ ਸ ...

                                               

ਚੰਡੀਗੜ੍ਹ ਕੈਪੀਟਲ ਕੰਪਲੈਕਸ

ਚੰਡੀਗੜ੍ਹ ਕੈਪੀਟਲ ਕੰਪਲੈਕਸ, ਭਾਰਤ ਦੇ ਸ਼ਹਿਰ ਚੰਡੀਗੜ੍ਹ ਦੇ ਸੈਕਟਰ -1 ਵਿਖੇ ਸਥਿਤ ਕੁਝ ਇਮਾਰਤਾਂ ਦਾ ਸਮੂਹ ਹੈ ਜਿਸਦਾ ਸੰਸਾਰ ਦੇ ਪ੍ਰਸਿੱਧ ਇਮਾਰਤਸਾਜ਼ ਲ ਕਾਰਬੂਜ਼ੀਏ ਵਲੋਂ ਨਿਰਮਾਣ ਕੀਤਾ ਗਿਆ ਹੈ ਅਤੇ ਜਿਸਨੂੰ ਵਿਸ਼ਵ ਵਿਰਾਸਤ ਟਿਕਾਣਾ ਦਾ ਦਰਜਾ ਦਿੱਤਾ ਗਿਆ ਹੈ ਇਹ 100 ਏਕੜ ਵਿੱਚ ਫੈਲਿਆ ਹੋਇਆ ਹੈ ਅਤੇ ਇਹ ਚੰਡੀਗੜ੍ਹ ਸ਼ਹਿਰ ਦੀ ਇਮਾਰਤਸਾਜ਼ੀ ਦੇ ਨਮੂਨੇ ਦੀ ਨੁਮਾਇੰਦਗੀ ਕਰਦਾ ਹੈ।ਇਸ ਵਿੱਚ ਤਿੰਨ ਇਮਾਰਤਾਂ ਸ਼ਾਮਲ ਹਨ:ਪੰਜਾਬ ਵਿਧਾਨ ਸਭਾ,ਸਕੱਤਰੇਤ,ਪੰਜਾਬ ਅਤੇ ਹਰਿਆਣਾ ਹਾਈ ਕੋਰਟ ਇਮਾਰਤ।

                                               

ਸਰਾਂ ਨੂਰਦੀਨ

ਸਰਾਂ ਨੂਰਦੀਨ, ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਵਿੱਚ ਮੁਗ਼ਲ ਹਕੂਮਤ ਵੇਲੇ ਦੀ ਇਮਾਰਤਸਾਜ਼ੀ ਦੇ ਉੱਤਮ ਨਮੂਨੇ ਵਜੋਂ ਸਥਿਤ ਇੱਕ ਪੁਰਾਤਨ ਇਤਿਹਾਸਕ ਇਮਾਰਤ ਹੈ।ਇਸ ਇਮਾਰਤ ਦੀ ਹਾਲਤ ਕਾਫੀ ਖਸਤਾ ਹਿਉ ਅਤੇ ਇ ਤਕਰੀਬਨ ਖ਼ਤਮ ਹੋਣਦੇ ਕੰਢੇ ’ਤੇ ਪਹੁੰਚ ਚੁੱਕੀ ਹੈ। ਇਹ ਸਰਾਂ ਦਿੱਲੀ-ਲਾਹੌਰ ਦੇ ਪੁਰਾਣੇ ਸ਼ੇਰ ਸ਼ਾਹ ਸੂਰੀ ਮਾਰਗ ਉਪਰ ਮੁਗ਼ਲ ਹਕੂਮਤ ਵਲੋਂ ਉਸਾਰੀਆਂ ਕਿਲ੍ਹਾਨੁਮਾ ਸਰਾਵਾਂ ਵਿੱਚੋਂ ਇੱਕ ਸੀ। ਇਸ ਦੇ ਅੰਦਰ ਆਉਣ ਅਤੇ ਜਾਣ ਲਈ ਦੋ ਦਰਵਾਜ਼ੇ ਅਤੇ ਬਾਕੀ ਰਿਹਾਇਸ਼ ਆਦਿ ਲਈ ਕਮਰੇ ਸਨ। ਇਹ ਸਭ ਨਾਨਕਸ਼ਾਹੀ ਇੱਟਾਂ ਨਾਲ ਉਸਾਰੀ ਇੱਕ ਮਜ਼ਬੂਤ ਚਾਰ ਦੀਵਾਰੀ ਅੰਦਰ ਹੀ ਸੀ।ਇਸਨੂੰ ਹੁਣ ਨੂਰਦੀ ਜਾਂ ਫਿਰ ਕਿਲ੍ਹਾ ਕਵੀ ਸੰਤੋਖ ਸਿੰਘ ਆਖਦੇ ਹਨ। ਇਹ ਸਰਾਂ ਸੰਨ 1654 ਦੇ ਕਰੀਬ ਨਵਾਬ ਅਸੀਰੂਦੀਨ ਵੱਲੋਂ ਬਣਵਾਗਈ ਇਸ ਸਰਾਂ ਦੀਆਂ ਜਿਹੜੀਆਂ ਖਸਤਾ ਹਾਲ ਨਿਸ਼ਾ ...

                                               

ਇਮਾਰਤ

ਇਮਾਰਤ ਮਨੁੱਖ ਵੱਲੋਂ ਬਣਾਇਆ ਇੱਕ ਢਾਂਚਾ ਹੁੰਦੀ ਹੈ ਜੋ ਛੱਤ ਅਤੇ ਕੰਧਾਂ ਸਮੇਤ ਇੱਕੋ ਥਾਂ ਉੱਤੇ ਲਗਭਗ ਸਥਾਈ ਤੌਰ ਉੱਤੇ ਖੜ੍ਹੀ ਰਹੇ। ਇਹ ਨਾਂ ਦੀਆਂ ਅਕਾਰਾਂ, ਖ਼ਾਕਿਆਂ ਅਤੇ ਸ਼ੈਲੀਆਂ ਦੇ ਅਧਾਰ ਉੱਤੇ ਕਈ ਕਿਸਮਾਂ ਹੁੰਦੀਆਂ ਹਨ ਅਤੇ ਇਹਨਾਂ ਦੀ ਵਰਤੋਂ ਇਤਿਹਾਸ ਵਿੱਚ ਕਈ ਤਰ੍ਹਾਂ ਲਈ ਜਾਂਦੀ ਰਹੀ ਹੈ।

                                               

ਏਕਤਾ ਦਾ ਬੁੱਤ

ਏਕਤਾ ਦਾ ਬੁੱਤ ਸਟੈਚੂ ਆਫ਼ ਯੂਨਿਟੀ ਭਾਰਤ ਦੇ ਰਾਜ ਗੁਜਰਾਤ ਵਿੱਚ ਸਰਦਾਰ ਵੱਲਭ ਭਾਈ ਪਟੇਲ ਨੂੰ ਸਮਰਪਤ ਬੁੱਤ ਹੈ। ਇਹ ਬੁੱਤ 182 ਮੀਟਰ ਉਚੀ ਹੈ ਜੋ ਨਰਮਦਾ ਡੈਮ ਦੇ ਸਾਹਮਣੇ ਗੁਜਰਾਤ ਵਿੱਚ ਵਦੋਦਰਾ ਦੇ ਨੇੜੇ ਸਾਧੂ ਬੇਟ ਤੋਂ 3.2 ਕਿਲੋਮੀਟਰ ਦੀ ਦੂਰੀ ਤੇ ਲਗਾਇਆ ਗਿਆ ਹੈ। ਇਹ ਦਾ ਕੁਲ ਰਕਬਾ 20000 ਵਰਗ ਮੀਟਰ ਹੈ ਜਿਸ ਵਿੱਚ 12 ਕਿਲੋਮੀਟਰ ਦੇ ਖੇਤਰਫਲ ਤੇ ਝੀਲ ਦਾ ਨਿਰਮਾਣ ਹੋਣਾ ਹੈ। ਯਾਦਗਾਰ ਲਈ ਪੂਰੇ ਦੇਸ਼ ਤੋਂ ਲੋਹਾ ਅਤੇ ਮਿੱਟੀ ਇਕੱਠੀ ਕੀਤੀ ਜਾਵੇਗੀ।

                                               

ਔਹੇਲ ਡੇਵਿਡ ਸਿਨਾਗੋਗ

ਔਹੇਲ ਡੇਵਿਡ ਸਿਨਾਗੋਗ, ਜਿਸਨੂੰ ਲਾਲ ਦਿਓਲ ਵੀ ਕਹਿੰਦੇ ਹਨ ਭਾਰਤ ਦੇ ਸ਼ਹਿਰ ਪੂਨੇ ਵਿੱਚ ਇੱਕ ਸਿਨਾਗੋਗ ਹੈ। ਇਹ ਪੁਣੇ ਵਿੱਚ ਮੋਲਦੀਨਾ ਰੋਡ ਤੇ ਸਥਿਤ ਹੈ। ਇਹ 1867 ਵਿੱਚ ਸਮਾਜ ਸੇਵਕ ਡੇਵਿਡ ਸਾਸੂਨ ਦੁਆਰਾ ਬਣਾਇਆ ਗਿਆ ਸੀ। ਇਸ ਦਾ ਡਿਜ਼ਾਇਨ ਹੈਨਰੀ ਸੇਂਟ ਕਲੇਅਰ ਵਿਲਕਿਨ ਨੇ ਤਿਆਰ ਕੀਤਾ ਸੀ। ਇਹ ਲਾਲ ਇੱਟ ਅਤੇ ਜਾਲ ਪੱਥਰ ਦੀ ਬਣਤਰ ਵਾਲਾ ਇੱਕ ਚਰਚ ਨਾਲ ਰਲਦਾ ਮਿਲਦਾ ਇਬਾਦਤ ਸਥਾਨ ਹੈ। ਉਸਾਰੀ ਅੰਗਰੇਜ਼ੀ ਗੌਥਿਕ ਕਿਸਮ ਦੀ ਹੈ। ਇਥੇ 90 ਫੁੱਟ ਹਾਈ ਓਬੇਲਿਸਕ ਹੈ, ਜਿਸ ਤੇ ਇੱਕ ਘੰਟਾ ਲਟਕਾਇਆ ਗਿਆ ਹੈ, ਜੋ ਕਿ ਵਿਸ਼ੇਸ਼ ਤੌਰ ਤੇ ਲੰਡਨ ਤੋਂ ਲਿਆਂਦਾ ਗਿਆ ਸੀ। ਇਹ ਭਾਰਤ ਦੀ ਸੱਭਿਆਚਾਰਕ ਵਿਰਾਸਤ ਦਾ ਜ਼ਰੂਰੀ ਹਿੱਸਾ ਹੋਣ ਨਾਤੇ ਇੱਕ ਚੰਗੀ ਤਰ੍ਹਾਂ ਜਾਣਿਆ ਪਛਾਣਿਆ ਯਾਤਰੀ ਆਕਰਸ਼ਣ ਰਿਹਾ ਹੈ। ਪਰ, ਇਸ ਵੇਲੇ ਸਿਰਫ ਯਹੂਦੀਆਂ ਨੂੰ ਹੀ ਸਿਨਾਗੋਗ ਦੇ ਅ ...

                                               

ਕੁਤਬ ਮੀਨਾਰ

ਕੁਤਬ ਮੀਨਾਰ ਭਾਰਤ ਵਿੱਚ ਦੱਖਣ ਦਿੱਲੀ ਸ਼ਹਿਰ ਦੇ ਮਹਿਰੌਲੀ ਭਾਗ ਵਿੱਚ ਸਥਿਤ, ਇੱਟ ਨਾਲ ਬਣੀ ਸੰਸਾਰ ਦੀ ਸਭ ਤੋਂ ਉੱਚੀ ਮੀਨਾਰ ਹੈ। ਇਸਦੀ ਉਚਾਈ 72.5 ਮੀਟਰ ਅਤੇ ਵਿਆਸ 14.3 ਮੀਟਰ ਹੈ, ਜੋ ਉੱਤੇ ਜਾ ਕੇ ਸਿਖਰ ਉੱਤੇ 2.75 ਮੀਟਰ ਹੋ ਜਾਂਦਾ ਹੈ। ਕੁਤਬ ਮੀਨਾਰ ਮੂਲ ਤੌਰ ਤੇ ਸੱਤ ਮੰਜਿਲ ਦਾ ਸੀ ਲੇਕਿਨ ਹੁਣ ਇਹ ਪੰਜ ਮੰਜਿਲ ਦਾ ਹੀ ਰਹਿ ਗਿਆ ਹੈ। ਇਸ ਵਿੱਚ 379 ਪੋੜੀਆਂ ਹਨ। ਮੀਨਾਰ ਦੇ ਚਾਰੇ ਪਾਸੇ ਬਣੇ ਆਹਾਤੇ ਵਿੱਚ ਭਾਰਤੀ ਕਲਾ ਦੇ ਕਈ ਉੱਤਮ ਨਮੂਨੇ ਹਨ, ਜਿਹਨਾਂ ਵਿਚੋਂ ਅਨੇਕ ਇਸਦੇ ਉਸਾਰੀ ਕਾਲ ਸੰਨ 1193 ਜਾਂ ਪੂਰਵ ਦੇ ਹਨ। ਇਹ ਪਰਿਸਰ ਯੁਨੇਸਕੋ ਦੁਆਰਾ ਸੰਸਾਰ ਅਮਾਨਤ ਦੇ ਰੂਪ ਵਿੱਚ ਮੰਜੂਰ ਕੀਤਾ ਗਿਆ ਹੈ।

                                               

ਗੁੰਬਦ

ਗੁੰਬਦ ਕਿਸੇ ਇਮਾਰਤ ਦਾ ਸਭ ਤੋਂ ਉੱਚਾ ਗੋਲਾਕਾਰ ਹਿੱਸਾ ਹੁੰਦਾ ਹੈ। ਤਕਰੀਬਨ ਸਾਰੀਆਂ ਧਾਰਮਿਕ ਇਮਾਰਤਾਂ ਦੇ ਸਿਖਰ ਤੇ ਇੱਕ ਗੁੰਬਦ ਬਣਿਆ ਹੋਇਆ ਹੁੰਦਾ ਹੈ ਜੋ ਕਿ ਇਸ ਇਮਾਰਤ ਦੇ ਸਿਰ ਦਾ ਪ੍ਰਤੀਕ ਹੁੰਦਾ ਹੈ। ਇਸ ਦੇ ਅੰਦਰ ਸਭ ਤੋਂ ਜ਼ਿਆਦਾ ਊਰਜਾ ਇਕੱਤਰਿਤ ਹੁੰਦੀ ਹੈ। ਇਸ ਦੇ ਵਿੱਚ ਧੁਨੀਆਂ ਦੀ ਇੱਕ ਰਹੱਸਮਈ ਗੂੰਜ ਪੈਦਾ ਹੁੰਦੀ ਹੈ ਜਿਸ ਨੂੰ ਨਾਦ ਕਹਿੰਦੇ ਹਨ। ਪੰਜਾਬ ਦੇ ਸਿੱਖ ਗੁਰਦੁਆਰਿਆ ਵਿੱਚ ਬਣੇ ਗੁੰਬਦਾਂ ਤੇ ਸੋਨੇ ਦੀ ਪਰਤ ਚੜਾਈ ਹੋਈ ਹੈ। ਇਹ ਸਭ ਤੋਂ ਪਹਿਲਾ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ। ਦੱਖਣ ਦੇ ਕਈ ਮੰਦਰਾਂ ਵਿੱਚ ਵੀ ਗੁੰਬਦ ਤੇ ਸੋਨੇ ਦੀ ਪਰਤ ਚੜਾਈ ਹੋਈ ਹੈ। ਚੱਪੜ ਚਿੜੀ ਦੇ ਇਤਿਹਾਸਿਕ ਸਥਾਨ ’ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਉਸਾਰੀ ਗਈ 328 ਫ਼ੁੱਟ ਉੱਚੀ ਮਿਨਾਰ, ਜੋ ਦੇਸ਼ ਦੀ ਸਭ ਤੋਂ ਉੱਚੀ ਜੰਗੀ ਮਿਨਾਰ ਹੈ। ਇਸ 328 ...

                                               

ਜਮ ਮੀਨਾਰ

ਜਮ ਮੀਨਾਰ ਜੋ ਅਫ਼ਗਾਨਿਸਤਾਨ ਵਿੱਚ ਸਥਿਤ ਹੈ ਨੂੰ ਦਿੱਲੀ ਦੇ ਕੁਤਬ ਮੀਨਾਰ ਦਾ ਜਠੇਰਾ ਆਖਿਆ ਜਾ ਸਕਦਾ ਹੈ। ਯੂਨੈਸਕੋ ਵੱਲੋਂ ਇਹ ਵਿਸ਼ਵ ਵਿਰਾਸਤੀ ਸਮਾਰਕ ਐਲਾਨਿਆ ਹੋਇਆ ਹੈ। ਦਰਿਆ ਕੰਢੇ ਬਣਿਆ ਹੋਣ ਕਾਰਨ ਇਸ ਦੀ ਨੀਂਹ ਨੂੰ ਸਲ੍ਹਾਬ ਤੋਂ ਨੁਕਸਾਨ ਪਹੁੰਚ ਰਿਹਾ ਹੈ।

                                               

ਬੁਰਜ ਖ਼ਲੀਫ਼ਾ

ਬੁਰਜ ਖ਼ਲੀਫ਼ਾ, ਜਿਹਨੂੰ ਉਦਘਾਟਨ ਤੋਂ ਪਹਿਲਾਂ ਬੁਰਜ ਦੁਬਈ ਆਖਿਆ ਜਾਂਦਾ ਸੀ, ਦੁਬਈ, ਸੰਯੁਕਤ ਅਰਬ ਇਮਰਾਤ ਵਿੱਚ ਇੱਕ ਅਕਾਸ਼-ਛੂੰਹਦੀ ਇਮਾਰਤ ਹੈ ਅਤੇ 829.8 ਮੀਟਰ ਦੀ ਉੱਚਾਈ ਨਾਲ਼ ਦੁਨੀਆ ਵਿਚਲਾ ਸਭ ਤੋਂ ਉੱਚਾ ਮਨੁੱਖ-ਨਿਰਮਤ ਢਾਂਚਾ ਹੈ।

                                               

ਰਾਮਗੜ੍ਹੀਆ ਬੁੰਗਾ

ਰਾਮਗੜ੍ਹੀਆ ਬੁੰਗਾ ਦਾ ਨਿਰਮਾਣ ਜੱਸਾ ਸਿੰਘ ਰਾਮਗੜ੍ਹੀਆ ਨੇ 1855 ਈਸਵੀ ਨੂੰ ਕਰਵਾਇਆ। ਇਹ ਬੁੰਗਾ ਰਾਮਗੜ੍ਹੀਆ ਸਾਰੇ ਹੀ ਬੁੰਗਿਆ ਨਾਲੋਂ ਵਿਉਂਤਬੰਦੀ, ਉਸਾਰੀ, ਨਕਾਸ਼ੀ ਅਤੇ ਚਿੱਤਰਕਾਰੀ ਦੇ ਅਧਾਰ ਸੀ। ਜੱਸਾ ਸਿੰਘ ਰਾਮਗੜ੍ਹੀਆ ਦੁਆਰਾ ਇਸ ਬੁੰਗੇ ਵਿੱਚ ਦੀਵਾਨੇ ਖਾਸ, ਜਿਸ ਵਿੱਚ ਮਹਾਰਾਜਾ ਸਾਹਿਬ ਦਾ ਸਿੰਘਾਸਨ ਹੈ ਅਤੇ ਜਿਸ ਦੀ ਛੱਤ 44 ਲਾਲ ਪੱਥਰ ਦੇ ਥੰਮਾ ਤੇ ਆਧਾਰਿਤ ਹੈ ਇਹ ਸਿੱਖ ਨਕਾਸ਼ੀ ਦਾ ਆਲੌਕੀਕ ਨਮੂਨਾ ਹਨ। ਇਸ ਸਿੰਘਘਾਸਨ ਦੀ ਉਚਾਈ ਸ੍ਰੀ ਹਰਿਮੰਦਰ ਸਾਹਿਬ ਤੋਂ ਬਹੁਤ ਨੀਵੀਂ ਹੈ। ਬੁੰਗੇ ਵਿੱਚ ਕੈਦੀਆਂ ਲਈ ਕਾਲ ਕੋਠੜੀ ਹੈ। ਇਸ ਦੇ ਇੱਕ ਪਾਸੇ ਖੂਹ ਹੈ, ਹਵਾ ਅਤੇ ਰੋਸ਼ਨੀ ਲਈ ਯੋਗ ਪ੍ਰਬੰਦ ਹਨ। ਇਹ 156 ਫੁੱਟ ਉੱਚੇ ਮੀਨਾਰ ਹਨ। ਇਹ ਬੁੰਗੇ ਸਿੱਖ ਨਿਰਮਾਣ ਕਲਾ ਦਾ ਇੱਕ ਮੂੰਹ ਬੋਲਦਾ ਸ਼ਾਹਕਾਰ ਹਨ। 1905 ਵਿੱਚ ਆਏ ਭੁਚਾਲ ਨਾਲ ਬੁੰਗੇ ਵਿ ...

ਬਲਬਨ ਦਾ ਮਕਬਰਾ
                                               

ਬਲਬਨ ਦਾ ਮਕਬਰਾ

ਬਲਬਨ ਦਾ ਮਕਬਰਾ ਜਾਂ ਗਿਆਸੂ ਦੀਨ ਬਲਬਨ ਦਾ ਮਕਬਰਾ ਨਵੀਂ ਦਿੱਲੀ ਦੇ ਮਹਿਰੌਲੀ ਪੁਰਾਤਤਵ ਪਾਰਕ ਵਿੱਚ ਸਥਿਤ ਹੈ।ਇਹ ਮਕਬਰਾ 1287 ਵਿੱਚ ਬਣਾਇਆ ਗਿਆ ਸੀ।ਇਸ ਮਕਬਰੇ ਦੀ ਇਸ ਗੱਲੋਂ ਵਿਸ਼ੇਸ਼ ਇਤਿਹਾਸਕ ਮਹੱਤਤਾ ਹੈ ਕਿ ਇਸ ਵਿੱਚ ਡਾਟ ਦੀ ਵਾਲੀ ਭਾਰਤੀ -ਇਸਲਾਮਿਕ ਇਮਾਰਤਸਾਜ਼ੀ ਦੀ ਭਾਰਤ ਵਿੱਚ ਪਹਿਲੀ ਵਾਰ ਵਰਤੋ ਸ਼ੁਰੂ ਹੋਈ। ਗਿਆਸੂ ਦੀਨ ਬਲਬਨ ਤੁਰਕ ਮੂਲ ਦਾ ਦਿੱਲੀ ਸਲਤਨਤ ਦੇ ਦਾਸ ਵੰਸ਼ ਦਾ ਇੱਕ ਸ਼ਾਸ਼ਕ ਸੀ ਜਿਸਨੇ 1266 ਤੋਂ 1287 ਤੱਕ ਭਾਰਤ ਤੇ ਰਾਜ ਕੀਤਾ।ਗਿਆਸੂ ਦੀਨ ਬਲਬਨ ਦੀ ਕਬਰ ਜਾਂ ਮਕਬਰਾ 20 ਵੀੰ ਸਦੀ ਵਿੱਚ ਲਭਿਆ ਗਿਆ ਸੀ।

ਟੋਕੀਓ ਸਕਾਈ ਟਰੀ
                                               

ਟੋਕੀਓ ਸਕਾਈ ਟਰੀ

ਟੋਕੀਓ ਸਕਾਈ ਟਰੀ ਇਮਾਰਤ ਜਪਾਨ ਦੇ ਸ਼ਹਿਰ ਟੋਕੀਓ ਵਿਖੇ ਸਥਿਤ ਹੈ। ਇਸ ਇਮਾਰਤ ਦੀ ਉਚਾਈ 634 ਮੀਟਰ ਹੈ ਅਤੇ ਇਸ ਦੀਆਂ 32 ਮੰਜ਼ਿਲਾਂ ਹਨ। ਇਹ ਇਮਾਰਤ ਸੰਨ 2012 ਵਿੱਚ ਬਣ ਕੇ ਤਿਆਰ ਹੋਈ।

ਤਾਈਪੇ ੧੦੧
                                               

ਤਾਈਪੇ ੧੦੧

ਤਾਈਪੇ 101, ਜਿਹਨੂੰ ਪਹਿਲਾਂ ਤਾਈਪੇ ਵਿਸ਼ਵ ਵਪਾਰਕ ਕੇਂਦਰ ਆਖਿਆ ਜਾਂਦਾ ਸੀ, ਛਿਨਯੀ ਜ਼ਿਲ੍ਹਾ, ਤਾਈਪੇ, ਤਾਈਵਾਨ ਵਿੱਚ ਸਥਿਤ ਇੱਕ ਅਕਾਸ਼-ਛੂੰਹਦੀ ਇਮਾਰਤ ਹੈ। ਇਹ 2004 ਤੋਂ ਅਧਿਕਾਰਕ ਤੌਰ ਉੱਤੇ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਸੀ ਜਦ ਤੱਕ ਕਿ 2010 ਵਿੱਚ ਦੁਬਈ ਵਿਖੇ ਬੁਰਜ ਖ਼ਲੀਫ਼ਾ ਨਾ ਖੁੱਲ ਗਿਆ। ਇਹਦੀ ਉਸਾਰੀ 2004 ਵਿੱਚ ਮੁਕੰਮਲ ਹੋਈ।

ਪੈਟਰੋਨੇਜ਼ ਮੀਨਾਰ
                                               

ਪੈਟਰੋਨੇਜ਼ ਮੀਨਾਰ

ਪੈਟਰੋਨੇਜ਼ ਮੀਨਾਰ ਮਲੇਸ਼ੀਆ ਦੀ ਰਾਜਧਾਨੀ ਕੁਆਲਾ ਲੁੰਪੁਰ ਵਿਖੇ ਸਥਿਤ ਦੋ ਸਮਾਨ ਟਾਵਰ ਹਨ। ਇਸ ਇਮਾਰਤ ਨੂੰ ਬਣਾਉਣ ਵਿੱਚ ਲਗਭਗ 6 ਸਾਲ ਲੱਗੇ ਅਤੇ ਇਹ 1999 ਵਿੱਚ ਮੁਕੰਮਲ ਹੋਈ। ਇਸ ਇਮਾਰਤ ਦੀ ਉਚਾਈ 452 ਮੀਟਰ ਅਤੇ ਇਸ ਦੀਆਂ 88 ਮੰਜ਼ਿਲਾਂ ਹਨ। ਇਸ ਨੂੰ ਬਣਾਉਣ ’ਤੇ 1.60 ਬਿਲੀਅਨ ਅਮਰੀਕੀ ਡਾਲਰ ਖ਼ਰਚ ਹੋਏ ਅਤੇ ਇਸ ਇਮਾਰਤ ਦਾ ਖੇਤਰ ਲਗਪਗ 42.52.000 ਵਰਗ ਫੁੱਟ ਹੈ।

ਵਿਲਿਸ ਮੀਨਾਰ
                                               

ਵਿਲਿਸ ਮੀਨਾਰ

ਵਿਲਿਸ ਮੀਨਾਰ ਜਾਂ ਟਾਵਰਜ਼ ਇਹ ਇਮਾਰਤ 1974 ਵਿੱਚ ਅਮਰੀਕਾ ਵੱਲੋਂ ਸ਼ਿਕਾਗੋ ਵਿਖੇ ਬਣਾਗਏ ਇਸ ਮੀਨਾਰ ਦੀ ਉਚਾਈ 442.3 ਮੀਟਰ ਹੈ। ਇਸ ਇਮਾਰਤ ਦੀਆਂ 108 ਮੰਜ਼ਿਲਾਂ ਹਨ। ਇਸ ਇਮਾਰਤ ਦਾ ਖੇਤਰ ਲਗਪਗ 44.77.800 ਵਰਗ ਫੁੱਟ ਹੈ। ਇਸ ਦੀ ਖ਼ਾਸੀਅਤ ਇਹ ਹੈ ਕਿ ਇਸ ਦੇ ਦੋਵੇਂ ਟਾਵਰ ਜੋ 41ਵੀਂ ਤੇ 42ਵੀਂ ਮੰਜ਼ਿਲ ’ਤੇ ਇੱਕ ਸਕਾਈ ਪੁਲ ਨਾਲ ਜੁੜੇ ਹੋਏ ਹਨ, ਨੂੰ ਸ਼ਿਫਟ ਵੀ ਕੀਤਾ ਜਾ ਸਕਦਾ ਹੈ। ਇਸ ਇਮਾਰਤ ਦੀ ਨੀਂਹ 120 ਮੀਟਰ ਡੂੰਘੀ ਹੈ।

ਸ਼ੰਘਾਈ ਵਰਲਡ ਫਾਈਨੈਂਸ਼ਿਅਲ ਸੈਂਟਰ
                                               

ਸ਼ੰਘਾਈ ਵਰਲਡ ਫਾਈਨੈਂਸ਼ਿਅਲ ਸੈਂਟਰ

ਸ਼ੰਘਾਈ ਵਰਲਡ ਫਾਈਨੈਂਸ਼ਿਅਲ ਸੈਂਟਰ ਚੀਨ ਵੱਲੋਂ 2008 ਵਿੱਚ ਉਸਾਰੀ ਗਈ ਇਸ ਇਮਾਰਤ ਹੈ ਜਿਸ ਦੀ ਉਚਾਈ 492 ਮੀਟਰ ਹੈ ਅਤੇ ਇਸ ਦੀਆਂ 101 ਮੰਜ਼ਿਲਾਂ ਹਨ। ਇਹ ਇਮਾਰਤ ਸ਼ੰਘਾਈ ਸ਼ਹਿਰ ਵਿਖੇ ਹੈ। ਇਸ ਸੈਂਟਰ ਨੂੰ ਮੁਕੰਮਲ ਹੋਣ ’ਤੇ 11 ਸਾਲ ਲੱਗੇ ਅਤੇ ਇਸ ਨੂੰ ਬਣਾਉਣ ’ਤੇ ¥ 8.17 ਬਿਲੀਅਨ ਖ਼ਰਚ ਹੋਏ। ਇਸ ਦਾ ਖੇਤਰ 41.07500 ਲਗਪਗ ਵਰਗ ਫੁੱਟ ਹੈ। ਇਸ ਦੀਆਂ ਤਕਨੀਕੀ ਖ਼ੂਬੀਆਂ ਕਰਕੇ ਇਸ ਦਾ ਨਾਂ ਸੈਵਨ ਵੰਡਰਜ਼ ਆਫ਼ ਇੰਜੀਨੀਅਰਿੰਗ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →